ਬੋਲੀਆਂBoliyan

تتھا

ਤਥਾ

Shahmukhi

اِک مار لتاں دوئی لا چھمکاں، تِرئی نال چٹاکیاں مار دی ہے۔

کوئی اِٹ وٹا جُتی ڈھیم پتھر، کوئی پکڑ کے دھون بھوئیں مار دی ہے۔

کوئی پُٹ داڑھی دُبر وِچ دیندی، کوئی ڈنڈکا وِچ گزاردی ہے۔

چور ماری دا ویکھئے چلو سادھو، وارث ؔشاہ ایہہ ضبط سرکاردی ہے۔

Gurmukhi

ਹਿਕ ਮਾਰ ਲੱਤਾਂ ਦੂਈ ਲਾ ਛਮਕਾਂ, ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ।

ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ, ਕੋਈ ਪਕੜ ਕੇ ਧੌਣ ਭੋਇੰ ਮਾਰਦੀ ਹੈ।

ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ, ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ।

ਚੋਰ ਮਾਰੀਦਾ ਵੇਖੀਏ ਚਲੋ ਯਾਰੋ, ਵਾਰਿਸ ਸ਼ਾਹ ਏਹ ਜ਼ਬਤ ਸਰਕਾਰ ਦੀ ਹੈ।

Roman

hik mar lattan duee la chhamakan, triee nal chatakiaan maradi hai.

koee itt vatta jutti dhim patthar, koee pakarr ke dhaun bhoin maradi hai.

koee put darrhi dubbar vicch dendi, koee dandaka vicch guzaradi hai.

chor marida vekhie chalo yaro, varis shah eh zabat sarakar di hai.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 139 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.