ਬੋਲੀਆਂBoliyan

ہیر دے سوہریاں دی سلاہ

ਹੀਰ ਦੇ ਸੌਹਰਿਆਂ ਦੀ ਸਲਾਹ

Shahmukhi

مصلحت ہیر دیاں سوہریاں ایہہ کیتی، مُڑ ہیر نہ پیئڑے گھلنی جے۔

مت چاک مڑ چنبڑے وچ بھائیاں، ایہہ گل کُساکھ دی چلنی جے۔

آخر رن دی ذات بے وفا ہوندی، جاء پیئڑے گھریں ایہہ ملنی جے۔

وارثؔ شاہ دے نال نہ ملن دیجے، ایہہ گل نہ کسے اُتھلنی جے۔

Gurmukhi

ਮਸਲਤ ਹੀਰ ਦਿਆਂ ਸੌਹਰਿਆਂ ਇਹ ਕੀਤੀ, ਮੁੜ ਹੀਰ ਨਾ ਪੇਈਅੜੇ ਘੱਲਣੀ ਜੇ।

ਮਤ ਚਾਕ ਮੁੜ ਚੰਬੜੇ ਵਿੱਚ ਸਿਆਲਾਂ, ਇਹ ਗੱਲ ਕੁਸਾਖ ਦੀ ਚੱਲਣੀ ਜੇ।

ਆਖ਼ਰ ਰੰਨ ਦੀ ਜ਼ਾਤ ਬੇਵਫ਼ਾ ਹੁੰਦੀ, ਜਾਇ ਪੇਈਅੜੇ ਘਰੀਂ ਇਹ ਮੱਲਣੀ ਜੇ।

ਵਾਰਿਸ ਸ਼ਾਹ ਦੇ ਨਾਲ ਨਾ ਮਿਲਣ ਦੀਜੇ, ਇਹ ਗੱਲ ਨਾ ਕਿਸੇ ਉਥੱਲਣੀ ਜੇ।

Roman

masalat hir diaan sauhariaan ih kiti, murr hir na peeearre ghallani je.

mat chak murr chanbarre vicch siaalan, ih gall kusakh di challani je.

aakhar rann di zat bevafa hundi, jai peeearre gharin ih mallani je.

varis shah de nal na milan dije, ih gall na kise uthallani je.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 234 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.