شام چکّ گھونڈڑا درس دکھا
ਸ਼ਾਮ ਚੁੱਕ ਘੁੰਡੜਾ ਦਰਸ ਦਿਖਾ
شام چکّ گھونڈڑا درس دکھا۔
اکنا نال توں ہسّدا رسدا،
اکنا ویکھ پچھاہاں نسدا،
شام پیا نا سانوں ترسا۔
ماپے چھوڑ لگّی لڑ تیرے،
مڈّھ کدیماں دے دشمݨ جہڑے،
شام لے جائیں ڈولی پا۔
آ مل پیاریا میں بلہاری،
نتّ دے وچھوڑے نے میں ماری،
شام ساڈے آنگݨ پھیرا پا۔
الست کہا تاں اکّھیاں لائیاں،
ہݨ کس گلّوں منو بھلائیاں،
شام ساڈی لگّڑی توڑ نبھا۔
کنّ سوتن نے من چت موہیا،
تیں بن جیون مشکل ہویا،
شام مینوں اجّڑی آݨ وسا۔
اس دنیاں دا کوڑا بازا،
اوڑک ساڈا خاک ٹکاݨا،
شام سانوں ہسّکے مکّھ دکھا۔
توں صاحب میں بردی تیری،
عشق تیرے نے دلبر گھیری،
شام ساڈے دل دی آس پجا۔
میراں شاہ ولّ موڑ مہاراں،
درس دیوے تاں ہوݨ بہاراں،
شام تیرے ڈٹّھیاں سبھ دکّھ جا۔
ਸ਼ਾਮ ਚੁੱਕ ਘੁੰਡੜਾ ਦਰਸ ਦਿਖਾ।
ਇਕਨਾ ਨਾਲ ਤੂੰ ਹੱਸਦਾ ਰਸਦਾ,
ਇਕਨਾ ਵੇਖ ਪਿਛਾਹਾਂ ਨਸਦਾ,
ਸ਼ਾਮ ਪੀਆ ਨਾ ਸਾਨੂੰ ਤਰਸਾ।
ਮਾਪੇ ਛੋੜ ਲੱਗੀ ਲੜ ਤੇਰੇ,
ਮੁੱਢ ਕਦੀਮਾਂ ਦੇ ਦੁਸ਼ਮਣ ਜਿਹੜੇ,
ਸ਼ਾਮ ਲੈ ਜਾਈਂ ਡੋਲੀ ਪਾ।
ਆ ਮਿਲ ਪਿਆਰਿਆ ਮੈਂ ਬਲਿਹਾਰੀ,
ਨਿੱਤ ਦੇ ਵਿਛੋੜੇ ਨੇ ਮੈਂ ਮਾਰੀ,
ਸ਼ਾਮ ਸਾਡੇ ਆਂਗਣ ਫੇਰਾ ਪਾ।
ਅਲਸਤ ਕਿਹਾ ਤਾਂ ਅੱਖੀਆਂ ਲਾਈਆਂ,
ਹੁਣ ਕਿਸ ਗੱਲੋਂ ਮਨੋ ਭੁਲਾਈਆਂ,
ਸ਼ਾਮ ਸਾਡੀ ਲੱਗੜੀ ਤੋੜ ਨਿਭਾ।
ਕਿੰਨ ਸੌਤਨ ਨੇ ਮਨ ਚਿਤ ਮੋਹਿਆ,
ਤੈਂ ਬਿਨ ਜੀਵਨ ਮੁਸ਼ਕਲ ਹੋਇਆ,
ਸ਼ਾਮ ਮੈਨੂੰ ਉੱਜੜੀ ਆਣ ਵਸਾ।
ਇਸ ਦੁਨੀਆਂ ਦਾ ਕੂੜਾ ਬਾਜ਼ਾ,
ਓੜਕ ਸਾਡਾ ਖ਼ਾਕ ਟਿਕਾਣਾ,
ਸ਼ਾਮ ਸਾਨੂੰ ਹੱਸਕੇ ਮੁੱਖ ਦਿਖਾ।
ਤੂੰ ਸਾਹਿਬ ਮੈਂ ਬਰਦੀ ਤੇਰੀ,
ਇਸ਼ਕ ਤੇਰੇ ਨੇ ਦਿਲਬਰ ਘੇਰੀ,
ਸ਼ਾਮ ਸਾਡੇ ਦਿਲ ਦੀ ਆਸ ਪੁਜਾ।
ਮੀਰਾਂ ਸ਼ਾਹੁ ਵੱਲ ਮੋੜ ਮੁਹਾਰਾਂ,
ਦਰਸ ਦੇਵੇ ਤਾਂ ਹੋਣ ਬਹਾਰਾਂ,
ਸ਼ਾਮ ਤੇਰੇ ਡਿੱਠਿਆਂ ਸਭ ਦੁੱਖ ਜਾ।
sham chukk ghundarra daras dikha.
ikana nal tun hassada rasada,
ikana vekh pichhahan nasada,
sham piaa na sanun tarasa.
mape chhorr laggi larr tere,
muddh kadiman de dushaman jiharre,
sham lai jaeen doli pa.
aa mil piaariaa main balihari,
nitt de vichhorre ne main mari,
sham sade aangan phera pa.
alasat kiha tan akkhiaan laeeaan,
hun kis gallon mano bhulaeeaan,
sham sadi laggarri torr nibha.
kinn sautan ne man chit mohiaa,
tain bin jivan mushakal hoiaa,
sham mainun ujjarri aan vasa.
is duniaan da kurra baza,
orrak sada khak tikana,
sham sanun hassake mukkh dikha.
tun sahib main baradi teri,
ishak tere ne dilabar gheri,
sham sade dil di aas puja.
miran shahu vall morr muharan,
daras deve tan hon baharan,
sham tere ditthiaan sabh dukkh ja.