ਬੋਲੀਆਂBoliyan

ساڈا لگّڑا نی نیہوں چاک نال

ਸਾਡਾ ਲੱਗੜਾ ਨੀ ਨੇਹੁੰ ਚਾਕ ਨਾਲ

Shahmukhi

ساڈا لگّڑا نی نیہوں چاک نال،

ہݨ مائی سمجھ سرت سنبھال۔

لوکاں بھاݨے چاک نتھاواں

میں جت ول دیکھاں ات ولّ پاواں،

من موہیا اوہدی لٹک چال۔

کھیڑے کردے زور دھنگاݨا،

میں اٹّھ تخت ہزارے نوں جاݨا،

میں ور پایا دیکھ بھال۔

بھید دلاں دے کوݨ پچھاݨے،

رمز عشق دی عاشق جاݨے،

پایا جسدے گل جنجال۔

چاک ماہی دی پریت چروکی،

عرش پھرش نا تین ترلوکی،

واہد متلک بے مسال۔

میراں شاہ پی تن من وسدا،

جس ولّ ویکھاں ماہی وسدا،

ہر رنگ دے وچّ ہے وسال۔

Gurmukhi

ਸਾਡਾ ਲੱਗੜਾ ਨੀ ਨੇਹੁੰ ਚਾਕ ਨਾਲ,

ਹੁਣ ਮਾਈ ਸਮਝ ਸੁਰਤ ਸੰਭਾਲ।

ਲੋਕਾਂ ਭਾਣੇ ਚਾਕ ਨਿਥਾਵਾਂ

ਮੈਂ ਜਿਤ ਵਲ ਦੇਖਾਂ ਉਤ ਵੱਲ ਪਾਵਾਂ,

ਮਨ ਮੋਹਿਆ ਉਹਦੀ ਲਟਕ ਚਾਲ।

ਖੇੜੇ ਕਰਦੇ ਜ਼ੋਰ ਧਿੰਗਾਣਾ,

ਮੈਂ ਉੱਠ ਤਖ਼ਤ ਹਜ਼ਾਰੇ ਨੂੰ ਜਾਣਾ,

ਮੈਂ ਵਰ ਪਾਇਆ ਦੇਖ ਭਾਲ।

ਭੇਦ ਦਿਲਾਂ ਦੇ ਕੌਣ ਪਛਾਣੇ,

ਰਮਜ਼ ਇਸ਼ਕ ਦੀ ਆਸ਼ਕ ਜਾਣੇ,

ਪਾਇਆ ਜਿਸਦੇ ਗਲ ਜੰਜਾਲ।

ਚਾਕ ਮਾਹੀ ਦੀ ਪ੍ਰੀਤ ਚਰੋਕੀ,

ਅਰਸ਼ ਫਰਸ਼ ਨਾ ਤੀਨ ਤ੍ਰਲੋਕੀ,

ਵਾਹਦ ਮਤਲਕ ਬੇ ਮਿਸਾਲ।

ਮੀਰਾਂ ਸ਼ਾਹ ਪੀ ਤਨ ਮਨ ਵਸਦਾ,

ਜਿਸ ਵੱਲ ਵੇਖਾਂ ਮਾਹੀ ਵਸਦਾ,

ਹਰ ਰੰਗ ਦੇ ਵਿੱਚ ਹੈ ਵਸਾਲ।

Roman

sada laggarra ni nehun chak nal,

hun maee samajh surat sanbhal.

lokan bhane chak nithavan

main jit val dekhan ut vall pavan,

man mohiaa uhadi latak chal.

kherre karade zor dhingana,

main utth takhat hazare nun jana,

main var paiaa dekh bhal.

bhed dilan de kaun pachhane,

ramaz ishak di aashak jane,

paiaa jisade gal janjal.

chak mahi di prit charoki,

arash pharash na tin traloki,

vahad matalak be misal.

miran shah pi tan man vasada,

jis vall vekhan mahi vasada,

har rang de vicch hai vasal.