دیکھو نیں کیہی ماہی نے
ਦੇਖੋ ਨੀਂ ਕੇਹੀ ਮਾਹੀ ਨੇ
دیکھو نیں کیہی ماہی نے،
گجھڑی سانگ چلائی۔
سدّھ بدّھ میری سبّھ اٹّھ گئیا،
ایسے آݨ دکھائی۔
رلکے سئیاں دیون تاانے،
میں عشق نے پھوک جلائی۔
رانجھا میرا میں رانجھے دی،
پھرک نہیں وچّ رائی۔
رانجھا ماہی اوس نوں ملدا،
جس دل توں دوج گوائی۔
آݨ سیالیں مرلی واہی،
میں سݨ ایمان لیائی۔
آݨ ہزاریوں نال کرم دے،
میں آزز لے گل لائی۔
میراں شاہ گر آپݨے توں،
میں جندڑی گھول گھمائی۔
ਦੇਖੋ ਨੀਂ ਕੇਹੀ ਮਾਹੀ ਨੇ,
ਗੁਝੜੀ ਸਾਂਗ ਚਲਾਈ।
ਸੁੱਧ ਬੁੱਧ ਮੇਰੀ ਸੱਭ ਉੱਠ ਗਈਆ,
ਐਸੇ ਆਣ ਦਿਖਾਈ।
ਰਲਕੇ ਸਈਆਂ ਦੇਵਨ ਤਾਅਨੇ,
ਮੈਂ ਇਸ਼ਕ ਨੇ ਫੂਕ ਜਲਾਈ।
ਰਾਂਝਾ ਮੇਰਾ ਮੈਂ ਰਾਂਝੇ ਦੀ,
ਫਰਕ ਨਹੀਂ ਵਿੱਚ ਰਾਈ।
ਰਾਂਝਾ ਮਾਹੀ ਉਸ ਨੂੰ ਮਿਲਦਾ,
ਜਿਸ ਦਿਲ ਤੋਂ ਦੂਜ ਗਵਾਈ।
ਆਣ ਸਿਆਲੀਂ ਮੁਰਲੀ ਵਾਹੀ,
ਮੈਂ ਸੁਣ ਈਮਾਨ ਲਿਆਈ।
ਆਣ ਹਜ਼ਾਰਿਓਂ ਨਾਲ ਕਰਮ ਦੇ,
ਮੈਂ ਆਜ਼ਜ਼ ਲੈ ਗਲ ਲਾਈ।
ਮੀਰਾਂ ਸ਼ਾਹ ਗੁਰ ਆਪਣੇ ਤੋਂ,
ਮੈਂ ਜਿੰਦੜੀ ਘੋਲ ਘੁਮਾਈ।
dekho nin kehi mahi ne,
gujharri sang chalaee.
suddh buddh meri sabbh utth geeaa,
aise aan dikhaee.
ralake seeaan devan taane,
main ishak ne phuk jalaee.
ranjha mera main ranjhe di,
pharak nahin vicch raee.
ranjha mahi us nun milada,
jis dil ton duj gavaee.
aan siaalin murali vahi,
main sun eeman liaaee.
aan hazarion nal karam de,
main aazaz lai gal laee.
miran shah gur aapane ton,
main jindarri ghol ghumaee.