ناتھ
ਨਾਥ
دُھروں ہُندڑے کاوشاں ویر آئے، ٹریاں چُغلیاں دُھروں بخیلیاں وو۔
مینوں ترس آیا ویکھ زُہد تیرا، گلاں مٹھیاں بہت رسیلیاں وو۔
پانی دُدّھ وِچوں کڈھ لین چاتر، جدوں چھلکے پاؤندے تیلیاں وو۔
گورُو دبکیا مُندراں جھب لیاؤ، چھڈ دیہو گلاں انکھیلیاں وو۔
نہیں ڈرن ہُن مرن تھیں بھور عاشق، جنہاں سولیاں سراں تے سیلیاں وو۔
وارثؔ شاہ پھِرناتھ نے حکم کیتا، کڈھ اکھیاں نیلیاں پیلیاں وو۔
ਧੁਰੋਂ ਹੁੰਦੜੇ ਕਾਵਸ਼ਾਂ ਵੈਰ ਆਏ, ਬੁਰੀਆਂ ਚੁਗ਼ਲੀਆਂ ਧ੍ਰੋਹ ਬਖ਼ੀਲੀਆਂ ਵੋ।
ਮੈਨੂੰ ਤਰਸ ਆਇਆ ਦੇਖ ਜ਼ੁਹਦ ਤੇਰਾ, ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ।
ਪਾਣੀ ਦੁਧ ਵਿੱਚੋਂ ਕਢ ਲੈਣ ਚਾਤਰ, ਜਦੋਂ ਛਿੱਲ ਕੇ ਪਾਉਂਦੇ ਤੀਲੀਆਂ ਵੋ।
ਗੁਰੂ ਦਬਕਿਆ ਮੁੰਦਰਾਂ ਝੱਬ ਲਿਆਉ, ਛੱਡ ਦੇਹੋ ਗੱਲਾਂ ਅਣਖੀਲੀਆਂ ਵੋ।
ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਕ, ਜਿਨ੍ਹਾਂ ਸੂਲੀਆਂ ਸਿਰਾਂ ਤੇ ਸੀਲੀਆਂ ਵੋ।
ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ, ਕਢ ਅੱਖੀਆਂ ਨੀਲੀਆਂ ਪੀਲੀਆਂ ਵੋ।
dhuron hundarre kavashan vair aae, buriaan chughaliaan dhroh bakhiliaan vo.
mainun taras aaiaa dekh zuhad tera, gallan mitthiaan bahut rasiliaan vo.
pani dudh vicchon kadh lain chatar, jadon chhill ke paunde tiliaan vo.
guru dabakiaa mundaran jhabb liaau, chhadd deho gallan anakhiliaan vo.
nahin daran hun maran thin bhaur aashak, jinhan suliaan siran te siliaan vo.
varis shah phir nath ne hukam kita, kadh akkhiaan niliaan piliaan vo.