ਬੋਲੀਆਂBoliyan

قیدوں نے بیلے وچّ لک کے بہݨا

ਕੈਦੋਂ ਨੇ ਬੇਲੇ ਵਿੱਚ ਲੁਕ ਕੇ ਬਹਿਣਾ

Shahmukhi

وڈی ہوئی اُشیر تاں جا چھہیا، پوہ مانگھ کتا وچ کنواں دے۔

ہویا چھاہ ویلا تدوں وچ بیلے، پھیر آن پئے سسّی پنواں دے۔

پونا بنھ کے رانجھے دے ہتھ ملیا، ڈھیر آ لگے اتے چنواں دے۔

بیلا لالو ہی لال پکاردا سی، کیدو پے رہیا وانگ گھنواں دے۔

Gurmukhi

ਵੱਡੀ ਹੋਈ ਉਸ਼ੇਰ ਤਾਂ ਜਾ ਛਹਿਆ, ਪੋਹ ਮਾਘ ਕੁੱਤਾ ਵਿੱਚ ਕੁੰਨੂਆਂ ਦੇ।

ਹੋਇਆ ਸ਼ਾਹ ਵੇਲਾ ਤਦੋਂ ਵਿੱਚ ਬੇਲੇ, ਫੇਰੇ ਆਣ ਪਏ ਸੱਸੀ ਪੁੰਨੂਆਂ ਦੇ।

ਪੋਣਾ ਬੰਨ੍ਹ ਕੇ ਰਾਂਝੇ ਨੇ ਹੱਥ ਮਲਿਆ, ਢੇਰ ਆ ਲੱਗੇ ਰੱਤੇ ਚੁੰਨੂਆਂ ਦੇ।

ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ, ਕੈਦੋ ਪੈ ਰਹਿਆ ਵਾਂਗ ਹੋ ਘੁਨੂੰਆਂ ਦੇ।

Roman

vaddi hoee usher tan ja chhahiaa, poh magh kutta vicch kunnuaan de.

hoiaa shah vela tadon vicch bele, phere aan pe sassi punnuaan de.

pona bannh ke ranjhe ne hatth maliaa, dher aa lagge ratte chunnuaan de.

bela lalo hi lal pukarada si, kaido pai rahiaa vang ho ghununaan de.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 154 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.