ਬੋਲੀਆਂBoliyan

پیراں دا رانجھے تے خوش ہوݨا

ਪੀਰਾਂ ਦਾ ਰਾਂਝੇ ਤੇ ਖ਼ੁਸ਼ ਹੋਣਾ

Shahmukhi

راضی ہو پنجاں پیراں حکم کیتا، بچہ منگ لے دعا جو منگنی ہے۔

اجی ہیر جٹی مینوں بخش اُٹھو، رنگن شوق دے وچ جورنگنی ہے۔

تینوں لائے بھبوت ملنگ کرئیے، بچہ اوہ بھی تیری ملنگنی ہے۔

جیہے نال رلی اے تہی ہو جائے، ننگاں نال لڑئیے سو بھی ننگنی ہے۔

وارثؔ شاہ نہ سیویں نہ چھڈ جائیں، گھر ماپیاں دے ناہیں ٹنگنی ہے۔

Gurmukhi

ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ।

ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ।

ਤੈਨੂੰ ਲਾਏ ਭਬੂਤ ਮਲੰਗ ਕਰੀਏ, ਬੱਚਾ ਓਹ ਵੀ ਤੇਰੀ ਮਲੰਗਣੀ ਹੈ।

ਜੇਹੇ ਨਾਲ ਰਲੀ ਤੇਹੀ ਹੋ ਜਾਏ, ਨੰਗਾਂ ਨਾਲ ਲੜੇ ਸੋ ਭੀ ਨੰਗਣੀ ਹੈ।

ਵਾਰਿਸ ਸ਼ਾਹ ਨਾ ਲੜੀਂ ਨਾ ਛੱਡ ਜਾਈਂ, ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ।

Roman

razi ho panjan piran hukam kita, baccha mang lai duaa jo mangani hai.

aji hir jatti mainun bakhash devo, rangan shauk de vicch jo rangani hai.

tainun lae bhabut malang karie, baccha oh vi teri malangani hai.

jehe nal rali tehi ho jae, nangan nal larre so bhi nangani hai.

varis shah na larrin na chhadd jaeen, ghar mapiaan de nahin tangani hai.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 121 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.