ਬੋਲੀਆਂBoliyan

رانجھا جگّ دی ریت بارے

ਰਾਂਝਾ ਜੱਗ ਦੀ ਰੀਤ ਬਾਰੇ

Shahmukhi

گئے عمر تے وقت پھر نہیں مُڑدے، گئے کرم تے بھاگ نہ آؤندے نی۔

گئی گل زبان تھیں تِیر چھُٹا، گئے روح قلبوت نہ آؤندے نی۔

گئی جان جہان تھیں چھڈ جُسّہ، گئے ہور سیانے فرماؤندے نی۔

مُڑ ایتنے پھیر جے آؤندے نہیں، رانجھے یار ہوری مُڑ آؤندے نی۔

وارثؔ شاہ میاں سانوں کون سدّے، بھائی بھابیاں ہنر چلاوندے نی۔

Gurmukhi

ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ, ਗਏ ਕਰਮ ਤੇ ਭਾਗ ਨਾ ਆਂਵਦੇ ਨੀ।

ਗਈ ਗੱਲ ਜ਼ਬਾਨ ਥੀਂ ਤੀਰ ਛੁੱਟਾ, ਗਏ ਰੂਹ ਕਲਬੂਤ ਨਾ ਆਂਵਦੇ ਨੀ।

ਗਈ ਜਾਨ ਜਹਾਨ ਥੀਂ ਛੱਡ ਜੁੱਸਾ, ਗਏ ਹੋਰ ਸਿਆਣੇ ਫ਼ਰਮਾਂਵਦੇ ਨੀ।

ਮੁੜ ਏਤਨੇ ਫੇਰ ਜੇ ਆਂਵਦੇ ਨੀ, ਰਾਂਝੇ ਯਾਰ ਹੋਰੀਂ ਮੁੜ ਆਂਵਦੇ ਨੀ।

ਵਾਰਿਸ ਸ਼ਾਹ ਮੀਆਂ ਸਾਨੂੰ ਕੌਣ ਸੱਦੇ, ਭਾਈ ਭਾਬੀਆਂ ਹੁਨਰ ਚਲਾਂਵਦੇ ਨੀ।

Roman

ge umar te vakat phir nahin murrade, ge karam te bhag na aanvade ni.

gee gall zaban thin tir chhutta, ge ruh kalabut na aanvade ni.

gee jan jahan thin chhadd jussa, ge hor siaane faramanvade ni.

murr etane pher je aanvade ni, ranjhe yar horin murr aanvade ni.

varis shah miaan sanun kaun sadde, bhaee bhabiaan hunar chalanvade ni.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 232 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.