درشن دے جا، میں واری رسیا
ਦਰਸ਼ਨ ਦੇ ਜਾ, ਮੈਂ ਵਾਰੀ ਰਸੀਆ
درشن دے جا، میں واری رسیا۔
منموہن ہم سنگ کیا کینی،
انچرا پکڑ چونّڑیا چھینی،
ساس نݨد موہے گالیاں دینی،
سرت وساری میں واری رسیا۔
پریتم ہم سنگ چھل ول کینا،
کروا سے من وسّ کر لینا،
پھر موہے اپنا درس نا دینا،
رووت ہاری میں واری رسیا۔
جب سے پیا پردیس سدھارے،
ڈھونڈ پھری میں جمنا کنارے،
چلو ری سکھی اب ہر کے دوارے،
نتّ بھکھاری میں واری رسیا۔
جاں میں اپنا پیتم پاؤں،
ساتھ سکھی مل منگل گاؤں،
سیس پیا کے چرنی لاؤں،
ہوں بلہاری میں واری رسیا۔
میراں شاہ چل بھیکھ دوارے،
کر کرپا موہ پار اتارے،
درشن دیکھاں ری وݨجارے،
سدا متواری میں واری رسیا۔
ਦਰਸ਼ਨ ਦੇ ਜਾ, ਮੈਂ ਵਾਰੀ ਰਸੀਆ।
ਮਨਮੋਹਨ ਹਮ ਸੰਗ ਕਿਆ ਕੀਨੀ,
ਅੰਚਰਾ ਪਕੜ ਚੁੰਨੜੀਆ ਛੀਨੀ,
ਸਾਸ ਨਣਦ ਮੋਹੇ ਗਾਲੀਆਂ ਦੀਨੀ,
ਸੁਰਤ ਵਿਸਾਰੀ ਮੈਂ ਵਾਰੀ ਰਸੀਆ।
ਪ੍ਰੀਤਮ ਹਮ ਸੰਗ ਛਲ ਵਲ ਕੀਨਾ,
ਕਰਵਾ ਸੇ ਮਨ ਵੱਸ ਕਰ ਲੀਨਾ,
ਫਿਰ ਮੋਹੇ ਅਪਨਾ ਦਰਸ ਨਾ ਦੀਨਾ,
ਰੋਵਤ ਹਾਰੀ ਮੈਂ ਵਾਰੀ ਰਸੀਆ।
ਜਬ ਸੇ ਪੀਆ ਪ੍ਰਦੇਸ ਸਧਾਰੇ,
ਢੂੰਡ ਫਿਰੀ ਮੈਂ ਜਮਨਾ ਕਿਨਾਰੇ,
ਚਲੋ ਰੀ ਸਖੀ ਅਬ ਹਰਿ ਕੇ ਦੁਆਰੇ,
ਨਿੱਤ ਭਿਖਾਰੀ ਮੈਂ ਵਾਰੀ ਰਸੀਆ।
ਜਾਂ ਮੈਂ ਅਪਨਾ ਪੀਤਮ ਪਾਉਂ,
ਸਾਥ ਸਖੀ ਮਿਲ ਮੰਗਲ ਗਾਉਂ,
ਸੀਸ ਪੀਆ ਕੇ ਚਰਨੀ ਲਾਉਂ,
ਹਉਂ ਬਲਹਾਰੀ ਮੈਂ ਵਾਰੀ ਰਸੀਆ।
ਮੀਰਾਂ ਸ਼ਾਹ ਚਲ ਭੀਖ ਦੁਆਰੇ,
ਕਰ ਕਿਰਪਾ ਮੋਹਿ ਪਾਰ ਉਤਾਰੇ,
ਦਰਸ਼ਨ ਦੇਖਾਂ ਰੀ ਵਣਜਾਰੇ,
ਸਦਾ ਮਤਵਾਰੀ ਮੈਂ ਵਾਰੀ ਰਸੀਆ।
darashan de ja, main vari rasiaa.
manamohan ham sang kiaa kini,
anchara pakarr chunnarriaa chhini,
sas nanad mohe galiaan dini,
surat visari main vari rasiaa.
pritam ham sang chhal val kina,
karava se man vass kar lina,
phir mohe apana daras na dina,
rovat hari main vari rasiaa.
jab se piaa prades sadhare,
dhund phiri main jamana kinare,
chalo ri sakhi ab hari ke duaare,
nitt bhikhari main vari rasiaa.
jan main apana pitam paun,
sath sakhi mil mangal gaun,
sis piaa ke charani laun,
hun balahari main vari rasiaa.
miran shah chal bhikh duaare,
kar kirapa mohi par utare,
darashan dekhan ri vanajare,
sada matavari main vari rasiaa.