ਬੋਲੀਆਂBoliyan

ہیر نوں قاضی دی نصیحت

ਹੀਰ ਨੂੰ ਕਾਜ਼ੀ ਦੀ ਨਸੀਹਤ

Shahmukhi

قاضی آکھیا خوف خدا دا کر، ماپے چہ چڑھے چاہے مارنی گے۔

تیری کیاڑیوں جیبھ کھچا کڈھن، مارے شرم دے خون گزارنی گے۔

جس وقت اساں دتا چا فتویٰ، اوس وقت ہی پار اُتارنی گے۔

ماؤں آکھدی لوڑھ خدا دا جے تکھے، شوخ دیدے ویکھو پاڑنی گے۔

وارث شاہ کر ترک بُریائیاں توں، نہیں اگ دے وِچ چا نگھارنی گے۔

Gurmukhi

ਕਾਜ਼ੀ ਆਖਿਆ ਖ਼ੌਫ਼ ਖ਼ੁਦਾਇ ਦਾ ਕਰ, ਮਾਪੇ ਜਿੱਦ ਚੜ੍ਹੇ ਚਾਇ ਮਾਰਨੀਗੇ।

ਤੇਰੀ ਕਿਆੜੀਉਂ ਜੀਭ ਖਿਚਾ ਕੱਢਣ, ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀਗੇ।

ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ, ਓਸ ਵਕਤ ਹੀ ਪਾਰ ਉਤਾਰਨੀਗੇ।

ਮਾਂ ਆਖਦੀ ਲੋੜ੍ਹ ਖੁਦਾਇ ਦਾ ਜੇ, ਤਿੱਖੇ ਸ਼ੋਖ ਦੀਦੇ ਵੇਖ ਪਾੜਨੀਗੇ।

ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ, ਨਹੀਂ ਅੱਗ ਦੇ ਵਿੱਚ ਨਿਘਾਰਨੀਗੇ।

Roman

kazi aakhiaa khauf khudai da kar, mape jidd charrhe chai maranige.

teri kiaarriun jibh khicha kaddhan, mare sharam de khun guzaranige.

jis vakat asan ditta cha fatava, os vakat hi par utaranige.

man aakhadi lorrh khudai da je, tikkhe shokh dide vekh parranige.

varis shah kar tarak buriaaeeaan ton, nahin agg de vicch nigharanige.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 118 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.