ਬੋਲੀਆਂBoliyan

قاضی

ਕਾਜ਼ੀ

Shahmukhi

قاضی محکمے وچ ارشاد کیتا، من شرع دا حکم جے جیونا اِی۔

بعد موت دے نال ایمان ہیرے، داخل وچ بہشت دے تھیونا اِی۔

نال ذوق دے شوق دا نور شربت، وچ جنت عدن دے پیونا اِی۔

چادر نال حیا دے ستر کیجے، کاہ درز حرام دی سیونا اِی۔

Gurmukhi

ਕਾਜ਼ੀ ਮਹਿਕਮੇ ਵਿੱਚ ਇਰਸ਼ਾਦ ਕੀਤਾ, ਮੰਨ ਸ਼ਰ੍ਹਾ ਦਾ ਹੁਕਮ ਜੇ ਜੀਵਣਾ ਈ।

ਬਾਅਦ ਮੌਤ ਦੇ ਨਾਲ ਈਮਾਨ ਹੀਰੇ, ਦਾਖ਼ਲ ਵਿੱਚ ਬਹਿਸ਼ਤ ਦੇ ਥੀਵਣਾ ਈ।

ਨਾਲ ਜ਼ੌਕ ਦੇ ਸ਼ੌਕ ਦਾ ਨੂਰ ਸ਼ਰਬਤ ਵਿੱਚ ਜੰਨਤੁਲ-ਅਦਨ ਦੇ ਪੀਵਣਾ ਈ।

ਚਾਦਰ ਨਾਲ ਹਿਆ ਦੇ ਸਤਰ ਕੀਜੇ, ਕਾਹ ਦਰਜ਼ ਹਰਾਮ ਦੀ ਸੀਵਣਾ ਈ।

Roman

kazi mahikame vicch irashad kita, mann sharha da hukam je jivana ee.

baad maut de nal eeman hire, dakhal vicch bahishat de thivana ee.

nal zauk de shauk da nur sharabat vicch jannatul-adan de pivana ee.

chadar nal hiaa de satar kije, kah daraz haram di sivana ee.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 204 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.