ਬੋਲੀਆਂBoliyan

ملکی چوچک نوں

ਮਲਕੀ ਚੂਚਕ ਨੂੰ

Shahmukhi

ملکی گل سناوندی چُوچکے نوں، لوک بہت دیندے بد دعا میاں۔

باراں برس اِس مجھیاں چاریاں نیں، نہیں کیتی سو چوں چرا میاں۔

حق کھوہ کے چاء جواب دِتا، مہیں چھڈ کے گھراں نُوں جا میاں۔

پَیریں لگ کے جاء مَنا اوس نُوں، آہ فقر دی بُری پے جا میاں۔

وارت شاہ فقیر نے چُپ کیتی، اوہدی چُپ ہی دیگ لُڑھا میاں۔

Gurmukhi

ਮਲਕੀ ਗੱਲ ਸੁਣਾਂਵਦੀ ਚੂਚਕੇ ਨੂੰ, ਲੋਕ ਬਹੁਤ ਦਿੰਦੇ ਬਦ ਦੁਆ ਮੀਆਂ।

ਬਾਰਾਂ ਬਰਸ ਉਸ ਮਝੀਆਂ ਚਾਰੀਆਂ ਨੇ, ਨਹੀਂ ਕੀਤੀ ਸੂ ਚੂੰ ਚਰਾ ਮੀਆਂ।

ਹੱਕ ਖੋਹ ਕੇ ਚਾ ਜਵਾਬ ਦਿੱਤਾ, ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ।

ਪੈਰੀਂ ਲਗ ਕੇ ਜਾ ਮਨਾ ਉਸ ਨੂੰ, ਆਹ ਫ਼ੱਕਰ ਦੀ ਬੁਰੀ ਪੈ ਜਾ ਮੀਆਂ।

ਵਾਰਿਸ ਸ਼ਾਹ ਫ਼ਕੀਰ ਨੇ ਚੁਪ ਕੀਤੀ, ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ।

Roman

malaki gall sunanvadi chuchake nun, lok bahut dinde bad duaa miaan.

baran baras us majhiaan chariaan ne, nahin kiti su chun chara miaan.

hakk khoh ke cha javab ditta, mahin chhad ke gharan nun ja miaan.

pairin lag ke ja mana us nun, aah fakkar di buri pai ja miaan.

varis shah fakir ne chup kiti, uhadi chup hi deg lurrha miaan.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 104 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.