ਬੋਲੀਆਂBoliyan

تتھا

ਤਥਾ

Shahmukhi

ایہہ جگ مقام فنا داہے، سبھا ریت دی کندھ ایہہ جیونا ہے۔

چھاؤں بدلاں دی عمر بندیاں دی، عزرائیل نے پاڑنا سیونا ہے۔

اج کل جہان ہے سہج میلا، کسے نت نہ حکم تے تھِیونا ہے۔

وارثؔ شاہ میاں انت خاک ہونا، لکھ آب حیات جے پیونا ہے۔

Gurmukhi

ਇਹ ਜਗ ਮਕਾਮ ਫ਼ਨਾਹ ਦਾ ਹੈ, ਸੱਭਾ ਰੇਤ ਦੀ ਕੰਧ ਇਹ ਜੀਵਣਾ ਹੈ।

ਛਾਉਂ ਬੱਦਲਾਂ ਦੀ ਉਮਰ ਬੰਦਿਆਂ ਦੀ, ਅਜ਼ਰਾਈਲ ਨੇ ਪਾੜਣਾ ਸੀਵਣਾ ਹੈ।

ਅੱਜ ਕਲ ਜਹਾਨ ਦਾ ਸਹਿਜ ਮੇਲਾ, ਕਿਸੇ ਨਿੱਤ ਨਾ ਹੁਕਮ ਤੇ ਥੀਵਣਾ ਹੈ।

ਵਾਰਿਸ ਸ਼ਾਹ ਮੀਆਂ ਅੰਤ ਖ਼ਾਕ ਹੋਣਾ, ਲਖ ਆਬੇ-ਹਿਆਤ ਜੇ ਪੀਵਣਾ ਹੈ।

Roman

ih jag makam fanah da hai, sabbha ret di kandh ih jivana hai.

chhaun baddalan di umar bandiaan di, azaraeel ne parrana sivana hai.

ajj kal jahan da sahij mela, kise nitt na hukam te thivana hai.

varis shah miaan ant khak hona, lakh aabe-hiaat je pivana hai.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 256 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.