ਬੋਲੀਆਂBoliyan

ہیر نوں چٹّھی ملی

ਹੀਰ ਨੂੰ ਚਿੱਠੀ ਮਿਲੀ

Shahmukhi

جدوں خط دتا لیا قاصداں نے، نڈھی ہیر نے تُرت پڑھایا ای۔

سارے معاملے اُتے وجھاپ سارے، گلہ لکھیا واچ سنایا ای۔

گھلو موڑ کے دیور اساڈڑے نوں، منڈا رُس ہزاریوں آیا ای۔

ہیر سد کے رانجھنے یار تائیں، سارا معاملہ کھول سنایا ای۔

Gurmukhi

ਜਦੋਂ ਖ਼ਤ ਦਿੱਤਾ ਲਿਆ ਕਾਸਦਾਂ ਨੇ, ਨੱਢੀ ਹੀਰ ਨੇ ਤੁਰਤ ਪੜ੍ਹਾਇਆ ਈ।

ਸਾਰੇ ਮੁਆਮਲੇ ਅਤੇ ਵੰਝਾਪ ਸਾਰੇ, ਗਿਲਾ ਲਿਖਿਆ ਵਾਚ ਸੁਣਾਇਆ ਈ।

ਘੱਲੋ ਮੋੜ ਕੇ ਦੇਵਰ ਅਸਾਡੜੇ ਨੂੰ, ਮੁੰਡਾ ਰੁੱਸ ਹਜ਼ਾਰਿਉਂ ਆਇਆ ਈ।

ਹੀਰ ਸੱਦ ਕੇ ਰਾਂਝਣੇ ਯਾਰ ਤਾਈਂ, ਸਾਰਾ ਮੁਆਮਲਾ ਖੋਲ੍ਹ ਸੁਣਾਇਆ ਈ।

Roman

jadon khat ditta liaa kasadan ne, naddhi hir ne turat parrhaiaa ee.

sare muaamale ate vanjhap sare, gila likhiaa vach sunaiaa ee.

ghallo morr ke devar asadarre nun, munda russ hazariun aaiaa ee.

hir sadd ke ranjhane yar taeen, sara muaamala kholh sunaiaa ee.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 164 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.