ਬੋਲੀਆਂBoliyan

سئیو نیں، میرے پیارے بہت دن لائے

ਸਈਓ ਨੀਂ, ਮੇਰੇ ਪਿਆਰੇ ਬਹੁਤ ਦਿਨ ਲਾਏ

Shahmukhi

سئیو نیں، میرے پیارے بہت دن لائے۔

رووت رووت میں نیݨ گوائے۔

کہڑے دیس کیتا واسا،

سانوں دم دا نہیں بھرواسا،

نال کرم دے آ گل لائے۔

آپیں سانوں اپݨے کیتا،

نال ادائیں من چت لیتا،

ہݨ کیوں سانوں نیݨ چھپائے۔

ہے کوئی ایسی چتر سیاݨی،

جائے کہو میری پریم کہاݨی،

آپے لائیاں تاں آپ نبھائے۔

میرے جہیاں لکّھ ہزاراں،

جو من بھاوݨ کرن بہاراں،

علم عقل دی پیش نا جائے۔

واہ واہ اوسدی بیپرواہی،

اکنا الٹی کھلّ لہائی،

…………………………

میراں شاہ میں ہر گݨ گاواں،

دم دم صابر پیر مناواں'

جس نوں عالم سیس نوائے۔

Gurmukhi

ਸਈਓ ਨੀਂ, ਮੇਰੇ ਪਿਆਰੇ ਬਹੁਤ ਦਿਨ ਲਾਏ।

ਰੋਵਤ ਰੋਵਤ ਮੈਂ ਨੈਣ ਗਵਾਏ।

ਕਿਹੜੇ ਦੇਸ ਕੀਤਾ ਵਾਸਾ,

ਸਾਨੂੰ ਦਮ ਦਾ ਨਹੀਂ ਭਰਵਾਸਾ,

ਨਾਲ ਕਰਮ ਦੇ ਆ ਗਲ ਲਾਏ।

ਆਪੀਂ ਸਾਨੂੰ ਅਪਣੇ ਕੀਤਾ,

ਨਾਲ ਅਦਾਈਂ ਮਨ ਚਿਤ ਲੀਤਾ,

ਹੁਣ ਕਿਉਂ ਸਾਨੂੰ ਨੈਣ ਛੁਪਾਏ।

ਹੈ ਕੋਈ ਐਸੀ ਚਤਰ ਸਿਆਣੀ,

ਜਾਏ ਕਹੋ ਮੇਰੀ ਪ੍ਰੇਮ ਕਹਾਣੀ,

ਆਪੇ ਲਾਈਆਂ ਤਾਂ ਆਪ ਨਿਭਾਏ।

ਮੇਰੇ ਜਹੀਆਂ ਲੱਖ ਹਜ਼ਾਰਾਂ,

ਜੋ ਮਨ ਭਾਵਣ ਕਰਨ ਬਹਾਰਾਂ,

ਇਲਮ ਅਕਲ ਦੀ ਪੇਸ਼ ਨਾ ਜਾਏ।

ਵਾਹ ਵਾਹ ਉਸਦੀ ਬੇਪ੍ਰਵਾਹੀ,

ਇਕਨਾ ਉਲਟੀ ਖੱਲ ਲੁਹਾਈ,

…………………………

ਮੀਰਾਂ ਸ਼ਾਹ ਮੈਂ ਹਰ ਗੁਣ ਗਾਵਾਂ,

ਦਮ ਦਮ ਸਾਬਰ ਪੀਰ ਮਨਾਵਾਂ'

ਜਿਸ ਨੂੰ ਆਲਮ ਸੀਸ ਨਿਵਾਏ।

Roman

seeo nin, mere piaare bahut din lae.

rovat rovat main nain gavae.

kiharre des kita vasa,

sanun dam da nahin bharavasa,

nal karam de aa gal lae.

aapin sanun apane kita,

nal adaeen man chit lita,

hun kiun sanun nain chhupae.

hai koee aisi chatar siaani,

jae kaho meri prem kahani,

aape laeeaan tan aap nibhae.

mere jahiaan lakkh hazaran,

jo man bhavan karan baharan,

ilam akal di pesh na jae.

vah vah usadi bepravahi,

ikana ulati khall luhaee,

..............................

miran shah main har gun gavan,

dam dam sabar pir manavan'

jis nun aalam sis nivae.