رانجھا
ਰਾਂਝਾ
جوگی چھڈ جہان فقیر ہوئے، ایس جگ وِچ بہت خواریاں نیں۔
لین دین تے دغا انیانو کرنا، لٹ گھٹ تے چوریاں یاریاں نیں۔
اوہ پُرکھ نربان پدجاء پہنچے، جنہاں پنجے ہی اندریاں ماریاں نیں۔
جوگ دیہو تے کرو نہال مینوں، کیہیاں جیو تے گُھنڈیاں چاڑھیاں نیں۔
ایس جٹ غریب نوں تار اوویں، جیویں اگلیاں سنگتاں تاریاں نیں۔
وارثؔ شاہ میاں رب شرم رکھے، جوگ وِچ مصیبتاں بھاریاں نیں۔
ਜੋਗੀ ਛੱਡ ਜਹਾਨ ਫ਼ਕੀਰ ਹੋਏ, ਏਸ ਜੱਗ ਵਿੱਚ ਬਹੁਤ ਖ਼ਵਾਰੀਆਂ ਨੇ।
ਲੈਣ ਦੇਣ ਤੇ ਦਗ਼ਾ ਅਨਿਆਂ ਕਰਨਾ, ਲੁਟ ਘਸੁਟ ਤੇ ਚੋਰੀਆਂ ਯਾਰੀਆਂ ਨੇ।
ਉਹ ਪੁਰਖ ਨਿਰਬਾਣ ਪਦ ਜਾ ਪਹੁੰਚੇ, ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇ।
ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਊ ਤੇ ਘੁੰਡੀਆਂ ਚਾੜ੍ਹੀਆਂ ਨੇ।
ਏਸ ਜਟ ਗ਼ਰੀਬ ਨੂੰ ਤਾਰ ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ।
ਵਾਰਿਸ ਸ਼ਾਹ ਮੀਆਂ ਰਬ ਸ਼ਰਮ ਰੱਖੇ, ਜੱਗ ਵਿੱਚ ਮਸੀਬਤਾਂ ਭਾਰੀਆਂ ਨੇ।
jogi chhadd jahan fakir hoe, es jagg vicch bahut khavariaan ne.
lain den te dagha aniaan karana, lut ghasut te choriaan yariaan ne.
uh purakh niraban pad ja pahunche, jinhan panje hi indariaan mariaan ne.
jog deho te karo nihal mainun, kehiaan jioo te ghundiaan charrhiaan ne.
es jat gharib nun tar oven, jiven agaliaan sangatan tariaan ne.
varis shah miaan rab sharam rakkhe, jagg vicch masibatan bhariaan ne.