ਬੋਲੀਆਂBoliyan

سجّݨ گل لا ہوں گھونگٹ کھولھ

ਸੱਜਣ ਗਲ ਲਾ ਹੂੰ ਘੁੰਗਟ ਖੋਲ੍ਹ

Shahmukhi

سجّݨ گل لا ہوں گھونگٹ کھولھ۔

اس گھونگٹ نے کیتے کارے،

عالم فازل روندے سارے،

گئے بتیرا ٹول۔

ہردم اپݨا کرم کماویں،

اوگݨ میرے چت نا لاویں،

آ وے اساڈڑے کول۔

مکّھڑا تیرا قطب ستارا،

کھولھ گھونگٹ نوں دے وے نظارہ،

تن من دیساں گھول۔

درد دکّھاں نے گھائل کیتی،

شکر کیتا میں جو سر بیتی،

توں مکّھوں نا مندڑا بول۔

میراں شاہ میں گھول گھمائی،

روز ازل دی پیڑ جو لائی،

ہݨ کیوں کردا رول۔

Gurmukhi

ਸੱਜਣ ਗਲ ਲਾ ਹੂੰ ਘੁੰਗਟ ਖੋਲ੍ਹ।

ਇਸ ਘੁੰਗਟ ਨੇ ਕੀਤੇ ਕਾਰੇ,

ਆਲਮ ਫ਼ਾਜ਼ਲ ਰੋਂਦੇ ਸਾਰੇ,

ਗਏ ਬਤੇਰਾ ਟੋਲ।

ਹਰਦਮ ਅਪਣਾ ਕਰਮ ਕਮਾਵੀਂ,

ਔਗੁਣ ਮੇਰੇ ਚਿਤ ਨਾ ਲਾਵੀਂ,

ਆ ਵੇ ਅਸਾਡੜੇ ਕੋਲ।

ਮੁੱਖੜਾ ਤੇਰਾ ਕੁਤਬ ਸਿਤਾਰਾ,

ਖੋਲ੍ਹ ਘੁੰਗਟ ਨੂੰ ਦੇ ਵੇ ਨਜ਼ਾਰਾ,

ਤਨ ਮਨ ਦੇਸਾਂ ਘੋਲ।

ਦਰਦ ਦੁੱਖਾਂ ਨੇ ਘਾਇਲ ਕੀਤੀ,

ਸ਼ੁਕਰ ਕੀਤਾ ਮੈਂ ਜੋ ਸਿਰ ਬੀਤੀ,

ਤੂੰ ਮੁੱਖੋਂ ਨਾ ਮੰਦੜਾ ਬੋਲ।

ਮੀਰਾਂ ਸ਼ਾਹ ਮੈਂ ਘੋਲ ਘੁਮਾਈ,

ਰੋਜ਼ ਅਜ਼ਲ ਦੀ ਪੀੜ ਜੋ ਲਾਈ,

ਹੁਣ ਕਿਉਂ ਕਰਦਾ ਰੋਲ।

Roman

sajjan gal la hun ghungat kholh.

is ghungat ne kite kare,

aalam fazal ronde sare,

ge batera tol.

haradam apana karam kamavin,

augun mere chit na lavin,

aa ve asadarre kol.

mukkharra tera kutab sitara,

kholh ghungat nun de ve nazara,

tan man desan ghol.

darad dukkhan ne ghail kiti,

shukar kita main jo sir biti,

tun mukkhon na mandarra bol.

miran shah main ghol ghumaee,

roz azal di pirr jo laee,

hun kiun karada rol.