زلیخا دے باغ وچ
ਜ਼ੁਲੈਖ਼ਾ ਦੇ ਬਾਗ਼ ਵਿਚ
باغ عجب واہ سانی جسدا، ہوگ ن کسے کوٹے ۔
ہرے بھرے وچّ جوش جوانی، اوس وچ نازک بوٹے ۔
ریہان اتر کھلار چڑھایا، پنکھیاں وچ دماغے ۔
تارے کھوہل اگھاڑ وکھائے، چنبیلی وچ باغے ۔
صبح ہوندی نوں نازک گونچے، ہسّ ہسّ گلّاں کردے ۔
لارے لا سٹاوݨ بلبل، شوق طلب دی کردے ۔
.......................................................
دونہ ہوجاں دے تخت وچالے، کر زینت رکھوایا ۔
اوس گلشن دا مالی کرکے، اوہ گلرخ پہونچایا ۔
........................................................
کہے زلیخا پاس کنیزاں، سو سو کر تاکیداں ۔
یوسف دی وچ تابیا ہو کے، بݨیاں رہیو مریداں ۔
زہر دیوے لے کھائیو ہتّھیں، ازر ن مول لیائیو ۔
میں انام دیاں زر زیور، تے تسیں راز چھپائیو ۔
یوسف جس نوں رغبت کرکے، خلوت طرف بلاوے ۔
اوہا اوّل میرے تائیں، آݨ پتا دسّ جاوے ۔
میں اوس نوں آزاد کریساں، خشیوں عمر وہاوے ۔
ایس نصیحت میری اتّے، جیہڑی عمل کماوے ۔
....................................................
رات ہو آئی جاں باغے وچ، باندیاں شوق سوائے ۔
دیکھ لواں اجّ کسنوں یوسف، لتف کرے گل لائے ۔
اک وکھا پلمدیاں زلفاں، دو طرفیں رخسارے ۔
عرض کرے میں سبھ تھیں سوہݨی، کر لے وصل پیارے ۔
........................................................
اک کہے شمشاد کدّاں دی، نام میرو سلطانی ۔
میں وانگوں وچ دیس مصر دے، کس تے بھری جوانی ۔
ایویں ہر اک خوبی آپݨی، ظاہر آکھ سݨاوے ۔
پر یوسف ول اوہناں کلاماں، ذرا دھیان ن جاوے ۔
اک توہید خدا دا رستا، چاہے اہناں سکھاواں ۔
ایہہ بت پوجݨ ترک کریہݨ، سدّھا راہ دکھاواں ۔
یوسف نے فرمایا اوہناں، نکتا راز ایمانوں ۔
اسر گیا کر وچ دلاں دے، رہیاں دنگ ایمانوں ۔
توڑے بتّ ایمان لیائیاں، واہد رب پچھاتا ۔
راہ شرا دا روشن نوروں، صدق یکینوں ذاتا ۔
.........................................................
کہے زلیخا دائی اگّے، کیا کراں دسّ مائی ۔
یوسف وصلوں نسّیا جاندا، رہیا الاج ن کائی ۔
واہاں لائیاں کمّ ن آئیاں، ڈٹّھیاں بیپرواہیاں ۔
تیں جہیاں سکھدائیاں دائیاں، جگ جگ جیوݨ مائیاں ۔
...........................................................
کیا کراں کجھ پیش ن جاوے، میں کر تھکّی زاری ۔
توں غمخوار پراݨی میری، واہ لگّے کر کاری ۔
کر حیلہ اک واری یوسف، میں ول کرے نظارہ ۔
نیݨ کرے ول میریاں اکّھیں، شوق گھتّے چمکارا ۔
دائی دی نویں ویونت
سݨ دائی بھر ٹھنڈھیاں آہیں، سوچ وچاریں دھائی ۔
سائت بااد چکے سر، کہندی اج مسلاہت آئی ۔
.............................................................
زر چاہیئے پر کئی خزانے، دولت دے انباروں ۔
میں اک کراں تیار امارت، زینت ودھ شماروں ۔
یوسف دی تے تیری ہر جا، مورت وچ لکھاواں ۔
ذوق خوشی دی حالت ظاہر، اس وچ نقش کراواں ۔
تیرا اوسدے نال خوشی تھیں، وصل کرایا ہویا ۔
وچ کنار پیاروں تینوں، پکڑ دبایا ہویا ۔
...........................................................
اوس کونے وچ یوسف تائیں، پھڑ باہوں لے جائیں ۔
عشق-پرشتاں دا بت خانا، اسنوں جا دکھلائیں ۔
جے ہݨ تیں ول نظر ن کردا، ات ول کرے نگاہاں ۔
دیکھ اوہدے دل جوش اٹھیسی، وصل ملے دلخواہاں ۔
..........................................................
پکڑے پیر زلیخا اوسدے، کہندی شابش مائی ۔
ایہہ تدبیر جو کھوج نکالی، خوب ٹکاݨے لائی ۔
ਬਾਗ਼ ਅਜਬ ਵਾਹ ਸਾਨੀ ਜਿਸਦਾ, ਹੋਗ ਨ ਕਿਸੇ ਕੂਟੇ ।
ਹਰੇ ਭਰੇ ਵਿੱਚ ਜੋਸ਼ ਜਵਾਨੀ, ਉਸ ਵਿਚ ਨਾਜ਼ਿਕ ਬੂਟੇ ।
ਰੀਹਾਨ ਅਤਰ ਖਿਲਾਰ ਚੜ੍ਹਾਇਆ, ਪੰਖੀਆਂ ਵਿਚ ਦਿਮਾਗ਼ੇ ।
ਤਾਰੇ ਖੋਹਲ ਉਘਾੜ ਵਿਖਾਏ, ਚੰਬੇਲੀ ਵਿਚ ਬਾਗ਼ੇ ।
ਸੁਬਹ ਹੁੰਦੀ ਨੂੰ ਨਾਜ਼ਿਕ ਗੁੰਚੇ, ਹੱਸ ਹੱਸ ਗੱਲਾਂ ਕਰਦੇ ।
ਲਾਰੇ ਲਾ ਸੁਟਾਵਣ ਬੁਲਬੁਲ, ਸ਼ੌਕ ਤਲਬ ਦੀ ਕਰਦੇ ।
.......................................................
ਦੋਂਹ ਹੌਜਾਂ ਦੇ ਤਖ਼ਤ ਵਿਚਾਲੇ, ਕਰ ਜ਼ੀਨਤ ਰਖਵਾਇਆ ।
ਉਸ ਗੁਲਸ਼ਨ ਦਾ ਮਾਲੀ ਕਰਕੇ, ਉਹ ਗੁਲਰੁਖ਼ ਪਹੁੰਚਾਇਆ ।
........................................................
ਕਹੇ ਜ਼ੁਲੈਖ਼ਾ ਪਾਸ ਕਨੀਜ਼ਾਂ, ਸੌ ਸੌ ਕਰ ਤਾਕੀਦਾਂ ।
ਯੂਸੁਫ਼ ਦੀ ਵਿਚ ਤਾਬਿਆ ਹੋ ਕੇ, ਬਣੀਆਂ ਰਹਿਓ ਮੁਰੀਦਾਂ ।
ਜ਼ਹਰ ਦੇਵੇ ਲੈ ਖਾਈਓ ਹੱਥੀਂ, ਉਜ਼ਰ ਨ ਮੂਲ ਲਿਆਈਓ ।
ਮੈਂ ਇਨਾਮ ਦਿਆਂ ਜ਼ਰ ਜ਼ੇਵਰ, ਤੇ ਤੁਸੀਂ ਰਾਜ਼ ਛੁਪਾਈਓ ।
ਯੂਸੁਫ਼ ਜਿਸ ਨੂੰ ਰਗ਼ਬਤ ਕਰਕੇ, ਖ਼ਲਵਤ ਤਰਫ਼ ਬੁਲਾਵੇ ।
ਓਹਾ ਅੱਵਲ ਮੇਰੇ ਤਾਈਂ, ਆਣ ਪਤਾ ਦੱਸ ਜਾਵੇ ।
ਮੈਂ ਉਸ ਨੂੰ ਆਜ਼ਾਦ ਕਰੇਸਾਂ, ਖ਼ੁਸ਼ੀਓਂ ਉਮਰ ਵਿਹਾਵੇ ।
ਐਸ ਨਸੀਹਤ ਮੇਰੀ ਉੱਤੇ, ਜੇਹੜੀ ਅਮਲ ਕਮਾਵੇ ।
....................................................
ਰਾਤ ਹੋ ਆਈ ਜਾਂ ਬਾਗ਼ੇ ਵਿਚ, ਬਾਂਦੀਆਂ ਸ਼ੌਕ ਸਵਾਏ ।
ਦੇਖ ਲਵਾਂ ਅੱਜ ਕਿਸਨੂੰ ਯੂਸੁਫ਼, ਲੁਤਫ਼ ਕਰੇ ਗਲ ਲਾਏ ।
ਇਕ ਵਿਖਾ ਪਲਮਦੀਆਂ ਜ਼ੁਲਫ਼ਾਂ, ਦੋ ਤਰਫ਼ੀਂ ਰੁਖ਼ਸਾਰੇ ।
ਅਰਜ਼ ਕਰੇ ਮੈਂ ਸਭ ਥੀਂ ਸੋਹਣੀ, ਕਰ ਲੈ ਵਸਲ ਪਿਆਰੇ ।
........................................................
ਇਕ ਕਹੇ ਸ਼ਮਸ਼ਾਦ ਕੱਦਾਂ ਦੀ, ਨਾਮ ਮੇਰੋ ਸੁਲਤਾਨੀ ।
ਮੈਂ ਵਾਂਗੂੰ ਵਿਚ ਦੇਸ ਮਿਸਰ ਦੇ, ਕਿਸ ਤੇ ਭਰੀ ਜਵਾਨੀ ।
ਏਵੇਂ ਹਰ ਇਕ ਖ਼ੂਬੀ ਆਪਣੀ, ਜ਼ਾਹਿਰ ਆਖ ਸੁਣਾਵੇ ।
ਪਰ ਯੂਸੁਫ਼ ਵਲ ਉਹਨਾਂ ਕਲਾਮਾਂ, ਜ਼ਰਾ ਧਿਆਨ ਨ ਜਾਵੇ ।
ਇਕ ਤੌਹੀਦ ਖ਼ੁਦਾ ਦਾ ਰਸਤਾ, ਚਾਹੇ ਇਹਨਾਂ ਸਿਖਾਵਾਂ ।
ਇਹ ਬੁਤ ਪੂਜਣ ਤਰਕ ਕਰੇਹਣ, ਸਿੱਧਾ ਰਾਹ ਦਿਖਾਵਾਂ ।
ਯੂਸੁਫ਼ ਨੇ ਫ਼ਰਮਾਇਆ ਉਹਨਾਂ, ਨੁਕਤਾ ਰਾਜ਼ ਈਮਾਨੋਂ ।
ਅਸਰ ਗਇਆ ਕਰ ਵਿਚ ਦਿਲਾਂ ਦੇ, ਰਹੀਆਂ ਦੰਗ ਈਮਾਨੋਂ ।
ਤੋੜੇ ਬੁੱਤ ਈਮਾਨ ਲਿਆਈਆਂ, ਵਾਹਿਦ ਰੱਬ ਪਛਾਤਾ ।
ਰਾਹ ਸ਼ਰਅ ਦਾ ਰੌਸ਼ਨ ਨੂਰੋਂ, ਸਿਦਕ ਯਕੀਨੋਂ ਜਾਤਾ ।
.........................................................
ਕਹੇ ਜ਼ੁਲੈਖ਼ਾ ਦਾਈ ਅੱਗੇ, ਕਿਆ ਕਰਾਂ ਦੱਸ ਮਾਈ ।
ਯੂਸੁਫ਼ ਵਸਲੋਂ ਨੱਸਿਆ ਜਾਂਦਾ, ਰਹਿਆ ਇਲਾਜ ਨ ਕਾਈ ।
ਵਾਹਾਂ ਲਾਈਆਂ ਕੰਮ ਨ ਆਈਆਂ, ਡਿੱਠੀਆਂ ਬੇਪਰਵਾਹੀਆਂ ।
ਤੈਂ ਜਹੀਆਂ ਸੁਖਦਾਈਆਂ ਦਾਈਆਂ, ਜੁਗ ਜੁਗ ਜੀਵਣ ਮਾਈਆਂ ।
...........................................................
ਕਿਆ ਕਰਾਂ ਕੁਝ ਪੇਸ਼ ਨ ਜਾਵੇ, ਮੈਂ ਕਰ ਥੱਕੀ ਜ਼ਾਰੀ ।
ਤੂੰ ਗ਼ਮਖ਼ਵਾਰ ਪੁਰਾਣੀ ਮੇਰੀ, ਵਾਹ ਲੱਗੇ ਕਰ ਕਾਰੀ ।
ਕਰ ਹੀਲਾ ਇਕ ਵਾਰੀ ਯੂਸੁਫ਼, ਮੈਂ ਵਲ ਕਰੇ ਨਜ਼ਾਰਾ ।
ਨੈਣ ਕਰੇ ਵਲ ਮੇਰੀਆਂ ਅੱਖੀਂ, ਸ਼ੌਕ ਘੱਤੇ ਚਮਕਾਰਾ ।
ਦਾਈ ਦੀ ਨਵੀਂ ਵਿਉਂਤ
ਸੁਣ ਦਾਈ ਭਰ ਠੰਢੀਆਂ ਆਹੀਂ, ਸੋਚ ਵਿਚਾਰੀਂ ਧਾਈ ।
ਸਾਇਤ ਬਾਅਦ ਚੁਕੇ ਸਿਰ, ਕਹੰਦੀ ਅਜ ਮਸਲਾਹਤ ਆਈ ।
.............................................................
ਜ਼ਰ ਚਾਹੀਏ ਪਰ ਕਈ ਖ਼ਜ਼ਾਨੇ, ਦੌਲਤ ਦੇ ਅੰਬਾਰੋਂ ।
ਮੈਂ ਇਕ ਕਰਾਂ ਤਿਆਰ ਇਮਾਰਤ, ਜ਼ੀਨਤ ਵਧ ਸ਼ੁਮਾਰੋਂ ।
ਯੂਸੁਫ਼ ਦੀ ਤੇ ਤੇਰੀ ਹਰ ਜਾ, ਮੂਰਤ ਵਿਚ ਲਿਖਾਵਾਂ ।
ਜ਼ੌਕ ਖ਼ੁਸ਼ੀ ਦੀ ਹਾਲਤ ਜ਼ਾਹਿਰ, ਇਸ ਵਿਚ ਨਕਸ਼ ਕਰਾਵਾਂ ।
ਤੇਰਾ ਉਸਦੇ ਨਾਲ ਖ਼ੁਸ਼ੀ ਥੀਂ, ਵਸਲ ਕਰਾਇਆ ਹੋਇਆ ।
ਵਿਚ ਕਿਨਾਰ ਪਿਆਰੋਂ ਤੈਨੂੰ, ਪਕੜ ਦਬਾਇਆ ਹੋਇਆ ।
...........................................................
ਉਸ ਕੋਨੇ ਵਿਚ ਯੂਸੁਫ਼ ਤਾਈਂ, ਫੜ ਬਾਹੋਂ ਲੈ ਜਾਏਂ ।
ਇਸ਼ਕ-ਪ੍ਰਸ਼ਤਾਂ ਦਾ ਬੁਤ ਖ਼ਾਨਾ, ਇਸਨੂੰ ਜਾ ਦਿਖਲਾਏਂ ।
ਜੇ ਹੁਣ ਤੈਂ ਵਲ ਨਜ਼ਰ ਨ ਕਰਦਾ, ਉਤ ਵਲ ਕਰੇ ਨਿਗਾਹਾਂ ।
ਦੇਖ ਉਹਦੇ ਦਿਲ ਜੋਸ਼ ਉਠੇਸੀ, ਵਸਲ ਮਿਲੇ ਦਿਲਖ਼ਵਾਹਾਂ ।
..........................................................
ਪਕੜੇ ਪੈਰ ਜ਼ੁਲੈਖ਼ਾ ਉਸਦੇ, ਕਹੰਦੀ ਸ਼ਾਬਸ਼ ਮਾਈ ।
ਇਹ ਤਦਬੀਰ ਜੋ ਖੋਜ ਨਿਕਾਲੀ, ਖ਼ੂਬ ਟਿਕਾਣੇ ਲਾਈ ।
bagh ajab vah sani jisada, hog n kise kute .
hare bhare vicch josh javani, us vich nazik bute .
rihan atar khilar charrhaiaa, pankhiaan vich dimaghe .
tare khohal ugharr vikhae, chanbeli vich baghe .
subah hundi nun nazik gunche, hass hass gallan karade .
lare la sutavan bulabul, shauk talab di karade .
.......................................................
donh haujan de takhat vichale, kar zinat rakhavaiaa .
us gulashan da mali karake, uh gularukh pahunchaiaa .
........................................................
kahe zulaikha pas kanizan, sau sau kar takidan .
yusuf di vich tabiaa ho ke, baniaan rahio muridan .
zahar deve lai khaeeo hatthin, uzar n mul liaaeeo .
main inam diaan zar zevar, te tusin raz chhupaeeo .
yusuf jis nun raghabat karake, khalavat taraf bulave .
oha avval mere taeen, aan pata dass jave .
main us nun aazad karesan, khushion umar vihave .
ais nasihat meri utte, jeharri amal kamave .
....................................................
rat ho aaee jan baghe vich, bandiaan shauk savae .
dekh lavan ajj kisanun yusuf, lutaf kare gal lae .
ik vikha palamadiaan zulafan, do tarafin rukhasare .
araz kare main sabh thin sohani, kar lai vasal piaare .
........................................................
ik kahe shamashad kaddan di, nam mero sulatani .
main vangun vich des misar de, kis te bhari javani .
even har ik khubi aapani, zahir aakh sunave .
par yusuf val uhanan kalaman, zara dhiaan n jave .
ik tauhid khuda da rasata, chahe ihanan sikhavan .
ih but pujan tarak karehan, siddha rah dikhavan .
yusuf ne faramaiaa uhanan, nukata raz eemanon .
asar giaa kar vich dilan de, rahiaan dang eemanon .
torre butt eeman liaaeeaan, vahid rabb pachhata .
rah shara da raushan nuron, sidak yakinon jata .
.........................................................
kahe zulaikha daee agge, kiaa karan dass maee .
yusuf vasalon nassiaa janda, rahiaa ilaj n kaee .
vahan laeeaan kanm n aaeeaan, ditthiaan beparavahiaan .
tain jahiaan sukhadaeeaan daeeaan, jug jug jivan maeeaan .
...........................................................
kiaa karan kujh pesh n jave, main kar thakki zari .
tun ghamakhavar purani meri, vah lagge kar kari .
kar hila ik vari yusuf, main val kare nazara .
nain kare val meriaan akkhin, shauk ghatte chamakara .
daee di navin viunt
sun daee bhar thandhiaan aahin, soch vicharin dhaee .
sait baad chuke sir, kahandi aj masalahat aaee .
.............................................................
zar chahie par kee khazane, daulat de anbaron .
main ik karan tiaar imarat, zinat vadh shumaron .
yusuf di te teri har ja, murat vich likhavan .
zauk khushi di halat zahir, is vich nakash karavan .
tera usade nal khushi thin, vasal karaiaa hoiaa .
vich kinar piaaron tainun, pakarr dabaiaa hoiaa .
...........................................................
us kone vich yusuf taeen, pharr bahon lai jaen .
ishak-prashatan da but khana, isanun ja dikhalaen .
je hun tain val nazar n karada, ut val kare nigahan .
dekh uhade dil josh uthesi, vasal mile dilakhavahan .
..........................................................
pakarre pair zulaikha usade, kahandi shabash maee .
ih tadabir jo khoj nikali, khub tikane laee .