ਬੋਲੀਆਂBoliyan

تتھا

ਤਥਾ

Shahmukhi

بھوگ بھوگنا دُدّھ تے دہی پیون، پِنڈا پال کے رات دینہہ دھوونا ہیں۔

کھڑی کٹھن ہے فقر دی واٹ جھاکن، مونہوں آکھ کے کاہ وگاونا ہیں۔

واہیں ونجھلی تریمتاں نِت گُھوریں، گائیں مہیں ولا ئیکے چوونا ہیں۔

سچ آکھ جٹا کہی بنی تینوں، سواد چھڈ کے کھیہ کیوں ہوونا ہیں۔

Gurmukhi

ਭੋਗ ਭੋਗਣਾ ਦੁਧ ਤੇ ਦਹੀਂ ਪੀਵੇਂ, ਪਿੰਡਾ ਪਾਲ ਕੇ ਰਾਤ ਦਿਹੁੰ ਧੋਵਨਾ ਹੈਂ।

ਖਰੀ ਕਠਨ ਹੈ ਫ਼ਕਰ ਦੀ ਵਾਟ ਝਾਗਣ, ਮੂੰਹੋਂ ਆਖ ਕੇ ਕਾਹ ਵਿਗੋਵਨਾ ਹੈਂ।

ਵਾਹੇਂ ਵੰਝਲੀ ਤਰੀਮਤਾਂ ਨਿਤ ਘੂਰੇਂ, ਗਾਈਂ ਮਹੀਂ ਵਿਲਾਇਕੇ ਚੋਵਨਾ ਹਂੈ।

ਸੱਚ ਆਖ ਜੱਟਾ ਕਹੀ ਬਣੀ ਤੈਨੂੰ, ਸਵਾਦ ਛੱਡ ਕੇ ਖੇਹ ਕਿਉਂ ਹੋਵਨਾ ਹੈਂ।

Roman

bhog bhogana dudh te dahin piven, pinda pal ke rat dihun dhovana hain.

khari kathan hai fakar di vat jhagan, munhon aakh ke kah vigovana hain.

vahen vanjhali tarimatan nit ghuren, gaeen mahin vilaike chovana hanai.

sacch aakh jatta kahi bani tainun, savad chhadd ke kheh kiun hovana hain.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 259 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.