ਬੋਲੀਆਂBoliyan

ہیر

ਹੀਰ

Shahmukhi

قاضی مانو تے باپ ا قرار کیتا، ہیر رانجھے دے نال ووا ہنی ہے۔

اساں اوس دے نال چائے قول کیتا، لب گور دے تیک نبا ہنی ہے۔

انت رانجھے نوں ہیر پرناہ دینی، کوئی روز دی ایہہ پرا ہنی ہے۔

وارثؔ شاہ نہ جان دے منجھ کملے، خُورِش شیر دی گدھے نوں ڈا ہنی ہے۔

Gurmukhi

ਕਾਜ਼ੀ ਮਾਉਂ ਤੇ ਬਾਪ ਇਕਰਾਰ ਕੀਤਾ, ਹੀਰ ਰਾਂਝੇ ਦੇ ਨਾਲ ਵਿਆਹੁਣੀ ਹੈ।

ਅਸਾਂ ਓਸ ਦੇ ਨਾਲ ਚਾ ਕੌਲ ਕੀਤਾ, ਲਬੇ-ਗੋਰ ਦੇ ਤੀਕ ਨਿਬਾਹੁਣੀ ਹੈ।

ਅੰਤ ਰਾਂਝੇ ਨੂੰ ਹੀਰ ਪਰਨਾ ਦੇਣੀ, ਕੋਈ ਰੋਜ਼ ਦੀ ਇਹ ਪ੍ਰਾਹੁਣੀ ਹੈ।

ਵਾਰਿਸ ਸ਼ਾਹ ਨਾ ਜਾਣਦੀ ਮੈਂ ਕਮਲੀ, ਖ਼ੁਰਸ਼ ਸ਼ੇਰ ਦੀ ਗਧੇ ਨੂੰ ਡਾਹੁਣੀ ਹੈ।

Roman

kazi maun te bap ikarar kita, hir ranjhe de nal viaahuni hai.

asan os de nal cha kaul kita, labe-gor de tik nibahuni hai.

ant ranjhe nun hir parana deni, koee roz di ih prahuni hai.

varis shah na janadi main kamali, khurash sher di gadhe nun dahuni hai.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 214 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.