ਬੋਲੀਆਂBoliyan

قاضی

ਕਾਜ਼ੀ

Shahmukhi

جیہڑے چھڈ کے راہ حلال دے نوں، تکن نظر حرام دی مارئین گے۔

قبر وچ بہائی کے نال گرزاں، اوتھے پاپ تے پُن نروارئین گے۔

روز حشر دے دوزخی پکڑ کے تے، گھت اگ دے وچ نِگھا رئین گے۔

کوچ وقت نہ کسے ہے ساتھ رَلنا، خالی دست تے جیب بھی جھاڑئین گے۔

وارث ؔ شاہ ایہہ عمر دے لال مُہرے، اک روز نوں عاقبت ہارئین گے۔

Gurmukhi

ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ, ਤੱਕਣ ਨਜ਼ਰ ਹਰਾਮ ਦੀ ਮਾਰੀਅਨਗੇ।

ਕਬਰ ਵਿੱਚ ਬਹਾਇਕੇ ਨਾਲ ਗੁਰਜ਼ਾਂ, ਓਥੇ ਪਾਪ ਤੇ ਪੁੰਨ ਨਵਾਰੀਅਨਗੇ।

ਰੋਜ਼ ਹਸ਼ਰ ਦੇ ਦੋਜ਼ਖੀ ਪਕੜ ਕੇ ਤੇ, ਘੱਤ ਅੱਗ ਦੇ ਵਿੱਚ ਨਘਾਰੀਅਨਗੇ।

ਕੂਚ ਵਕਤ ਨਾ ਕਿਸੇ ਹੈ ਸਾਥ ਰਲਣਾ, ਖ਼ਾਲੀ ਦਸਤ ਤੇ ਜੇਬ ਭੀ ਝਾੜੀਅਨਗੇ।

ਵਾਰਿਸ ਸ਼ਾਹ ਇਹ ਉਮਰ ਦੇ ਲਾਲ ਮੁਹਰੇ, ਇੱਕ ਰੋਜ਼ ਨੂੰ ਆਕਬਤ ਹਾਰੀਅਨਗੇ।

Roman

jiharre chhadd ke rah halal de nun, takkan nazar haram di marianage.

kabar vicch bahaike nal gurazan, othe pap te punn navarianage.

roz hashar de dozakhi pakarr ke te, ghatt agg de vicch nagharianage.

kuch vakat na kise hai sath ralana, khali dasat te jeb bhi jharrianage.

varis shah ih umar de lal muhare, ikk roz nun aakabat harianage.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 210 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.