من مورکھ کجھ سمجھ وچار
ਮਨ ਮੂਰਖ ਕੁਝ ਸਮਝ ਵਿਚਾਰ
من مورکھ کجھ سمجھ وچار،
ہر کا نام بھلایا کیوں۔
جھوٹھے واادے کرکے یار،
آپنا آپ گوایا کیوں۔
مرنا تینوں یاد نہیں،
کچھ دم دی بنیاد نہیں،
کوݨ ہے جو برباد نہیں
تیں وچ دنیاں چت لایا کیوں۔
پیارے ایہہ دنیاں دن چار،
سمجھ صحیح کر آپنا یار،
ہرس تمھاں وچ پیر پسار،
اپݨا آپ رلایا کیوں۔
کوڑ کپٹ سبھ چھڈّدے یار،
مرنے نوں سوچ وچار،
بیت گئی جب رہی نا سار،
پھر پاچھے پچھتایا کیوں۔
رل ستگر سنگ ہم راز،
پکڑ حقیقت چھوڑ مزاج،
شاہباجاں دا ہو کر یار،
چڑیاں کھیت لٹایا کیوں۔
شاہباجا اک رانجھا ہے، اپنی موج میں مانجھا ہے،
اک سبھنا وچ سانجھا ہے،
تیں ماٹی لال چھپایا کیوں۔
میراں شاہ ہر چت دھر لے،
جو کرنا سو اب کر لے،
نال نفی(نبی) دے دم بھر لے،
تیں چشتی نام رکھایا کیوں۔
ਮਨ ਮੂਰਖ ਕੁਝ ਸਮਝ ਵਿਚਾਰ,
ਹਰ ਕਾ ਨਾਮ ਭੁਲਾਇਆ ਕਿਉਂ।
ਝੂਠੇ ਵਾਅਦੇ ਕਰਕੇ ਯਾਰ,
ਆਪਨਾ ਆਪ ਗੁਆਇਆ ਕਿਉਂ।
ਮਰਨਾ ਤੈਨੂੰ ਯਾਦ ਨਹੀਂ,
ਕੁਛ ਦਮ ਦੀ ਬੁਨਿਆਦ ਨਹੀਂ,
ਕੌਣ ਹੈ ਜੋ ਬਰਬਾਦ ਨਹੀਂ
ਤੈਂ ਵਿਚ ਦੁਨੀਆਂ ਚਿਤ ਲਾਇਆ ਕਿਉਂ।
ਪਿਆਰੇ ਇਹ ਦੁਨੀਆਂ ਦਿਨ ਚਾਰ,
ਸਮਝ ਸਹੀ ਕਰ ਆਪਨਾ ਯਾਰ,
ਹਿਰਸ ਤਮ੍ਹਾਂ ਵਿਚ ਪੈਰ ਪਸਾਰ,
ਅਪਣਾ ਆਪ ਰੁਲਾਇਆ ਕਿਉਂ।
ਕੂੜ ਕਪਟ ਸਭ ਛੱਡਦੇ ਯਾਰ,
ਮਰਨੇ ਨੂੰ ਸੋਚ ਵਿਚਾਰ,
ਬੀਤ ਗਈ ਜਬ ਰਹੀ ਨਾ ਸਾਰ,
ਫਿਰ ਪਾਛੇ ਪਛਤਾਇਆ ਕਿਉਂ।
ਰਲ ਸਤਿਗੁਰ ਸੰਗ ਹਮ ਰਾਜ਼,
ਪਕੜ ਹਕੀਕਤ ਛੋੜ ਮਜ਼ਾਜ,
ਸ਼ਾਹਬਾਜਾਂ ਦਾ ਹੋ ਕਰ ਯਾਰ,
ਚਿੜੀਆਂ ਖੇਤ ਲੁਟਾਇਆ ਕਿਉਂ।
ਸ਼ਾਹਬਾਜਾ ਇਕ ਰਾਂਝਾ ਹੈ, ਅਪਨੀ ਮੌਜ ਮੇਂ ਮਾਂਝਾ ਹੈ,
ਇਕ ਸਭਨਾ ਵਿਚ ਸਾਂਝਾ ਹੈ,
ਤੈਂ ਮਾਟੀ ਲਾਲ ਛੁਪਾਇਆ ਕਿਉਂ।
ਮੀਰਾਂ ਸ਼ਾਹ ਹਰ ਚਿਤ ਧਰ ਲੈ,
ਜੋ ਕਰਨਾ ਸੋ ਅਬ ਕਰ ਲੈ,
ਨਾਲ ਨਫ਼ੀ(ਨਬੀ) ਦੇ ਦਮ ਭਰ ਲੈ,
ਤੈਂ ਚਿਸ਼ਤੀ ਨਾਮ ਰਖਾਇਆ ਕਿਉਂ।
man murakh kujh samajh vichar,
har ka nam bhulaiaa kiun.
jhuthe vaade karake yar,
aapana aap guaaiaa kiun.
marana tainun yad nahin,
kuchh dam di buniaad nahin,
kaun hai jo barabad nahin
tain vich duniaan chit laiaa kiun.
piaare ih duniaan din char,
samajh sahi kar aapana yar,
hiras tamhan vich pair pasar,
apana aap rulaiaa kiun.
kurr kapat sabh chhaddade yar,
marane nun soch vichar,
bit gee jab rahi na sar,
phir pachhe pachhataiaa kiun.
ral satigur sang ham raz,
pakarr hakikat chhorr mazaj,
shahabajan da ho kar yar,
chirriaan khet lutaiaa kiun.
shahabaja ik ranjha hai, apani mauj men manjha hai,
ik sabhana vich sanjha hai,
tain mati lal chhupaiaa kiun.
miran shah har chit dhar lai,
jo karana so ab kar lai,
nal nafi(nabi) de dam bhar lai,
tain chishati nam rakhaiaa kiun.