ਬੋਲੀਆਂBoliyan

گوانڈھݨاں دا اتّر

ਗੁਆਂਢਣਾਂ ਦਾ ਉੱਤਰ

Shahmukhi

ویہڑے والیاں دانیاں آن کھڑیاں، کیوں بولدیاں تُسیں دیوانڑے نی۔

کڑئیے کاس تھوں لُجھدی نال جوگی، ایہہ جنگلی کھرے نما نڑے نی۔

منگ کھائی کے سدا اوہ دیس تیاگن، تنبو آس دے ایہہ نہ تاندے نی۔

جاپ جان دے رب دی یاد والا، ایڈے جھگڑے ایہہ نہ جاندے نی۔

سدا رہن اداس نِراس ننگے، برچھ بھوگ کے سیال لنگھاندے نی۔

وارثؔ شاہ پراساں معلوم کیتا، جٹی جوگی دونویں اِکس ہان دے نی۔

Gurmukhi

ਵਿਹੜੇ ਵਾਲੀਆਂ ਦਾਨੀਆਂ ਆਣ ਖੜ੍ਹੀਆਂ, ਕਿਉਂ ਬੋਲਦੀ ਏਸ ਦੀਵਾਨੜੇ ਨੀ।

ਕੁੜੀਏ ਕਾਸ ਨੂੰ ਲੁਝਦੀ ਨਾਲ ਜੋਗੀ, ਇਹ ਜੰਗਲੀ ਖਰੇ ਨਿਮਾਨੜੇ ਨੀ।

ਮੰਗ ਖਾਇਕੇ ਸਦਾ ਇਹ ਦੇਸ ਤਿਆਗਣ, ਤੰਬੂ ਆਸ ਦੇ ਇਹ ਨਾ ਤਾਣਦੇ ਨੀ।

ਜਾਪ ਜਾਣਦੇ ਰੱਬ ਦੀ ਯਾਦ ਵਾਲਾ, ਐਡੇ ਝਗੜੇ ਇਹ ਨਾ ਜਾਣਦੇ ਨੀ।

ਸਦਾ ਰਹਿਣ ਉਦਾਸ ਨਿਰਾਸ ਨੰਗੇ, ਬਿਰਛ ਫੂਕ ਕੇ ਸਿਆਲ ਲੰਘਾਂਵਦੇ ਨੀ।

ਵਾਰਿਸ ਸ਼ਾਹ ਪਰ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਦੋਵੇਂ ਇਕਸੇ ਹਾਣ ਦੇ ਨੀ।

Roman

viharre valiaan daniaan aan kharrhiaan, kiun boladi es divanarre ni.

kurrie kas nun lujhadi nal jogi, ih jangali khare nimanarre ni.

mang khaike sada ih des tiaagan, tanbu aas de ih na tanade ni.

jap janade rabb di yad vala, aide jhagarre ih na janade ni.

sada rahin udas niras nange, birachh phuk ke siaal langhanvade ni.

varis shah par asan malum kita, jatti jogi doven ikase han de ni.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 345 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.