ਬੋਲੀਆਂBoliyan

ہیر دا سہیلیاں نوں اتّر

ਹੀਰ ਦਾ ਸਹੇਲੀਆਂ ਨੂੰ ਉੱਤਰ

Shahmukhi

ہیر آکھیا واڑ کے پھَلے اندر، گل پا رَسّا منہ گُھٹ گھتّو۔

لے کے کُتکے تے کُڈھن ماچھیاں دے، دھڑادھڑ ہی مار کے کُٹ گھتّو۔

ٹنگوں پکڑ کے لک وِچ پاء جپھی، کسے ٹوبھڑے دے وچ سُٹ گھتّو۔

مار ایس نوں لائیکے اگ جُھگی، ساڑ بال کے چیز سبھ لُٹ گھتّو۔

وارثؔ شاہ میاں داڑھی بِھنڑی دا، جو کو وال دِسّے سبھو پُٹ گھتّو۔

Gurmukhi

ਹੀਰ ਆਖਿਆ ਵਾੜ ਕੇ ਫਲ੍ਹੇ ਅੰਦਰ, ਗਲ ਪਾ ਰੱਸਾ ਮੂੰਹ ਘੁਟ ਘੱਤੋ।

ਲੈ ਕੇ ਕੁਤਕੇ ਤੇ ਕੁੱਢਣ ਮਾਛੀਆਂ ਦੇ, ਧੜਾ ਧੜ ਹੀ ਮਾਰ ਕੇ ਕੁਟ ਘੱਤੋ।

ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ, ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ।

ਮਾਰ ਏਸ ਨੂੰ ਲਾਇਕੇ ਅੱਗ ਝੁੱਗੀ, ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ।

ਵਾਰਿਸ ਸ਼ਾਹ ਮੀਆਂ ਦਾੜ੍ਹੀ ਭੰਬੜੀ ਦਾ, ਜੇ ਕੋ ਵਾਲ ਦਿਸੇ ਸਭੋ ਪੁਟ ਘੱਤੋ।

Roman

hir aakhiaa varr ke phalhe andar, gal pa rassa munh ghut ghatto.

lai ke kutake te kuddhan machhiaan de, dharra dharr hi mar ke kut ghatto.

tangon pakarr ke lakk vicch pa japphi, kise tobharre de vicch sut ghatto.

mar es nun laike agg jhuggi, sarr bal ke chiz sabh lut ghatto.

varis shah miaan darrhi bhanbarri da, je ko val dise sabho put ghatto.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 136 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.