ਬੋਲੀਆਂBoliyan

سہتی

ਸਹਿਤੀ

Shahmukhi

سچ آکھ توں راولا کہے سہتی، تیرا جیو کائی گل لوڑ دا جی۔

ویہڑے وڑدیاں رِکتاں چھیڑیاں نی، کنڈا وچ کلیجڑےپوڑ دا جی۔

بادشاہ دے باغ وچ نال چاوڑ، پھریں پھل گلاب دا توڑ دا جی۔

وارث شاہ توں شتر مہار باجھوں، ڈانگ نال کوئی منہ موڑ دا جی۔

Gurmukhi

ਸੱਚ ਆਖ ਤੂੰ ਰਾਵਲਾ ਕਹੇ ਸਹਿਤੀ, ਤੇਰਾ ਜੀਊ ਕਾਈ ਗੱਲ ਲੋੜਦਾ ਜੀ।

ਵਿਹੜੇ ਵੜਦਿਆਂ ਰਿੱਕਤਾਂ ਛੇੜੀਆਂ ਨੀ, ਕੰਡਾ ਵਿੱਚ ਕਲੇਜੜੇ ਪੋੜਦਾ ਜੀ।

ਬਾਦਸ਼ਾਹ ਦੇ ਬਾਗ਼ ਵਿੱਚ ਨਾਲ ਚਾਵੜ, ਫਿਰੇਂ ਫੁਲ ਗੁਲਾਬ ਦਾ ਤੋੜਦਾ ਜੀ।

ਵਾਰਿਸ ਸ਼ਾਹ ਨੂੰ ਸ਼ੁਤਰ ਮੁਹਾਰ ਬਾਝੋਂ, ਡਾਂਗ ਨਾਲ ਕੋਈ ਮੂੰਹ ਮੋੜਦਾ ਜੀ।

Roman

sacch aakh tun ravala kahe sahiti, tera jioo kaee gall lorrada ji.

viharre varradiaan rikkatan chherriaan ni, kanda vicch kalejarre porrada ji.

badashah de bagh vicch nal chavarr, phiren phul gulab da torrada ji.

varis shah nun shutar muhar bajhon, dang nal koee munh morrada ji.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 338 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.