ਬੋਲੀਆਂBoliyan

قاضی

ਕਾਜ਼ੀ

Shahmukhi

لکھیا وچ قرآن کتاب دے ہے، گنہگار خداء دا چور ہے نی۔

حکم ماؤں تے باپ دا من لینا، ایہو راہ طریق دا زور ہے نی۔

جنہاں نہ منیا پچھو تاء روسن، پَیر ویکھ کے جھوردا مور ہے نی۔

جو کجھ ماؤں تے باپ تے اسیں کرئیے، اوتھے تُدھ دا کجھ نہ زور ہے نی۔

Gurmukhi

ਲਿਖਿਆ ਵਿੱਚ ਕੁਰਾਨ ਕਿਤਾਬ ਦੇ ਹੈ, ਗੁਨਾਹਗਾਰ ਖ਼ੁਦਾ ਦਾ ਚੋਰ ਹੈ ਨੀ।

ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ, ਇਹੋ ਰਾਹ ਤਰੀਕਤ ਦਾ ਜ਼ੋਰ ਹੈ ਨੀ।

ਜਿਨ੍ਹਾਂ ਨਾ ਮੰਨਿਆ ਪੱਛੋਤਾਇ ਰੋਸਣ, ਪੈਰ ਵੇਖ ਕੇ ਝੂਰਦਾ ਮੋਰ ਹੈ ਨੀ।

ਜੋ ਕੁੱਝ ਮਾਉਂ ਤੇ ਬਾਪ ਤੇ ਅਸੀਂ ਕਰੀਏ, ਓਥੇ ਤੁਧ ਦਾ ਕੁੱਝ ਨਾ ਜ਼ੋਰ ਹੈ ਨੀ।

Roman

likhiaa vicch kuran kitab de hai, gunahagar khuda da chor hai ni.

hukam maun te bap da mann laina, iho rah tarikat da zor hai ni.

jinhan na manniaa pacchhotai rosan, pair vekh ke jhurada mor hai ni.

jo kujjh maun te bap te asin karie, othe tudh da kujjh na zor hai ni.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 213 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.