ਬੋਲੀਆਂBoliyan

پیراں نے رانجھے نوں اسیس دیݨی

ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੀ

Shahmukhi

رانجھے پیراں نوں بہت خوشحال کیتا، دعا دِتیا نیں جا ہیر تیری۔

تیرے سبھ مقصود ہو رہے حاصل، مدد ہو گئے پنجے پیر تیری۔

جا گونج توں وِچ منگواڑ بیٹھا، بخش لئی ہے سبھ تقصیر تیری۔

وارثؔ شاہ میاں پیراں کاملاں نے، کر چھڈی ہے نیک تدبیر تیری۔

Gurmukhi

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤੀਆ ਨੇ ਜਾਹ ਹੀਰ ਤੇਰੀ।

ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮੱਦਦ ਹੋ ਗਏ ਪੰਜੇ ਪੀਰ ਤੇਰੀ।

ਜਾਹ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ।

ਵਾਰਿਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ, ਕਰ ਛੱਡੀ ਹੈ ਨੇਕ ਤਦਬੀਰ ਤੇਰੀ।

Roman

ranjhe piran nun bahut khushahal kita, duaa dittiaa ne jah hir teri.

tere sabh makasud ho rahe hasal, maddad ho ge panje pir teri.

jah gunj tun vicch mangavarr baitha, bakhash lee hai sabh takasir teri.

varis shah miaan piran kamalan ne, kar chhaddi hai nek tadabir teri.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 122 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.