ਬੋਲੀਆਂBoliyan

قاضی

ਕਾਜ਼ੀ

Shahmukhi

دُرّے شرع دے مار اُدھیڑ دیساں، کراں عمر خطاب دا نیانو ہیرے۔

گھت ککھاں دے وچ میں ساڑ سُٹا، ںکول ویکھسی پنڈ گرانو ہیرے۔

کھیڑا کریں قبول تاں خیر تیری، چھڈ چاک رنجھیٹے دا نا نو ہیرے۔

اکھیں میٹ کے وقت لنگھا موئیے، ایہہ جہان ہے بدلاں چھانو ہیرے۔

وارث ؔ شاہ ہن آسرا رب دا ہے، جدوں وِٹرے باپ تے مانو ہیرے۔

Gurmukhi

ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ, ਕਰਾਂ ਉਮਰ ਖ਼ਿਤਾਬ ਦਾ ਨਿਆਉਂ ਹੀਰੇ।

ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ, ਕੋਈ ਵੇਖਸੀ ਪਿੰਡ ਗਿਰਾਉਂ ਹੀਰੇ।

ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ, ਛੱਡ ਚਾਕ ਰੰਝੇਟੇ ਦਾ ਨਾਉਂ ਹੀਰੇ।

ਅੱਖੀਂ ਮੀਟ ਕੇ ਵਕਤ ਲੰਘਾ ਮੋਈਏ, ਇਹ ਜਹਾਨ ਹੈ ਬੱਦਲਾਂ ਛਾਉਂ ਹੀਰੇ।

ਵਾਰਿਸ ਸ਼ਾਹ ਹੁਣ ਆਸਰਾ ਰਬ ਦਾ ਹੈ, ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ।

Roman

durre sharha de mar udherr desan, karan umar khitab da niaaun hire.

ghat kakkhan de vicch main sarr suttan, koee vekhasi pind giraun hire.

kherra karen kabul tan khair teri, chhadd chak ranjhete da naun hire.

akkhin mit ke vakat langha moeee, ih jahan hai baddalan chhaun hire.

varis shah hun aasara rab da hai, jadon vittare bap te maun hire.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 208 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.