رانجھا تخت ہزارے دا سائیں، مینوں ملیا
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਮੈਨੂੰ ਮਿਲਿਆ
رانجھا تخت ہزارے دا سائیں، مینوں ملیا۔
کیتا تن من گھول گھمائیں، مینوں ملیا۔
جاں ایہہ چاک میرے گھر آیا،
دکّھ گیا سکّھ نظریں آیا،
ابلیاں پاگل باہیں، مینوں ملیا۔
سوہݨا وچ سیالیں آیا،
سانوں جام وصل پلایا،
میں کردی شکر ادائیں، مینوں ملیا۔
ماہی ساڈے نال ج ہسّدا،
بہکے بھید دلاں دے دسدا،
کرکے ناز ادائیں، مینوں ملیا۔
میراں شاہ اسیں کوݨ وچارے،
بھیکھ بنا کوݨ پار اتارے،
میں کردی شکر ادائیں، مینوں ملیا۔
کرکے لمّیاں باہیں، مینوں ملیا۔
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਮੈਨੂੰ ਮਿਲਿਆ।
ਕੀਤਾ ਤਨ ਮਨ ਘੋਲ ਘੁਮਾਈਂ, ਮੈਨੂੰ ਮਿਲਿਆ।
ਜਾਂ ਇਹ ਚਾਕ ਮੇਰੇ ਘਰ ਆਇਆ,
ਦੁੱਖ ਗਿਆ ਸੁੱਖ ਨਜ਼ਰੀਂ ਆਇਆ,
ਅਬਲੀਆਂ ਪਾਗਲ ਬਾਹੀਂ, ਮੈਨੂੰ ਮਿਲਿਆ।
ਸੋਹਣਾ ਵਿਚ ਸਿਆਲੀਂ ਆਇਆ,
ਸਾਨੂੰ ਜਾਮ ਵਸਲ ਪਿਲਾਇਆ,
ਮੈਂ ਕਰਦੀ ਸ਼ੁਕਰ ਅਦਾਈਂ, ਮੈਨੂੰ ਮਿਲਿਆ।
ਮਾਹੀ ਸਾਡੇ ਨਾਲ ਜੁ ਹੱਸਦਾ,
ਬਹਿਕੇ ਭੇਦ ਦਿਲਾਂ ਦੇ ਦਸਦਾ,
ਕਰਕੇ ਨਾਜ਼ ਅਦਾਈਂ, ਮੈਨੂੰ ਮਿਲਿਆ।
ਮੀਰਾਂ ਸ਼ਾਹ ਅਸੀਂ ਕੌਣ ਵਿਚਾਰੇ,
ਭੀਖ ਬਿਨਾ ਕੌਣ ਪਾਰ ਉਤਾਰੇ,
ਮੈਂ ਕਰਦੀ ਸ਼ੁਕਰ ਅਦਾਈਂ, ਮੈਨੂੰ ਮਿਲਿਆ।
ਕਰਕੇ ਲੰਮੀਆਂ ਬਾਹੀਂ, ਮੈਨੂੰ ਮਿਲਿਆ।
ranjha takhat hazare da saeen, mainun miliaa.
kita tan man ghol ghumaeen, mainun miliaa.
jan ih chak mere ghar aaiaa,
dukkh giaa sukkh nazarin aaiaa,
abaliaan pagal bahin, mainun miliaa.
sohana vich siaalin aaiaa,
sanun jam vasal pilaiaa,
main karadi shukar adaeen, mainun miliaa.
mahi sade nal ju hassada,
bahike bhed dilan de dasada,
karake naz adaeen, mainun miliaa.
miran shah asin kaun vichare,
bhikh bina kaun par utare,
main karadi shukar adaeen, mainun miliaa.
karake lanmiaan bahin, mainun miliaa.