ਬੋਲੀਆਂBoliyan

ਕਾਫ਼ੀਆਂ ਖ਼ਵਾਜਾ ਗ਼ੁਲਾਮ ਫ਼ਰੀਦ

Kafian Khwaja Ghulam Farid

Khwaja Ghulam Farid · 273 sections · 3,701 lines

1

ਆ ਚੁਣੋਂ ਰਲ ਯਾਰ

ਆ ਚੁਣੋਂ ਰਲ ਯਾਰ। ਪੀਲੂੰ ਪੱਕੀਆਂ ਨੀ ਵੇ।

ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ। ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ।

ਕਈ ਊਦੀਆਂ ਗੁਲਨਾਰ। ਕਟੋਈਆ ਰੱਤੀਆਂ ਨੀ ਵੇ।

ਬਾਰ ਥਈ ਹੈ ਰਸ਼ਕ ਇਰਮ ਦੀ। ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ।

ਹਰ ਜਾ ਬਾਗ਼ ਬਹਾਰ। ਸਾਖਾਂ ਚੱਖੀਆਂ ਨੀ ਵੇ।

ਪੀਲੂੰ ਡੇਲਿਆਂ ਦੀਆਂ ਗੁਲਜ਼ਾਰਾ। ਕਹੀਂ ਗੁਲ ਟੋਰੀਆਂ ਕਹੀ ਸਰ ਖਾਰੀਆਂ।

ਕਈ ਲਾ ਬੈਠੀਆਂ ਬਾਰ। ਭਰ ਭਰ ਪੱਛੀਆਂ ਨੀ ਵੇ।

ਜਾਲ ਜਲੋਟੀਂ ਥਈ ਆਬਾਦੀ। ਪਲ ਪਲ ਖ਼ੁਸ਼ੀਆਂ ਦਮ ਦਮ ਸ਼ਾਦੀ।

ਲੋਕੀ ਸਹੰਸ ਹਜ਼ਾਰ। ਕੁਲ ਨੇ ਪੱਖੀਆਂ ਨੀ ਵੇ।

ਹੂਰਾਂ ਪਰੀਆਂ ਟੋਲੇ ਟੋਲੇ। ਹੁਸਨ ਦੀਆਂ ਹੀਲਾਂ ਬਿਰਹੋਂ ਦੇ ਝੋਲੇ।

ਰਾਤੀਂ ਠੰਡੀਆਂ ਠਾਰ। ਗੋਇਲੀਂ ਤੱਤੀਆਂ ਨੀ ਵੇ।

ਰਖਦੇ ਨਾਜ਼ ਹੁਸਨ ਪਰਵਰ ਵੇ। ਅਥਰੂ ਤੇਗ਼ ਤੇ ਤੀਰ ਨਜ਼ਰ ਦੇ।

ਤੇਜ਼ ਤਿੱਖੇ ਹਥਿਆਰ। ਦਿਲੀਆਂ ਫਟੀਆਂ ਨੀ ਵੇ।

ਕਈ ਡੇਵਨ ਅੱਨ ਨਾਲ ਬਰਾਬਰ। ਕਈ ਘਿਨ ਆਵਨ ਡੇਢੇ ਕਰ ਕਰ।

ਕਈ ਵੇਚਨ ਬਾਜ਼ਾਰ। ਤੁਲੀਆਂ ਤੱਕੀਆਂ ਨੀ ਵੇ।

ਕਈ ਧੁੱਪ ਵਿੱਚ ਵੀ ਚੁਣਦੀਆਂ ਰਹਿੰਦੀਆਂ। ਕਈ ਘਿਨ ਛਾਨ ਛੰਵੇਰੇ ਬਹਿੰਦੀਆਂ।

ਕਈ ਚੁਣ ਚੁਣ ਪਈਆਂ ਹਾਰ। ਹੁੱਟੀਆਂ ਥਕੀਆਂ ਨੀ ਵੇ।

ਏਡੋਂ ਇਸ਼ਵੇ ਗਮਜ਼ੇ ਨਖ਼ਰੇ। ਓਡੂੰ ਯਾਰ ਖਰਾਇਤੀ ਬਕਰੇ।

ਕੁੱਸਣ ਕਾਣ ਤਿਆਰ। ਰਾਂਦਾਂ ਰੱਸੀਆਂ ਨੀ ਵੇ।

ਪੀਲੂੰ ਚੁਣਦੀਂ ਬੋਛਣ ਲੀਰਾਂ। ਚੋਲਾ ਵੀ ਥੀਆ ਲੀਰ ਕਤੀਰਾਂ।

ਗਿਲੜੇ ਕਰਨ ਪਚਾਂਰ। ਸੰਗੀਆਂ ਸਕੀਆਂ ਨੀ ਵੇ।

ਆਈਆਂ ਪੀਲੂੰ ਚੁਣਨ ਦੇ ਸਾਂਗੇ। ਓੜਕ ਥਈਆਂ ਫਰੀਦਣ ਵਾਂਗੇ।

ਛੋੜ ਆਰਾਮ ਕਰਾਰ। ਹਕੀਆਂ ਬਕੀਆਂ ਨੀ ਵੇ।

2

ਆਹਨ ਅਲੰਦਰ ਰੋਜ਼ ਸ਼ਬ

ਆਹਨ ਅਲੰਦਰ ਰੋਜ਼ ਸ਼ਬ। ਪਹੁੰਜੀ ਖੁਦੀ ਮੇਂ ਖੁਦ ਗ਼ਰਕ।

ਹਾਲਤ ਨ ਸੌਮ (ਸੰਲਵਾਂਤ) ਸਲੂਤ ਦੀ। ਖਵਾਹਸ਼ ਨ ਹਜ ਜ਼ਕਵਾਤ ਦੀ।

ਚਾਹਤ ਨਾ ਜ਼ਾਤ ਸਿਫਾਤ ਦੀ। ਹਿਕ ਸ਼ਾਨ ਵਹਦਤ ਜੀ ਮਰਕ।

ਨਾ ਤਲਬ ਮੁਲਕ ਤੇ ਮਾਲ ਦੀ। ਨਾ ਗਰਜ਼ ਜਾਹਵ ਜਲਾਲ ਦੀ।

ਮਸਤੀ ਖੁਦਾਈ ਖਿਆਲ ਦੀ। ਪ੍ਹੌਨੀਂ ਨ ਆਦਮ ਜਏ ਤੇ ਤਕ।

ਤੂਣੇ ਜੋ ਦਰਿਆ ਨੋਸ਼ ਹਨ। ਪੁਰ ਜੋਸ਼ ਥੀ ਖਾਮੋਸ਼ ਹਨ।

ਇਸਰਾਰ ਦੇ ਸਰਪੋਸ਼ ਹਨ। ਸਾਮਿਤ ਰਹਿਨ ਮਾਰਨ ਨ ਬਕ।

ਆਸ਼ਕ ਅਤੇ ਮਾਸ਼ੂਕ ਹਿਨ। ਸਾਬਕ ਅਤੇ ਮਸਬੂਕ ਹਿਨ।

ਖੁਦ ਦੁਰ ਅਤੇ ਸੰਦੂਕ ਹਿਨ। ਹਰ ਤੌਰ ਵਿਚ ਰਹਿੰਦੇ ਓਛਕ।

ਮਸਕੀਨ ਅਤੇ ਮਜਲੂਮ ਹਿਨ। ਮਹਜ਼ੂਨ ਅਤੇ ਮਗ਼ਮੂਮ ਹਿਨ।

ਹਰ ਵਕਤ ਕਲਖ਼ਾਦੂਮ ਹਿਨ। ਰਖਦੇ ਨ ਦਿਲ ਵਿਚ ਕਈ ਉਮਕ।

ਜੋ ਕੁਛ ਹੈ ਜ਼ਾਹਰ ਬਰਮਲਾ। ਜਾਨੜਾਂ ਮੈਂ ਕਿਵੇਂ ਮਾ ਸਿਵਾਂ।

ਮੁਰਸ਼ਦ ਮਹਕੱਕ ਵਜ ਵਜਾ। ਹਮਾ ਓਸਤ ਦਾ ਡਿਤਰਾ ਸਾਬਕ।

ਏਹੋ ਫਿਕਰ ਹੈ ਏਹਾ ਗਾਲ੍ਹ ਹੈ। ਏਹੋ ਵਜਦ ਹੈ ਏਹੋ ਹਾਲ ਹੈ।

ਏਹੋ ਜ਼ੌਕ ਦਮਦਮ ਨਾਲ ਹੈ। ਏਹੋ ਸਚ ਹੈ ਬਿਆ ਸਭ ਹੈ ਨਰਕ।

ਬਠ ਵਹਮ ਖਤਰੇ ਦੀ ਅਦਾ। ਡੂਝਾ ਨੋਹੀ ਹੈ ਹਿਕ ਖੁਦਾ।

ਅੰਦਰ ਤੇ ਬਾਹਰ ਹੈ ਸਦਾ। ਮੌਜੂਦ ਹਕ ਮੌਜੂਦ ਹਕ।

ਤੌਂ ਬਿਨ ਫਕਤ ਬਿਆ ਕੋ ਨਹੀਂ। ਮੰਢੂੰ ਗੈਰ ਕੀ ਅਥ ਬੋਹੀਂ।

ਹੈ ਹਿਕ ਸਦਾ ਅਤੇ ਡੋਹੀਂ। ਹਿਕ ਨਾਲ ਥੀ ਹਿਕ ਸਟ ਫਰਕ।

ਅਪਣੀ ਹਕੀਕਤ ਗੋਲ। ਬੇਕੂੰ ਨ ਅਸਲੋਂ ਫੋਲ ਤੂੰ।

ਰਖ ਅਸਾਡਾ ਬੋਲ ਤੂੰ। ਆਈਂ ਨ ਹਕ ਹੈ ਮਹਜ ਪਕ।

ਪੀਕਰ ਫਰੀਦੀ ਜਾਮ ਤੂੰ। ਥੀ ਰਿੰਦ ਮਸਤ ਮਦਾਸ ਤੂੰ।

ਡੇਹੋਂ ਡੋਂਹ ਵਧਾ ਰਖ ਗਾਮ ਤੂੰ। ਵਾਹ ਵਾਹ ਕਰੇ ਸਾਰੀ ਖਲਕ।

3

ਆ ਮਿਲ ਅੱਜਕਲ ਸੋਹਣਾਂ ਸਾਈਂ

ਆ ਮਿਲ ਅੱਜਕਲ ਸੋਹਣਾਂ ਸਾਈਂ। ਨਾ ਤਾਂ ਮੁਫ਼ਤੀ ਖੂਨ ਥੀਸਾਈਂ।

ਤੌਂ ਬਿਨ ਮੂਲ ਨ ਸਹਿੰਦੀਆਂ ਵਾਹੀਂ। ਸੁਣ ਦਿਲ ਨਾਲ ਤਾਂ ਗਾਲ੍ਹ ਅਖਾਈਂ।

ਪਰਭਤ ਧਾਰਾਂ ਰੋਹ ਘਨੇੜੇ। ਜਥ ਲਾਂਘੇ ਜਥ ਥੀਵਮ ਵਹੀਰੇ।

ਬੇਸ਼ਕ ਦਰਦਮੰਦਾਂ ਦੇ ਦੇਰੇ। ਜਥ ਥਲੜਾ ਜਥ ਸੁੰਜੜੀਆਂ ਜਾਂਹੀਂ।

ਹਿਕ ਪਲ ਐਸ਼ ਨ ਪਾਇਮ ਘਰ ਵਿੱਚ। ਗੁਜ਼ਰੀ ਸਾਰੀ ਉਮਰ ਸਫ਼ਰ ਵਿੱਚ।

ਪੌਂਦੇ ਸੌ ਸੌ ਪੋਰ ਅੰਦਰ ਵਿੱਚ। ਯਾਰੱਬ ਯਾਰ ਦੇ ਦੇਸ ਵਸਾਈਂ।

ਜਾਂ ਡੇਖਾਂ ਝੱੜ ਮੀਂਹ ਕਿਣ ਮਿਣ ਕੂੰ। ਰੋਵਾਂ ਕਰ ਕਰ ਯਾਦ ਸੱਜਨ ਕੂੰ।

ਅੱਖੀਆਂ ਬਲਕਨ ਮੂੰਹ ਡੇਖਨ ਕੂੰ। ਗਲ ਲਾਂਵਣ ਕੂੰ ਥਪਕਨ ਬਾਹੀਂ।

ਵਾਟ ਨਿਹਾਰਾਂ ਕਾਂਗ ਉਡਾਰਾਂ। ਪੰਡਤ ਜੋਸੀ ਦੇ ਕਨ ਖਾਵਾਂ।

ਸੌ ਪੁੰਜ ਹਾਰਾਂ ਫਾਲਾਂ ਪਾਵਾਂ। ਅਉਸੀ ਮੈਡਾ ਯਾਰ ਕਡਾਹੀਂ।

ਮੈਂ ਬਦਨਾਂ ਕਹੀਂ ਭੀਮ ਭਰਮ ਦਾ। ਤੂੰਹੀ ਸਾਹਿਬ ਲਾਜ ਸ਼ਰਮ ਦਾ।

ਜ਼ੋਰ ਫ਼ਰੀਦ ਕੂੰ ਤੈਡੜੇ ਦਮ ਦਾ। ਲਗੜੀ ਸਾਵਲ ਤੋੜ ਨਿਭਾਈਂ।

4

ਆ ਮਿਲ ਮਾਹੀ ਮੈਂ ਮਾਂਦੀ ਹਾਂ

ਆ ਮਿਲ ਮਾਹੀ ਮੈਂ ਮਾਂਦੀ ਹਾਂ। ਬੇ ਵੱਸ ਬਿਰਹੋਂ ਦੀ ਬਾਂਦੀ ਹਾਂ।

ਇਸ਼ਕ ਅਵੈੜੇ ਦੁਸ਼ਮਨ ਵੇੜੇ। ਸੱਸ ਨਨਾਣਾਂ ਕਰਿਮ ਬਖੇੜੇ।

ਅਮੜੀ ਜੁੜ ਜੁੜ ਲਾਵਮ ਝੇੜੇ। ਬਾਬਲੀ ਵੀਰ ਨ ਭਾਦੀ ਹਾਂ।

ਖੇੜੇ ਭੈੜੇ ਸਖ਼ਤ ਸਤਾਵਿਨ। ਨੇੜੇ ਵੱਸਦੇ ਮਾਰਣ ਆਵਨ।

ਸੰਗੀਆਂ ਸੁਰਤੀਆਂ ਤੁਹਮਤ ਲਾਵਨ। ਕਲ੍ਹੜੀ ਪਈ ਕੁਰਲਾਂਦੀ ਹਾਂ।

ਸੇਝ ਸੜੇਂਦੀ ਲੰਬੇ ਲੇਂਦੀ। ਗਾਨੇ ਗਹਿਨੇ ਫਲ ਨ ਪੇਂਦੀ।

ਤੂਲ ਤਲੇਂਦੀ ਚੂੜ ਜਲੇਂਦੀ। ਰੋਂਦੀ ਤੇ ਗ਼ਮ ਖਾਂਦੀ ਹਾਂ।

ਡੁੱਖੜੇ ਪਾਂਵਾਂ ਨੇਂਹ ਨਿਭਾਵਾਂ। ਤੌਂ ਬਿਨ ਕੇਨੂੰ ਕੂਕ ਸੁਨਾਵਾਂ।

ਤੱਪਦੀਂ ਖਪਦੀਂ ਵਕਤ ਵੰਜਾਵਾਂ। ਵਲ ਵਲ ਝੋਕਾਂ ਜਾਂਦੀ ਹਾਂ।

ਮੂਲਾ ਝੋਕਾਂ ਫੇਰ ਵਸੇਸੀ। ਸਾਰਾ ਰੋਗ ਅੰਦਰ ਦਾ ਵੇਸੀ।

ਯਾਰ ਫ਼ਰੀਦ ਅੰਗਨ ਪੌਂ ਪੇਸੀ। ਡੇਸਮ ਬਾਂਹ ਸਿਰਾਂਦੀਆਂ।

5

ਆ ਮਿਲ ਮਾਰੂ ਮਾੜਰੋ

ਆ ਮਿਲ ਮਾਰੂ ਮਾੜਰੋ। ਥਲ ਵਿੱਚ ਕਰਦੀਆਂ ਧਾਹਾਂ।

ਮਾਰਾ ਹਕਲਾਂ ਕੂਕੜੀਆਂ। ਕਰ ਕਰ ਲੰਬੜੀਆਂ ਬਾਹਾਂ।

ਭੁਲ ਗਈਆਂ ਰਸਮਾਂ ਰੀਤੜੀਆਂ। ਜੈਂਹ ਡੇਂਹ ਲਗੜੀਆਂ ਪੀਤਾਂ।

ਬੱਠ ਪਏ ਖਵੇਸ਼ ਕਬੀਲੜੇ। ਪਰ ਹਿਕ ਤੈਨੂੰ ਚਾਹਾਂ।

ਕਿਵੇਂ ਜੀਵੇ ਜਾਲੜੇ। ਸੁੰਜੜੀ ਹੀਰ ਸਲੇਟੀ।

ਰਾਂਝਨ ਤਖ਼ਤ ਹਜ਼ਾਰੜੇ। ਸੁਕੀਆਂ ਲਾਈਆਂ ਕਾਹਾਂ।

ਮਾ ਪਿਉ ਵੀਰ ਵਸਾਰਿਉਮ। ਰਾਵਲ ਡਿਤੜਮ ਰੁਲਾ।

ਪਾਵਾਂ ਲੀਰੇ ਮੈਲੜੇ। ਚਲੀ ਚੁਨੜੀ ਲਾਹਾਂ।

ਜਾਹੀ ਚਟ ਫ਼ਰੀਦ ਨੂੰ। ਲਾਇਓ ਲਾਡ ਖਲਾਇਓ।

ਮੂਲ ਨ ਵਿਸਰਮ ਰੈਡਰੀਆਂ। ਸਾਂਵਲ ਨਾਜ਼ ਨਿਗਾਹਾਂ।

6

ਆ ਪਹੁੰਤਮ ਜੈਂਦੀ ਮੱਕੇ

ਆ ਪਹੁੰਤਮ ਜੈਂਦੀ ਮੱਕੇ। ਏਂਹੀ ਸ਼ਹਿਰ ਮੁਬਾਰਕ ਬੱਕੇ।

ਵਾਹ ਦੇਸ ਅਰਬ ਦਆਿਂ ਚਾਲੀਂ। ਖੁਸ਼ ਤਰਹੇਂ ਖ਼ੂਬ ਖ਼ਸਾਲੀਂ।

ਗਈਆਂ ਵਿੱਸਰ ਵਤਨ ਦੀਆਂ ਗਾਲ੍ਹੀਂ। ਕਿਆ ਖਵੇਸ਼ ਕਬੀਲੇ ਸਕੇ।

ਹੈ ਲੱਜ਼ਤ ਵਾਧੂ ਵਾਧੀ। ਹੈ ਹਰ ਦਮ ਡੋੜੀ ਸ਼ਾਦੀ।

ਹਰ ਵੇਲੇ ਤਾਂਘ ਜ਼ਿਆਦੀ। ਕਈ ਹਾਰੇ ਤੇ ਕਈ ਥੱਕੇ।

ਹਿਨ ਪੱਥਰ ਸੇਝ ਫੁਲਾਂ ਦੀ। ਹੈ ਧੂੜੀ ਤੂਲ ਗੁਲਾਂ ਦੀ।

ਸ਼ਬ ਬਾਦ ਸਬਾ ਮਨ ਭਾਂਦੀ। ਤਾ ਸੁਬਹ ਝਲੇਂਦੀ ਪੱਖੇ।

ਅਮਗੂਰ ਹਜ਼ਾਰ ਮਤੀਰਨ। ਖ਼ਰਬੂਜ਼ੇ ਪਿੰਡ ਕਸੀਰਨ।

ਰੁਮਾਨ ਸ਼ਗੀਰ ਕਬੀਰਨ। ਚੁਣ ਦਾਣੇ ਮਾਰੂੰ ਫੱਕੇ।

ਹੈ ਮੁਲਕ ਮਕੱਦਸ ਨੂਰੀ। ਹੈ ਜੱਨਤ ਹੂਰ ਕਸੂਰੀ।

ਬਿਨ ਆਸ਼ਕ ਪਾਕ ਹਜ਼ੂਰੀ। ਪਿਆ ਕੌਨ ਕਦਮ ਇਥੈ ਰਖੇ।

ਵੰਜ ਡਿਠਮ ਮਦੀਨਾ ਆਲੀ। ਜੱਥ ਕੋਨੋ ਮਕਾਨ ਦਾ ਵਾਲੀ।

ਹੈ ਧਰਤੀ ਐਬੋਂ ਖ਼ਾਲੀ। ਪਿਆ ਨੂਰ ਰਸਾਲਤ ਛੱਕੇ।

ਕਿਉਂ ਵਿਸਰਨ ਯਾਰ ਦੇ ਦੇਰੇ। ਥੀਆ ਅੱਖੀਆਂ ਰੋ ਰੋ ਬੇਰੇ।

ਦਮ ਜੈਂਦੀਂ ਕਰਸੂੰ ਫੇਰੇ। ਯਾ ਲੁਦ ਬਹਿਸੂੰ ਆ ਪੱਕੇ।

ਤੋੜੇ ਲਗਦੇ ਧਿਕੇ ਧੱਕੇ। ਆਖ ਵਲ ਵਲ ਯਾਰ ਡੂੰ ਤੱਕੇ।

ਤਨ ਆਗ ਮੁਹਬਤ ਬਖੇ। ਦਿਲ ਦਰਦੋਂ ਲਜ਼ਤ ਚੱਖੇ।

ਹੈ ਸਖ਼ਤ ਸ਼ਦੀਦ ਆਜ਼ਾਂਰੀ। ਕਰੇ ਕੌਨ ਫ਼ਰੀਦ ਦੀ ਕਾਰੀ।

ਥਏ ਭੁਨਲੇ ਨਾਲੇ ਜਾਰੀ। ਦਿਲ ਸੋਜ਼ੋਂ ਭੁੱਜ ਭੁੱਜ ਪੱਕੇ।

7

ਆਪੇ ਬਾਰ ਮੁਹਬਤ ਚਾਇਮ ੜੀ

ਆਪੇ ਬਾਰ ਮੁਹਬਤ ਚਾਇਮ ੜੀ।ਵੰਜ ਆਪ ਕੂੰ ਆਪ ਅਵਾਇਮ ੜੀ।

ਸਬ ਡੁੱਖਾਂ ਸੂਲਾਂ ਦੀ ਤਾਤ ਮਿਲਿਮ।ਗ਼ਮ ਦਰਦ, ਅੰਦੋਹ, ਬਰਾਤ ਮਿਲਿਮ।

ਭੈੜੇ ਡੁੱਖੜੀਂ ਮਾਰ ਮੁੰਝਾਇਮ ੜੀ।

ਸੋਹਣਾ ਹੋਤ ਪੁੱਨਲ ਛੱਡ ਕੇਚ ਗਿਆ।ਗਲ ਸੋਜ਼ ਫ਼ਰਾਕ ਦਾ ਪੇਚ ਪਿਆ।

ਜੋ ਲਿਖਿਆ ਪੱਲੜੇ ਪਾਇਮ ੜੀ।

ਡੁੱਖਾਂ ਥਲ ਮਾਰੂ ਆ ਪੇਸ਼ ਗਿਆ।ਦਿਲ ਜਾਨ ਜਿਗਰ ਤਨ ਰੀਸ਼ ਗਿਆ।

ਤੱਤੀ ਇਸ਼ਕ ਅਵੱਲੜਾ ਲਾਇਮ।

ਮੁੰਹਜਾ ਯਾਰ ਪੁੱਨਲ ਛੱਡ ਕੇਚ ਰੁੱਠਾ।ਸਰ ਜੁਲਮੀਂ ਨੇਂਹ ਜੋ ਮੀਹ ਵੁੱਠਾ।

ਰੱਬ ਏੜ੍ਹੇ ਬਾਰ ਸੁਹਾਇਮ ੜੀ।

ਹਿਕ ਵਾਰ ਫ਼ਰੀਦ ਨੂੰ ਯਾਰ ਮਿਲੇ।ਸਿਰੋ ਪੰਡ ਹਿਜਰ ਦਾ ਬਾਰ ਟਲੇ।

ਜੈਂਦੇ ਕਾਰਨ ਉੱਮਰ ਗੰਵਾਇਮ ੜੀ।

8

ਆਪੇ ਕੀਤੋਈ ਯਾਰ ਵੇ

ਆਪੇ ਕੀਤੋਈ ਯਾਰ ਵੇ।ਕਿਉਂ ਥੀ ਖੜਿਉਂ ਅਵਾਜ਼ਾਰ ਵੇ।

ਐਵੇਂ ਨ ਹਾ ਲਾਇਕ ਪੁੱਨਲ।ਕਲ੍ਹੜੀ ਦ ਿਵਲ ਲਧੜੋ ਨ ਕਲ।

ਵੰਜ ਕੇਚ ਲਾਇਓ ਐਸ਼ ਗਲ।ਮੈ ਗਲ ਮੋਈ ਵਿੱਚ ਬਾਰ ਵੇ।

ਦਿਲੜੋਂ ਨ ਸੁੰਜੜੀ ਕੂੰ ਚਹੀਂ।ਸਰਮੋਂ ਕੁਸ਼ਰਮੋਂ ਆ ਬਹੀਂ।

ਸ਼ਾਲਾ ਸਦਾ ਤੂੰ ਖੁਸ਼ ਰਹੀਂ।ਅਸਲੋਂ ਨਹੀਂ ਏ ਕਾਰ ਵੇ।

ਜੁੜ ਜੁੜ ਲਗੀ ਆ ਸਾਂਵਣੀ।ਮੁਦ ਮਸਤ ਮੀਂਹ ਵਸਾਵਣੀ।

ਮੌਸਮ ਸੁਹਾਗ ਸੁਹਾਵਣੀ।ਮੈਂ ਸਿਰ ਡੋਹਾਗ ਦਾ ਬਾਰ ਵੇ।

ਗਈ ਮੁਫ਼ਤ ਚੇਤਰ ਬਹਾਰ ਵੀ।ਸੁਰਖ਼ੀ ਤੇ ਕੱਜਲਾ ਧਾਰ ਵੀ।

ਮਹਿੰਦੀ ਤੇ ਹਾਰ ਸ਼ਿੰਗਾਰ ਵੀ।ਕਰ ਯਾਦ ਕੌਲ ਕਰਾਰ ਵੇ।

ਮਾ ਪਿਉ ਤੱਤੀ ਤੋਂ ਦੂਰ ਹੈ।ਡੁੱਖ ਦਰਦ ਕਹਿਰ ਕਲੂਰ ਹੈ।

ਸਾਂਵਲ ਸਭੋ ਮਨਜ਼ੂਰ ਹੈ।ਹਿੱਕ ਤੂੰ ਨ ਥੀ ਬੇਜ਼ਾਰ ਵੇ।

ਆਈਆਂ ਰੁੱਤਾਂ ਮਨ ਭਾਵਣੀਆਂ।ਲਾਲੀਆਂ ਲਿਵਨ ਤੇ ਕਾਵਣੀਆਂ।

ਵਲ ਤਾਂਘ ਚਾਵੇ ਚਾਵਣੀਆਂ।ਵਲ ਰਸ ਵਸੂੰ ਹਿੱਕ ਵਾਰ ਵੇ।

ਗਿਉਂ ਰੋਲ ਮਿੱਠੜਾ ਢੋਲ ਵੇ।ਸਾਰੇ ਭੁਲੇ ਟਕ ਟੋਲ ਵੇ।

ਵਿਸਰੇ ਅਲੌਲ ਮਖੌਲ ਵੇ।ਡੁੱਖ ਸੂਲ ਨਾਸੀਂ ਤਾਰ ਵੇ।

ਦਿਲ ਸ਼ੀਂਹ ਨੇਹ ਦੇ ਵਾਤ ਹੈ।ਹੇਯਾਤ ਡੇਹਾਂ ਰਾਤ ਹੈ।

ਏ ਮੂੰਹ ਨ ਮਾਂਦੀ ਬਾਤ ਹੈ।ਦਿਲ ਹਿਕ ਲੱਖ ਆਜ਼ਾਰ ਵੇ।

ਕਿਸਮਤ ਪੁੱਠੀ ਦੀਆਂ ਗਾਲੀਆਂ।ਮਾਰੂ ਨ ਪੀਤਾਂ ਪਾਲੀਆਂ।

ਡੇ ਗਿਉਮ ਮੁਲਕ ਨਕਾਲੀਆਂ।ਘਰ ਬਾਰ ਬਰ, ਘਰ ਬਾਰ ਵੇ।

ਡੁੱਖ ਪਿਆ ਪਟੀ ਦੇ ਪੇਸ਼ ਹੈ।ਗ਼ਮ ਸੁਬਹ ਸ਼ਾਮ ਹਮੇਸ਼ ਹੈ।

ਦਿਲ ਜ਼ਖਮ ਜ਼ਖਮੀ ਰੀਸ਼ ਹੈ।ਤੌਂ ਬਿਨ ਥਵਿਮ ਲਾਚਾਰ ਵੇ।

ਬਾਬਲ ਦੀ ਸ਼ਫਕਤ ਖੁੱਟ ਗਈ।ਮਾਂ ਮਾਰ ਮਾਰ ਕੇ ਹੁੱਟ ਗਈ।

ਭੈਣੀਂ ਦੀ ਸੰਗਤ ਤਰੁੱਟ ਗਈ।ਵੀਰਣ ਦਾ ਨਿੱਤ ਤੱਕਰਾਰ ਵੇ।

ਜੇ ਤਈਂ ਨ ਡੇਖ਼ਾਂ ਵਲ ਤੈਂਕੂੰ।ਅਸਲੋਂ ਨ ਟਿੱਕ ਰਹਿਸਾਂ ਮੁੰਢੋ।

ਰਖਸੇਂ ਜੇ ਇਤਨੀ ਤਾਂਘ ਤੂੰ।ਹੁਣ ਪਾਰ ਨੀਲਾ ਪਾਰ ਵੇ।

ਹੁਣ ਹਟ ਦੀ ਕੂੜੀ ਚਜ ਗਈ।ਨੇੜੇ ਕਨੂੰ ਦਿਲ ਰੱਜ ਗਈ।

ਡੁਖੜੀਂ ਤੋਂ ਦਿੱਲੜੀ ਭੱਜ ਗਈ।ਬਸ ਯਾਰ ਗਿਉ ਸੇ ਹਾਰ ਵੇ।

ਆ ਆਪ ਕੀਤੋ ਪਿਆਰ ਵੇ।ਚਾ ਸਿਰ ਤੇ ਡੋਹ ਹਜ਼ਾਰ ਵੇ।

ਗਲੜੇ, ਪਚਾਰ, ਵਯਾਰ ਵੇ।ਠਹਿੰਦੀ ਨਹੀਂ ਹੁਣ ਆਰ ਵੇ।

ਸੁੱਤੜੀ ਕੁੰ ਕਲ੍ਹੜਾ ਛੋੜ ਗਿਉਂ।ਵਾਗਾਂ ਵਤਨ ਤੇ ਮੋੜ ਗਿਉਂ।

ਸੁੰਜ ਬਰ ਦੀ ਛਲ ਵਿੱਚ ਬੋੜ ਗਿਉਂ।ਲੁੱਟ ਧਾੜ ਜ਼ੁਲਮ ਅੰਧਾਰ ਵੇ।

ਹੈਂ ਜ਼ੁਲਮ ਤੋ ਕਰ ਬਸ ਕੈਡੀਂ।ਰਲੜੇ ਫ਼ਰੀਦ ਦੇ ਵੱਸ ਕਡੀਂ।

ਵੱਸ ਰੱਸ ਅਤੇ ਖਿਲ ਹੱਸ ਕਡੀਂ।ਜੀਵਣ ਦੇ ਡੇਂਹ ਹਿਨ ਚਾਰ ਵੇ।

9

ਆਵਣ ਦੀ ਕਰ ਕਈ ਸਾਂਵਲ

ਆਵਣ ਦੀ ਕਰ ਕਈ ਸਾਂਵਲ।ਮੁਫਤ ਨ ਜਾਨੋਮ ਜੋਭਨ ਢਲ।

ਸਾਂਵਣ ਵਕਤ ਸੁਹਾਚ ਦੇ।ਰਿਮ ਝਿਮ ਬਰਸਨ ਬਾਦਲ।

ਬਠ ਪਏ ਹਿਜਰ ਦੇ ਡੇਂਰੜੇ।ਉਮਰ ਗੁਜਾਰੂੰ ਰਲ ਰਲ।

ਨਾਹੀਂ ਪੀਤ ਲਜਾਵਣੀ।ਆਂਵੀ ਰਾਣਾ ਅਜ ਕਲ।

ਪਰਸੋਂ ਤਰਸੋਂ ਮਰ ਸੁਤੀ।ਵਲ ਕਿਥ ਲਭਸਿਆ ਮੋਮਲ।

ਯਾਰ ਲਡ ਆਵੀਂ ਆਵਸੀਂ।ਬਠ ਘਤ ਰਾਜਰ ਦਾ ਥਲ।

ਘੋਲਾਂ ਰਾਜ ਖਰਾਜ ਨੂੰ।ਵਾਰਾਂ ਸਾਧਾਂ ਸੋਮਲ।

ਜੀ ਕੂੰ ਚਾਹ ਮਿਲਾਪ ਦੀ।ਦਿਲ ਕੂੰ ਤਾਂਘ ਉਤਾਵਲ।

ਨੈਣ ਸਿਕੇਤੇ ਦਰਸ ਦੇ।ਲਾਵਣ ਸਖਤ ਉਬਾਹਲ।

ਮਾਰੂ ਅਖੀਆਂ ਜਾਡਰੂ।ਨਾਜ਼ ਵ ਚਾਲੀਂ ਚੰਚਲ।

ਸ਼ੋਖ ਨਿਗਾਹ ਮਰੇਲੜੀ।ਜ਼ੁਲਮੀ ਜ਼ੁਲਫ ਵਲੋ ਵਲ।

ਕਰਕ ਨ ਪਾਪਨ ਕੁੰਜੜੀ।ਡਾਲ ਨ ਹਾਂ ਕੂੰ ਪਲ ਪਲ।

ਕੋਇਲ ਸਾੜ ਪਜਾਲਿਆ।ਕਰ ਕਰ ਕੂਕਾਂ ਵਲ ਵਲ।

ਵਾਹ ਵਾਹ ਯਾਰ ਦੀ ਯਾਰੀ।ਭਲ ਭਲ ਬਿਰਹੋਂ ਦੀ ਅਲਭਲ।

ਜੀੜਾ ਬੇਕਲ ਅਖੜੀਆਂ।ਬਲ ਬਲ ਦਿਲੜੀ ਹਰਮਲ।

ਨੇਂਹ ਨਿਭਾਇਆ ਖੋਟੜਾ।ਨਜਰੇਮ ਸੌਖਾ ਅਵਲ।

ਆਖਰ ਓੜਕ ਥਕੜੀ।ਮਹਜ ਮੁਇਮਾ ਲਾ ਹਲ।

ਮਾਰੂ ਥਲ ਦੇ ਪੈਂਡੜੇ।ਪੇਚ ਕੁਲਲੜੇ ਵਲ ਛਲ।

ਥਕ ਥਕ ਹੁਟ ਹੁਟ ਹਾਰੜੀ।ਹਥੜੀਂ ਪੈਰੜੀਂ ਕੜਵਲ।

ਕਹਥੜੇ ਕਹਥੜੇ ਪਰੀਤ ਦੇ।ਸਾਡੇ ਡੋਰੇ ਮਲ ਮਲ।

ਊਨੀ ਲੋਈ ਲਾਜ ਦੀ।ਅਤਲਸ ਮਸ਼ਰੂ ਮਖਮਲ।

ਤੌਂ ਬਿਨ ਕੌਨ ਫਰੀਦ ਦੀ।ਜਾਨੀ ਲਹਿਸਮ ਆ ਕਲ।

ਜੇਝੀ ਤੇਝੀ ਤੈਂਡੀਆਂ।ਗਾਲ ਨ ਮਾਹੀ ਲਾ ਗਲ।

10

ਆਏ ਮਸਤ ਦਿਹਾੜੇ ਸਾਵਣ ਦੇ

ਆਏ ਮਸਤ ਦਿਹਾੜੇ ਸਾਵਣ ਦੇ।ਵੋਹ ਸਾਵਣ ਦੇ ਮਾਨ ਭਾਵਣ ਦੇ।

ਬਦਲੇ ਪੂਰਬ ਮਾੜ ਡਖਨ ਦੇ।ਕੱਜਲੇ ਭੁਰੇ ਸੌ ਸੌ ਵਣ ਦੇ।

ਚਾਰੇ ਤਰਫ਼ੋਂ ਜੋਰ ਪਵਣ ਦੇ।ਸਾਰੇ ਜੋੜ ਵਸਾਵਣ ਦੇ।

ਚਕਵੀਆਂ ਚਕਵੇ ਅਗ਼ਨ ਪਪੀਹੇ।ਕੋਇਲ ਮੋਰ ਚਚੋਣੇ ਚੀਹੇ।

ਸਹੰਸ ਚਕੋਰ ਚੰਡੂਰ ਬਬੀਹੇ।ਸ਼ਾਗ਼ਲ ਗੀਤ ਸ਼ਨਾਵਣ ਦੇ।

ਡੇਂਹਾਂ ਪੀਘਾਂ ਸਾਵੀਆਂ ਪੀਲੀਆਂ।ਰਾਤੀਂ ਖਣਮੀਆਂ ਖ਼ਮਣ ਰੰਗੀਲੀਆਂ।

ਗੱਜ ਗੱਜ ਗਾਜਾ ਗੱਜਨ ਰਸੀਲੀਆਂ।ਵਕਤ ਸ਼ਿੰਗਾਰ ਸੁਹਾਵਣ ਦੇ।

ਰੋਹੀ ਰਾਵੇ ਥੀਆ ਗੁਲਜ਼ਾਰਾਂ।ਥਲ ਚਤਰਾਂਗ ਵੀ ਬਾਗ਼ ਬਹਾਰਾਂ।

ਘੰਡ ਤਵਾਰਾਂ ਬਾਰਸ਼ ਬਾਰਾਂ।ਚਰਚੇ ਧਾਵਣ ਗਾਵਣ ਦੇ।

ਚਾਂਦਨੀ ਰਾਤ ਮਲ੍ਹਾਰੀ ਡੌਂਹ ਹੈ।ਠੱਡੜੀਆਂ ਹੀਲਾਂ ਰਿਮ ਝਿਮ ਮੀਂਹ ਹੈ।

ਸੋਹਣੀ ਮੌਸਮ ਲਗੜਾ ਨੇਂਹ ਹੈ।ਗਏ ਵੇਲੇ ਗ਼ਮ ਖਾਵਣ ਦੇ।

ਮੁਦ ਮਸਤਾਨੀ ਤੇ ਖੁਸ਼ ਦਿਨੜੇ।ਸਾਲੂੰ ਸੂਹੇ ਕੇਸਰ ਭਿੱਨੜੇ।

ਸਹਜੋਂ ਮੀਂਹ ਬਰਸਾਤੋਂ ਸਿਨੜੇ।ਝਗੜੇ ਲਾਂਘੇ ਲਾਵਣ ਦੇ।

ਵਿੰਹ ਫ਼ਰੀਦ ਆਬਾਦ ਥਿਉਸੇ।ਮਾਲ ਮਵੈਸ਼ੀ ਸ਼ਾਦ ਥਿਉਸੇ।

ਦਿਲ ਦਰਦੋਂ ਆਜ਼ਾਦ ਥਿਉਸੇ।ਚੋਲੇ ਅੰਗ ਨਾ ਮਾਂਵਣ ਦੇ।

11

ਐ ਹੁਸਨ ਹਕੀਕੀ ਨੂਰ ਅਜ਼ਲ

ਐ ਹੁਸਨ ਹਕੀਕੀ ਨੂਰ ਅਜ਼ਲ।ਤੈਨੂੰ ਵਾਜਬ ਤੇ ਅਮਕਾਨ ਕਹੂੰ।

ਤੈਨੂੰ ਖਾਲਕ ਜ਼ਾਤ ਕਦੀਮ ਕਹੂੰ।ਤੈਨੂੰ ਹਾਦਸ ਖ਼ਲਕ ਜਹਾਨ ਕਹੂੰ।

ਤੈਨੂੰ ਮੁਤਲਕ ਮਹਜ਼ ਵਜੂਦ ਕਹੂੰ।ਤੈਨੂੰ ਇਲਮੀਆ ਅਯਾਨ ਕਹੂੰ।

ਅਰਵਾਹ ਨਫੂਸ ਅਕੂਲ ਮਿਸਾਲ।ਅਸ਼ਬਾਹ ਅਯਾਨ ਨਿਹਾਂ ਕਹੂੰ।

ਤੈਨੂੰ ਐਨ ਹਕੀਕਤ ਮਾਹੀਅਤ।ਤੈਨੂੰ ਅਰਜ ਸਿਫ਼ਤ ਤੇ ਸ਼ਾਨ ਕਹੂੰ।

ਅਨਵਾਅ ਕਹੂੰ ਔਜ਼ਾਅ ਕਹੂੰ।ਇਤਵਾਰ ਕਹੂੰ ਔਜ਼ਾਅ ਕਹੂੰ।

ਤੈਨੂੰ ਅਰਸ਼ ਕਹੂੰ ਅਫ਼ਲਾਕ ਕਹੂੰ।ਤੈਨੂੰ ਨਾਜ਼ ਨਈਮ ਜਿਨਾਂ ਕਹੂੰ।

ਤੈਨੂੰ ਤਤ ਜਮਾਦ ਨਬਾਤ ਕਹੂੰ।ਹੈਵਾਨ ਕਹੂੰ ਇਨਸਾਨ ਕਹੂੰ।

ਤੈਨੂੰ ਮਸਜਦ ਮੰਦਰ ਦੈਰ ਕਹੂੰ।ਤੈਨੂੰ ਪੋਥੀ ਤੇ ਕੁਰਾਨ ਕਹੂੰ।

ਤਸਬੀਹ ਕਹੂੰ ਜ਼ੱਨਾਰ ਕਹੂੰ।ਤੈਨੂੰ ਕੁਫ਼ਰ ਕਹੂੰ ਈਮਾਨ ਕਹੂੰ।

ਤੈਨੂੰ ਬਾਦਲ ਬਰਖਾ ਗਾਜ ਕਹੂੰ।ਤੈਨੂੰ ਬਿਜਲੀ ਤੇ ਬਾਰਾਨ ਕਹੂੰ।

ਤੈਨੂੰ ਆਬ ਕਹੂੰ ਤੇ ਖ਼ਾਕ ਕਹੂੰ।ਤੈਨੂੰ ਬਾਦ ਕਹੂੰ ਨੀਰਾਨ ਕਹੂੰ।

ਤੈਨੂੰ ਦਸਰਤ ਲਛਮਨ ਰਾਮ ਕਹੂੰ।ਤੈਨੂੰ ਸੀਤਾ ਜੀ ਜਾਨਾਨ ਕਹੂੰ।

ਬਲਦੇਵ ਜਸੋਦਾ ਨੰਦ ਕਹੂੰ।ਤੈਨੂੰ ਕਿਸਨ ਕਨ੍ਹੀਆ ਕਾਨ ਕਹੂੰ।

ਤੈਨੂੰ ਬਰਮਾ ਬਿਸ਼ਨ ਗਨੇਸ਼ ਕਹੂੰ।ਮਹਾਂਦੇਵ ਕਹੂੰ ਭਗਵਾਨ ਕਹੂੰ।

ਤੈਨੂੰ ਗੀਤ ਗ੍ਰੰਥ ਤੇ ਬੇਦ ਕਹੂੰ।ਤੈਨੂੰ ਗਿਆਨ ਕਹੂੰ ਅਗਿਆਨ ਕਹੂੰ।

ਤੈਨੂੰ ਆਦਮ ਹੱਵਾ ਸ਼ੈਸ ਕਹੂੰ।ਤੈਨੂੰ ਨੂਹ ਕਹੂੰ ਤੂਫ਼ਾਨ ਕਹੂੰ।

ਤੈਨੂੰ ਇਬਰਾਹੀਯ ਖ਼ਲੀਲ ਕਹੂੰ।ਤੈਨੂੰ ਮੂਸਾ ਬਿਨ ਇਮਰਾਨ ਕਹੂੰ।

ਤੈਨੂੰ ਹਰ ਦਿਲ ਦਾ ਦਿਲਦਾਰ ਕਹੂੰ।ਤੈਨੂੰ ਅਹਿਮਦ ਆਲੀ ਸ਼ਾਨ ਕਹੂੰ।

ਤੈਨੂੰ ਸ਼ਾਹਦ ਮੁਲਕ ਹਜਾਜ਼ ਕਹੂੰ।ਤੈਨੂੰ ਬਾਇਸ ਕੋਨ ਮਕਾਨ ਕਹੂੰ।

ਤੈਨੂੰ ਨਾਜ਼ ਕਹੂੰ ਅੰਦਾਜ਼ ਕਹੂੰ।ਤੈਨੂੰ ਹੂਰ ਪਰੀ ਗੁਲਮਾਨ ਕਹੂੰ।

ਤੈਨੂੰ ਨੋਕ ਕਹੂੰ ਤੈਨੂੰ ਟੋਕ ਕਹੂੰ।ਤੈਨੂੰ ਸੁਰਖੀ ਬੀੜਾ ਪਾਨ ਕਹੂੰ।

ਤੈਨੂੰ ਤਬਲਾ ਤੇ ਤੰਬੂਰ ਕਹੂੰ।ਤੈਨੂੰ ਢੋਲਕ ਤੇ ਸੁਰਬਾਨ ਕਹੂੰ।

ਤੈਨੂੰ ਹੁਸਨ ਤੇ ਹਾਰ ਸ਼ਿੰਗਾਰ ਕਹੂੰ।ਤੈਨੂੰ ਵਿਸ਼ਵਾ ਗ਼ਮਜ਼ਾ ਆਨ ਕਹੂੰ।

ਤੈਨੂੰ ਇਸ਼ਕ ਕਹੂੰ ਤੈਨੂੰ ਇਲਮ ਕਹੂੰ।ਤੈਨੂੰ ਵਹਿਮ ਯਕੀਨ ਗੁਮਾਨ ਕਹੂੰ।

ਤੈਨੂੰ ਹੁਸਨ ਕੱਵੀ ਇਦਰਾਕ ਕਹੂੰ।ਤੈਨੂੰ ਜ਼ੌਕ ਕਹੂੰ ਵਜਦਾਨ ਕਹੂੰ।

ਤੈਨੂੰ ਸਕਰ ਕਹੂੰ ਸਕਰਾਨ ਕਹੂੰ।ਤੈਨੂੰ ਹੈਰਤ ਤੇ ਹੈਰਾਨ ਕਹੂੰ।

ਤਸਲੀਮ ਕਹੂੰ ਤਲਵੀਨ ਕਹੂੰ।ਤਮਕੀਨ ਕਹੂੰ ਅਰਫਾਨ ਕਹੂੰ।

ਤੈਨੂੰ ਸੁੰਬਲ ਸੋਸਨ ਸਰਵ ਕਹੂੰ।ਤੈਨੂੰ ਨਰਗਸ ਨਾਫੁਰਮਾਨ ਕਹੂੰ।

ਤੈਨੂੰ ਲਾਲ ਦਾਗ਼ ਤੇ ਬਾਗ਼ ਕਹੂੰ।ਗੁਲਜ਼ਾਰ ਕਹੂੰ ਬੁਸਤਾਨ ਕਹੂੰ।

ਤੈਨੂੰ ਖੰਜਰ ਤੀਰ ਤਫ਼ੰਗ ਕਹੂੰ।ਤੈਨੂੰ ਬਰਛਾ ਬਾਂਕ ਸਨਾਨ ਕਹੂੰ।

ਤੈਨੂੰ ਤੀਰ ਖਦੰਗ ਕਮਾਨ ਕਹੂੰ।ਸੁਫਾਰ ਕਹੂੰ ਪੈਕਾਨ ਕਹੂੰ।

ਬੇਰੰਗ ਕਹੂੰ ਬੇਮਿਸਲ ਕਹੂੰ।ਬੇ ਸੂਰਤ ਹਰ ਹਰ ਆਨ ਕਹੂੰ।

ਸਬੂਹ ਕਹੂੰ ਕਦੂਸ ਕਹੂੰ।ਰਹਿਮਾਨ ਕਹੂੰ ਸੁਬਹਾਨ ਕਹੂੰ।

ਕਰ ਤੋਬਾ ਤੁਰਤ ਫ਼ਰੀਦ ਸਦਾ।ਹਰ ਸ਼ੈ ਨੂੰ ਪੁਰ ਨੁਕਸਾਨ ਕਹੂੰ।

ਐ ਪਾਕ ਅਲਖ ਬੇ ਐਬ ਕਹੂੰ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ।

12

ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ

ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ।

ਬੰਸਰੀ ਬਜਾਈ ਅਗਮ ਗੀਤ ਗਾਈ।

ਰੱਤ ਸੁਹਾਗ ਭਾਗ ਫਾਗ ਰਾਗ ਰੰਗ ਪੀਆ ਸੰਗ।

ਭਇਉ ਆਨੰਦ ਅਮਗ ਅਮਗ ਹਰ ਮੂੰ ਹਰਿਆਈ।

ਕੁੰਜ ਮੋਂ ਭਲੀ ਕ੍ਰਿਸ਼ਨ ਸੇ ਖੇਲੂੰ ਹੋਰੀ।

ਪ੍ਰੇਮ ਨੇਮ ਕੀ ਗੁਲਾਲ ਕੋ ਉੜਾਈ।

ਐਨ ਬੈਨ ਚੈਨ ਮੇਂ ਬੈਨ ਭਇਉ ਨਹੀਂ ਬੈਨ।

ਅਨਹਦ ਘਨਘੋਰ ਸ਼ੋਰ ਜੋਰ ਸੇ ਮਚਾਈ।

ਸੁਨ ਮਾਂਹਿ ਸਮਾਧ ਸੁਧ ਦਾ ਲਖ ਲਾਗ ਰਹੋ।

ਮਹਾਂ ਘਟ ਵਹਦ ਪਟ ਜੋਤ ਹੈਂ ਜਗਾਈ।

ਕਹਾਂ ਗੰਗ ਗੋਮਤੀ ਜਮਨਾ ਅਰ ਰਾਂਮ ਗੰਗ।

ਦਿਲ ਜਲ ਮੂੰ ਟੋਬ ਟੋਬ ਤੀਰਥ ਪਰਸਾਈ।

ਕਾਸ਼ੀ, ਮਥੁਰਾ, ਪਰਾਗ, ਬਰਮਾ, ਬਿਸ਼ਨ ਮਹੇਸ਼।

ਸਬ ਹੀ ਅਪਨੂੰ ਭੇਸ ਕਿਉਂ ਪਰਦੇਸ ਜਾਈ।

ਬਰਮ ਕੀ ਫ਼ਰੀਦ ਖੇਲ ਬਿਸਰੀ ਜਗਤ ਮੂੰ ਬੇਲ।

ਦਰਮਟ ਕੇ ਫੂਲ ਕੋ ਫਲਾ ਕੈ ਫਲ ਖਾਈ।

13

ਅੱਜ ਡੋੜੀ ਸਿਕ ਦੀਦਾਰ ਦੀ ਹੈ

ਅੱਜ ਡੋੜੀ ਸਿਕ ਦੀਦਾਰ ਦੀ ਹੈ।ਮਤਾਂ ਆਈ ਨਗਰ ਦਿਲਦਾਰ ਦੀ ਹੈ।

ਅਰਜ ਮੁਕੱਦਸ ਮੁਲਕ ਅਰਬ ਦੀ।ਹਰ ਹਰ ਵਾਦੀ ਫਰਹ ਤਰਬ ਦੀ।

ਮਨਜ਼ਿਲ ਤਰਹ ਅਜਬ ਦੀ।ਸਾਰੀ ਵਜਾਅ ਸ਼ਿੰਗਾਰ ਦੀ ਹੈ।

ਹਰ ਹਰ ਕਤਰਾ ਆਂਬ ਹੈ ਕੌਸਰ।ਗਰਦੋ ਗ਼ੁਬਾਰ ਹੈ ਮੁਸ਼ਕ ਤੇ ਅੰਬਰ।

ਕਿਰੜ ਕੰਡਾ ਸ਼ਮਸ਼ਾਦ ਸਨੂਬਰ।ਖ਼ਾਰ ਵੀ ਸ਼ਕਲ ਬਹਾਰ ਦੀ ਹੈ।

ਅਰਬ ਸ਼ਰੀਫ ਹੈ ਸੋਹਣੀ ਸਾਰੀ।ਨਾਜ਼ਕ ਨਾਜ਼ੋ ਤੇ ਮਤਵਾਰੀ।

ਥੀਵਾਂ ਵਾਰੀ ਲੱਖ ਲੱਖ ਵਾਰੀ।ਦਾਰ ਨਬੀ ਮੁਖ਼ਤਾਰ ਦੀ ਹੈ।

ਆਏ ਹੱਜ ਉਮਰੈ ਦੇ ਵਾਰੇ।ਸਭ ਰਲ ਮਿਲ ਲਬੀਕ ਪੁਕਾਰੇ।

ਜੈਂਦੀ ਡੇਖਾਂ ਰੱਬ ਨ ਮਾਰੇ।ਵਿੱਸਰੀ ਹੁਬ ਘਰ ਬਾਰ ਦੀ ਹੈ।

ਆਂਗਨ ਨ ਭਾਵੇ ਤੇ ਘਰ ਖਾਵੇ।ਸਾੜੈ ਤੋਲ ਨਿਹਾਲੀ ਭਾਵੇ।

ਕਈ ਸ਼ੈ ਅਸਲੌਂ ਮਹਜ ਭਾਵੇ ਨ।ਸਿਕ ਹਿਕ ਸਾਵਲ ਯਾਰ ਦੀ ਹੈ।

ਇਸ਼ਕ ਫ਼ਰੀਦ ਖ਼ਰੀਦ ਕੀਤੋਸੇ।ਕਲ ਕਾਰੋਂ ਆਜ਼ਾਦ ਥੀਉਸੇ।

ਸੁਰਖੀ ਸੇਂਧ ਮੁਸਾਰਾ ਗਿਉਸੇ।ਨਾ ਕਲ ਕੱਜਲੇ ਧਾਰ ਦੀ ਹੈ।

14

ਅੱਜ ਕਲ ਅੱਖ ਫੁਰਕਾਂਦੀ ਹੈ

ਅੱਜ ਕਲ ਅੱਖ ਫੁਰਕਾਂਦੀ ਹੈ।ਕਈ ਖ਼ਬਰ ਵਸਾਲ ਦੀ ਆਂਦੀ ਹੈ।

ਵਕਤ ਮਿਲਣ ਦੀ ਮੌਸਮ ਆਈ।ਲਜ਼ਤ ਰੋਜ਼ ਬਰੋਜ਼ ਸਵਾਈ।

ਖੁਸ਼ੀਆਂ ਕਰਦੀ ਮਾਂ ਪਿਉ ਜਾਈ।ਕਿਆ ਬਰਦੀ ਕਿਆ ਬਾਂਦੀ ਹੈ।

ਦਰਦੋਂ ਅਲਮ ਬਰਬਾਦ ਥਿਉਸੇ।ਜੰਗਲ ਬੇਲਾ ਸ਼ਾਦ ਥਿਉਸੇ।

ਵੀਰਾਨਾ ਆਬਾਦ ਥਿਉਸੇ।ਫਰਹਤ ਮੂਲ ਨ ਜਾਂਦੀ ਹੈ।

ਹਰ ਵੇਲੇ ਹਰ ਆਨ ਹੈ ਸ਼ਾਦੀ।ਡੇਵਨ ਲੋਕ ਮੁਬਾਰਕਬਾਦੀ।

ਹਰ ਆਜ਼ਾਰੋਂ ਥਈ ਆਜ਼ਾਦੀ।ਸੂਲ ਕਨੂੰ ਦਿਲ ਵਾਂਦੀ ਹੈ।

ਰਾਂਝਨ ਜੋਗੀ ਆਇਮ ਵੇੜ੍ਹੇ।ਸੜਦੇ ਮਰਦੇ ਖੇੜੇ ਭੇੜੇ।

ਹੁਣ ਵਤ ਸਾਨੂੰ ਕੌਨ ਨਖੇੜੇ।ਪਲ ਪਲ ਬਾਹ ਸਿਰਾਂਦੀ ਹੈ।

ਥਇਆ ਫ਼ਰੀਦ ਸੁਹਾਗ ਸਵਾਇਆ।ਮੌਲਾ ਝੋਕ ਨੂੰ ਆਨ ਵਸਾਇਆ।

ਰਾਂਝਣ ਮੈਡਾ ਮੈਂ ਘਰ ਆਇਆ।ਜੈਂ ਕਾਰਣ ਦਿਲ ਮਾਂਦੀ ਹੈ।

15

ਅੱਜ ਮਾਂਘ ਮਹੀਨੇ ਦੀ ਨਾਵੀਂ ਵੇ

ਅੱਜ ਮਾਂਘ ਮਹੀਨੇ ਦੀ ਨਾਵੀਂ ਵੇ।ਵਲ ਆਵੀਂ ਆ ਗਲ ਲਾਂਵੀਂ ਵੇ।

ਰੁੱਤ ਰੰਗੀਲੀ ਤੇ ਸਾਇਤ ਸੋਹਣੀ।ਮੌਸਮ ਗੁਲ ਫੁਲ ਦੀ ਮਨ ਮੋਹਣੀ।

ਮੁਦ ਮਸਤਾਨੀ ਡੁੱਖੜੀਂ ਕੋਹਣੀ।ਸਾਂਵਲ ਸਿਹਨ ਸੁਹਾਵੀਂ ਵੇ।

ਸੱਈਆਂ ਨਾਜ਼ ਨਵਾਜ਼ ਕਰੇਂਦੀਆਂ।ਕੱਜਲਾ ਸੁਰਖ਼ੀ ਮਾਂਗ ਬਣੇਂਦੀਆਂ।

ਚੇਤਰ ਸੁਹੇਂਦੀਆਂ ਵਰ ਗਲ ਲੇਂਦੀਆਂ।ਮੈਂ ਘਰ ਵੀ ਪੌਂ ਪਾਵੀਂ ਵੇ।

ਮੁੱਠੜੀ ਰੂਪ ਅਨੂਪ ਵਸਾਰੇ।ਡੁੱਖੜੀ ਰੋਂਦੀ ਉੱਮਰ ਗੁਜ਼ਾਰੇ।

ਸੋਹਣਾ ਡੇ ਕਰ ਕੂੜੇ ਲਾਰੇ।ਆਂਦੀ ਨ ਮੁੜ ਜਾਵੀਂ ਵੇ।

ਖੇੜੇ ਭੇੜੇ ਰਖਿਨ ਬਖੇੜੇ।ਸੱਸ ਨਨਾਣਾਂ ਲਾਂਵਮ ਝੇੜੇ।

ਚਾਕ ਮਹੀਂ ਦਾ ਆ ਵੜ ਵੇੜ੍ਹੇ।ਤੱਤੜੀ ਨੂੰ ਨ ਤਾਵੀਂ ਵੇ।

ਸੱਈਆਂ ਜੁਗਤਾਂ ਨੋਕਾਂ ਕਰਦੀਆਂ।ਮਿਹਣੇ ਹਾਪ ਕਰੇਂਦੀਆਂ ਬਰਦੀਆਂ।

ਮਿਲ ਮਾਹੀ ਹੁਣ ਭੱਟ ਘਤ ਸਰਦੀਆਂ।ਨਾ ਧੂਤੀਂ ਲਾਜ ਲਜਾਵੀਂ ਵੇ।

ਤੌਂ ਬਿਨ ਮੇਰਾ ਹੋਰ ਨ ਕੋਈ।ਤਾਨੇ ਮਾਰਿਮ ਖ਼ਲਕ ਸਭੋਈ।

ਰੋਜ਼ ਅਜ਼ਲ ਦੀ ਤੇਰੀ ਹੋਈ।ਲਗੜੀ ਤੋੜ ਨਿਭਾਵੀਂ ਵੇ।

ਸਾਲੂ ਭਿੱਨੜਾ ਅੱਖ਼ੀਆਂ ਨੀਰੇ।ਚੋਲੀ ਚੁੱਨੜੀ ਲੀਰ ਕਤੀਰੇ।

ਲੂੰ ਲੂੰ ਸੀੜ੍ਹਾਂ ਲੱਖ ਲੱਖ ਚੀਰੇ।ਅੱਲੜੇ ਜ਼ਖ਼ਮ ਮਟਾਂਵੀ ਵੇ।

ਨੇਂਹ ਫ਼ਰੀਦ ਫ਼ਕਰ ਦੀ ਮੂੜੀ।ਬਾਝ ਬਿਰਹੋਂ ਦੇ ਕੁਲ ਗਲ ਕੂੜੀ।

ਮਰਦੀ ਜੀਂਦੀ ਨੀਵੀਂ ਪੂਰੀ।ਦਿਲ ਨੂੰ ਦਾਗ਼ ਨ ਲਾਵੀਂ ਵੇ।

16

ਅੱਜ ਮਾਂਘ ਮਹੀਨੇ ਦੀ ਯਾਰੀ ਵੇ

ਅੱਜ ਮਾਂਘ ਮਹੀਨੇ ਦੀ ਯਾਰੀ ਵੇ।ਕਿਉਂ ਬੈਠੀਂ ਯਾਰ ਵਸਾਰੀ ਵੇ।

ਆਈ ਮੌਸਮ ਚੇਤਰ ਬਹਾਰਾਂ।ਸੰਗੀਆਂ ਸੁਰਤਾਂ ਮਿਲੀਆਂ ਯਾਰਾਂ।

ਜੋਭਨ ਲਹਿਰੀਂ ਤਾਰ ਮਤਾਰਾਂ।ਹਿਕ ਮੈਂ ਮੁਫ਼ਤ ਅਜ਼ਾਰੀ ਵੇ।

ਸਈਆਂ ਧਾਂਵਿਨ ਗਾਵਣ ਗਾਂਵਿਨ।ਸਹਿਜੇ ਹਾਰ ਸ਼ਿੰਗਾਰ ਸੁਹਾਵਿਨ।

ਮਾਂਗ ਬਣਾਵਿਨ ਧੜੀਆਂ ਗੁੰਧਾਂਵਿਨ।ਮੈਂ ਸਿਰ ਡੁੱਖੜੇ ਬਾਰੀ ਵੇ।

ਸੁਰਖ਼ੀ ਕੱਜਲਾ ਮੈਂਦੀ ਸੋਂਹਦੀ।ਹਰ ਹਿਕ ਅਪਨੇ ਢੋਲ ਨੂੰ ਮੋਂਹਦੀ।

ਮੈਂ ਮੁੱਠੜੀ ਗ਼ਮ ਲੁਟੜੀ ਲੋਂਹਦੀ।ਕਰਦੀ ਲੱਖ ਲੱਖ ਜ਼ਾਰੀ ਵੇ।

ਜੇਵਰ ਪਾਵਿਨ ਬੀੜੇ ਲਾਵਿਨ।ਕੰਥ ਰਿਝਾਵਿਨ ਸੇਝ ਸੁਹਾਵਿਨ।

ਬਾਂਹ ਸਿਰਾਂਦੀ ਵਰ ਗਲ ਲਾਵਿਨ।ਮੈਂ ਹਿੱਕ ਸੂਲਾਂ ਮਾਰੀ ਵੇ।

ਰੁੱਤ ਸੋਹਣੀ ਤੇ ਵਕਤ ਸੁਖੇਲੇ।ਅੰਗਨ ਸਹੇਲੇ ਘਰ ਅਲਬੇਲੇ।

ਮੈਕੂੰ ਵੀ ਰੱਬ ਰਾਂਝਨ ਮੇਲੇ।ਕਿਸਮਤ ਡੇਵਮ ਵਾਰੀ ਵੇ।

ਗੁਲ ਫੁਲ ਧਜਰਾ ਜੋੜ ਡਖਾਵਿਮ।ਬੁਲਬੁਲ ਭੌਰੇ ਖੁਸ਼ੀਆਂ ਪਾਵਿਮ।

ਵਲ ਵਲ ਹਸਰਤ ਮਾੜੇ ਆਵਿਮ।ਪਲ ਪਲ ਚੁਭਿਮ ਕਟਾਰੀ ਵੇ।

ਉੱਜੜੇ ਸਿਹਰੇ ਹਾਰ ਕੁਮਾਣੇ।ਨਾਜ਼ ਨਵਾਜ਼ ਦੇ ਟੋਲ ਵਹਾਣੇ।

ਗੁਜ਼ਰੇ ਸਾਰੇ ਮਾਣੇ ਤਰਾਣੇ।ਲੱਗੜੀ ਸ਼ਹਿਰ ਖਵਾਰੀ ਵੇ।

ਰਾਤੀਂ ਨਿੰਦਰ ਨ ਡੇਂਹ ਕਰਾਰੇ।ਹਰ ਹਰ ਵੇਲੇ ਦਾਰ ਮਦਾਰੇ।

ਤੋਲ ਨਿਹਾਲੀ ਡਿੱਸਦੀ ਦਾਰੇ।ਤਤੜੀ ਓੜਕ ਹਾਰੀ ਵੇ।

ਬਾਂਹ ਚੁੜੇਲੀ ਸਿੱਕ ਸਿੱਕ ਹੁਟੜੀ।ਗਲ ਨ ਲਾਵੇ ਡੇਂਦਾ ਪੁਠੜੀ।

ਪੀਤ ਕੁਲਲੜੀ ਰੀਤ ਅਪੁਠੜੀ।ਡਿਠੜੀ ਯਾਰ ਦੀ ਯਾਰੀ ਵੇ।

ਮਾਹੀ ਮਿੱਠੜਾ ਗਲ ਨਾ ਲਾਵਿਮ।ਗਾਨੇ ਗਹਿਣੇ ਖਾਵਣ ਆਵਮ।

ਬਾਸ ਗੁਲਾਂ ਦੀ ਸਾਹ ਮੁੰਝਾਵਮ।ਸਾੜੇ ਬਾਦ ਬਹਾਰੀ ਵੇ।

ਦਰਦ ਅੰਦੋਹ ਤੇ ਰੋਮ ਕਸ਼ਾਲੇ।ਸੋਜ਼ ਪੱਜਾਲੇ ਅੱਖੀਆਂ ਨਾਲੇ।

ਸ਼ਾਲਾ ਯਾਰ ਫ਼ਰੀਦ ਸੰਭਾਲੇ।ਟਾਲਿਮ ਮੂੰਝ ਮੁੰਝਾਰੀ ਵੇ।

17

ਅਜੋਂ ਮਾਰੂ ਮਿਲਿਓ

ਅਜੋਂ ਮਾਰੂ ਮਿਲਿਓ।ਦਿਲ ਨਾ ਮਾਂਦੀ ਥੀ।

ਸੂਹੇ ਸੱਜ ਕੂੰ ਸਾੜ ਤੇ।ਵੰਜ ਮਿਤਰਾਂ ਦੀ ਥੀ।

ਬਾਂਦੀ ਬਰਦੀ ਯਾਰ ਦੀ।ਬਰਦੀ ਬਾਂਦੀ ਥੀ।

ਗੈਰੋਂ ਉਲਫ਼ਤ ਯਾਰ ਦੇ।ਦਿੱਲੜੀ ਵਾਂਦੀ ਥੀ।

ਨੇਂਹ ਨਭੇਦੀ ਮਰ ਗਿਓਮ।ਪੁੱਨਲ ਕਾਂਧੀ ਥੀ।

ਤਾਂਘ ਫ਼ਰੀਦ ਨੂੰ ਆਖਦੀ।ਬਰ ਡੋਂ ਪਾਂਧੀ ਥੀ।

18

ਅੱਜ ਪਹਿਲੋਂ ਸੇਜ਼ ਸੜੇਂਦੀ ਹੈ

ਅੱਜ ਪਹਿਲੋਂ ਸੇਜ਼ ਸੜੇਂਦੀ ਹੈ।ਤੱਤੀ ਤੁਲ ਸੜੀ ਚੱਕ ਪੈਂਦੀ ਹੈ।

ਡੇਂਹ ਫ਼ਰਾਕ ਅਸਾਂ ਸਰ ਕੜਕੇ।ਦਿੱਲੜੀ ਫ਼ੜਕੇ ਛਾਤੀ ਥੜਕੇ।

ਸੂਲ ਨਵੀਂ ਨਿੱਤ ਡੇਵਨ ਧੜਕੇ।ਸਖ਼ਤੀ ਸਖ਼ਤ ਸਤੇਂਦੀ ਹੈ।

ਆਏ ਵਕਤ ਵਿਦਾ ਸੱਜਨ ਦੇ।ਸੌਹਣੇ ਸਾਂਵਲ ਮਨ ਮੋਹਨ ਦੇ।

ਸੁੰਜੜੇ ਸੀਨੇ ਬੈਤ ਹੁਜ਼ਨ ਦੇ।ਦਿੱਲੜੀ ਝੋਕ ਡੁਖੇਂਦੀ ਹੈ।

ਉਜੜੀ ਰੰਗਤ ਫਟੜੇ ਫੁਟੜੇ।ਹਾਰ ਹਮੇਲਾਂ ਸਿਹਰੇ ਤਰੁਟੜੇ।

ਏ ਡੁੱਖ ਕੁੱਠੜੇ ਸੁਖੜੀ ਖੁੱਟੜੇ।ਪਲ ਪਲ ਪੀੜ ਮੁੰਝੇਂਦੀ ਹੈ।

ਵੱਤਨ ਪਿਆਸਾਂ ਚਾਈਆਂ ਖੁਨਕੀਆਂ।ਖੁਸ਼ੀਆਂ ਡੁੱਸਕੀਆਂ ਮੂੰਝਾਂ ਮੁਸਕੀਆਂ।

ਸਾਨੂੰ ਡੋੜੀਆਂ ਡੋੜੀਆਂ ਖੁਸਕੀਆਂ।ਕਿਸਮਤ ਰੁੱਖ ਬਦਲੇਂਦੀ ਹੈ।

ਪਾਸ ਨ ਕੀਤੀ ਆਸ ਦਿਲੋਂ ਦੇ।ਯਾਰੀ ਤਰੋੜੀ ਯਾਰ ਚਹੇਂਦੇ।

ਮਾਣ ਵੰਜਾਇਮ ਮਾਣ ਮਹੀਂ ਦੇ।ਜਿੰਦੜੀ ਖ਼ਤਰ ਕਰੇਂਦੀ ਹੈ।

ਮਸਤਕ ਲਿਖੜੀ ਪੇਸ ਪਿਉ ਸੇ।ਯਾਰ ਫ਼ਰੀਦ ਨ ਖੜ ਮੁਕਲਿਉਸੇ।

ਬੇਦਰਦਾਂ ਦੇ ਸਾਥ ਰਲਿਉਸੇ।ਸਬ ਕਈ ਮੇਹਣੀਂ ਡੇਂਦੀ ਹੈ।

19

ਅੱਜ ਰੰਗ ਰੁਖ ਤੇ ਵਲਿਆ ਹੈ

ਅੱਜ ਰੰਗ ਰੁਖ ਤੇ ਵਲਿਆ ਹੈ।ਮਤਾਂ ਮਾਹੀ ਮਾਹਣੂ ਘੱਲਿਆ ਹੈ।

ਜੰਗਲ ਬੇਲੇ ਸਬਜ਼ੀ ਚਾਈ।ਰੌਨਕ ਰੋਜ਼ ਬਰੋਜ਼ ਸਵਾਈ।

ਰਲ ਮਿਲ ਸਈਆਂ ਡੇਵਨ ਵਧਾਈ।ਰਾਂਝਨ ਲੂੰ ਲੂੰ ਰਲਿਆ ਹੈ।

ਕਾਨ੍ਹ ਕਹੇਲੇ ਖ਼ੁਨਕੀ ਚਾਈ।ਚਾਈ ਲਿਆਦੇ ਪੂਰ ਲਲਾਈ।

ਗੁਲ ਫੁਲ ਕਰਦੇ ਹੁਸਨ ਨ ਮਾਹੀ।ਸੁਖ ਮਿਲਿਆ ਡੁੱਖ ਟਲਿਆ ਹੈ।

ਰਾਂਝਨ ਜੋਗੀ ਮੈਡਾ ਮਾਹੀ।ਮੈਂ ਬੇਵਾਹੀ ਦਾ ਹੈ ਵਾਹੀ।

ਰੋਜ਼ ਅਜ਼ਲ ਤੋਂ ਉਸਦੀ ਆਹੀ।ਜੈਂ ਦਿੱਲੜੀ ਨੂੰ ਮਲਿਆ ਹੈ।

ਢੋਲਣ ਡਿਤੀ ਬਾਂਹ ਸਿਰਾਂਦੀ।ਸੱਸ ਨਨਾਣ ਥਈ ਦਰਮਾਂਦੀ।

ਖੇੜੀਂ ਭੈੜੀਂ ਹਸਰਤ ਆਂਦੀ।ਕੋਈ ਗਲਿਆ ਤੇ ਕੋਈ ਜਲਿਆ ਹੈ।

ਮਾਹੀ ਕੀਤੇ ਝੋਕੀਂ ਦੇਰੇ।ਥਏ ਹਨ ਮੇਰੇ ਭਾਗ ਭਲੇਰੇ।

ਹੱਥ ਗਾਨੇ ਸਰ ਸੋਂਹਦੇ ਸਿਹਰੇ।ਬਾਗ਼ ਖੁਸ਼ੀ ਦਾ ਫਲਿਆ ਹੈ।

ਥੀਵਸੈ ਸੂਲ ਕਨੂੰ ਜੀਵਾਂਦਾ।ਗੁਜਰਿਆ ਵੇਲ੍ਹਾ ਵਕਤ ਡੁੱਖਾਂ ਦਾ।

ਯਾਰ ਫ਼ਰੀਦ ਮਿਲਿਉਮ ਦਿਲ ਭਾਂਦਾ।ਬਖ਼ਤ ਅਸਾਂ ਵਲ ਢਲਿਆ ਹੈ।

20

ਅੱਜ ਸਾਂਵਲੜੇ ਮੁਕਲਾਇਆ

ਅੱਜ ਸਾਂਵਲੜੇ ਮੁਕਲਾਇਆ।ਸਰ ਬਾਰ ਡੁੱਖਾਂ ਦਾ ਚਾਇਆ।

ਐ ਕਿਬਲਾ ਅਕਦਸ ਆਲੀ।ਹਰ ਐਬ ਕਨੂੰ ਹੈ ਖ਼ਾਲੀ।

ਅਬ ਅਦਬ ਅਬੀਦ ਸਵਾਲੀ।ਜੋ ਜੋ ਮੰਗਿਆ ਸੋ ਸੋ ਪਾਇਆ।

ਵਾਹ ! ਅਮਨ ਅੱਲਾ ਮੁਅਜ਼ਮ।ਵਹ ਹਰਮ ਅੱਲਾ ਮਹੱਰਮ।

ਵਾਹ ! ਬੇਤ ਅੱਲਾ ਮਕੱਰਮ।ਰਹਿਮਤ ਦਾ ਸਰਮਾਇਆ।

ਐ ਨੂਰ ਸਿਆਹ ਮਜੱਸਮ।ਹੈ ਐਨ ਸਵਾਦਲ ਆਜ਼ਮ।

ਥੀਆ ਬੇਸ਼ਕ ਆਮਨ ਬੇ ਗ਼ਮ।ਜੋ ਹਰਮ ਇਹਾਤੇ ਆਇਆ।

ਕਰ ਯਾਦ ਹਰੀਮ ਹਰਮ ਕੂੰ।ਰਖ ਪੇਸ਼ ਪਰਾਣੇ ਗ਼ਮ ਕੂੰ।

ਦਿਲ ਆਖੇ ਖਾਂਵਾਂ ਸਮ ਕੂੰ।ਹੈ ਜੀਵਣ ਕੂੜ ਅਜਾਇਆ।

ਹੁਣ ਵਾਗਾਂ ਵਤਨ ਵਲਾਈਆਂ।ਲਖ ਮੂੰਝ ਮੂੰਝਾਰੀਆਂ ਆਇਆਂ।

ਦਿਲ ਸਚੜੀਆਂ ਪਤੀਆਂ ਲਾਇਆਂ।ਦਿਲ ਮੇਲੀਂ ਬਾਰ ਖੁਦਾਇਆ।

ਦਿਲ ਦਿਲਬਰ ਕੀਤੇ ਸਿੱਕੇ।ਘਰ ਸ਼ਹਿਰ ਬਾਜ਼ਾਰ ਨ ਟਿੱਕੇ।

ਵੰਜ (ਵਨੀਹ) ਖੋਸੂੰ ਤੌਫ ਦੇ ਧਕੇ।ਵਲ ਜੇਕਰ ਬਖਤ ਭੜਾਇਆ।

ਬਿਨ ਯਾਰ ਫ਼ਰੀਦ ਨਜਰਸਾਂ।ਰੱਤ ਰੋ ਰੋ ਆਹੀਂ ਕਰਸਾਂ।

ਗ਼ਮ ਖਾ ਖਾ ਓੜਕ ਮਰਸਾਂ।ਡੁਖ ਡੁਖਰੀਂ ਜੀੜਾ ਤਾਇਆ।

21

ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ

ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ।ਮਤਾਂ ਦੇਸ ਪੁਨਲ ਦੇ ਆਂਦੇ ਹਿਨ।

ਨਾਜ਼ ਜਮਲ ਜਮੀਲ ਵਤਨ ਦੇ।ਰਾਹੀਂ ਰਾਹੰਦੇ ਰਾਹ ਸੱਜਨ ਦੇ।

ਹਰ ਦਮ ਹੋਵਨ ਨਾਲ ਅਮਨ ਦੇ।ਸਾਥੀ ਦਰਦਮੰਦਾਂ ਦੇ ਹਿਨ।

ਲਬ ਮੁਸਕਾਵਿਨ ਅੱਖੀਆਂ ਫੁਰਕਨ।ਰਗ ਰਗ ਬੁਲਕੇ ਦਿਲਰੀਆਂ ਸੁਰਕਨ।

ਗ਼ਮ ਗ਼ਮ ਖਾਵਿਨ ਡੁੱਖੜੇ ਕੁਰਕਨ।ਸੂਲ ਸਿਰੋਂ ਨੱਸ ਜਾਂਦੇ ਹਿਨ।

ਸੋਹਣੇ ਜਮਲ ਜਮੀਲ ਬਦਾਵੀ।ਸ਼ਮਸ ਵਕਮਰ ਦੇ ਨਾਲ ਮਸਾਵੀ।

ਸਾਰੇ ਹੁਸਨ ਜਮਾਲ ਦੇ ਹਾਵੀ।ਸਾਡੇ ਗੋਸ਼ੇ ਹਾਂ ਦੇ ਹਿਨ।

ਬੱਦਲੀ ਜੁੜ ਗਨਘੋਰ ਮਚਾਈ।ਫੋਗੀ ਲਾਣੀ :ਖੁਨਕੀ ਚਾਈ।

ਨਾਜ਼ ਕਰੇਂਦੀ ਲਾਈ ਲਾਈ।ਆਰਫ ਇਬਰਤ ਖਾਂਦੇ ਹਿਨ।

ਆਏ ਭਾਗ ਸੁਭਾਗ ਸਿੱਧਾਏ।ਭਾਗੋ ਭਾਗ ਡੁਹਾਗ ਸਿੱਧਾਏ।

ਤਨ ਮਨ ਡੁਖੜ ਝਾਗ ਸਿੱਧਾਏ।ਜੋ ਚਾਂਹਦੇ ਸੋ ਲਹਿੰਦੇ ਹਿਨ।

ਬੇਂਸਰ ਬੋਲੇ ਬੈਨੇ ਠੁਮਕਨ।ਵਾਲੀਆਂ ਵਾਲੇ ਝੁਮਕੇ ਝਿਮਕਨ।

ਕੜੀਆਂ ਨੂਰੇ ਪੈਰੀਂ ਘੁਮਕਨ।ਜ਼ੇਵਰ ਤਰੇਵਰ ਟਹਿੰਦੇ ਹਿਨ।

ਜ਼ੁਲਫਾਂ ਸਹਿਜੋਂ ਸੌ ਵਲ ਪਾਵਨ।ਤਿਲਕ ਤਿਲੋਲੇ ਲਤਕੇ ਲਾਵਿਨ।

ਸੁਰਖ਼ੀਆਂ ਕੱਜਲ ਮੁਸਾਗ ਸਹਾਵਨ।ਹਾਰ ਸਿੰਗਾਰ ਸੁਹਾਂਦੇ ਹਿਨ।

ਤਾਲਿਆਂ ਭਲੇ ਬਖ਼ਤ ਸਵੱਲੇ।ਆਏ ਮਹਜ਼ ਫ਼ਰੀਦ ਦੇ ਵੱਲੇ।

ਪਲ ਪਲ ਯਾਰ ਸਨੇਹੜੇ ਘੱਲੇ।ਡੇਂਹ ਡੁੱਖਾਂ ਤੋਂ ਵਾਂਦੇ ਹਿਨ।

22

ਅਜ ਵੇੜਾ ਪਿਆ ਭਾਂਦਾ ਹੈ

ਅਜ ਵੇੜਾ ਪਿਆ ਭਾਂਦਾ ਹੈ।ਕੋਈ ਵਸਲ ਸਨੇਹੜਾ ਆਂਦਾ ਹੈ।

ਮਿਲ ਮਿਲ ਆਏ ਬਾਦਰ ਕਾਰੇ।ਬਿਜਲੀ ਚਮਕੇ ਮੀਂਹ ਫੰਗ਼ਾਰੇ।

ਰਾਜ ਗਾਜ ਕਰੇ ਧਦਕਾਰੇ।ਝੋਕ ਸਹਾਗ ਸੁਹਾਦਾ ਹੈ।

ਟੋਭੇ ਉਛਲਨ ਮਾਲ ਨ ਮਾਵੇ।ਰਾਤੀਂ ਯਾਰ ਅਸਾਂ ਗਲ ਲਾਵੇ।

ਹਰ ਕਈ ਫ਼ਰਹਤ ਨਾਲ ਨਿਭਾਵੇ।ਹਿਕ ਡੁੱਖ ਡੁੱਖ ਪਿਆ ਖਾਂਦਾ ਹੈ।

ਕੋਇਲ ਕੂਕੇ ਮੋਰ ਚੰਘਾੜੇ।ਅਗਨ ਪਪੀਹੇ ਕਰਨ ਬੁਲਾਰੇ।

ਹਰ ਹਰ ਵਹਸ਼ੀ ਕਰ ਲਲਕਾਰੇ।ਗੀਤ ਖ਼ੁਸ਼ੀ ਦੇ ਗਾਂਦਾ ਹੈ।

ਦਸ਼ਤ ਬੀਆਬਾਨ ਡਿੱਸਨ ਬਹਾਰਾਂ।ਬੂਟੇ ਬੂਟੇ ਸਹੰਸ ਤਵਾਰਾ।

ਰਾਹਤ ਹੋਈ ਹੈ ਤਾਰ ਮਤਾਰਾਂ।ਚੋਲੇ ਅੰਗ ਨ ਮਾਂਦਾ ਹੈ।

ਚੁਣਕੇ ਕਰਦੇ ਚਿਣਕ ਸਹੇਲੀ।ਵੇਲੇ ਆਨ ਸੰਭਾਲਿਅਮ ਬੇਲੀ।

ਸੇਧ ਫ਼ਰੀਦ ਰੱਖਾਂ ਕਿਉਂ ਮੇਲੀ।ਨਾਜ਼ ਨਵਾਜ਼ ਸਭਾਂਦਾ ਹੈ।

23

ਅੱਜ ਜ਼ੇਵਰ ਪਏ ਟਹਿੰਦੇ ਹਿਨ

ਅੱਜ ਜ਼ੇਵਰ ਪਏ ਟਹਿੰਦੇ ਹਿਨ।

ਮਤਾਂ ਡੇਂਹ ਸੁਹਾਗ ਦੇ ਆਂਦੇ ਹਿਨ।

ਕਜਲਾ ਮਾਰੂ ਦੀਦਾਂ ਭਾਲੇ।

ਸੁਰਖੀ ਮੁਸਕ ਮੁਸਕ ਗ਼ਮ ਟਾਲੇ।

ਬੂਲੇ ਬੈਨੇ ਤੇ ਕਟਮਾਲੇ।

ਸਹਿਜੋਂ ਲਚਕੇ ਖਾਂਦੇ ਹਿਨ।

ਬਾਦ ਸਮਾਲੀ ਲੁਰਕੇ ਲੁਰਕੇ।

ਬਾਰਸ਼ ਰਿੱਮ ਝਿੱਮ ਬੁਰਕੇ ਬੁਰਕੇ।

ਅੱਖੀਆਂ ਫੁਰਕਨ ਲੂੰ ਲੂੰ ਮੁਰਕੇ।

ਠਰ ਗਏ ਗੋਸ਼ੇ ਹਾਂ ਦੇ ਹਿਨ।

ਜੀਂਦੇ ਅਰਬ ਸ਼ਰੀਫ ਡਿੱਠੋਸੇ।

ਲੁਹਦੀਂ ਸਿਦਕੀ ਨਾ ਮਰਗਿਉਸੇ।

ਸੋਹਣੇ ਸਾਂਵਲ ਯਾਦ ਕਿਤੋਸੇ।

ਹਾਰ ਸ਼ਿੰਗਾਰ ਸੁਹਾਂਦੇ ਹਿਨ।

ਸਦਕੇ ਸਦਕੇ ਵਾਰੀ ਵਾਰੀ।

ਓਲੇ ਘੋਲੇ ਲੱਖ ਲੱਖ ਵਾਰੀ।

ਸਰ ਕੁਰਬਾਨ ਤੇ ਜਾਨ ਨਸਾਰੀ।

ਮਿਲਕ ਮਿੱਠੇ ਮਿਤਰਾਂ ਦੇ ਹਿਨ।

ਵਾਦੀਆਂ ਰਾਹ ਮਦੀਨੇ ਵਾਲੀਆਂ।

ਸਾਗੀ ਬਾਗ਼ ਬਹਿਸ਼ਤੀ ਚਾਲੀਆਂ।

ਹਰ ਹਰ ਆਨ ਸਦਾ ਖੁਸਹਾਲੀਆਂ।

ਸੁਖ ਸਿਹਰੇ ਡੁੱਖ ਮਾਂਦੇ ਹਿਨ।

ਅਰਬ ਸ਼ਰੀਫ ਦੀ ਸੋਹਣੀ ਰੀਤੇ।

ਲਾਵੇ ਦਿਲ ਨੂੰ ਪਰਮ ਪਲੀਤੇ।

ਵਿਸਰੇ ਚਾਚੱੜ ਸਦਕੇ ਕੀਤੇ।

ਅਸਲੋਂ ਮਹਜ਼ ਨ ਭਾਂਦੇ ਹਿਨ।

ਹੁਸਨ ਜਮਾਲ ਦੀ ਧਰਤੀ ਆਈ।

ਸਭ ਸ਼ੈ ਚਾਹਰੀ ਤਰਜ਼ ਡੱਖਾਈ।

ਫ਼ਰਹਤ ਰੋਜ਼ ਫ਼ਰੀਦ ਸਵਾਈ।

ਡੁੱਖੜੇ ਮਾਂਦੇ ਸਾਂਦੇ ਹਿਨ।

24

ਅੱਲ ਫਾਲ ਫ਼ਰਾਕ ਡਸੇਂਦੀ ਹੈ

ਅੱਲ ਫਾਲ ਫ਼ਰਾਕ ਡਸੇਂਦੀ ਹੈ।ਮਤਾ ਯਾਰ ਕਨੂੰ ਨਿਖੜੇਂਦੀ ਹੈ।

ਸਖਤੀਆਂ ਵਧੀਆਂ ਸੁਖ ਥਏ ਥੋਲੇ।ਰੰਜੋ ਅਲਮ ਗ਼ਮ ਸੋਜ਼ ਸਮੋਲੇ।

ਚਰਖਾ ਡੁੱਖੜੀ ਰੂੰ ਰੂੰ ਬੋਲੇ।ਤੰਦ ਡਿੰਗੀ ਵਲ ਪੈਂਦੀ ਹੈ।

ਸੇਧਾਂ ਕੱਜੜੀਆਂ ਮੇਂਦੀਆਂ ਫਿੱਕੜੀਆਂ।ਕਜਲੇ ਉਜੜੇ ਸੁਰਖ਼ੀਆਂ ਬਿਖੜੀਆਂ।

ਯਾਸਾਂ ਮਿਲੀਆਂ ਆਸਾਂ ਨਿੱਖੜੀਆਂ।ਲੂੰ ਲੂੰ ਵੈਣ ਵਲੇਂਦੀ ਹੈ।

ਤੂਲ ਨਿਹਾਲੀਆਂ ਦਾਰ ਡਿੱਸੀਜਨ।ਹਾਰ ਫੁਲਾਂ ਦੇ ਖ਼ਾਰ ਡਿੱਸੀਜਨ।

ਸਿਹਨ ਹਵੇਲੀਆਂ ਬਾਰ ਡਿੱਸੀਜਨ।ਸਬ ਸ਼ੈ ਮੁੰਝੇ ਵਧੇਦੀ ਹੈ।

ਭਾਗ ਗਿਆ ਬਦ ਬਖ਼ਤੀ ਜਾਗੀ।ਬਾਂਹ ਚੁੜੇਲੀ ਥੀਵਮ ਡੁਹਾਗੀ।

ਜੈਂਦੀਂ ਡੇਖਾਂ ਸਾਵਲ ਸਾਗੀ।ਜਿੰਦੜੀ ਮਰ ਮਰ ਵੈਂਦੀ ਹੈ।

ਟੁੱਟੇ ਕੰਗਣ, ਕੜੀਆਂ, ਨੇਵਰ।ਟੁੱਕੜੇ ਬੈਨੇ, ਬੋਲੇ, ਬੈਂਸਰ।

ਕਟਮਾਲੇ ਥਏ ਨਾਂਗ ਬਰਾਬਰ।ਚੁਹੰਬ ਕਲੀ ਚਕ ਪੈਂਦੀ ਹੈ।

ਨਜ਼ਰ ਨ ਆਵੇ ਰਾਂਝਨ ਮਾਹੀ।ਕੀਤੁਸ ਬੇਕਸ ਤੇ ਬੇਵਾਹੀ।

ਮੂੰਝ ਮੁੰਝਾਰੀ ਗਲ ਦੀ ਫਾਹੀ।ਸਬਰ ਆਰਾਮ ਵੰਜੇਂਦੀ ਹੈ।

ਦਰਦ ਕਨੂੰ ਮੂੰਹ ਸਾਵਾ ਪੀਲਾ।ਚੋਲਾ ਕਾਲਾ ਬੋਛਣ ਨੀਲਾ।

ਤੌਂ ਬਿਨ ਸਾਡਾ ਕੋਝਾ ਹੀਲਾ।ਹਰ ਕਈ ਸਖ਼ਤ ਅਲੇਂਦੀ ਹੈ।

ਸੌਣ ਸ਼ਗੂਨ ਸਭੇ ਥਏ ਪੁੱਠੜੇ।ਵਸਲ ਵਸਾਲ ਦੇ ਸਾਂਗੇ ਤਰੁੱਟੜੇ।

ਨੈਨ ਨ ਭਾਏ ਰੋ ਰੋ ਹੁੱਟੜੇ।ਦਿੱਲੜੀ ਕੇਸ ਕਰੇਦੀ ਹੈ।

ਚੇਤਰ ਬਹਾਰ ਖ਼ਿਜ਼ਾਂ ਡਿੱਸੀਜੇ।ਝੋਕ ਸਭੋ ਵੀਰਾਨ ਡਿੱਸੀਜੇ।

ਨ ਕੋਈ ਇਲਮ ਨ ਬਾ।ਰੋਹੀ ਡੈਣ ਡਰੇਂਦੀ ਹੈ।

ਯਾਰ ਫ਼ਰੀਦ ਨ ਖੜਾ ਮੁਕਲਾਇਆ।ਬਾਰ ਬਾਰ ਹਿਜਰ ਸਿਰ ਆਇਆ।

ਸਿਕ ਸਾੜਿਆ ਤੇ ਤਾਂਘਾਂ ਤਾਇਆ।ਕਿਸਮਤ ਰੋਧੇ ਡੇਂਦੀ ਹੈ।

25

ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ

ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ।

ਹੋਰ ਕਹਾਣੀ ਮੂਲ ਨ ਭਾਣੀ।ਅਲਫ਼ ਗਿਉਮ ਦਿਲ ਖਸ ਵੇ ਮੀਆਂ ਜੀ।

ਬੇ ਤੇ ਦੀ ਬਈ ਕਲ ਨ ਕਾਈ।ਅਲਫ਼ ਕੀਤਮ ਬੇ ਵੱਸ ਵੇ ਮੀਆਂ ਜੀ।

ਠੱਪ ਰਖ਼ ਫਿਕਾ ਅਸੂਲ ਦੇ ਮਸਲੇ।ਬਿਰਹੋਂ ਬਾਬ ਦਾ ਡੱਸ ਵੇ ਮੀਆਂ ਜੀ।

ਜੇ ਕਰ ਲਗੜੋ ਚਾਟ ਬਿਰਹੋਂ ਦੀ।ਜਾਇਆ ਕੂੰ ਡੇਸੀਂ ਡੱਸ ਵੇ ਮੀਆਂ ਜੀ।

ਜੇ ਨ ਸਬਕ ਬਿਰਹੋਂ ਦਾ ਡਿੱਤੜੇ।ਅੱਜ ਕਲ ਵੈਸਾਂ ਨੱਸ ਵੇ ਮੀਆਂ ਜੀ।

ਬਿਰਹੌਂ ਸਿਖ਼ੀ ਤੇ ਬਿਰਹੋਂ ਸਿਖਾਈਂ।ਹਈ ਸਾਬਸ ਸ਼ਾਬਸ ਵੇ ਮੀਆਂ ਜੀ।

ਜੀਂਦੀ ਹੋਈ ਹਿੱਕ ਯਾਰ ਦੇ ਰਹਿਸੂੰ।ਵਿੱਸਰੀ ਹੋਰ ਹਵਸ ਵੇ ਮੀਆਂ ਜੀ।

ਮੰਤਰ ਪਰੀਤ ਦਾ ਫੂਕ ਸੁਕਾਰੀ।ਲਿੰਗੜੀ ਹਮ ਆਲਸ ਵੇ ਮੀਆਂ ਜੀ।

ਉਲਫ਼ਤ ਜ਼ਰਦੀ ਘਰਦੀ ਵਰਦੀ।ਨਾ ਰਹਿ ਗਈ ਹਿੱਕ ਖਸ ਵੇ ਮੀਆਂ ਜੀ।

ਰਾਂਝਨ ਮੈਂਡਾ ਮੈਂ ਰਾਂਝਨ ਦੀ।ਖੇੜਿਆਂ ਦੇ ਮੂੰਹ ਭੱਸ ਵੇ ਮੀਆਂ ਜੀ।

ਸੱਟ ਘਰ ਬਾਰ ਤੇ ਬਾਰ ਵਸੇਸਾਂ।ਬਦਲੀਂ ਕੀਤੀ ਲੱਸ ਵੇ ਮੀਆਂ ਜੀ।

ਇਲਮ ਅਮਲ ਭੁਲ ਵੈਸੀ ਜੇਕਰ।ਇਸ਼ਕ ਪਿਉ ਕਨ ਰਸ ਵੇ ਮੀਆਂ ਜੀ।

ਓੜਕ ਇਸ਼ਕ ਅੰਦਰ ਜਿੰਦ ਡੇਸੂ।ਨਾ ਸਮਝੀਂ ਖਿਲ ਹੱਸ ਵੇ ਮੀਆਂ ਜੀ।

ਨੇਂਹ ਕਡੋਕੜਾਂ ਪਿਉਸੇ ਪੁਖੜੇ।ਨਾ ਹਈ ਕਲਮ ਤੇ ਮੱਸ ਵੇ ਮੀਆਂ ਜੀ।

ਨਾ ਅੱਜ ਕਲ ਦੀ ਯਾਰ ਦੇ ਵੱਲ ਦੀ।ਰੋਜ਼ ਅਜ਼ਲ ਦੀ ਹੱਸ ਵੇ ਮੀਆਂ ਜੀ।

ਇਸ਼ਕੋਂ ਮੂਲ ਫ਼ਰੀਦ ਨ ਫਿਰਸੂੰ।ਰੋਜ਼ ਨਵੀਂ ਹਿਮ ਚੱਸ ਵੇ ਮੀਆਂ ਜੀ।

26

ਅੱਲਾ ਮੇਲੇ ਵਲ ਸੰਗ ਯਾਰਾ

ਅੱਲਾ ਮੇਲੇ ਵਲ ਸੰਗ ਯਾਰਾ।ਬਰਦੀ ਤੌਂ ਦਿਲਬਰ ਦੀ।

ਨਾਜ਼ ਨਜ਼ਾਕਤ ਹੁਸਨ ਮਲਾਹਤ।ਕਿਆ ਚਾਲੀਂ ਕਿਆ ਢੰਗ ਯਾਰਾ।

ਸੋਹਣੀ ਤਰਹ ਨਜ਼ਰ ਦੀ।

ਇਸ਼ਵੇ ਗਮਜ਼ੇ ਕਰਨ ਲੜਾਈ।ਚਸ਼ਮਾਂ ਕਰਦੀਆਂ ਜੰਗ ਯਾਰਾ।

ਡਾਢੇ ਜ਼ੁਲਮ ਕਹਿਰ ਦੀ।

ਹਰ ਹਰ ਕਾਕਲ ਨਾਂਗ ਵਰਾਧਾ।ਜ਼ੁਲਫ ਮਰੇਂਦੀ ਡੰਗ ਯਾਰਾ।

ਲੜਦੀ ਮੂਲ ਨ ਲੜਦੀ।

ਕਾਮਤ ਯਾਰ ਕਿਆਮਤ ਸਾਰੀ।ਸਹੰਸ ਫ਼ਰੇਬ ਫਰੰਗ ਯਾਰਾ।

ਕਰਦੀ ਜੋ ਜੋ ਸਰਦੀ।

ਤੀਰ ਨਿਗਾਹ ਦਾ ਰਗ ਰਗ ਰਚਿਆ।ਸਾਰਾ ਬਦਨ ਚੋਰੰਗ ਯਾਰਾ।

ਲਗੜੀ ਨੋਕ ਹੁਨਰ ਦੀ।

ਇਸ਼ਕ ਫ਼ਰੀਦ ਰੁਲਾਇਮ ਬਰੋਚ।ਹੱਡ ਹੱਡ ਤੇ ਅੰਗ ਅੰਗ ਯਾਰਾ।

ਨਿਖੜਿਅਮ ਕੂੰਜ ਵਲ੍ਹਰ ਦੀ।

27

ਅਲਯੌਮ ਬਸਰ ਹਦੀਦ ਵੇ

ਅਲਯੌਮ ਬਸਰ ਹਦੀਦ ਵੇ।ਹਰ ਵਕਤ ਯਾਰ ਤੇ ਦੀਦ ਵੇ।

ਖੋਲ੍ਹੀ ਇਸ਼ਕ ਕਲਬ ਕਲੀਦ ਵੇ।ਥਏ ਗੁੱਝੜੇ ਰਾਜ਼ ਪਦੀਦ ਵੇ।

ਡੇਂਹ ਰਾਤ ਸਾਡੜੀ ਈਦ ਵੇ।ਥਇਆ ਬੁਅਦ ਸਗ਼ਤ ਬਈਦ ਵੇ।

ਗੈਰੋਂ ਹੈ ਕਤਾ ਬੁਰੀਦ ਵੇ।ਹੁਟ ਖਟ ਗਈ ਤਕਲੀਦ ਵੇ।

ਦਿਲ ਮਿਲ ਘਟੀ ਤੌਹੀਦ ਵੇ।ਹੈ ਹਾਲ ਰੋਜ਼ ਮਜ਼ੀਦ ਵੇ।

ਹਰ ਲਹਿਜ਼ਾ ਸ਼ੌਕ ਸ਼ਦੀਦ ਵੇ।ਹਰ ਆਨ ਜ਼ੌਕ ਜਦੀਦ ਵੇ।

ਅਮਾਗ ਨਫ਼ਸ਼ ਅਨੀਦ ਵੇ।ਕਰ ਸੁਲਹ ਥਿਉਮ ਮੁਰੀਦ ਵੇ।

ਵੋਹ ਜਜ਼ਦ ਦੀ ਤਾਈਦ ਵੇ।ਵੋਹ ਫ਼ਕਰ ਦੀ ਤਮਹੀਦ ਵੇ।

ਥੀ ਮਹਵ ਗੁਫ਼ਰ ਸ਼ਨੀਦ ਵੇ।ਗਏ ਵਿੱਸਰ ਵਾਅਦ ਵਈਦ ਵੇ।

ਰਹਿੰਦੀ ਨਹੀਂ ਤਸ਼ਦੀਦ ਵੇ।ਕਾਵੜ ਅਤੇ ਤਹਦੀਦ ਵੇ।

ਏਹੋ ਅਦਨੂੰ ਅਬਦ ਫ਼ਰੀਦ ਵੇ।ਅਜ਼ਲੋਂ ਹੈ ਦੀਦ ਖ਼ਰੀਦ ਵੇ।

28

ਅਨਹਦ ਮੁਰਲੀ ਸ਼ੋਰ ਮਚਾਇਆ

ਅਨਹਦ ਮੁਰਲੀ ਸ਼ੋਰ ਮਚਾਇਆ।

ਗੁਰ ਨੇ ਪੂਰੇ ਬੇਦ ਬਤਾਏ।ਅਕਲ ਫਿਕਰ ਸਭ ਫਹਿਮ ਗਮਾਏ।

ਮਦਹੋਸ਼ੀ ਵਿਚ ਹੋਸ਼ ਸਿਖਾਏ।ਸਾਰਾ ਸਫ਼ਰ ਅਰੂਜ ਸੁਝਾਇਆ।

ਵਹਦਤ ਐਨ ਅਯਾਂ ਡਿਠੋ ਸੇ।ਤਮਸ ਹਕੀਕੀ ਸਮਝ ਲਿਉ ਸੇ।

ਮਖ਼ਫ਼ੀ ਕੁਲ ਇਜ਼ਹਾਰ ਥਿਉਸੇ।ਹਰ ਗੁਨ ਗਿਆਨ ਦੇ ਗੀਤ ਨੂੰ ਪਾਇਆ।

ਥੀਏ ਵਾਜ਼ਹ ਮਸ਼ਹਦ ਦਕਾਇਕ।ਥੀਏ ਲਾਇਹ ਅਨਵਾਰ ਹਕਾਇਕ।

ਜ਼ਾਹਰ ਗੁਝ ਸਬ ਕੁਝ ਦੇ ਲਾਇਕ।ਕਰਬ ਤੇ ਬੋਅਦ ਦਾ ਫ਼ਰਕ ਉਠਾਇਆ।

ਬੰਸੀ ਖ਼ੂਬ ਬਤਾਈਆਂ ਬਾਤਾਂ।ਗੁਝੜੇ ਰਾਜ਼ ਅਨੌਖੀਆਂ ਘਾਤਾਂ।

ਗੁਮ ਥੀਆਂ ਕੂੜੀਆਂ ਜ਼ਾਤ ਸਿਫ਼ਾਤਾਂ।ਲਿਮਨ ਅਲਮੁਲਕ ਦਾ ਦੌਰਾ ਆਇਆ।

ਖ਼ਮਰ ਤਹੂਰੋਂ ਪੀ ਪੈਮਾਨੇ।ਥੀਉਸੇ ਆਸ਼ਕ ਮਸਤ ਯਗਾਨੇ।

ਭੁਲ ਗਏ ਸੌਮ ਸਲਵਾਤ ਦੋਗਾਨੇ।ਰਿੰਦੀ ਮਸ਼ਰਬ ਸਾਂਗ ਰਸਾਇਆ।

ਜਾਣੇ ਕੌਣ ਗੰਵਾਰ ਮੁਕੱਲਦ।ਵਹ ਵਹ ਰੀਤ ਮਕਦਸ ਜੱਯੀਦ।

ਥੀ ਮੁਤਲਕ ਬੇ ਕੈਦ ਮਵਹਦ।ਸਭ ਸੂਰਤ ਵਿਚ ਆਪ ਸਮਾਇਆ।

ਜਬ ਹਕ ਰਮਜ਼ ਮਿਲੀ ਤੌਹੀਦੋਂ।ਦਿਲ ਆਜ਼ਾਦ ਡਿਠਮ ਤਕਲੀਦੋਂ।

ਥੀਕਰ ਫ਼ਰਦ ਫ਼ਰੀਦ ! ਫ਼ਰੀਦੋਂ।ਸੱਰੀ ਰੂਹੀ ਵਾਅਜ਼ ਸੁਣਾਇਆ।

29

ਅਸਾਂ ਕਨੂੰ ਦਿਲ ਚਾਇਓ ਵੇ ਯਾਰ

ਅਸਾਂ ਕਨੂੰ ਦਿਲ ਚਾਇਓ ਵੇ ਯਾਰ।ਜਾਪੈ ਕਿਥਾਂ ਵੰਜ ਲਾਇਓ।

ਯਾਰ ਬਰੋਚਲ ਕੀਚ ਦਾ ਵਾਲੀ।ਕੀਤੋ ਹਾਲ ਕਨੂੰ ਬੇਹਾਲੀ।

ਪਰਬਤ ਰੋਹ ਰੁਲਾਇਓ ਵੇ ਯਾਰ।

ਮੁਲਕ ਮਲ੍ਹੇਰ ਲਿਤੋ ਨੀ ਝੋਕਾ।ਮੈਂ ਕਲ੍ਹੜੀ ਵਿਚ ਓਪਰਿਆਂ ਲੋਕਾਂ।

ਹਿਕ ਤਿਲ ਤਰਸ ਨ ਆਇਓ ਵੇ ਯਾਰ।

ਮੈਂ ਕਮਲੀ ਕਿਆ ਜਾਣਾ ਨੇਂਹ ਕੂੰ।ਜ਼ੁਲਮੀ ਨਹਰ ਤੇ ਕਹਿਰ ਸ਼ੀਨਾ ਕੂੰ।

ਆਪੇ ਦੀਦ ਅੜਾਇਓ ਵੇ ਯਾਰ।

ਆਪੇ ਆਪਣਾ ਸੋਹਾਂ ਕੀਤੋ।ਕਰਹੋ ਕਤਾਰਿਓ ਨਾਲ ਨ ਨੀਤੋ।

ਕੈਂ ਧੋਤੀ ਬਰਮਾਇਓ ਵੇ ਯਾਰ।

ਯਾਰ ਮੁਠੀ ਕੂੰ ਡਿਤੋੜ ਰੋਲਾ।ਸਾੜਿਓ ਕੀਤੋ ਕੀਰੀ ਕੋਲਾ।

ਤਤੜੀ ਕੂੰ ਕਿਓ ਤਾਇਓ ਵੇ ਯਾਰ।

ਆਪੇ ਸ਼ਹਿਰ ਭੰਭੋਰ ਡੋ ਆਇਓਂ।ਯਾਰੀ ਲਾਕਰ ਛੋੜ ਸਿਧਾਇਓਂ।

ਮੁਫਤਾ ਕੂੜ ਕਮਾਇਓ ਵੇ ਯਾਰ।

ਯਾਰ ਫਰੀਦ ਕਡਾਂ ਸੰਭਲੇਸੀ।ਸਹਿਜੋ ਸਡ ਕਰ ਕੋਲ ਪਲ੍ਹੇਸੀ।

ਜੇ ਵਤ ਬਖਤ ਭੜਾਇਓ ਵੇ ਯਾਰ।

30

ਅਸਾਨੂੰ ਰਹਿਣ ਨ ਡੇਂਦੀ

ਅਸਾਨੂੰ ਰਹਿਣ ਨ ਡੇਂਦੀ।ਲਗੀ ਪੁਨਲ ਦੀ ਤਾਂਗ।

ਕਨੜੀਂ ਵਲਦੀ ਰੋਜ਼ ਅਜ਼ਲਦੀ।ਬਿਰਹੋਂ ਸੁਣਾਈ ਬਾਂਗ।

ਕੁਠੜੀ ਮੁਠੜੀ ਜਾਵਣ ਲਾਦੀ।ਡੰਗੜੀ ਨੇਂਹ ਦੇ ਡਾਂਗ।

ਦਿਲੜੀ ਦੁਸ਼ਮਨ ਸਖਤ ਸਤਾਏ।ਸੀਨੇ ਚੁਭੜੀ ਸਾਗ।

ਯਾਰ ਬਰੋਚਲ ਕੇਚੇ ਸਿਧਾਇਆ।ਜਾਲਾਂ ਕੈਂਦੇ ਸਾਂਗ।

ਮਾਰੂ ਥਲ ਦੀ ਪਟੜੀ ਲੰਮੜੀ।ਡਿਸਮ ਫਰੀਦਨ ਟਾਂਗ।

31

ਅਸਾਂ ਸੋ ਬਦਮਸਤ ਕਲੰਦਰ ਹੂੰ

ਅਸਾਂ ਸੋ ਬਦਮਸਤ ਕਲੰਦਰ ਹੂੰ।ਕਡੀ ਮਸਜਦ ਹੂੰ ਕਡੀਂ ਮੰਦਰ ਹੂੰ।

ਕਡੀਂ ਚੋਰ ਬਣੂੰ ਕਡੀਂ ਜਾਰ ਬਣੂੰ।ਕਡੀਂ ਤੋਬਾ ਇਸਤਗਫਾਰ ਬਣੂੰ।

ਕਡੀਂ ਜ਼ੋਹਦ ਇਬਾਦਤ ਕਾਰ ਬਣੂੰ।ਕਡੀਂ ਫ਼ਿਸਕ ਫ਼ਜੂਰੀ ਅੰਦਰ ਹੂੰ।

ਕਥਾਂ ਦਰਦ ਕਥਾਂ ਦਰਮਾਨ ਬਣੂੰ।ਕਥਾਂ ਮਿਸਰ ਕਥਾਂ ਕਨਾਅਨ ਬਣੂੰ।

ਕਥਾਂ ਕੇਂਚ ਭੰਭੋਰ ਦਾ ਸ਼ਾਨ ਬਣੂੰ।ਕਥਾਂ ਵਾਸੀ ਸ਼ਹਿਰ ਜਲੰਧਰ ਹੂੰ।

ਕਿਥਾਂ ਸਮੂਅ ਦੈਰ ਕਨਸ਼ਤ ਕਥਾਂ।ਕਥੇ ਦੋਜ਼ਖ ਬਾਗ਼ ਬਹਿਸ਼ਤ ਕਥਾਂ।

ਕਥੇ ਆਸੀ ਨੇਕ ਸਰਿਸ਼ਤ ਕਥਾਂ।ਕਥੇ ਗੁਮਰਾਹ ਹੂੰ ਕਥੇ ਰਹਬਰ ਹੂੰ।

ਹਿਯੂੰ ਓ ਕਲਾਸ਼ ਤੇ ਰਿੰਦ ਅਸਾਂ।ਪਈ ਨਿਵਦੀ ਹੈ ਹਿੰਦ ਸਿੰਧ ਅਸਾਂ।

ਹਿਯੂੰ ਬੇਸ਼ਕ ਆਰਫ਼ ਚਿੰਦ ਅਸਾਂ।ਕੁਲ ਰਾਜ਼ ਰਮੂਜ਼ ਦੇ ਦਫਤਰ ਹੂੰ।

ਹਨ ਨਾਜ਼ ਨਵਾਜ਼ ਦੇ ਟੋਲ ਕਡੀਂ।ਹੈ ਮੂੰਝ ਮੁੰਝਾਰੀ ਕੋਲ ਕਡੀਂ।

ਰੇਲ ਢੋਲ ਕਡੀਂ ਗਿਆ ਰੋਲ ਕਡੀਂ।ਕਡੀਂ ਬਰਦਰ ਹੂੰ ਕਡੀਂ ਦਰਬਰ ਹੂੰ।

ਵਲ ਵਾਤੋਂ ਸਮਝ ਫ਼ਰੀਦ ਅੱਲਾ।ਕਰ ਮਹਜ਼ ਨਾ ਸ਼ਿਅਰ ਜਦੀਦ ਵਲਾ।

ਹੈ ਚਾਲੋਂ ਹਾਲ ਪਦੀਦ ਭਲਾ।ਤੂਣੇ ਕਿਜੋ ਸਾਰੇ ਅਬਤਰ ਹੂੰ।

32

ਬੈਠੀ ਰੋ ਰੋ ਉਮਰ ਨਿਭਾਈਆਂ

ਬੈਠੀ ਰੋ ਰੋ ਉਮਰ ਨਿਭਾਈਆਂ।ਸਭੇ ਖ਼ੁਸ਼ੀਆਂ ਇਸ਼ਕ ਵੰਜਾਈਆਂ।

ਵਾਹ ਸਾਂਵਲ ਦੀ ਧਾਰ ਕੱਜਲ ਦੀ।ਬੇ ਸ਼ਕ ਤੇਗ਼ ਅਜ਼ਲ ਦੀ।

ਦੀਦਾਂ ਤੀਰ ਚਲਾਵਨ ਕਾਰੀ।ਪਲਕਾਂ ਕਰਨ ਲੜਾਈਆਂ।

ਇਸ਼ਵੇ ਗਮਜ਼ੇ ਨਾਜ਼ ਨਹੋਰੇ।ਨਖਰੇ ਨੋਕਾਂ ਟੋਕਾਂ।

ਹੁਸਨ ਮਲਾਹਤ ਸ਼ਕਲ ਸ਼ਬਾਹਤ।ਸਾਰੀਆਂ ਤਰਹੇਂ ਸਿੱਧਾਈਆਂ।

ਹੰਜੜੂ ਜਾਰੀ ਤੁਨਲੇ ਰਤੜੇ।ਪਪਲੀਆਂ ਉਜੜੀਆਂ ਪੁਜੜੀਆਂ।

ਲੋਕਾਂ ਲੇਖੇ ਅੱਖੀ ਆਈਆਂ।ਜ਼ਾਲਮ ਬਿਰਹੋਂ ਚੌਂ ਭਾਈਆਂ।

ਮੇਹਨੜੀਂ ਮਿੱਠੜੀਂ ਦਰਦ ਅੰਦੇਸ਼ੇ।ਡੁੱਖੜੇ ਪੁਖੜੇ ਆਇਮ।

ਦਿਲੜੀ ਸਖ਼ਤੀ ਮਿਲੜੀ ਸੁੰਜੜੀ।ਔਖੀਆਂ ਯਾਰੀਆਂ ਲਾਈਆਂ।

ਮੁਫ਼ਤ ਮਲਾਮਤ ਸਖ਼ਤ ਨਦਾਮਤ।ਸ਼ਹਿਰ ਸ਼ਿਕਾਇਤ ਚਾਇਮ।

ਵੇੜ੍ਹੇ ਯਾਰ ਫ਼ਰੀਦ ਨ ਆਇਮ।ਮਸਤਕ ਲਿਖੀਆਂ ਪਾਈਆਂ।

33

ਬਣ ਦਿਲਬਰ ਸ਼ਕਲ ਜਹਾਨ ਆਇਆ

ਬਣ ਦਿਲਬਰ ਸ਼ਕਲ ਜਹਾਨ ਆਇਆ।ਹਰ ਸੂਰਤ ਐਨ ਅਯਾਨ ਆਇਆ।

ਕਥੇ ਆਦਮ ਕਥੇ ਸ਼ੈਸ ਨਬੀ।ਕਥੇ ਨੂਹ ਕਥਾਂ ਤੂਫ਼ਾਨ ਆਇਆ।

ਕਥੇ ਇਬਰਾਹੀਮ ਖ਼ਲੀਲ ਨਬੀ।ਕਥੇ ਯੂਸਫ਼ ਵਿਚ ਕਨਆਨ ਆਇਆ।

ਕਥੇ ਈਸਾ ਤੇ ਅਲਿਆਸ ਨਬੀ।ਕਥੇ ਲਛਮਨ ਰਾਮ ਤੇ ਕਾਨ੍ਹ ਆਇਆ।

ਕਥੇ ਜ਼ਕਰੀਆ ਕਥੇ ਯਾਹਾ ਹੈ।ਕਥੇ ਮੂਸਾ ਬਿਨ ਅਮਰਾਨ ਆਇਆ।

ਬੂ ਬਕਰ ਉਮਰ ਉਸਮਾਨ ਕਥਾਂ।ਕਥ ਅਸਦ ਅੱਲਾ ਜ਼ੀਸ਼ਾਨ ਆਇਆ।

ਕਥੇ ਹਸਨ ਹੁਸੈਨ ਸ਼ਹੀਦ ਬਣੇ।ਕਥੇ ਮੁਰਸ਼ਦ ਫ਼ਖਰ ਜਹਾਨ ਆਇਆ।

ਕਥੇ ਅਹਿਮਦ ਸ਼ਾਹ ਰਸੂਲਾਂ ਦਾ।ਮਹਬੂਬ ਸਭੇ ਮਕਬੂਲਾਂ ਦਾ।

ਉਸਤਾਦ ਨਫੂਸ ਅਕੂਲਾਂ ਦਾ।ਸੁਲਤਾਨਾਂ ਸਿਰ ਸੁਲਤਾਨ ਆਇਆ।

ਤਨਜ਼ੀਲ ਕਥਾਂ, ਜਬਰੀਲ ਕਥਾਂ।ਤੋਰੇਤ ਜ਼ਬੂਰ ਇੰਜੀਲ ਕਥਾਂ।

ਆਯਾਤ ਕਥਾਂ ਤਰਤੀਲ ਕਥਾਂ।ਹਕ ਬਾਤਲ ਦਾ ਫੁਰਕਾਨ ਆਇਆ।

ਕੁੱਲ ਵਿਚ ਕੁੱਲ ਸ਼ੈ ਜ਼ਾਹਰ ਹੈ।ਸੋਨੜ੍ਹਾ ਜ਼ਾਹਰ ਐਨ ਮਜ਼ਾਹਰ ਹੈ।

ਕਥੇ ਨਾਜ਼ ਨਿਆਜ਼ ਦਾ ਮਾਹਰ ਹੈ।ਕਥੇ ਦਰਦ ਕਥਾਂ ਦਰਮਾਨ ਆਇਆ।

ਕਥੇ ਰੀਤ ਪਰੀਤ ਦਾ ਵੇਸ ਕਰੇ।ਕਥੇ ਆਸ਼ਕ ਥੀ ਪ੍ਰਦੇਸ ਫਿਰੇ।

ਖੁਲੇ ਗਲ ਵਿਚ ਮਾਰੂ ਕੇਸ ਧਰੇ।ਲਿਟ ਧਾਰੀ ਥੀ ਮਸਤਾਨ ਆਇਆ।

ਕਥੇ ਪੰਡਤ ਜੋਸੀ ਜੋਗੀ ਹੈ।ਕਥੇ ਸਾਮੀ ਤੇ ਕਥੇ ਭੋਗੀ ਹੈ।

ਕਥੇ ਮਿਸਰ ਬਰਾਗੀ ਰੋਗੀ ਹੈ।ਕਥੇ ਬੇਦ ਬਿਆਸ ਗਿਆਨ ਆਇਆ।

ਖਾਮੋਸ਼ ਫ਼ਰੀਦ ਇਸਰਾਰ ਕਨੂੰ।ਚੁਪ ਬੇਹੁਦਾ ਗੁਫ਼ਤਾਰ ਕਨੂੰ।

ਪਰ ਗ਼ਾਫ਼ਲ ਨਾ ਥੀ ਯਾਰ ਕਨੂੰ।ਏਹੋ ਲਾਰੇਬੀ ਫ਼ੁਰਮਾਨ ਆਇਆ।

34

ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ

ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ।ਮਸਤ ਜਾਨਾਨੋਂ।

ਮਹਜ਼ ਆਜ਼ਾਦ ਹਿਨ ਨਾਮੋਂ ਨਿਸ਼ਾਨੋ।ਦੀਨ ਈਮਾਨੋਂ।

ਛੁਟੇ ਅਕਰੋਂ ਲੰਘੇ ਫਕਰੋਂ।ਇਬਾਦਤੋਂ ਅਤੋਂ ਫ਼ਿਕਰੋਂ।

ਗੁਜ਼ਰ ਕਰ ਜ਼ਾਕਰੋਂ ਜ਼ਿਕਰੋਂ।ਨਿਕਲ ਗਏ ਕੌਨ ਇਮਕਾਨੋਂ।

ਥਈ ਦਿਲ ਦੂਰ ਅਗਯਾਰੋਂ।ਭਰੀ ਮਾਮੂਰ ਦਿਲਦਾਰੋਂ।

ਪਿਉਸੇ ਖ਼ਬਰ ਆਸਾਰੋਂ।ਤੇ ਅਖ਼ਬਾਰੋਂ ਤੇ ਕੁਰਾਨੋਂ।

ਜਿੱਡਾਂ ਡੂੰ ਤਰੀਂ ਤੂੰ ਗ਼ਾਫ਼ਲ ਹੈ।ਤਿੱਡਾਂ ਹਿੱਕ ਨਾਲ ਵਾਸਲ ਹੈ।

ਲੱਧਾ ਕਰਬਲੁ ਨਵਾਫ਼ਲ ਹੈ।ਦਿਲ ਈਕਾਨੋਂ ਤੇ ਅਹਿਸਾਨੋਂ।

ਡਿੱਤੀਆਂ ਉਸਤਾਦ ਉਸਤਾਦੀਆਂ।ਹਮੇਸ਼ਾ ਰਾਤ ਡੇਂਹ ਸ਼ਾਦੀਆਂ।

ਥੀਆ ਸੁੰਜਰ ਤੇ ਆਬਾਦੀਆਂ।ਸ਼ਹੂਦੋ ਜ਼ੌਕ ਵਜਦਾਨੋਂ।

ਜਿਥਾਂ ਖ਼ੁਦ ਕਰਬ ਹੈ ਦੂਰੀ।ਉਥਾਂ ਕਿਆ ਵਸਲ ਮਹਜੂਰੀ।

ਮਾਨਨੀਅਤ ਥੈਈ ਪੂਰੀ।ਹੈ ਇਨਸਾਨੋਂ ਤੇ ਰਹਿਮਾਨੋਂ।

ਅਜਬ ਮਸ਼ਰਬ ਤੇ ਮਿੱਲਤ ਹੈ।ਸਭੋ ਵਸਅਤ ਨ ਕਿੱਲਤ ਹੈ।

ਨ ਅਨੀਅਤ ਦੀ ਇਲਤ ਹੈ।ਨ ਹੁਸਨਾਤੋਂ ਨ ਅਸਯਾਨੋਂ।

ਫ਼ਰੀਦ ਆਈ ਹੈ ਹੂਸ਼ਿਆਰੀ।ਪੁਖ਼ਤਗੀ ਚਿੱਤ ਅੰਦਰ ਸਾਰੀ।

ਪਈ ਬੁੱਧ ਸੁੱਧ ਸਜੀ ਸਾਰੀ।ਜਗਾਈ ਜੋਤ ਤਨ ਜਾਨੋਂ।

35

ਬੱਠ ਘਤ ਕੂੜ ਨਿਕਮੜੇ

ਬੱਠ ਘਤ ਕੂੜ ਨਿਕਮੜੇ।ਹਿਕ ਹਕ ਕੂੰ ਕਰ ਯਾਦ।

ਥੀ ਕਰ ਗਹਿਲਾ ਰਤ ਪੂੰ ਤੇ।ਕਰਦੀਂ ਧਾਹ ਫਰਿਆਦ।

ਬਾਝੋਂ ਅਹਿਦ ਹਕੀਕੀ।ਮੱਹਜ ਖ਼ਰਾਬ ਆਬਾਦ।

ਹੁਸਨ ਮਜਾਜ਼ੀ ਕੂੜਾ।ਹੈ ਫ਼ਾਨੀ ਬਰਬਾਦ।

ਕਿਥ ਮਜਨੂੰ ਕਿਥ ਲੇਲਾ।ਕਿਥ ਸ਼ੀਰੀਂ ਫ਼ਰਹਾਦ।

ਕੁਲ ਸ਼ੈ ਗੈਰ ਖ਼ੁਦਾ ਦੀ।ਹਾਲਕ ਬੇ ਬੁਨਿਆਦ।

ਬਾਂਝ ਮੁਹਬਤ ਜਾਤੀ।ਕੋਝਾ ਸ਼ੋਰ ਫਸਾਦ।

ਮੁਰਸ਼ਦ ਫ਼ਖਰ ਜਹਾਂ ਨੇ।ਕੀਤਮ ਏ ਇਰਸ਼ਾਦ।

ਆਰਫ ਇਬਨਲ ਅਰਬੀ।ਸਾਡਾ ਹੈ ਉਸਤਾਦ।

ਸਮਝ ਫਰੀਦ ਹਮੇਸ਼ਾ।ਰਹੋ ਗੈਰੋ ਆਜ਼ਾਦ।

36

ਬੱਠ ਮਘਿਆਣਾ ਰਾਜ ਬਬਾਣਾ

ਬੱਠ ਮਘਿਆਣਾ ਰਾਜ ਬਬਾਣਾ।ਵਾਹ ਭਾਣੇ ਮਨ ਭਾਣੇ ਅੱਸਾਡੇ।

ਸਤਰ ਧੂਈਂ ਕਾਨ੍ਹ ਕਹੇਲੇ।ਬੇਸ਼ਕ ਮਾਣੇ ਤਰਾਣੇ ਅੱਸਾਡੇ।

ਸੁਣੋਂ ਸਹੇਲੀਆਂ ਸੇਗੀਆਂ ਸਈਆਂ।ਬਿਰਹੋ ਡਿੱਤੀਆਂ ਡੁੱਕਤੀਂ ਹਤ ਬਈਆਂ।

ਚੋਲਾ ਬੋਛਣ ਧਈਆਂ ਧਈਆਂ।ਖ਼ੂਨ ਜਿਗਰ ਥਏ ਖਾਣੇ ਅੱਸਾਡੇ।

ਹਾਰ ਹੰਜੂੰ ਦਾ ਗਲ ਵਿੱਚ ਪਾਵਾਂ।ਸੂਲਾਂ ਦੀ ਨਿੱਤ ਸੇਝ ਸੁਹਾਵਾਂ।

ਮਾ ਪਿਉ ਭਾਵਾਂ ਮੂਲ ਨ ਭਾਵਾਂ।ਵੈਰੀ ਦੋਸਤ ਪੁਰਾਣੇ ਅੱਸਾਡੇ।

ਜ਼ੁਅਫ਼ ਬਦਨ ਵਿੱਚ ਸੁਰਤ ਨ ਤਨ ਵਿੱਚ।ਭਾ ਜਿਗਰ ਵਿੱਚ ਦੂਦ ਦਹਨ ਵਿੱਚ।

ਦਿੱਲੜੀ ਗ਼ਰਕ ਅੰਦੋਹ ਮਿਹਨ ਵਿੱਚ।ਰੋ ਰੋ ਨੈਣ ਕਮਾਣੇ ਅੱਸਾਡੇ।

ਛੱਡ ਗਿਆ ਕੇਚ ਸ਼ਹਿਰ ਦਾ ਵਾਲੀ।ਥਲ ਮਾਰੂ ਦੀ ਕੱਕੜੀ ਵਾਲੀ।

ਕੱਕੜੇ ਕੰਡਰੇ ਤੂਲ ਨਿਹਾਲੀ।ਡਿਲ੍ਹ ਸਿਲ੍ਹ ਪੱਥਰ ਵਹਾਣੇ ਅੱਸਾਡੇ।

ਪੀਂਘ ਪਿੱਪਲ ਮਲਕਾਣੇ ਭੁੱਲ ਗਏ।ਗਾਨੇ ਗਹਿਣੇ ਸਿਹਰੇ ਫੁਲ ਗਏ।

ਘਰ ਦਰ ਜਾਹ ਟਿਕਾਣੇ ਰੁਲ ਗਏ।ਪਿੜ ਪਏ ਯਾਰ ਅਯਾਣੇ ਅੱਸਾਡੇ।

ਮੁਫ਼ਤ ਫ਼ਰੀਦ ਨਿਦਾਮਤ ਚਾਇਮ।ਸਮਝ ਸੰਭਲ ਕਰ ਨੇਂਹ ਨ ਲਾਇਮ।

ਸਾਰੀ ਪਤ ਪਰਤੀਤ ਵੰਜਾਇਮ।ਥਿੜ ਗਏ ਅਕਲ ਸਿਆਣੇ ਅੱਸਾਡੇ।

37

ਬੇਰੰਗ ਰਾਵਲ ਦੇ ਕੀਤੇ

ਬੇਰੰਗ ਰਾਵਲ ਦੇ ਕੀਤੇ।ਰੋਂਦੀ ਵਤਾਂ ਰੁੜਦੀਂ ਵਤਾ।

ਦਿਲ ਸੰਗ ਸਾਂਵਲ ਦੇ ਸਿਵਾ।ਸੌ ਸੂਲ ਲੱਖ ਸਿਠੜੀਂ ਸਹਾਂ।

ਸਿਕ ਸੁਖ ਸਭੋ ਸਹੀ ਸੱਚ ਖ਼ੇਸ।ਡੁੱਖ ਰੰਜ ਵੇੜ੍ਹੇ ਵਿੱਚ ਵੱਸੇ।

ਦੁਸ਼ਮਨ ਸੱਜਨ ਹਰ ਹਿਕ ਹਸੇ।ਟੋਕਾਂ ਕਰਮ ਸਾਰਾ ਜਹਾਨ।

ਕੀਤੋ ਪੁਨਲ ਵਾਹ ਵੈਰ ਵੇ।ਵੰਜ ਕੇਚ ਲਾਇਓ ਦੇਰ ਵੇ।

ਡੁੱਖੜੇ ਡਿੱਤੋਨੀ ਢੇਰ ਵੇ।ਸੁੰਜ ਬਰ ਫਿਰਾਂ ਸਿਰ ਭਰ ਡਹਾਂ।

ਦਿਲੜੀ ਗ਼ਮਾਂ ਦੀ ਭੈਣ ਹੈ।ਸੂਲਾਂ ਡੁੱਖਾਂ ਦਾ ਵੈਣ ਹੈ।

ਪਰਭਤ ਜਬਲ ਚਟ ਡੈਣ ਹੈ।ਚਾੜ੍ਹਿਆ ਚੜ੍ਹਾਂ ਲਾਹਿਆ ਲਹਾਂ।

ਸਬ ਆਸ ਹੋ ਗਈ ਯਾਸ ਹੈ।ਹਰਦਮ ਉਦਾਸ ਹਰਾਸ ਹੈ।

ਮੂਨਸ ਨਹੀਂ ਕੋਈ ਪਾਸ ਹੈ।ਹੈ ਦਿਲ ਕਹਾਂ ਦਿਲਬਰ ਕਹਾਂ।

ਆਰਦ ਫ਼ਰੀਦ ਈਂ ਇਲਤਜਾ।ਰਹਿਮੇ ਬਹਾਲ ਬੇ ਨਵਾ।

ਦਾਰਦ ਗਦਾ ਉਮੀਦਹਾ।ਸਦ ਗੂਨਾ ਜ਼ ਅਲਤਾਫ ਸ਼ਹਾਂ।

38

ਬੇਸ਼ਕ ਜਾਣਾਂ, ਬੇਸ਼ਕ ਜਾਣਾਂ

ਬੇਸ਼ਕ ਜਾਣਾਂ, ਬੇਸ਼ਕ ਜਾਣਾਂ।ਸੋਹਨੜਿਆਂ ਕੂੰ ਹੈ ਸਖਤ ਗ਼ਰੂਰ।

ਮੂੰਹ ਸਰ ਖਾਕ ਸ਼ਿੰਗਾਰ ਅਸਾਡੇ।ਹੰਜੜੂ ਹਾਰਿਨ ਹਾਰ ਅਸਾਡੇ।

ਹੋਤ ਹੈ ਕੇਚ, ਤੇ ਕੇਚ ਹੈ ਦੂਰ।

ਯਾਰ ਨਵੀਂ ਨਿਤ ਯਾਰੀ ਲਾਵੇ।ਕਿਵੇਂ ਸਾੜ ਸੂਲ ਸਹਾਵੇ।

ਦਿਲੜੀ ਨਾਜ਼ਕ ਨਰਮ ਕਰੂਰ।

ਡੇਂਹ ਤਤੀਂ ਹਡ ਮਾਸ ਕੂੰ ਚਰਦੀ।ਰਾਤ ਨਜਰ ਦੀ ਆਹੀਂ ਕਰਦੀ।

ਸੜ ਸੜ ਮਰਦੀ ਸੁਬਹ ਸਹੂਰ।

ਪੜ ਬਿਸਮਿਲਾ ਡੁਖ ਚੀਸਾਂ।ਖੁਸ਼ੀਆਂ ਕਰ ਕਰ ਝੋਲੀ ਪੈਸਾਂ।

ਜੇ ਵਤ ਤੈਕੂੰ ਹੈ ਮਨਜੂਰ।

ਦੂਰ ਵਸੇ ਮਨਜੂਰ ਦਿਲੇਂ ਦਾ।ਆਵੇ ਮੌਤ ਨ ਮੇਲਾ ਥੀਂਦਾ।

ਫ਼ਜਰੀਂ ਪੇਸ਼ੀ ਕਹਿਰ ਕਲੂਰ।

ਉਠਦੀਂ, ਬਹਿੰਦੀਂ ਵੈਣ ਵਲਾਵਾਂ।ਰੋਵਾਂ ਖਾਵਾਂ ਗਾਵਣ ਗਾਂਵਾਂ।

ਹਰ ਹਰ ਰਗ ਹੈ ਤਾਰ ਤੰਬੂਰ।

ਜੈਂ ਡੇਂਹ ਦੀਆਂ ਵਲ ਲਗੜੀਆਂ ਤਾਂਘਾਂ।ਉਜੜੀਆਂ ਸੁਰਖੀਆਂ ਮਹਿੰਦੀਆਂ ਮਾਘਾਂ।

ਬੋਲੇ ਬੈਨੇ ਬੇਸਰ ਚੂਰ।

ਯਾਰ ਫ਼ਰੀਦ ਨੂੰ ਡਿਤੇੜ ਰੋਧੇ।ਸਚੁ ਆਖਿਆ ਹਾਂ ਕਮਰ ਵ ਸ਼ੇਦੇ।

ਬੇਦਰਦਾਂ ਨਾਲ ਨੇਂਹ ਲਾਵਣ ਕੂੜ।

39

ਬੇ ਸੂਰਤ ਸੂਰਤ ਓਲ੍ਹੇ

ਬੇ ਸੂਰਤ ਸੂਰਤ ਓਲ੍ਹੇ।ਕਰ ਨਾਜ਼ ਅਦਾ ਘੁੰਡ ਖੋਲ੍ਹੇ।

ਹਰ ਹਰ ਜਾ ਵਿੱਚ ਰਾਂਝਣ ਮਾਹੀ।ਆਇਆ ਨਾਲ ਸਫ਼ਾਤ ਕਮਾਹੀ।

ਹਰ ਸੁਰ ਅਨਹਦ ਮੁਰਲੀ ਵਾਹੀ।ਰਮਜ਼ ਹਕਾਇਕ ਚੋਲੇ।

'ਵ ਫੀ ਅਨਫਸਿਕਮ' ਭੇਤ ਬਤਾਵੇ।'ਨਹੁਨ ਅਕਰਬ' ਬੀਨ ਬਜਾਵੇ।

'ਲੋਦ ਲੈਸਮ' ਗੀਤ ਸੁਣਾਵੇ।ਲਫਜ਼ ਅਨਲਹਕ ਬੋਲੇ।

ਜੋ ਕੋਈ ਦਿਲ ਡੂੰ ਧਿਆਨ ਰਖੇਸੀ।ਸਾਰੇ ਗੁੱਝੜੇ ਰਾਜ਼ ਨੂੰ ਪੇਸੀ।

ਅਸਨੀਨੀਤ ਕੁਲ ਉੱਠ ਵੇਸੀ।ਭੱਜ ਪੌਸਨ ਸਭ ਭੋਲੇ।

ਹਿੱਕ ਜਾ ਹਨ ਅਹਿਕਾਮ ਸ਼ਰੀਅਤ।ਹਿੱਕ ਜਾ ਹਨ ਇਸਰਾਰ ਤਰੀਕਤ।

ਥੀਵੇ ਕਿਆ ਦਰਿਆਫ਼ਤ ਹਕੀਕਤ।ਕੌਨ ਏ ਫੋਲੇ ਫੋਲੇ।

ਨਾ ਰੁਲ ਡੁੱਖੜੀ ਰੋਹ ਜਬਲ ਵਿੱਚ।ਨਾ ਥੀ ਔਖੀ ਮਾਰੂ ਥਲ ਵਿੱਚ।

ਪਹਿਲੂ ਦੋਸ਼ ਕਿਨਾਰ ਬਗਲ ਵਿੱਚ।ਯਾਰ ਪੁੱਨਲ ਹੈ ਕੋਲੇ।

ਫ਼ਖਰ ਜਹਾਂ ਹਿੱਕ ਰੀਤ ਸਿਖਾਈ।ਅਸਲੋਂ ਹਾਜਤ ਰਹੀ ਨ ਕਾਈ।

ਦਿਲ ਜੁੜ ਜੁੜ ਧੂਮ ਧਾਮ ਮਚਾਈ।ਥਏ ਗੁਨ ਗਿਆਨ ਸਮੋਲੇ।

ਰੰਗ ਪੁਰ ਦੇ ਹਿਨ ਪੰਥ ਨਿਆਰੇ।ਹਿੱਕ ਨੂੰ ਬੋੜੇ ਹਿਕ ਨੂੰ ਤਾਰੇ।

ਹਿੱਕ ਪਿਆ ਜਿਤੇ ਹਿੱਕ ਪਿਆ ਹਾਰੇ।ਤੁਲਦੇ ਮਾਸੇ ਤੋਲੇ।

ਫ਼ਾਸ਼ ਫ਼ਰੀਦ ਏ ਵਾਅਜ਼ ਸੁਣਾ ਤੂੰ।ਆਲਮ ਜਾਹਲ ਸ਼ਾਹਗਦਾ ਕੂੰ।

ਜੇ ਕੋਈ ਚਾਹੇ ਫ਼ਕਰ ਫ਼ਨਾ ਕੂੰ।ਅਪਨੇ ਆਪ ਕੂੰ ਗੋਲੇ।

40

ਭਾਣ ਵਸਾਇਆ ਯਾਰ ਚਹੀਂਦੇ

ਭਾਣ ਵਸਾਇਆ ਯਾਰ ਚਹੀਂਦੇ।ਬੇਟ ਸੁਹਾਇਆ ਮਾਣ ਮਹੀਂਦੇ।

ਅਸਲੋਂ ਮੂਲ ਨ ਵੇਸਾਂ ਰੋਹੀ।ਕਾਨ ਕਹੇਲੇ ਦਿੱਲੜੀ ਮੋਹੀ।

ਰਾਂਝਨ ਦੀਸਰ ਚੀਸਾਂ ਡੋਹੀ।ਤਨ ਮਨ ਮਿਲਕ ਤਹੀਂਦੇ।

ਗ਼ਾਈਂ ਵੇਚ ਤੇ ਮੰਝੀਆਂ ਲੇਸਾਂ।ਨੈਂ ਚੰਦਨ ਤੇ ਝੋਕ ਬਣੇਸਾਂ।

ਬੇਲਾ ਬੇਲੀ ਨਾਲ ਸੁਹੇਸਾਂ।ਜੇੜਾ ਚਾਕ ਸਡੀਂਦੇ।

ਮਾਂਗ ਢਾਲੇ ਪਾਵਾਂ ਫਾਲਾਂ।ਸਾਰੀ ਉੱਮਰ ਤੈਡੇ ਸੰਗ ਜਾਲਾਂ।

ਰੰਗਪੂਰ ਸਾੜਾਂ ਸਾੜ ਪਜਾਲਾਂ।ਬੱਠ ਖੇੜੇ ਮੋਏ ਜੀਂਦੇ।

ਜਾਂ ਜਾਂ ਕਨੜੀ ਰਿੰਗ ਸੁਣੇਦੀ।ਜਿਦੜੀ ਸਦਕੇ ਘੋਲੇ ਥਏਂਦੀ।

ਪਾਹ ਹੰਬਾਹ ਤੇ ਧੂੜ ਮਹੀਂਦੀ।ਡਿੱਸਦਾ ਨੂਰ ਅੱਖੀਂ ਦੇ।

ਹਰ ਦਮ ਯਾਰ ਦੇ ਨਾਮ ਸਡੀਵਾਂ।ਸ਼ਾਲਾ ਨ ਬੇਵਾਹੀ ਥੀਵਾਂ।

ਬਾਝ ਤੈਡੀ ਦੇ ਬਾਝ ਨ ਜੀਵਾਂ।ਬਿਆ ਕੋਈ ਕੌਨ ਕਹੀਦੇ।

ਹੀਰ ਸਲੇਟੀ ਚੂਚਕ ਬੇਟੀ।ਨਾਜ਼ ਪਨਨੀ ਮੁਸ਼ਕ ਲਪੇਟੀ।

ਆ ਤਕਦੀਰੋਂ ਚਾਕ ਚਕੇਟੀ।ਹੁਣ ਡੇਖੋ ਕਿਆ ਥੀਦੇ।

ਚਾਕੀ ਅਲੜੇ ਚਾਕ ਚਕਾਏ।ਵਿਸਰਿਆ ਮਾ ਪਿਉ ਮਾਪਿਓ ਜਾਏ।

ਮਾਮੇ ਚਾਚੇ ਤੇ ਹਮਸਾਏ।ਆਣ ਸੂਹੀਂ ਨਜਰੀਂਦੇ।

ਪਾਰ ਝਨਾਹੋਂ ਰਾਂਝਨ ਆਇਆ।ਝੰਗ ਸਿਆਲੀਂ ਫੇਰਾ ਪਾਇਆ।

ਹੀਰੇ ਨੂੰ ਜੁੜ ਜਾਦੂ ਲਾਇਆ।ਕਿਵੇਂ ਛੁਪ ਛਪੀਂਦੇ।

ਘਟੜੇ ਵਕੜੇ ਟੋਭੇ ਤਾਡੇ।ਸਭ ਵਸ ਗਏ ਨੇੜੇ ਤਾਡੇ।

ਆ ਵਸ ਸਾਵਲ ਕੋਲੇ ਸਾਡੇ।ਬੱਠ ਘਤ ਦਰੋਹ ਦਿਲੀਂਦੇ।

ਮੌਸਮ ਮਸਤ ਡਿਹਾੜੇ ਭਲੜੇ।ਡਾਗਾਂ ਮਿਲੜੇ ਸਾਵੇ ਤਲੜੇ।

ਭਾਗ ਸੁਹਾਗ ਫ਼ਰੀਦ ਸਵੱਲੜੇ।ਅੱਖੀਆਂ ਨਾਲ ਡਿਸੀਂਦੇ।

41

ਬਿਨ ਦਿਲਬਰ ਆਹੀਂ ਕਰ ਕਰ

ਬਿਨ ਦਿਲਬਰ ਆਹੀਂ ਕਰ ਕਰ।ਕਈ ਰਾਤੀਂ ਡਿਤਮ ਸਹਰ ਕਰ।

ਰੋਹ ਰੋਹੀ ਰਾਵੇ ਰੁਲਦੀ।ਨਿਤ ਕਦਮ ਕਦਮ ਤੇ ਭੁਲਦੀ।

ਕਡੀ ਥਕ ਬਹਿੰਦੀ ਜੁਲਦੀ।ਹੁਣ ਸਾਂਵਲ ਯਾਰ ਵਹਰ ਕਰ।

ਡੋਖੀ ਡੁਖੜੇ ਸੰਜ ਸਬਾਹੀਂ।ਡੂੰਘੇ ਡੂੰਗਰ ਕੋਝੀਆਂ ਜਾਹੀਂ।

ਜਿਥ ਮੱਮੀਆਂ ਗੌਲ ਬਲਾਈਂ।ਰਿਛ ਰਾਖ਼ਸ਼ ਭਜਦੇ ਡਰ ਕਰ।

ਬਿਨ ਆਸ਼ਕ ਅਹਿਲ ਵਫ਼ਾ ਦੇ।ਬਿਨ ਸ਼ਾਇਕ ਜੌਕ ਲਕਾ ਦੇ।

ਬਿਨ ਸਾਹਿਬ ਸਿਦਕ ਵ ਸਫਾ ਦੇ।ਇਥ ਆਵੇ ਕੌਨ ਗੁਜ਼ਰ ਕਰ।

ਲਡ ਨੀਤੋ ਝੋਕ ਪਰੇਰੇ।ਦਿਲ ਦਰਦਾਂ ਲਾਇਮ ਦੇਰੇ।

ਡਿਸੇ ਰੋਟੀ ਹਾਂ ਦੇ ਬੇਰੇ।ਪੀਵਾਂ ਪਾਨੀ ਖੂਨ ਜਿਗਰ ਕਰ।

ਥੀਏ ਕੰਡੜੇ ਤੂਲ ਨਿਹਾਲੀ।ਘਰ ਡੇਵਮ ਡੈਨ ਡਿਖ਼ਾਲੀ।

ਵਲ ਹੋਤ ਦਲੇਂਦਾ ਵਾਲੀ।ਆ! ਸੀਨੇ ਸਾਡੇ ਘਰ ਕਰ।

ਗਿਓਂ ਵੈਰੀ ਕੇਚ ਸਫ਼ਰ ਕਰ।ਜੀ ਜਾਲਿਓ ਜ਼ੁਲਮ ਕਹਿਰ ਕਰ।

ਜੁਖ ਜੁਖਦੀ ਵੈਸਾਂ ਮਰ ਕਰ।ਥਲ ਮਾਰੂ ਗੋਰ ਕਬਰ ਕਰ।

ਸੋਹਣਾ ਯਾਰ ਫ਼ਰੀਦ ਡੋਂ ਆਵੇ।ਗਲ ਲਾਵੇ ਸੇਝ ਸਹਾਵੇ।

ਆ ! ਉਜੜੀ ਝੋਕ ਵਸਾਵੇ।ਠੰਡੜੀ ਆਹ ਅਸਰ ਕਰ।

42

ਬਿੰਦਰਾ ਬਨ ਮੇਂ ਖੇਲੇ ਹੋਰੀ

ਬਿੰਦਰਾ ਬਨ ਮੇਂ ਖੇਲੇ ਹੋਰੀ।ਸ਼ਾਮ ਦਵਾਰੇ ਮੇਰੋ ਲਾਲ।

ਅਧਰ ਮਧਰ ਮੂੰ ਬੰਸੀ ਬਾਜੇ।ਚੌਰਾਸੀ ਲਖ ਸਾਜ ਆਵਾਜੇ।

ਭੂਲੀ ਕਾਇਆ ਮਾਇਆ ਮੂੜੀ।ਸੁਨ ਕੇ ਗਿਆਨ ਅਨੋਖੇ ਖਿਆਲ।

ਤਰਖਟ ਜਮਕਾ ਤਰਫ਼ਟ ਨਾਉਂ।ਦੁਰਮਤ ਦਵੈਤ ਪਾਪ ਮਿਟਾਊਂ।

ਪੀ ਕੇ ਪੈ ਸੰਗ ਪਰੇਮ ਕਟੋਰੀ।ਨਾਚਤ ਗਾਵਤ ਰੰਗਰਸ ਤਾਲ।

ਅਨਹਦ ਘੋਰ ਗਗਨ ਮੂੰ ਗ਼ਾਜੇ।ਚੰਗ ਮਰਦੰਗ ਲਖੋ ਲਖ ਬਾਜੇ।

ਲਾਗੀ ਜੋਰੀ ਸਬਦ ਟਕੋਰੇ।ਬਰਸਤ ਗੁਰ ਪਰਤੀਤ ਗੁਲਾਲ।

ਬ੍ਰਿਜ ਮੂੰ ਧੂਮ ਪਰੀ ਧਨ ਲਾਗੇ।ਅਭਿਮਾਨ ਟੁਟੇ ਕੁਬੁਧਿਆ ਭਾਗੇ।

ਬਾਂਹ ਮਰੋਰੇ ਬੰਗਰੀ ਤੋੜੇ।ਕਵਰ ਕਨ੍ਹੀ ਚੰਚਲ ਚਾਲ।

ਦਾਸ ਫਰੀਦ ਆਕਾਸ ਹਮਾਰਾ।ਦੇਸ ਏਹੋ ਅਬਨਾਸ ਹਮਾਰਾ।

ਆਤਮ ਸੂੰ ਕੀ ਲਾਗੇ ਚੋਰੀ।ਹੂੰ ਮੈਂ ਸੰਸਾਰ ਹਤ ਪਤਾਲ।

43

ਬਿਨ ਯਾਰ ਮਿੱਠਲ ਮੈਂ ਵੈਸਾਂ ਮਰ

ਬਿਨ ਯਾਰ ਮਿੱਠਲ ਮੈਂ ਵੈਸਾਂ ਮਰ।ਜੈ ਬਾਝੋਂ ਹਿਕ ਪਲ ਕੋ ਨੇ ਸਰੇ।

ਛੱਡ ਹੋਤ ਇਕੱਲੜੀ ਕੇਚ ਗਿਆ।ਸੌ ਪੀੜ ਉੱਠੀ ਲੱਖ ਪੂਰ ਪਿਆ।

ਪਿਟੀ ਪਿੱਟ ਪਿੱਟ ਹੁੱਟੜੀ ਸ਼ਾਮ ਸਹਰ।ਪੱਟੀ ਪੀਤ ਦੇ ਡਿੱਸਦੇ ਪੰਧ ਪਰੇ।

ਮਿੱਠਾ ਮਾਰੂ ਮੁਹਿਬ ਮਲ੍ਹੇਰ ਵੱਸੇ।ਰੱਤ ਰੋਵਾਂ ਸਾਰਾ ਲੋਕ ਹੱਸੇ।

ਥੀਸਾਂ ਬਰ ਡੋਰਾਹੀ ਸਟ ਘਰਦਰ।ਤੋੜੇ ਯਾਰ ਕਬੂਲ ਕਰੇ ਨ ਕਰੇ।

ਕੁੱਠੀ ਨਾਜ਼ ਨਿਗਾਹ ਅੱਵੈੜੇ ਦੀ।ਮੁੱਠੀ ਲਜ਼ਤ ਇਸ਼ਕ ਬਖੇੜੇ ਦੀ।

ਮੋਈ ਜੀਂਦੀ ਤਾਂ ਦਮੇ ਰੋਜ਼ੇ ਹਸ਼ਰ।ਅਲਾ ਦਿਲ ਤੋਂ ਮੂਲ ਨਹੀਂ ਵਿੱਸਰੇ।

ਵਾਹ ਦਿਲਬਰ ਤੈਂਡਰੀ ਯਾਰੀ ਹੈ।ਲਗੀ ਫਕੜੀ ਸ਼ਹਿਰ ਖਵਾਰੀ ਹੈ।

ਦਿਲ ਸੜਦੀ ਜਲਦੇ ਜਾਨ ਜਿਗਰ।ਸਰ ਟੋਟੇ ਪੁਰਜ਼ੇ ਸਹੰਸ ਜ਼ਰੇ।

ਸ਼ਾਲਾ ਥੀਵਮ ਵਸਲ ਦਾ ਸਾਗ ਕਡੀਂ।ਮਿਟੇ ਲੁਟੜੀ ਦਿਲ ਦੀ ਤਾਂਗ ਕਡੀਂ।

ਟਲੇ ਸਖ਼ਤ ਪਹਿਰ ਕਰੇ ਬਖ਼ਤ ਵਹਰ।ਸੋਹਣਾ ਸਿਹਨ ਸੁਜੀਦੇ ਪੈਰ ਧਰੇ।

ਆ ਆਂਗਨ ਫ਼ਰੀਦ ਦੇ ਯਾਰ ਮਿੱਠਲ।ਸਾਰੀ ਉੱਮਰ ਗਈ ਜ਼ੂਖ ਜੁਖਦੀ ਢਲ।

ਕਰ ਲੁਤਫ਼ ਮਿਹਰ ਬੱਠ ਜ਼ੁਲਮ ਕਹਿਰ।ਦਿਲ ਡੁੱਖੜੀ ਠੱਡੜੇ ਸਾਹ ਭਰੇ।

44

ਬਿਨ ਯਾਰ ਸਾਂਵਲ ਬਿਊ ਕੋ ਨਹੀਂ

ਬਿਨ ਯਾਰ ਸਾਂਵਲ ਬਿਊ ਕੋ ਨਹੀਂ।ਹਜ਼ਾ ਜਨੂਨੁਲ-ਆਸ਼ਕੀਨ।

ਬੇ ਓ ਨ ਆਂਸਤ ਵ ਨ ਈਂ।ਹਜ਼ਾ ਜਨੂਨਲ-ਆਸ਼ਕੀਨ।

ਥਲ ਬਰ ਤਤੀ ਰੁਲਦੀ ਹੈ ਕਿਉਂ।ਸਿਧ ਵਾਟ ਤੂੰ ਭੁਲਦੀ ਹੈ ਕਿਉਂ।

ਯਾਰ ਅਸਤ ਹਮਦਮ ਹਮਨਸ਼ੀਨ।ਹਜ਼ਾ ਜਨੂਨਲ-ਆਸ਼ਕੀਨ।

ਕਿਆ ਨਾਰ ਕਿਆ ਗੁਲਜ਼ਾਰ ਵੇ।ਕਿਆ ਯਾਰ ਕਿਆ ਅਗ਼ਯਾਰ ਵੇ।

ਓ ਰਾ ਬਦਾਨ ਓ ਰਾ ਬਬੀਨ।ਹਜ਼ਾ ਜਨੂਨਲ-ਆਸ਼ਕੀਨ।

ਮਜ਼ਹਬ ਵੱਜੂਦੀ ਫ਼ਰਜ਼ ਹੈ।ਬਿਉਕਲ ਅਜ਼ਾਈ ਗਰਜ਼ ਹੈ।

ਦੀਦੇਮ ਬਾ ਚਸ਼ਮੇ ਯਕੀਨ।ਹਜ਼ਾ ਜਨੂਨਲ-ਆਸ਼ਕੀਨ।

ਡੇਂਹ ਹਿਜਰ ਦੇ ਮੋਕਲਾ ਗਏ।ਵੇਲ੍ਹੇ ਵਸਾਲ ਦੇ ਆ ਗਏ।

ਜਾਨਮ ਬਜਾਨਾਂ ਸ਼ੁਦ ਕਰੀਂ।ਹਜ਼ਾ ਜਨੂਨਲ-ਆਸ਼ਕੀਨ।

ਨਹੀਂ ਕਾਲ ਬੇਸ਼ਕ ਹਾਲ ਹੈ।ਪਲ ਪਲ ਅਸਾਡੇ ਨਾਲ ਹੈ।

ਨਾਜ਼ਕ ਮਜ਼ਾਜ ਨਾਜ਼ਨੀਨ।ਹਜ਼ਾ ਜਨੂਨਲ-ਆਸ਼ਕੀਨ।

ਵਾਹ ਇਸ਼ਕ ਡਿੱਤੜੀ ਡਾਤ ਹੈ।ਥੱਈ ਰਾਤ ਸਭ ਪਰਭਾਤ ਹੈ।

ਸ਼ੁਦ ਫ਼ਰਸ਼ ਦਿਲ ਅਰਸ਼ ਬਰੀਂ।ਹਜ਼ਾ ਜਨੂਨਲ-ਆਸ਼ਕੀਨ।

ਖ਼ਲਕਤ ਕੂੰ ਜੈਂਦੀ ਗੋਲਾ ਹੈ।ਹਰਦਮ ਫ਼ਰੀਦ ਦੇ ਕੋਲ ਹੈ।

ਸੌਰੀਦ ਪੀਰ ਫ਼ਖਰੁ ਦੀਨ।ਹਜ਼ਾ ਜਨੂਨਲ-ਆਸ਼ਕੀਨ।

45

ਬਿਰਹੋਂ ਪਿਉ ਸੇ ਪਖ਼ੜੇ

ਬਿਰਹੋਂ ਪਿਉ ਸੇ ਪਖ਼ੜੇ।ਬੇਕਲ ਧੰਦੜੇ ਚੁਕੜੇ।

ਪੀਤ ਪਰਮ ਦੀ ਚਾਸ਼ਨੀ ਚਖੜੇਮ।ਵਿਸਰੇ ਡੁੱਖੜੇ ਪੁਖੜੇ।

ਇਸ਼ਕ ਦੀ ਬਾਤ ਨ ਸਮਝਨ ਅਸਲੋਂ।ਏ ਮੁਲਵਾਣੇ ਰੁਖੜੇ।

ਅਦਨਬੀ ਰੱਬੀ ਜਬ ਹੋਇਆ।ਸ਼ਰਾ ਮਸਾਇਲ ਮੁੱਕੜੇ।

'ਹਮਾ ਓਸਤ' ਦਾ ਸਬਕ ਘਿਦੋਸੇ।ਫ਼ਾਸ਼ ਥਏ ਗੁੱਝ ਲੁੱਕੜੇ।

ਹੀਂ ਰਾਹੋਂ ਨ ਫਿਰਸਾਂ ਤੋੜੀਂ।ਸਰ ਥੀਸਮ ਸੌ ਟੁੱਕੜੇ।

ਮਹਜ ਫ਼ਰੀਦ ਨਹੀਂ ਕਈ ਹਾਜਤ।ਹਿਉਂ ਹਿੱਕ ਨੇਂਹ ਦੇ ਬੁਖੜੇ।

46

ਬੂਲਾ ਬਨੇਸਰ ਕਿਸ ਨੂੰ ਪਾਵਾਂ

ਬੂਲਾ ਬਨੇਸਰ ਕਿਸ ਨੂੰ ਪਾਵਾਂ।ਢੋਲਣ ਕੀਤਮ ਨਾ ਮਨਜ਼ੂਰ।

ਕਥ ਨੂੰ ਬੇਨਾਂ ਮਾਂਗ ਬਣਾਵਾਂ।ਕਜਲਾ ਪਾਵਾਂ ਸੁਰਖੀ ਲਾਵਾਂ।

ਯਾਰ ਤਤੀ ਦਾ ਵਸਦਾ ਦੂਰ।

ਪ੍ਰੀਤ ਪੁਰਾਣੀ ਕਮਲਾ ਕੀਤਾ।ਇਸ਼ਕ ਅਵਲੜਾ ਲੂੰ ਲੂੰ ਸੀਤਾ।

ਪਵਨ ਕੁਲਲੜੇ ਪਲ ਪਲ ਪੂਰ।

ਤਰਜ਼ ਨਿਆਜ਼ ਅਸਾਡੀ ਮੋੜੀ।ਕਿਬਲਾ ਕਦਮੀ ਯਾਰ ਦੀ ਧੂੜੀ।

ਹੁਸਨ ਅਜ਼ਲ ਦੀ ਚਾਲ ਗ਼ਰੂਰ।

ਸੇਂਗੀਆਂ ਸੁਰਤੀਆਂ ਸੇਂਝ ਵਛਾਵਨ।ਬਾਂਹ ਚੁੜੇਲੀ ਵਰ ਗਲ ਲਾਵਨ।

ਹਿਕ ਮੈਂ ਮੁਫਤ ਰਹੀ ਮਹਜੂਰ।

ਵਾਦੀ ਐਮਨ ਥਲ ਦੇ ਚਾਰੇ।ਜਿਥਾਂ ਬਰੋਚਲ ਕਰ ਹੂੰ ਕਤਾਰੇ।

ਕਕੜੇ ਬਨੜੇ ਹੁਣ ਕੋਹ ਤੂਰ।

ਮੁਲਾਂ ਮਾਰਨ, ਸਖਤ ਸਤਾਵਨ।ਗੁਝੜੇ ਰਾਜ਼ ਦਾ ਭੇਤ ਨ ਪਾਵਨ।

ਬੇ ਵਸ ਸ਼ੋਦੇ ਹਨ ਮਅਜ਼ੂਰ।

ਮਲਵਾਣੇ ਦੇ ਵਾਅਜ਼ ਨ ਭਾਣੇ।ਬੇਸ਼ਕ ਸਾਡਾ ਦੀਨ ਈਮਾਣੇ।

ਇਬਨੁਲਅਰਬੀ ਦੀ ਦਸਤੂਰ।

ਆਸ਼ਕ ਮਸਤ ਮਦਾਮ ਮਲਾਮੀ।ਕਹਿ ਸੁਬਹਾਨੀ ਬਣ ਬਸਤਾਮੀ।

ਆਖ ਅਨੱਲਹਕ ਥੀ ਮਨਸੂਰ।

ਹੁਸਨ ਪਰਸਤੀ ਐਨ ਇਬਾਦਤ।ਸ਼ਾਹਦ ਮਸਤੀ ਸਰਫ ਸਆਦਤ।

ਗੀਬਤ ਗਫਲਤ ਮਹਜ਼ ਹਜ਼ੂਰ।

ਰੀਤ ਫ਼ਰੀਦ ਦੀ ਪੁਠੜੀ ਸਾਰੀ।ਰਹਿੰਦਾ ਸੌਮ ਵ ਸਲਵਾਤੋਂ ਆਰੀ।

ਰਿੰਦੀ ਮਸ਼ਰਬ ਹੈ ਮਸ਼ਹੂਰ।

47

ਚੂੜਾ ਅਨਾਡੇ ਜੈਸਲਮੇਰ ਦਾ

ਚੂੜਾ ਅਨਾਡੇ ਜੈਸਲਮੇਰ ਦਾ।ਸੂਹਾ ਰੰਗਾਡੇ ਖ਼ਾਸ ਅਜਮੇਰ ਦਾ।

ਹੋਵੇ ਅਸਲੀ ਖ਼ਾਸ ਮੜੀਚਾ।ਨਾ ਨਕਲੀ ਵਲ ਫੇਰ ਦਾ।

ਜਲਦੀ ਆਵੇ ਨਾ ਚਿਰ ਲਾਵੇ।ਕੰਮ ਨਹੀਂ ਅਥ ਦੇਰ ਦਾ।

ਬਿਰਹੋਂ ਦਾ ਚੂੜਾ ਪਰੀਤ ਦਾ ਸੂਹਾ।ਕਾਕ ਨਦੀ ਦੇ ਘੇਰ ਦਾ।

ਬਿਛੂਆ ਬੀਕਾਨੇਰੀ ਘਿਨਸਾਂ।ਸਜੜੇ ਖਬੜੈ ਪੈਰ ਦਾ।

ਸਹਿਜੇ ਪੀਸਾਂ ਪਾ ਠਮਕੀਸਾਂ।ਥੋਰਾ ਚੀਸਾਂ ਡੇਰ ਦਾ।

ਯਾਰ ਫ਼ਰੀਦ ਮਨੇਂਦਮ ਆਖੀਏ।ਕਿਆ ਗ਼ਮ ਪਏ ਦੇ ਵੈਰ ਦਾ।

48

ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ

ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ।ਮੈਡਾ ਯਾਰ ਗਿਆ ਮਲ੍ਹੇਰ ਤੇ।

ਡੇ ਕਰ ਕੂੜੀਆਂ ਆਸ ਉੱਮੀਦਾਂ।ਥੋਰੇ ਚਾੜ੍ਹ ਡੁੱਖਾਵਾਂ ੜੀ ਡੁੱਖਾਵਾਂ।

ਹੈ ਡੁੱਖੜੇ ਦਿਲ ਦਿਲਗੀਰ ਤੇ।

ਗਏ ਬਰਬਾਦ ਲੱਖੋ ਲੱਖ ਵਾਅਦੇ।ਹੁਣ ਕਿਉਂ ਫਟਕੀ ਖ਼ਾਵਾਂ ੜੀ ਖਾਵਾਂ।

ਖੋਟੇ ਤੋਂ ਵੈਰੀ ਬੇ ਪੀਰ ਤੇ।

ਰਾਤ ਹਿਜਰ ਦੀ ਰੱਤੜੋਂ ਰੋਵਾਂ।ਰੱਤੜੀਆਂ ਮਰਚਾਂ ਲਾਵਾਂ ੜੀ ਲਾਵਾਂ।

ਤੱਤੀ ਸੌ ਮਨ ਹਿੱਕ ਹਿੱਕ ਚੀਰ ਤੇ।

ਸਲਦੇ ਸਕਦੇ ਓਲ੍ਹੇ ਘੋਲ੍ਹੇ।ਵਾਰੀ ਵਾਰੀ ਜਾਵਾਂ ੜੀ ਜਾਵਾਂ।

ਮਿੱਠੀ ਕਾਸਦ ਦੀ ਤਕਰੀਰ ਤੇ।

ਯਾਰ ਨ ਆਵੇ ਕੁੱਝ ਨ ਭਾਵੇ।ਭੈਣੀਂ ਨੂੰ ਨਿੱਤ ਤਾਂਵਾਂ ੜੀ ਤਾਂਵਾਂ।

ਥੀਵਾਂ ਕਾਵੜ ਮਾਂ ਪਿਉ ਵੀਰ ਤੇ।

ਖੇੜੀਂ ਭੈੜੀਂ ਦੇ ਹੱਥ ਆਈ।ਜੈਂ ਡੇਂਹ ਲੱਧੀਆਂ ਲਾਂਵਾਂ ੜੀ ਲਾਂਵਾਂ।

ਡੋੜੀ ਤਰੇਉੜੀ ਸਖ਼ਤੀ ਹੀਰ ਤੇ।

ਔਖੀਂ ਸੌਖੀ ਮੂਲ ਨ ਫਿਰਸਾਂ।ਕਿਉਂ ਨੇਂਹ ਫ਼ਰੀਦ ਲਜਾਂਵਾਂ ੜੀ ਲਜਾਂਵਾਂ।

ਮੁੱਠੀ ਕੁਲ ਕਮ ਰੱਖ ਤਕਦੀਰ ਤੇ।

49

ਚੋਰੀਓਂ ਜਾਰੀਓਂ ਇਸਤਗ਼ਫਾਰ

(ਅਰਦਾਸ)

ਚੋਰੀਓਂ ਜਾਰੀਓਂ ਇਸਤਗ਼ਫਾਰ।ਬਖਸ਼ਿਮ ਸ਼ਾਲਾ ਰੱਬ ਗੁਫਾਰ।

ਗੰਦੜੀ ਆਦਤ ਗੰਦੜੇ ਫੇਅਲੋਂ।ਤੋਬਾ ! ਤੋਬਾ !! ਲਖ ਲਖ ਵਾਰ।

ਕਰ ਕਰ ਸਖਤ ਗੁਨਾਹ ਪਰਤਾਪੁਇਮ।ਤੂੰ ਹੈਂ ਖਾਵੰਦ ਬਖਸ਼ਣ ਹਾਰ।

ਪੀਰ ਪੈਗੰਬਰ ਤੈਡੇ ਬਾਹੀਂ।ਤੂੰ ਮਾਲਕ ਤੂੰ ਕੁਲ ਮੁਖਤਾਰ।

ਮੈਂ ਬਦ ਅਮਲੀ ਤੇ ਕਰ ਰਹਿਮਤ।ਜੈਂ ਡੇਂਹ ਯਾਰ ਵੀ ਯਾਰ ਨ ਯਾਰ।

ਔਗਨ ਹਾਰੀ ਨਾ ਕਿਹੇਂ ਕੰਮ ਦੀ।ਕੋਝੀ ਕਮਲੀ ਬਦ ਕਿਰਦਾਰ।

ਤੈਡਾ ਸ਼ਾਨ ਹੈ ਫਜ਼ਲ ਕਰਮ ਦਾ।ਮੈਂ ਵਿਚ ਡੋਹ ਤੇ ਐਬ ਹਜ਼ਾਰ।

ਆਵਨ ਯਾਦ ਗੁਨਾਹ ਪੁਰਾਣੇ।ਪਿਟ ਪਿਟ ਰੋਵਾਂ ਜ਼ਾਰੋ ਜ਼ਾਰ।

ਰਾਤ ਕਬਰ ਦੀ ਡੇਂਹ ਹਸ਼ਰ ਦਾ।ਸਿਰ ਤੇ ਕੜਕਮ ਬਾਰੇ ਬਾਰ।

ਮੈਂ ਮਸਕੀਨ ਫਰੀਦ ਹਾਂ ਤੈਡਾ।ਤੌਂ ਬਿਨ ਕੌਣ ਉਤਾਰਿਮ ਪਾਰ।

50

ਦਮ ਮਸਤ ਕਲੰਦਰ ਮਸਤ ਕਲੰਦਰ

ਦਮ ਮਸਤ ਕਲੰਦਰ ਮਸਤ ਕਲੰਦਰ।ਮਸਤ ਵ ਮਸਤੀ ਅਲਸਤੀ।

ਨਫ਼ਸ ਮੁਕੱਦਸ ਅਹਿਲ ਸ਼ਆਦਤ।ਇਲਮ ਅਮਲ ਵਿੱਚ ਰਖਨ ਸਆਦਤ।

ਛੱਡ ਕਰ ਵਿਰਦ ਤੇ ਜ਼ੁਹਦ ਇਬਾਦਤ।ਨਿੱਤ ਕਰਦੇ ਵਿਰਦ ਪਰਸਤੀ।

ਸਾਫ਼ ਮੱਬਰਾ ਗ਼ੈਰ ਖ਼ਿਆਲੋਂ।ਪਾਕ ਅਯਾਲੋਂ ਆਲੋਂ ਮਾਲੋਂ।

ਰਾਸਖ ਵਜਦੋਂ ਜ਼ੌਕੋ ਹਾਲੋਂ।ਵਹ ਵਹ ਮਸਤੀਂਦੀ ਮਸਤੀ।

ਅਜ਼ਲ ਅਬਦ ਤਕ ਜਾਨੜਨ ਵਾਕਫ਼।ਲਾਨਤ ਰਹਿਮਤ ਸਮਝਨ ਆਰਫ਼।

ਬੂਝਨ ਮਕਾਸ਼ਫ ਮਹਿਜ ਮਰਾਦਫ।ਕਿਆ ਬਾਲਾਈ ਕਿਆ ਪਸਤੀ।

ਜੇ ਤੂੰ ਚਾਹੇਂ ਕੁਰਬ ਹਕੀਕੀ।ਵਿਰਸਾ ਅਲਵੀ ਤੇ ਸਦੀਕੀ।

ਰੀਤ ਜੁਨੇਦ ਿਰਸਮ ਸ਼ਕੀਕੀ।ਭੱਟ ਹਸਤੀ ਵੱਟ ਹਸਤੀ।

ਸੱਟ ਸੁਹਬਤ ਰਖ ਖਲਵਤ ਅਜ਼ਲਤ।ਮੌਤ ਇਰਾਦੀ ਤੂੰ ਪਾ ਨਜ਼ਹਤ।

ਜੇ ਸਰ ਡੇਸੀਂ ਹਈ ਬੇ ਸ਼ੁਬਹਤ।ਅਥ ਸੌਦਾ ਦਸਤ ਬਦਸਤੀ।

ਸੋਜ਼ ਪਰੀਤਾ ਹਾਲ ਫ਼ਰੀਦੀ।ਮਜ਼ਹਬ ਮਿੱਲਤ ਹਿਸ ਤੌਹੀਦੀ।

ਮੈਲ ਕੁਚੈਲਾ ਸ਼ਕਲ ਜਰੀਦੀ।ਖ਼ੁਸ਼ ਵੱਸਦਾ ਪਰਮ ਦੀ ਵਸਤੀ।

51

ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ

ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ।

ਹਿਜਰ ਫ਼ਿਰਾਕ ਦੇ ਤੀਰ ਦਿਲ ਨੂੰ ਮਾਰ ਮੁੰਝਾਇਆ।

ਇਸ਼ਕ ਹੇ ਡੁਖੜੇ ਦਿਲ ਦੀ ਸ਼ਾਦੀ।ਇਸ਼ਕ ਹੈ ਰਹਬਰ ਮੁਰਸ਼ਦ ਹਾਦੀ।

ਇਸ਼ਕ ਹੈ ਸਾਡਾ ਪੀਰ।ਜੈ ਕੁਲ ਰਾਜ਼ ਸੁਝਾਇਆ।

ਏ ਦਿਲ ਮੁਠੜੀ ਗੰਦੜੀ ਮੰਦੜੀ।ਜਾਮਣ ਲਾਦੀ ਬਿਰਹੋਂ ਦੀ ਬੰਦੜੀ।

ਅਜ਼ਲੋਂ ਤਾਂਘ ਦਾ ਤੀਰ।ਜਾਨੀ ਜੋੜ ਚੁੰਭਾਇਆ।

ਨਾਜ਼ ਤਬੱਸਮ ਗੁਝੜੇ ਹਾਸੇ।ਚਾਲੇ ਪੇਚ ਫਰੇਬ ਦਿਲਾਸੇ।

ਹੁਸਨ ਦੇ ਚਾਰ ਅਮੀਰ।ਜਿਨ੍ਹਾਂ ਚੌ ਗੁਠ ਨਵਾਇਆ।

ਵੁਠੜੀ ਪਾਲੀ ਸਦਾ ਮਤਵਾਲੀ।ਮੀਂਹ ਵਸਰਾਂਦ ਤੇ ਵਾਲੀ ਆਲੀ।

ਰੱਹੀ ਰਸ਼ਕ ਮਲੇਰ।ਵੈਦਾ ਬਖਤ ਵਲਾਇਆ।

ਥੀਆਂ ਸਰ ਸਬਜ਼ ਫ਼ਰੀਦ ਦੀਆਂ ਝੋਕਾਂ।ਸਹਿਜੋਂ ਖ਼ੁਨਕੀ ਚਾਈ ਸੋਕਾਂ।

ਨਣਦ ਨਾ ਮਾਓ ਖੀਰ।ਮੂਲਾ ਮਾੜ ਵਸਾਇਆ।

52

ਦਰਦ ਪਏ ਵਲ ਪੇਟੇ

ਦਰਦ ਪਏ ਵਲ ਪੇਟੇ।ਡਿੱਤੜੇ ਯਾਰ ਰੰਝੇਟੇ।

ਮੈੰ ਬੈਠੀਂ ਗਈ ਉਮਰ ਨ ਆਏ।ਲਾਂਵੀਂ ਲਹਨ ਦੇ ਨੇਟੇ।

ਹੱਥੜੀਂ ਪੈਰੀਂ ਗ਼ਮ ਦੇ ਗਾਨੇ।ਸਰ ਸੂਲਾਂ ਦੇ ਰੇਟੇ।

ਸੰਗੀ ਸੁਰਤੀਂ ਲਗੜੇ ਝੇੜੇ।ਸਕੜੀਂ ਸੌਹਰੀਂ ਫੇਟੇ।

ਸਾਂਵਲ ਆਵੇ ਆ ਗਲ ਲਾਵੇ।ਸਹਿਜੋਂ ਸੇਹਜੀਂ ਲੇਟੇ।

ਦਿੱਲੜੇ ਸੌ ਸੌ ਜ਼ਖਮ ਕਲੱਲੜੇ।ਸੀਨੇ ਸਖ਼ਤ ਚਪੇਟੇ।

ਯਾਰ ਫ਼ਰੀਦ ਸੰਭਾਲਮ ਜੈਂਦੀਂ।ਰੱਬ ਡੁੱਖ ਡੁੱਖੜੇ ਮੇਟੇ।

53

ਦਰਸਨ ਬਿਨ ਅੱਖੀਆਂ ਤਰਸ ਰਹੀਆਂ

ਦਰਸਨ ਬਿਨ ਅੱਖੀਆਂ ਤਰਸ ਰਹੀਆਂ।

ਸੈ ਸੂਲ ਸਹਾਂ ਸਿਕ ਸਾਂਗ ਸਿਵਾ।ਸੁਖ ਸੜ ਗਏ ਖੁਸ਼ੀਆਂ ਰਾਖ ਥੀਆ।

ਜੀ ਜਲਦਾ ਸੀਨੇ ਅੱਗ ਲਗੀ।ਦਿਲ ਬੇਕਬ ਹਜੜੂੰ ਢਲਕ ਪਈਆਂ।

ਬਠ ਸੇਝ ਸੜੀ ਬਠ ਤੂਲ ਤੱਤੀ।ਗਈਆ ਸੇਂਗੀਆਂ ਸੁਰਤੀਆਂ ਵਿਸਰੀਆਂ।

ਗਲ ਕੋਝੇ ਕਾਂਟੇ ਖ਼ਾਰ ਚੁਭਨ।ਥਈ ਚੋਲੀ ਸਾਲੂ ਸਹੰਸ ਧਈਆਂ।

ਕਈ ਲਹਰ ਲੁੜ੍ਹੇ ਕਈ ਰੋਹ ਰੁਲੇ।ਕਈ ਫਿਰਦੇ ਬੂਟੇ ਬੇਟੇ ਲਈਆਂ।

ਦਿਨ ਬੀਤ ਗਏ ਸੁਧ ਬਿਸਰ ਗਈ।ਸਾਜਨ ਨੇ ਬੁਰਾਈਆਂ ਜੋੜਕੀਆਂ।

ਹੈ ਨਾਜ਼ ਨਹੀਂ ਐਰਾਜ ਮੰਢੂ।ਰੱਖ ਆਸ ਨ ਥੀ ਗ਼ਮ ਵਾਸ ਮੀਆਂ।

ਬਿਨ ਯਾਰ ਫ਼ਰੀਦ ਨ ਈਦ ਡਿੱਠਮ।ਖਿਲ ਖੇਡਾਂ ਸਾਰੀਆਂ ਵਿਸਰ ਗਈਆਂ।

54

ਦਸਤੋਂ ਪੀਰ ਮੁਗਾਂ ਦੇ

ਦਸਤੋਂ ਪੀਰ ਮੁਗਾਂ ਦੇ।ਪੀਤਮ ਇਸ਼ਕ ਦਾ ਜਾਮ।

ਵਹਦਤ ਕੀਤਾ ਗਲਬਾ।ਭੁਲ ਗਿਆ ਕੁਫਰ ਇਸਲਾਮ।

ਗੁਜ਼ਰੇ ਫਰਜ਼ ਫਰੀਜੇ।ਸੁਨਤ ਕੋ ਭੀ ਸਲਾਮ।

ਕਸ਼ਫ ਹਕੀਕੀ ਆਏ।ਗਏ ਅਜਗਾਸ ਅਹਿਲਾਮ।

ਵਹਦਤ ਜਾਤੀ ਸਭ ਦਾ।ਹੈ ਆਗਾਜ ਇੰਜਾਮ।

ਤਿਖੜੀ ਤੇਗ਼ ਨਫੀ ਦੀ।ਗੈਰ ਕੀਤਾ ਕਤਲਾਮ।

ਬਾਝੋਂ ਸ਼ੁਗਲ ਹਕੀਕੀ।ਬਿਲ ਕੁਲ ਕੂੜ ਕਮਾਮ।

ਕਰ ਤੋਬਾ ਅਗਿਆਰੋਂ।ਪਠੜੇ ਬਿਰਹੋਂ ਪਿਆਮ।

ਤੁਰਤ ਫ਼ਰੀਦ ਫ਼ਰੀਦੋਂ।ਥੀ ਆਜ਼ਾਦ ਤਮਾਮ।

55

ਡੇਹਾਂ ਰਾਤੀ ਸੰਝ ਸਥਾਹੀਂ

ਡੇਹਾਂ ਰਾਤੀ ਸੰਝ ਸਥਾਹੀਂ।ਕਨੜੀਂ ਕਾਣ੍ਹ ਬਜਾਵਮ ਬੀਂਨ।

ਕੁਦਸੀ ਬੰਸੀ ਅਨਹਦ ਅਜ਼ੋਲ।ਰਾਂਝਨ ਫੂਕ ਸੁਣਾਵਮ ਫ਼ਜਲੋਂ।

ਰੱਖ ਰੱਖ ਵਹਦਤ ਦੀ ਆਈਨ।

ਅਸਨੀਨੀਅਤ ਦੀ ਗਈ ਇੱਲਤ।ਔਜ ਥਈ ਸਭ ਹਨਫੀ ਮਿੱਲਤ।

ਸੀਨ ਬਲਾਲ ਦਾ ਬੇਸ਼ਕ ਸ਼ੀਨ।

ਜੋ ਹੈ ਮਰਦ ਮੁਹੱਕਕ ਮੋਕਨ।ਉਸ ਦਾ ਥੀਆ ਸ਼ੈਤਾਨ ਭੀ ਮੋਮਨ।

ਮਿਲਲ ਨਹਲ ਕੁਲ ਕੱਯਮ ਦੀਨ।

ਦਿੱਲੜੀ ਗੈਰੈਂ ਵੈਰੋਂ ਖਾਲੀ।ਸਦਰ ਸਦੂਰ ਵਲਾਇਤ ਵਾਲੀ।

ਰਾਸਖ ਮਾਲਕ ਮੁਲਕ ਯਕੀਨ।

ਮੀਸਾਕਂੋ ਤਾ ਰੋਜ਼ ਹਸ਼ਰ ਦੇ।ਜੂਦੋ ਜੂਦ ਨਸਾਰ ਫ਼ੱਕਰ ਦੇ।

ਦੌਲਤ ਸੁਹਬਤ ਫ਼ਖਰੁਦੀਨ।

ਜ਼ੁਲਮ ਜਹਾਲਤ ਥੀਵਮ ਪਰੇਰੇ।ਕੀਤੇ ਅਦਲ ਅਦਾਲਤ ਦੇਰੇ।

ਆਈ ਤਮਕੀਨ ਤੇ ਗਈ ਤਲਵੀਨ।

ਭੱਠ ਘਤ ਏ ਤਲਬੀਸ ਇਬਲੀਸੀ।ਏ ਦਿਲ ਸਿਖ ਤਦਰੀਸ ਇਦਰੀਸੀ।

ਥੀ ਵਾਰਸ ਫਾਰਾਨ ਤੇ ਸੀਨ।

ਸੌ ਸੌ ਹਮਦ ਤੇ ਲੱਖ ਸ਼ੁਕਰਾਨੇ।ਯਾਰ ਫ਼ਰੀਦ ਲਧੋਸੇ ਖ਼ਾਨੇ।

ਗਈ ਤਸ਼ਵੀਸ਼ ਤੇ ਆਈ ਤਸਕੀਨ।

56

ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ

ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ।ਵੰਜੀਆਂ ਖੂਸ਼ੀਆਂ ਗ਼ਮ ਬੈਠੀ ਪਾਲਾਂ।

ਯਾਰ ਪੁਨਲ ਗਿਆ ਸ਼ਹਿਰ ਡੂੰ।ਥੀ ਰਾਹੀ ਰੋਹੀ ਥਲ ਬਰ ਡੂੰ।

ਬੇਵਾਹੀ ਕਿਉਂ ਆਕਰ ਆਕਰ ਘਰ ਡੂੰ।ਜੁਖ ਜੁਖ ਉਮਰਾਂ ਗਾਲਾਂ।

ਡੇਵਨ ਡੋਡੇ ਸੂਲ ਸਹੇਲੀਆਂ।ਬਦ ਤੀਨਤ ਪੁੱਠੜੀਆਂ ਤੇ ਦਿਲ ਮੈਲੀਆਂ।

ਸੁੰਜਬਰ ਸਾਰੇ ਸੇਹਨ ਹਵੇਲੀਆਂ।ਸਿਰ ਸਾੜਾਂ ਜੀ ਜਾਲਾਂ।

ਪੀਤ ਪਰੀਂਦੀ ਰੋਜ਼ ਸਵਾਈ।ਵਿਸਰੇ ਖਵੇਸ਼ ਕਬੀਲੇ ਭਾਈ।

ਸਟ ਕਰ ਵੀਰਣ ਭੈਣੀ ਮਾਈ।ਸਾਂਵਲ ਤੈਨੂੰ ਭਾਲਾਂ।

ਯਾਰ ਨ ਪਾਂਵਾਂ ਪਈ ਕੁਰਲਾਵਾਂ।ਸੁਹੇ ਸੇਝ ਨੂੰ ਭਾ ਭੜਕਾਵਾਂ।

ਪਿੱਟ ਪਿੱਟ ਰੋ ਰੋ ਬਾਰ ਉਠਾਵਾਂ।ਵੈਣ ਕਰਾਂ ਰੋਹ ਡਾਲਾਂ।

ਲਗੜੀ ਜੁੜ ਕਰ ਚੋਟ ਅੰਦਰ ਵਿੱਚ।ਆਇਮ ਡੋੜੇ ਜ਼ੁਲਮ ਕਹਿਰ ਵਿੱਚ।

ਛਡ ਕਰ ਕਲ੍ਹੜੀ ਰੋਹ ਡੂੰਗਰ ਵਿਚ।ਹੋਤ ਨ ਲਹਮ ਸੰਭਾਲਾਂ।

ਯਾਰ ਫ਼ਰੀਦ ਨ ਲਹਿੰਦਾ ਸਾਰਾ।ਸਹਿੰਦੀ ਸਾੜੇ ਸੂਲ ਹਜ਼ਾਰਾਂ।

ਰੱਤ ਰੋ ਰੋ ਕਰ ਰਾਤ ਗੁਜ਼ਾਰਾਂ।ਡੁੱਖ਼ ਡੁਖਦੀਂ ਡੇਂਹ ਢਾਲਾਂ।

57

ਡੇਂਹ ਰਾਤੀਂ ਇਸ਼ਕ ਸਤਾਵੇ

ਡੇਂਹ ਰਾਤੀਂ ਇਸ਼ਕ ਸਤਾਵੇ।ਜ਼ਰ ਘਰ ਵਰ ਰੋਗ ਵਧਾਵੇ।

ਥਲ ਰੇਖਾਂ ਝਰ ਬਰ ਦੇਰੇ।ਹਰ ਭਿਟ ਭਿਟ ਨਾਲ ਬਸੇਰੇ।

ਸਰ ਸੂਲਾ ਛਕਦੇ ਸਿਹਰੇ।ਗਲ ਹਿਜਰ ਦਾ ਹਾਰ ਸਹਾਵੇ।

ਦਿਲ ਲੁਟ ਗਿਆ ਜੋਗੀ ਰਾਵਲ।ਸੈ ਪੂਰ ਡੁਖਾਂ ਦੇ ਪਲ ਪਲ।

ਹਰ ਵਕਤ ਕਹਾਂ ਹੱਥ ਮਲ ਮਲ।ਮੁੱਠਾਂ ਨੇੜਾ ਕੋਈ ਨ ਲਾਵੇ।

ਰੋਹ ਕੋਝੇ ਕਾਲੀਆਂ ਧਾਰਾਂ।ਪੌਂ ਚੁਭਨ ਬਬੂਲ ਹਜ਼ਾਰਾਂ।

ਸਰ ਕਹਿਰ ਕਲੂਰ ਦੀਆਂ ਮਾਰਾਂ।ਡੁੱਖ ਹਰ ਵੇਲ੍ਹੇ ਤਨ ਤਾਵੇ।

ਦਿਲ ਦੂਦ ਗ਼ਮਾਂ ਦੇ ਦੁੱਖ ਦੇ।ਜੀ ਹਰ ਵੇਲ੍ਹੇ ਪਿਆ ਜੁਖਦੇ।

ਗਏ ਗੁਜ਼ਰ ਡਿਹਾੜੇ ਸੁਖ ਦੇ।ਮੋਈ ਜਿੰਦੜੀ ਸੋਜ਼ ਨਿਭਾਵੇ।

ਹੈ ਦਰਦ ਅਵੱਲੜਾ ਪੁੱਠੜਾ।ਕਿਉਂ ਪੇਸ਼ ਪਿਉਮ ਏ ਕੁੱਠੜਾ।

ਕੁਝ ਘਟੇ ਨ ਗਾਟੇ ਤਰੁੱਟੜਾ।ਹੱਥੋਂ ਮਰਹਮ ਜ਼ਖ਼ਮ ਫਟਾਵੇ।

ਜਿਨ ਰਾਖਸ ਸੁੰਜੜੀਆਂ ਜਾਹੀਂ।ਰਿੱਛ ਬਾਂਦਰ ਬੂਜ਼ ਬਲਾਈਂ।

ਥਏ ਸਾਥੀ ਸੰਜ ਸਬਾਹੀਂ।ਮੁੱਠੀ ਔਖੀ ਉੱਮਰ ਵਿਹਾਵੇ।

ਆਏ ਪੇਸ਼ ਫ਼ਰੀਦ ਗਪਾਟੇ।ਅੰਗ ਤਰੁਟਨ ਤੇ ਸਰ ਫਾਟੇ।

ਲੱਖ ਰੋੜਾਂ ਸਹੰਸ ਚਕਾਟੇ।ਤੱਤੀ ਬੇਵਸ ਥੀ ਕੁਰਲਾਵੇ।

58

ਡੇਸ ਸੁਹਾ ਸਾਂਵਲ ਅਜ ਕਲ

ਡੇਸ ਸੁਹਾ ਸਾਂਵਲ ਅਜ ਕਲ।ਨਾ ਤਾਵੇਸਾਈਂ ਮਰ ਜਲ ਗਲ।

ਵਹਟ ਮੇਂ ਵਸਦਾ ਮੈਂਧੜਾ।ਸ਼ਹਿਰ ਲੋਦਰਵੇ ਮੋਮਲ।

ਕਨੜੀਂ ਖਾਵਨ ਸੇਂਗੀਆਂ।ਕਰ ਕਰ ਕੂੜੀ ਕਲ ਕਲ।

ਤੌਂ ਬਿਨ ਨਜ਼ਰਮ ਓਪਰੀਆਂ।ਤੋੜੀਂ ਸਾਧਾਂ ਸੋਮਲ।

ਸੜ ਗਈ ਸੇਝ ਸੁਹਾਗੜੀ।ਫਾਟੇ ਫਾਟੇ ਡੋੜੇ ਮਲ ਮਲ।

ਸੁਰਖੀ ਲਹਿ ਗਈ ਵਹਿ ਗਏ।ਰੋ ਰੋ ਸੁਰਮੇ ਕਾਜਲ।

ਸਿਕ ਸਿਰ ਮਾਰਮ ਸਾਂਗਰਾਂ।ਤਾਘਾਂ ਤਾਨੁਮ ਵਲ ਵਲ।

ਸੂਲ ਅੰਦੋਹ ਅੰਦੇਸੜੇ।ਮਲ ਮਲ ਆਵਨ ਪਲ ਪਲ।

ਭੈਣੀਂ, ਦਾਈਆਂ ਡਰਾਨੜੀਆਂ।ਅਮੜੀ, ਵੀਰਨ, ਬਾਬਲ।

ਕੌਨ ਹੈ ਦਰਦ ਫਰੀਦ ਦਾ।ਤੌਂ ਬਿਨ ਦਾਰੂ ਦਰਮਲ।

59

ਢੋਲਣ ਤੈਡੀ ਸਿਕ ਢੇਰ ਹਮ

ਢੋਲਣ ਤੈਡੀ ਸਿਕ ਢੇਰ ਹਮ।ਤਾਘਾਂ ਘਣੀਆਂ ਚਾਹੀਂ ਬਹੂੰ।

ਖਪ ਖਪ ਕਰਾਂ ਆਹੀਂ ਬਹੂੰ।ਤਪ ਤਪ ਉੱਠਨ ਭਾਈਂ ਬਹੂੰ।

ਖਸੀ ਦਿਲ ਮਹੀਂ ਦੇ ਚਾਕ ਹੈ।ਜੀਅੜਾ ਸਦਾ ਗ਼ਮਨਾਕ ਹੈ।

ਤਨ ਚੂਰ ਸੀਨਾ ਚਾਕ ਹੈ।ਸਰ ਧੂੜ ਮੂੰਹ ਪਾਹੀਂ ਬਹੂੰ।

ਲਗਾ ਸਖਤ ਡੁੱਖੜਾ ਰੋਗ ਹੈ।ਬੇ ਪੀਰ ਦਿਲ ਨੂੰ ਜੋਗ ਹੈ।

ਤੱਤੀ ਪਈ ਭੋਗੇਂਦੀ ਭੋਗ ਹੈ।ਰੋ ਰੋ ਕਰੇ ਧਾਈਂ ਬਹੂੰ।

ਮਾਹੀ ਪੁਨਲ ਦਿੱਲੜੀ ਲੁੱਟੀ।ਦਿਲ ਲੁੱਟ ਕੇ ਥੀਆ ਰਾਹੀ ਪੁੱਠੀ।

ਰੁਲ ਰੁਲ ਥੱਕੀ ਫਿਰ ਫਿਰ ਹੁੱਟੀ।ਬੂਟੇ ਲਈਆਂ ਕਾਹੀਂ ਬਹੂੰ।

ਜਡਾਂ ਦਿਲ ਨੂੰ ਤੈਡੀ ਚਾਹ ਥਈ।ਸੱਟ ਸੇਝ ਥਲ ਦੇ ਰਾਹ ਥਈ।

ਸੁੰਜਬਰ ਕਲ੍ਹੀ ਬੇ ਵਾਹ ਥਈ।ਛੱਡ ਆਸਰੈ ਵਾਹੀਂ ਬਹੂੰ।

ਗੁਜਰੀ ਫ਼ਰੀਦ ਆਖ਼ਰ ਉਮਰ।ਆਈ ਨ ਦਿਲਬਰ ਦੀ ਖ਼ਬਰ।

ਢੂੰਢਾਂ ਜੰਗਲ ਝਰ ਬਰ ਬਹਰ।ਤਕ ਤਕ ਰਹਾਂ ਰਾਹੀਂ ਬਹੂੰ।

60

ਦਿਲ ਦਮ ਦਮ ਦਰਦੋਂ ਮਾਂਦੀ ਹੈ

ਦਿਲ ਦਮ ਦਮ ਦਰਦੋਂ ਮਾਂਦੀ ਹੈ।ਸਿਕ ਡਿੱਠੜੀਂ ਬਾਝ ਨ ਲਹਿੰਦੀ ਹੈ।

ਹਿਜਰ ਦੀਆਂ ਗੁਜ਼ਰੀਆਂ ਡੁੱਖੀਆਂ ਰਾਤੀਂ।ਮਾ ਪਿਉ ਖਵੇਸ਼ ਨ ਪੁੱਛਦੀਂ ਬਾਤੀਂ।

ਸੇਂਗੀਆਂ ਸੁਰਤੀਆਂ ਲਹਿਨ ਨ ਤਾਤੀਂ।ਮੁੱਠੜੀ ਪਈ ਤੜਫਾਂਦੀ ਹੈ।

ਚਾਕ ਮਹੀਂਦਾ ਮਨ ਨੂੰ ਭਾਨੜਾਂ।ਭੁਲ ਗਿਆ ਸਾਰਾ ਰਾਜ਼ ਬਬਾਂਨੜਾਂ।

ਘੋਲਾਂ ਸੇਜ ਤੇ ਤੋਲ ਵਹਾਨੜਾਂ।ਬੇਟ ਦੀ ਰੀਤ ਸੁਹਾਂਦੀ ਹੈ।

ਰਾਂਝਨ ਜੋਗੀ ਮੇਰਾ ਮੀਤਾ।ਦਿਲ ਨੂੰ ਜਿਸਨੇ ਜਾਦ ਕੀਤਾ।

ਇਸ਼ਕ ਤਹੀਂਦਾ ਲੂੰ ਲੂੰ ਸੀਤਾ।ਰਗ ਰਗ ਮੂਲ ਨ ਵਾਂਦੀ ਹੈ।

ਭਾਣਾ ਯਾਰ ਦਾ ਮਨ ਮਾਨੜਾਂ।ਸਾੜਾਂ ਝੰਗ ਤੇ ਸ਼ਹਿਰ ਮਘਿਆਨੜਾਂ।

ਪਾ ਮਸਕੀਨੀ ਸੱਟਸਾਂ ਮਾਨੜਾਂ।ਜਿੰਦੜੀ ਝੋਕ ਗ਼ਮਾਂ ਦੀ ਹੈ।

ਗੁਜ਼ਰਿਆ ਵੇਲ੍ਹਾ ਹੱਸਣ ਖਿਲਣ ਦਾ।ਆਇਆ ਵਕਤ ਫ਼ਰੀਦ ਚਲਣ ਦਾ।

ਔਖਾ ਪੈਂਡਾ ਦੋਸਤ ਮਿਲਣ ਦਾ।ਜਾਨ ਲਬਾਂ ਤੇ ਆਂਦੀ ਹੈ।

61

ਦਿਲ ਦਰਦੋਂ ਹੁਣ ਹਾਰੀ ਵੋ ਯਾਰ

ਦਿਲ ਦਰਦੋਂ ਹੁਣ ਹਾਰੀ ਵੋ ਯਾਰ।ਵਲ ਕਰੀਂ ਹਾ ਕਾਰੀ ਵੋ ਯਾਰ।

ਜ਼ੁਲਫ ਸਿਆਹ ਥੀ ਨਾਗ ਵਿਰਾਧੇ।ਡੰਗ ਮਰੇਂਦੇ ਕਾਰੀ ਵੋ ਯਾਰ।

ਲੂੰ ਲੂੰ ਸੀੜ੍ਹਾਂ ਜਾਰੀ ਵੋ ਯਾਰ।

ਸਾਂਵਲ ਆਵੀਂ ਨਾ ਤਰਸਾਵੀਂ।ਮੌਸਮ ਚੇਤਰ ਬਹਾਰੀ ਵੋ ਯਾਰ।

ਘਰ ਘਰ ਥਈ ਗੁਲਜ਼ਾਰੀ ਵੋ ਯਾਰ।

ਯਾਰੀ ਲਾ ਕਰ ਯਾਦ ਨ ਕੀਤੋ।ਜਿੰਦੜੀ ਮੁਫਤ ਅਜ਼ਾਰੀ ਵੋ ਯਾਰ।

ਡਿਠੜੀ ਤੈਡੜੀ ਯਾਰੀ ਵੋ ਯਾਰ।

ਸਟ ਕਰ ਕਲ੍ਹੜੀ ਤੇ ਬੇ ਵਾਹੀ।ਕੀਤੋ ਕੇਚ ਤਿਆਰੀ ਵੋ ਯਾਰ।

ਹੈ ਹੈ ਬੇ ਨਰਵਾਰੀ ਵੋ ਯਾਰ।

ਸ਼ਾਹ ਬਿਰਹੋਂ ਦੇ ਡਿਤਰਮ ਔਹਦਾ।ਗਾਲ੍ਹੀਂ ਦੀ ਸਰਦਾਰੀ ਵੋ ਯਾਰ।

ਖਲਅਤ ਸ਼ਹਿਰ ਖਵਾਰੀ ਵੋ ਯਾਰ।

ਸਿਕ ਮਹੀਂਵਾਲ ਦੀ ਲੋੜ ਲੁੜਾਇਮ।ਮੈਂ ਮੁਠੜੀ ਮਨਤਾਰੀ ਵੋ ਯਾਰ।

ਕੋਝੀ ਰਾਤ ਅੰਧਾਰੀ ਵੋ ਯਾਰ।

ਡੇ ਕਰ ਦਲਬੇ ਕੂੜ ਦਿਲਾਸੇ।ਲੁਟ ਨੀਤੋ ਦਿਲ ਸਾਰੀ ਵੋ ਯਾਰ।

ਮੈਂ ਵਾਰੀ ਲਖ ਵਾਰੀ ਵੋ ਯਾਰ।

ਥਲ ਬਰ ਰੋਹੀ ਰੋਹੀਂ ਰਾਵੀਂ।ਰੁਲਦੀ ਡੁਖੜੀ ਮਾਰੀ ਵੋ ਯਾਰ।

ਬਾਰ ਬਿਰਹੋਂ ਸਿਰ ਬਾਰੀ ਵੋ ਯਾਰ।

ਯਾਰ ਫ਼ਰੀਦ ਨ ਆਇਮ ਵੇੜ੍ਹੇ।ਹਰ ਦਮ ਮੂੰਝ ਮੂੰਝਾਰੀ ਵੋ ਯਾਰ।

ਰੋਂਦੀਂ ਉਮਰ ਗੁਜ਼ਾਰੀ ਵੋ ਯਾਰ।

62

ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ

ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ।

ਬਿਰਹੋਂ ਬਾਰੇ ਬਰੋਚਲ ਦੇ ਬੀਆਬਾਂ ਦਸ਼ਤ ਰੁਲਵਾਏ।

ਕੇਹਾਂ ਗਮ ਦੀਆਂ ਬਾਤੀਂ ਡੁੱਖੀ ਹੈ ਦਿਲ ਡੇਹਾਂ ਰਾਤੀਂ।

ਖ਼ੁਦਾ ਰਾ ਹਾਲੇ ਜ਼ਾਰਮ ਬੀਂ ਕਿ ਦਸਤੇਮ ਵ ਬੇ ਪਾਏ।

ਬਮਾ ਤਾਲਿਆ ਸ਼ੁਦਾ ਪੁਰ ਕੀ ਨਜ਼ਾਰਮ ਬੇ ਦਿਲੋ ਗ਼ਮਗੀਂ।

ਨ ਪੈਂਦਾ ਯਾਰ ਹੈ ਝਾਤੀ ਅਜਣ ਡੁੱਖੜੇ ਨ ਪਾਦਾਏ।

ਸਜਨ ਵਸ ਰਸ ਡਖਾਂਇਮ ਚਸ ਸੁਰੀਝੀਂ ਪੇਕੜੀਂ ਬਸ ਬਸ।

ਦਿਲ ਦੀਵਾਨਾ ਬਾਹਰ ਕਸ ਨ ਦਾਰਦ ਹੇਚ ਪਰਵਾਏ।

ਹਮੇਸ਼ਾ ਮੂੰਝ ਵਾਧੀ ਹੈ ਸੁੰਜੀ ਸਖ਼ਤੀ ਜ਼ਿਆਦੀ ਹੈ।

ਸਦਾ ਸੂਲਾਂ ਦੀ ਸ਼ਾਦੀ ਹੈ ਮੈਂ ਅਪਨੇ ਬਖ਼ਤ ਅਜ਼ਮਾਏ।

ਡੇਹਾਂ ਡੋੜੀ ਖਰਾਬੀ ਹੈ ਕਲਕ ਹੈ ਇਜ਼ਤਰਾਬੀ ਹੈ।

ਨਮਾਸਾਂ ਜੀ ਅਜ਼ਾਬੀ ਹੈ ਨ ਆਪ ਆਏ ਨ ਬੁਲਵਾਏ।

ਜ਼ੇ ਇਸ਼ਕ ਆਰਜ਼ ਰੰਗੀਂ ਚੂ ਲਾਲਾ ਦਾਗ਼ਹਾ ਦੇਰੀਨ।

ਕੀਤੀਆਂ ਹਨ ਦਿਲ ਅੰਦਰ ਜਾਹੀਂ ਕਡੀਂ ਰੱਬ ਯਾਰ ਮਲਵਾਏ।

ਬਗ਼ੈਰ ਅਜ਼ ਮਨ ਕਿਰਾ ਸ਼ਾਇਦ ਫ਼ਰੀਦ ਈਂ ਮਰਮਰਾ ਬਾਇਦ।

ਡੁਖੇ ਪੈਂਦੇ ਤੇ ਡੁੱਖ਼ ਬੇਹਦ ਮਮੀਂ ਰਾਖਸ ਤੇ ਰਿੱਛ ਸਾਏ।

63

ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ

ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ।ਹਰਦਮ ਵੱਸੀਂ ਪੀਆਂ ਤੂੰ ਸਾਡੜੇ ਨੇੜੇ।

ਸੰਗੀਆਂ ਸੁਰਤੀਆਂ ਹਕ ਹਮਸਾਏ।ਗਿਲੜੇ ਕਰਨ ਵੇਖ ਵੇ।

ਮਾਂ ਪਿਉ ਵੀਰਨ ਭੈਣ ਭਣੀਜੀਆਂ।ਜੁੜ ਜੁੜ ਲਾਂਵਿਨ ਝੇੜੇ।

ਜਗਤਾਂ ਮਾਰਨ ਪੇਕੇ ਪਤਣੇ।ਹਾਸੇ ਕਰਨ ਸੋਰੀਜੇ।

ਉੱਠਦੀਂ ਬਹਿੰਦੀਂ ਟੁਰਦੀਂ ਫਿਰਦੀਂ।ਸੱਸ ਨਨਾਣ ਕਹੇੜੇ।

ਚੂਚਕ ਚਾਕ ਤੈਡਾ ਤੂੰ ਮਾਲਕ।ਸਰ ਸਰ ਵਾਹ ਦਾ ਵਾਰਸ।

ਮੰਝੀਆਂ ਤੈਡੀਆਂ ਝੋਕਾਂ ਤੈਡੀਆਂ।ਕੂੜੇ ਛੋੜ ਬਖੇੜੇ।

ਕੌਨ ਹੈ ਕਾਜ਼ੀ ਰਿਸ਼ਵਤ ਰਾਜੀ।ਕੌਨ ਸਿਆਲ ਦੇ ਖੇੜੇ।

ਬਾਝ ਖ਼ੁਦਾ ਦੇ ਝਗੜੇ ਝੇੜੇ।ਸਾਡੇ ਕੌਨ ਨਬੇੜੇ।

ਡੂੰ ਡਹੇਂਦੇ ਨਾਹਕ ਦਾਵੇ।ਓੜਕ ਨਾਹਕ ਥੀਂਦੇ।

ਰਾਂਝਨ ਤੇ ਮੈਂ ਹੱਸ ਰੱਸ ਵੱਸੂੰ।ਸੜ ਸੜ ਮਰਸਨ ਖੇੜੇ।

ਜੋ ਜੋ ਲੇਖ ਮੱਥੇ ਦੇ ਆਹੇ।ਆਖ਼ਰ ਵਹਾ ਮਿਲਿaੁਸੇ।

ਜਿੰਦੜੀ ਛੁੱਟਣ ਫ਼ਰੀਦ ਹੈ ਮੁਸ਼ਕਲ।ਵੇੜਿਆਂ ਇਸ਼ਕ ਅਵੈੜੇ।

64

ਦਿਲ ਇਸ਼ਕ ਮਚਾਈ ਅੱਗ ਸਾਈਂ

ਦਿਲ ਇਸ਼ਕ ਮਚਾਈ ਅੱਗ ਸਾਈਂ।ਡੁੱਖ਼ ਸੋਜ਼ ਰਚਿਆ ਰਗ ਰਗ ਸਾਈਂ।

ਘਰ ਘਰ ਮਿਲ ਗਏ ਹੋਕੇ।ਕਿਬਲਾ ਯਾਰ ਦੀ ਝੋਕੇ।

ਈ ਜਗ ਤੇ ਊਂ ਜਗ ਸਾਈਂ।

ਦਿਲਬਰ ਦੂਰ ਸਿਧਾਨੜਾਂ।ਸਾੜਾਂ ਤੂਲ ਵਿਹਾਨੜਾਂ।

ਜੀਵਾਂ ਕੈਂਦੇ ਲਗ ਸਾਈਂ।

ਹੋਰ ਨਹੀਂ ਕਈ ਬਾਕੀ।ਏਹਾ ਜ਼ਾਤ ਸਿਫ਼ਾਤੀ।

ਹਾਂ ਦਿਲਦਾਰ ਦਾ ਸਗ ਸਾਈਂ।

ਮਨ ਮੁੰਝਾ ਤੱਨ ਟੁੰਡੇ।ਲਿੰਗ ਮੈਲੇ ਸਿਰ ਭੋਂਡੇ।

ਸੂਲ ਆਵਣ ਕਰ ਵੱਗ ਸਾਈਂ।

ਬਿਰਹੋਂ ਰੂਹ ਹਯਾਤੀ।ਗ਼ਮ ਹੈ ਬੇਲੀ ਸਾਥੀ।

ਦਰਦਾਂ ਦੀ ਹਮ ਤੱਗ ਸਾਈਂ।

ਹਾਲ ਫ਼ਰੀਦ ਖਵਾਰੇ।ਦਿਲੜੀ ਜ਼ਾਰ ਨਜ਼ਾਰੇ।

ਕੀਤਮ ਹਿਜਰ ਅਲੱਗ਼ ਸਾਈਂ।

65

ਦਿਲ ਮਸਤ ਮਹਵ ਖਿਆਲ ਹੈ

ਦਿਲ ਮਸਤ ਮਹਵ ਖਿਆਲ ਹੈ।ਸਰੇ ਮੁ ਤਫ਼ਾਵਤ ਨ ਸਹੂੰ।

ਏ ਖ਼ਿਆਲ ਐਨ ਵਸਾਲ ਹੈ।ਤੇ ਕਮਾਲ ਹੈ ਨ ਕਿ ਹੈ ਜਨੂੰ।

ਅਸਲ ਅਲ-ਅਸੂਲ ਸ਼ਿਹਦਤੁਨ।ਹਮਾ ਸੂ ਬਸੂ ਹਮਾ ਕੂ ਬਕੂ।

ਚਿਹ ਸ਼ਹੂਦ ਐ ਬਐਨਹੀ।ਨਹੀਂ ਫੁਰਸਤ ਇਤਨੀ ਕਿ ਦਮ ਭਰੂੰ।

ਜੋ ਮਕਾਨ ਥਾ ਬਨ ਗਿਆ ਲਾ ਮਕਾਨ।ਜੋ ਨਿਸ਼ਾਨ ਥਾ ਹੋ ਗਿਆ ਬੇਨਿਸ਼ਾਨ।

ਸਦਾ ਇਸਮ ਵ ਰਸਮ ਜ਼ਮਨ ਦਵਾਂ।ਅੱਲਾ ਅਪਨੇ ਆਪ ਕੋ ਕਿਆ ਕਹੂੰ।

ਨ ਅਯਾਨ ਹੈ ਨ ਨਿਹਾਂ ਹੈ।ਨ ਬਿਆਨ ਹੈ ਨ ਧਿਆਨ ਹੈ।

ਨ ਰਹਾ ਇਹ ਜਿਸਮ ਨ ਜਾਨ ਹੈ।ਕੇਹਾਂ ਡੋਸ ਹੋਸ਼ ਹਵਾਸ ਕੂੰ।

ਸ਼ੁਦ ਅਕਸ ਦਰ ਅਕਸ ਈਂ ਬਨਾ।ਕਿ ਫ਼ਨਾ ਬੱਕਾ ਹੈ ਬੱਕਾ ਫ਼ਨਾ।

ਬਾਕੀ ਨਮਾਨਦ ਬਜੁਜ਼ ਅਨਾ।ਕੱਥ ਓਤੇ ਤੂੰ ਕੱਥ ਹਾਂ ਤੇ ਹੂੰ।

ਕਡੀਂ ਸ਼ੋਰ ਦੇ ਸਤਵਾਤ ਹਨ।ਕਡੀਂ ਜ਼ੋਰ ਦੇ ਸ਼ਤਹਾਤ ਹਨ।

ਕਈ ਕਿਸਮ ਦੇ ਬਕਵਾਤ ਹਨ।ਸਤੂਨ ਦੇ ਬਤੂਨ ਬਤੂਨ ਦੇ ਸਤੂਨ।

ਉੱਠ ਗਈ ਫ਼ਰੀਦ ਹਵਸ ਮੁੰਢੋ।ਨ ਰਹਾ ਹਈ ਵਸ ਹਿਕ ਖ਼ਸ਼ ਮੁੰਢੋ।

ਕਸੇ ਕਸ ਹੋ ਕਸ ਨਾਕਸ ਮੁਢੋ।ਚੁੱਪ ਚਾਪ ਫੇਲ ਫ਼ਸਾਦ ਤੋਂ।

66

ਦਿਲ ਨੂੰ ਮਾਰ ਮੁੰਝਾਇਮ

ਦਿਲ ਨੂੰ ਮਾਰ ਮੁੰਝਾਇਮ।ਨਿੱਤ ਦੇ ਦਰਦ ਅੰਦੇਸ਼ੇ।

ਵਸ ਨੇੜੇ ਚਾਕ ਮਹੀਂਦਾ।ਤੌਂ ਬਾਝ ਏ ਹਾਲ ਸੁੰਜੀਦਾ।

ਜ਼ਖਮੀ ਸੀਨੇ ਚਿਕਦੇ ਰੇਸ਼ੇ।

ਡੁਖ ਡੁਹੇਲੀਆਂ ਡੋੜ ਡੁੜਾਪੇ।ਸੈ ਸਾੜੇ ਲੱਖ ਸੂਲ ਸੜਾਪੇ।

ਵੈਣ ਸਿਆਪੇ ਸਾਡੇ ਪੇਸ਼ੇ।

ਏ ਗਮਜ਼ੇ ਨਾਜ਼ ਨਿਹੋਰੇ।ਏ ਇਸ਼ਵੇ ਜ਼ੋਰੇਂ ਤੇਰੇ।

ਸਰ ਸਾਂਗਾਂ ਤਨ ਮਨ ਤੇਸ਼ੇ।

ਬੱਠ ਬਿਰਹੋਂ ਬਰਾਬਰ ਵੈਰੀ।ਚਾ ਕੀਤੁਸ ਕੋਲੇ ਕੀਰੀ।

ਜ਼ੁਲਮੀਂ ਮਜ਼ਹਬ ਕਾਖ਼ ਕੇਸ਼ੇ।

ਕਿਆ ਧਾਂ ਫ਼ਰੀਦ ਸੁਨਾਵਾਂ।ਕਿਆ ਰੋ ਰੋ ਜਗਤ ਰੋਆਵਾਂ।

ਮਸਤਕ ਲਿੱਖੜੀ ਆਈ ਪੇਸ਼ੇ।

67

ਦਿੱਲੜੀ ਦਰਦੋਂ ਟੋਟੇ ਟੋਟੇ

ਦਿੱਲੜੀ ਦਰਦੋਂ ਟੋਟੇ ਟੋਟੇ।ਪੁਰਜ਼ੇ ਪੁਰਜ਼ੇ ਜ਼ੱਰੇ ਵੋ ਜ਼ੱਰੇ।

ਇਸ਼ਰੇ ਗ਼ਮਜ਼ੇ ਨਾਜ਼ ਨਹੋਰੇ।ਨਖਰੇ ਟੱਖਰੇ ਜ਼ੋਰੇ ਤੋਰੇ।

ਖ਼ੂਨ ਕਰੇਂਦੇ ਜ਼ਰੇ ਵੋ ਜ਼ਰੇ।

ਆਪੇ ਅਪਣਾਂ ਸੋਹਾਂ ਕੀਤੋ।ਆਪੇ ਅਪਨੀ ਜਾਤੇ ਨੀਤੋ।

ਹੁਣ ਕਿਉਂ ਥੀਂਬੀਂ ਪਰੇ ਵੋ ਪਰੇ।

ਗੂੜ੍ਹੇ ਨੈਨ ਤੇ ਜ਼ੁਲਫਾਂ ਕਾਲੀਆਂ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀਆਂ।

ਜੈਂ ਬਿਨ ਮੂਲ ਨ ਸਰੇ ਵੋ ਸਰੇ।

ਪਲਪਲ ਤੀਰ ਨਿਗਾਹ ਦੇ ਫੱਲੜੇ।ਵਲਵਲ ਪੇਚ ਜ਼ੁਲਫ ਦੇ ਵੱਲੜੇ।

ਬੇ ਵੱਸ ਕੇਂਵੀਂ ਕਰੇ ਵੋ ਕਰੇ।

ਮੂੰਝ ਮੁੰਝਾਰੀ ਦਰਦ ਅੰਦੇਸ਼ੇ।ਡੇਹਾਂ ਰਾਤ ਫ਼ਰੀਦ ਦੇ ਪੇਸ਼ੇ।

ਹਿਜਰੋਂ ਜਿੰਦੜੀ ਡਰੇ ਵੋ ਡਰੇ।

68

ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ

ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ।ਛੱਡ ਗਿਆ ਢੋਲਾ ਯਾਰ ਆਜ਼ਾਰੀ।

ਇਸ਼ਕ ਨਹੀਂ ਕਈ ਭਾਹ ਗ਼ਜ਼ਬ ਦੀ।ਸੜਦੀ ਜਲਦੀ ਜਾਨ ਵਿਚਾਰੀ।

ਆਸ਼ਕ ਫਿਰਦੇ ਮਸਤ ਮਵਾਲੀ।ਸਰ ਕੁਰਬਾਨ ਕਰਨ ਲਖ ਵਾਰੀ।

ਦਰਦ ਅੰਦੋਹ ਤੇ ਸੂਲ ਹਜ਼ਾਰਾਂ।ਲਾ ਕਰ ਯਾਰੀ ਯਾਰ ਵਿਸਾਰੀ।

ਸੈਦ ਕਰੇਂਦੇ ਮੁਰਗ ਦਿਲੇਂਦੇ।ਨਾਜ਼ੋ ਅਦਾ ਹਿਨ ਬਾਜ਼ ਸ਼ਿਕਾਰੀ।

ਚਸ਼ਮਾਂ ਸ਼ੋਖ ਬਹਾਦਰ ਜੰਗੀ।ਪਲਕਾਂ ਧਰਦੀਆਂ ਦਸਤ ਕਟਾਰੀ।

ਜਿੰਦ ਫ਼ਰੀਦ ਬਚੇ ਹੁਣ ਕੇਂਵੇਂ।ਨੈਨਾਂ ਖ਼ਦੰਗ ਚਲਾਈ ਕਾਰੀ।

69

ਦਿਨ ਰੈਨ ਦਿਲ ਹੈਰਾਨ ਹੈ

ਦਿਨ ਰੈਨ ਦਿਲ ਹੈਰਾਨ ਹੈ।ਆਸਾਇਸ਼ ਨ ਪਾਇਮ ਹਿੱਕ ਘੜੀ।

ਸਰ ਟੁੱਕੜੇ ਟੁੱਕੜੇ ਹੋ ਗਿਆ।ਤਨ ਮਨ ਜਲਿਆ ਲੂੰ ਲੂੰ ਸੜੀ।

ਦਰਿਆ ਬਿਰਹੋਂ ਦਾ ਤਾਰ ਹੈ।ਹਰ ਮੌਜ ਆਦਮ ਖਵਾਰ ਹੈ।

ਨ ਪਾਰ ਨ ਉਰਵਾਰ ਹੈ।ਔਖੀ ਅੜਾਹੀਂ ਆ ਅੜੀ।

ਏਹਾ ਹੈ ਹਕੀਕਤ ਹਾਲ ਦੀ।ਸਾਰੀ ਉੱਮਰ ਰਹੀ ਭਾਲਦੀ।

ਕਈ ਕਲ ਨ ਪਈ ਮਹੀਂਵਾਲ ਦੀ।ਬੇਵੱਸ ਤੱਤੀ ਲਹਿਰੀਂ ਲੁੜ੍ਹੀ।

ਸਾਥੀ ਪੁੱਨਲ ਛੱਡ ਗਿਉਂ ਪਰੇ।ਜੈਂ ਬਾਝ ਹਿਕ ਪਲ ਨ ਸਰੇ।

ਫਿਰ ਫਿਰ ਡੂੰਗਰ ਘਾਟੀਆਂ ਦੱਰੇ।ਸਿਕ ਸਾਥ ਵੰਜ ਭੋਇ ਵਿੱਚ ਵੜੀ।

ਹੁਣ ਇਸ਼ਕ ਆਦਲ ਮੂੰ ਪਿਆ।ਹੋਸ਼ੋ ਹੁਨਰ ਜ਼ਾਇਆ ਥਿਆ।

ਸਬ ਮਹਵ ਮਨਸੀ ਹੋ ਗਿਆ।ਜੋ ਕੁੱਝ ਸਿਖੀ ਜੋ ਕੁਝ ਪੜ੍ਹੀ।

ਥਈ ਦਿਲ ਫ਼ਰੀਦ ਆਗਾਹ ਹੈ।ਹਰ ਜਾ ਜਲੂਸੇ ਸ਼ਾਹ ਹੈ।

ਬਾਦਲ ਮੂੰ ਜ਼ਾਹਰ ਮਾਹ ਹੈ।ਜਬ ਝੱੜ ਗਈ ਮਨ ਕੀ ਝੜੀ।

70

ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ

ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ।ਸਭੋ ਰਮਜ਼ ਖ਼ਫੀ ਹੁਣ ਥੀਵਮ ਜੱਲੀ।

ਸਭ ਜਲਵਾ ਨੂਰ ਜ਼ਹੂਰ ਡਿੱਸੇ।ਯਾ ਐਮਨ ਤੇ ਯਾ ਤੂਰ ਡਿੱਸੇ।

ਗਈ ਗ਼ਬਿਤ ਐਨ ਹਜੂਰ ਡਿੱਸੇ।ਦਿਲ ਵੰਜ ਦਿਲਬਰ ਦੇ ਸਾਥ ਰਲੀ।

ਹੈ ਕਸ਼ਫ਼ ਕਮਾਲ ਦੀ ਬਾਤ ਅਜਬ।ਹੈ ਵਜਦ ਤੇ ਹਾਲ ਦੀ ਘਾਤ ਅਜਬ।

ਹੈ ਵਸਲ ਵਸਾਲ ਦੀ ਰਾਤ ਅਜਬ।ਮੁੱਠੀ ਗੈਰ ਦੀ ਜ਼ਾਤ ਸਿਫ਼ਾਤ ਜਲੀ।

ਕਡੀਂ ਤੈਰ ਅਰੂਜ਼ ਦਾ ਹਾਲ ਬਣੇ।ਕਡੀਂ ਸੈਰ ਨਜ਼ੂਲ ਦੀ ਚਾਲ ਬਣੇ।

ਜੋ ਹਿਜਰ ਹੈ ਆਨ ਵਸਾਲ ਬਣੇ।ਸਾਰੇ ਸੂਲ ਸੜੇ ਸਾਰੀ ਮੂੰਝ ਟਲੀ।

ਜਲ ਖ਼ਾਕ ਤੇ ਖੋਟ-ਖਪੋਟ ਗ਼ੁਮਾਂ।ਗੁਮ ਹੋ ਗਿਆ ਗ਼ੈਰ ਦਾ ਨਾਮ ਨਿਸ਼ਾਨ।

ਥਿਆ ਨੂਰ ਵਜੂਦ ਸਹੂਦ ਅਯਾਂ।ਘਰ ਬਾਰ ਗਲੀ ਬਾਜ਼ਾਰ ਮਿਲੀ।

ਜਥਾਂ ਭਾਲ ਡੱੇਖ਼ਾਂ ਤਥੇ ਰਾਜ਼ ਡਿੱਸੇ।ਸਭ ਹੁਸਨ ਦੇ ਨਾਜ਼ ਨਵਾਜ਼ ਡਿੱਸੇ।

ਸਭ ਸੋਜ਼ ਫ਼ਰੀਦ ਨੂੰ ਸਾਜ਼ ਡਿੱਸੇ।ਹਮਾ ਓਸਤ ਸੁਝਾਈ ਰੀਤ ਭਲੀ।

71

ਡਿੱਠੜੀ ਯਾਰ ਭਲਾਈ

ਡਿੱਠੜੀ ਯਾਰ ਭਲਾਈ।ਹਿੱਕ ਤਿਲ ਤਰਸ ਨ ਆਇਓ।

ਪਾ ਗਲਵਾੜੀ ਸੁਤੜੋਂ।ਵੈਦੀਂ ਨਾ ਮੁਕਲਾਇਓ।

ਸਹਿਜੋ ਕੋਲ ਬੁਲ੍ਹਾ ਕੇ।ਕਿਉਂ ਜਾਨੀ ਦਿਲ ਚਾਇਓ।

ਹੈ ਹੈ ਯਾਰ ਬਰੋਚਲ।ਕੈਂ ਮੈ ਤੂੰ ਭਰਮਾਇਓ।

ਜੇ ਹਾਵੀ ਇਹ ਨੀਅਤ।ਕਿਉਂ ਵਤ ਯਾਰੀ ਲਾਇਓ।

ਜਾਨ ਫ਼ਰੀਦ ਨਿਕੱਮੜੀ।ਮੁਫ਼ਤ ਡੁੱਖਾਂ ਵਿੱਚ ਪਾਇਓ।

72

ਡੁਖਾਂ ਸੂਲਾ ਕੀਤਮ ਕੱਕੇ ਸਾਈਂ

ਡੁਖਾਂ ਸੂਲਾ ਕੀਤਮ ਕੱਕੇ ਸਾਈਂ।ਹੁਣ ਮੌਤ ਭਲੀ ਬੇ ਸ਼ੱਕ ਸਾਈਂ।

ਪੁਨਲ ਕੇਚ ਸਿਧਾਇਮ।ਵਲਦੀ ਖ਼ਬਰ ਨ ਆਇਮ।

ਰਹੀਆਂ ਰਾਹੀ ਤੱਕ ਸਾਈਂ।

ਘੋਲਾ ਭੈੜੀ ਘਿਲ ਕੂੰ।ਪੌਵਨ ਤੱਤੀ ਦੇ ਦਿਲ ਕੂੰ।

ਸੌ ਸੌ ਪੂਰ ਤੇ ਜਕ ਸਾਈਂ।

ਆਏ ਸਖ਼ਤ ਕਰੂਪ ਕਸ਼ਾਲੇ।ਕੌਨ ਬੰਦੀ ਦੇ ਟਾਲੇ।

ਜੋ ਲਿਖਿਆ ਮਸਤਕ ਸਾਈਂ।

ਡੁਖੜੇ ਦਰਦ ਡੁਖੇਂਦੇ।ਜਾਨ ਜਿਗਰ ਵਿੱਚ ਪੈਂਦੇ।

ਸੌ ਚੂੰਢੀ ਲੱਖ ਚੱਕ ਸਾਈਂ।

ਭਾਗ ਸੁਹਾਗ ਗਿਓ ਸੇ।ਯਾਰ ਦਿਲੋਂ ਵਿਸਰਿਓ ਸੇ।

ਪੱਕ ਸਾਈਂ ਹਿਮ ਪੱਕ ਸਾਈਂ।

ਹਿਜਰ ਫ਼ਰੀਦ ਉਜਾੜੇਮ।ਸੋਜ਼ ਅੰਦਰ ਦੇ ਸਾੜੇਮ।

ਦਿਲੜੀ ਹਮ ਚੱਕਮੱਕ ਸਾਈਂ।

73

ਡੁਖ ਢੇਰ ਸੁਖ ਦਾ ਵੈਰ ਹੈ

ਡੁਖ ਢੇਰ ਸੁਖ ਦਾ ਵੈਰ ਹੈ।ਰੀੜਾਂ ਘਣੀਆਂ ਪੀੜਾਂ ਬਹੂੰ।

ਰਤ ਰੋ ਹੰਜੂ ਨੀਰਾਂ ਵਹਿਨ।ਨੱਕ-ਸੀੜ੍ਹ ਤੇ ਸੀੜ੍ਹਾ ਬਹੂੰ।

ਜੁਖ ਜੁਖ ਕਰਾ ਧਾਈਂ ਬਹੂੰ।ਡੁਖ ਡੁਖ ਕੱਢਾਂ ਆਹੀਂ ਬਹੂੰ।

ਦੁੱਖ ਦੁੱਖ ਉਠਨ ਭਾਈਂ ਬਹੂੰ।ਉਕ ਚੁੱਕ ਪਈਆਂ ਧੀਰਾ ਬਹੂੰ।

ਸਰ ਭੋਂਡਾ ਚੜਿਆ ਖ਼ਾਕ ਹੈ।ਮੂੰਹ ਧੂੜ ਸੀਨਾ ਚਾਕ ਹੈ।

ਚੂਚਕ ਥੀਆ ਹੁਣ ਚਾਕ ਹੈ।ਮੁੱਠੀ ਝੋਕ ਦਿਲ ਵੀਰਾਨ ਬਹੂੰ।

ਸਭ ਲੋਕ ਕਰਦਾ ਟੋਕ ਹਿਮ।ਲਗੀ ਦਿਲ ਨਿਆਰੜੀ ਨੋਕ ਹਿਮ।

ਡਿੱਤੀ ਬਿਰਹੋਂ ਡਾਢੀ ਚੋਕ ਹਿਮ।ਚੁੱਟੀ ਦਰਦ ਦੇ ਤੀਰਾਂ ਬਹੂੰ।

ਬੇ ਪੀਰ ਦਿਲ ਦੀਆਂ ਚਾਲੀਆਂ।ਸਭ ਹਨ ਉਪੱਠੀਆਂ ਗਾਲ੍ਹੀਆਂ।

ਪੀਤਮ ਨ ਪੀਤਾਂ ਪਾਲੀਆਂ।ਰੋ ਰੋ ਕਰੇ ਰੀੜਾਂ ਬਹੂੰ।

ਕਲ੍ਹੀ ਮੈਂ ਨਮਹੀਂ ਏਹੀਂ ਜੋਲਦੀ।ਫਿਰੇ ਲੱਖ ਫ਼ਰੀਦ ਏਹੀਂ ਤੋਲਦੀ।

ਦਿਲ ਬੋੜਦੀ ਦਿਲ ਰੋਲਦੀ।ਸੋਹਣੀਆਂ ਸੱਸੀਆਂ ਹੀਰਾਂ ਬਹੂੰ।

74

ਡੁਖੇ ਡੇਂਹ ਫੁਰਕਤ ਦੇ ਨਿਭਨ

ਡੁਖੇ ਡੇਂਹ ਫੁਰਕਤ ਦੇ ਨਿਭਨ।ਮੁੱਠੇ ਨੈਨ ਰੋ ਰੋ ਰੱਤ ਥੀਵਨ।

ਸਾਥੀ ਪੁਨਲ ਗਿਆ ਦੂਰ ਹੈ।ਸਰ ਦਰਦ ਕਹਿਰ ਕਲੂਰ ਹੈ।

ਤਨ ਚੂਰ ਮਨ ਰੰਜੂਰ ਹੈ।ਸ਼ਾਲਾ ਸਜਨ ਕੋਲੇ ਵਸਨ।

ਮਾਹੀ ਮਿੱਠਲ ਗਿਉਂ ਰੋਲ ਵੇ।ਵਾਹ ਢੋਲ ਤੈਂਡੜੇ ਬੋਲ ਵੇ।

ਡੇਖਾਂ ਹੈ ਕੈਂਦੇ ਕੋਲ ਵੇ।ਦਿਲ ਢਾਂਢ ਦਰਦਾਂ ਦੇ ਬਲਨ।

ਦਿੱਲੜੀ ਤਪੇ ਸੀਨਾ ਜਲੇ।ਜੀਅੜਾ ਡੁਖੇ ਜਿੰਦੜੀ ਗਲੇ।

ਹੱਡ ਚੱਮ ਸੜੇ ਲੂੰ ਲੂੰ ਤਲੇ।ਅੱਖੀਆਂ ਡੁਖਨ ਦੀਦਾਂ ਸਿਕਨ।

ਮੂਨਸ ਤੇ ਨਾ ਗਮਖਵਾਰ ਹੈ।ਚੌਗੁੱਠ ਸਖ਼ਤ ਉਜਾੜ ਹੈ।

ਪਲਪਲ ਗਮਾਂ ਦੀ ਧਾੜ ਹੈ।ਮੁਸ਼ਕਲ ਨਿਭਾਵਾਂ ਰਾਤ ਦਿਨ।

ਡਿੱਠੜੇ ਸਵਾ ਕਿਕਰ ਰਹੂੰ।ਸੁੰਜ ਬਰ ਫ਼ਿਰੂੰ ਡੁਖ਼ੜੇ ਸਹੂੰ।

ਜਥ ਰਿੱਛ ਘਣੇ ਰਾਖਸ ਬਹੂੰ।ਬਾਂਦਰ ਬਲਾਈਂ ਭੂਤ ਜਿਨ।

ਸੱਯਦ ਫ਼ਰੀਦ ਸਹਸੀ ਸਭੇ।ਮਾਹੀ ਪਿੱਛੇ ਰਾਹੀ ਥੀਏ।

ਯਾ ਵੰਜ ਮਿਲੇ ਯਾ ਰੁਲ ਮੋਏ।ਗਏ ਹਿਨ ਡੁੱਖਾਂ ਨੂੰ ਸਾਥ ਘਿਨ।

75

ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ

ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ।ਸਰ ਫੱਟੜਾ ਤਰੁਟੜੇ ਗਾਟੇ ਨੈਂ।

ਮੈਂ ਜਾਤ ਸੋਹਣਾ ਯਾਰ ਪੁਨਲ।ਰਹਿਸੀ ਕੋਲ ਨ ਵੈਸੀ ਕੇਚ ਡੂੰ ਵਲ।

ਹੁਣ ਵਲਵਲ ਪੂਰ ਪੌਵਨ ਪਲਪਲ।ਅੱਖੀਂ ਨੀਰ ਹੰਜੂ ਫਰਵਾਟੇ ਨੈਂ।

ਸੁੰਜ ਸੇਝ ਅਤੇ ਗੁਲ ਖ਼ਾਰ ਥੀਏ।ਧਈਆਂ ਹਾਰ ਹਮੇਲਾਂ ਮਾਰ ਥੀਏ।

ਜਿੰਦ ਜੋਖੋਂ ਤਾਰ ਵ ਤਾਰ ਥੀਏ।ਮੁੱਠੀ ਦਿੱਲੜੀ ਕਿਰਮ ਗਘਾਟੇ ਨੈਂ।

ਬੁਰਾ ਬਿਰਹੋਂ ਬੁਰੀ ਬੀਮਾਰੀ ਹੈ।ਡੁੱਖ ਪੈਰ ਤੇ ਨਾਲਾ ਜਾਰੀ ਹੈ।

ਢੋਲੇ ਬਾਝ ਨ ਹਰਗਿਜ਼ ਕਾਰੀ ਹੈ।ਕੂੜੇ ਸਰਬਤ ਘੋਟੇ ਚਾਟੇ ਨੈਂ।

ਬਦੂੰ ਬਾਂਦਰ ਬੂਜ਼ ਅਦਾਈਂ ਹਨ।ਗਡ ਗੈਂਡੇ ਗੁਰਗ ਬਲਾਈਂ ਹਨ।

ਥਲ ਮਾਰੂ ਔਖੀਆਂ ਜਾਹੀਂ ਹਨ।ਸਰੜਾਟੇ ਸਖ਼ਤ ਚਕਾਟੇ ਨੈਂ।

ਬਠ ਵਾਲੀ ਵਾਲੀਆਂ ਬੂਲ ਤਤੇ।ਆਏ ਪੇਸ਼ ਤੱਤੀ ਦੇ ਸੂਲ ਤੱਤੇ।

ਪੈਰੀ ਚੁਭਨ ਹਜ਼ਾਰ ਬਬੂਲ ਤੱਤੇ।ਹਿਕ ਰੀਤ ਤੱਤੀ ਥਿਆਭਾਟੇ ਨੈਂ।

ਆਈ ਰੋਹਾਂ ਜਬਲਾਂ ਜਾਲ ਮੇਰੀ।ਮੱਮੀਂ ਡੈਣੀਂ ਲਹਨ ਸੰਭਾਲ ਮੇਰੀ।

ਰਿੱਛ ਰਾਖਸ ਰੱਖਦੇ ਭਾਲ ਮੇਰੀ।ਡੇਂਹ ਗਤ ਫ਼ਰੀਦ ਗਪਾਟੈ ਨੈਂ।

76

ਡੁਖੀ ਦਿੱਲੜੀ ਦਰਦੀਂ ਮਾਰੀ

ਡੁਖੀ ਦਿੱਲੜੀ ਦਰਦੀਂ ਮਾਰੀ।ਹਰ ਵੇਲ੍ਹੇ ਆਜ਼ਾਰੀ।

ਸੋਜ਼ ਅੰਦਰ ਵਿੱਚ ਸੂਲ ਜਿਗਰ ਵਿੱਚ।ਆਇਮ ਬਰੋਚ ਰੋਹ ਡੂੰਗਰ ਵਿੱਚ।

ਸਖ਼ਤ ਸਫ਼ਰ ਵਿੱਚ ਜੁਲਮ ਕਹਿਰ ਵਿੱਚ।ਹੋਤ ਨ ਕੀਤਮ ਕਾਰੀ।

ਦਾਰ ਮਦਾਰਾਂ ਸੁੰਜੜੀਆਂ ਬਾਰਾਂ।ਪੱਰਬਤ ਧਾਰਾਂ ਗ਼ਮ ਦੀਆਂ ਮਾਰਾਂ।

ਪਰਮ ਪੁਕਾਰਾਂ ਜਿੰਦੜੀ ਵਾਰਾਂ।ਯਾਰ ਵਿਸਾਰੀ ਯਾਰੀ।

ਸ਼ਾਨ ਸ਼ਰਮ ਗਿਆ ਭੀਮ ਭਰਮ ਗਿਆ।ਦੀਨ ਜਰਮ ਗਿਆ ਦੈਰ ਧਰਮ ਗਿਆ।

ਲੁਤਫ਼ ਕਰਮ ਗਿਆ ਨੇਕ ਰਹਿਮ ਗਿਆ।ਲਗੜੀ ਸ਼ਹਿਰ ਖਵਾਰੀ।

ਔਖੀਆਂ ਘਾਟੀਆਂ ਲੱਖ ਲੱਖ ਘਾਟੇ।ਖੁੜਬਣ ਭਾਟੇ ਸਹੰਸ ਗਪਾਟੇ।

ਤੱਤੜੀ ਵਾਲੀ ਡੁੱਖੜੇ ਘਾਟੇ।ਕਰ ਕਰ ਪੀਤ ਪਿਆਰੀ।

ਨੇਂਹ ਨਿਭਾਇਆ ਰੋਜ਼ ਸਿਵਾਇਆ।ਪੋਰ ਪਰਾਇਆ ਮੁਫ਼ਤ ਅਜ਼ਾਇਆ।

ਦੀਦ ਮੁਸਾਇਆ ਜ਼ੁਲਫ ਅੜਾਇਆ।ਘੱਤ ਘੱਤ ਪੇਚ ਦੀ ਗਾਰੀ।

ਸਾੜਿਨ ਛਾਤੀ ਮਾਰਨ ਕਾਤੀ।ਸੋਜ਼ ਹੈ ਸਾਥੀ ਰੋਗ ਹੈ ਭਾਤੀ।

ਹਿਜਰ ਦੀ ਝਾਤੀ ਖਿਸਮ ਹਯਾਤੀ।ਪਲ ਪਲ ਮੌਤ ਤਿਆਰੀ।

ਦਰਦ ਫ਼ਰੀਦ ਜਦੀਦ ਜਦੀਦੇ।ਈਦ ਬਈਦੇ ਬਖ਼ਤ ਅਨੀਦੇ।

ਸ਼ੌਕ ਸ਼ਦੀਦੇ ਮੂੰਝ ਮਜ਼ੀਦੇ।ਬਾਰ ਬਿਰਹੋਂ ਸਰ ਬਾਰੀ।

77

ਡੁਖੜੇ ਪੁਖੜੇ ਆਇਮ

ਡੁਖੜੇ ਪੁਖੜੇ ਆਇਮ।ਖੁਸ਼ੀਆਂ ਭਾਵਨੜੂੰ ਰਹੀਆਂ।

ਚਾਂਦੜੀਆਂ ਰਾਤੀਂ ਬਿਰਹੋ ਬਰਾਤੀਂ।ਸਈਆਂ ਖੇਡਣ ਗਈਆਂ।

ਰੁਤ ਸਾਵਨ ਦੀ ਮੀਂਹ ਬਰਸਾਤੀਂ।ਰਲ ਮਿਲ ਧਾਵਨ ਪਈਆਂ।

ਸਦਕੇ ਕੀਤਾ ਨਾਲ ਨ ਨੀਤਾ।ਪਕੜ ਨ ਖੇੜਾ ਬਈਆਂ।

ਰੋਜ਼ ਅਜ਼ਲ ਦਾ ਵਾਰਸ ਸਾਡਾ।ਤੂੰ ਹੈ ਰਾਂਝਨ ਸਾਈਆਂ।

ਵਿਸਰਿਅਮ ਸਾਰਾ ਰਾਜ ਬਬਾਣਾ।ਵਿਸਰੀਆਂ ਸੇਗੀਆਂ ਸਈਆਂ।

ਸਕੜੇ ਸੌਹਰੇ ਖਵੇਸ਼ ਕਬੀਲੇ।ਸਟ ਕਰ ਤੈਂਡੜੀ ਥਈਆਂ।

ਸੇਗੀਆਂ ਸਰਤੀਆਂ ਸ਼ਹਿਰ ਸੁਹਾਵਨ।ਮੈਂ ਵੱਤ ਬੂਟੇ ਲਈਆਂ।

ਇਸ਼ਕ ਫ਼ਰੀਦ ਕੂੰ ਖਲਅਤ ਡਿੱਤੜੀ।ਮੂੰਹ ਸਿਰ ਭੁੱਸੜ ਛਈਆਂ।

78

ਡੁਖੜੀਂ ਕਾਰਣ ਜਾਈ ਹਮ

ਡੁਖੜੀਂ ਕਾਰਣ ਜਾਈ ਹਮ।ਸੂਲੀਂ ਸਾਂਗ ਸਮਾਈ ਹਮ।

ਦਰਦ ਅੰਦੇਸ਼ੇ ਸਕੜੇ ਸੌਰੇ।ਬਿਆ ਨਾ ਭੈਣ ਤੇ ਭਾਈ ਹਮ।

ਗਹਲੀ ਕਮਲੀ ਸੂੰਜੜੀ ਧੁਰ ਦੀ।ਹਿਕ ਗ਼ਮ ਦੀ ਸਧਰਾਈ ਹਮ।

ਜਾਵਣ ਲਾਦੀ ਪੰਡ ਬਲਾ ਦੀ।ਚੁਮ ਸਿਰ ਅੱਖੀਆਂ ਚਾਈ ਹਮ।

ਰਾਹਤ ਵੇਂਦੀਂ ਵਿਦਾ ਨਾ ਕੀਤਮ।ਮਈ ਹਮ ਪਰ ਮਤਰਾਈ ਹਮ।

ਪੀੜ ਪੁਰਾਣੀ ਅਮੜੀ ਸਕੜੀ।ਮੂੰਝ ਮੰਝਾਰੀ ਦਾਈ ਹਮ।

ਸਖ਼ਤੀ ਤੇ ਬਦ ਬਖ਼ਤੀ ਤੱਤੜੀ।ਹਾਲ ਵੰਡਾਓ ਹਮਸਾਈ ਹਮ।

ਬੇ ਠਾਈ ਦੀ ਚੋਲੀ ਚੁਨੜੀ।ਪਾਈ ਹਮ ਪਾ ਠਮਕਾਈ ਹਮ।

ਸਿਰ ਤੇ ਛਤੜੇ ਚੋਟੀਆਂ ਮੱਥੜੇ।ਤੈਂ ਸੰਗ ਦਿੱਲੜੀ ਲਾਈ ਹਮ।

ਹੂ ਹੂ ਫਕੜੀ ਸ਼ਹਿਰ ਖਵਾਰੀ।ਚਾਤੀ ਫ਼ਖਰ ਵਡਾਈ ਹਮ।

ਕਿਵੇਂ ਯਾਰ ਫ਼ਰੀਦ ਵਸਾਰਾਂ।ਜੈ ਕੀਤੇ ਇਥ ਆਈ ਹਮ।

79

ਡੁੱਖ ਸੀਨੇ ਤੇ ਮੂੰਗ ਡਾਲੇ

ਡੁੱਖ ਸੀਨੇ ਤੇ ਮੂੰਗ ਡਾਲੇ।ਸਿੱਕ ਤੱਡੀ ਤੱਡੀ ਤੇਲ ਡਖਾਲੇ।

ਗ਼ਮ ਦਰਦ ਅਲਮ ਬਦ ਨੀਤੇ।ਪਏ ਸਾੜਨ ਸੋਜ਼ ਪਲੀਤੇ।

ਥਏ ਮੈਂ ਮੁੱਠੜੀ ਦੇ ਕੀਤੇ।ਸਬ ਰਾਣੀ ਖਾਂ ਦੇ ਸਾਲੇ।

ਕਈ ਡੇਂਹ ਨਾ ਰਲ ਗੁਜ਼ਰਿਉ ਨੇ।ਸਾਰੀ ਆਸ ਉਮੀਦ ਵੰਜਿਉਂ ਨੇ।

ਹੈ ਖ਼ਬਰ ਨਹੀਂ ਕਿਆ ਥਿਉ ਨੇ।ਥਏ ਪੇਚੀ ਕੇਚ ਉਬਾਹਲੇ।

ਹਮ ਸੰਗਤੀ ਸਾਰੇ ਖੋਟੇ।ਖਚ ਬਾਜ਼ ਉਪੱਠੜੇ ਡੋਟੇ।

ਰਲ ਮਿਲ ਬੇ ਦਰਦ ਕਲ੍ਹੋਟੇ।ਪਏ ਕਰਨ ਖ਼ਿਲਾਂ ਹਾਂ ਕਾਲੇ।

ਤੱਤੀ ਸੋਜ਼ ਅੰਦੋਹ ਵਚਾਲੇ।ਸੈ ਵਾਕੇ ਫ਼ਾਕੇ ਘਾਲੇ।

ਨਿੱਤ ਰੋਹ ਪੱਥਰ ਪੜਤਾਲੇ।ਹੱਥੀ ਲਫਾਂ ਪੇਰੀਂ ਛਾਲੇ।

ਕਰ ਸਬਰ ਫ਼ਰੀਦ ਨਿਭੇਸਾਂ।ਪਈ ਸੂਲੀ ਸਾਂਗ ਜਲੇਸਾਂ।

ਦਮ ਜੈਂਦੀਂ ਤਈ ਪੁਕਰੇਸਾਂ।ਮਤਾਂ ਕਾਦਰ ਸਖ਼ਤੀ ਟਾਲੇ।

80

ਡੁਖ ਥੀਏ ਬਾਂਹ ਬੇਲੀ ਵੋ ਯਾਰ

ਡੁਖ ਥੀਏ ਬਾਂਹ ਬੇਲੀ ਵੋ ਯਾਰ।ਹਥੀ ਅਇਮ ਅਕੇਲੀ ਵੋ ਯਾਰ।

ਤੌਂ ਬਿਨ ਡੇਵਮ ਕੌਨ ਦਿਲਾਸੇ।ਥੀ ਨਾ ਸਾਂਵਲ ਆਸੇ ਪਾਸੇ।

ਮਾਣੀਂ ਅੰਗਨ ਹਵੇਲੀ ਵੋ ਯਾਰ।

ਆਲੀ ਅਦਨੀ ਜੋ ਜਗ ਜੀਵੇ।ਮੈਂ ਵਾਂਗਨ ਪਈ ਕਈ ਨ ਥੀਵੇ।

ਡੁਖੜੀ ! ਵਾਢੀ !! ਵ੍ਹੇਲੀ!!! ਵੋ ਯਾਰ।

ਨਾ ਮਾਹੀ ਨਾ ਮੰਝੀਆਂ ਡਿਸਦੀਆਂ।ਅੱਖੀਆਂ ਵਿਸਦੀਆਂ ਦਿਲੜੀਆਂ ਫਸਦੀਆਂ।

ਜਿੰਦੜੀ ਥੀ ਭਾਂ ਬੇਲੀ ਵੋ ਯਾਰ।

ਸੌਂ ਹੈ ਨਾਜ਼ ਨਿਗਾਹ ਦੀ ਮੈਕੂੰ।ਜੇ ਤੈਂ ਵਲ ਨ ਡੇਖਾਂ ਤੈਕੂੰ।

ਰਹਿਸਾਂ ਮੈਲ ਕੁਚੈਲੀ ਵੋ ਯਾਰ।

ਕਿਥ ਓ ਆਸਾਂ ਕਿਥ ਓ ਮਾਣੇ।ਨਾ ਮਾਹੀ ਨਾ ਰਾਜ ਬਬਾਣੇ।

ਜੈਸਾਂ ਡੁਖ ਡੁਹੇਲੀ ਵੋ ਯਾਰ।

ਭਾਗ ਸੁਹਾਗ ਸੁੰਜੀ ਤੂੰ ਰੁਠੜੇ।ਹਾਰ, ਹਮੇਲਾਂ ਗਾਨੇ ਤਰੁਟੜੇ।

ਟੋਟੇ ਬਾਂਹ ਚੁੜੇਲੀ ਵੋ ਯਾਰ।

ਹਿਕ ਮੈਂ ਦਰਦ ਅੰਦੋਹ ਵਿਚਾਲੇ।ਪਈ ਸਭ ਨਾਜ਼ ਨਵਾਜ਼ੀਂ ਜਾਲੇ।

ਤਰੈ ਸੌ ਸੱਠ ਸਹੇਲੀ ਵੋ ਯਾਰ।

ਬਾਝੋਂ ਯਾਰ ਫ਼ਰੀਦ ਦਾ ਹੀਲਾ।ਕਜੜਾ, ਕੋਝਾ, ਤੇ ਰੰਗ ਪੀਲਾ।

ਸੇਂਧ ਧੜੀ ਥਈ ਮੈਲੀ ਵੋ ਯਾਰ।

81

ਏ ਇਸ਼ਕ ਨਹੀਂ ਸਰ ਰੋਹ ਹੈ

ਏ ਇਸ਼ਕ ਨਹੀਂ ਸਰ ਰੋਹ ਹੈ।ਡੁੱਖੀਂ ਸੂਲੀਂ ਦਾ ਅੰਬੋਹ ਹੈ।

ਨ ਤੂਲ੍ਹ ਟਾਂਗ ਸੰਦਾਰੀ।ਮੈਂ ਮਨ ਤਾਰੀ ਤੇ ਨੈਂ ਬਾਰੀ।

ਮੀਂਹ ਬੂਰੀ ਰਾਤ ਅੰਧਾਰੀ।ਬਿਆ ਖਾਸ ਮਹੀਨਾ ਪੋ ਹੈ।

ਥੀ ਯਾਰ ਰਖੇ ਹਮ ਰਾਜ਼ੀ।ਹੈ ਕੂੜੀ ਹੀਲਾ ਸਾਜ਼ੀ।

ਹੈ ਪੇਚ ਅਤੇ ਠੱਗ ਬਾਜ਼ੀ।ਏ ਲੁਤਫ਼ ਨਹੀਂ ਕੋਈ ਦਰੋ ਹੈ।

ਪਈਆਂ ਖੋਜ਼ ਪੁੱਨਲ ਦੀਆਂ ਖ਼ਬਰਾਂ।ਗਈਆਂ ਰੋਗ ਅੰਦਰ ਦੀਆਂ ਡਮਰਾਂ।

ਜੱਡਾਂ ਆਸ਼ਕਾਂ ਬੱਧੀਆਂ ਕਮਰਾਂ।ਥਈ ਦਿਲੀ ਢਾਈ ਕੋ ਹੈ।

ਰੋ ਰਿੰਗ ਰਿੰਗ ਕਹਿਮ ਕਰੇਹਲ।ਬੱਠ ਡੁੱਖ ਸੁਖ਼ ਰੱਜ ਬੁਖ ਦੀ ਗ਼ਲ।

ਦਮ ਜੈਂਦੀ ਤੋੜੀ ਗੇਹਲ।ਜਥ ਜੋਹ ਜਤਨ ਦੀ ਤਹੋ ਹੈ।

ਨਾ ਯਾਰ ਫ਼ਰੀਦ ਮਿਲਿਉ ਸੇ।ਨਾ ਦਰਦੀਂ ਵਾਂਦ ਡਿੱਤੋ ਸੇ।

ਪੰਧ ਕਰ ਕਰ ਹੁੱਟ ਪਿਉ ਸੇ।ਸੰਧ ਸੰਧ ਦੀ ਨਿਖਤੀ ਮੋਹੈ।

82

ਏ ਰੀਤ ਸਿਖੀ ਹਈ ਕੈਂ ਕਨੋਂ

ਏ ਰੀਤ ਸਿਖੀ ਹਈ ਕੈਂ ਕਨੋਂ।ਢੋਲਾ ਲੁਕ ਛੁੱਪ ਬਹਿੰਦੀਂ ਮੈਂ ਕਨੋਂ।

ਜੁੜ ਤੇਗ਼ ਬਿਰਹੋਂ ਦੀ ਮਾਰ ਗਿਉਂ।ਖਸ ਸਬਰ ਆਰਾਮ ਕਰਾਰ ਗਿਉਂ।

ਕਿਉਂ ਝੋਕ ਲਡਾ ਲੰਘ ਪਾਰ ਗਿਉਂ।ਕੋਈ ਪੁਛਨ ਵਾਲਾ ਹਮ ਤੈਂ ਕਨੋਂ।

ਡੇਹਾਂ ਡੋੜੇ ਡੁੱਖੜੇ ਪੌਂਦੀਆਂ।ਰੱਤੈ ਰੋ ਰੋ ਰਾਤ ਨਿਭਾਉਂਦੀਆਂ।

ਕਰ ਵੈਣ ਡੋਹਾਗ ਸੁਹਾਉਂਦੀਆਂ।ਵੰਜ ਹਾਲ ਘਿਨੋ ਹਮਸਾਈਂ ਕਨੋਂ।

ਜੈਂਦੇ ਨਾਲ ਮੁਹੱਬਤ ਜਕੜੀ ਹੈ।ਲਗੀ ਸ਼ਹਿਰ ਮਲਾਮਤ ਫਕੜੀ ਹੈ।

ਦਿਲ ਮਿਨਹੜੋਂ ਸਿਠੜੋਂ ਤਕੜੀ ਹੈ।ਨਿਸੇ ਡਰਦੇ ਮਿਹਨੀਂ ਕਨੋਂ।

ਐ ਰੋਹੀ ਯਾਰ ਮਲਾਵੜੀ ਵੇ।ਸ਼ਾਲਾ ਹੋਵੇ ਹਰਦਮ ਸਾਵੜੀ ਵੇ।

ਵੰਜ ਪੀਸੂੰ ਲਸੜੀ ਗਾਉੜੀ ਵੇ।ਘਿਨ ਅਪਨੇ ਸੋਹਣੇ ਸੈਂ ਕਨੋਂ।

ਗ਼ਮ ਦਰਦ ਫ਼ਰਾਕ ਦੀ ਰੋਲੜੀਆਂ।ਗਈਆਂ ਨਾਜ਼ ਨਵਾਜ਼ ਦੀਆਂ ਟੋਲੜੀਆਂ।

ਥਈ ਗਹਲੀ ਕਮਲੀ ਭੋਲੜੀਆਂ।ਧਕ ਮਾਰ ਝੱਲਾਂ ਜੈਂ ਤੈਂ ਕਨੋਂ।

ਦਿਲ ਝਰ ਜੰਗਲ ਦੀ ਬਾਂਦੀ ਹੈ।ਜਥਾਂ ਝੋਕ ਮੈਂਡੇ ਮਿੱਤਰਾਂ ਦੀ ਹੈ।

ਬੂ ਸਿਦਕ ਵਫਾ ਦੀ ਆਂਦੀ ਹੈ।ਇਨਹੀਂ ਸਾਵੀਂ ਸਨੇਹੜੀਂ ਲੈਂ ਕਨੋਂ।

ਕੁਝ ਯਾਦ ਨਿਹਾਲੀ ਤੂਲ ਨਹੀਂ।ਕੋਈ ਸੰਗਤੀ ਬਾਝੋਂ ਸੂਲ ਨਹੀਂ।

ਤੁੜ ਪਾਰ ਵੰਜਣ ਦਾ ਮੂਲ ਨਹੀਂ।ਹੈਂ ਨੈਨਾਂ ਦੀ ਬਾਰੀ ਨੈਨ ਕਨੋਂ।

ਬਿਨ ਯਾਰ ਫ਼ਰੀਦ ਨ ਜੀਵਾਂ ਮੈਂ।ਕਿਉਂ ਏਝੀਂ ਔਖੀ ਥੀਵਾਂ ਮੈਂ।

ਨੂਰ ਹਰ ਪਿਆਲਾ ਪੀਵਾਂ ਮੈਂ।ਛੁਪ ਪੌਸਾਂ ਸੂਲੀਂ ਸੈਂ ਕਨੋਂ।

83

ਗ਼ਮਜ਼ੇ ਕਰਦੇ ਜੰਗ

ਗ਼ਮਜ਼ੇ ਕਰਦੇ ਜੰਗ।ਲੜਦੇ ਮੂਲ ਨ ਅੜਦੇ।

ਨੇਜ਼ੇ ਤੀਰ ਤਫੰਗ।ਕਹਿਰੀ ਨਾਜ਼ ਨਜ਼ਰ ਦੇ।

ਜ਼ੁਲਫ ਹੈ ਬਸ਼ੀਰ ਅਬਰੂ ਬਿਛੂਏ।ਮਾਰਨ ਡੰਗ ਨਸੰਗ।

ਚਿਕਦੇ ਜ਼ਖਮ ਜਿਗਰ ਦੇ।

ਸਾਂਵਲ ਦੀ ਹੈ ਤਰਜ਼ ਅਨੋਖੀ।ਤਨ ਨਾਜ਼ਕ ਦਿਲ ਸੰਗ।

ਜ਼ਰਾ ਮਿਹਰ ਨ ਕਰਦੇ।

ਬਿਰਹੋ ਅਸਾਂ ਵਲ ਖ਼ਲਅਤ ਭੇਜੀ।ਸਾਵਾ ਪੀਲਾ ਰੰਗ।

ਸੌ ਸੌ ਸੂਲ ਅੰਦਰ ਦੇ।

ਇਸ਼ਕ ਵੰਜਾਇਮ ਸਰਮ ਭਰਮ ਕੂੰ।ਗਿਆ ਨਾਮੂਸ ਤੇ ਨੰਗ।

ਗੁਜ਼ਰੇ ਵਕਤ ਸਬਰ ਦੇ।

ਹਾਲ ਫ਼ਰੀਦ ਦਾ ਡੁੱਖ਼ ਡੁਹੇਲਾ।ਦਿੱਲੜੀ ਕੀਤੁਸ ਤੰਗ।

ਨਾ ਜੀਂਦੇ ਨਾ ਮਰਦੇ।

84

ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ

ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ।ਤਾ ਭੀ ਚੁੱਮ ਸਰ ਅੱਖੀਆਂ ਚਾਤੇ ਮੈਂ।

ਖੋਟਾ ਨੇਂਹ ਅਨੋਖ਼ਾ ਵੈਰੀ ਹੈ।ਮੂੰਹ ਧੂੜ ਮਿੱਟੀ ਸਿਰ ਕੇਰੀ ਹੈ।

ਡੁੱਖਾਂ ਸੂਲਾਂ ਦਿਲੜੀ ਘੇਰੀ ਹੈ।ਪਲੂ ਸੂਲ ਕੁਪੱਤੜੇ ਪਾਤੇ ਮੈਂ।

ਸਜੀ ਰਾਤ ਸੁੰਜੀ ਤੜਫਾਂਦੀ ਹੈ।ਤੱਤੀ ਤੂਲ ਸੋਤੀਂ ਅੱਗ ਲਾਂਦੀ ਹੈ।

ਡੂਖੀ ਡੁਸਕ ਡੁਸਕ ਕੁਰਲਾਂਦੀ ਹੈ।ਬੁਰੇ ਬਿਰਹੋਂ ਦੇ ਸਾਹ ਸੁੰਜਾਤੇ ਮੈਂ।

ਬੇਵਾਹੀ ਵਾਹ! ਵਾਹ!! ਵਾਹ!!! ਮੇਰੀ।ਹੈ ਹੂ! ਹੂ!! ਇਜ਼ਤ ਜਾਹ ਮੇਰੀ।

ਸੁੰਜਵਾਹ ਹੈ ਤਕੀਆ ਗਾਹ ਮੇਰੀ।ਪਾਤੀ ਪੀਤ ਤੋਂ ਇਹਾ ਬਰਾਤੇ ਮੈਂ।

ਲਗੀ ਤਾਂਗ ਪੁਨਲ ਦੀ ਸਾਂਗ ਜੁਡਾਂ।ਭੱਨਾ ਚੂੜਾ ਉੱਜੜੀ ਮਾਂਘ ਤੁਡਾਂ।

ਅੱਲਾ ਥਸਿਮ ਵਸਲ ਦਾ ਸਾਂਗ ਕਡਾਂ।ਸਿਹਰੇ ਸਾੜ ਸਟੇ ਗਹਿਣੇ ਲਾਥੇ ਮੈਂ।

ਨਾ ਬਾਝ ਹੈ ਬਾਝ ਖ਼ਵਾਰੀ ਦੇ।ਇਹ ਹਾਲ ਤੁਸਾਡੜੀ ਯਾਰੀ ਦੇ।

ਡੁਖੇ ਗੁਜ਼ਰਨ ਡੇਂਹ ਅਜ਼ਾਰੀ ਦੇ।ਮੁੱਠੇ ਨੈਨ ਕੁਲਲੜੇ ਲਾਤੇ ਮੈਂ।

ਗਲ ਜ਼ੁਲਫ ਦਾ ਪੇਚ ਪਿਉਮ।ਹੱਥ ਹੋਤ ਦੇ ਦਿੱਲੜੀ ਵੇਚ ਡਿਤਮ।

ਸਟ ਸੇਝ ਫ਼ਰੀਦ ਬਈਦ ਥਿਉਮ।ਵੈਸਾਂ ਕੇਚ ਨ ਰਰਿਸਾਂ ਜਾਤੇ ਮੈਂ।

85

ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ

ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ।ਰੱਤ ਪੀਵਣ ਕਾਣ ਉਭਾਲੀਆਂ।

ਤਨ ਮਨ ਬੰਨ੍ਹ ਬੰਨ੍ਹ ਕੈਦ ਕਰੇਂਦੀਆਂ।ਰਗ ਰਗ ਵਗ ਵਗ ਪੇਚ ਅੜੇਂਦੀਆਂ।

ਇਹ ਜ਼ੁਲਫਾਂ ਦਿੱਲੜੀ ਕਾਲੀਆਂ।

ਜਾਨ ਜਿਗਰ ਵਿੱਚ ਪਾਵਿਨ ਦਾਮਾਂ।ਇਸਵੇ ਗ਼ਮਜ਼ੇ ਨਾਜ਼ ਖ਼ਰਾਮਾ।

ਵਾਹ ਨਾਜ਼ਕ ਰੇਡਾਂ ਚਾਲੀਆਂ।

ਕਰਨ ਨ ਟਾਲੇ ਮੋਹਨ ਮਾਲੇ।ਬੇਂਸਰ ਬੋਲ ਅਤੇ ਕਟਮਾਲੇ।

ਕਿਆ ਫੁਲਵਾਲੇ ਕਿਆ ਵਾਲੀਆਂ।

ਸਾੜਿਮ ਦਿਲੜੀ ਡੁੱਖੜੀਂ ਕੁੱਠੜੀ।ਜਿੰਦੜੀ ਲੁੱਟੜੀ ਸੁੱਖੜੀਂ ਖੁਟਰੀ।

ਬਿਆਂ ਅੱਖੀਆਂ ਦਰਦੋਂ ਆਲੀਆਂ।

ਘੋਲੇ ਕੂਚੇ ਸ਼ਹਿਰ ਬਜ਼ਾਰਾਂ।ਸੋਹਿਨ ਫ਼ਰੀਦ ਨੂੰ ਉੱਜੜੀਆਂ ਬਾਰਾਂ।

ਡਿੱਤੀਆਂ ਬਿਰਹੋਂ ਮੁਲਕ ਨਕਾਲੀਆਂ।

86

ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ

ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ।

ਡਿੱਠੜਾ ਜਮਲ ਜਹਾਂ ਨ ਕੁੱਝ ਪਲੜੇ ਪਿਉ ਸੇ।

ਵੈਂਦੀ ਯਾਰ ਨ ਖੜ ਮੁਕਲਾਇਆ।ਕੇਚੋਂ ਕੋਈ ਪੈਗ਼ਾਮ ਨ ਆਇਆ।

ਜਿੰਦੜੀ ਦਾ ਜਜਮਾਨ।ਗਲ ਦਾ ਗੇੜ ਥਿਓ ਸੇ।

ਨਾ ਮਾਹੀ ਨ ਰਿੰਗ ਮਹੀਂਦੀ।ਝੋਕ ਉਜਾੜ ਡਿੱਸਮ ਤੇਂਹ ਡੇਂਹ ਦੀ।

ਬੇਲਾ ਥਿਆ ਵੀਰਾਨ।ਥੀ ਬੇ ਆਸ ਰੁਲਿਓਸੇ।

ਲਾਂਵੀ ਲੇਂਹਦੀ ਪਿਉਮ ਵਿਛੋੜਾ।ਖਾਰੇ ਚੜ੍ਹਦੀ ਆਇਉਮ ਧੋੜਾ।

ਮਹਿੰਦੀ ਸੁਰਖੀ ਬਾਨ।ਨੀਲਾ ਰੰਗ ਵਟਿਓ ਸੇ।

ਵੈਣ ਸਿਆਪੇ ਮਾਤਮ ਗਾਹਣੇ।ਡੁੱਖ ਡੁਹਾਗ ਦੇ ਭੋਲ ਵਿਹਾਣੇ।

ਸੂਲਾਂ ਦਾ ਸਾਮਾਨ।ਅਜ਼ਲੋਂ ਡਾਜ ਢਇਓਸੇ।

ਛੋਟੀ ਉੱਮਰ ਰੰਡੇਪਾ ਆਇਮ।ਖੋਟੀ ਕਿਸਮਤ ਖੋਟ ਕਮਾਇਮ।

ਡੁੱਜਾ ਏ ਇਰਮਾਨ।ਵੇਂਦੀਂ ਨ ਮੁਕਲਿਓਸੇ।

ਜੈਂਦੀ ਤਈਂ ਏ ਦਰਦ ਨਿਭੇਸਾਂ।ਮਰਦੀਂ ਦਾਗ਼ ਕਬਰ ਵਿੱਚ ਨੇਸਾ।

ਪਿੱਟ ਪਿੱਟ ਥਿਆ ਖ਼ਫ਼ਕਾਨ।ਰੋ ਰੋ ਖ਼ਲਕ ਰੌਵਿਓ ਸੇ।

ਜੈਂ ਬਿਨ ਹਿੱਕ ਪਲ ਮੂਲ ਨ ਵਿਸੇ।ਬਾਕੀ ਕਰਨੇ ਆਏ ਕਿਸੇ।

ਵਹ ਤਕਦੀਰ ਦਾ ਸ਼ਾਨ।ਕਿਆ ਹਾ ਕਿਆ ਥੀ ਗਿਓਸੇ।

ਕਰ ਕਰ ਯਾਦ ਫ਼ਰੀਦ ਸੱਜਣ ਕੂੰ।ਲਾ ਗਲ ਰੋਵਾਂ ਹਿੱਕ ਹਿੱਕ ਵਣ ਕੂੰ।

ਜਾਨ ਜਿਗਰ ਵਿੱਚ ਕਾਨ।ਜਾਨੀ ਜੋੜ ਮਰਿਓ ਸੇ।

87

ਗੁਜ਼ਰਿਆ ਵਕਤ ਗੁੰਧਾਵਣ ਧੜੀਆਂ

ਗੁਜ਼ਰਿਆ ਵਕਤ ਗੁੰਧਾਵਣ ਧੜੀਆਂ।ਵਿਸਰਿਆ ਹਾਰ ਸਿੰਗਾਰ ਅਸਾਹਾਂ।

ਰੋਗ ਕਰੂਪ ਕਸ਼ਾਲੇ ਹਰ ਦਮ।ਦਰਦੋਂ ਨਾਲਾ ਜ਼ਾਰ ਅਸਾਹਾਂ।

ਸੁਰਮਾ ਪਾਵਣ ਸੁਰਖ਼ੀ ਲਾਵਣ।ਬੇਂਸਰ ਬੋਲ ਤੇ ਮਾਂਘ ਬਣਾਵਣ।

ਸਹਿਜੋਂ ਫੁਲੋਂ ਸਿਹਰੇ ਪਾਵਣ।ਸਭ ਕੁਝ ਥਇਆ ਬੇਕਾਰ ਅਸਾਹਾਂ।

ਤਨ ਮਨ ਚੁੱਭੜੀ ਸਾਗ ਗ਼ਮਾਂ ਦੀ।ਜਾਨ ਜਿਗਰ ਵਿੱਚ ਚੂਕ ਡੁੱਖਾ ਦੀ।

ਦਿੱਲੜੀ ਸੂਲੀ ਕੀਤੀ ਮਾਂਦੀ।ਸੀਨੇ ਸੌ ਸੌ ਖ਼ਾਰ ਅਸਾਹਾਂ।

ਹੱਸਣ ਖਿਲਣ ਕੁਝ ਯਾਦ ਨ ਆਵੇ।ਰੋਂਦੀ ਖਪਦੀ ਉੱਮਰ ਨਭਾਵੇ।

ਜਿੰਦ ਜੁਖ ਜੁਖ ਲੱਖ ਰੰਜ ਉਠਾਵੇ।ਡੁੱਖੜੇ ਤਾਰੋ ਤਾਰ ਅਸਾਹਾਂ।

ਪੀਤ ਪੁਨਲ ਦੀ ਰਗ ਰਗ ਘੇਰਿਮ।ਯਾਰ ਅਗ਼ਯਾਰ ਕਨੂੰ ਮੂੰਹ ਫੇਰਿਮ।

ਝੂਰ ਝੁਗਟੇ ਜੁੜ ਜੁੜ ਵੇੜਿਮ।ਛੁੱਟ ਗਿਆ ਕੁਲ ਕੰਮ ਕਾਰ ਅਸਾਹਾਂ।

ਯਾਰ ਫ਼ਰੀਦ ਨ ਆਇਮ ਵੇੜੇ।ਟੋਕਾਂ ਕਰਦੇ ਖੇੜੇ ਭੇੜੇ।

ਸੋਹਣੇ ਕੀਤੇ ਸਖ਼ਤ ਨਖੇੜੇ।ਤੂਲ ਤੱਤੀ ਦਾਰ ਅਸਾਹਾਂ।

88

ਗਿਆ ਰੋਲ ਰਾਵਲ ਵਿੱਚ ਰੋਹ ਰਾਵੇ

ਗਿਆ ਰੋਲ ਰਾਵਲ ਵਿੱਚ ਰੋਹ ਰਾਵੇ।ਨਾ ਯਾਰ ਮਿਲਦਾ ਨਾ ਮੌਤ ਆਵੇ।

ਆਤਣ ਕਤੇਂਦੀ ਸੰਗੀਆਂ ਸਤਾਵਨ।ਜੁਗਤਾਂ ਮਰੇਂਦੀਆਂ ਬੋਲੀਆਂ ਸੁਣਾਵਨ।

ਕਈ ਕੇਸ ਕਰਦੀਆਂ ਕਈ ਨੋਕ ਲਾਵਨ।ਜੀਅੜਾ ਹਮੇਸ਼ਾ ਸਦਮੇ ਉਠਾਵੇ।

ਭੈਣੀ ਨ ਭਾਵਾਂ ਅੱਮੜੀ ਅਲਾਵੇ।ਪੇਕੇ ਸੋਰ੍ਹੇ ਜੇ ਹਰ ਕੋਈ ਡਖਾਵੇ।

ਜਾਨੀ ਅਵੈੜਾ ਫੇਰਾ ਨ ਪਾਵੇ।ਹਿੱਕ ਸੇਝ ਸਾੜਨੇ ਬਿਆਂ ਤੋਲ ਤਾਵੇ।

ਡੁਖੜੇ ਸੱਸੀ ਨੂੰ ਡੇਹੋਂ ਡੇਂਹ ਸਵਾਏ।ਜੈਂ ਡੇਂਹ ਬਰੋਚਲ ਘਰ ਡੁ ਸਿਧਾਏ।

ਮੁੰਝੀ ਮੁੰਝਾਏ ਸੂਲੀਂ ਸਤਾਏ।ਕਾਦਰ ਕਡਾਹੀਂ ਵਿਛੜੇ ਮਲਾਵੇ।

ਮੁੱਠੜੀ ਅਕੇਲੀ ਸਾਂਵਲ ਨ ਬੇਲੀ।ਅਲਭਲ ਨ ਕਰਦੀ ਸਰ ਤੇ ਸਹੇਲੀ।

ਨਜ਼ਰੇ ਹਵੇਲੀ ਸੁੰਜੜੀ ਡੁਹੇਲੀ।ਮਾਰੂ ਥਲਾਂ ਦੀ ਵਾਲੀ ਸਹਾਵੇ।

ਕਿਸਮਤ ਫ਼ਰੀਦਾ ਡਿੱਤੜੀ ਨ ਵਾਰੀ।ਅਸਲੋਂ ਪੁੱਨਲ ਕੀਤਮ ਨ ਕਾਰੀ।

ਕੇਡੇ ਵੰਜੇ ਦਰਦਾਂ ਦੀ ਮਾਰੀ।ਰੋ ਰੋ ਨਿਭਾਈ ਜਗ ਨੂੰ ਰੋਵਾਵੇ।

89

ਹੈ ਅਰਬ ਸ਼ਰੀਫ ਸਧਾਈ

ਹੈ ਅਰਬ ਸ਼ਰੀਫ ਸਧਾਈ।ਬੂ ਸਿੰਧ ਪੰਜਾਬ ਦੀ ਆਈ।

ਬਿਨ ਅਰਬ ਇਹ ਅੱਖੀਆਂ ਰੋਵਨ।ਰੋ ਹਾਰ ਹੰਜੂੰ ਦੇ ਪੋਵਨ।

ਕਰ ਨੀਰੇ ਮੁੱਖੜਾ ਧੋਵਨ।ਦਿਲ ਦਰਦੀਂ ਚੋਟ ਚਖਾਈ।

ਏ ਪਹਿਲੀ ਮੰਜ਼ਿਲ ਹੱਦੇ।ਥਈ ਸ਼ਹਿਰ ਮੁਬਾਰਕ ਜੱਦੇ।

ਕੁਲ੍ਹਾ ਬਹਿਰ ਦੀ ਸ਼ੱਦੇ ਮੱਦੇ।ਅੱਜ ਅਨਦ ਵੈਦੀ ਮੁਕਲਾਈ।

ਕਰ ਸਈ ਤਵਾਫ ਜ਼ਿਆਰਤ।ਲਹਿ ਲੁਤਫ਼ੋ ਅਫ਼ੂ ਇਸ਼ਾਰਤ।

ਘਿਨ ਇਸ਼ਕੋਂ ਜ਼ੌਕ ਬਸ਼ਾਰਤ।ਵੱਲ ਵਤਨੇ ਵਾਗ ਵਲਾਈ।

ਕਿਉਂ ਗਾਨੇ ਗਹਿਣੇ ਪਾਵਾਂ।ਕਿਉਂ ਸੁਰਖ਼ੀਆਂ ਮੈਂਦੀਆਂ ਲਾਵਾਂ।

ਕਿਉਂ ਕੱਜਲਾ ਧਾਰ ਬਣਾਵਾਂ।ਹੈ ਥੀਵਸ ਨਸੀਬ ਜੁਦਾਈ।

ਕੁਲ ਸਿਹਰੇ ਹਾਰ ਕਮਾਣੇ।ਕੁਲ ਨਾਜ਼ ਨਵਾਜ਼ ਵਿਹਾਣੇ।

ਗਏ ਜੋਸ਼ ਜਵਾਨੀ ਮਾਣੇ।ਗਿਆ ਧਜ ਵਿੱਚ ਫ਼ਖਰ ਵਡਾਈ।

ਤੋਂ ਬਾਝੋਂ ਸਾਂਵਲ ਘਰ ਵਿੱਚ।ਹਾਂ ਬੇਸ਼ਕ ਸਖ਼ਤ ਸਫ਼ਰ ਵਿੱਚ।

ਥਲ ਮਾਰੂ ਸੁੰਜੜੇ ਬਰ ਵਿੱਚ।ਹਿਮ ਸਖ਼ਤੀ ਰੋਜ਼ ਸਵਾਈ।

ਗਈ ਆਸ ਫ਼ਰੀਦ ਨ ਪੁਨੜੀ।ਜੀ ਜਲਿਆ ਦਿਲੜੀ ਭੁੱਨੜੀ।

ਸਰ ਸੋਜ਼ ਫ਼ਰਾਕ ਦੀ ਚੁਨੜੀ।ਗਲ ਦਰਦੋਂ ਚੋਲੀ ਪਾਈ।

90

ਹੈ! ਹੈ!! ਯਾਰ ਬਰੋਚਲ

ਹੈ! ਹੈ!! ਯਾਰ ਬਰੋਚਲ।ਹਿਕ ਤਿਲ ਤਰਸ ਨ ਕੀਤਾ।

ਕਰਕੇ ਸਖਤ ਨਿਮਾਣੀ। ਅਪਨੇ ਨਾਲ ਨ ਨੀਤਾ।

ਹਿਜਰ ਪਿਆਲਾ ਅਜ਼ਲੋਂ।ਮੈਂ ਮੁਠੜੀ ਲੋਪੀਤਾ।

ਜੈਂ ਡਿਂਹ ਸਜਨ ਸਿਧਾਏ।ਡੁਖੇ ਆਇਆ ਸੁਖ ਬੀਤਾ।

ਸੂਲ ਕੁਲੱਲੜਾ ਕੋਝਾ।ਲੂੰ ਲੂੰ ਰਗ ਰਗ ਸੀਤਾ।

ਅਸਲੋਂ ਮਹਜ ਵਿਸਾਰਿਉਸ।ਲਾ ਕਰ ਪਰਮ ਪਲੀਤਾ।

ਰੋਹ ਫ਼ਰੀਦ ਲਤਾੜਾਂ।ਸ਼ਾਲਾ ਖਾਵਿਮ ਚੀਤਾ।

91

ਹੈ ਇਸ਼ਕ ਦਾ ਜਲਵਾ ਹਰ ਹਰ ਜਾ

ਹੈ ਇਸ਼ਕ ਦਾ ਜਲਵਾ ਹਰ ਹਰ ਜਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਖ਼ੁਦ ਆਸ਼ਕ ਖ਼ੁਦ ਮਾਸ਼ੂਕ ਬਣਿਆ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਖ਼ੁਦ ਬੁਲਬੁਲ ਤੇ ਪਰਵਾਨਾ ਹੈ।ਗੁਲ ਸ਼ਮਾ ਉਤੇ ਦੀਵਾਨਾ ਹੈ।

ਥੀ ਚਾਂਦ ਚਕੋਰ ਨੂੰ ਮੋਹ ਲਿਆ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਕਡੀਂ ਮੂਸਾ ਥੀ ਮੀਕਾਤ ਚੜ੍ਹੇ।ਵਲ ਵਾਅਜ਼ ਕਰੇ ਤੌਰੇਤ ਪੜ੍ਹੇ।

ਕਡੀਂ ਈਸਾ ਯਾਹਾ ਜ਼ਿਕਰੀਆ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਕਥੇ ਸ਼ਾਦ ਕਥੇ ਦਿਲ ਤੰਗ ਡਿੱਸੇ।ਕਥੇ ਸੁਲ੍ਹਾ ਡਿਸੇ ਕਥੇ ਜੰਗ ਡਿੱਸੇ।

ਥੀਆ ਸ਼ਾਨ ਜਲਾਲ ਜਮਾਲ ਅਦਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਕਿਥੇ ਰਾਜ਼ ਅਨਲ ਹੱਕ ਫਾਸ਼ ਥੀਆ।ਕਥੇ ਸੁਬਹਾਨੀ ਦਾ ਵਰਦ ਪੜ੍ਹਿਆ।

ਕਿਥੇ ਇਨੀ ਅਬਦ ਰਸੂਲ ਕਿਹਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਹਿਨ ਹਸਤੀ ਦੇ ਨੈਰੰਗ ਅਜਬ।ਹਿਨ ਹੁਸਨ ਅਜ਼ਲ ਦੇ ਢੰਗ ਅਜਬ।

ਬੇ ਰੰਗ ਬਹਰ ਹਰ ਰੰਗ ਅਜਬ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਹੈ ਮਹਿਜ ਮੁਕਾਮ ਤਹੌਯਰ ਦਾ।ਬੱਠ ਹੀਲਾ ਦਰ ਕੇਵਤ ਫ਼ਕਰ ਦਾ।

ਹੈਨ ਡੂੰਘੜੇ ਡੋਂਹ ਡੂੰ ਹੱਥ ਨ ਪਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਤਕਦੀਸ ਕਥਾਂ ਤਨਜ਼ੀਹ ਕਥਾਂ।ਤਕਲੀਦ ਅਤੇ ਤਸ਼ਬੀਹ ਕਥਾਂ।

ਹੈ ਹੈਰਤ ਸਿਖ਼ ਤਸਲੀਮ ਵ ਰਜ਼ਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਥਈ aੁੱਮਰ ਤਲਫ਼ ਬਰਬਾਦ ਸਭੋ।ਹਯਾਤ ਸਭੋ ਫਰਿਆਦ ਸਭੋ।

ਮਰ ਮਰ ਦੇ ਤਈਂ ਨ ਪਿਉਮ ਸਮਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

ਹੈ ਪੀਤ ਫ਼ਰੀਦ ਦੀ ਰੀਤ ਅਜਬ।ਹੈ ਦਰਦ ਤੇ ਸੋਜ਼ ਦੀ ਗੀਤ ਅਜਬ।

ਸੁਣ ਸਮਝੋ ਸਾਰੇ ਅਹਿਲੇ ਸਫਾ।ਸੁਬਹਾਨ ਅੱਲਾ ! ਸੁਬਹਾਨ ਅੱਲਾ !!।

92

ਹੈ ਸਦਕੇ ਘੋਲੇ ਯਾਰ ਤੋਂ

ਹੈ ਸਦਕੇ ਘੋਲੇ ਯਾਰ ਤੋਂ।ਇਹੋ ਜੇੜਾ ਨੇਹ ਨਿੱਪਨਾਂ।

ਸ਼ਾਲਾ ਹੁਸਨ ਜਵਾਨੀ ਮਾਣੇ।ਮੁੱਠੜੀ ਦਿਲ ਦਾ ਵੱਨਾਂ।

ਥਲ ਤੈਡੇ ਚਤਰਾਗ ਵੀ ਤੈਡੇ।ਮੁਲਕ ਮਲੇਰ ਦਾ ਬੱਨਾਂ।

ਡੁਖ ਦਾ ਹਾਲ ਨਾ ਥੀਵਮ ਪੂਰਾ।ਚਿੱਤਰਾਂ ਸੌ ਸੌ ਪੱਨਾਂ।

ਜੀ ਤੂੰ ਆਵੇਂ ਤਨ ਮਨ ਡੇਸਾਂ।ਪੀਰਾ ਪਰਮ ਦਾ ਛੱਨਾ।

ਬੈਅਤ ਕਰਕੇ ਇਸ਼ਕ ਕਢਾਇਮ।ਇਲਮੋ ਅਮਲ ਤੋਂ ਬੱਨਾਂ।

ਸੋਹਣੇ ਦੇ ਵਿੱਚ ਵਸਫ਼ ਵਫ਼ਾ ਦੀ।ਇਹ ਗਾਲ੍ਹ ਨ ਮੰਨਾਂ।

ਬਿਰਹੋਂ ਫ਼ਰੀਦ ਥੀਵਸੇ ਸਾਥੀ।ਸਬ ਸ਼ੈ ਤੋਂ ਜੀ ਭੱਨਾਂ।

93

ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ

ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ।ਸੋਹਣੀਆਂ ਜੋ ਸਰਦਾਰ ! ਯਾਰ ਮਹੰਜੁ।

ਕਥ ਮੁਲਾ ਕਥ ਆਮਿਰ ਨਾਹੀਂ।ਕਥ ਮਨਸੂਰ ਦੇ ਦਾਰ ! ਯਾਰ ਮਹੰਜੁ।

ਆਪ ਛੁਪਾਏ ਰਾਜ ਹਕੀਕੀ।ਆਪ ਕਰੇ ਇਜ਼ਹਾਰ ! ਯਾਰ ਮਹੰਜੁ।

ਕਿਥ ਬੁਲਬੁਲ ਕਿਥ ਗੁਲ ਜੀ ਸੂਰਤ।ਬਰਗ ਕਿਥਾਂ ਕਿੱਥ ਖਾਰ ! ਯਾਰ ਮਹੰਜੁ।

ਕਿਥ ਸੁਰਖੀ ਕਿਥ ਨਾਜ਼ ਨਜਾਕਤ।ਕਿਥ ਕੱਜਲਾ ਕਿਥ ਧਾਰ ! ਯਾਰ ਮਹੰਜੁ।

ਕਥ ਢੋਲਕ ਤੇ ਕਥ ਤਾਨ ਤੁਗਨਾ।ਕਿਥ ਸੂਫ਼ੀ ਕਥ ਸਰਸ਼ਾਰ ! ਯਾਰ ਮਹੰਜੁ।

ਕਿਥ ਆਬਦ ਤੇ ਕਿਥ ਨਫਲ ਦੋਗਾਨਾ।ਕਿਥ ਕੈਫੀ ਮੈ ਖਵਾਰ ! ਯਾਰ ਮਹੰਜੁ।

ਕਥ ਆਸ਼ਕ ਕਥ ਦਰਦ ਕਸ਼ਾਲੇ।ਕਥ ਦਿਲਬਰ ਗ਼ਮਖਵਾਰ ! ਯਾਰ ਮਹੰਜੁ।

ਯਾਰ ਫ਼ਰੀਦ ਨਹੀਂ ਵਿੱਚ ਪਰਦੇ।ਖ਼ੁਦ ਪਰਦਾ ਹੈ ਯਾਰ ! ਯਾਰ ਮਹੰਜੁ।

94

ਹਰ ਜਾ ਜ਼ਾਤ ਪੁੱਨਲ ਹੈ

ਹਰ ਜਾ ਜ਼ਾਤ ਪੁੱਨਲ ਹੈ।ਸੂਫ਼ੀ ਸਮਝ ਸੰਜਾਣ।

ਲੈਸਾ ਕਮਿਸਲਾ ਸ਼ੈ ਉਨ।ਸਬ ਸ਼ੈ ਉਸ ਨੂੰ ਜਾਣ।

ਯਬੱਕਾ ਵਜਾਹੂ ਰਬੱਕਾ।ਬਾਕੀ ਕੁਲ ਸ਼ੈ ਫਾਨ।

ਲਾ ਯਹਤਾਜ ਸਿਵ ਅੱਲਾ।ਹੈ ਫ਼ਕਰ ਦਾ ਸ਼ਾਨ।

ਲਾ ਮੌਜੂਦ ਸਿਵ ਅੱਲਾ।ਸਾਡਾ ਦੀਨ ਈਮਾਨ।

ਹੱਕ ਬਾਝੋਂ ਬਿਉ ਬਾਤਲ।ਧਿਆਨ ਰਖੀਂ ਹਰ ਆਨ।

ਇਲਮ ਫ਼ਰੀਦ ਹੈ ਹਾਜਬ।ਬੇ ਸ਼ਕ ਬੇ ਇਰਫ਼ਾਨ।

95

ਹਰ ਜਾ ਜ਼ਾਤ ਪੁੱਨਲ ਜੀ

ਹਰ ਜਾ ਜ਼ਾਤ ਪੁੱਨਲ ਜੀ।ਆਸ਼ਕ ਜਾਣ ਯਕੀਨ।

ਹਰ ਸੂਰਤ ਵਿੱਚ ਯਾਰ ਦਾ ਜਲਵਾ।ਕਿਆ ਅਸਮਾਨ ਜ਼ਮੀਨ।

ਅਹਿਦ ਆਹਾ ਬਣ ਅਹਿਮਦ ਆਇਆ।ਮੋਹੇਸ ਚੀਨ ਮਚੀਨ।

ਹਾਕਮ ਹੋ ਕਰ ਹੁਕਮ ਚਲਾਵੇ।ਆਪ ਬਣੇ ਮਸਕੀਨ।

ਆਪ ਕਰੇ ਬਹਿ ਵਾਅਜ਼ ਨਸੀਹਤ।ਆਪ ਬਜਾਏ ਬੀਨ।

ਜੇ ਚਾਹੇਂ ਤੂੰ ਯਾਰ ਦਾ ਮੇਲਾ।ਸੱਟ ਕਾਵਿੜ ਬਠ ਕੀਨ।

ਜ਼ਾਹਦ ਕੂੰ ਜਾ ਖਬਰ ਸੁਣਾਉ।ਇਸ਼ਕ ਅਸਾਡਾ ਦੀਨ।

ਪੀਰ ਮਗ਼ਾ ਹਿੱਕ ਰਮਜ਼ ਸੁਝਾਈ।ਸਾਜਨ ਸਮਝ ਕਰੀਨ।

ਗ਼ਾਫ਼ਲ ਨ ਥੀ ਯਾਰ ਥੋ ਹਿਕਦਮ।ਹਰ ਜਾ ਸਹਿ ਹਰ ਹੀਨ।

ਦਿਲ ਫ਼ਰੀਦ ਦੇ ਲੁਟਨ ਕੀਤੇ।ਬਨਿਆ ਫ਼ਖ਼ਰੁਦੀਨ।

96

ਹਰ ਸੂਰਤ ਵਿਚ ਆਵੇ ਯਾਰ

ਹਰ ਸੂਰਤ ਵਿਚ ਆਵੇ ਯਾਰ।ਕਰ ਕੇ ਨਾਜ਼ ਅਦਾ ਲਖ ਵਾਰ।

ਹੁਸਨ ਮਲਾਹਤ ਬਿਰਹੋ ਬਛਾਏ।ਰਮਜ਼ ਨਜ਼ਾਕਤ ਭਾ ਭੜਕਾਏ।

ਇਸ਼ਵਾ ਗ਼ਮਜ਼ਾ ਤੀਰ ਚਲਾਏ।ਬੇਬਿਲ ਫਿਰਦੇ ਜ਼ਾਰ ਨਜ਼ਾਰ।

ਸੋਹਣੀਆਂ ਤਰਜ਼ਾਂ ਮੋਹਣੀਆਂ ਗਾਲ੍ਹੀ।ਦਿਲੜੀ ਖੂਬ ਉਜਾੜਿਨ ਚਾਂਲੀਂ।

ਹੋਸ਼ ਕਰਾਰ ਭੁਲਾਵਨ ਭਾਲੀਂ।ਪਲਕਾਂ ਕਰਦੀਆਂ ਖੂਨ ਹਜ਼ਾਰ।

ਹਿਕ ਜਾ ਰੂਪ ਸਿੰਗਾਰ ਡਿਖਾਵੇ।ਹਿਕ ਜਾ ਆਸ਼ਕ ਬਣ ਬਣ ਆਵੇ।

ਹਰ ਮਜ਼ਹਰ ਵਿਚ ਆਪ ਸਮਾਵੇ।ਆਪਣਾ ਆਪ ਕਰੇ ਦੀਦਾਰ।

ਕਡੀਂ ਸ਼ਹਾਨਾ ਹੁਕਮ ਚਲਾਵੇ।ਕਡੀਂ ਗਦਾ ਮਸਕੀਨ ਸਡਾਵੇ।

ਉਸਦਾ ਭੇਤ ਕੋਈ ਨ ਪਾਵੇ।ਸਬ ਬਦ ਮਸਤ ਫਿਰਨ ਸਰਸ਼ਾਰ।

ਫ਼ਖਰ ਜਹਾਨ ਕਬੂਲ ਕਿਤੋਸੇ।ਵਾਕਫ ਕੁਲ ਇਸਰਾਰ ਥਿਉਸੇ।

ਹਰ ਜਾ ਨੂਰ ਜਮਾਲ ਡਿਠੋਸੇ।ਮਖਫੀ ਰਾਜ਼ ਥੀਏ ਇਜ਼ਹਾਰ।

ਯਾਰ ਫਰੀਦ ਅਯਾਂ ਬਿਆਨੇ।ਨਹੁਨ ਅਕਰਬ ਵਿਚ ਫੁਰਕਾਨੇ।

ਏਹੋ ਅਕੀਦਾ ਦੀਨ ਈਮਾਨੇ।ਤੋੜੇ ਪਕੜ ਚੜ੍ਹਾਵਨ ਦਾਰ।

97

ਹਰ ਸੂਰਤ ਵਿੱਚ ਦੀਦਾਰ ਡਿੱਠਮ

ਹਰ ਸੂਰਤ ਵਿੱਚ ਦੀਦਾਰ ਡਿੱਠਮ।ਕੁਲ ਯਾਰ ਅਗ਼ਿਯਾਰ ਨੂੰ ਯਾਰ ਡਿੱਠਮ।

ਕਿੱਥ ਜੌਹਰ ਤੇ ਕਿੱਥ ਅਰਜ ਡਿੱਠਮ।ਕੱਥ ਸੁਨਤ ਨਫ਼ਲ ਤੇ ਫ਼ਰਜ਼ ਡਿੱਠਮ।

ਕਿੱਥ ਸਿਹਤ ਡਿੱਠਮ ਕੱਥ ਮਰਜ਼ ਡਿੱਠਮ।ਕੱਥ ਚੁਸਤ ਅਤੇ ਬੀਮਾਰ ਡਿੱਠਮ।

ਕਿੱਥ ਬਤਨ ਜ਼ਹੂਰ ਡਿੱਠਮ।ਕਿੱਥ ਜ਼ਾਹਦ ਤੇ ਮਖਮੂਰ ਡਿੱਠਮ।

ਕਿੱਥ ਮੁਲਾਂ ਤੇ ਮਨਸੂਰ ਡਿੱਠਮ।ਕੱਥ ਚੋਬ ਰਸਨ ਤੇ ਦਾਰ ਡਿੱਠਮ।

ਐ ਮਜ਼ਹਬ ਪਾਕ ਨਬੀਆਂ ਦਾ।ਐ ਮਸ਼ਰਬ ਸਾਫ਼ ਸਫੀਆਂ ਦਾ।

ਐ ਰਸ਼ਦ ਇਰਸ਼ਾਦ ਵਲੀਆਂ ਦਾ।ਆਯਾਤ ਡਿੱਠਮ ਅੱਖਬਾਰ ਡਿੱਠਮ।

ਕਿੱਥ ਫੁਲ ਗੁਲ ਬਾਗ਼ ਬਹਾਰ ਡਿੱਠਮ।ਕਿੱਥ ਬੁਲਬੁਲ ਜ਼ਾਰ ਨਜ਼ਾਰ ਡਿੱਠਮ।

ਕਿੱਥ ਖ਼ਸ ਖਾਸ਼ਾਕ ਤੇ ਖ਼ਾਰ ਡਿੱਠਮ।ਹਿੱਕ ਨੂਰ ਦੇ ਸਭ ਇਤਵਾਰ ਡਿੱਠਮ।

ਕਿੱਥ ਬਰਮ ਨਰਾਇਨ ਨਰੰਜਨ ਹੈ।ਕੱਥ ਰਾਮ ਕਨੀਆ ਲਛਮਨ ਹੈ।

ਕਿੱਥ ਬੇਦ ਬਿਆਸ ਬ੍ਰਹਮਨ ਹੈ।ਕੱਥ ਰਾਜਸ ਤੇ ਔਤਾਰ ਡਿੱਠਮ।

ਇਰਵਾਹ ਨਫੁਸ ਅਕੂਲ ਡਿੱਠਮ।ਇਨਸਾਨ ਜ਼ਲੂਮ ਜਹੂਮ ਡਿੱਠਮ।

ਮਾਕੂਲ ਡਿੱਠਮ ਮਨਕੂਲ ਡਿੱਠਮ।ਇਕਰਾਰ ਡਿੱਠਮ ਇਨਕਾਰ ਡਿੱਠਮ।

ਕੱਥ ਮੰਤਕ ਨਹਵ ਤੇ ਸਰਫ ਡਿੱਠਮ।ਕੱਥ ਇਸਮ ਤੇ ਫੇਅਲ ਤੇ ਹਰਫ਼ ਡਿੱਠਮ।

ਹਿੱਕ ਮਾਨੇ ਹਰ ਹਰ ਤਰਫ਼ ਡਿੱਠਮ।ਚੌਗੁੱਠ ਡਿੱਠਮ ਚੌਧਾਰ ਡਿੱਠਮ।

ਸਬ ਆਲਾ ਆਲਾ ਸ਼ਾਨ ਡਿੱਠਮ।ਹਸਨੈਨ ਤੇ ਸ਼ਾਹ ਮਰਦਾ ਡਿੱਠਮ।

ਬੂ ਬਕਰ ਉਮਰ ਉਸਮਾਨ ਡਿੱਠਮ।ਵੁਹ ਪਾਕ ਨਬੀ ਮੁਖ਼ਤਾਰ ਡਿੱਠਮ।

ਕੱਥ ਸ਼ਾਹ ਨਜ਼ਾਮੁਦੀਨ ਡਿੱਠਮ।ਕੱਥ ਫ਼ਰਦ ਫਰੀਦੁਦੀਨ ਡਿੱਠਮ।

ਕੱਥ ਕੁਤਬ ਮਈਨੁਦੀਨ ਡਿੱਠਮ।ਕੱਥ ਫ਼ਖਰ ਜਹਾਂ ਦਿਲਦਾਰ ਡਿੱਠਮ।

98

ਹਸਨ ਕਬਾਹ ਸਬ ਮੁਜ਼ਹਰ ਜ਼ਾਤੀ

ਹਸਨ ਕਬਾਹ ਸਬ ਮੁਜ਼ਹਰ ਜ਼ਾਤੀ।ਹਰ ਰੰਗ ਮੇ ਬੇਰੰਗ ਪਿਆਰਾ।

ਨਾਹਨੁ ਅਕਰਬੁ ਰਾਜ਼ ਅਨੋਖਾ।ਹੈ 'ਵਾਹੁ ਮਅਕਮੁ' ਮਿਲਿਆ ਹੋਕਾ।

ਸਮਝ ਸੁਜਾਣੋ ਆਲਮ ਲੋਗਾ।ਹੈ ਹਰ ਰੂਪ ਮੇ ਐਨ ਨਜ਼ਾਰਾ।

'ਵਫੀ ਅਨਫਸਿਕੁਮ' ਸੱਰੇਇਲਾਹੀ।'ਲੋ ਦੁਲੀਤੱਸ' ਫ਼ਾਸ਼ ਗਵਾਹੀ।

ਹਰ ਸੂਰਤ ਵਿਚ ਰਾਂਝਣ ਮਾਹੀ।ਕੀਤਾ ਨਾਜ਼ ਦਾ ਢੰਗ ਨਿਆਰਾ।

ਹੁਸਨ ਅਜ਼ਲ ਦੀ ਚਾਲ ਅਜੀਬੇ।ਤਰ੍ਹਾਂ ਲਤੀਫੇ ਤਰਜ਼ ਗ਼ਰੀਬੇ।

ਆਪ ਹੀ ਆਸ਼ਕ ਆਪ ਰਕੀਬੇ।ਥੀ ਦਿਲਬਰ ਜਗ ਮੋਹਿਸ ਸਾਰਾ।

ਕਥ ਮਤਰਥ ਕਥ ਤਾਨ ਤਰਾਨੇ।ਕਥ ਆਬਦ ਕਥ ਨਫ਼ਲ ਦੋਗਾਨੇ।

ਕਥ ਸੂਫ਼ੀ ਸਰਮਸਤ ਯਗਾਨੇ।ਕਥ ਰਿੰਦਾਂ ਮੇ ਕਰੇ ਅਵਤਾਰਾ।

ਕਿਆ ਅਫ਼ਲਾਕ ਅਕੂਲ ਅਨਾਸਰ।ਕਿਆ ਮੁਤੱਕਲਮ ਗ਼ਾਇਬ ਹਾਜ਼ਰ।

ਸਬ ਜਾ ਨੂਰ ਹਕੀਕੀ ਜ਼ਾਹਰ।ਕੌਣ ਫ਼ਰੀਦ ਗਰੀਬ ਵਿਚਾਰਾ।

99

ਹਿੱਕ ਦਮ ਹਿਜਰ ਨ ਸਹਿੰਦੀ ਹੈ

ਹਿੱਕ ਦਮ ਹਿਜਰ ਨ ਸਹਿੰਦੀ ਹੈ।ਦਿਲ ਦਿਲਬਰ ਕਾਰਣ ਮਾਂਦੀ ਹੈ।

ਸੋਜ਼ ਗੁਦਾਜ਼ ਤੂਲ ਵਿਛਾਵਾਂ।ਡੁੱਖ ਡੁਹਾਗ ਦੀ ਸੇਝ ਸੁਹਾਵਾਂ।

ਹਾਰ ਗ਼ਮਾਂ ਦਾ ਗਲ ਵਿੱਚ ਪਾਵਾਂ।ਦਰਦ ਦੀ ਬਾਂਹ ਸਿਰਾਂਦੀ ਹੈ।

ਮਾਹੀ ਬੇ ਪਰਵਾਹ ਮਿਲਿਉਸੇ।ਪੱਲੜੇ ਸੋਜ਼ ਫ਼ਰਾਕ ਪਿਉ ਸੇ।

ਹਾਲ ਕਨੂੰ ਬੇ ਹਾਲ ਥਿਉਸੇ।ਜਿੰਦੜੀ ਝੋਕ ਗ਼ਮਾਂ ਦੀ ਹੈ।

ਡੇਹ ਨਿਭਾਵਾਂ ਸੜਦੀਂ ਜਲਦੀਂ।ਰਾਤ ਵੰਜਾਵਾਂ ਜਲਦੀ ਗਲਦੀ।

ਸਾਰੀ ਉਮਰ ਗਈ ਹੱਥ ਮਲਦੀਂ।ਹੈ ਹੈ ਮੌਤ ਨ ਆਂਦੀ ਹੈ।

ਸੋਹਣੇ ਕੀਤੀ ਕੇਚ ਤਿਆਰੀ।ਆਇਆ ਬਾਰ ਬਿਰਹੋਂ ਸਰ ਬਾਰੀ।

ਸੰਗੀਆਂ ਸੁਰਤੀਆਂ ਕਰਨ ਨ ਕਾਰੀ।ਬੇ ਵੱਸ ਪਈ ਕੁਰਲਾਂਦੀ ਹੈ।

ਯਾਦ ਕਰੇਸਾਂ ਯਾਰ ਦੀਆਂ ਗਾਲੀ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀ।

ਤੂਣੀ ਮੇਹਣੀਂ ਡੇਵਮ ਸਿਆਲੀਂ।ਤਾਂਗ ਫ਼ਰੀਦ ਨ ਜਾਂਦੀ ਹੈ।

100

ਹਿੱਕ ਹੈ ਹਿੱਕ ਹਿੱਕ ਹੈ

ਹਿੱਕ ਹੈ ਹਿੱਕ ਹਿੱਕ ਹੈ।ਹਿੱਕ ਦੀ ਦਮ ਦਮ ਸਿੱਕ ਹੈ।

ਹਿੱਕ ਦੇ ਹਰ ਹਰ ਜਾ ਵਿੱਚ ਦੇਰੇ।ਕਿਆ ਉੱਚ ਹੈ ਕਿਆ ਝਿੱਕ ਹੈ।

ਹਿੱਕ ਹੈ ਜ਼ਾਹਰ ਹਿੱਕ ਹੈ ਬਾਤਨ।ਬਿਆ ਸਬ ਕੁਝ ਹਾਲਿਕ ਹੈ।

ਮਿਕਨਾਤੀਸ ਤੇ ਲੋਹੇ ਵਾਗਣ।ਹੂੰ ਡੋ ਦਿਲ ਦੀ ਛਿੱਕ ਹੈ।

ਜਿਹੜਾ ਹਿੱਕ ਕੂੰ ਡੂੰ ਕਰ ਜਾਣੇ।ਓ ਕਾਫ਼ਰ ਮੁਸ਼ਰਕ ਹੈ।

ਮਤਲਬ ਡਾਢਾ ਸਖ਼ਤ ਨਜ਼ੀਕੀ।ਪਰ ਰਾਹ ਤੇ ਚਿਲ ਚਿੱਕ ਹੈ।

ਸਾਡੇ ਸਰ ਸਰ ਵਾਹ ਦਾ ਸਾਰਾ।ਫਖਰ ਪੀਆ ਮਾਲਿਕ ਹੈ।

ਦਰਦ ਦਾ ਬਾਰ ਉਠਾ ਨਾ ਸਗਦੀ।ਦਿਲ ਸ਼ੋਦੀ ਨਿਕ ਤਰਿਕ ਹੈ।

ਰੋਜ਼ ਅਜ਼ਲ ਦੀ ਦਿੱਲੜੀ ਮੈਂਡੀ।ਰਾਹ ਹੱਕ ਦੀ ਸਾਲਿਕ ਹੈ।

ਜਿੰਦ ਦੇ ਨਾਲ ਖ਼ਿਆਲ ਖ਼ੁਦਾਈ।ਕਿਆ ਪੂਰਾ ਗਿਆ ਬਿਕ ਹੈ।

ਯਾਰ ਫ਼ਰੀਦ ਸੰਜਾਨਣ ਕੀਤੇ।ਏ ਨੁਸਖਾ ਹਿੱਕ ਟਿੱਕ ਹੈ।

101

ਹਿਕੋ ਅਲਫ਼ ਮੈਨੂੰ ਬਰਮਾਵਮ ੜੀ

ਹਿਕੋ ਅਲਫ਼ ਮੈਨੂੰ ਬਰਮਾਵਮ ੜੀ।ਤੱਤੀ ਬੇ ਤੇ ਮੂਲ ਨ ਭਾਵਮ ੜੀ।

ਸੋਹਣੀ ਵਹਦਤ ਪਰਮ ਪਰੀਤਾਂ ਨੈਂ।ਜ਼ੌਕੀ ਘਾਤਾਂ ਇਸ਼ਕੀ ਗੀਤਾਂ ਨੈਂ।

ਕੋਝੀ ਕਸਰਤ ਕੋਝਾਂ ਰੀਤਾਂ ਨੈਂ।ਦਿਲ ਗੈਰੋਂ ਗ਼ੈਰਤ ਖਾਵਿਮ ੜੀ।

ਹਰ ਚਾਲੋਂ ਨਾਜ਼ ਨਵਾਜ਼ ਡਿੱਸੇ।ਸਬ ਹੁਸਨ ਅਜ਼ਲ ਦਾ ਰਾਜ਼ ਡਿੱਸੇ।

ਕੁਲ ਆਲਮ ਆਲਮ ਸਾਜ਼ ਡਿੱਸੇ।ਹਿੱਕੋ ਨੂਰ ਨਜ਼ਰ ਵਿੱਚ ਆਵਿਮ ੜੀ।

ਗੈਰੀਅਤ ਮਹਜ਼ ਮੁਹਾਲ ਡਿੱਸੇ।ਚੌ ਤਰਫ਼ੋ ਹੁਸਨ ਜਮਾਲ ਡਿੱਸੇ।

ਹਰ ਵੇਲੇ ਵਸਲ ਵਸਾਲ ਡਿੱਸੇ।ਡੇਂਹ ਰਾਤ ਪੁੱਨਲ ਗੱਲ ਲਾਵਿਮ ੜੀ।

ਕਿਉਂ ਕਰਦੀ ਹਾਰ ਸਿੰਗਾਰ ਮੁੱਠੀ।ਕਿਉਂ ਸੁਰਖ਼ੀ ਕੱਜਲਾ ਧਾਰ ਮੁੱਠੀ।

ਜੇ ਜਾਣਾ ਸਾਂਵਲ ਯਾਰ ਮੁੱਠੀ।ਵਲ ਮੁਲਕ ਮਲ੍ਹੇਰ ਸਿਧਾਵਿਮ ੜੀ।

ਤੱਤਾਂ ਦਰਦ ਜਦੀਦ ਸ਼ਦੀਦ ਥੀਆ।ਹਰ ਰੋਜ਼ ਏ ਸੋਜ਼ ਮਜ਼ੀਦ ਥੀਆ।

ਹਿੱਕੇ ਦੀਦ ਖ਼ਰੀਦ ਥੀਆ।ਬਿਨ ਢੋਲਣ ਘਰ ਵਰਤਾਂਵਿਮ ੜੀ।

102

ਹਿੱਕੋ ਡਿੱਠਮ ਹਰ ਗਾਲ ਕਨੂੰ

ਹਿੱਕੋ ਡਿੱਠਮ ਹਰ ਗਾਲ ਕਨੂੰ।ਹਿੱਕਾ ਰਮਜ਼ ਲੱਧਮ ਹਰ ਚਾਲ ਕਨੂੰ।

ਹਰ ਸੂਰਤ ਮਨ ਨੂੰ ਮੋਂਹਦੀ ਹੈ।ਹਰ ਮੂਰਤ ਦਿਲ ਨੂੰ ਕੋਂਹਦੀ ਹੈ।

ਸਬ ਨਿਸਬਤ ਯਾਰ ਨੂੰ ਸੋਂਹਦੀ ਹੈ।ਹਰ ਹਾਲ ਕਨੂੰ ਹਰ ਕਾਲ ਕਨੂੰ।

ਕਥੇ ਦਿਲਬਰ ਥੀ ਮਨ ਮੋਂਹਦਾ ਹੈ।ਕਥੇ ਆਸ਼ਕ ਹੋ ਕਰ ਰੋਂਦਾ ਹੈ।

ਕਥੇ ਰੱਬ ਤੋਂ ਫਾਰਗ ਹੋਂਦਾ ਹੈ।ਗ਼ਮ ਨਾਜ਼ ਦੀ ਕੈਦ ਵਬਾਲ ਕਨੂੰ।

ਬਦਨਾਮੀ ਮੈਡਾ ਨਾਮ ਹੋਇਆ।ਗ਼ਮ ਖਾਵਣ ਸ਼ਰਬ ਮਦਾਮ ਹੋਇਆ।

ਰਤ ਪੀਵਣ ਕਾਮ ਦਵਾਮ ਹੋਇਆ।ਛੁਟ ਪੈਵਸੇ ਸ਼ਰਮ ਦੀ ਜਾਲ ਕਨੂੰ।

ਡੇਖੋ ਹੁਸਨ ਹਕੀਕੀ ਜ਼ਾਹਰ ਹੈ।ਕਿਆ ਅੰਦਰ ਹੈ ਕਿਆ ਬਾਹਰ ਹੈ।

ਕਿਥੇ ਨਾਸੀ ਹੈ ਕੱਥੇ ਮਾਹਰ ਹੈ।ਸੋਹਣਾ ਆਪਨੇ ਵਸਲ ਵਸਾਲ ਕਨੂੰ।

ਜਡਾਂ ਇਸ਼ਕ ਫ਼ਰੀਦ ਉਸਤਾਦ ਥੀਆ।ਸਬ ਇਲਮੋ ਅਮਲ ਬਰਬਾਦ ਥੀਆ।

ਪਰ ਹਜ਼ਰਤੇ ਦਿਲ ਆਬਾਦ ਥੀਆ।ਸੋ ਵਜਦ ਕਨੂੰ ਲੱਖ ਹਾਲ ਕਨੂੰ।

103

ਹੁਣ ਦਿਲ ਬਦਲਾਇਮ ਸੁਰ ਸਾਈਂ

ਹੁਣ ਦਿਲ ਬਦਲਾਇਮ ਸੁਰ ਸਾਈਂ।ਗਿਆ ਦਰਦੋਂ ਜੀਅੱੜਾ ਝੁਰ ਸਾਈਂ।

ਦਰਦ ਦੇ ਕੰਡਰੇ ਸੀਨੇ।ਲਗੜੇ ਹਿਨ ਦੇਰੀਨੇ।

ਪਏ ਨਿਕਲਨ ਭੁਰ ਭੁਰ ਸਾਈਂ।

ਡੁੱਖੜੇ ਰੋਜ਼ ਸਵਾਏ।ਜੈਂ ਡੇਂਹ ਸੱਜਨ ਸਿੱਧਾਏ।

ਸ਼ਹਿਰ ਭੰਭੋਰੋਂ ਟੁਰ ਸਾਈਂ।

ਡੇਹਾਂ ਰਾਤੀਂ ਮਾਤਮ।ਡੁੱਖ ਆਇਆ ਸੁਖ ਵਾਟਮ।

ਖੁਸ਼ੀਆਂ ਦੇ ਥਏ ਪੁੜ ਸਾਈਂ।

ਯਾਰ ਨ ਆਵੇ ਅੱਖੀਆਂ।ਰੋ ਰੋ ਹੁੱਟੀਆਂ ਥੱਕੀਆਂ।

ਡੇਂਹ ਰਾਤੀ ਦੀ ਫੁਰ ਫੁਰ ਸਾਈਂ।

ਚਮੜਾ, ਮਾਸ, ਲਵੀਰਾਂ।ਕੱਪੜੇ ਲੀਰ ਕਤੀਰਾਂ।

ਬਿਰਹੋਂ ਡਿੱਤੋ ਸੇ ਪੁਰ ਸਾਈਂ।

ਸਬਰ ਫ਼ਰੀਦ ਨ ਆਵੇ।ਘਰ ਖਾਵੇ ਤੇ ਝੜ ਤਾਵੇ।

ਦਿੱਲੜੀ ਕੀਤਮ ਲੁਰ ਸਾਈਂ।

104

ਹੁਣ ਇਸ਼ਕ ਵੰਜਾਇਮ ਚੱਸ ਸਾਈਂ

ਹੁਣ ਇਸ਼ਕ ਵੰਜਾਇਮ ਚੱਸ ਸਾਈਂ।ਲੱਖ ਵਾਰ ਅਸਾਡੀ ਬੱਸ ਸਾਈਂ।

ਰਾਤ ਡੇਂਹਾਂ ਤੜਫਾਵਾਂ।ਅਤੇ ਰੋ ਰੋ ਹਾਲ ਵੰਜਾਵਾਂ।

ਰਹਿਮ ਨ ਕੀਤੋ ਖੱਸ ਸਾਈਂ।

ਕਲ੍ਹੜੀ ਪਈ ਕੁਰਲਾਵਾਂ।ਖਪਦੀ ਉੱਮਰ ਨਿਭਾਵਾਂ।

ਧਾਂ ਕਰਾਂ ਬੇ ਵੱਸ ਸਾਈਂ।

ਚਾਕ ਮਹੀਂ ਮਨ ਭਾਣੇ।ਮੇਹਣੀਂ ਡੇਵਮ ਨਨਾਣੇ।

ਤਾਅਨੇ ਮਾਰਮ ਸੱਸ ਸਾਈਂ।

ਨਿੰਦਰ ਸਭੋ ਡੁੱਖ ਲਾਇਮ।ਸੁੱਤੜੀਂ ਸਾਥ ਲਡਾਇਮ।

ਨਾ ਕਈ ਖ਼ਬਰ ਨ ਡੱਸ ਸਾਈਂ।

ਇਸ਼ਕੋਂ ਸੂਦ ਨ ਪਾਇਮ।ਸਾਰਾ ਭਰਮ ਵੰਜਾਇਮ।

ਜੋ ਲਗੜੀ ਸੋ ਕਸ ਸਾਈਂ।

ਡੁਖੇ ਪੈਂਡੇ ਥਲ ਦੇ।ਪੂਰ ਪੌਵਿਨ ਪਲ ਪਲ ਦੇ।

ਦਰਦੀਂ ਦੀ ਹੱਥ ਰੱਸ ਸਾਈਂ।

ਦਰਦ ਅੰਦੋਹ ਘਨੇਰੇ।ਕਰਦੇ ਸੂਲ ਵਹੀਰੇ।

ਨੱਸ ਗਿਉਂ ਦਿਲ ਖੱਸ ਸਾਈਂ।

ਗ਼ਮ ਫ਼ਰੀਦ ਸਤਾਇਮ।ਡੂੱਖ਼ੜਾ ਨੇਹੜਾ ਲਾਇਮ।

ਮੂਹ ਸਰ ਪਾਇਮ ਭੱਸ ਸਾਈਂ।

105

ਹੁਣ ਕੀਤਮ ਬਿਰਹੋਂ ਤੰਗ ਸਾਈਂ

ਹੁਣ ਕੀਤਮ ਬਿਰਹੋਂ ਤੰਗ ਸਾਈਂ।ਦਿਲ ਨਾਲ ਅਸਾਡੀ ਜੰਗ ਸਾਈਂ।

ਗ਼ਮਜੇ ਸਖਤ ਅਵੈੜੇ।ਝੇੜੇ ਕਰਨ ਬਖ਼ੇੜੇ।

ਨਾ ਕੁਝ ਤਰਸ ਨਾ ਸੰਗ ਸਾਈਂ।

ਇਸ਼ਕ ਮਰੀਲੇ ਲੁਟੀਆਂ।ਹੁੱਟੀਆਂ ਮੁੱਠੀਆਂ ਕੁਠੀਆਂ।

ਤਨ ਮਨ ਚੂਰ ਚੌਰੰਗ ਸਾਈਂ।

ਗੁਜ਼ਰੇ ਵੇਲੇ ਸੁਖ਼ ਦੇ।ਜੀ ਜੁਖ਼ਦੇ ਪਿਆ ਡੁੱਖਦੇ।

ਰਗ ਰਗ ਤੇ ਅੰਗ ਅਮਗ ਸਾਈਂ।

ਦਰਦ ਅੰਦੋਹ ਪੁਰਾਣੇ।ਝੁਰਦੀ ਝੋਰ ਝਗਾਣੇ।

ਯਾਰ ਮਿਲਮ ਦਿਲ ਸੰਗ ਸਾਈਂ।

ਇਸ਼ਕ ਅਲਾਮਤ ਜ਼ਾਹਰ।ਸੂਲ ਘਣੇ ਤੇ ਲਾਗ਼ਰ।

ਸਾਵਾ ਪੀਲਾ ਰੰਗ ਸਾਈਂ।

ਨੇਂਹ ਨਗਲੀ ਛਾਤੇ।ਮਿਲੀ ਫ਼ਰੀਦ ਬਚਾਤੇ।

ਗਿਆ ਨਾਮੂਸ ਤੇ ਨੰਗ ਸਾਈਂ।

106

ਹੁਣ ਮੈਂ ਰਾਂਝਣ ਹੋਈ

ਹੁਣ ਮੈਂ ਰਾਂਝਣ ਹੋਈ।ਰਿਹਾ ਫ਼ਰਕ ਨ ਕੋਈ।

ਜੈ ਸੰਗ ਦਿੱਲੜੀ ਪੀਤ ਲਗਾਈ।ਆਖ਼ਰ ਬਣ ਗਈ ਸੋਈ।

ਹੀਰ ਸਲੇਟੀ ਚੂਚਕ ਬੇਟੀ।ਵੰਜ ਕਿਸ ਜਾ ਖੜੋਈ।

ਹੀਰੋਂ ਹੀਰਾ ਥੀਸੀ ਜੇਕਰ।ਸਰ ਹੀਂ ਰਾਹ ਡਿਤੋਈ।

ਪਹਿਲੇ ਖਾ ਕਰ ਦਰਦ ਕਸ਼ਾਲੇ।ਓੜਕ ਥਈ ਦਿਲ ਜੋਈ।

ਸ਼ਾਬਸ ਅਸਲੋਂ ਮਹਜਨ ਹਾਰਿਓਂ।ਜਿਤਨਾ ਬਾਰ ਚਤੋਈ।

ਜੋ ਕੋਈ ਸਿਲਕ ਮੁਹਬਤ ਦੇ ਵਿੱਚ।ਮਰਣ ਦੇ ਅੱਗੇ ਮੋਈ।

ਸੇਝ ਸੁਹਾਗ ਸੁਹਾਇਸ ਥੀ ਖੁਸ਼।ਸ਼ਾਮ ਸੁੰਦਰ ਸੰਗ ਸੋਈ।

ਨਾਲ ਖਿਆਲ ਅਨਾ ਦੇ ਜੈ ਨੇ।ਮੈਲ ਦੂਈ ਦੀ ਧੋਈ।

ਸਾਰੇ ਜਗ ਵਿੱਚ ਹਿੱਕ ਮੈਂ ਰਹਿ ਗਈ।ਨਾ ਤੂਈ ਨਾ ਊਈ।

ਥਇਆ ਮਨਸੂਰ ਫ਼ਰੀਦ ਹਮੇਸ਼ਾ।ਜੈ ਏ ਰਾਜ਼ ਲਧੋਈ।

107

ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ

ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ।ਯਾਦ ਕੀਤਮ ਦਿਲਦਾਰ ਨੀਂ।

ਕੋਲੇ ਰਹਿਸਾਂ ਮੂਲ ਨ ਸਹਿਸਾਂ।ਹਿਜਰ ਦਾ ਬਾਰੀ ਬਾਰ ਨੀਂ।

ਵਿੱਸਰਿਆ ਸਾਰਾ ਰਾਜ ਬਬਾਨੜਾਂ।ਵਿਸਰ ਗਿਆ ਘਰ ਬਾਰ ਨੀਂ।

ਭਾਂੜ ਮਨੜੇਸਾਂ ਮਾਂੜ ਨਭੇਸਾਂ।ਘੋਲੇ ਆਰ ਵ ਯਾਰ ਨੀਂ।

ਸੁਰਖੀ ਕੱਜਲ ਮਸਾਗ ਕਿਉਂ ਸੇ।ਬੱਠ ਪਿਆ ਹਾਰ ਸਿੰਗਾਰ ਨੀਂ।

ਪਾਰੋਂ ਡਿਸਦੀ ਝੋਕ ਸੱਜਨ ਦੀ।ਕਿਉਂ ਰਹਿਸਾਂ ਉਰਵਾਰ ਨੀਂ।

ਮੈਂ ਮਨਤਾਰੀ ਤੇ ਨੈ ਬਾਰੀ।ਕਾਦਰ ਨੇਸਮ ਪਾਰ ਨੀਂ।

ਬੱਠ ਪਈ ਸਿੰਧੜੀ ਕੀਤਮ ਮੂਲਾ।ਮੁਲਕ ਮਲ੍ਹੇਰ ਮਲ੍ਹਾਰ ਨੀਂ।

ਦੇਸ ਅਰਬ ਦਾ ਮੁਲਕ ਤਰਬਦਾ।ਸਾਰਾ ਬਾਗ਼ ਬਹਾਰ ਨੀਂ।

ਰੋਹੀ ਰਾਵੀਂ ਰੋਹੀ ਰੁਲਸੀ।ਨੱਸ ਗਿਆ ਕਰਹੋਂ ਕਤਾਰ ਨੀਂ।

ਡੇਂਹ ਡੁੱਖਾਂ ਦਾ ਡੂੰਗਰ ਡਿੱਸਦਾ।ਰਾਤ ਗ਼ਮਾਂ ਦੀ ਮਾਰ ਨੀਂ।

ਸਾਂਵਲ ਆਇਆ ਰੋਹੀ ਵੱਠੜੀ।ਬਾਰ ਥਈ ਗੁਲਜ਼ਾਰ ਨੀਂ।

ਦਾਰ ਮਦਾਰ ਫ਼ਰੀਦ ਹੈ ਦਿਲ ਨੂੰ।ਡੁੱਖੜੇ ਤਾਰੋ ਤਾਰ ਨੀਂ।

108

ਹੁਸਨ ਅਜ਼ਲ ਦਾ ਥੀਆ ਇਜ਼ਹਾਰ

ਹੁਸਨ ਅਜ਼ਲ ਦਾ ਥੀਆ ਇਜ਼ਹਾਰ।ਅਹਿਦੋਂ ਵੇਸ ਵਟਾ ਥੀ ਅਹਿਮਦ।

ਸਲਬ ਸਬੂਤ ਜਥਾਂ ਮਸਲੂਬੇ।ਉਥ ਨ ਤਾਲਬ ਨ ਮਤਲੂਬੇ।

ਹੈ ਲਾਇਦ ਰਿਕਾ ਅਲਅਬ ਸਾਰ।ਬੇਹਦ ਮੁਤਲਕ, ਮੁਤਲਕ ਬੇਹਦ।

ਗੈਬਲਗੈਬ ਦੇ ਦੇਸੋਂ ਆਇਆ।ਸ਼ਹਿਰ ਸ਼ਹਾਦਤ ਦੇਰ ਅਲਾਇਆ।

ਅਹਿਦੀਅਤ ਦਾ ਘੁੰਡ ਉਤਾਰਾ।ਥੀਆ ਇਤਲਾਕੋਂ ਮਹਜ ਮੱਕੀਅਦ।

ਹਕ ਬਾਤਲ ਹਕ ਹੈ ਹਕ ਹੈ।ਪਰਾਏ ਰਾਜ਼ ਬਹੂੰ ਮੁਗ਼ਲਕ ਹੈ।

ਯਾਰ ਹੈ ਯਾਰ ਹੈ ਯਾਰ ਹੈ ਯਾਰ।ਸੋਹਣਾ ਕੋਝਾ ਨੇਕ ਅਤੇ ਬਦ।

ਓ ਦਿਲਬਰ ਬੇ ਚੂੰ ਵ ਚਗੂਨਾ।ਨਾਹੀਂ ਜੇਹਦਾ ਮਿਸਲ ਨਮੂਨਾ।

ਤਿਸਦਾ ਹੈ ਬੇ ਸ਼ਕ ਤਕਰਾਰ।ਦੁਨੀਆਂ ਅਕਬਾ ਮਜੋਲਾ ਮਸ਼ਹਦ।

ਗਈ ਤਕਲੀਦ ਆਈ ਤਹਕੀਕੇ।ਥੀਏ ਵਾਜ਼ਿਆ ਮਕਸ਼ੂਫ ਦਕੀਕੇ।

ਫ਼ਾਸ਼ ਮਬੀਅਨ ਕਲ ਇਸਰਾਰ।ਬਰਜੁਖ ਜ਼ੋਰ ਜ਼ਬਰ ਸ਼ਦਮਦ।

ਕੀਤਾ ਅਜ਼ਲੀ ਲੁਤਫ ਜਹੂਰਾ।ਸੌ ਸੌ ਸ਼ੁਕਰ ਮਿਲਿਆ ਗੁਰ ਪੂਰਾ।

ਥੀਆ ਦਿਲ ਕੂੰ ਤਸਕੀਂ ਕਰਾਰ।ਹੋਏ ਖਤਰਾਤ ਸ਼ਕੂਕ ਸਭੇ ਰਦ।

ਪੀਰੇ ਮਗਾਂ ਮਸਜੂਦੁ ਜਤੌ ਸੇ।ਫ਼ਰਜ ਫ਼ਰੀਦ ਨਮਾਜ ਨਤੋਸੇ।

ਕੀਤਾ ਮਨ ਕਰ ਮੱਨ ਇਕਰਾਰ।ਹੈ ਖ਼ੁਦ ਅਸਲ ਹਕੀਕੀ ਮਕਸਦ।

109

ਇਹ ਨਾਜ਼ ਅਦਾ ਸਾਂਵਲੜੇ ਦੇ

ਇਹ ਨਾਜ਼ ਅਦਾ ਸਾਂਵਲੜੇ ਦੇ।ਹਿਨ ਬਾਇਸ ਇਸ਼ਕ ਅਵੱਲੜੇ ਦੇ।

ਗਏ ਵੇਲੇ ਭਾਗ ਸਵਲੜੇ ਦੇ।ਆਏ ਦਰਦ ਕਲੱਲੜੇ ਦੇ।

ਡਿੱਤੇ ਪੇਸ਼ ਫ਼ਰਾਕ ਪੁੱਨਲੜੇ ਦੇ।ਡੁੱਖੇ ਪੈਂਡੇ ਮਾਰੂ ਥੱਲੜੇ ਦੇ।

ਗਏ ਗੁਜ਼ਰ ਡਿਹਾੜੇ ਰਲੜੇ ਦੇ।ਤਰਸਲੜੇ ਅੇਸ ਸੁਖਲੜੇ ਦੇ।

ਹੁਣ ਪਰਭਤ ਰੋਹ ਜ਼ਬਲੜੇ ਦੇ।ਸੁਖਪਾਲ ਥਏ ਦਿਲ ਜੱਲੜੇ ਦੇ।

ਜੁੜ ਕੀਤੀ ਬਿਰਹੇਂ ਛੋਲ ਮੁਠੀ।ਗਿਆ ਹਾਰ ਸ਼ਿੰਗਾਰ ਦਾ ਤੋਲ ਉਠੀ।

ਲਗੀ ਫਕੜੀ ਹੂ ਹੂ ਦੋਲ ਰੁੱਠੀ।ਵਾਹ ਭਲੜੇ ਭਾਗ਼ਾ ਭੱਲੜੇ ਦੇ।

ਸਬ ਮਿਸ਼ਰੀ ਖੰਡ ਨਬਾਤ ਭੁਲੇਮ।ਐਜ਼ਾਜ ਮਸੀਹ ਦੀ ਬਾਤ ਭੁਲੇਮ।

ਮੈ ਕੰਸਰ ਆਬ ਹਯਾਤ ਭੁਲੇਮ।ਸੁਣ ਸ਼ੋਖ ਸੁਖਨ ਗੱਵਲੜੇ ਦੇ।

ਲਗਾ ਨੇਂਹ ਨਿਆਰੜੀ ਪੀੜ ਅਸਾਂ।ਦਿਲ ਚੁਭੜੇ ਬਰਛੇ ਤੀਰ ਅਸਾਂ।

ਸੌ ਸੌ ਨਸਤਰ ਲੱਖ਼ ਲੱਖ ਸੀੜ ਅਸਾਂ।ਨਿਭ ਵਕਤ ਚਕੇ ਦਰਮਲੜੇ ਦੇ।

ਲਗੀ ਨੋਕ ਨਜ਼ਰ ਗਿਆ ਹੋਸ਼ ਹੁਨਰ।ਰਹੋ ਦਰਦ ਅੰਦਰ ਸਦਾ ਸੂਲ ਜਿਗਰ।

ਡੋੜੇ ਜ਼ੁਲਮ ਕਹਿਰ ਢਾਂ ਮੂੰਹ ਦੇ ਭਰ।ਡੁੱਖੇ ਰੋਹ ਡੂੰਗਰ ਰਾਹ ਵੱਲੜੇ ਦੇ।

ਸੱਟ ਨਹਮਲ ਮਲਮਲ ਰੰਗ ਮਹਲ।ਗਏ ਸਾਂਗ ਬਦਲ ਕੋਈ ਲਹਿਮ ਨ ਕਲ।

ਰਿੱਛ ਰਾਖਸ ਘਲ ਮਮੀਂ ਡੈਣੀ ਦਲ।ਆਏ ਪੇਸ਼ ਸੰਭਲ ਸਰ ਕਲੜੇ ਦੇ।

ਵਲ ਵਲ ਪਿਆ ਜ਼ੁਲਫ ਪੁੱਨਲ ਦਾ ਗਲ।ਪਏ ਸ਼ੋਜ਼ ਓਛਲ ਪਏ ਰੋਗ ਓਟਲ।

ਗਏ ਸੁਖੜੇ ਢਲ ਗਈਆਂ ਖੁਸ਼ੀਆਂ ਜਲ।ਦਿਲ ਚਲੜੇ ਨੇਸ਼ ਅੱਜਲੜੇ ਦੇ।

ਕੁਲ ਕਾਰੈਂ ਇਸ਼ਕ ਫ਼ਰੀਦ ਕੀਤਾ।ਘਰ ਬਾਰੋ ਬਿਰਹੇਂ ਬਈਦ ਕੀਤਾ।

ਹਰ ਪਲ ਪਲ ਸ਼ੌਂਕ ਜਦੀਦ ਕੀਤਾ।ਮੂੰਹ ਨੂਰ ਭਰੇ ਨਿਰਮੱਲੜੇ ਦੇ।

110

ਇਸ਼ਕ ਅਨੋਖੜੀ ਪੀੜ

ਇਸ਼ਕ ਅਨੋਖੜੀ ਪੀੜ।ਸੌ ਸੌ ਸੂਲ ਅੰਦਰ ਦੇ।

ਨੈਣ ਵਹਾਇਮ ਨੀਰ।ਅੱਲੜੇ ਜ਼ਖਮ ਜਿਗਰ ਦੇ।

ਬਿਰਹੋਂ ਬਖੇੜਾ ਸਖ਼ਤ ਆਵੈੜਾ।ਖਵੇਸ਼ ਕਬੀਲਾ ਲਾਵਿਮ ਝੇੜਾ।

ਮਾਰਗ ਮਾ ਪਿਉ ਵੀਰ।ਦੁਸਮਨ ਲੋਕ ਸ਼ਹਿਰ ਦੇ।

ਤਾਂਗ ਅਵੱਲੜੀ ਸਾਂਗ ਕਲੱਲੜੀ।ਜਿੰਦੜੀ ਜਲੜੀ ਦਿੱਲੜੀ ਗਲੜੀ।

ਤਨ ਮਨ ਦੇ ਵਿੱਚ ਤੀਰ।ਮਾਰੇ ਯਾਰ ਹੁਨਰ ਦੇ।

ਗ਼ਮਜੇ ਸਿਹਰੀ ਰਮਜ਼ਾਂ ਵੈਰੀ।ਅੱਖੀਆਂ ਜਾਦੂ ਦੀਦ ਲੁਟੇਰੀ।

ਜੁਲਮੀਂ ਜ਼ੁਲਫ਼ ਜ਼ੰਜੀਰ।ਪੇਚੀ ਪੇਚ ਕਹਿਰ ਦੇ।

ਪੀਤ ਪੁੱਨਲ ਦੀ ਸਿਕ ਪਲ ਪਲ ਦੀ।ਮਾਰੂਥਲ ਦੀ ਰੀਤ ਅਜ਼ਲ ਦੀ।

ਡੁੱਖ ਲਾਵਿਨ ਤੜਭੇੜ।ਜੋ ਸਰਦੇ ਸੋ ਕਰਦੇ।

ਤੁਲ ਨਿਹਾਲੀ ਡੇਣ ਡਿਖਾਲੀ।ਸਬਰ ਆਰਾਮ ਦੀ ਵਿਸਰਿਅਮ ਚਾਲੀ।

ਲੂੰ ਲੂੰ ਲੱਖ ਲੱਖ ਚੀਰ।ਕਾਰੀ ਤੇਗ਼ ਤਬਰ ਦੇ।

ਯਾਰ ਫ਼ਰੀਦ ਨ ਪਾਇਮ ਫੇਰਾ।ਲਾਇਆ ਦਰਦਾਂ ਦਿਲ ਵਿੱਚ ਦੇਰਾ।

ਸਰ ਗਿਉਮ ਸੀਸ ਸਰੀਰ।ਨੈਸਾਂ ਦਾਗ਼ ਕਬਰ ਦੇ।

111

ਇਸ਼ਕ ਅਸਾਂਝੀ ਜਾ ਆਹੇ ਇਨਸਾਫ

ਇਸ਼ਕ ਅਸਾਂਝੀ ਜਾ ਆਹੇ ਇਨਸਾਫ।

ਜ਼ੁਲਮ ਨਭਾਏਂ ਦਸ ਤਾਂਭੀ ਤਹੰਜਾ ਥੋਗ ਗਾਏਂਦਸ।

ਸਿਜਦਾ ਜਾਨਬ ਤਹੰਜੀ, ਤਹੰਜੇ ਗਿਰਦ ਤਵਾਫ।ਕਦਮ ਕਦਮ ਤੇ ਸੀਸ ਨਵਾਏਂਦਸ।

ਤੁਹੰਜੀ ਸੀਰਤ, ਸੂਰਤ ਸੋਹਣੀ ਕਿਵੇਂ ਕਿਆਂ ਔਸਾਰ।

ਜਿੰਦੜੀ ਤੋਂ ਤੂੰ ਘੋਲ ਘੁਮਾਏਂਦਸ।

ਤਨ ਮਨ ਸੋਹਣਾਂ ਮੁਲਕ ਹੈ ਤੁਹੰਝਾ ਸਚ ਆਹੇ ਨਾ ਹੈ ਲਾਫ।

ਕਸਮ ਅਵਾਂਝੇ ਸਰ ਜੀ ਖਾਏਂਦਸ।

ਜ਼ਿਕਰ ਊਂ ਫਿਕਰ ਹੈ ਤਹੰਜਾ, ਦਮ ਦਮ ਚੁਏਂਦਸ ਸਾਫ ਜਾ ਸਾਫ।

ਅਬਦ ਮਅਬੂਦ ਮੈਂ ਤੋਖੇ ਯਾਏਂਦਸ।

ਬਾਂਦੀ ਗੋਲੀ ਯਾਰ ਦੀ ਆਹੀਆਂ ਨਾ ਹੈ ਫਰੀਦ ਖਲਾਫ।

ਉਨ੍ਹੇ ਭੈ ਭਾਏਦਸ ਖੂਹ ਨ ਭਾਏਂਦਸ।

112

ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ

ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ।ਯਾਰੀਆਂ ਲਾਵਣ ਸਰ ਮੰਗਦੀਆਂ।

ਜ਼ੁਲਫ਼ਾ ਦਿਲ ਨੂੰ ਪਾਵਿਨ ਜਾਲੀ।ਅੱਖੀਆਂ ਕਰਦੀਆਂ ਮਸਤ ਮਵਾਲੀ।

ਨਾਜ਼ ਨਿਗਾਹਾਂ ਦੇ ਨਾਲ ਭਲਾ ਯਾਰ ਵੇ।ਬਿਰਹੋਂ ਬਛੇਂਦੀਆਂ ਨਹੀਂ ਸੰਗਦੀਆਂ।

ਚਸ਼ਮਾਂ ਕਹਿਰੀ ਰਮਜ਼ਾਂ ਵੈਰੀ।ਅੱਖ਼ੀਆਂ ਜ਼ਾਲਮ ਦੀਦ ਲੁਟੇਰੀ।

ਡੇਵਨ ਜਿੰਦੜੀ ਗਾਲ ਭਲਾ ਯਾਰ ਵੇ।ਸਿਰਹੋ ਬਹਾਦੁਰ ਹੁਨ ਜੰਗਦੀਆਂ।

ਨਾਜ਼ਕ ਚਾਲੀਂ ਯਾਰ ਸੱਜਨ ਦੀਆਂ।ਮੋਹਣੀਆਂ ਗਾਲ੍ਹੀ ਮਨ ਮੋਹਨ ਦੀਆਂ।

ਕਰਨ ਦਿਲੀਂ ਪਾਮਾਲ ਭਲਾ ਯਾਰ ਵੇ।ਹਰ ਹਰ ਆਨ ਖੜੀਆਂ ਤੰਗਦੀਆਂ।

ਚਿਹਰੀ ਤਰਜ਼ ਡਿਖਾਵਨ ਅੱਖੀਆਂ।ਜ਼ੁਲਫਾਂ ਤੇਲ ਫੁਲੇਲ ਦੀਆਂ ਮੱਖੀਆਂ।

ਘਤਦੀਆਂ ਜੀ ਜੰਜਾਲ ਭਲਾ ਯਾਰ ਵੇ।ਜ਼ੋਰੇ ਰਗ ਰਗ ਨੂੰ ਡੰਗਦੀਆਂ।

ਇਸ਼ਕ ਫ਼ਰੀਦ ਕਸ਼ਾਲੇ ਘੱਲੇ।ਆਸ ਉਮੀਦ ਤੱਸਲੇ ਭੱਲੇ।

ਕੂੜਾ ਵਹਿਮ ਖ਼ਿਆਲ ਭਲਾ ਯਾਰ ਵੇ।ਡਿੱਠੜੀਆਂ ਪੀਤਾਂ ਦਿਲ ਸੰਗਦੀਆਂ।

113

ਇਸ਼ਕ ਅਵਲੜੀ ਪੀੜ ਵੋ

ਇਸ਼ਕ ਅਵਲੜੀ ਪੀੜ ਵੋ।ਲੋਕਾਂ ਖ਼ਬਰ ਨ ਕਾਈ।

ਜ਼ੁਲਫ਼ ਡੰਗੇਦੀਂ ਮੂਲ ਨ ਸੰਗੀ।ਚਸ਼ਮਾਂ ਸਰਹੋਂ ਬਹਾਦਰ ਜੰਗੀ।

ਨਾਜ਼ ਨਿਗਾਹ ਦੇ ਤੀਰ ਵੋ।ਨਿੱਤ ਕਰਨ ਲੜਾਈ।

ਸ਼ਾਲਾ ਨੇੜਾ ਕੋਈ ਨ ਲਾਵੇ।ਦਰਦ ਅੰਦੇਸ਼ੇ ਸੋਜ਼ ਸਵਾਏ।

ਦਮ ਦਮ ਦਿਲਗਰ ਵੋ।ਸਰ ਤੇ ਸਖ਼ਤੀ ਆਈ।

ਹਿੱਕ ਬੇਵਾਹੀ ਬਿਆ ਫਟ ਜਾਹੀ।ਮੂੰਝ ਮੁੰਝਾਰੀ ਗਲ ਦੀ ਫਾਈ।

ਤੱਕ ਤੱਕ ਰਾਹ ਮਲ੍ਹੇਰ ਵੋ।ਰੋਦੀਂ ਮੋਇਮ ਅਜਾਈਂ।

ਸੁੰਜ ਬਰ ਚੜੜੇ ਸ਼ੀਹ ਮਰੇਲੇ।ਬਸ਼ੀਰ ਬਦ ਬਘਿਆਰ ਬਘੇਲੇ।

ਡੁੱਖ ਡੁੱਖੜੇ ਥਏ ਵੀਰ ਵੋ।ਗ਼ਮ ਸਕੜੇ ਭਾਈ।

ਸੈਣੀਂ ਭੈਣੀਂ ਵੈਣ ਅਲਾਵਮ।ਵੀਰਣ ਵੈਰੀ ਸਖ਼ਤ ਸੁਭਾਵਮ।

ਮਾਰਮ ਬੇ ਤਕਸੀਰ ਵੋ।ਏ ਬੇਦਰਦ ਕਸਾਈ।

ਸੂਲਮ ਮੂਲ ਨ ਡਿੱਤੜਮ ਸਾਹੀ।ਕਾਦਰ ਏਂਵੇਂ ਕਲਮ ਵਹਾਈ।

ਕੀਤਮ ਤੇ ਤਕਦੀਰ ਵੋ।ਸੋਹਣੇ ਨਾਲ ਜੁਦਾਈ।

ਜਿੰਦੜੀ ਜੁੱਖਦੀ ਜੀਅੜਾ ਦੁਖਦਾ।ਵੇਲ੍ਹਾ ਵਕਤ ਨਿਭਾਇਆ ਸੁਖਦਾ।

ਰੰਜੋ ਆਲਮ ਦੀ ਭੀੜ ਵੋ।ਆਫ਼ਤ ਪਿਉਸ ਸਮਾਈ।

ਮਿਜ਼ੇਗੀਂ ਨਸ਼ਤਰ ਹਾਦੀ ਮਾਰੀ।ਪਲਕੀ ਲਾਈ ਕੈਬਰ ਕਾਰੀ।

ਜ਼ਖਮ ਕਲੱਲੜੇ ਚੀਰ ਵੋ।ਵੈਂਦੀਂ ਚੋਟ ਚਲਾਈ।

ਲੂੰ ਲੂੰ ਸੜਦੀ ਹੱਡ ਚੰਮ ਗਲਦਾ।ਦਿੱਲੜੀ ਜਲਦੀ ਸੀਨਾ ਬਲਦਾ।

ਰਗ ਰਗ ਛੁਟੜੀ ਸੀੜ੍ਹ ਵੋ।ਤੈਡੇ ਬਿਰਹੋਂ ਛੁਡਾਈ।

ਸਬਰ ਕਰਾਰ ਆਰਾਮ ਗਿਉਸੇ ਬਾਰ ਮਲਾਮਤ ਮੁਫ਼ਤ ਚਤੋਸੇ।

ਕਾਨੀ ਬੇ ਤਦਬੀਰ ਵੋ।ਜਾਨੀ ਲਾ ਡਿਖਲਾਈ।

ਯਾਰ ਫ਼ਰੀਦ ਨ ਖੜ ਮੁਕਲਾਇਆ।ਕੇਚ ਗਿਆ ਵੱਲ ਘਰ ਨ ਆਇਆ।

ਡਿੱਤੜਮ ਜੁੜ ਤਾਅਜ਼ੀਰ ਵੋ।ਕੀਤੋਸ ਖ਼ੂਬ ਭਲਾਈ।

114

ਇਸ਼ਕ ਭੁਲਾਇਆ ਤਾਆਤਾਂ

ਇਸ਼ਕ ਭੁਲਾਇਆ ਤਾਆਤਾਂ।

ਏ ਘਰ ਮੇਰਾ ਘਰ ਸੁਖ ਮੰਦਰ।ਮਅਮੂਰ ਖ਼ਫ਼ੀ ਦੇ ਅੰਦਰ।

ਜਿਥ ਬਹਿਰ ਮਹੀਤ ਦਾ ਮੰਦਰ।ਉਥ ਹਰ ਜਿਨਸੋਂ ਮਿਲਨ ਸੌਗਾਤਾਂ।

ਆਈ ਹਾਲ ਮਕਾਮ ਦੀ ਵਾਰੀ।ਥੱਈ ਰਫ਼ਾ ਹਜਬ ਯਕ ਬਾਰੀ।

ਗਈ ਜ਼ਹਦ ਇਬਾਦਤ ਸਾਰੀ।ਹੱਜ ਜ਼ਕਵਾਤਾਂ ਸੌਮ ਸਲਵਾਤਾਂ।

ਥਈ ਨਸਰਤ ਫ਼ਤਹ ਫ਼ਤੂਹੀ।ਸਬ ਸਰੀ ਕਲਬੀ ਰੂਹੀ।

ਗਈ ਜ਼ੁਲਮਤ ਨੂਰ ਸਬੂਹੀ।ਕੀਤੀਆਂ ਜਿਸਮ ਅਜਬ ਪਰਭਾਤਾਂ।

ਸੱਰ ਅਨਹਦ ਤਬਲ ਸ਼ਹਾਨਾ।ਖੁਸ਼ ਮਤਰਬ ਤਾਨ ਤਰਾਨਾ।

ਗਿਆ ਨਫ਼ਲ ਨਮਾਜ਼ ਦੋਗਾਨਾ।ਵਿੱਸਰੀਆਂ ਡੋਂ ਤਿਰੇ ਚਾਰ ਰਕਅਤਾਂ।

ਗੁਰ ਬਾਤ ਬਤਾਈ ਪੂਰੀ।ਤੀਫੂਰੀ ਤੇ ਮਨਸੂਰੀ।

ਥਈ ਫਾਸ਼ ਤੱਜਲੀ ਤੂਰੀ।ਹਰ ਜਾ ਐਮਨ ਤੇ ਮੀਕਾਤਾਂ।

ਏ ਵਜਦਾਨੀ ਸ਼ਤਹਾਤਾਂ।ਹਨ ਵਹਦਤ ਦੀਆਂ ਆਯਾਤਾਂ।

ਕਰ ਤਮਸ ਦਿਲੀਂ ਸਤਵਾਤਾਂ।ਕਰਦਾ ਜ਼ਾਹਰ ਏ ਕਲਮਾਤਾਂ।

ਕੁਲ ਉਠ ਗਏ ਫ਼ਗਨ ਜ਼ਲਾਜ਼ਲ।ਭੱਜ ਪਏ ਅਗਲਾਲ ਸਲਾਸਲ।

ਦਿਲ ਹਿਕ ਪਾਸੇ ਸ਼ਾਗਲ।ਬੱਠ ਦਰਕਾਤਾਂ ਤੇ ਦਰਜਾਤਾਂ।

ਥਏ ਭਾਗ ਫ਼ਰੀਦ ਭਲੇਰੇ।ਦਿਲ ਦਿਲਬਰ ਲਾਏ ਦੇਰੇ।

ਆ ਕਾਨ੍ਹ ਦਵਾਰੇ ਮੇਰੇ।ਬੰਸੀ ਜੋੜ ਸੁਣਾਈਆਂ ਘਾਤਾਂ।

115

ਇਸ਼ਕ ਚਲਾਏ ਤੀਰ

ਇਸ਼ਕ ਚਲਾਏ ਤੀਰ।ਡਾਢੇ ਜ਼ੁਲਮ ਕਹਿਰ ਦੇ।

ਯਾਰ ਮਿਲਿਆ ਬੇ ਪੀਰ।ਲੂੰ ਲੂੰ ਵਿੱਚ ਸੌ ਦਰਦੇ।

ਇਸ਼ਕ ਉਜਾੜੀ ਝੋਕ ਅਮਨ ਦੀ।ਨਜ਼ਰ ਨ ਆਵਮ ਜੋਹ ਜਤਨ ਦੀ।

ਸੋਜ਼ ਡਿਤੋਸ ਜਾਗੀਰ।ਜੀਅੜਾ ਸੂਲਾਂ ਸੜਦੇ।

ਤੂਲ ਡੁੱਖਾਂ ਦੀ ਸੇਝ ਨ ਭਾਂਦੀ।ਸੂਲ ਸਰ੍ਹਾਂਦੀ ਦਰਦ ਪਵਾਂਦੀ।

ਰਗ ਰਗ ਵਿੱਚ ਹੈ ਪੀੜ।ਡਿੱਸਦਾ ਰੋਗ ਅੰਦਰ ਦੇ।

ਰਹਿਣ ਨ ਡੇਂਦੀ ਪੀੜ ਪਰਾਈ।ਸਿੱਕ ਮਹੀਂਵਾਲ ਦੀ ਰੋਜ਼ ਸਵਾਈ।

ਕੀਜੋ ਲੋੜ੍ਹੇਮ ਸੀੜ੍ਹ।ਬੋੜਿਮ ਕਨ ਕੱਪਰ ਦੇ।

ਸੁਖ ਸੋਮਣ ਦਾ ਵਕਤ ਵਿਹਾਇਆ।ਬਾਰ ਬਿਰਹੋਂ ਦਾ ਸਰ ਤੇ ਆਇਆ।

ਗੁਜ਼ਰ ਗਈ ਤਦਬੀਰ।ਨਿਭ ਗਏ ਵਕਤ ਹੁਨਰ ਦੇ।

ਨਿਭਨ ਫ਼ਰੀਦ ਏ ਡੁੱਖ ਡੁਹਲੇ।ਸ਼ਾਲਾ ਨਾਲ ਵਸਾਲ ਸੁਹੀਲੇ।

ਹੋਵਾਂ ਸ਼ਕਰ ਸ਼ੀਰ।ਗੁਜ਼ਰਨ ਡੇਂਹ ਸਫ਼ਰ ਦੇ।

116

ਇਸ਼ਕ ਲਗਾ ਘਰ ਵਿਸਰਿਆ

ਇਸ਼ਕ ਲਗਾ ਘਰ ਵਿਸਰਿਆ।ਜ਼ਰ ਵਿਸਰੀ ਵਰ ਵਿਸਰਿਆ।

ਗੁਜ਼ਰੇ ਨਾਜ਼ ਹੁਸਨ ਦੇ ਮਾਨੜੇ।ਜ਼ੇਵਰ ਤਰੇਵਰ ਵਿਸਰਿਆ।

ਵਿਸਰੇ ਕਜਲੇ ਸੁਰਖੀ ਮੇਦੀਆਂ।ਬੱਲਾ ਬੈਂਸਰ ਵਿਸਰਿਆ।

ਦਰਦ ਅੰਦੇਸ਼ੇ ਦਿਲ ਦੀ ਮੂੜੀ।ਬਿਆਕੁਲ ਜੋਹਰ ਵਿਸਰਿਆ।

ਦੈਰ ਕਨਿਸ਼ਤ ਦਵਾਰਾ ਮੰਦਰ।ਮਸਜਦ ਮੰਬਰ ਵਿਸਰਿਆ।

ਹਕ ਦੇ ਸ਼ਾਂਗੇ ਹਕਦੀ ਸੌਂਹ ਹੈ।ਖੈਰ ਭਲੀ ਸ਼ਰ ਵਿਸਰਿਆ।

ਹਰ ਵੇਲ਼ੇ ਹਰ ਯਾਦ ਅਸਾਨੂੰ।ਹੋਰ ਅਮਾਨ ਹਰ ਵਿਸਰਿਆ।

ਵੈਸਾਂ ਕੀਚ ਫਰੀਦ ਨ ਮੁੜਸਾਂ।ਸੁੰਜ ਬਰਦਾ ਡਰ ਵਿਸਰਿਆ।

117

ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ

ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ।ਓਤਾਂ ਖ਼ੁਸ਼ ਵਸਦਾ ਮੁਲਕ ਅਰੱਬ।

ਹਰ ਵੇਲੇ ਯਾਰ ਦੀ ਤਾਂਘ ਲਗੀ।ਸੁੰਜੇ ਸੀਨੇ ਸਿਕ ਦੀ ਸਾਂਗ ਲਗੀ।

ਡੁਖੀ ਦਿਲੜੀ ਦੇ ਹੱਥ ਟਾਂਘ ਲਗੀ।ਥੈ ਮਿਲ ਮਿਲ ਸੂਲ ਸਮੋਲੇ ਸਬ।

ਤਤੀ ਥੀ ਜੋਗਣ ਚੌਧਾਰ ਫਿਰਾਂ।ਹਿੰਦ ਸਿੰਧ ਪੰਜਾਬ ਤੇ ਮਾੜ ਫਿਰਾਂ।

ਸੁੰਜ ਬਾਰ ਤੇ ਸ਼ਹਿਰ ਬਾਜ਼ਾਰ ਫਿਰਾਂ।ਮਤਾਂ ਯਾਰ ਮਿਲਮ ਕਹੀ ਸਾਂਗ ਸਬਬ।

ਜੈਂ ਡੇਂਹ ਦਾ ਨੇਂਹ ਦੇ ਸ਼ੀਹ ਫੱਟਿਆ।ਲਗੀ ਨੇਸ਼ ਡੁਖਾਦੀ ਐਸ਼ ਘਟਿਆ।

ਸਬ ਜੋਬਨ ਜੋਸ਼ ਖਰੋਸ਼ ਹੱਟਿਆ।ਸੁਖ ਸੜ ਗਏ ਮਰ ਗਈ ਤਰ੍ਹਾ ਤਰਬ।

ਤੋੜ ਧਕੜੇ ਧੋੜੇ ਖਾਂਦੜੀ ਹਾਂ।ਤੈਂਡੇ ਨਾਮ ਤੋਂ ਮੁਫ਼ਤ ਵਕਾਂਦੜੀ ਹਾਂ।

ਤੈਂਡੀ ਬਾਂਦੀਆਂ ਦੀ ਮੈਂ ਬਾਂਦੜੀ ਹਾਂ।ਹੈ ਦਰ ਦਿਆਂ ਕੁਤਿਆਂ ਨਾਲ ਅਦਬ।

ਵਾਹ! ਸੋਹਣਾ ਢੋਲਨ ਯਾਰ ਸਜਨ।ਵਾਹ ਸਾਂਵਲ ਹੋਤ ਹਜਾਜ਼ ਵਤਨ।

ਆ ਡੇਖ ਫਰੀਦ ਦਾ ਬੈਤ ਹਜ਼ਨ।ਹਿਮ ਰੋਜ਼ ਅਜ਼ਲ ਦੀ ਤਾਂਘ ਤਲਬ।

118

ਜਗ ਵਹਿਮ ਖ਼ਿਆਲ ਤੇ ਖ਼ਵਾਬੇ

ਜਗ ਵਹਿਮ ਖ਼ਿਆਲ ਤੇ ਖ਼ਵਾਬੇ।ਸਬ ਸੂਰਤ ਨਕਸ਼ ਬਰ ਆਬੇ।

ਜੇ ਪੁਛਦੀਂ ਹਾਲ ਹਕੀਕਤ।ਸੁਣ ਸਮਝ ਅਤੇ ਰੱਖ ਇਬਰਤ।

ਜਿਵੇਂ ਬਹਿਰ ਮਹੀਤ ਹੈ ਵੱਹਦਤ।ਕੁਲ ਕਸਰਤ ਸ਼ਕਲ ਹਬਾਬੇ।

ਨਹੀਂ ਅਸਲੋਂ ਅਸਲ ਦੂਈ ਦਾ।ਖ਼ੁਦ ਜਾਣ ਹੈ ਨਸਲ ਦੂਈ ਦਾ।

ਗਿਆ ਫੋਕਾ ਨਿਕਲ ਦੂਈ ਦਾ।ਵਲ ਓਹੀ ਆਬ ਦਾ ਆਬੇ।

ਨ ਕਾਫ਼ੀ ਜਾਣ ਕਫਾਇਆ।ਨ ਹਾਦੀ ਸਮਝ ਹਦਾਇਆ।

ਕਰ ਪੁਰਜ਼ੇ ਜਲਦ ਵਕਾਇਆ।ਏਹਾ ਦਿਲ ਕੁਰਾਨ ਕਤਾਬੇ।

ਹੈ ਪਰਮ ਗਿਆਨ ਵੀ ਦਿੱਲੜੀ।ਹੈ ਬੇਦ ਪੁਰਾਨ ਵੀ ਦਿੱਲੜੀ।

ਹੈ ਜਾਨ ਜਹਾਨ ਵੀ ਦਿੱਲੜੀ।ਦਿਲ ਬਤਨ ਬਤੂਨ ਦਾ ਬਾਬੇ।

ਦਿਲ ਲੁਬ ਹੈ ਕੋਨ ਮਕਾਂ ਦਾ।ਦਿਲ ਗਾਇਤ ਅਸਲ ਜਹਾਂ ਦਾ।

ਦਿਲ ਮਰਕਜ਼ ਜ਼ਮੀਂ ਜ਼ਮਾਂ ਦਾ।ਬਿਆ ਕੂੜ ਪਲਾਲ ਹਜਾਬੇ।

ਵਿੱਚ ਸੂਰਤ ਦੇ ਨਾਸੂਤੀ।ਵਿੱਚ ਮਾਨੇ ਦੇ ਮਲਕੂਤੀ।

ਜਬਰੂਤ ਅਤੇ ਲਾਹੂਤੀ।ਦਿਲ ਅੰਦਰ ਸਬ ਅਸਬਾਬੇ।

ਰੱਖ ਅਮਤਰ ਧਿਆਨ ਫ਼ਰੀਦੀ।ਸੱਟ ਸੁਖੜੀ ਪੀਰ ਮੁਰੀਦੀ।

ਹੈ ਦੂਰੀ ਸਖ਼ਤ ਬਈਦੀ।ਜੀ ਸੁਖੜੀਂ ਕਾਣ ਅਜ਼ਾਬੇ।

119

ਜੈਂ ਰਮਜ਼ ਗਵਲ ਜੀ ਬੁੱਝੀ

ਜੈਂ ਰਮਜ਼ ਗਵਲ ਜੀ ਬੁੱਝੀ।ਤਿਨ ਖੇ ਮੁਸ਼ਾਹਦਾ ਰਾਤ ਦਿਨ।

ਨਹੀਂ ਜਾ ਅਥਾਂ ਅਫੀਯੂਨ ਦੀ।ਨਾ ਭੰਗ ਨਾ ਮਾਜੂਨ ਦੀ।

ਜਿਨ੍ਹਾਂ ਸੁਧ ਲਖੀ ਬੇਚੂਨ ਦੀ।ਨਿੱਤ ਮਸਤ ਰੇ ਪੈਤੀਂ ਵਤਨ।

ਰਲ ਵੱਸਦੇ ਲੋਕਾਂ ਨਾਲ ਹਨ।ਪਰ ਅਸਲ ਫ਼ਾਰਗਬਾਲ ਹਨ।

ਹਰ ਆਨ ਗ਼ਰਕ ਖਿਆਲ ਹਨ।ਸ਼ਾਗਲ ਸੁਮ੍ਹਨ ਸ਼ਾਗਲ ਉਠਨ।

ਖ਼ੁਦ ਤੋਂ ਖ਼ੁਦੀ ਤੋਂ ਦੂਰ ਹਨ।ਸਰ ਮਸਤ ਜਾਮ ਤਹੂਰ ਹਨ।

ਹੱਕ ਦੇ ਹਮੇਸ਼ ਹਜੂਰ ਹਨ।ਅਵਲੀਂ ਵਿਚੋਂ ਭੋਲੋ ਭਨਨ।

ਨਹੀਂ ਮਿਲਕ ਮੁਲਕ ਤੇ ਮਾਲ ਦੇ।ਨਹੀਂ ਜ਼ਾਲ ਦੇ ਨਹੀਂ ਬਾਲਦੇ।

ਹਨ ਜੌਕ ਵਜਦ ਤੇ ਹਾਲ ਦੇ।ਗੁਮ ਕਰ ਗੁਮਾਨ ਯਕਰੂਰ ਹਨ।

ਸਿਰ ਡੇ ਲਹਨ ਸਿਰਵਾ ਲਕਾ।ਗਏ ਮਹਜ਼ ਮਰਨੋਂ ਸਿਰ ਲੁਕਾ।

ਹੋਕਰ ਫਨਾ ਪਾਵਨ ਬਕਾ।ਸੌ ਸੂਦ ਨੁਕਸਾਨੋ ਕਰਨ।

ਵੰਜ ਵੁੱਠੜੇ ਦੇਸ ਸੁਹਾਗ ਦੇ।ਸੁਖ ਰੂਪ ਮਾਨੜਨ ਭਾਗ ਦੇ।

ਬਾਰਾ ਮਹੀਨੇ ਫਾਗ ਦੇ।ਪਾ ਚੈਨ ਚੜ੍ਹ ਸੇਜੀਂ ਬਹਿਨ।

ਜੈਂ ਮਾਨ ਮੰਦਰ ਪਾਇਆ ਪੀਆ।ਡੁੱਖ ਪਾਪ ਸਾਰਾ ਮਿਟ ਗਿਆ।

ਥੀ ਮਹਵ ਅਸਬਾਤੀ ਥੀਆ।ਰਹਿੰਦਾ ਫ਼ਰੀਦ ਫ਼ਰੀਦ ਬਨ।

120

ਜੜਾਂ ਜਾਇਮ ਪਾਕਰ ਝੋਲੀ

ਜੜਾਂ ਜਾਇਮ ਪਾਕਰ ਝੋਲੀ।ਕਰ ਵੈਣ ਡਿੱਤੀ ਮਾ ਲੋਲੀ।

ਪਹਿਲੋਂ ਪੀਤ ਨ ਪਈ ਪਿਉ ਮਾ ਦੀ।ਵਤ ਹੋਤ ਬਲੋਚ ਨ ਰਾਧੀ।

ਮੈਂ ਮੁੱਠੜੀ ਜਾਵਣ ਲਾ ਦੀ।ਹਮ ਬਖ਼ਤ ਸੜੀ ਡੁੱਖ ਰੋਲੀ।

ਘਰ ਫ਼ਖ਼ਰ ਪਿਆ ਪੂੰ ਪਾਵੇ।ਆ ਉਜੜੀ ਝੋਕ ਵਸਾਵੇ।

ਰਲ ਚੇਤਰ ਬਹਾਰ ਸੁਹਾਵੇ।ਵੱਸ ਹੱਸ ਰੱਸ ਖੇਡੂੰ ਹੋਲੀ।

ਤੋੜੇ ਦਰਸ਼ਨ ਮੂਲ ਨ ਪੇਸਾਂ।ਤਾਂ ਵੀ ਨਾਜ਼ਕ ਨੇਂਹ ਨਿਭੇਸਾਂ।

ਵਿੱਚ ਕੋਟ ਸ਼ਹਿਰ ਮਰ ਵੈਸਾਂ।ਥੀ ਦਰ ਦਿਲਬਰ ਦੀ ਗੋਲੀ।

ਸਾਰਾ ਬੋਛਨ ਘਾਘੇ।ਗਏ ਜ਼ੇਵਰ ਤਰੇਵਰ ਲਾਂਘੇ।

ਸਰ ਮਾਂਗ ਮਰੇਂਦੀ ਸਾਂਗੇ।ਥਈ ਸੁਰਖ਼ੀ ਜ਼ਹਿਰ ਦੀ ਗੋਲੀ।

ਬਿਨ ਯਾਰ ਨ ਸੇਜ ਸੁਹੇਸਾਂ।ਫ਼ੁਲ ਸਿਹਰੇ ਤਰੋੜ ਸਟੇਸਾਂ।

ਭਨ ਬੇਂਸਰ ਬੋਲ ਸੜੇਸਾਂ।ਬੱਠ ਚੰਦਨ ਹਾਰ ਬਨੋਲੀ।

ਸਈਆਂ ਰਲ ਮਿਲ ਮੇਹਣੇ ਡੇਂਦੀਆਂ।ਖਲ ਹਾਸੇ ਕੀਸ ਕਰੇਂਦੀਆਂ।

ਮਾ ਭੈਣੀਂ ਵੈਣ ਅਲੇਂਦੀਆਂ।ਸੱਸ ਮਾਰਿਮ ਸੌ ਸੌ ਬੋਲੀ।

ਜਿਦ ਜਲੜੀ ਜਿੰਦੜੀ ਝੂਲੀ।ਜਥ ਕਰੜ ਕੰਡਾ ਸਬ ਸੂਲੀ।

ਡਿੱਸੇ ਕਕਰੇ ਰਤੇਰੜ ਕੂਲੀ।ਦਿਲ ਦਰਦ ਚਲਾਈ ਗੋਲੀ।

ਹਰ ਪਲ ਪਲ ਪੀਤ ਪੁੱਨਲ ਦੀ।ਸਿੱਕ ਸਾਂਵਲ ਬਾਰੋਚਲ ਦੀ।

ਹੈ ਤੈਡੀ ਰੋਜ਼ ਅਜ਼ਲ ਦੀ।ਏਹਾ ਕੋਝੀ ਕਮਲੀ ਭੋਲੀ।

ਦਿਲ ਯਾਰ ਫ਼ਰੀਦ ਨ ਆਇਆ।ਸਰ ਸੂਲੀਂ ਸਾਂਗ ਰਸਾਇਆ।

ਸਬ ਹਾਰ ਸਿੰਗਾਰ ਵਿਹਾਇਆ।ਗਈ ਨਾਜ਼ ਨਵਾਜ਼ ਦੀ ਟੋਲੀ।

121

ਜੀਵਣ ਡੇਂਹ ਅਢਾਹੀਂ ਵੋ ਯਾਰ

ਜੀਵਣ ਡੇਂਹ ਅਢਾਹੀਂ ਵੋ ਯਾਰ।ਸਟ ਘਤ ਫਖਰ ਵਡਾਈ ਵੋ ਯਾਰ।

ਕਿਥ ਓ ਪੀਂਘ ਪਿਪਲ ਮਲਕਾਣੇ।ਨਾਜ਼ ਹੁਸਨ ਕਥ ਰਾਜ ਬਬਾਣੇ।

ਕਥ ਮਾ ਭੈਣੀਂ ਭਾਈ ਵੋ ਯਾਰ।

ਕਿਥ ਰਾਂਝਨ ਕਿਥ ਖੇੜੇ ਭੈੜੇ।ਕਿਥ ਰਹਿ ਗਏ ਓਹ ਝਗੜੇ ਝੇੜੇ।

ਕਿਥ ਚੂਚਕ ਦੀ ਜਾਈ ਵੋ ਯਾਰ।

ਕਿਥ ਓ ਮਕਰ ਫ਼ਰੇਬ ਦਾ ਚਾਲਾ।ਕਿਥ ਵਤ ਜੋਗੀ ਮੁਦਰਾਂ ਵਾਲਾ।

ਪਰਮ ਜੜੀ ਜੈਂ ਲਾਈ ਵੋ ਯਾਰ।

ਮਾਹੀ, ਮੰਝੀਆਂ, ਹੀਰ ਸਲੇਟੀ।ਅਤਰੋਂ ਭਿਨੜੀ ਮੁਸ਼ਕ ਲਪੇਟੀ।

ਗਏ ਸਬ ਝੋਕ ਲਡਾਈ ਵੋ ਯਾਰ।

ਜੋਬਨ ਸਾਥੀ ਚਾਰ ਡਿਹਾਂ ਦਾ।ਝਟ ਪਟ ਜ਼ੁਅਫ਼ ਬਢੇਪਾ ਆਂਦਾ।

ਕੂੜੀ ਆਸ ਪਰਾਈ ਵੋ ਯਾਰ।

ਹੈ ਹੈ ਡਿੱਠੜੀ ਕਹੀਂ ਨ ਵੈਂਦੀ।ਕਜਲ ਮਸਾਗ ਤੇ ਸੁਰਖੀ ਮਹਿੰਦੀ।

ਸੁਰਮਾ ਸੇਂਧ ਸਲਾਈ ਵੋ ਯਾਰ।

ਮੌਸਮ ਰੁਲ ਫਿਰ ਵਲ ਘਰ ਆਈ।ਵੰਜਣ ਨ ਵਕਤ ਨਿਰਾਸ ਅਜਾਈ।

ਆਵਣ ਦੀ ਕਰ ਕਾਈ ਵੋ ਯਾਰ।

ਕੂੜੀ ਸੁਹਬਤ ਕੂੜੀ ਸੰਗਤ।ਕੂੜੇ ਨਖਰੇ ਕੂੜੀ ਰੰਗਤ।

ਲੱਪ ਧੂੜੀ ਬੁਕ ਛਾਈ ਵੋ ਯਾਰ।

ਮਛਲੀਂ ਪੀਗੀਂ ਲਾਸੂ ਤਾਰੀਂ।ਚਣਕੀ ਘੰਡੜੀ ਹੋਰਾਂ ਤਵਾਰੀ।

ਸਹਿਜੋਂ ਰਾਂਦ ਰਸਾਈ ਵੋ ਯਾਰ।

ਥੀਆਂ ਸਰਸਬਜ਼ ਫ਼ਰੀਦ ਦੀਆਂ ਝੋਕਾਂ।ਮਿਹਰੋਂ ਸਬਜ਼ ਥੀਆਂ ਵਲ ਸੋਕਾਂ।

ਬਖਤੀਂ ਵਾਗ ਵਲਾਈ ਵੋ ਯਾਰ।

122

ਝੋਪੜ ਜੋੜੂੰ ਚਿਕ ਖਿਪ ਥਡ ਤੇ

ਝੋਪੜ ਜੋੜੂੰ ਚਿਕ ਖਿਪ ਥਡ ਤੇ।ਏਝਾਂ ਨ ਹੋਵੇ ਸਾਰੇ ਮਡ ਤੇ।

ਨ ਵਕੜੇ ਨ ਬੰਦ ਤੇ ਬਹਿਸਾਂ।ਨ ਗਠ ਪਾੜ ਦੀ ਖੱਡ ਤੇ।

ਸਾਂਵਣ ਆਨ ਸੁਹੇਸਾਂ ਰੋਹੀ।ਸਿੰਧੜੋਂ ਸਘਰੀ ਲੱਡ ਤੇ।

ਜੇ ਪਾਣੀ ਖੁਟ ਵੈਸੀ ਬਹਿਸੂੰ।ਢਾਏ ਤੇ ਕਲ ਅੱਡ ਤੇ।

ਸ਼ਹਿਰ ਭੰਭੋਰ ਵੀ ਖਾਵਣ ਓਸਮ।ਹੋਤ ਨਾ ਜਾਵੀਂ ਛੱਡ ਕੇ।

ਤੇਗ਼ ਫ਼ਰੀਦ ਬਿਰਹੋਂ ਦੀ ਵੈਹ ਗਈ।ਚਮ ਚਮ ਤੇ ਹੱਡ ਹੱਡ ਤੇ।

123

ਜਿੰਦੜੀ ਉਚਾਕੇ ਜੀੜਾ ਉਦਾਸੇ

ਜਿੰਦੜੀ ਉਚਾਕੇ ਜੀੜਾ ਉਦਾਸੇ।ਜਾਪੇ ਤੱਤੀ ਕੂੰ ਕੇਂਦੀ ਪਿਆਸੇ।

ਪੇਕੀਂ ਸੁਰੀਝੀਂ ਗਿੱਲੜੇ ਵੇਖੋ ਹੈ।ਡੇਂਦੀ ਮੁੱਠੀ ਨੂੰ ਮਾ ਭੈਣ ਡੋਹੇ।

ਕਿਸਮਤ ਦੀਆਂ ਗਾਲ੍ਹੀਂ ਦਿਲਬਰ ਵੀ ਦਰੋਹੇ।ਏਡੋਂ ਗਿਉ ਸੇ ਓਡੋਂ ਗਿਆਸੇ।

ਥਈ ਆਸ ਪਾਸੇ ਆਈ ਯਾਸ ਪਾਸੇ।ਜ਼ਰਬਫ਼ਰਤ ਡੋਰੇ ਮਲਮਲ ਤੇ ਖ਼ਾਸੇ।

ਖੰਡੜੀਆਂ ਨਬਾਤਾਂ ਮਿਸਰੀਆਂ ਪਤਾਸੇ।ਕਚੜੇ ਉਡਾਹੇ ਕੂੜੇ ਦਲਾਸੇ।

ਲਿਖੜੀ ਮਥੇ ਦੀ ਪਲੜੇ ਪਿਆਸੇ।ਵਹ ਵਾਹ ਖ਼ੁਦਾ ਦੇ ਕੰਮ ਬੇ ਕਿਆਸੇ।

ਜੇੜ੍ਹੀਂ ਕੂੰ ਮੁੰਹ ਵੀ ਲੇਂਦੇ ਨ ਹਾਸੇ।ਮਿਲ ਮਿਲ ਕਰੇਂਦੀਆਂ ਖਲ ਟੋਕ ਹਾਸੇ।

ਮੂੰਹ ਵੇੜ੍ਹ ਠਡੜੇ ਪਈ ਸਾਹ ਭਰਦੀ।ਵੈਂਦੀ ਨਿਧਾਈ ਡੇਂਹ ਵ ਡੇਂਹ ਨ ਜ਼ਰਦੀ।

ਚਸ ਰਸ ਨ ਮਾਨੜਿਮ ਘਰ ਦੀ ਨ ਵਰਦੀ।ਹਿੱਕ ਪਲ ਨ ਡਿੱਤੜਮ ਸਿਖ ਸੇਜ ਪਾਸੇ।

ਬਿਰਹੋਂ ਬਛੇਂਦਾ ਲੱਖ ਲੱਖ ਬਲਾਈਂ।ਥੀ ਥੀ ਡਖਾਰੀ ਮੰਗਦੀ ਦੁਆਈਂ।

ਸ਼ਾਲਾ ਕਹਿਦੀਆਂ ਯਾ ਰਬ ਕਡਾਹੀਂ।ਦੀਦਾਂ ਨ ਅਟਕਨ ਦਿੱਲੜੀ ਨ ਫਾਸੇ।

ਸਾਂਵਲ ਸਲੋਣਾ ਮਾਰੂ ਮਰੇਲਾ।ਨਿਖੜਿਆ ਨ ਡਿੱਠੜਮ ਕੋਈ ਵਕਤ ਵੇਲ੍ਹਾ।

ਸ਼ੁਰਖ਼ੀ ਡੁਹਾਗਿਣ ਕੱਜਲਾ ਡੋਹੇਲਾ।ਗਲ ਗਿਆ ਫ਼ਰੀਦਾ ਜੋਬਨ ਨਰਾਸੇ।

124

ਜਿੰਦ ਸੂਲਾਂ ਦੇ ਵਾਤ ਨੇ

ਜਿੰਦ ਸੂਲਾਂ ਦੇ ਵਾਤ ਨੇ।ਡਿੱਤਰੀ ਬਿਰਹੋਂ ਬਰਾਤ ਨੇ।

ਕਡੀਂ ਡੇਂਹ ਡੁੱਖਾਂ ਦਾ ਸਿਰ ਤੇ।ਕਡੀਂ ਗ਼ਮਾਂ ਦੀ ਰਾਤ ਨੇ।

ਤੂਲ ਤਲੇਂਦੀ ਸੇਝ ਸੜੇਂਦੀ।ਜਲਦੀ ਥਈ ਪਰਭਾਤ ਨੇ।

ਰੋਂਦੀ ਉਮਰ ਵਿਹਾਣੀ ਸਾਰੀ।ਯਾਰ ਨ ਪਾਇਮ ਝਾਤ ਨੇ।

ਪੁਨਲ ਹੈ ਮਸਜੂਦ ਦਿਲੀਂ ਦਾ।ਦੀਨ ਈਮਾਨ ਦੀ ਬਾਤ ਨੇ।

ਅਹਿਦ ਤੇ ਅਹਿਮਦ ਫ਼ਰਕ ਨ ਕੋਈ।ਵਾਹਦ ਜ਼ਾਤ ਸਿਫ਼ਾਤ ਨੇ।

ਹੁਸਨ ਪਰਸਤੀ ਤੇ ਮੈਖਵਾਰੀ।ਸਾਡੀ ਸੂਮ ਸਲੂਤ ਨੇ।

ਫ਼ਕਰ ਫਨਾ ਦਾ ਰਾਹ ਅੜਾਗਾ।ਤਿੱਨ ਲੱਖ ਲੱਖ ਆਫ਼ਾਤ ਨੇ।

ਠਡੜੇ ਸਾਹ ਤੇ ਹਾਰ ਹੰਝੂ ਦੇ।ਮੁਤੜੀ ਇਸ਼ਕ ਸੁਗਾਤ ਨੇ।

ਸਾੜੇ ਸੂਲ ਫ਼ਰੀਦ ਦੀ ਸੰਗਤ।ਦਰਦ ਕਸ਼ਾਲੇ ਸਾਤ ਨੇ।

125

ਜਿਥ ਥਲੜਾ, ਜਿਥ ਦਰਬੂੰ ਹੈ ਯਾਰ

ਜਿਥ ਥਲੜਾ, ਜਿਥ ਦਰਬੂੰ ਹੈ ਯਾਰ।ਉਥ ਹਰ ਵੇਲੇ ਲਦਬੂੰ ਹੈ ਯਾਰ।

ਤਡੜੇ ਚੀਕਨ ਗੀਰੇ ਘੂਕਿਨ।ਜਰਖਾਂ ਤਰਖਾਂ ਲੂੰਬੜ ਕੂਕਿਨ।

ਗੇਂਹੀ ਸ਼ੂਕਿਨ, ਸਾਨੂੰ ਫੂਕਿਨ।ਨਾਂਗੀ ਦੀ ਸ਼ੂੰ ਸ਼ੂੰ ਹੈ ਯਾਰ।

ਸੋਹਣੀਆਂ ਠੇੜੀਆਂ ਟਿਬੜੇ ਭਿਟੜੇ।ਨਾਜੋ ਵਾਲੇ ਕਕੜੇ ਵਟੜੇ।

ਪਾਂਹੀ, ਥੋਭੇ, ਪਾੜੇ, ਘਟੜੇ।ਡਿਠੜੀਂ ਡੁਖੜਾ ਵੂੰ ਹੈ ਯਾਰ।

ਕੰਡਰੀ ਕਾਠੀਂ ਨਸ਼ਤਰ ਮਾਰੀ।ਸਮਝੂੰ ਯਾਰੀ ਤੇ ਗ਼ਮਖਵਾਰੀ।

ਅਲੜੀ ਫਟੜੀ ਤੋਂ ਰਤ ਜਾਰੀ।ਖਾਸ ਸੁਹਾਗ ਦੀ ਪੌ ਹੈ ਯਾਰ।

ਹਿਨ ਖਿਲੇ ਹਾਸੇ ਸਾਡੇ ਪੇਸ਼ੇ।ਸੂਲ ਸੜਾਪੇ ਦਰਦ ਅੰਦੇਸ਼ੇ।

ਜ਼ੀਰੇ ਜ਼ਖਮ ਤੇ ਜ਼ਖਮੀ ਰੇਸ਼ੇ।ਸਬ ਡੁਖ ਡਿਤੜਾ ਤੂੰ ਹੈ ਯਾਰ।

ਰੋਹੀ ਮਹਿਜ਼ ਬਸ਼ਾਰਤ ਦਰਸੋਂ।ਮਰਸੂੰ, ਭੁਰਸੂੰ, ਮੂਲ ਨ ਡਰਸੂੰ।

ਬੇਦਰਦਾਂ ਦੀ ਦਿਲੜੀ ਤਰਸੂੰ।ਡੇਂਹ ਰਾਤੀਂ ਘੌਂ, ਮੌਂ ਹੈ ਯਾਰ।

ਜੈ ਡੇਂਹ ਹੋਤ ਨੀਤੇ ਪਟ ਦੇਰੇ।ਸ਼ਹਿਰ ਭੰਭੋਰੋਂ ਸਖਤ ਪਰੇਰੇ।

ਦਿਲ ਦੀਆਂ ਬੋਟੀਆਂ ਹਾਂ ਦੇ ਬੇਰੇ।ਸਾਨੀ ਦੀ ਮੂੰ ਮੂੰ ਹੈ ਯਾਰ।

ਤੌਂ ਬਿਨ ਯਾਰ ਫ਼ਰੀਦ ਦਾ ਜੀਵਣ।ਜੀਦੀਂ ਜਗ ਵਿਚ ਡੁਖੜਾ ਥੀਵਣ।

ਜ਼ਹਿਰ ਡਸਿਓ ਏ ਖਾਵਣ ਪੀਵਣ।ਤੈਡੇ ਸਿਰ ਦੀ ਸੌਂ ਹੈ ਯਾਰ।

126

ਜੋਸੀ ਤੂੰ ਪੋਥੀ ਫੋਲ ਵੇ

ਜੋਸੀ ਤੂੰ ਪੋਥੀ ਫੋਲ ਵੇ।ਵਸਸੀ ਕਡਾਂ ਸੋਹਣਾਂ ਕੋਲ ਵੇ।

ਰੋ ਰੋ ਥੱਕੀ ਪਿੱਟ ਪਿੱਟ ਹੁੱਟੀ।ਕੇ ਡੇ ਵੇਸਾਂ ਡੁੱਖੜੀਂ ਕੁੱਠੀਂ।

ਸੂਲਾਂ ਲੁੱਟੀ ਦਰਦਾਂ ਮੁੱਠੀ।ਮਾਹੀ ਪੁੱਨਲ ਗਿਉਮ ਰੋਲ ਵੇ।

ਪਾਂਧੀਂ ਪੁੱਛਾਂ ਵਾਟੀਂ ਤਕਾਂ।ਸੜ ਸੜ ਭੁੱਜਾਂ ਭੁੱਜ ਭੁੱਜ ਪਕਾਂ।

ਟੁਰ ਟੁਰ ਭੁੱਜਾਂ ਭਜ ਭਜ ਥੱਕਾਂ।ਸੁੰਜ ਬਰ ਰੁਲਾਇਮ ਢੋਲ ਵੇ।

ਜੀੜਾਂ ਗ਼ਮਾਂ ਵਿੱਚ ਵੜ ਗਿਆ।ਡੁੱਖ ਉੜ ਗਿਆ ਸੁਖ ਲੁੜ ਗਿਆ।

ਦਰਿਆ ਗਜਬ ਦਾ ਚੜ੍ਹ ਗਿਆ।ਸੌ ਝੋਲ ਲੱਖ ਲੱਖ ਛੋਲ ਵੇ।

ਸਿਕ ਸਾਥ ਸਾਵਲ ਦੀ ਸਦਾ।ਦਰਦੋਂ ਨਾ ਥੀਉਮ ਦਿਲ ਜੁਦਾ।

ਸ਼ਾਲਾ ਪੁੱਨਲ ਮੇਲਮ ਖ਼ੁਦਾ।ਜਿੰਦੜੀ ਘੱਤਾਂ ਮੈਂ ਘੋਲ ਵੇ।

ਜ਼ਾਹਦ ਵੱਟਾ ਹੁਣ ਜੋਲ ਵੇ।ਬਿਰਹੋਂ ਚਬੋਲਾਂ ਬੋਲ ਵੇ।

ਪਤਰੀ ਪਰਮ ਦੀ ਖੋਲ ਵੇ।ਦਿੱਲੜੀ ਅਸਾਜੜੀ ਚੋਲ ਵੇ।

ਡਖਾਂ ਨੇਂਹ ਅਨੋਖਾ ਰਾਜ਼ ਵੇ।ਤੱਤਾ ਸੋਜ਼ ਦੇ ਹੱਥ ਸਾਜ਼ ਵੇ।

ਮੁੱਠੀ ਧਾਂ ਫ਼ਰੀਦ ਆਵਾਜ਼ ਵੇ।ਹੂ ਹੂ ਮਲਾਮਤ ਦੋਲ ਵੇ।

127

ਕਹਾਂ ਪਾਊਂ ਕਹਾਂ ਪਾਊਂ ਯਾਰ

ਕਹਾਂ ਪਾਊਂ ਕਹਾਂ ਪਾਊਂ ਯਾਰ।

ਜਿਨ ਇਨਸਾਨ ਮਲਾਇਕ ਸਾਰੇ।ਕਿਆ ਸਗਲਾ ਸੰਸਾਰ।

ਹੈਰਤ ਦੇ ਕੁਲਜ਼ਮ ਵਿਚ ਕੁਲਥੀਏ।ਮੁਸਤਗਰਕ ਸਰਸ਼ਾਰ।

ਸੂਫੀ ਸ਼ਾਗਲ ਗਿਆਨੀ ਧਿਆਨੀ।ਗਏ ਓੜਕ ਸਭ ਹਾਰ।

ਅਰਸ਼ੀ ਅਤੇ ਬਸਤਾਮੀ ਗਲ ਲਗ।ਰੋਵਨ ਜ਼ਾਰੋ ਜ਼ਾਰ।

ਬਤਲੀਮੂਸ ਤੇ ਰੀਸਾ ਗੌਰਸ।ਕਰ ਕਰ ਸੋਚ ਬਚਾਰ।

ਖੋਜ ਸੁਰਾਗ ਨ ਪਾਇਆ ਪਤਾ।ਥਕ ਬੈਠੇ ਤਨ ਮਾਰ।

ਬੁਧ ਮਜੂਸ ਯਹੂਦ ਨਸਾਰਾ।ਹਿੰਦੂ ਤੇ ਦੀਨਦਾਰ।

ਆਖਨ ਪਾਕ ਮਨਜ਼ਹ ਹੈ।ਬੇ ਅੰਤ ਅਲਖ ਅਪਾਰ।

ਪੀਰ ਪੈਗੰਬਰ ਗੌਸ ਕੁਤਬ।ਕਿਆ ਮੁਰਸਲ ਕਿਆ ਔਤਾਰ।

ਕਰਨ ਮਨਾਦੀ ਰੋ ਰੋ ਕੇ।ਲਾ ਯਦ ਕਕ੍ਹਅਲ ਅਬਸਾਰ।

ਆਲਮ ਫਾਜਲ ਆਰਫ ਕਾਮਲ।ਇਜਜ਼ ਕੀਤਾ ਇਕਰਾਰ।

ਆਖ ਫ਼ਰੀਦ ਨਮਾਣਾ ਭੋਲਾ।ਤੂੰ ਵਿਚ ਕੌਨ ਕਤਾਰ।

128

ਕਹੀਂ ਡੁੱਖੜੀ ਲਾਇਮ ਯਾਰੀ

ਕਹੀਂ ਡੁੱਖੜੀ ਲਾਇਮ ਯਾਰੀ।ਰੋਂਦੀ ਉਮਰ ਗੁਜ਼ਾਰਿਮ ਸਾਰੀ।

ਸੋਹਣੇ ਹੋਤ ਬਲੋਚ ਅਵੈੜੇ।ਡਾਢੇ ਕੀਤੇ ਸਖ਼ਤ ਨਖੇੜੇ।

ਨ ਸੁਧ ਸਲਾਮ ਸਨੇਹੜੇ।ਕੇਡੇ ਵੈਸਾਂ ਸੂਲਾਂ ਮਾਰੀ।

ਏਹੋ ਰਾਵਲ ਰਾਂਝਣ ਮਾਹੀ।ਖੱਸ ਦਿੱਲੜੀ ਥੀਦਾਂ ਰਾਹੀ।

ਵਲ ਕਰਦਾ ਬੇ ਪਰਵਾਹੀ।ਵਾਹ ਜੁਲਮ ਤੇ ਬੇ ਨਰ ਵਾਰੀ।

ਮਹੀਂਵਾਲ ਨਿਹਾਲ ਨ ਕੀਤਮ।ਛੱਡ ਕਲੜ੍ਹੀ ਨਾਲ ਨ ਨੀਤਮ।

ਭਰ ਜਾਮ ਡੁਖਾਂਦਾ ਪੀਤਮ।ਪੇਸ਼ ਆਈ ਸ਼ਹਿਰ ਖਵਾਰੀ।

ਸਰ ਆਇਆ ਬਿਰਹੋਂ ਬਖੇੜਾ।ਡੇਂਹ ਰਾਤ ਹਮੇਸ਼ਾ ਝੇੜਾ।

ਪਿਆ ਖਾਵਣ ਆਵਿਮ ਵੇਹੜਾ।ਢੋਲੇ ਅਸਲੋਂ ਮਹਜ਼ ਵਸਾਰੀ।

ਜੀ ਜਾਨੀ ਕਾਰਣ ਲੋਹਦਾ।ਗ਼ਮ ਦਰਦ ਅਲਮ ਨਿੱਤ ਕੋਂਹਦਾ।

ਗਲ ਹਾਰ ਗ਼ਮਾਂ ਦਾ ਸੋਂਹਦਾ।ਸਰ ਸਿਹਰੇ ਮੂੰਝ ਮੁੰਝਾਰੀ।

ਮਾਹੀ ਆਨ ਵਸਾਵੇ ਝੋਕਾਂ।ਕਿਉਂ ਕਰਨ ਸਿਆਲੀ ਟੋਕਾਂ।

ਮੈਡੀਆਂ ਸਬਜ਼ ਥੀਵਨ ਵਲ ਸੋਕਾਂ।ਵੰਜਾਂ ਵਾਰੀ ਲੱਖ ਲੱਖ ਵਾਰੀ।

ਸੈ ਰੋਗ ਹਜ਼ਾਰ ਕਸ਼ਾਲੇ।ਤੈਡੇ ਕਾਰਣ ਜਿੰਦੜੀ ਜਾਲੇ।

ਥਲ ਮਾਰੂ ਪੱਰਬਤ ਕਾਲੇ।ਲਾਚਾਰ ਤੱਤੀ ਹੁਣ ਹਾਰੀ।

ਜੈਂ ਦਿਲਬਰ ਦੀ ਦਿਲ ਬਰ ਦੀ।ਤੈਂਹ ਬਾਝ ਫ਼ਰੀਦ ਨ ਸਰਦੀ।

ਜੁੜ ਲਾਇਸ ਚੋਟ ਅੰਦਰ ਦੀ।ਵਾਹ ਜ਼ਖਮ ਕੁਲੱਲੜਾ ਕਾਰੀ।

129

ਕੈਂ ਪਾਇਆ ਬਾਝ ਫ਼ਕੀਰਾਂ

ਕੈਂ ਪਾਇਆ ਬਾਝ ਫ਼ਕੀਰਾਂ।ਜਜ਼ਬਾ-ਏ-ਇਸ਼ਕ ਕੀ ਲੱਜ਼ਤ ਕੋ।

ਕੁਲ ਸ਼ੈ ਵਿੱਚ ਕੁਲ ਸ਼ੈ ਡਿਠੋਸੇ।ਹਮਾ ਓਸਤ ਦਾ ਦਰਸ ਕਿਤੋਸੇ।

ਬਰਕਤ ਸੁਹਬਤ ਪੀਰਾਂ।ਪੀ ਕਰ ਬਾਦਾ ਵੱਹਦਤ ਕੋ।

ਜਬ ਮਦਹੋਸ਼ੀ ਨਾਜ਼ ਡਿਖਾਇਆ।ਉਰਬਾਨੀ ਨੇ ਰੰਗ ਜਮਾਇਆ।

ਖਿਰਕਾ ਪਾੜ ਲਵੀਰਾਂ।ਪਹਿਨਿਯਮ ਰਿੰਦੀ ਖ਼ਲਕਤ ਕੋ।

ਦਰਦ ਮੰਦਾਂ ਕੂੰ ਦਰਦ ਸਲਾਮਤ।ਬਾਰ ਮੁਹੱਬਤ ਪੰਡ ਮਲਾਮਤ।

ਦੁਖ ਦੁਖ਼ ਉਠਦੀਆਂ ਪੀੜਾਂ।ਘੋਲ ਘਤਾਂ ਸਬ ਰਾਹਤ ਕੋ।

ਹੁਸਨ ਫ਼ਰੀਦ ਕਈ ਘਰ ਲੂਟੇ।ਰੁਲਦਿਆਂ ਫ਼ਿਰਦਿਆਂ ਜੰਗਲ ਬੂਟੇ।

ਸੈ ਸੱਸੀਆਂ ਲੱਖ ਹੀਰਾਂ।ਡੇਖੋ ਇਸ਼ਕ ਦੀ ਸ਼ਿਦਤ ਕੋ।

130

ਕਲ੍ਹੜੀ ਰੋਲ ਮਲ੍ਹੇਰ ਗਿਉਂ

ਕਲ੍ਹੜੀ ਰੋਲ ਮਲ੍ਹੇਰ ਗਿਉਂ।ਯਾਰ ਵਲਾ ਹੁਣੇ ਹੁਣੇ ਵਾਗਾਂ।

ਰੋਹ ਜਬਲੜੇ ਔਖੜੇ।ਡੁੱਖੜੇ ਥੱਲੜੇ ਝਾਗਾਂ।

ਕਦਮ ਕਦਮ ਤੇ ਢੈ ਪੌਵਾਂ।ਦਿੱਲੜੀ ਲਗੜੀਆਂ ਲਾਗਾਂ।

ਰੋਹੀ ਵੁੱਠੜੀ ਘਾ ਥਏ।ਮੱਟੜੀਂ ਲਗੜੀਆਂ ਜਾਗਾਂ।

ਗਾਂਈਂ ਸਹੰਸ ਸਵਾਈਆਂ।ਸੈ ਸੈ ਚਰਨ ਕੁਰਾਗਾਂ।

ਸਿੰਧੜੀ ਡੁੱਖੜੇ ਘਾਟੜੇ।ਰੋਹੀ ਮਲੜੇ ਭਾਗਾਂ।

ਲਾਣੇ ਫੋਗ ਫੁਲਾਰੀਏ।ਰਲ ਮਿਲ ਚਾਰੋਂ ਡਾਗਾਂ।

ਡੈਹਾਂ ਡੋੜੇ ਡੋੜਾਪੜੇ।ਰਾਤੀ ਰੋਂਦੀ ਜਾਗਾਂ।

ਸੰਗੀਆਂ ਸੂਰਤੀਆਂ ਮਿਲ ਮਿਲਾ।ਸੁਰਖ਼ੀਆਂ ਕੱਜਲ ਮਸਾਗਾਂ।

ਮੈਲੇ ਵੇਸ ਸੁਹਾਉਂਦੇ।ਫੇਰੀ ਕੰਡ੍ਹ ਸੁਹਾਗਾਂ।

ਦਰਦ ਫ਼ਰੀਦ ਉਜਾੜਿਆ।ਡੁੱਖੜੇ ਡਿਤਮ ਡੁਹਾਗਾਂ।

131

ਕਾਂ ਕੋ ਕੋ ਕਰਲਾਊਂਦਾ ਹੈ

ਕਾਂ ਕੋ ਕੋ ਕਰਲਾਊਂਦਾ ਹੈ।ਕੋਈ ਕਾਸਦ ਯਾਰ ਦਾ ਆਉਂਦਾ ਹੈ।

ਰੁੱਤ ਸਾਵਣ ਦੀ ਡੇਹ ਮਲ੍ਹਾਰੀ।ਬਾਦ ਸਮਾਲੀ ਕਿਣ ਮਿਣ ਜਾਰੀ।

ਬੁਈ ਲਾਣੀ ਖਿਪ ਖ਼ੂਬ ਫੁਲਾਰੀ।ਕਰੜ ਕੰਡਾ ਸਬ ਭਾਉਂਦਾ ਹੈ।

ਆਸ ਆਈ ਤੇ ਯਾਸ ਸਿੱਧਾਈ।ਝੁੜ ਬਾਦਲ ਆ ਝੁੜਮੁਰ ਲਾਈ।

ਉਜੜੀਆਂ ਝੋਕਾਂ ਖ਼ੁਨਕੀ ਚਾਈ।ਗ਼ਮ ਡਰ ਡਰ ਲੁਕ ਪੌਂਦਾ ਹੈ।

ਮੀਂਹ ਬਰਸਾਤ ਖ਼ੁਸ਼ੀ ਦੇ ਵੇਲ੍ਹੇ।ਛੇੜਨ ਛੇੜ ਵ ਛਾਂਗ ਸਵੇਲੇ।

ਆਪੇ ਦਿਲਬਰ ਕੀਤੇ ਮੇਲੇ।ਜੈਂ ਬਿਨ ਜੀ ਤੜਫਾਉਂਦਾ ਹੈ।

ਟਿੱਬੇ ਰੇਖਾਂ ਥਲ ਤੇ ਡਹਰ।ਕੁਲ ਗਲ ਡਿਸਦੇ ਅਹਿਮਰ ਅਸਫ਼ਰ।

ਡੁੱਖ ਕਸ਼ਾਲੇ ਗੁਜ਼ਰੇ ਯਕਸਰ।ਸੁੱਖ ਰਗ ਰਗ ਵਿੱਚ ਧੌਂਦਾ ਹੈ।

ਡੁਖ ਡੁਹਾਗ ਦਾ ਵਕਤ ਵਿਹਾਇਆ।ਭਾਗ ਸੁਹਾਗ ਦਾ ਵੇਲ੍ਹਾ ਆਇਆ।

ਯਾਰ ਫ਼ਰੀਦ ਅੰਗਨ ਪੋਂਪਾਇਆ।ਹਾਰ ਸਿੰਗਾਰ ਸਹਾਉਂਦਾ ਹੈ।

132

ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ

ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ।ਨੂਰ ਵਜੂਦ ਅਯਾਨੇ।

ਸੱਰੇ ਸੁਬਹਾਨੀ ਰਾਜ਼ ਅਨਲਹਕ।ਰਿੰਦੀ ਵਿਰਦ ਲਿਸਾਨੇ।

ਵਿਰਦ ਮਬਾਨੀ ਕਸ਼ਫ ਮੁਆਨੀ।ਅਹਿਲ ਦੇਲੋਂਦਾ ਸ਼ਾਨੇ।

ਸਮਝ ਸੁੰਜਾਣੀ ਗੈਰ ਨ ਜਾਣੀ।ਸਬ ਸੂਰਤ ਸੁਬਹਾਨੇ।

ਅੱਵਲ ਆਖਰ ਜ਼ਾਹਰ ਬਾਤਨ।ਯਾਰ ਅਯਾਨ ਬਿਆਨੇ।

ਕੱਥ ਮਨਸੂਰੀ ਤੇ ਤੀਫੂਰੀ।ਕੱਥ ਸਰਮਦ ਸਨਆਨੇ।

ਹੁਸਨ ਪਰਸਤੀ ਸ਼ਾਹਦ ਮਸਤੀ।ਸਾਡਾ ਦੀਨ ਈਮਾਨੇ।

ਰਾਹ ਤੌਹੀਦੀ ਰੀਤ ਫ਼ਰੀਦੀ।ਅਪਨੇ ਆਪ ਦਾ ਧਿਆਨੇ।

133

ਕਰ ਯਾਰ ਅਸਾਂ ਵਲ ਆਵੰਨਡੀ

ਕਰ ਯਾਰ ਅਸਾਂ ਵਲ ਆਵੰਨਡੀ।ਅੱਜ ਸਹਿਜ ਕਨੂੰ ਅਖ ਫੁਰਕੇ ਵੋ।

ਗੁਜਰੀ ਡੁੱਖ ਡੁਹਾਗ਼ ਦੀ ਵਾਰੀ।ਰੋਹੀ ਗੁਲ ਫੁਲ ਨਾਲ ਸਿੰਗਾਰੀ।

ਮੁਦ ਮਸਤਾਨੀ ਡੇਂਹ ਮਲਾਰੀ।ਬਾਦ ਸ਼ਮਾਲੀ ਲੁਰਕੇ ਵੋ।

ਕੀਤੀ ਭਾਗ ਸੁਹਾਗ ਉਤਾਵਲ।ਰੁਤ ਆਈ ਕਰ ਤੁਰਤ ਉਬਾਹਲ।

ਕਿਣ ਮਿਣ ਕਣੀਆਂ ਰਿੱਮ ਝਿੱਮ ਬਾਦਲ।ਬਾਰਸ਼ ਬੁਰਕੇ ਬੁਰਕੇ ਵੋ।

ਸਿਧੜੀ ਥਈ ਵਲ ਕਿਸਮਤ ਪੁੱਠੜੀ।ਆਪੇਂ ਮਨੜੀ ਰਾਹਤ ਰੁੱਠੜੀ।

ਸੋਹਣੀ ਮੌਸਮ ਰੋਹੀ ਵੁੱਠੜੀ।ਵਹਸ਼ਤ ਡੂੰ ਦਿਲ ਸੁਰਕੇ ਵੋ।

ਠਡਰੀਆਂ ਹੀਲਾਂ ਪੂਰਬ ਵਾਲੀਆਂ।ਕੱਜਲੇ ਬਾਦਲ ਲੱਸੜੀਆਂ ਕਾਲੀਆਂ।

ਸੰਗੀਆਂ ਸੁਰਤੀਆਂ ਨੂੰ ਖੁਸ਼ਹਾਲੀਆਂ।ਹਿੱਕ ਵੈਰਨ ਪਈ ਕੁਰਕੇ ਵੋ।

ਆਪੇ ਯਾਰ ਫ਼ਰੀਦ ਸੰਭਾਲਿਅਮ।ਸੋਹਣੇ ਸਾਂਵਲ ਪ੍ਰੀਤਾਂ ਪਾਲਿਅਮ।

ਬਖਤੀ ਸੁੰਜਰੀ ਟਾਲਿਅਮ।ਜੀ ਮੁਸਕੇ ਦਿਲ ਮੁਰਕੇ ਵੋ।

134

ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ

ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ।

ਅਨਹਦ ਬੀਨ ਬਜਾ ਮਨ ਮੋਹਿਸ।ਗਵਲ ਜੋਗੀ ਲੁੱਟੀਆਂ ਲੁੱਟੀਆਂ।

ਗਜ਼ ਹਕੀਕੀ ਫਾਸ਼ ਡਿੱਠੋਸੇ।ਇਲਮੋ ਅਮਲ ਤੋਂ ਛੁੱਟੀਆਂ ਛੁੱਟੀਆਂ।

ਇਸ਼ਕ ਨਹੀਂ ਹੈ ਆਗ ਗਜ਼ਬ ਦੀ।ਧਾਂ ਕਰੇਂਦੀ ਹੁੱਟੀਆਂ ਹੁੱਟੀਆਂ।

ਕਲ੍ਹੜੀ ਛੱਡ ਕੇ ਕੇਚ ਸਿਧਾਇਉਂ।ਅੱਖੀਂ ਮਲੇਂਦੀਂ ਉੱਠੀਆਂ ਉੱਠੀਆਂ।

ਜਾਮ ਜ਼ਹਿਰ ਦੇ ਜ਼ੁਲਮ ਕਹਿਰ ਦੇ।ਦਰਦ ਪਲੇਂਦਾ ਘੁੱਟੀਆਂ ਘੁੱਟੀਆਂ।

ਇਸ਼ਕ ਫ਼ਰੀਦ ਨਹੀਂ ਅੱਜ ਕਲ ਦਾ।ਰੋਜ਼ ਅਜ਼ਲ ਦੇ ਦੀ ਮੁੱਠੀਆਂ ਮੁੱਠੀਆਂ।

135

ਕੇਚ ਗਿਉਂ ਯਾਰ ਬਰੋਚਲ

ਕੇਚ ਗਿਉਂ ਯਾਰ ਬਰੋਚਲ।ਕਲ ਨਾ ਲਧੜੋ ਸਾਵਲ ਵਲ।

ਮਿਸਰੀ ਖੰਜ ਨਬਾਤੜੀ।ਡਿਸਦੀਆਂ ਜ਼ਹਿਰ ਹਲਾਹਲ।

ਘੋਲੇ ਜ਼ੇਵਰ ਭਾ ਲਗੇ।ਬਠ ਪਏ ਡੋਰੇ ਮਲਮਲ।

ਜੋਭਨ ਜੋਸ਼ ਜਵਾਨੜੀ।ਨਾਜ਼ ਨਹੋਰੇ ਗਏ ਗਲ।

ਕਪੜੇ ਲੀਰ ਕਤੀਰੜੇ।ਲਿੰਗੜੀ ਜਾਈ ਮਿਲਜਲ।

ਅੱਖੀਆਂ ਕਜਲੋਂ ਕਾਲੀਆਂ।ਪੇਚੀ ਜ਼ੁਲਫ ਵਲੋ ਵਲ।

ਓ ਦਿਲ ਚੋਟ ਚਲਾਂਦੀਆਂ।ਏ ਥੀ ਫਾਈ ਪਏ ਗਲ।

ਡਿਠਮ ਮਲਕ ਮਲ੍ਹੇਰ ਡੂੰ।ਕਾਲੇ ਕਾਲੇ ਬਾਦਲ।

ਸਿੰਧੜੇ ਰਹਿਨ ਨ ਡੇਂਦੀਆਂ।ਲਗੜੀਆਂ ਤਾਘਾ ਪਲਪਲ।

ਰੋਹੀ ਮੇਂਘ ਮਲ੍ਹਰੜਾ।ਖਮਦੀਆਂ ਖਮਨੀਆਂ ਅਜਕਲ।

ਦਿਲੜੀ ਸਿਦਕੀ ਦੇਸ ਡੂੰ।ਅਖੜੀਂ ਹੰਝਣੂੰ ਬਲਬਲ।

ਡੇਖਾਂ ਬਾਗ ਬਗੋਚੜੇ।ਜੀਅੜਾ ਜਾਨਵਿਮ ਜਲਬਲ।

ਲਾਣੇ ਫੋਗ ਫ਼ਰੀਦ ਦੇ।ਦਰਦ ਦਲੇਂਦੇ ਦਰਮਲ।

136

ਕਿਸ ਧਰਤੀ ਸੇ ਆਏ ਹੋ ਤੁਮ

ਕਿਸ ਧਰਤੀ ਸੇ ਆਏ ਹੋ ਤੁਮ।ਕਿਸ ਨਗਰੀ ਕੇ ਬਾਸੀ ਰੇ।

ਪਰਮ ਨਗਰ ਹੈ ਦੇਸ ਤੁਮ੍ਹਾਰਾ।ਫਿਰਤੇ ਕਹਾਂ ਉਦਾਸੀ ਰੇ।

ਕਿਉਂ ਹੋਤੇ ਹੋ ਜੋਗੀ ਭੋਗੀ।ਰੋਗੀ ਤਰਹ ਬਰਾਗੀ ਰੇ।

ਅੰਗ ਭੱਭੂਤ ਰਮਾ ਕੇ ਕਿਉਂ ਕਰ।ਰਖਤੇ ਬਦਨ ਸਨਿਆਸੀ ਰੇ।

ਅਪਨਾ ਆਪ ਸੰਭਾਲ ਕੇ ਦੇਖੋ।ਕਰਕੇ ਨਜ਼ਰ ਹਕੀਕਤ ਕੀ।

ਫ਼ਿਕਰ ਨ ਕੀਜੋ ਯਾਰੋ ਹਰਗਿਜ਼।ਆਸੀ ਯਾ ਨ ਆਸੀ ਰੇ।

ਤੁਮ ਹੋ ਸਾਗੀ ਤੁਮ ਹੋ ਸਾਗੀ।ਵਾਗੀ ਜ਼ਰਾ ਨ ਵਾਗੀ ਰੇ।

ਅਪਨੀ ਜ਼ਾਤ ਸਿਫ਼ਾਤ ਕੋ ਸਮਝੋ।ਅਪਨੀ ਕਰੋ ਸ਼ਨਾਸੀ ਰੇ।

ਬਾਤ ਫ਼ਰੀਦੀ ਸੋਚ ਕੇ ਸੁਣਿਉ।ਲਾਕਰ ਦਿਲ ਕੇ ਕਾਨੋਂ ਕੋ।

ਦੋਨੋ ਜਗ ਕੇ ਮਾਲਕ ਤੁਮ ਹੋ।ਭੁਲੇ ਅੱਲਾ-ਰਾਸੀ ਰੇ।

137

ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ

ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ।

ਬਾਗ ਬਹਿਸ਼ਤ ਦਾ ਤੂੰ ਹੈਂ ਮਾਲਕ।ਖੁਦ ਬੁਲਬੁਲ ਖੁਦ ਗੁਲ।

ਅਰਸ਼ ਵੀ ਤੈਡਾ ਫਰਸ਼ ਵੀ ਤੈਡਾ।ਤੂੰ ਆਲੀ ਅਣਮੁਲ।

ਚੜ੍ਹ ਦਾਰੀ ਮਨਸ਼ਰ ਦੇ ਭਾਈ।ਕਰਨ ਅਜਬ ਗੁਲਗੁਲ।

ਰੂਹ ਮਿਸਾਲ ਸ਼ਹਾਦਤ ਤੂੰ ਹੈਂ।ਸਮਝ ਸੰਜਾਣ ਨਾ ਭੁਲ।

ਦੁਨੀਆ ਉਕਬਾ ਬਰਜੁਖ ਅੰਦਰ।ਨਾਹੀਂ ਤੈਡਰਾ ਤੁਲ।

ਯਾਰ ਫ਼ਰੀਦਾ ਕੋਲ ਹੈ ਤੈਡੇ।ਨਾ ਬੇਹੂਦਾ ਰੁਲ।

138

ਕੋਈ ਮਾਹਣੂੰ ਆਏ ਮੈਂ ਯਾਰ ਦਾ

ਕੋਈ ਮਾਹਣੂੰ ਆਏ ਮੈਂ ਯਾਰ ਦਾ।ਸਾਥੀ ਖੜਾ ਸਨੇਹੜਾ ਡੇਂਦਾ।

ਇਸ਼ਕ ਨਹੀਂ ਹੈ ਤੀਰ ਬਲਾ ਦਾ।ਜ਼ੁਲਮੀਂ ਚੋਟ ਚਲੇਂਦਾ।

ਨਾਜ਼ ਅਦਾ ਕੁਝ ਕਰੇ ਨ ਟਾਲਾ।ਹੁਕਮੀ ਬਿਰਹੋਂ ਬਛੇਂਦਾ।

ਰਮਜ਼ ਰਮੂਜ਼ ਤੇ ਗੁਝੜੇ ਹਾਸੇ।ਸਭ ਕੁਝ ਦਰਦ ਸਝੇਂਦਾ।

ਸੋਜ਼ ਫਰਾਕ ਤੇ ਦਰਦ ਅੰਦੇਸ਼ੇ।ਤਨ ਮਨ ਫੂਕ ਜਲੇਂਦਾ।

ਹਰਗਿਜ਼ ਸੂਲ ਨ ਸਹਿੰਦੀ ਦਿਲੜੀ।ਯਾਰ ਐ ਬਾਰ ਸਹੇਂਦਾ।

ਹਿਜ਼ਰ ਫਰੀਦ ਕੀਤੀ ਦਿਲ ਜ਼ਖਮੀ।ਦੋਸਤ ਨ ਮਰਹਮ ਲੈਂਦਾ।

139

ਕੁਲ ਗ਼ੈਰ ਕਨੂੰ ਜੀ ਵਾਂਦੇ

ਕੁਲ ਗ਼ੈਰ ਕਨੂੰ ਜੀ ਵਾਂਦੇ।ਮੁੱਠੀ ਰੀਤ ਅਨੋਖੀ ਰਾਂਦੇ।

ਸੱਟ ਕਰ ਖਵੇਸ਼ ਕਬੀਲਾ ਥਿਓਸੇ।ਬਰਦੇ ਤੈਡੜੇ ਨਾਂ ਦੇ।

ਸਬ ਸੂਰਤ ਵਿੱਚ ਢੋਲ ਸੰਜਾਣੋ।ਥਿਓ ਵ ਨਾ ਦਰਮਾਂਦੇ।

ਸੀਨੇ ਝੋਕਾਂ ਦੀਦੀਂ ਦੇਰੇ।ਸੋਹਣੇ ਦੋਸਤ ਦਿਲਾਂ ਦੇ।

ਹਰ ਪਲ ਪਲ ਵਿੱਚ ਕੋਲ ਬਗਲ ਵਿੱਚ।ਯਾਰ ਮਿੱਠੇ ਮਨ ਭਾਂਦੇ।

ਅੱਖੀਆਂ ਦੇ ਵਿੱਚ ਕਤਰ ਨ ਮਾਵੇ।ਸਾਰੇ ਸੱਜਨ ਸਮਾਂਦੇ।

ਸ਼ਾਲਾ ਵੰਜ ਕਰ ਹਜ਼ਰਤ ਰੋਹੀ।ਡੇਖੂੰ ਘਰ ਮਿੱਤਰਾਂ ਦੇ।

ਸੱਟ ਕਰ ਵਿਰਦ ਫ਼ਰੀਦ ਹਮੇਸ਼ਾਂ।ਗੀਤ ਪਰਮ ਦੇ ਗਾਂਦੇ।

140

ਕਿਆ ਡੁੱਖ਼ੜਾ ਨੇਂਹ ਲਿਉਸੇ

ਕਿਆ ਡੁੱਖ਼ੜਾ ਨੇਂਹ ਲਿਉਸੇ।ਡੁੱਖ ਬਾਝ ਪੱਲੇ ਨ ਪਿਉ ਸੇ।

ਇਸ਼ਕ ਨਹੀਂ ਹੈ ਨਾਰ ਗ਼ਜ਼ਬ ਦੀ।ਤਨ ਮਨ ਕੀਤੁਸ ਕੋਲੇ।

ਸੂਲਾਂ ਸੜਦੀਂ ਆਹੀ ਭਰਦੀਂ।ਸਾਰੀ ਉੱਮਰ ਨਿਭਿਉਸੇ।

ਨਾ ਗਮਖ਼ਾਰ ਨਾ ਕੋਈ ਸਾਥੀ।ਨਾ ਕੋਈ ਹਾਲ ਵੰਡਾਵੇ।

ਇਸ਼ਕ ਜੇਹਾਂ ਡੁੱਖ ਹੋਰ ਨ ਕੋਈ।ਮਾ ਪਿਉ ਵੈਰੀ ਥਿaੁਸੇ।

ਖ਼ਵੇਸ਼ ਕਬੀਲਾ ਹਰ ਕੋਈ ਜਾਣੇ।ਮੰਜ਼ਿਲ ਯਾਰ ਦੀਆਂ ਝੋਕਾਂ।

ਸੇਂਗੀਆਂ ਸੁਰਤੀਆਂ ਕਰਦੀਆਂ ਟੋਕਾਂ।ਸਾਰਾ ਭਰਮ ਲੁੜ੍ਹਿaੁਸੇ।

ਗਲੀਆਂ ਕੂਚੇ ਸ਼ਹਿਰ ਬਜ਼ਾਰਾਂ।ਲੋਗ ਮਰੇਂਦਾ ਕਾਨੇ।

ਨੰਢੜੇ ਵਡੜੇ ਡੇਵਨ ਤਾਨੇ।ਸ਼ਰਮ ਸ਼ਉਰ ਵੰਜਿਉਸੇ।

ਗਾਲ੍ਹ ਨਹੀਂ ਅੱਜ ਕਲ ਦੀ ਸੁੰਜੜੀ।ਰੋਜ਼ ਅਜ਼ਲ ਦੀ ਮੁੱਠੜੀ।

ਬੇ ਨਿਸ਼ਾਨ ਸੱਜਣ ਦੇ ਕੀਤੇ।ਨਾਸ ਨਿਸ਼ਾਨ ਗੰਵਿਉਸੇ।

ਹਾਰ ਹੰਜੂੰ ਦਾ ਗਲ ਵਿੱਚ ਪਾਵਾਂ।ਬੈਠੀ ਰੋ ਰੋ ਹਾਲ ਵੰਜਾਵਾਂ।

ਪੀਤ ਸੁਵਾ ਬਈ ਰੀਤ ਨ ਕਾਈ।ਡੇ ਸਿਰ ਮੁਫ਼ਤ ਰਾਧਿਉਸੇ।

ਮੂੰਝ ਮੁੰਝਾਰੀ ਦਰਦ ਵਿਛੋੜਾ।ਲਿਖਿਆ ਬਾਬ ਤੱਤੀ ਦੇ ਡੋੜਾ।

ਯਾਰ ਫ਼ਰੀਦ ਖ਼ਰੀਦ ਨ ਕੀਤਾ।ਰੋ ਰੋ ਖ਼ਲਕ ਰੁਵਿਉਸੇ।

141

ਕਿਆ ਹਾਲ ਸੁਣਾਵਾਂ ਦਿਲ ਦਾ

ਕਿਆ ਹਾਲ ਸੁਣਾਵਾਂ ਦਿਲ ਦਾ।ਕੋਈ ਮਹਰਮ ਰਾਜ਼ ਨ ਮਿਲਦਾ।

ਮੁੰਹ ਧੂੜ ਮਿਟੀ ਸਿਰ ਪਾਇਮ।ਸਾਰਾ ਨੰਗ ਨਮੂਜ਼ ਵੰਜਾਇਮ।

ਕੋਈ ਪੁਛਣ ਨ ਵੇਹੜੇ ਆਇਮ।ਹਥੋ ਉਲਟਾ ਆਲਮ ਖਿਲਦਾ।

ਆਇਆ ਬਾਰ ਬਿਰਹੋ ਸਿਰ ਬਾਰੀ।ਲਗੀ ਹੂੰ ਹੂੰ ਸ਼ਹਿਰ ਖਵਾਰੀ।

ਰੋਂਦੀ ਉਮਰ ਗੁਜ਼ਰੇਮ ਸਾਰੀ।ਨਾ ਪਾਇਮ ਡਸ ਮਨਜ਼ਲ ਦਾ।

ਦਿਲ ਯਾਰ ਕੀਤੇ ਕੁਰਲਾਵੇ।ਤੜਫ਼ਾਵੇ ਤੇ ਗਮ ਖਾਵੇ।

ਡੁਖ ਪਾਵੇ ਸੂਲ ਨਿਭਾਵੇ।ਏਹੋ ਤੌਰ ਤੈਂਡੇ ਬੇਦਿਲਦਾ।

ਕਈ ਸਹੰਸ ਤਬੀਬ ਕਮਾਵਨ।ਸੈ ਪੁੜੀਆਂ ਝੋਲ ਪਲਾਵਨ।

ਮੈਡੇ ਦਿਲ ਦਾ ਭੇਦ ਨ ਪਾਵਨ।ਪਵੇ ਫਰਕ ਨਹੀਂ ਇਕ ਤਿਲਦਾ।

ਪੁਨੂੰ ਹੋਤੇ ਨ ਖੜ ਮੁਕਲਾਇਆ।ਛਡ ਕਲ੍ਹੜੀ ਕੀਚ ਸਿਧਾਇਆ।

ਸੋਹਣੇ ਜਾਣ ਪਛਾਣ ਰੋਲਾਇਆ।ਕੂੜਾ ਉਜਰ ਨਭਾਇਮ ਘਿਲਦਾ।

ਸੁਣ ਲੇਲਾ ਧਾਂਹ ਪੁਕਾਰੇ।ਤੈਂਡਾ ਮਜਨੂੰ ਜ਼ਾਰ ਨਜ਼ਾਰੇ।

ਸੋਹਣਾ ਯਾਰ ਤੂਣੇ ਹਿਕਵਾਰੇ।ਕਡੀ ਚਾ ਪਰਦਾ ਮੁਹਮਲ ਦਾ।

ਦਿਲ ਪ੍ਰੇਮ ਨਗਰ ਡੂੰ ਤਾਂਘੇ।ਜਥਾਂ ਪੈਂਡੇ ਸਖਤ ਅੜਾਂਗੇ।

ਨਾਰਾਹ ਫ਼ਰੀਦਨ ਲਾਂਘੇ।ਪੰਧ ਬਹੂੰ ਮੁਸ਼ਕਲ ਦਾ।

142

ਕਿਆ ਇਸ਼ਕ ਅੜਾਹ ਮਚਾਇਆ ਹੈ

ਕਿਆ ਇਸ਼ਕ ਅੜਾਹ ਮਚਾਇਆ ਹੈ।ਹਰ ਰੋਜ਼ ਇਹ ਸੋਜ਼ ਸਵਾਇਆ ਹੈ।

ਸਰ ਤਨ ਮਨ ਫੂਕ ਜਲਾਇਆ ਹੈ।ਮੁੱਠਾ ਜੋਬਨ ਮੁਫ਼ਤ ਗੰਵਾਇਆ ਹੈ।

ਭੈੜੀ ਦਿੱਲੜੀ ਮਾਰ ਮੁੰਝਾਇਆ ਹੈ।ਦਮ ਦਮ ਵਿੱਚ ਦਰਦ ਸਵਾਇਆ ਹੈ।

ਸੱਟ ਸੇਝ ਇਕੇਲੀ ਹੋਤ ਨੱਸੇ।ਗ਼ਮ ਪਾ ਕਰ ਝੋਲੀ ਐਸ਼ ਖ਼ੱਸੇ।

ਗਲ ਹਾਰ ਫੁਲਾਂ ਦਾ ਨਾਂਗ ਡਿੱਸੇ।ਡੁੱਖੀ ਕਿਸਮਤ ਸਬ ਡੁੱਖ ਲਾਇਆ ਹੈ।

ਸੋਹਣਾ ਸਾਂਗ ਹਿਜਰ ਦੀ ਮਾਰ ਗਿਆ।ਯਕਬਾਰੀ ਯਾਰ ਵਸਾਰ ਗਿਆ।

ਕਰ ਜ਼ਾਰ ਨਜ਼ਾਰ ਖਵਾਰ ਗਿਆ।ਤੱਤੀ ਬੇ ਵੱਸ ਬਾਰ ਸਹਾਇਆ ਹੈ।

ਏਹਾ ਦਿੱਲੜੀ ਇਸ਼ਕ ਦੀ ਕੁੱਠੜੀ ਹੈ।ਜੈਂ ਸਬਰ ਆਰਾਮ ਵੰਜਾਇਆ ਹੈ।

ਮਾ ਡਿੱਤੜੀ ਸ਼ੌਕ ਦੀ ਗੁੱਠੜੀ ਹੈ।ਜੈਂ ਸਬਰ ਆਰਾਮ ਵੰਜਾਇਆ ਹੈ।

ਦਿਲ ਲਾਵਣ ਹਾਲ ਵੰਜਾਵਣ ਹੈ।ਸੁਖ ਡੇਵਣ ਤੇ ਡੁੱਖ ਪਾਵਣ ਹੈ।

ਗ਼ਮ ਖਾਵਣ ਦਰਦ ਨਿਭਾਵਣ ਹੈ।ਨੇੜਾ ਬੇਸ਼ਕ ਕੂੜਾ ਜਾਇਆ ਹੈ।

ਸੋਹਣੇ ਬਾਝ ਫ਼ਰੀਦ ਕਰਾਰ ਗਿਆ।ਕੰਮ ਕਾਰ ਸਭੋ ਘਰ ਬਾਰ ਗਿਆ।

ਸਬ ਨਾਜ਼ ਨਵਾਜ਼ ਸੰਗਾਰ ਗਿਆ।ਸਰ ਬਾਰ ਡੁਹਾਗ ਸਹਾਇਆ ਹੈ।

143

ਕਿਆ ਰੀਤ ਪਰੀਤ ਸਿਖਾਈ ਹੈ

ਕਿਆ ਰੀਤ ਪਰੀਤ ਸਿਖਾਈ ਹੈ।ਸਬ ਡਿੱਸਦਾ ਹੁਸਨ ਖ਼ੁਦਾਈ ਹੈ।

ਡਿੱਸਦੀ ਯਾਰ ਮਿੱਠਲ ਦੀ ਸੂਰਤ।ਕੁਲ ਤਸਵੀਰ ਅਤੇ ਕੁਲ ਮੂਰਤ।

ਹਰ ਵੇਲੇ ਹੈ ਸ਼ਗਨ ਮਹੂਰਤ।ਗ਼ੈਰ ਦੀ ਖ਼ਬਰ ਨ ਕਾਈ ਹੈ।

ਨਾਜ਼ ਨਿਹੋਰੇ ਯਾਰ ਸੱਜਣ ਦੇ।ਇਸ਼ਵੇ ਗ਼ਮਜ਼ੇ ਮਨ ਮੋਹਨ ਦੇ।

ਹਰ ਹਰ ਆਨ ਅਨੋਖੜੇ ਵੰਦੇ।ਵਾਹ ਜ਼ੀਨਤ ਜ਼ੇਬਾਈ ਹੈ।

ਨਖ਼ਰੇ ਨਖ਼ਰੇ ਨੋਕਾਂ ਟੋਕਾਂ।ਦਿੱਲੜੀ ਜੋੜ ਚੁਭੇਂਦੀਆਂ ਚੋਂਕਾਂ।

ਸੋਕਾਂ ਸਬਜ਼ ਥੀਆਂ ਵੱਲ ਝੋਕਾਂ।ਖ਼ੂਬੀ ਖ਼ੁਨਕੀ ਚਾਈ ਹੈ।

ਨਾਜ਼ਕ ਚਾਲੀਂ ਨੂਰ ਨੋਲ ਦੀ।ਰਮਜ਼ਾਂ ਬਾਕੀ ਤਰਜ਼ ਜਦਲ ਦੀ।

ਧਾੜ ਕੱਜਲ ਦੀ ਧਾੜਾ ਜਲਦੀ।ਸੁਰਖ਼ੀ ਭਾ ਭੜਕਾਈ ਹੈ।

ਡੁੱਖ ਡੁਹਾਗ ਤੇ ਦਰਦ ਜੁਦਾਈ।ਰਲ ਮਿਲ ਵੈਂਦੇ ਸਾਥ ਲਡਾਈ।

ਇਸ਼ਕ ਫ਼ਰੀਦ ਥਿਉਸੇ ਭਾਈ।ਇਸ਼ਰਤ ਰੋਜ਼ ਸਵਾਈ ਹੈ।

144

ਕਿਆ ਥਿਆ ਜੋ ਤੈਡੀ ਨ ਬਣੀ

ਕਿਆ ਥਿਆ ਜੋ ਤੈਡੀ ਨ ਬਣੀ।ਥੀਸੀ ਓਹਾ ਜੋ ਰੱਬ ਗਿਣੀ।

ਦੌਲਤ ਕੂੰ ਚੂਚੀ ਲਾ ਅੜਾ।ਠਗ ਬਾਜ਼ ਦਾ ਡਟਕੋ ਨ ਖਾ।

ਆਜ਼ਾਦ ਥੀ ਸਫਨ ਸਫ਼ਾ।ਚੁਣ ਘਿਨ ਸੁੰਜਾਏਂਦੀ ਅਣੀ।

ਦੁਨੀਆਂ ਦਾ ਨ ਥੀ ਆਸ਼ਨਾ।ਹੈ ਏ ਮਕਾਰਾ ਬੇ ਵਫ਼ਾ।

ਖਾਵੀਂ ਨ ਮੁਜ਼ਿਣ ਦਾ ਦਗ਼ਾ।ਹੈ ਪੰਜ ਕਣੀ ਤੈਕੂੰ ਘਣੀ।

ਧੱਜ ਵੱਜ ਦੀ ਝੱਗ ਮੱਗ ਤਰੋੜ ਵੇ।ਡੋਰੇ ਭੇ ਮਲਮਲ ਛੋੜ ਵੇ।

ਹੈ ਡਿਲ੍ਹ ਪੱਥਰ ਦੀ ਭੋਰ ਵੇ।ਤੈਂ ਕਾਣ ਹੀਰੇ ਦੀ ਕਣੀ।

ਮੁਲਾਂ ਨਹੀਂ ਕਹੀਂ ਕਾਰ ਦੇ।ਸ਼ੇਵੇ ਨ ਜਾਣਿਨ ਯਾਰ ਦੇ।

ਸਮਝਣ ਨ ਭੇਤ ਇਸਰਾਰ ਦੇ।ਵੰਜ ਕੰਡ ਦੇ ਭਰਨੇ ਥਏ ਦਣੀ।

ਈਂ ਰਾਹ ਡੋ ਆਂਵੀ ਨਾ ਹਾ।ਜੇ ਆਈਂ ਕਦਮ ਡੇਹੋਂ ਡੇਂਹ ਵਧਾ।

ਪਿਛੋਂ ਤੇ ਨਾ ਡੇਖੀਂ ਮੂੰਹ ਵਲਾ।ਹੀਲਾ ਕਰੀਂ ਸਰ ਤਈਂ ਤਣੀ।

ਨਿਞ੍ਹੀ ਤਰਸ ਬਾਰੋਚਲ ਰਤੀ।ਰੋਹੀਂ ਪਹਾੜੀ ਵਿਚ ਤੱਤੀ।

ਸ਼ੋਦੀ ਸੱਸੀ ਰੁਲਦੀ ਵੱਤੀ।ਨੇਹੀਂ ਅਲ੍ਹੜੀ ਹਿੱਕ ਜਣੀ।

ਹੈ ਵਲ ਕਹਿਰ ਦੀ ਮੁਬਤਲਾ।ਹੈ ਓ ਗਜ਼ਬ ਦਾ ਬੇ ਵਫ਼ਾ।

ਮਨ ਛੱਡ ਅਤੇ ਮਨ ਡੇ ਵੀਆ।ਆਪਤ ਦੇ ਵਿੱਚ ਖੜਬੜ ਬਣੀ।

ਸੁਣ ਬੇਵਫਾ ਦੀ ਗਾਲ੍ਹ ਵੇ।ਪੁਛਦੇ ਨ ਹਰਗਿਜ਼ ਮਾਲ ਵੇ।

ਅਸਲੋਂ ਨ ਲਹਮ ਸੰਭਾਲ ਵੇ।ਡੇਵੇ ਨ ਚੋਲੀ ਦੀ ਤਣੀ।

ਥੀ ਖ਼ੁਸ਼ ਫ਼ਰੀਦ ਤੇ ਸ਼ਾਦਵਲ।ਡੁਖ਼ੜੀਂ ਕੂੰ ਨ ਕਰ ਯਾਦ ਵਲ।

ਅਝੂ ਥੀਵਮ ਝੋਕ ਆਬਾਦ ਵਲ।ਏਹਾ ਨੈਂ ਨ ਵੈਹਸੀ ਹਿਕ ਮਣੀ।

145

ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ

ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ।ਰੋਧੇ ਡਿਤੋ ਨੀ ਪਿਛਲੀ ਉੱਮਰ ਦੇ।

ਤੈਂ ਬਾਝ ਜੀਵੇਂ ਅਸਲੋਂ ਨ ਜੀਵਾਂ।ਤੈਡੇ ਅੱਖ਼ੀਂ ਦੇ ਸਾਹਮੇ ਪੁਰੀਵਾਂ।

ਮਾਰੂ, ਮਰੀਲਾ, ਭੌਂ ਬਿਨ ਨਾ ਥੀਵਾਂ।ਬੱਠ ਡੇਂਹ ਹਿਜਰ ਦੇ ਔਖੇ ਗੁਜ਼ਰਦੇ।

ਮਾਰਾਂ ਮਰੋੜਾ ਧੱਕੜੇ ਤੇ ਧੋੜੇ।ਭੇਜੀਆਂ ਸੌਗਾਤਾਂ ਤੈਡੇ ਵਿਛੋੜੇ।

ਡੁੱਖੜੇ ਡੇਂਹੋਂ ਡੇਂਹ ਡੇਢੇ ਤੇ ਡੋੜੇ।ਹੈ ਹੈ ਨ ਜੀਂਦੇ ਜੀਅੜਾ ਨ ਮਰਦੇ।

ਗਏ ਵਕਤ ਵੇਲ੍ਹੇ ਯਾਰੋ ਭਲੇੜੇ।ਡੁੱਖੜੇ ਡੁੱਖੀ ਤੇ ਕੀਤੇ ਵਹੀਰੇ।

ਸ਼ਾਲਾ ਡਿਹਾੜੇ ਥੀਵਮ ਥੁਲੇਰੇ।ਪਾੜੇ ਗੁਜ਼ਾਰੂੰ ਸਜਣੀਂ ਦੇ ਘਰ ਦੇ।

ਘੋਲੀ ਤੁਸੈਡੀ ਗੋਲੀ ਤੁਸੈਡੀ।ਡੇ ਕਨ ਤੇ ਸੁਣੀਂ ਪੀੜ ਮੈਡੀ।

ਪਾਣੀ ਅਸਾਡਾ ਥਈ ਰੱਤ ਅਸੇਡੀ।ਰੋਟੀ ਹੈ ਟੁੱਕੜੇ ਹਾਂ ਦੇ ਜਿਗਰ ਦੇ।

ਮੁੰਢ ਲਾਦੀ ਜਿੰਦੜੀ ਡੁਖੜੇਂਦੀ ਡੋਹੜੀ।ਦਰਦੇਂਦੀਂ ਬੱਧੜੀ ਸੋਜ਼ੇਂਦੀ ਰੋਹੜੀ।

ਹਿੱਕ ਤੂੰ ਤੱਤੀ ਦੀ ਵੱਲ ਕਲ ਨ ਲਧੜੀ।ਪਏ ਸੂਲ ਸਦਮੇ ਚੌਥੇ ਪਹਿਰ ਦੇ।

ਰਹਿ ਗਿਉਮ ਖੁਸ਼ੀਆਂ ਵਿਸਰੇ ਨਨਢੇਪੇ।ਧਾਂ ਧਾਂ ਕਰਦੇ ਆਏ ਬੁਢੇਪੇ।

ਥਏ ਬੇਨਵਾਈ ਡਿੱਤੜੇ ਰੰਡੇਪੇ।ਆਏ ਬਾਰ ਸਿਰ ਤੇ ਬਾਰੀ ਕਹਿਰ ਦੇ।

ਜੋਗੀ ਬਰਾਗੀ ਥੀਕਰ ਢੂੰਡੇਸਾਂ।ਕਫ਼ਨੀ ਡੁੱਖਾਂ ਦੀ ਪਾਗਲ ਸੁਹੇਸਾਂ।

ਏਵੇਂ ਫ਼ਰੀਦਾਂ ਉਮਰਾਂ ਨਭੇਸਾਂ।ਜੇ ਤਈਂ ਨਾ ਥੀਸਾਂ ਦਾਖਲ ਕਬਰਦੇ।

146

ਲੱਜ ਲੋਈ ਕੀਂ ਉਤਾਰੇਂਦਸ

ਲੱਜ ਲੋਈ ਕੀਂ ਉਤਾਰੇਂਦਸ।ਤੁਹੰਜਾ ਨਹਮਲ ਭਾ ਮੈਂ ਬਾਰੇਂਦਸ।

ਤੁਹੰਜਾ ਜ਼ੋਰ ਜ਼ਲਲ ਔਂ ਮਕਰ ਵਦਗਾ।

ਤੁਹੰਜੇ ਜ਼ੁਲਮ ਜਇਆਂ ਗਾਰ੍ਹੇਉ ਉਮਰਾਦਾ।

ਵੰਜੀਂ ਵਿਹੇੜੀਜਨ ਸਾਂ ਗਾਰੇਂਦਸ।

ਥਰ ਨਪ੍ਹਵਾਰਨ ਜਾ ਡੇਸ ਵਤਨ।

ਥਰ ਆਹੇ ਸੰਹਜ਼ਾ ਮੁਲਕ ਵਤਨ ਖੁਸ਼ ਸੇਂਗੀ ਸਾਂ ਗੁਜਾਰੇਂਦਸ।

ਹਿਨ ਕੈਦ ਮੇਂ ਕੇੜ੍ਹੋ ਕਾਮਕਿਆਂ।ਸਾਲਾ ਮਾਰਨ ਵਾਰੇ ਨਹਨ ਵਯਾਂ।

ਜਾ ਥੀ ਵਾਰ ਉਗਾਰ ਬੁਹਾਰੇਦਸ।

ਹੁਜੈ ਹਰਦਮ ਡੇਂਹ ਅਬਾਣੇ ਮੇਂਹ।ਆਹੇ ਸਿਕ ਸਾੜਿਆ ਜੇ ਰਾਤੀਂ ਡੇਂਹ।

ਵੈਠੀ ਧਾਂ ਕੰਦਸ ਹੰਜੂੰ ਹਾਰੇਂਦਸ।

ਬਠ ਮਾੜਿਓਂ ਔਂ ਮਹਲਾਤ ਜਾ ਘਰ।ਆਖੇ ਮਰਕ ਫਰੀਦ ਜਾ ਮਾਰੂਥਰ।

ਵਹਿਣ ਸਾਂਗੇ ਅੜਨ ਜੇ ਚਾਰੇਂਦਸ।

147

ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ।ਹੋਤ ਪੁਨਲ ਦੀ ਸਾਂਗ।

ਸਟ ਕਰ ਖਵੇਸ਼ ਕਬੀਲੜੇ।ਸਿਕ ਸਾਂਵਲ ਦੀ ਸਾਂਗ।

ਰਗ ਰਗ ਜ਼ੁਲਫ ਦੇ ਪੇਚੜੇ।ਨਾਂਗ ਅਜਲ ਦੇ ਸਾਂਗ।

ਵਿਸਰੇ ਇਸ਼ਕ ਮਜਾਜ਼ੜੇ।ਹੁਸਨ ਅਜ਼ਲ ਦੀ ਸਾਂਗ।

ਤਾਂਘ ਫਰੀਦ ਕੂੰ ਰੋਲਦੀ।ਮਾਰੂ ਥਲ ਦੀ ਸਾਂਗ।

148

ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ।ਯਾਰ ਸਜਨ ਦੇ ਸਾਂਗ।

ਜੈਂਦੀ ਮੇਲਾ ਰਬ ਕਰਮ।ਜੋਹ ਜਤਨ ਦੇ ਸਾਂਗ।

ਨਾਜ਼ ਵ ਢੋਲ ਦੇ ਨਾਜ਼ ਵੇ।ਹਰ ਹਰ ਵਨ ਦੇ ਸਾਂਗ।

ਭੁਲੜੇ ਸਕੜੇ ਸੋਹਰੜੇ।ਮਨ ਮੋਹਨ ਦੇ ਸਾਂਗ।

ਲਾਣੀ ਫੋਗ ਫੁਲਾਰੀ।ਸਬ ਪਨ ਪਨ ਦੇ ਸਾਂਗ।

ਵਕਤ ਜ਼ਈਫ ਬੁਢੇਪੜੇ।ਸਨ ਜੋਭਨ ਦੇ ਸਾਂਗ।

ਤਾਂਗ ਫ਼ਰੀਦ ਕੂੰ ਆਖਦੀ।ਬੈਤ ਹਜ਼ਨ ਦੇ ਸਾਂਗ।

149

ਮਾਣ ਮਹੀਂ ਦਾ ਚਾਕ

ਮਾਣ ਮਹੀਂ ਦਾ ਚਾਕ।ਅਸਾਡੇ ਮਨ ਭਾਂਵਦਾ।

ਹਰਦਮ ਹੋਵੀਂ ਕੋਲ ਮੈਂਡੇ।ਕਰ ਰਖਾਂ ਦਿਲ-ਪਾਕ,

ਵਤਾਂ ਗਲੱਕੜੀ ਪਾਂਵਦਾ।

ਰਾਤੀਂ ਰੋਂਦੀ ਪਿਟਦੀ ਖਪਦੀਂ।ਫਟ ਗਈ ਹਮ ਬਾਖ,

ਕਿਉਂ ਗਲ ਨਹੀਂ ਲਾਂਵਦਾ।

ਸਾਂਵਣ ਸਹਿਜੋਂ ਮੇਘ ਮਲ੍ਹਾਰਾਂ।ਆਈ ਮਿਲਣ ਦੀ ਮਦ ਸਾਖ,

ਨੇਹੜਾ ਜੀੜਾ ਤਾਂਵਦਾ।

ਦਰਦੋਂ ਠਡਰੀਆਂ ਸਾਹੀਂ ਕੱਢਦੀ।ਰੋ ਰੋ ਡੇਵਾਂ ਬਾਕ,

ਡੁੱਖੜਾ ਅੰਗ ਨ ਮਾਂਵਦਾ।

ਨਾਲ ਫ਼ਰੀਦ ਦੇ ਸੱਚ ਨਾ ਕੀਤੋ।ਆਵਣ ਦੀ ਗਿਓਂ ਆਖ,

ਸੋ ਹੁਣ ਵਲ ਨਹੀਂ ਆਂਵਦਾ।

150

ਮਾਹੀ ਬਾਝ ਕਲੱਲੀਆਂ

ਮਾਹੀ ਬਾਝ ਕਲੱਲੀਆਂ।ਦਿਲਦਾਰ ਬਗੈਰ ਅਵੱਲੀਆਂ।

ਮਾਹੀ ਝੋਕ ਲਡਾਈ ਵੈਂਦਾ।ਸਾਰਾ ਹਿਜਰ ਦੇ ਰਲੀਆਂ।

ਤਰਸ ਨ ਆਵੇ ਹਿਕ ਤਿਲ ਤੈਨੂੰ।ਸਖ਼ਤ ਗ਼ਮਾਂ ਵਿੱਚ ਗਲੀਆਂ।

ਵੇੜਾ ਖਾਵੇ ਅੰਗਨ ਨ ਭਾਵੇ।ਅੱਗ ਫ਼ਰਾਕ ਦੀ ਜਲੀਆਂ।

ਸ਼ਰਮ ਵੰਜਾਇਮ ਭਰਮ ਗੰਵਾਇਮ।ਰੁਲਦੀ ਕੂਚੇ ਗਲੀਆਂ।

ਇਸ਼ਕ ਫ਼ਰੀਦ ਬਹੂੰ ਡੁੱਖ ਡੇਸਮ।ਅੱਜ ਕਲ ਮੋਈ ਮੋਈ ਭਲੀਆਂ।

151

ਮੈਕੂੰ ਕਲ੍ਹੜਾ ਛੋੜ ਤੇ

ਮੈਕੂੰ ਕਲ੍ਹੜਾ ਛੋੜ ਤੇ।ਵੈਂਦੀ ਕੈਂਦੇ ਸਾਂਗ।

ਕਤਰਾ ਮਹੇਜ ਕਕੇਸ ਨ ਆਇਓ।ਲਾਇਓ ਹਿਜਰ ਦੀ ਸਾਂਗ।

ਥਲ ਮਾਰੂ ਦਾ ਪੈਂਡਾ ਸਾਰਾ।ਥੀਸਮ ਹਿਕ ਪਲ੍ਹਾਂਗ।

ਜੇ ਤੈਂ ਨਾਸੀ ਦਿਲ ਵਿਚ ਸਾਹਿਮ।ਰਹਸਮ ਤੈਡੜੀ ਤਾਂਗ।

ਜਾਵਣ ਲਾਦੀ ਬਿਰਹੋਂ ਸਣਾਇਮ।ਕੱਨੀਂ ਡੁਖਾਂਦੀ ਬਾਂਗ।

ਸਦਕੇ ਕੀਤੇ ਹੈਂ ਨੇਂਹ ਕੋਲਹੂੰ।ਖਾਵਮ ਕਾਲੜਾ ਨਾਂਗ।

ਛੋਟੇ ਵਕਤ ਕਵਾਰੇ ਵੇਲੇ।ਲਗਰਮ ਤੈਡੜਾ ਦਾਂਗ।

ਮੈਂ ਹਾਂ ਕੇੜ੍ਹੇ ਬਾਗ ਦੀ ਮੂਲੀ।ਕਈ ਰਲ ਮੋਏ ਮੈਂ ਵਾਂਗ।

ਘੁਮਰ ਘੇਰ ਫਰੀਦ ਕਪਰਦੇ।ਨ ਤਿੜ ਰਿਸਮ ਨ ਟਾਂਗ।

152

ਮੈਂ ਤਾਂ ਤੈਕੂੰ ਮਿਨਤਾਂ ਕਰਦੀ

ਮੈਂ ਤਾਂ ਤੈਕੂੰ ਮਿਨਤਾਂ ਕਰਦੀ।ਸਾਂਵਲ ਅਸਾਂ ਵਲ ਭਾਲ।

ਵਾਹ ਗਮਜ਼ੇ ਵਾਹ ਨਾਜ਼ ਚਬੋਲੇ।ਵਾਹ ਨਖਰੇ ਵਾਹ ਤਿਲਕ ਤਿਲੋਲੇ।

ਵਾਹ ਜ਼ੁਲਫਾ ਵਾਹ ਖ਼ਾਲ।

ਥੀ ਕਰ ਦਾਮ ਦਿਲੀਂ ਨੂੰ ਵੰਗਨ।ਥੀ ਕਰ ਨਾਂਗ ਜਿਗਰ ਨੂੰ ਡੰਗਨ।

ਅਤਰੋਂ ਭਿਨੜੇ ਵਾਲ।

ਜੈਂ ਡੇਂਹ ਯਾਰ ਅਸਾਂ ਤੋਂ ਰੁਠੜੇ।ਬਨ ਪਏ ਡੋਰੇ ਮਲਮਲ ਪੁਠੜੇ।

ਜਰ ਜਰ ਜਰ ਬੋਘ ਤੇ ਆਲ।

ਭਾਵਿਨ ਮੂਲ ਨ ਬਾਝ ਸਜਨ ਦੇ।ਕਪੜੇ ਨਾਜ਼ਕ ਵਨੜੋ ਵਨੜ ਦੇ।

ਜ਼ੇਵਰ ਆਲੋ ਆਲ।

ਦਰਦ ਫਰਾਕ ਦੀ ਚਾਲ ਅਸਾਡੀ।ਸੁੰਜਰੀ ਬਟੜੀਂ ਜਾਲ ਅਸਾਡੀ।

ਬੇ ਵਾਹੀ ਦਾ ਹਾਲ।

ਇਤਨਾ ਜ਼ੁਲਮ ਮੁਨਾਸਬ ਨਹੀਂ।ਰੋ ਰੋ ਪਿੱਟ ਪਿੱਟ ਕਰ ਕਰ ਧਾਈਂ।

ਗੁਜ਼ਰ ਗਏ ਸੈ ਸਾਲ।

ਯਾਰ ਫਰੀਦ ਨਾ ਰੁਲਾ ਡੇਸਮ।ਓੜਕ ਸਡ ਕਰ ਕੋਲ ਬਲ੍ਹੇਸਮ।

ਹੈ ਸੋਹਣਾ ਲਜਪਾਲ।

153

ਮਾਰੂ ਮਿਠਲ ਵਲ ਮੁਖੜਾ ਛੁਪਾਇਆ

ਮਾਰੂ ਮਿਠਲ ਵਲ ਮੁਖੜਾ ਛੁਪਾਇਆ।ਡੁਖੜੀਂ ਡੁਖਾਇਆ ਦਰਦੀ ਮੁੰਝਾਇਆ।

ਤਾਂਘੀ ਤਪਾਇਆ ਮੁੰਝੀ ਮੁਸਾਇਆ।ਸੂਲੀ ਸਤਾਇਆ ਨੇੜ੍ਹੇ ਹਰਾਇਆ।

ਆਤਣ ਨ ਭਾਵਾਂ ਸੰਗੀਨ ਰੋਵਾਇਆ।ਧੋਤੀ ਦਾ ਵੇੜਾ ਢੋਲਣ ਪਰਾਇਆ।

ਸੋਜੜੀ ਸੱਸੀ ਨੂੰ ਜਲਬੀ ਰੁਲਾਇਆ।ਹੈ ਹੈ ਪੁਨਲ ਵਲ ਫੇਰਾ ਨ ਪਾਇਆ।

ਪੂਰੀ ਪਰਾਈ ਦਿਲੜੀ ਨੂੰ ਤਾਇਆ।ਪੀੜੀ ਪੁਰਾਣੀ ਮੁਖੜਾ ਵੰਜਾਇਆ।

ਖ਼ੁਸ਼ੀਆਂ ਵਿਹਾਣੀਆਂ ਸਾਂਵਲ ਸਿਧਾਇਆ।ਗਲ ਗਿਆ ਫਰੀਦਾ ਜੋਬਨ ਅਜਾਇਆ।

154

ਮਤਾਂ ਮਨ ਮਾਂਦਾ ਥੀਵੇ

ਮਤਾਂ ਮਨ ਮਾਂਦਾ ਥੀਵੇ।ਪੁਨਲ ਨਾ ਥੀ ਧਾਰ।

ਸਾਂਵਣ ਡੇਂਹ ਸੁਹਾਗ ਦੇ।ਹਰਦਮ ਮੇਂਘ ਮਲ੍ਹਾਰ।

ਰਲ ਕਰ ਸਾਥ ਗੁਜ਼ਾਰੂੰ।ਜੋਭਨ ਦੇ ਦਿਨ ਚਾਰ।

ਮੌਤ ਸੁਣੇਂਦੀ ਸਵਲੀ।ਵੰਜਣਾ ਵਾਰੋ ਵਾਰ।

ਚੇਤਰ ਬਹਾਰ ਸੁਹਾਊਂ।ਕਰ ਕੇ ਹਾਰ ਸਿੰਗਾਰ।

ਪਲਹਰ ਪਾਨੀ ਪੀਊਂ।ਥੀਆ ਥਲ ਬਾਗ ਬਹਾਰ।

ਖ਼ੁਸ਼ ਥੀ ਨੇਂਹ ਨਿਭਾਵਨ।ਰੁਸ ਨਾ ਸਾਂਵਲ ਯਾਰ।

ਤੌਂ ਬਿਨ ਜੀਵਣ ਔਖਾ।ਡੁਖੜੇ ਤਾਰੋ ਤਾਰ।

ਯਾਰ ਫ਼ਰੀਦ ਨ ਵਿਸਰੇ।ਦਿਲ ਕੀਤਮ ਲਾਚਾਰ।

155

ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ

ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ।ਮੈਡਾ ਦੀਨ ਵੀ ਤੂੰ ਈਮਾਨ ਵੀ ਤੂੰ।

ਮੈਡਾ ਜਿਸਮ ਵੀ ਤੂੰ ਮੈਡਾ ਰੂਹ ਵੀ ਤੂੰ।ਮੈਡਾ ਕਲਬ ਵੀ ਤੂੰ ਜਿੰਦ ਜਾਨ ਵੀ ਤੂੰ।

ਮੈਡਾ ਕਾਅਬਾ ਕਿਬਲਾ ਮਸਜਦ ਮੰਦਰ।ਮਸਹਫ ਤੇ ਕੁਰਾਨ ਵੀ ਤੂੰ।

ਮੈਡੇ ਫ਼ਰਜ਼ ਫ਼ਰੀਜ਼ੇ ਹੱਜ ਜ਼ਕਵਾਤਾਂ।ਸੌਮ ਸੁਲਵਾਤ ਇਜਾਨ ਵੀ ਤੂੰ।

ਮੈਡੀ ਜੁਹਦ ਇਬਾਦਤ ਤਾਇਤ ਤੱਕਵਾ।ਇਲਮ ਵੀ ਤੂੰ ਇਰਫ਼ਾਨ ਵੀ ਤੂੰ।

ਮੈਡਾ ਜ਼ਿਕਰ ਵੀ ਤੂੰ ਮੈਡਾ ਫ਼ਿਕਰ ਵੀ ਤੂੰ।ਮੈਡਾ ਜ਼ੌਕ ਵੀ ਤੂੰ ਵਜਦਾਨ ਵੀ ਤੂੰ।

ਮੈਡਾ ਸਾਂਵਲ ਮਿੱਠੜਾ ਸ਼ਾਮ ਸਲੋਨਾ।ਮਨ ਮੋਹਨ ਜਾਨਾਨ ਵੀ ਤੂੰ।

ਮੈਡਾ ਮੁਰਸ਼ਦ ਹਾਦੀ ਪੀਰ ਤਰੀਕਤ।ਸ਼ੇਖ਼ ਹਕਾਇਕਦਾਨ ਵੀ ਤੂੰ।

ਮੈਡਾ ਆਸ ਉਮੀਦ ਤੇ ਖੱਟਿਆ ਵਟਿਆ।ਤੱਕੀਆ ਮਾਣ ਤੇ ਤਰਾਣ ਵੀ ਤੂੰ।

ਮੈਡਾ ਧਰਮ ਵੀ ਤੂੰ ਮੈਡਾ ਭਰਮ ਵੀ ਤੂੰ।ਮੈਡਾ ਸ਼ਰਮ ਵੀ ਤੂੰ ਮੈਡਾ ਸ਼ਾਨ ਵੀ ਤੂੰ।

ਮੈਡਾ ਡੁੱਖ ਸੁੱਖ ਰੋਵਣ ਖਿਲਣ ਵੀ ਤੂੰ।ਮੈਡਾ ਦਰਦ ਵੀ ਤੂੰ ਦਿਰਮਾਨ ਵੀ ਤੂੰ।

ਮੈਡਾ ਖ਼ੁਸ਼ੀਆਂ ਦਾ ਅਸਬਾਬ ਵੀ ਤੂੰ।ਮੈਡੇ ਸੂਲਾ ਦਾ ਸਾਮਾਨ ਵੀ ਤੂੰ।

ਮੈਡਾ ਹੁਸਨ ਤੇ ਭਾਗ ਸੁਹਾਗ ਵੀ ਤੂੰ।ਮੈਡਾ ਬਖ਼ਤ ਤੇ ਨਾਮੋ ਨਿਸ਼ਾਨ ਵੀ ਤੂੰ।

ਮੈਡਾ ਦੇਖਣ ਭਾਲਣ ਜਾਚਣ ਜੂਚਣ।ਸਮਝਨ ਜਾਣ ਸੰਜਾਣ ਵੀ ਤੂੰ।

ਮੈਡੇ ਠੰਡੜੇ ਸਾਹ ਤੇ ਮੂੰਝ ਮੁੰਝਾਰੀ।ਹੰਜਣੂ ਦੇ ਤੂਫ਼ਾਨ ਵੀ ਤੂੰ।

ਮੈਡੇ ਤਿਲਕ ਤਲੋਲੇ ਸੇਧਾਂ ਮਾਂਗਾਂ।ਨਾਜ਼ ਨਿਹੋਰੇ ਤਾਣ ਵੀ ਤੂੰ।

ਮੈਡੀ ਮਹਿੰਦੀ ਕੱਜਲ ਮਸਾਗ ਵੀ ਤੂੰ।ਮੈਡੀ ਸੁਰਖ਼ੀ ਬੀੜਾ ਪਾਨ ਵੀ ਤੂੰ।

ਮੈਡਾ ਵਹਸ਼ਤ ਜੋਸ਼ ਜਨੂੰਨ ਵੀ ਤੂੰ।ਮੈਡਾ ਗਿਰੀਆ ਆਹੋ ਫ਼ਗਾਨ ਵੀ ਤੂੰ।

ਮੈਡਾ ਸ਼ਿਆਰ ਅਰੂਜ ਕਵਾਫ਼ੀ ਤੂੰ।ਮੈਡਾ ਬਹਿਰ ਵੀ ਤੂੰ ਔਜ਼ਾਨ ਵੀ ਤੂੰ।

ਮੈਡਾ ਅੱਵਲ ਆਖ਼ਰ ਅੰਦਰ ਬਾਹਰ।ਜ਼ਾਹਰ ਤੇ ਪਿਨਹਾਨ ਵੀ ਤੂੰ।

ਮੈਡਾ ਬਾਦਲ ਬਰਖਾ ਖਿਮਣੀਆਂ ਗਾਜਾਂ।ਬਾਰਸ਼ ਤੇ ਬਾਰਾਨ ਵੀ ਤੂੰ।

ਮੈਡਾ ਮੁਲਕ ਮਲੇਰ ਤੇ ਮਾਰੂ ਥੱਲੜਾ।ਰੋਹੀ ਚੋਲਸਤਾਨ ਵੀ ਤੂੰ।

ਜੇ ਯਾਰ ਫ਼ਰੀਦ ਕਬੂਲ ਕਰੇ।ਸਰਕਾਰ ਵੀ ਤੂੰ ਸੁਲਤਾਨ ਵੀ ਤੂੰ।

ਨਾਤਾਂ ਕਿਹਤਰ ਕਮਤਰ ਅਹਕਰ ਅਦਨਾ।ਲਾਸ਼ੈ ਲਾ ਇਮਕਾਨ ਵੀ ਤੂੰ।

156

ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ

ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ।ਗਾਨੇ ਗਹਿਣੇ ਕੇਂਵੇਂ ਪਾਵਾਂ ੜੀ ਪਾਵਾਂ।

ਸਾੜਾਂ ਸੇਂਧ ਤੇ ਮਾਂਘ ਉਜਾੜਾਂ।ਬੋਡੀ ਨੂੰ ਅੱਗ ਲਾਵਾਂ ੜੀ ਲਾਵਾਂ।

ਬੱਠ ਕਜਲਾ ਬੱਠ ਸੁਰਖੀਆਂ ਮਹਿੰਦੀਆਂ।ਸੂਲੀਂ ਸਾਂਗ ਨਿਭਾਵਾਂ ੜੀ ਨਿਭਾਵਾਂ।

ਸਜੜੀ ਰਾਤ ਕਰਾਂ ਫ਼ਰਿਆਦਾਂ।ਡੇਹਾਂ ਵੈਣ ਵਲਾਵਾਂ ੜੀ ਵਲਾਵਾਂ।

ਕਕੜੇ ਕੰਡਰੇ ਫ਼ਰਸ਼ ਵਿਛਾ ਕਰ।ਡੁੱਖ ਦੀ ਸੇਝ ਸੁਹਾਵਾਂ ੜੀ ਸੁਹਾਵਾਂ।

ਮੁਲਕ ਮਲ੍ਹੇਰ ਨ ਵੁਠੜਮ ਹੈ ਹੈ।ਰੋ ਰੋ ਸਿੰਧ ਡੋਂ ਆਵਾਂ ੜੀ ਆਵਾਂ।

ਭੇਨਣੀਂ ਵੀਰ ਥਏ ਸਭ ਵੈਰੀ।ਅੱਮੜੀ ਮੂਲ ਨ ਭਾਵਾਂ ੜੀ ਭਾਵਾਂ।

ਬਾਝੋਂ ਯਾਰ ਫ਼ਰੀਦ ਹਮੇਸ਼ਾ।ਰੱਤ ਰੋਵਾਂ ਗ਼ਮ ਖਾਵਾਂ ੜੀ ਖਾਵਾਂ।

157

ਰਥ ਧੀਮੀਂ ਧੀਮੀਂ ਟੋਰ

ਰਥ ਧੀਮੀਂ ਧੀਮੀਂ ਟੋਰ।

ਮੈਂਡਾ ਦਸਤਾ ਨਰਮ ਕਰੂਰ ਦਾ।ਮਤਾਂ ਵੰਗੀਂ ਲਗਮ ਟਕੋਰ।

ਰਥ ਤੇ ਬਹਿੰਦੀ ਵੜਰਾ ਨ ਸਹਿਦੀ।ਹਿਮ ਤਬਾਅ ਕਮਜ਼ੋਰ।

ਰੋਜ਼ ਅਜ਼ਲ ਦੀ ਪਾਇਮ ਗਲ ਵਿਚ।ਬਿਰਹੋਂ ਤੈਂਡੇ ਦੀ ਡੋਰ।

ਸ਼ਾਲਾ ਮੋਲ੍ਹ ਸਲਾਮਤ ਨੇਵਾਂ।ਰਾਹ ਵਿਚ ਲੜਦਿਨ ਚੋਰ।

ਜੇਕਰ ਰਥ ਬੈਠੀਂ ਥਕ ਪੌਸਾਂ।ਘੋੜਾ ਘਨਸਾਂ ਬੋਰ।

ਸੌਖਾ, ਤੇਜ਼, ਲਗਾਮ ਦਾ ਕੂਲਾ।ਨਾ ਔਖਾ ਸਰ ਜ਼ੋਰ।

ਰਾਂਝਨ ਤੇ ਮੈਂ ਜੋੜ ਕੂੰ ਜੋੜੂੰ।ਜੋੜ ਜੋੜੇਂਦਾ ਜੋੜ।

ਸਿਕ ਤੇ ਤਲਬ ਮਿਲਣ ਦੀ ਸੀਨੇ।ਰੋਜ਼ ਨਵਾਂ ਹਿਮ ਸ਼ੋਰ।

ਪੰਧ ਅੜਾਂਗੇ ਦਿਲੜੀ ਤਾਂਘੇ।ਜਲਦ ਪਚਾਵੀਂ ਤੋੜ।

ਮੈਂ ਤੇ ਯਾਰ ਫ਼ਰੀਦ ਮਣੇਸੂੰ।ਰਲ ਮਿਲ ਸ਼ਹਿਰ ਭੰਭੋਰ

158

ਮੈਂਡਾ ਮਿੱਠੜਾ ਮਾਂਹਣੂ ਕਾਕ ਜਾ

ਮੈਂਡਾ ਮਿੱਠੜਾ ਮਾਂਹਣੂ ਕਾਕ ਜਾ।ਸ਼ਾਲਾ ਰਾਣਾ ਇੰਦਮ ਰਾਤ।

ਤੈਡੀ ਸਿਕ ਦੇ ਕਾਣ ਸੁਤੀਹਮ।ਸੋਮਲ ਕੂੰ ਘਿਨ ਸਾਂਤ।

ਫੇਰ ਸੁਹਾਈ ਜੈਦੀਂ ਮਾੜੀਆਂ।ਤੋੜੀਂ ਡੇਹੇ ਛੇ ਸਾਤ।

ਸੱਚ ਡੱਸ ਜੋ ਕੁਝ ਕੀਤੀ ਏਹਾਂ।ਮਾੜਦੀ ਹਈ ਮਰਜਾਤ।

ਕਾਕ ਕੰਧਨ ਤੇ ਰਲ ਮਿਲ ਮਾਣੂੰ।ਸਾਵਣ ਦੀ ਬਰਸਾਤ।

ਕਹੀਂ ਵਟੜੀ ਵੈਹ ਗਿਉਹਾਂ।ਤੇ ਵਲ ਨ ਪਾਇਓ ਝਾਤ।

ਗ਼ਮ ਦਾ ਹਾਲ ਸੁਣਾਵਾਂ ਕਿਵੇਂ।ਸੌ ਡੁਖ ਤੇ ਹਿੱਕ ਵਾਤ।

ਕਾਂਗਲ ਖੰਡ ਦੀਆਂ ਚੂਰੀਆਂ ਡੇਸਾਂ।ਕਰ ਕੋਈ ਮਿਲਣ ਦੀ ਬਾਤ।

ਪੀਤ ਪੱਠੇ ਨਿਤ ਦਰਦ ਕਸਾਲੇ।ਵਾਹ ਡਾਤੇ ਦੀ ਡਾਤ।

ਡੇਂਹ ਬਣੇ ਰੋ ਰਾਤੀਂ ਕੀਤੁਮ।ਰਾਤੀਂ ਕਈ ਪ੍ਰਭਾਤ।

ਮੁੰਝ ਸਲਾਲ ਫ਼ਰੀਦ ਮਿਲਿਓਸੇ।ਅਜ਼ਲੋ ਬਿਰਹੋ ਬਰਾਤ।

159

ਮਿਲ ਮਹੀਂਵਾਲਾ ਮਿਲ ਮਹੀਂਵਾਲਾ

(ਇਹ ਕਾਫ਼ੀ ਮਹੀਂਵਾਲ ਦੀ ਆਸ਼ਕ ਸੋਹਣੀ ਦੀ ਜ਼ਬਾਨੀ ਬਿਆਨੀ ਗਈ ਹੈ)

ਮਿਲ ਮਹੀਂਵਾਲਾ ਮਿਲ ਮਹੀਂਵਾਲਾ।ਹਰ ਦਿਲ ਮੇਂ ਹੈ ਤੈਡੜੀ ਭਾਲ।

ਰੋਜ ਅਜਲ ਦੀ ਸਖਤੀ ਮਾਰੀ ਡਿਤੜੀ ਮੂਲ ਨ ਕਿਸਮਤ ਵਾਰੀ।

ਮਾ ਪਿਉ ਵੀਰ ਨ ਲਹਮ ਸੰਭਾਲ।

ਫਿਕਰ ਫਰਾਕ ਤੇ ਮੂੰਝ ਮੰਝਾਰੀ।ਯਾਰੀ ਲਾ ਕੇ ਮੁੱਠੜੀ ਹਾਰੀ।

ਡਿਸਦਮ ਵਸਲ ਵਸਾਲ ਮੁਹਾਲ।

ਰੋਂਦੀ ਰੜਦੀ ਕੂਕਾਂ ਕਰਦੀ।ਆਹੀਂ ਭਰਦੀ ਜੁਖ ਜੁਖ ਮਰਦੀ।

ਇਸ਼ਕ ਅਵਲੜਾ ਜੀ ਜੰਜਾਲ।

ਜ਼ੋਰੇ ਤੌਰੇ ਹੁਸਨ ਦੇ ਮਾਣੇ।ਸਾਰੇ ਸਿੰਗ਼ਾਰ ਵਹਾਣੇ।

ਆਈ ਓੜਕ ਸੂਲਾਂ ਜ਼ਾਲ।

ਨਾਜ਼ ਨਜ਼ਾਕਤ ਨੋਕ ਨਖਰੇ।ਸਹਿਜੋਂ ਸੁਖ ਸੁਹਾਗ ਦੇ ਬਖਰੇ।

ਸਾਡੇ ਖੋਪੜੇ ਕੋਝੜਾ ਹਾਲ।

ਖਵੇਸ਼ ਕਬੀਲਾ ਦੁਸਮਨ ਸਾਰਾ।ਹਰ ਕੋਈ ਮਾਰਮ ਜਾਣ ਵਚਾਰਾ।

ਬਿਰਹੋਂ ਅਵੈੜਾ ਉਲਟੀ ਚਾਲ।

ਵੇੜੇ ਯਾਰ ਫਰੀਦ ਨ ਆਇਆ।ਗਲ ਗਿਆ ਜੋਭਨ ਮੁਫਤ ਅਜਾਇਆ।

ਡਿਠੜੇ ਡੰਦ ਤੇ ਚਿਟੜੇ ਵਾਲ।

160

ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ

ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ।

ਸ਼ਿੰਗਾਰ ਕਰੇਂਦੀ ਦਾ ਗੁਜਰ ਗਿਆ ਡੇਂਹ ਸਾਰਾ।

ਕਜਲਾ ਪਾਇਮ ਸੁਰਖੀ ਲਾਇਮ।ਕੀਤਮ ਯਾਰ ਵਸਾਰਾ।

ਕਾਗ ਉਡੇਂਦੀ ਉਮਰ ਵਿਹਾਣੀ।ਆਇਆ ਨ ਯਾਰ ਪਿਆਰਾ।

ਰੋਹ ਡੂੰਗਰ ਤੇ ਜੰਗਲ ਬੇਲਾ।ਰੋਲਿਅਮ ਸ਼ੌਕ ਆਵਾਰਾ।

ਹਿਕਦਮ ਐਸ਼ ਦੀ ਸੇਜ ਨ ਮਾਨੜਿਮ।ਬਖ਼ਤ ਨ ਡਿਤੜਮ ਵਾਰਾ।

ਪੜ੍ਹ ਬਿਸਮੱਲਾ ਘੋਲਿਅਮ ਸਰਕੂੰ।ਚਾਤਮ ਇਸ਼ਕ ਅਜਾਰਾ।

ਰਾਂਝਨ ਮੈਂਡਾ ਮੈਂ ਰਾਂਝਣ ਦੀ।ਰੋਜ਼ ਅਜ਼ਲ ਦਾ ਕਾਰਾ।

ਹਿਜਰ ਫਰੀਦਾ ਲੰਬੀ ਲਾਈ।ਜਲ ਗਿਓਮ ਮੁਫ਼ਤ ਵਿਚਾਰਾ।

161

ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ

ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ।ਹੈ ਨਾਜ਼ ਅਦਾ ਦੀ ਲੁੱਟੜੀ।

ਹਨ ਜ਼ਖਮ ਜਿਗਰ ਦੇ ਆਲੇ।ਦਿਲ ਪੁਰਜ਼ੇ ਅੱਖੀਆਂ ਨਾਲੇ।

ਸੈ ਸੀਨੇ ਪੌਨ ਉਬਾਲੇ।ਜਿੰਦ ਹਾਰ ਹੁਟੀ ਮੈਂ ਮੁੱਠੜੀ।

ਤੱਤੇ ਦਰਦ ਅੰਦੋਹ ਅਵੈੜੇ।ਲਾਈ ਦਿੱਲੜੀ ਝੋਕਾਂ ਦੇਰੇ।

ਹੁਣ ਹਜ਼ਰਤ ਇਸ਼ਕ ਨਵੇੜੇ।ਡਿੱਤੀ ਪੀੜ ਪੁਰਾਣੀ ਪੁੱਠੜੀ।

ਸਰ ਛਤੜੇ ਨੇਂਹ ਲਿਉ ਸੇ।ਸਬ ਸ਼ਰਮ ਸ਼ਉਰ ਗੰਵਿਉ ਸੇ।

ਦਿਲ ਢੋਲੇ ਯਾਰ ਲਿਉਸੇ।ਸੱਸ ਮਾਰਮ ਅੱਮੜੀ ਰੁੱਠੜੀ।

ਮਿਲ ਮਾਹੀ ਆਰੋ ਯਾਰੋਂ।ਥੀ ਫ਼ਾਰਗ਼ ਕੁਲ ਕੰਮ ਕਾਰੋਂ।

ਰਲ ਰਾਵਲ ਡਾਕਾਂ ਚਾਰੋਂ।ਹੈ ਅੱਜ ਕਲ ਰੋਹੀ ਵੁੱਠੜੀ।

ਥੀ ਖੀਰੂ ਖ਼ੀਰ ਚਰੇਸਾਂ।ਅੱਖੀਂ ਨਾਲ ਉਗ੍ਹਾੜ ਬਣੇਸਾਂ।

ਪਾਹ ਪਲਕਾਂ ਨਾਲ ਬੁੜ੍ਹੇਸਾਂ।ਘਰ ਬਾਰੋਂ ਸੰਗਤ ਤਰੁੱਟੜੀ।

ਥੀਆਂ ਸੁੰਜ ਬਰ ਸਿਹਨ ਹਵੇਲੀਆਂ।ਗਈਆਂ ਸੰਗੀਆਂ ਵਿੱਸਰ ਸਹੇਲੀਆਂ।

ਅਲਬੇਲੀਆਂ ਬਾਂਹ ਚੁੜੇਲੀਆਂ।ਮਾ ਭੈਣ ਕਨੂੰ ਦਿਲ ਛੁੱਟੜੀ।

ਗਿਆ ਚੇਤਰ ਫ਼ਰੀਦ ਅਜਾਇਆ।ਘਰ ਸਾਂਵਲ ਯਾਰ ਨ ਆਇਆ।

ਸਰ ਸੂਲੀਂ ਸਖ਼ਤ ਸਤਾਇਆ।ਥਈ ਦੁਸ਼ਮਣ ਕਿਸਮਤ ਖੁੱਟੜੀ।

162

ਨਾਮ ਅੱਲਾ ਦੇ ਪਾਂਧਿੜਾ

ਨਾਮ ਅੱਲਾ ਦੇ ਪਾਂਧਿੜਾ।ਮੈਂਡਾ ਲੈ ਸਨੇਹੜਾ ਜਾ।

ਆਖੀਂ ਬਠ ਘਤ ਦਰੋਹ ਪ੍ਰੀਤ ਕੂੰ।ਯਾਰ ਨ ਵਟੜਾ ਲਾ।

ਜੀਵੇਂ ਜਿਵੇਂ ਕੰਡ ਡੇ ਗਿਆਹੀਂ।ਓਵੇਂ ਮੂੰਹ ਡੇ ਆ।

ਹੈ ਹੈ ਜ਼ਾਲਮ ਨੀਯੱਤ ਮੁਰਾਦੀ।ਥੋਲੇ ਖੋਟ ਕਮਾ।

ਚਾਲੀਂ ਪੇਚ ਫਰੇਬੀ ਵਾਲੀ।ਢੋਲਣ ਰੀਤ ਵਟਾ।

ਕਰਕੇ ਸੰਗਤ ਸਾਂਗ ਬੇਗਾਨੇ।ਬੈਠੂੰ ਮਨ ਪਰਚਾ।

ਬਿਆ ਹੈ ਕੋਣ ਕਹੇਂਦਾ ਤੂੰ ਹੀ।ਸਾਡੇ ਬਾਰ ਉਠਾ।

ਸੱਸ ਨੈਣਾਨਾਂ ਮਾਰਿਮ ਤਾਅਨੇ।ਮਿਹਣੇ ਡਿਓਮ ਮਾ।

ਆ ਕਰ ਮਾਹੀ ਦੀਦੀਂ ਦੇਰੇ।ਦਿਲ ਵਿਚ ਝੋਕਾਂ ਲਾ।

ਨਾ ਕੱਢ ਗਾਲੀਂ ਨਾ ਦੇ ਮੰਦੜੇ।ਵਾਤੋਂ ਸਮਝ ਅਲਾ।

ਯਾਰੀ ਲਾਇਓ ਲਾ ਨ ਜਾਤੋ।ਮਹਿਜ਼ ਨ ਆਇਓ ਡਾ।

ਝੋਰ ਝੁਰਾਣੇ ਜਿੰਦ ਦਾ ਜੋਖੋਂ।ਡਿਤੜਸ ਮਾਸ ਸੋਕਾ।

ਡਿਠੜੇ ਬਾਝੋਂ ਕਿਉਂ ਜਤਰਾਂ।ਬਿਰਹੋਂ ਲਗਾ ਹੱਡ ਤਾ।

ਸਖੜੀ ਨਾ ਡੇ ਯਾਰ ਉਲਾਂਭੇ।ਕਰ ਕੁਝ ਕਾਣ ਹਯਾ।

ਸੋਹਣੀ ਨਾਲ ਨਿਭਾਵੇ ਹਰ ਕੋਈ।ਕੋਝੀ ਨਾਲ ਨਿਭਾ।

ਜਲਦੀ ਆਵੀਂ ਨਾ ਚਿਰ ਲਾਵੀਂ।ਸਾਹ ਤੇ ਨਹਮ ਵਿਸਾ।

ਡੇ ਕਰ ਸਾਡੀ ਬਾਂਹ ਸਰ੍ਹਾਂਦੀ।ਸੂਹੇ ਸੇਝ ਸੁਹਾ।

ਤੈ ਕਨ ਸਾਂਵਲ ਦਿਲੜੀ ਆਪੇ।ਆਵੇਸਚਮ ਸਰ ਚਾ।

ਬੇ ਠਾਈ ਗੁਜਰਾਨ ਨ ਭਲੀ।ਬਠ ਪਿਆ ਕੂੜ ਨਿਭਾ।

ਚਾੜ੍ਹੀ ਤੋੜ ਨ ਰਾਹ ਵਿਚ ਰੋਲੀਂ।ਰਖਣਾ ਯਾਦ ਵਫਾ।

ਅੰਗਨ ਫ਼ਰੀਦ ਦੇ ਭੂਰਲ ਜਾਨੀ।ਸਹਿਜੋਂ ਆ ਪੌਂ ਪਾ।

163

ਨੈਨਾਂ ਨਹੀਂ ਰਹਿੰਦੇ ਹਟਕੇ

ਨੈਨਾਂ ਨਹੀਂ ਰਹਿੰਦੇ ਹਟਕੇ।

ਨੈਨ ਨੈਨਾਂ ਸਾਂ ਅੜਦੇ ਲੜਦੇ।ਲਾਕਰ ਨਾਜ਼ ਦੇ ਲਟਕੇ।

ਗਲੜੀਂ ਕੂਚੀਂ ਸ਼ਹਿਰ ਬਜ਼ਾਰਾਂ।ਲਗੜੇ ਨੇਂਹ ਦੇ ਚਟਕੇ।

ਨਾਜ਼ ਨਹੋਰੇ ਨੋਕਾਂ ਨਖ਼ਰੇ।ਲਾਂਵਨ ਬਿਰਹੋਂ ਦੇ ਕਟਕੇ।

ਮੇਹਣੀਂ ਸਿੱਠੜੀਂ ਤਾਨੇ ਤਬਰੇ।ਘਡੜੇ ਲੋਕਾਂ ਬਟਕੇ।

ਸਹਿਸਾਂ ਟੋਕਾਂ ਵੈਸਾਂ ਝੋਕਾਂ।ਖਵੇਸ਼ ਕਬੀਲੇ ਸਟਕੇ।

ਯਾਰ ਬਿਨਾਂ ਫੂਕ ਅੱਗ ਅੜੇਸਾਂ।ਹਾਰ ਹਮੇਲਾਂ ਪਟਕੇ।

ਡੁੱਖੜੇ ਸਹਿੰਦੇ ਨੈਨ ਨ ਰਹਿੰਦੇ।ਬੇ ਵਸ ਥੀਂਕਰ ਅਟਕੇ।

ਨੇੜੇ ਬਾਝ ਫ਼ਰੀਦ ਨ ਭਾਵੇ।ਭਟ ਘਤ ਕੂੜੇ ਖਟਕੇ।

164

ਨੈਨ ਨਰਾਲੇ ਨੀਰ

ਨੈਨ ਨਰਾਲੇ ਨੀਰ।ਨਿੱਖੜੇ ਨੂਰ ਨਜ਼ਰ ਦੇ।

ਸਾੜਨ ਸੂਲ ਸਰੀਰ।ਸਾਗੀ ਸੋਜ਼ ਸਕਰ ਦੇ।

ਖੁਤੜੇ ਬਿਰਹੋਂ ਕਟਾਰੀ ਕੁੱਠੜੇ।ਨਾਜ਼ ਨਹੋਰੇ ਨਖ਼ਰੇ ਮੁੱਠੜੇ।

ਚੂਚਕ ਚਕਮਕ ਵੀਰ।ਵੈਰੀ ਵਲ ਵਲ ਘਰ ਦੇ।

ਸੇਝ ਸੁਹਾਗ ਦੀ ਸੜ ਗਈ ਸਾਰੀ।ਡੋਹੜੇ ਡੁੱਖ ਡੁਹਾਗ ਡਹਾੜੀ।

ਤੱਕ ਤੱਕ ਮਾਰਨ ਤੀਰ।ਜ਼ਹਿਰੀ ਜ਼ੋਰ ਜ਼ਬਰ ਦੇ।

ਪੋਰ ਪੁੱਨਲੜੇਦੇ ਪਲ ਪਲ ਦੇ।ਜਿਦੜੀ ਜੁਖਦੀ ਜੀਅੜਾ ਜਲਦੇ।

ਪੀਤ ਪੁਰਾਣੀ ਪੀੜ।ਵੈਰੀ ਦਰਦ ਅੰਦਰ ਦੇ।

ਸੱਟ ਕਰ ਸਜਣ ਸਧਾਇਉਂ ਸੋਹਣਾ।ਮੁਲਕ ਮਲ੍ਹੇਰ ਮਿਲਿਉ ਮਨ ਮੋਹਣਾ।

ਚੁੜ੍ਹ ਚੁੜ੍ਹ ਚਕਦੇ ਚੀਰ।ਜਾਰੀ ਜਰਹ ਜਿਗਰ ਦੇ।

ਸਾਂਗ ਸੁੰਜੀ ਨੂੰ ਸਿਕ ਸਾਂਵਲ ਦੀ।ਮੰਝ ਮੁੱਠੀ ਨੂੰ ਮੂਹ ਮਿਠਲ ਦੀ।

ਹਾਰ ਹੁੱਟੀ ਹੁਣ ਹੀਰ।ਹੋਸ ਗਏ ਹੋਸ਼ ਹੁਨਰ ਦੇ।

ਨੇਂਹ ਨਵਾਂ ਨਿੱਤ ਨਾਲਾ ਜ਼ਾਰੀ।ਫ਼ਿਕਰ ਫ਼ਰਾਕ ਫ਼ਰੀਦ ਦੀ ਯਾਰੀ।

ਰਗ ਰਗ ਰੋਗ ਦੀ ਰੀਰ।ਰੋਦੀਂ ਰੂਹ ਉਬਰ ਦੇ।

165

ਨਾ ਕਰ ਬੇ ਪਰਵਾਹੀ ਵੋ ਯਾਰ

ਨਾ ਕਰ ਬੇ ਪਰਵਾਹੀ ਵੋ ਯਾਰ।ਮਿਲ ਸਾਵਲ ਮਾਹੀ ਵੋ ਯਾਰ।

ਬਠ ਪਿਆ ਰੰਗ ਪੁਰ ਦਾ ਪਰਨੀਵਣਾ।ਤੌਂ ਬਿਨ ਜੀਵਣ ਡੁਖੜਾ ਥੀਵਣ।

ਸਮਝਾਂ ਮੌਤ ਵਿਸਾਹੀਂ ਵੋ ਯਾਰ।

ਬਾਝੋਂ ਤੈਂਡੇ ਬਾਝ ਅਜਾਈ।ਅਮੜੀ ਬਾਬਲ ਭੈਣੀਂ ਭਾਈ।

ਫਿਰਦੀ ਦਿਲ ਤੋਂ ਲਾਹੀ ਵੋ ਯਾਰ।

ਕਿਵੇਂ ਪੇਕੀਂ ਪਤਣੀ ਵਲਦੀ।ਤੋੜ ਅਸਲ ਦੀ ਰੋਜ਼ ਅਜ਼ਲ ਦੀ।

ਹੀਰ ਰਾਂਝਨ ਦੀ ਆਹੀ ਵੋ ਯਾਰ।

ਚਾਈ ਜਾਈ ਇਸ਼ਕ ਧਨਵਾਈ।ਪੀਤ ਸਿਵਾ ਪਈ ਰੀਤ ਨਾ ਕਾਈ।

ਬੇ ਵਾਹੀ ਬੇ ਠਾਈ ਵੋ ਯਾਰ।

ਵਿਸਰਿਆ ਰੰਗ ਮਹਲ ਚਚਕਾਣਾ।ਝੰਗ ਸਿਆਲੀਂ ਤੇ ਮਘਿਆਣਾ।

ਲਾਇਓ ਕੈਬਰ ਜਾਹੀ ਵੋ ਯਾਰ।

ਧੂੜ ਮਹੀਂ ਦੀ ਨੂਰ ਅਖੀਂ ਦਾ।ਪਾਹ ਹੰਬਾਹ ਹੈ ਮਾਣ ਮਹੀਂ ਦਾ।

ਡੇਵਮ ਹਾਲ ਗਵਾਹੀ ਵੋ ਯਾਰ।

ਸਹਿਜੋਂ ਸੁਰਖੀ ਮੈਂਦੀ ਲੈਸਾਂ।ਕਜਲ੍ਹਾ ਪੀਸਾਂ ਮਾਂਗ ਬਣੇਸਾਂ।

ਜੋ ਥੀਓਂ ਮੈ ਡੋ ਰਾਹੀ ਵੋ ਯਾਰ।

ਆਪੇ ਤਖਤ ਹਜ਼ਾਰੋਂ ਆਇਆ।ਹੀਰੇ ਕਾਰਣ ਚਾਕ ਸਡਾਇਆ।

ਸਟ ਕਰ ਸ਼ੌਕਤ ਸ਼ਾਹੀ ਵੋ ਯਾਰ।

ਬਿਰਹੋਂ ਫ਼ਰੀਦ ਥੀ ਉਸੇ ਸਾਥੀ।ਜੈ ਡੇਂਹ ਰਾਵਲ ਪਾਕਰ ਝਾਤੀ।

ਜਾਦੂ ਮੁਰਲੀ ਵਾਹੀ ਵੋ ਯਾਰ।

166

ਨਾ ਕਰ ਕੇਚ ਵੰਜਣ ਦੀ

ਨਾ ਕਰ ਕੇਚ ਵੰਜਣ ਦੀ।ਰਹੋ ਬਰੋਚਲ ਯਾਰ।

ਇਸ਼ਕ ਲਾਇਓ ਸੈ ਪੁਠੜਾ।ਭੁਲ ਗਿਆ ਕੁਲ ਕੰਮ ਯਾਰ।

ਜਾਨ ਜਿਗਰ ਵਿਚ ਡੁਖੜੇ।ਸੀਨੇ ਸੂਲ ਹਜ਼ਾਰ।

ਬਾਝੋਂ ਮਾਰੂ ਮਿੱਠੜੇ।ਬਾਰ ਡਿਸੇ ਘਰ ਬਾਰ।

ਤੌਂ ਬਿਨ ਹੋਤ ਪਿਆਰ।ਸੇਝ ਥਈ ਕੁਲ ਖਾਰ।

ਰਲ ਮਿਲ ਯਾਰ ਹਮੇਸ਼ਾ।ਮਾਣੂੰ ਚੇਤਰ ਬਹਾਰ।

ਨੇਂਹ ਨਿਭਾਵਣ ਔਖਾ।ਅਖੀਆਂ ਜ਼ਾਰੋ ਜ਼ਾਰ।

ਢੋਲ ਫ਼ਰੀਦ ਦੇ ਕੋਲ੍ਹੋਂ।ਸਾਰੀ ਉਮਰ ਗੁਜ਼ਾਰ।

167

ਨਾਸਹ ਨਾਹੀ ਨਾਥੀ ਮਾਨਿਅ

ਨਾਸਹ ਨਾਹੀ ਨਾਥੀ ਮਾਨਿਅ।ਇਸ਼ਕ ਅਸਾਡਾ ਦੀਨ ਈਮਾਨ।

ਕੁਨਤੁ ਕਨਜ਼ਨ ਇਸ਼ਕ ਗਵਾਹੀ।ਪਹਿਲੋਂ ਹੁਬ ਖ਼ੁਦ ਜ਼ਾਤ ਕੂੰ ਆਹੀ।

ਜੈਂ ਸਾਗੇ ਥਇਆ ਜਮਲ ਜਹਾਨ।

ਇਸ਼ਕ ਹੈ ਗੱਦੀ ਪਰਮ ਨੱਗਰ ਦਾ।ਇਸ਼ਕ ਹੈ ਰੱਹਬਰ ਰਾਹ ਫ਼ਕਰ ਦਾ।

ਇਸ਼ਕੋਂ ਹਾਸਲ ਹੈ ਇਰਫ਼ਾਨ।

ਮਾਲ ਅਯਾਲ ਦੀ ਬੱਠ ਘਤ ਯਾਰੀ।ਦੁਨੀਆਂ ਅਕਬਾ ਤੋਂ ਥੀ ਆਰੀ।

ਬੇ ਸਾਮਾਨੀ ਹੈ ਸਾਮਾਨ।

ਮਜ਼ਹਬ ਮਸ਼ਰਬ ਲਾ ਮਜ਼ਹਬ ਦਾ।ਲੁਬ ਹੈ ਅਰਸ਼ ਅਰਬ ਦਾ।

ਸ਼ਾਹਦ ਦਰਸ ਹਦੀਸ ਕੁਰਾਨ।

ਸਿਖ ਲਿਖੱਤ ਸੱਟ ਗ਼ੈਰ ਦੀ ਇੱਲਤ।ਇਬਨਲ ਅਰਬੀ ਦੀ ਰੱਖ ਮਿੱਲਤ।

ਆਖਿਓਮ ਸੋਹਣੇ ਫ਼ਖਰ ਜਹਾਨ।

ਗ਼ਾਫ਼ਲ ਸ਼ਾਗਲ ਨਾਸੀ ਜ਼ਾਕਰ।ਸਾਲਿਹ ਤਾਲਿਹ ਮੋਮਨ ਕਾਫ਼ਰ।

ਸਬ ਹੈ ਨੂਰ ਕਦੀਮ ਦਾ ਸ਼ਾਨ।

ਅਹਦ ਓਹੀ ਹੈ ਅਹਿਮਦ ਓਹ ਹੈ।ਮੀਮ ਦੇ ਓਲ੍ਹੇ ਦਿੱਲੜੀ ਮੋਹੇ।

ਧਿਆਨ ਫ਼ਰੀਦ ਰੱਖੀਂ ਹਰ ਆਨ।

168

ਨੇਂਹ ਅਵਲੜਾ ਔਖਾ ਲਾਇਮ

ਨੇਂਹ ਅਵਲੜਾ ਔਖਾ ਲਾਇਮ।ਸਿੱਕ ਪਲ ਪਲ ਦੀ ਮਾਰ ਮੁੰਝਾਇਮ।

ਪੁੱਛਦੀ ਮੁਲਾ ਬਹਮਨ ਜੋਸੀ।ਕੇੜ੍ਹਾ ਵਕਤ ਮਿਲਣ ਦਾ ਹੋਸੀ।

ਢੋਲ ਅਸਾਡੇ ਵੇੜ੍ਹੇ ਔਸੀ।ਰੰਜ ਹਿਜਰ ਦੇ ਸਖ਼ਤ ਸਤਾਇਮ।

ਰੋਹੀ ਵੁਠੜੀ ਮੇਂਘ ਮਲ੍ਹਾਰਾਂ।ਪੋਟੇ ਪੋਟੇ ਥੀਆਂ ਗੁਲਜ਼ਾਰਾਂ।

ਸ਼ਾਲਾ ਮੋੜਮ ਦੋਸਤ ਮੁਹਾਰਾਂ।ਭਾਗ ਸੁਹਾਗ ਦੀ ਮੌਸਮ ਆਇਮ।

ਅਖੀਆਂ ਰੋਵਨ ਦਿਲ ਕੂਰਲਾਵੇ।ਦਿੱਲੜੀ ਜੁਖਦੀ ਤਨ ਤੜਫਾਵੇ।

ਰਾਤ ਡੇਹਾਂ ਆਰਾਮ ਨ ਆਵੇ।ਡੁੱਖ ਡੁਹਾਗ ਦੇ ਬਾਰ ਉਠਾਇਮ।

ਇਸ਼ਕ ਅਵੈੜਾ ਪੇਸ਼ ਪਿਉ ਸੇ।ਦਰਦ ਕਸ਼ਾਲੇ ਸੇਝ ਢਿਉਸੇ।

ਮੂੰਝ ਮੁੰਝਾਰੀ ਹਾਰ ਤਪੋਸੇ।ਸਹਿਜੋਂ ਡੁਖ ਡੁਹਾਗ ਸੁਹਾਇਮ।

ਹੁਸਨ ਪਰਸਤੀ ਘਾਤ ਅਸਾਡੀ।ਗਜ਼ ਹਰਾਇਕ ਬਾਤ ਅਸਾਡੀ।

ਰਮਜ਼ ਹਕੀਕੀ ਝਾਤ ਅਸਾਡੀ।ਫ਼ਖਰ ਜਹਾਂ ਏਹਾ ਰੀਤ ਸਖਾਇਮ।

ਮਿਲਸਮ ਯਾਰ ਫ਼ਰੀਦ ਕਡਾਹੀਂ।ਦੂਦ ਦੁਖਾਵਾਂ ਕੱਢ ਕੱਢ ਆਹੀਂ।

ਜਾਨ ਜਿਗਰ ਤਨ ਭੜਕਨ ਭਾਈਂ।ਸੋਜ਼ ਪੁਨਮ ਦੇ ਸਾਫ਼ ਜਲਾਇਮ।

169

ਨੇਂਹ ਅਵਲੜੀ ਚੋਟਕ ਲਾਈ

ਨੇਂਹ ਅਵਲੜੀ ਚੋਟਕ ਲਾਈ।ਤਨ ਮਨ ਕੀਤੁਸ ਚਕਨਾ ਚੂਰ।

ਮਾਹੀ ਬਾਝੋਂ ਕਿਵੇਂ ਗੁਜ਼ਾਰਾਂ।ਸੋਜ਼ ਘਨੇਰੇ ਡੁਖ ਹਜ਼ਾਰਾਂ।

ਪੌਵਨ ਤਤੀ ਕੂੰ ਪਲ ਪਲ ਪੂਰ।

ਸੇਝ ਸੁਤੀ ਨੈਨਾਂ ਨਿੰਦਰ ਨ ਆਂਦੀ।ਕੀਕਰ ਗੁਜ਼ਰੇ ਰੈਨ ਡੁਖਾਂ ਦੀ।

ਦਿਲ ਦਾ ਢੋਲਾ ਛੱਡ ਗਿਆ ਦੂਰ।

ਪਿਟਦਿਆਂ ਖਪਦਿਆਂ ਉਮਰ ਨਿਭਾਵੇ।ਸੋਹਣੇ ਬਾਝ ਆਰਾਮ ਨ ਆਵੇ।

ਦਰਦ ਵਸਾਇਆ ਕਹਿਰ ਕਲੂਰ।

ਗੁਮਰਾਹੀ ਸਬ ਜ਼ੁਹਦ ਇਬਾਦਤ।ਸ਼ਾਹਦ ਮਸਤੀ ਐਨ ਹਦਾਇਤ।

ਜਿਸ ਜਾ ਕੀਤਾ ਇਸ਼ਕ ਜ਼ਹੂਰ।

ਨੂਰ ਹਕੀਕੀ ਘੁੰਘਟ ਖੋਲੇ।ਉਠ ਗਏ ਓਲ੍ਹੇ ਭੱਜ ਪਏ ਭੋਲੇ।

ਹਰ ਜਾ ਐਮਨ ਹਰ ਜਾ ਤੂਰ।

ਫ਼ਖਰ ਜਹਾਂ ਹਿਕ ਰੀਤ ਸੁਝਾਈ।ਅਰਜ਼ੀ ਥੀਆ ਯਕ ਬਾਰ ਸਮਾਈ।

ਜ਼ੁਲਮਤ ਬਣ ਗਈ ਨੂਰ ਨੂਰ।

ਨੀਤ ਫਰੀਦ ਨਮਾਜ਼ ਸ਼ਹੂਦੀ।ਹਰ ਸ਼ੈ ਮੇਂ ਹੈ ਰਮਜ਼ ਵਜੂਦੀ।

ਸਟ ਮਲਵਾਣੇ ਜੋ ਮਜ਼ਕੂਰ।

170

ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ

ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ।ਪਏ ਪੱਲੜੇ ਡੋੜੇ ਡੁੱਖ ਵੇ ਮੀਆਂ।

ਨ ਖਵਾਹਸ਼ ਦੁਨੀਆਂ ਦੋਲਤ ਦੀ।ਨਾ ਸ਼ਾਹੀ ਸੌਕਤ ਸੌਲਤ ਦੀ।

ਹੈ ਹਿਕ ਦੀਦਾਰ ਬੁਖ ਵੇ ਮੀਆਂ।

ਨਾ ਕਾਸਦ ਨਾ ਪੈਗ਼ਾਮ ਆਇਆ।ਨਾ ਖੁਸ਼ਕ ਜਵਾਬ ਸਲਾਮ ਆਇਆ। ਗਈ ਗੁਜ਼ਰ ਉੱਮਰ ਜੁਖ ਜੁਖ ਵੇ ਮੀਆਂ।

ਵਿੱਚ ਦਿੱਲੜੀ ਦਰਦ ਅੰਦੋਹ ਭਰੀ।ਪਈ ਰੂੜੀ ਵਾਰੇ ਚਿਣਗ ਜ਼ਰੀ।

ਨਿੱਤ ਸੜਮ ਤੱਤੀ ਦੁੱਖ ਦੁੱਖ ਵੇ ਮੀਆਂ।

ਕਹੀਂ ਖਬਰ ਡੱਸਾਂ ਮੈਂ ਢਾਲਾਂ ਦੀ।ਦਿਲ ਸੁੰਜੜੀ ਮੁੰਬੜੀ ਮੁਢ ਲਾਂਦੀ।

ਥੋਲੇ ਗਾਲੋਂ ਵੈਂਦੀ ਡੁੱਖ਼ ਵੇ ਮੀਆਂ।

ਹਿਉਂ ਇਸ਼ਕ ਦੇ ਮੁਲਕ ਦੇ ਮੀਰ ਅਸਾਂ।ਪੁਸ਼ਾਕ ਹੈ ਸੌ ਸਠ ਲੀਰ ਅਸਾਂ।

ਹੈ ਬਿਸਤਰ ਖੁਤੜੀ ਨੁਖ ਵੇ ਮੀਆਂ।

ਇਹੋ ਖੱਟੀਆ ਇਲਮ ਹੁਨਰ ਦਾ ਹੈ।ਕਿਉਂ ਵਿਸਰੇ ਨਕਸ਼ ਪੱਥਰ ਦਾ ਹੈ।

ਸੋਹਣੇ ਖ਼ਾਨ ਪੁਨਲ ਦਾ ਮੁੱਖ ਵੇ ਮੀਆਂ।

ਹੈ ਛੋਟੀ ਲਾਦੀ ਦਿਲ ਕੁਠੜੀ।ਹੱਥੋਂ ਨਾਜ਼ ਬਰੋਚਲ ਦੀ ਮੁੱਠੜੀ।

ਅਜਾਂ ਡਿੱਤੇ ਨ ਹਾਮਿਸ ਸੁਖ ਵੇ ਮੀਆਂ।

ਥਲ ਮਾਰੂ ਦੇ ਵਿੱਚ ਰੋਲ ਗਿਆ।ਆਇਆ ਸਖ਼ਤ ਡੁੱਖਾਂ ਦੇ ਵਾਤ ਜਿਆ।

ਤਲੇ ਰੇਤ ਤੱਤੀ ਉਤੋਂ ਲੁਖ ਵੇ ਮੀਆਂ।

ਜੈਂ ਡੇਹ ਫ਼ਰੀਦ ਤੂੰ ਯਾਰ ਰੁਠਨ।ਪਿਟ ਰੋ ਰੋ ਕੱਟ ਕੱਟ ਪੈਰ ਮੁਠਨ।

ਮਾਰੀ ਮੁਕ ਸੀਨੇ ਗਕ ਕੁਖ ਵੇ ਮੀਆਂ।

171

ਨੇਂਹ ਨਿਭਾਇਆ ਸਖ਼ਤ ਬੁਰਾ ਹੈ

ਨੇਂਹ ਨਿਭਾਇਆ ਸਖ਼ਤ ਬੁਰਾ ਹੈ।ਬਾਰ ਅਜਲ ਸਰ ਬਾਰੀ ਭਲੋ।

ਮਾਰੂ ਮੁਹਿਬ ਮਲ੍ਹੇਰ ਸਿਧਾਇਆ।ਵਲਦਾ ਕੋਈ ਪੈਗ਼ਾਮ ਨ ਆਇਆ।

ਫਿਰ ਦੀ ਸ਼ਹਿਰ ਆਵਾਰੀ ਭਲੋ।

ਕੇਚ ਗਿਆਂ ਦੀ ਖ਼ਬਰ ਨ ਆਈ।ਰੋਂਦੀ ਗਲ ਗਈ ਉੱਮਰ ਅਜਾਈਂ।

ਯਾਰ ਨ ਕੀਤਮ ਕਾਰੀ ਭਲੋ।

ਡੁੱਖੜੇ ਡੁੱਖੜੇ ਆਇਮ ਪੁੱਖੜੇ।ਤਾਡੇ ਡਿੱਠੜੇ ਟੋਭੇ ਸੁੱਕੜੇ।

ਦਿੱਲੜੀ ਦਰਦੀਂ ਮਾਰੀ ਭਲੋ।

ਕਕਰੇ ਕੰਡੜੇ ਰਾਹ ਜਬਲ ਦੇ।ਔਖੇ ਪੈਂਡੇ ਮਾਰੂਥਲ ਦੇ।

ਸੂਲੀਂ ਸਾੜੀ ਹਾਰੀ ਭਲੋ।

ਰੇਤ ਥਲਾਂ ਦੀ ਪੈਰ ਪਚਾਲੇ।ਝਲਕਨ ਛਲਕਨ ਲੱਖ ਲੱਖ਼ ਛਾਲੇ।

ਪੱਲੜੇ ਪਿਉਮ ਖਵਾਰੀ ਭਲੋ।

ਰੋਹ ਡੂੰਗਰ ਦੀਆਂ ਔਖੀਆਂ ਘਟੀਆਂ।ਮਾਰੂ ਥਲ ਦੀਆਂ ਡੁੱਖੜੀਆਂ ਪੱਟੀਆਂ।

ਵਹ ਵਹ ਯਾਰ ਦੀ ਯਾਰੀ ਭਲੋ।

ਇਸ਼ਕ ਫ਼ਰੀਦ ਨ ਕੀਤਮ ਭਲਾ।ਹੈ ਹੈ ਬਖ਼ਤ ਨ ਥੀਵਮ ਸਵੱਲਾ।

ਵੈਦਮ ਹੋਤ ਵਸਾਰੀ ਭਲੋ।

172

ਨੇੜ ਅਲਾਵਣ ਹਾਲ ਵੰਜਾਵਣ

ਨੇੜ ਅਲਾਵਣ ਹਾਲ ਵੰਜਾਵਣ।ਮੁਫ਼ਤੇ ਪੂਰ ਪਰਾਏ।

ਮੇਹਣੀਂ ਖਾਦੀ ਸਿੱਠੜੀਂ ਸਹਿੰਦੀ।ਦਿੱਲੜੀ ਚਾ ਬਰਮਾਏ।

ਕਰਨ ਸ਼ਕਾਇਤ ਸੇਂਗੀਆਂ ਸਈਆਂ।ਗਿੱਲੜੇ ਹੱਕ ਹਮਸਾਏ।

ਆਰ ਵ ਯਾਰ ਪਚਾਰ ਕਰੇਂਦੇ।ਸਕੜੇ ਮਾਂ ਪਿਉ ਜਾਏ।

ਵੀਰ ਨਹੇੜੇ ਅਮੜੀ ਝੇੜੇ।ਬਾਬਲ ਨਿੱਤ ਦੜਕਾਏ।

ਸੱਸ ਨਿਨਾਣਾਂ ਕਰਨ ਬਖੇੜੇ।ਰੋਜ਼ ਬਰੋਜ਼ ਸਵਾਏ।

ਬਾਂਦੀਆਂ ਬਰਦੀਆਂ ਮਹਜ਼ ਨ ਡਰਦੀਆਂ।ਦਾਈ ਵੈਣ ਅਲਾਏ।

ਅਸਲੋਂ ਸਿੱਧੜਾ ਮੂੰਹ ਨ ਡੇਂਦੇ।ਮਾਮੇ ਚਾਚੇ ਤਾਏ।

ਕਾਂਗਾ ਕਾਸਦ ਪਠ ਪਠ ਹੁੱਟੜੀ।ਯਾਰ ਨ ਵਾਗ ਵਲਾਏ।

ਨਾਜ਼ ਨਵਾਜ਼ ਨਿਮਾਣੇ ਸ਼ੋਦੇ।ਹਾਰ ਸਿੰਗਾਰ ਅਜਾਏ।

ਮਾਰੂ ਛੋੜ ਮਲ੍ਹੇਰ ਮਲ੍ਹਾਰਾਂ।ਆਪੇ ਆ ਬੁਲਵਾਏ।

ਰਲ ਮਿਲ ਟੋਭੇ ਤੇ ਤਿਰ ਤਾਡੇ।ਸਾਡੋ ਨਾਲ ਵਸਾਏ।

ਕਿਸਮਤ ਜਾਗੇ ਬਖ਼ਤ ਭੜਾਏ।ਕਾਦਰ ਦੋਸਤ ਮਲਾਏ।

ਸਹਿਜੋਂ ਲੇਟੇ ਤੂਲ ਨਿਹਾਲੀ।ਸੂਹੀ ਸੇਝ ਸੁਹਾਏ।

ਭਾਗਮ ਸਖ਼ਤੀ ਤੇ ਬਦ ਬਖ਼ਤੀ।ਭਾਗ ਸੁਹਾਗ ਮਲ੍ਹਾਏ।

ਸਾਂਵਲ ਬਾਂਹ ਸਿਰਾਂਦ ਿਡੇਕਰ।ਸਾਰੀ ਰਾਤ ਨਿਭਾਏ।

ਛੋੜ ਵੰਜਣ ਦੀ ਦੂਰ ਰਹਿਣ ਦੀ।ਨਾ ਰੱਖ ਰਾਂਝਣ ਰਾਏ।

ਤੌਂ ਬਿਨ ਰਾਵਲ ਜੋਗੀ ਦਿਲ ਦੇ।ਡੁੱਖੜੇ ਕੌਣ ਮਿਟਾਏ।

ਨਾ ਕੋਈ ਸੰਗਤੀ ਨਾ ਕੋਈ ਸਾਥੀ।ਨਾ ਕੋਈ ਹਾਲ ਵੰਡਾਏ।

ਸੱਚ ਹੈ ਕੌਨ ਪਰਾਏ ਡੁੱਖੜੇ।ਅਪਣੇ ਗਲੜੇ ਪਾਏ।

ਜਿਸ ਤਨ ਲਗੜੀ ਸੋਈ ਤਨ ਜਾਣੇ।ਹੋਰਾਂ ਕਿਆ ਪਰਵਾਏ।

ਅਪਣੇ ਬਾਰੇ ਆਪ ਉਠੇਸਾਂ।ਦਿੱਲੜੀ ਨਿੱਤ ਫਰਮਾਏ।

ਕਰ ਬੋਵਾਹੀ ਸੱਟ ਨਿੰਦਰਾਈ।ਪੇਚੀ ਕੇਚ ਸਿਧਾਏ।

ਸੁੰਜੜੇਦੇ ਸੁੰਜੜੇਪੇ ਕਿਆ ਕਿਆ।ਪੇਸ਼ ਤੱਤੀ ਦੇ ਆਏ।

ਸੁਰਖ਼ੀਂ ਮੈਂਦੀਂ ਤਿਲਕ ਤਲੌਲੀਂ।ਫ਼ਿੱਕੜੇ ਰੰਗ ਡਿਖਾਏ।

ਹਿੱਕ ਡੁੱਖ ਸੈ ਸੈ ਸਾਂਗ ਖੁਸ਼ੀ ਦੇ।ਸਾਰੇ ਸਾਫ਼ ਵੰਜਾਏ।

ਚੋਲੀ ਚੁਨੜੀ ਸੋਜ਼ੋਂ ਭੁਨੜੀ।ਆਸ ਨ ਪੁੱਨੜੀ ਹਾਏ।

ਇਸ਼ਕੋਂ ਮੂਲ ਨ ਫਿਰਸਾਂ।ਤੋੜੀਂ ਮੂੰਹ ਨ ਲਾਏ।

173

ਪਲ ਪਲ ਸੂਲ ਸਵਾਇਆ ਹੈ

ਪਲ ਪਲ ਸੂਲ ਸਵਾਇਆ ਹੈ।ਜੀ ਮੁਫਤ ਡੁੱਖਾਂ ਵਿੱਚ ਆਇਆ ਹੈ।

ਦੂਰ ਗਿਆ ਮਨਜ਼ੂਰ ਦਿਲੀਂ ਦਾ।ਤਨ ਮਨ ਧਨ ਹੈ ਮਾਲ ਜਹੀਂ ਦਾ।

ਸ਼ਾਲਾ ਢੋਲਣ ਮਿਲਮ ਚਹੀਂਦਾ।ਦਰਦਾਂ ਸਖ਼ਤ ਸਤਾਇਆ ਹੈ।

ਦਸ਼ਤ ਬੀਆਬਾਂ ਜਾਲ ਅਸਾਡੀ।ਸੋਜ਼ ਅੰਦੋਹ ਦੀ ਚਾਲ ਅਸਾਡੀ।

ਮਾਤਮ ਹਾਲ ਤੇ ਕਾਲ ਅਸਾਡੀ।ਇਸ਼ਕ ਬਹੂੰ ਡੁੱਖ ਲਾਇਆ ਹੈ।

ਚਾਕ ਕੀਤੇ ਦਿਲ ਚਾਕ ਮਹੀਦੇ।ਕੌਨ ਕਲੱਲੜੇ ਜ਼ਖਮ ਕੂੰ ਸੀਂਦੇ।

ਮਰਹਮ ਵਸਲ ਵਸਲ ਤਹੀਦੇ।ਖੇੜਾ ਕੂੜਾ ਜਾਇਆ ਹੈ।

ਰਾਂਝਨ ਜੋਗੀ ਮੈਂ ਜੁਗਿਆਨੀ।ਬੇ ਜ਼ਰ ਉਸ ਦੇ ਰਾਹ ਵਕਾਣੀ।

ਮੁੱਠੜੀ ਮਾਰੀ ਫਿਰਾਂ ਨਮਾਣੀ।ਨਾਨ ਨਸ਼ਾਨ ਗੰਵਾਇਆ ਹੈ।

ਬਿਰਹੋਂ ਅਲੰਬੀ ਜੂੜ ਕਰ ਲਾਈ।ਸੜਦੀ ਬਲਦੀਂ ਫਿਰਾਂ ਲੁਕਾਈ।

ਲੋਕ ਕਿਆ ਜਾਣੇ ਪੀੜ ਪਰਾਈ।ਜੋ ਲਿਖਿਆ ਸੋ ਪਾਇਆ ਹੈ।

ਛੱਡ ਗਿਆ ਰਾਂਝਨ ਸਿਰ ਦਾ ਵਾਲੀ।ਕੀਤਸ ਹਾਲ ਕਨੂੰ ਬੇਹਾਲੀ।

ਸਾੜਾਂ ਸੇਝ ਤੇ ਤੋਲ ਨਿਹਾਲੀ।ਸਭ ਕੁਝ ਹਿਜਰ ਭੁਲਾਇਆ ਹੈ।

ਦਿਲ ਨੂੰ ਲੁਟਿਆ ਇਸ਼ਕ ਮਰੇਲੇ।ਫਿਰਦੀ ਸ਼ਹਿਰ ਤੇ ਜੰਗਲ ਬੇਲੇ।

ਮਤਾਂ ਫ਼ਰੀਦ ਕਰੇ ਰੱਬ ਮੇਲੇ।ਤਾਂਘ ਆਰਾਮ ਵੰਜਾਇਆ ਹੈ।

174

ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ

ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ।ਸਾਡਿਆਂ ਵਤਨ ਕਨੂੰ ਦਿਲੀ ਸੜੀਆਂ ਵੇ ਯਾਰ।

ਖਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ।ਤੇਗ਼ਾਂ ਤੇਜ਼ ਬਿਰਹੋਂ ਦੀਆਂ ਨੋਕਾਂ।

ਦਰਦ ਮੰਦਾਂ ਸਿਰ ਖੜੀਆਂ ਵੇ ਯਾਰ।

ਜੇ ਤਈਂ ਮੌਤ ਕਰੇਸਮ ਟਾਲਾ।ਡੇਖਾਂ ਨਾਲ ਅੱਖੀਂ ਦੇ ਸ਼ਾਲਾ।

ਸ਼ਹਿਰ ਇਰਮ ਸ਼ਾਹ ਪਰੀਆਂ ਵੇ ਯਾਰ।

ਡੇਖ ਕੇ ਚਾਲੀ ਯਾਰ ਸਜਨ ਦੀਆਂ।ਨਾਜ਼ ਖਰਾਮਾਂ ਮਨਮੋਹਨ ਦੀਆਂ।

ਕਬਕਾਂ ਰੋਹੀ ਵੜੀਆਂ ਵੇ ਯਾਰ।

ਮੈਂ ਜੇਹੀਆਂ ਤੈਂਡੀਆਂ ਸੌ (ਸਠ) ਸਹੇਲੀਆਂ।ਨਾਜ਼ ਪਨੁਨੀਆਂ ਰਾਜ ਗੇਹਲੀਆਂ।

ਥੀਆਂ ਦੀਵਾਨੀਆਂ ਚਰੀਆਂ ਵੇ ਯਾਰ।

ਕਿਸਨੀ ਚਾਇਮ ਨੇਹੜਾ ਲਾਇਮ।ਜਿੰਦੜੀ ਮੁਫ਼ਤ ਫ਼ਰੀਦ ਗਵਾਇਮ।

ਨਿਭ ਗਈਆਂ ਸੁਖ ਦੀਆਂ ਘੜੀਆਂ ਵੇ ਯਾਰ।

175

ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ

ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ।

ਸਾਵਨ ਮੀਂਹ ਬਰਸਾਤ ਦੀ ਵਾਰੀ।ਫੋਰਾ ਫੁਲੀ ਖਿਪ ਫੁਲੇ।

ਗਾਜਾਂ ਗਜਕਨ ਬਿਜਲੀਆਂ ਲਿਸ਼ਕਨ।ਜ਼ੌਕੋਂ ਦਿੱਲੜੀ ਚੁਲੇ।

ਧਾਮਣ ਕਤਰਣ ਸਣ੍ਹ ਤੇ ਸਹਿਜੋਂ।ਛਤਰ ਸੁਹਾਗ ਦਾ ਝੁਲੇ।

ਜੇ ਤੈਂ ਪਾਣੀ ਪਲ੍ਹੜਨ ਖੁਟਸੀ।ਕੌਨ ਭਲਾ ਸਿੰਧ ਜੁਲੇ।

ਰੋਜ਼ ਬਰੋਜ਼ ਫ਼ਰੀਦ ਹੈ ਲੱਜ਼ਤ।ਤਬਾ ਡੇਂਹੋਂ ਡੇਂਹ ਖੁਲੇ।

176

ਪਟੀ ਪੀਤ ਦੇ ਪੰਧ ਪਰੇਰੇ

ਪਟੀ ਪੀਤ ਦੇ ਪੰਧ ਪਰੇਰੇ।ਬੁਰੇ ਬਿਰਹੋਂ ਦੇ ਬਾਰ ਬਰੇਰੇ।

ਜਾਣੇ ਮੂਲ ਨ ਜਾਣੇ।ਭਾਣੇ ਯਾਰ ਦੇ ਮਨ ਨੂੰ ਭਾਣੇ।

ਗਾਨੇ ਗਹਿਣੇ ਮੇਵੇ ਖਾਣੇ।ਵਿੱਸਰੇ ਤੋਲ ਵਹਾਣੇ।

ਰਾਜ ਬਬਾਣੇ ਹੁਸਨ ਦੇ ਮਾਣੇ।ਗੁਜ਼ਰੇ ਭਾਗ ਭਲੇਰੇ।

ਟੋਲ ਖੁਸ਼ੀ ਦੇ ਰੋਲ ਡਿੱਤੇ।ਵੋਹ ਸੂਲਾਂ ਲਾਈ ਕਾਨੀ।

ਢੋਲ ਨ ਨੀਤਮ ਕੋਲ ਮੁੱਠੀ।ਗਿਆ ਜੋਬਨ ਜੋਸ਼ ਜਵਾਨੀ।

ਹਾਰ ਸ਼ਿੰਗਾਰ ਨ ਖੜ ਮੁਕਲਾਇਆ।ਤਰੁੱਟੜੇ ਫੁਲੋਂ ਸਿਹਰੇ।

ਬਾਦਲ ਕਾਲੇ ਪੂਰਬ ਵਾਲੇ।ਨਾਲੇ ਬਾਦ ਸ਼ਮਾਲੇ।

ਬਾਰਸ਼ ਨਾਲੇ ਵਕਤ ਸੁਖਾਲੇ।ਮੌਸਮ ਰੂਪ ਡਖਾਲੇ।

ਸੋਜ਼ ਉਗਾਲੇ ਪੌਨ ਉਬਾਲੇ।ਯਾਰ ਨਹੀਂ ਹੈ ਵੇੜ੍ਹੇ।

ਚੇਤਰ ਬਹਾਰਾਂ ਖੇਤਰ ਹਜ਼ਾਰਾਂ।ਟੋਭੇ ਤਾਰ ਮਤਾਰਾਂ।

ਗੁਲ ਗੁਲਫ਼ਾਰਾਂ ਲੱਖ ਲਲ੍ਹਕਾਰਾਂ।ਕਨੜੀ ਪਵਨ ਤਵਾਰਾਂ।

ਝੌਪੜ ਸਾੜਾਂ ਝੋਕ ਉਜਾੜਾਂ।ਦੋਸਤ ਨ ਵਸਦਾ ਨੇੜੇ।

ਤਾਂਘਾਂ ਯਾਰ ਦੀਆਂ ਸਾਗਾ।ਕੱਨੜੀਂ ਬਿਰਹੋਂ ਸੁਣਾਈਆਂ ਬਾਂਗਾਂ।

ਕੱਜੜੇ ਵਾਲ ਤੇ ਉੱਜੜੀਆਂ ਮਾਘਾਂ।ਲਿਖਦੀ ਹਿਜਰ ਦੇ ਕਾਂਗਾਂ।

ਕਰਦੀ ਚਾਂਗਾਂ ਸੁਝਨ ਨ ਤਾਂਗਾਂ।ਸੁਖ ਦੇ ਬੁਡ ਗਏ ਬੇੜੇ।

ਰਾਹ ਜਬਲ ਦੇ ਮਾਰੂ ਥਲ ਦੇ।ਸਾਂਗ ਕਸਾਂਗ ਅਜ਼ਲ ਦੇ।

ਆਵਨ ਯਾਦ ਪੁੱਨਲ ਦੇ ਰਲੜੇ।ਪੂਰ ਪਵਨ ਪਲਪਲ ਦੇ।

ਡੁੱਖੜੇ ਵਲਵਲ ਪੁੱਖੜੇ ਢਲਦੇ।ਦਰਦ ਅੰਦੋਹ ਘਨੇੜੇ।

ਵੇਸ ਵਟੇਸਾਂ ਦੇਸ ਛੁੜੇਸਾਂ।ਜੋਗਨ ਥੀ ਗੁਜ਼ਰੇਸਾਂ।

ਖ਼ਾਕ ਰਮੇਸਾਂ ਧੂਨੜੀ ਲੇਸਾਂ।ਨਾਜ਼ਕ ਨੇਂਹ ਨਿਭੇਸਾਂ।

ਸ਼ਰਮ ਲੋੜ੍ਹੇਸਾਂ ਭਰਮ ਪੁੜੇਸਾਂ।ਕੀਜੋ ਖਿਲਸਨ ਖੇੜੇ।

ਨੋਕ ਗ਼ਮਾਂ ਦੀ ਚੋਕ ਡੁੱਖਾਂ ਦੀ।ਦਮ ਦਮ ਦਿਲ ਦਰਮਾਂਦੀ।

ਰਾਤ ਡੇਹਾਂ ਤੜਫਾਂਦੀ।ਕੁੱਠੜੀ ਮਿਹਣੀ ਸਿੱਠੜੀਂ ਖਾਂਦੀ।

ਸੇਝ ਨ ਭਾਂਦੀ ਪਈ ਕੁਰਲਾਂਦੀ।ਮੁੱਠੜੀ ਇਸ਼ਕ ਅਵੈੜੇ।

ਦਿੱਲੜੀ ਹਰਮਲ ਅੱਖ਼ੀਆਂ ਪਲਪਲ।ਪੈਰੀਂ ਛਲ ਛਲ ਛਾਲੇ।

ਨਰਮਲ ਦਰਦ ਅੰਦਰ ਦੇ ਦਰਮਲ।ਡਿੱਤੜੇ ਰੋਗ ਕਸਾਲੇ।

ਜਲਬਲ ਤੇ ਹੱਥ ਮਲਮਲ ਕੂਕਾਂ।ਜ਼ਖਮ ਪਏ ਵਿੱਚ ਜ਼ੇਰੇ।

ਲਾਲੀ ਲਿਵੇ ਤੇ ਕਾਂਗਾਂ ਬੋਲੇ।ਥੀਵਾਂ ਓਲੇ ਘੋਲੇ।

ਮੁਰਗ ਮਮੋਲੇ ਕਰਨ ਚਬੋਲੇ।ਨਾ ਡੇ ਰਾਵਲ ਰੋਲੇ।

ਸਾਰੇ ਸੌਣ ਸ਼ਗੂਨ ਸ਼ਮੋਲੇ।ਦਰ ਵੇੜ੍ਹੇ ਬੱਠ ਝੇੜੇ।

ਕਿਆ ਦੂਰੀ ਮਹਜੂਰੀ ਓੜਕ।ਵੰਜਣਾਂ ਝੋਕ ਜ਼ਰੂਰੀ।

ਪੂਰੀ ਨੇਸਾਂ ਸਿੱਕ ਸਾਵਲ ਦੀ।ਹਮ ਈਮਾਨ ਦੀ ਮੋੜੀ।

ਪੂਰੇ ਝੋਰੈ ਖ਼ਾਕ ਪੱਟੀ ਦੀ।ਕਰਸਮ ਕੇਚ ਕੇਚ ਵਹੇੜੇ।

ਅਗ ਲਾਈ ਭੜਕਾਈ ਰੰਗਤ।ਚਸ਼ਮਾਂ ਚੋਲ ਚਲਾਈ।

ਦੀਦਾਂ ਕਰਨ ਲੜਾਈ।ਰਮਜ਼ਾਂ ਜੜ ਕਰ ਚਾਟ ਚਖਾਈ।

ਬੇਵਾਹੀ ਦੇ ਨਾਲ ਅਜਾਂਈ।ਗ਼ਮਜ਼ੇ ਰਖਨ ਬਖੇੜੇ।

ਅੱਲਾ ਰਾਸੀ ਮਾ ਨਾ ਮਾਸੀ।ਸ਼ਹਿਰ ਭੰਭੋਰ ਦੀ ਵਾਸੀ।

ਤਰਹ ਉੱਦਾਸੀ ਸਖ਼ਤ ਪਿਆਸੀ।ਬਦਨ ਭਭੂਤ ਸਨਾਸੀ।

ਖੋਸਾ ਫਾਸੀ ਥੀ ਬੇ ਆਸੀ।ਪਲਪਲ ਮੌਤ ਕਹੇੜੇ।

ਜੰਗਲ ਬੇਲੇ ਸੀਹ ਮਰੇਲੇ।ਡੋੜੇ ਡੁੱਖ ਡੁਹੇਲੇ।

ਕਪੜੇ ਮੈਲ ਕੁਚੇਲੇ।ਨਿਭ ਗਏ ਹੱਸਣ ਖਿਲਣ ਦੇ ਵੇਲ੍ਹੇ।

ਵੇਲ੍ਹੇ ਮੇਲੇ ਕਰ ਅਲਬੇਲੇ।ਆਵਸ ਹੋਤ ਉਰੇਰੇ।

ਪੰਧ ਅੜਾਗੇ ਦਿੱਲੜੀ ਤਾਂਘੇ।ਔਖੇ ਵਸਲ ਦੇ ਸਾਂਘੇ।

ਮਿਲਣ ਮਰਾਂਗੇ ਕੋਝੇ ਲਾਂਘੇ।ਚੋਲਾ ਬੋਛਨ ਘਾਂਗੇ।

ਜੋਹ ਜਤਨ ਦੇ ਡਿੱਸਮ ਨ ਚਾਗੇ।ਨ ਖਾਰੇ ਨ ਛੇੜੇ।

ਤੀਰ ਜਿਗਰ ਵਿੱਚ ਪੀੜ ਅੰਦਰ ਵਿੱਚ।ਨੀਰਾ ਨੀਰ ਵਹੀਰਾਂ।

ਪੀਰ ਮਨਾਵਾਂ ਧੀਰ ਨ ਪਾਵਾਂ।ਦਿਲ ਦਿਲਗੀਰ ਲਵੀਰਾਂ।

ਮਾਰੂ ਛੋੜ ਮਲ੍ਹੇਰ ਸਿਧਾਇਆ।ਪਏ ਤਕਦੀਰ ਨਖੇੜੇ।

ਸਟੀਆਂ ਮਟੀਆਂ ਭਟੀਆਂ ਕੱਟੀਆਂ।ਵਟੀਆਂ ਪਟੀਆਂ ਪਤੀਆਂ।

ਘਟੀਆਂ ਖੁਸ਼ੀਆਂ ਪਾੜੂੰ ਪਟੀਆਂ।ਹਟੀਆਂ ਸੁਖ ਦੀਆਂ ਰਤੀਆਂ।

ਮੁੱਠੀਆਂ ਤੇਗ਼ ਬਿਰਹੋਂ ਦੀਆਂ ਕੁੱਠੀਆਂ।ਲੋਟੀਆਂ ਨਾਜ਼ ਨਵੇਰਾਂ।

ਦਰਦ ਜਦੀਦ ਮਜੀਦ ਹਮੇਸ਼ਾਂ।ਰੀਤ ਪਰੀਤ ਸਵਾਈ।

ਪੀਤ ਪਰਮ ਦੇ ਗੀਤ ਸਿਖਾਇਮ।ਨੀਤ ਅਸਾਂ ਸਰ ਚਾਈ।

ਈਦ ਫ਼ਰੀਦ ਬਈਦ ਸੁਣਿਉਸੇ।ਗ਼ਮ ਕੀਤੇ ਦਿਲ ਦੇਰੇ।

177

ਪਏ ਡੁਖ ਗਲ ਵਿਚ ਜਮਦੇ ਯਾਰ

ਪਏ ਡੁਖ ਗਲ ਵਿਚ ਜਮਦੇ ਯਾਰ।ਨਾ ਰਹਿ ਗਿਓ ਸੈ ਕਹੀਂ ਕੰਮ ਵੇ ਯਾਰ।

ਬਾਗ਼ ਬਹਾਰ ਉਜਾੜ ਕੀਤੋ ਸੈ।ਹਾਰ ਸ਼ਿੰਗਾਰ ਵਸਾਰ ਡਿਤੋਂ ਸੈ।

ਦੌਲਤ ਦੁਨੀਆਂ ਦਾਰ ਥੀਓ ਸੈ।ਨੌਕਰ ਤੈਂਡੜੇ ਦਮ ਦੇ ਯਾਰ।

ਸ਼ਰਮ ਸ਼ਊ੍ਰਰ ਅਸਾਂ ਤੋਂ ਰੁਠੜੇ।ਨੰਗ ਨਮੂਜ਼ ਦੇ ਸਾਂਗੇ ਤਰੁਟੜੇ।

ਘੋਲੇ ਸਦਕੇ ਕੀਤੇ ਮੁਠੜੇ।ਆਸਰੇ ਭੀਮ ਭਰਮ ਦੇ ਯਾਰ।

ਹਿਕ ਵੇਲ੍ਹੇ ਅਹਰਾਮ ਹਰਮ ਦੇ।ਹਿਕ ਵੇਲ੍ਹੇ ਜ਼ਨਾਰ ਧਰਮ ਦੇ।

ਨਾ ਪਾeੰਦ ਹੂੰ ਦੀਨ ਜੜਮ ਦੇ।ਬੰਦੜੇ ਇਸ਼ਕ ਦੇ ਗ਼ਮ ਦੇ ਯਾਰ।

ਡੋਖੇ ਚਾਲ ਅਨੋਖੀ ਪੁਠੜੀ।ਕਈ ਵੰਜ ਪਹੁੰਤੀ, ਕਈ ਮਰਹੁਟੜੀ।

ਨਾਜ਼ ਤੈਂਡੇ ਦੀ ਰਾਂਦ ਨ ਖੁਟੜੀ।ਗੁਜਰੇ ਦਹ ਆਦਮ ਦੇ ਯਾਰ।

ਲਾਣੇ ਫੋਗ ਅਸਾਡੇ ਮਾਣੇ।ਟਿਬੋੜੇ,ਭਿਟੜੇ,ਡਹਰ ਟਕਾਣੇ।

ਡਿਸਦੇ ਸੁਕੜੇ ਖੇਤਰ ਕਮਾਣੇ।ਸਾਗੀ ਬਾਗ਼ ਇਰਮ ਦੇ ਯਾਰ।

ਯਾਰ ਫ਼ਰੀਦ ਮਿਲਮ ਘਰ ਅੰਦਰ।ਪਾਂਵਾਂ ਭਾਗ ਸੁਹਾਗੋਂ ਜ਼ੇਵਰ।

ਖਾਵਨ ਸਹਿਜੋਂ ਬੋਲੇ ਬੇਂਸਰ।ਲਚਕੇ ਕਲ ਸਰਸਮ ਦੇ ਯਾਰ।

178

ਪੀੜ ਪੁਰਾਣੀ ਬੇਸ਼ਮ ਕੀਤਾ

ਪੀੜ ਪੁਰਾਣੀ ਬੇਸ਼ਮ ਕੀਤਾ।ਨਾਲ ਨ ਨੀਤਮ ਸਾਂਵਲ ਯਾਰ।

ਪੁਨਲ ਯਾਰ ਕੂੰ ਚਾ ਭਰਮਾਇਓ ਨੇ।ਜ਼ੋਰਾ ਜ਼ੋਰੀ ਪਕੜ ਨੀਤੋ ਨੇ।

ਪੌਨੇ ਸ਼ਾਲਾ ਰਬ ਦੀ ਮਾਰ।

ਪੈਰ ਹਵਾੜਾਂ ਖੋਜ ਨ ਪਾਵਾਂ।ਰੋ ਰੋ ਕਰੜ ਕੰਡਾ ਗਲ ਲਾਵਾਂ।

ਨੈਨ ਸਿਕੇ ਤੇ ਜ਼ਾਰ ਨਜ਼ਾਰ।

ਥੀ ਰਾਹੀ ਥਲ ਮਾਰੂ ਜੁਲਸਾਂ।ਲਾਂਡੀ ਤੇ ਲਸ ਬੇਲਾਂ ਰੁਲਸਾਂ।

ਸੁੰਜ ਬਰ ਬਾਰ, ਕੀਤਮ ਘਰ ਬਾਰ।

ਪਾਣੀ ਮੂਲ ਨ ਮਿਠੜੇ ਖਾਰੇ।ਨਾ ਕੁਝ ਪਲੜੇ ਨਾ ਕੋਈ ਚਾਰੇ।

ਨਾਰਹ ਡਿਸਦਮ ਸੁਤਰ ਸਵਾਰ।

ਵਿਸਰੀਆਂ ਰੰਗ ਰੰਗੇਲੀਆਂ ਜਾਈਂ।ਬਾਗ਼ ਬਗੁਚੜੇ ਠਡਰੀਆਂ ਛਾਈਂ।

ਸਿਹਰੇ ਗਾਨੇ ਘਣੇ ਯਾਰ।

ਨਾਜ਼ਕ ਸ਼ੌਖ ਮਜ਼ਾਜ ਨਿਗਾਹ ਅਨੋਹਾਂ।ਯਾਰੀ ਲਾ ਕਰ ਥੀਓ ਅਣਸੁਹਾਂ।

ਕੇਡੇ ਗਲ ਗਏ ਕੌਲ ਕਰਾਰ।

ਕਰਮ ਤਤੀ ਦੇ ਨਾ ਡੁਖ ਮਿਟੜੇ।ਕਰਮ ਨ ਕੀਤਮ ਮਾਰੂ ਮਿਠੜੇ।

ਜਿਤੜੀ ਬਾਜ਼ੀ ਡਿਤਰਸ਼ ਹਾਰ।

ਕੇਚ ਡੁ ਤਣਸਾਂ ਜੇ ਤੈਂ ਜੈਸਾਂ।ਜੇ ਵਲ ਵਲਸਾਂ ਕਾਫ਼ਰ ਥੀਸਾਂ।

ਗਲ ਵਿਚ ਪਾਇਮ ਪਰੀਤ ਮਹਾਰ।

ਔਖੀਆਂ ਘਾਟੀਆਂ ਗਾਟੀਆਂ ਚਾਟੀਆਂ।ਲਾਹੀਆਂ ਚਾੜ੍ਹੀਆਂ ਸਭ ਅਠ ਕਾਠੀਆਂ।

ਸਜੜੋ ਖਬੜੋ ਸੌ ਸੌ ਗ਼ਾਰ।

ਬਠ ਪਿਆ ਭੁਟੜੇ ਵਾਹਣ ਦਾ ਜੋਮਾਂ।ਸ਼ਹਿਰ ਭੰਬੋਰ ਵੀ ਕੂੜ ਨਿਕਮਾਂ।

ਕੀਚ ਹਈ ਵਤਨ ਹਕੀਕੀ ਵਾਰ।

ਯਾਰ ਫ਼ਰੀਦ ਨ ਕੀਤਮ ਗੋਲੀ।ਸੁਰਖੀ ਡਿਸਮ ਬੰਦੂਕ ਦੀ ਗੋਲੀ।ਧਾਰ ਕਜਲ ਦੀ ਥਈ ਤਲਵਾਰ।

179

ਪਿਰੀ ਅਜ ਨ ਗਿਉਸੇ ਕਲ ਹੀ ਸਹੀ

ਪਿਰੀ ਅਜ ਨ ਗਿਉਸੇ ਕਲ ਹੀ ਸਹੀ।ਇਹੋ ਵਤਨ ਬੇਗਾਨਾ ਕੂੜਾ ਕੂੜ ਟਿਕਾਨਾ।

ਰੰਗ ਗੁਲ ਫੁਲ ਡੇਖ ਕੇ ਭੁਲ ਨ ਬਹੀਂ।ਸਿੱਧੇ ਰਾਹੋਂ ਸਾਲਿਕ ਰੂਲ ਨ ਬਹੀਂ।

ਏਹੀਂ ਜਗ ਦੀ ਜਗਮਗ਼ ਸਮਝ ਬਹਾਨਾ।

ਏ ਨੱਗਰੀ ਮੁਲਕ ਪਰਾਇਆ ਹੈ।ਅੱਥ ਆਸਰਾ ਰੱਖਣ ਅਜਾਇਆ ਹੈ।

ਮੁਢੋਂ ਰਹਿਣ ਨ ਡੇਂਦੇ ਕਰਿਨ ਰਵਾਨਾ।

ਥੀ ਗ਼ਾਫ਼ਲ ਅਸਲੋਂ ਹਿੱਕ ਨ ਘੜੀ।ਹੁਣ ਹੱਥ ਹੱਥ ਮਲ ਮਲ ਪਰਤਾਬ ਜ਼ਰੀ।

ਮਾਝੁ ਮੌਤ ਨੇ ਭੇਜਿਆ ਲਿਖ ਪਰਵਾਨਾ।

ਬੱਠ ਦੁਨੀਆਂ ਫ਼ਾਨੀ ਦੇਸ ਇਹੋ।ਸਭ ਮਕਰ ਫਰੇਬ ਦਾ ਵੇਸ ਏਹੋ।

ਕਿਆ ਨਾਜ਼ ਨਹੋਰੇ ਤਾਨ ਤੁਰਾਨਾ।

ਕਰ ਤੋਬਾ ਇਸਤਗਫ਼ਾਰ ਸਦਾ।ਰੱਖ ਬਿਦਅਤ ਸ਼ਰਕੋ ਆਰ ਸਦਾ।

ਥੀ ਮਹਜ਼ ਮਵਾਹਦ ਸਾਫ਼ ਯਗਾਨਾ।

ਰੱਬ ਬਾਝ ਫ਼ਰੀਦ ਨੂੰ ਆਸ ਨਹੀਂ।ਏਹਾ aੁੱਮਰ ਸਭੋ ਹਿਕ ਪਾਸ ਨਹੀਂ।

ਕਹੀਂ ਨਾਲ ਨ ਚਾੜੇ ਤੋੜ ਜ਼ਮਾਨਾ।

180

ਪਿਆ ਇਸ਼ਕ ਅਸਾਡੀ ਆਨ ਸੰਗਤ

ਪਿਆ ਇਸ਼ਕ ਅਸਾਡੀ ਆਨ ਸੰਗਤ।ਗਈ ਸ਼ਦਮਦ ਜ਼ੇਰ ਜਬਰ ਦੀ ਭੱਤ।

ਸਭਿ ਵਿਸਰੇ ਇਲਮ ਅਲੂਮ ਅਸਾਂ।ਕੁਲ ਭੁਲ ਗਏ ਰਸਮ ਰਸੂਮ ਅਸਾਂ।

ਹੈ ਬਾਕੀ ਦਰਦ ਦੀ ਧੂਮ ਅਸਾਂ।ਪਏ ਬਿਰਹੋਂ ਦੀ ਯਾਦ ਰਹਿਉਸੇ ਗਤ।

ਇਨ੍ਹਾਂ ਜੂਠਿਆਂ ਗੈਰਾਂ ਵੈਰੀਆਂ ਤੋਂ।ਇਨ੍ਹਾਂ ਕੂੜਿਆਂ ਖੇੜਿਆਂ ਭੈੜੀਆਂ ਤੋਂ।

ਇਨ੍ਹਾਂ ਕੋਝਿਆਂ ਗੇੜਿਆਂ ਪੇੜਿਆਂ ਤੋਂ।ਹਰ ਵੇਲ੍ਹੇ ਯਾਰ ਬਿਨਮ ਡਤਪਤ।

ਕਰ ਸਬਰ ਤੇ ਸ਼ੁਕਰ ਸ਼ਕਾਇਤ ਤੇ।ਰਖ ਆਸ ਉਮੀਦ ਇਨਾਇਤ ਤੇ।

ਪਏ ਫਖ਼ਰ ਦੀ ਫ਼ਕਰ ਵਲਾਇਤ ਤੇ।ਡੇਂਹ ਰਾਤੀਂ ਦਿਲੜੀ ਡਿਓਮ ਮਤ।

ਮੁਠੀ ਗਿਲੜੀ ਸ਼ਹਿਰ ਵਿਖੋਹੀ ਦੀ।ਤੱਤੀ ਮੁਲਕ ਮਲਾਮਤ ਡੋਹੀ ਦੀ।

ਸੁੰਜੀ ਰੋਹੀ ਰਾਵੇ ਰੋਹੀਂ ਦੀ।ਡਿਤੀ ਖਲਅਤ ਯਾਰ ਬਰੋਚਲ ਜਤ।

ਨਿਤ ਖਾਵਾਂ ਡੁਖੜੀਂ ਤੂੰ ਮੁਕ ਲਤ।ਹਾਂ! ਆਖਣ ਨੇੜਾ ਲੈਸੀਂ ਵਤ।

ਕਡੀਂ ਵੋਏ ਤੋਏ ਤੇ ਕਡੀਂ ਕਰਨ ਹਟ ਹਟ।ਡੇ ਡਰ ਕੇ ਖੂਬ ਨਪੀੜਨ ਸਤ।

ਸਟ ਕਲ੍ਹੜੀ ਯਾਰ ਫਰੀਦ ਗਿਆ।ਇਹੋ ਹਾਲ ਨਮਾਣੀ ਨਾਲ ਥੀਆ।

ਫਰਿਆਦ ਕਰਾਂ ਕਰ ਯਾਦ ਪੀਆ।ਹੱਥ ਮਲ ਮਲ ਬੈਠੀ ਰੋਵਾਂ ਰੱਤ।

181

ਪੁਨਲ ਛਡ ਕੇ ਨੀਚ ਸਿਧਾਇਓਂ

ਪੁਨਲ ਛਡ ਕੇ ਨੀਚ ਸਿਧਾਇਓਂ।ਦਿਲੜੀ ਨਮਾਣੀ ਹੈ ਜ਼ਾਰ ਨਜ਼ਾਰ।

ਯਾਸ ਪਿਆਸ ਨਸੀਬ ਅਸਾਡੇ।ਨਾ ਕੋਈ ਟੋਭੇ ਨਾ ਕਈ ਤਾਡੇ।

ਨਾ ਰਾਹ ਡਿਸਦਮ ਕਰਹੂੰ ਕਤਾਰ।

ਦਰਦ ਘਨੇਰੇ ਡੁਖ ਹਜ਼ਾਰਾਂ।ਸੂਲ ਤਤੀ ਕੂੰ ਤਾਰ ਮਤਾਰਾਂ।

ਬਿਰਹੋਂ ਬਛੇਂਦਾ ਰੋਜ਼ ਆਜ਼ਾਰ।

ਸਟ ਕਰ ਸ਼ਾਹੀ ਥੀਸਾਂ ਬਾਂਦੀ।ਠੀਕ ਸੋਹੇਸਾਂ ਰੀਤ ਗ਼ਮਾਂ ਦੀ।

ਕੀਜੋ ਕਰਸਮ ਲੋਗ ਵਿਆਰ।

ਸੇਝ ਨ ਭਾਵਿਮ ਪਈ ਤੜਫ਼ਾਵਾਂ।ਤਾਰੇ ਗਿਨ ਗਿਨ ਰਾਤ ਨਿਭਾਵਾਂ।

ਨ ਕੋਈ ਸਾਥੀ ਨ ਗ਼ਮ ਖਵਾਰ।

ਮਾਂ ਪਿਓ ਵੈਰੀ ਮੂਲ ਨ ਭਾਂਦੇ।ਮੇਣੇ ਡੇਵਮ ਬਰਦੇ ਬਾਂਦੇ।

ਸੈਗੀਆਂ ਸੁਰਤੀਆਂ ਕਰਦੇ ਆਰ।

ਜੈਂ ਤਨ ਲਗੜੀ ਸੋਈ ਤਨ ਜਾਣੇ।ਗੈਰ ਫ਼ਰੀਦ ਨ ਰਮਜ਼ ਪਛਾਣੇ।

ਜਾਣਮ ਸੋਹਣਾਂ ਦਿਲਬਰ ਯਾਰ।

182

ਪੁਨਲ ਥੀਵੀਂ ਪਾਂਧੀ ਯਾਰਾ

ਪੁਨਲ ਥੀਵੀਂ ਪਾਂਧੀ ਯਾਰਾ।ਛੱਡ ਕੇ ਕਲ੍ਹੜੀ ਬਰ ਵਿਚ।

ਹਰ ਦਮ ਵਤਾਂ ਦਰਮਾਦੀ ਯਾਰਾ।ਸੈ ਸੈ ਰੋਗ ਅੰਦਰ ਵਿਚ।

ਪੀਤ ਨ ਪਾਲੀ ਸਰ ਦੇ ਵਾਲੀ।ਤੂਲ ਨਿਹਾਲੀ ਰੋਲੇਸ ਖਾਲੀ।

ਦਿਲ ਦਰਦੋਂ ਕੁਰਲਾਂਦੀ ਯਾਰਾ।ਮੂੰਹ ਪਲੜੁ ਘਰ ਘਰ ਵਿਚ।

ਰਖਦੀ ਆਸ ਉਮੀਦ ਹਜਾਰਾਂ।ਆਖਰ ਹਿਕ ਡੈਂਹ ਮੋੜ ਮਹਾਰਾਂ।

ਹੋਤ ਥੀਸਮ ਆ ਕਾਂਧੀ ਯਾਰਾ।ਨੇਸਮ ਤੋੜ ਕਬਰ ਵਿਚ।

ਸੂਲ ਦੇ ਸਿਹਰੇ ਸੋਜ਼ ਦੇ ਗਾਨੇ।ਮੁੰਝ ਦੇ ਹਾਰ ਡੁਖਾਂ ਦੇ ਗਹਿਣੇ।

ਦਰਦੀ ਬਾਂਹ ਸਰਹਾਂਦੀ ਯਾਰਾ।ਵਸਦੀ ਯਾਸ ਨਗਰ ਵਿਚ।

ਨੇਂਹ ਅਵੈੜਾ, ਦੁਸ਼ਮਨ ਵੈੜ੍ਹਾ।ਮਾ ਪਿਉ ਰਖਮ ਬਖੇੜਾ ਝੇੜਾ।

ਕਿਆ ਬਰਦੀ ਕਿਆ ਬਾਦੀ ਯਾਰਾ।ਕਰਦੀਆਂ ਟੋਕ ਟਬਰ ਵਿਚ।

ਮਾਰੂ ਥਲ ਦੇ ਡੁਖੜੇ ਘਾਟੇ।ਗੱਪ ਖਡ ਖੁੜਬਣ ਖੋਬ ਗਪਾਟੇ।

ਗਤ ਡੇਹਾਂ ਤੜਫਾਂਦੀ ਯਾਰਾ।ਰੁਲਦੀ ਰੋਹ ਡੁੰਗਰ ਵਿਚ।

ਬਿਰਹੋਂ ਬਲਾਈਂ ਸੰਝ ਸਬਾਹੀਂ।ਦਮ ਦਮ ਆਹੀਂ ਨਿਕਲਨ ਧਾਈਂ।

ਸੇਝ ਫਰੀਦ ਨ ਭਾਂਦੀ ਯਾਰ।ਲਗੜੀ ਚੋਟ ਅੰਦਰ ਵਿਚ।

183

ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ

ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ।

ਪੀਘਾਂ ਵਨੜੋ ਵੱਨੜ ਦੀਆਂ।ਮਛਲੈ ਪੀਲੇ ਗੂੜ੍ਹੇ ਸਾਵੇ।

ਬਦਲੇ ਦਰਦੋਂ ਰੋਵਨ।ਬਿਜਲੀ ਅੱਖ ਮਾਰੇ ਮੁਸਕਾਵੇ।

ਰੋਹੀ ਰੰਗ ਰੰਗੀਲੀ।ਚਕ ਖਿਪ ਹਾਰ ਹਮੇਲਾਂ ਪਾਵੇ।

ਬੂਟੇ ਬੂਟੇ ਘੁੰਡ ਸੁਹਾਗੋਂ।ਗੀਤ ਪਰਮ ਦੇ ਗਾਵੇ।

ਕੇਸਰ ਭਿੱਨੜੀ ਚੋਲੀ ਚੁੱਨੜੀ।ਵਲ ਵਲ ਮੀਂਹ ਪੁਸਾਵੇ।

ਪੂਰਬ ਮਾੜ ਦਖਨ ਦੇ ਬਾਦਲ।ਕੋਈ ਆਵੇ ਕੋਈ ਜਾਵੇ।

ਸਾਵਨ ਮੇਂਘ ਮਲ੍ਹਾਰਾਂ।ਸਹਿਜੋਂ ਥਲੜੀਂ ਮਾਲ ਨ ਮਾਵੇ।

ਪੀਸੂੰ ਪਾਣੀ ਧਾਰੋ ਧਾਰੀ।ਡੇਸੂੰ ਝੋਕ ਤਰਾਵੇ।

ਵੁੱਠਵੇ ਪਾਲੇ ਥਏ ਖ਼ੁਸਹਾਲੇ।ਮਾਲ ਮਵੈਸ਼ੀ ਗਾਵੇ।

ਸਭ ਕਈ ਪਾਕਰ ਚੂੜੇ ਬੀੜੇ।ਬਹ ਮਟੀਆ ਘਬਕਾਵੇ।

ਸੋਹਣੀ ਕੋਝੀ ਗਹਿਣੇ ਗੱਠੜੇ।ਪਾਵੇ ਪਾ ਠੁਮਕਾਵੇ।

ਸੇਂਧ ਮਾਂਘਾਂ ਤਿਲਕ ਤਲੋਲੇ।ਕੱਜਲ ਮੁਸਾਗ ਸੁਹਾਵੇ।

ਰਸ਼ਕ ਖੁਈਦ ਡਿੱਸੇ ਸਿਣ੍ਹ ਧਾਮਣ।ਥਏ ਚੌਗੁੱਠ ਪਲਾਵੇ।

ਨਨਦ ਨ ਮਾਵਨ ਖੀਰ ਗਈਦੇ।ਪੁਰ ਥਏ ਝਾਬ ਡੁਹਾਵੇ।

ਕੂੰਜਾਂ ਕਰਕਨ ਮੋਰ ਚੰਘਾਰੇ।ਕੋਇਲ ਕੂਕ ਸੁਨਾਵੇ।

ਆਵਨ ਰਲੜੇ ਯਾਦ ਸਜਨ ਦੇ।ਜੁਲਮੀਂ ਬਿਰਹੋਂ ਸਤਾਵੇ।

ਸੋਹਣੀ ਮੌਸਮ ਸੋਹਣੀਆਂ ਮੁੱਦਤਾਂ।ਸੋਹਣਾਂ ਆਨ ਮਲ੍ਹਾਵੇ।

ਬਾਕੀ ਉੱਮਰ ਫ਼ਰੀਦ ਦੀ ਸ਼ਾਲਾ।ਸਾਂਵਲ ਸਾਂਗ ਵਹਾਵੇ।

184

ਪੁਰਾਣੀ ਪੀੜ ਪਈ ਗਲ ਦੀ

ਪੁਰਾਣੀ ਪੀੜ ਪਈ ਗਲ ਦੀ।ਨਾ ਗਲਦੀ ਦਾਲ ਦਰਮਲ ਦੀ।

ਸਦਾ ਜਲਦੀ ਤੇ ਹੱਥ ਮਲਦੀ।ਅਜ਼ਲ ਦੀ ਤਾਂਗ ਪਲਪਲ ਦੀ।

ਵਤਾ ਰੋਲਦੀ ਪੱਟੀ ਥਲ ਦੀ।ਨ ਟਲਦੀ ਸਿਕ ਬਰੋਚਲ ਦੀ।

ਸੜੇਂਦੀ ਸੇਝ ਬਖਮਲ ਦੀ।ਤਲੇਂਦੀ ਤੂਲ ਨਰਮਲ ਦੀ।

ਸੁੰਜੀ ਨੂੰ ਸਾਂਗ ਸਾਵਲ ਦੀ।ਅਜ਼ਲ ਦੀ ਹੈ ਨ ਅੱਜਕਲ ਦੀ।

ਡੁੱਖਾਂ ਡੁਖੜੇ ਡਿੱਤੇ ਡਾਢੇ।ਹਡਾਂ ਦਾ ਮਾਸ ਗ਼ਮ ਖਾਧੇ।

ਹਮੇਸ਼ਾ ਦਰਦ ਹਿਨ ਵਾਧੇ।ਪੁੱਨਲ ਵਲਦੀਂ ਕਰੀਂ ਜਲਦੀ।

ਅਵੈੜਾ ਇਸ਼ਕ ਪਿਆ ਝੋਲੀ।ਲਵੀਰਾਂ ਹੈ ਚੁੱਨੀ ਚੋਲੀ।

ਨ ਜਮਦੀਂ ਵਕਤ ਮਾ ਘੋਲੀ।ਡਿੱਤੀ ਗੋਲੀ ਹਲਾਹਲ ਦੀ।

ਸਜਨ ਰੁਠੜਾ ਤੇ ਮੁਖ ਮੁੱਠੜਾ।ਖੁਸ਼ੀ ਦਾ ਸਾਂਗ ਸਭ ਤਰੁੱਟੜਾ।

ਨਾ ਡੁੱਖ ਖੁਟੜਾ ਨ ਜੀ ਛੁੱਟੜਾ।ਅਪੁਠੜੀ ਮੂੰਝ ਵਲ ਵਲਦੀ।

ਸੜੇਂਦਾ ਸੋਜ਼ ਛਾਤੀ ਹੈ।ਮਰੇਂਦਾ ਰੋਗ ਕਾਤੀ ਹੈ।

ਨਾ ਪੈਂਦਾਂ ਯਾਰ ਝਾਤੀ ਹੈ।ਕਰਾਂ ਕਿਆ ਕੁੱਝ ਨਹੀਂ ਚਲਦੀ।

ਡੁੱਖੀ ਦਾ ਦਰਦ ਦੇਰੀ ਹੈ।ਮੁੱਠੀ ਦੀ ਮਾਂ ਅਵੈੜੀ ਹੈ।

ਤੱਤੀ ਦਾ ਵੀਰ ਵੈਰੀ ਹੈ।ਸਿਰੋਂ ਸਖ਼ਤੀ ਨਹੀਂ ਢਲਦੀ।

ਫ਼ਰੀਦ ਆਇਆ ਨ ਮਾਹੀ ਹੈ।ਡਿੱਤੀ ਸੂਲਾਂ ਨ ਸਾਹੀ ਹੈ।

ਜਿਗਰ ਵਿੱਚ ਜਰਹ ਜਾਹੀ ਹੈ।ਲੱਗੀ ਜੜ੍ਹ ਨੋਕ ਰਾਵਲ ਦੀ।

185

ਪੁਰ ਵਹਸ਼ਤ ਸੁੰਜੜੀ ਰੋਹੀ

ਪੁਰ ਵਹਸ਼ਤ ਸੁੰਜੜੀ ਰੋਹੀ।ਏ ਦਿਲ ਦੀਵਾਨੀ ਮੋਹੀ।

ਵਾਹ ਯਾਰ ਪੁੱਨਲ ਮਨ ਭਾਂਦਾ।ਵਾ ਦਾਰੂੰ ਦਰਦ ਦਿਲਾਂ ਦਾ।

ਹਾਂ ਬਰਦਾ ਤੈਡੜੇ ਨਾਂ ਦਾ।ਚੁੱਮ ਚਾਤਮ ਤੈਡੜੀ ਡੋਹੀ।

ਵੰਜ ਆਖੀਂ ਕਾਸਦ ਭੱਲੜਾ।ਹੈ ਸਾਵਣ ਸਖ਼ਤ ਅਵੱਲੜਾ।

ਮਿਲ ਯਾਰ ਥਲਾਂ ਵਿੱਚ ਕੱਲ੍ਹੜਾ।ਹਈ ਕਸਮ ਖ਼ੁਦਾ ਦੀ ਦਰੋਹੀ।

ਥੀ ਰਾਹੀ ਬਰ ਡੂੰ ਜੁਲਸਾਂ।ਵਲ ਰਾਹੋਂ ਮੂਲ ਨ ਵਲਸਾਂ।

ਵੰਜ ਸਾਥ ਪਰੀਂ ਦੇ ਰਲਸਾਂ।ਵਿੱਚ ਰੋਹੀ ਕਰਸੂੰ ਬੋਹੀ।

ਬੱਠ ਤੂੰ ਬਨ ਚੇਂਤਰ ਬਹਾਰਾਂ।ਸਿਰ ਸੂਲ ਆਵਿਨ ਕਰ ਵਾਰਾਂ।

ਦਿਲ ਡੁੱਖੜੇ ਦਰਦ ਹਜ਼ਾਰਾ।ਅੰਦੋਹ ਕਰਨ ਅੰਬੋਹੀ।

ਕਿਆ ਜ਼ੇਵਰ ਹਾਰ ਚੰਬੇਲੀ।ਕਿਆ ਫਲੋਂ ਸੇਝ ਸਹੇਲੀ।

ਥੀਆ ਇਸ਼ਕ ਫ਼ਰੀਦ ਆ ਬੇਲੀ।ਸਭ ਭੁੱਲ ਗਏ ਏਹੀ ਓਹੀ।

186

ਕਸਮ ਖ਼ੁਦਾ ਦੀ ਕਸਮ ਨਬੀ ਦੀ

ਕਸਮ ਖ਼ੁਦਾ ਦੀ ਕਸਮ ਨਬੀ ਦੀ।ਇਸ਼ਕ ਹੈ ਚੀਜ਼ ਲਜ਼ੀਜ਼ ਅਜੀਬ।

ਨਫਸੀ ਖ਼ਲਤ ਹੈ ਤੂਣੇ ਗ਼ਾਲਿਬ।ਪਰ ਮਾਯੂਸ ਨ ਥੀਵੀਂ ਤਾਲਬ।

ਪੀਰ-ਏ-ਮਗ਼ਾਂ ਹੈ ਖਾਸ ਤਬੀਬ।

ਲੱਖ ਲੱਖ ਸੂਲ ਹਾਜਾਰਾਂ ਡੁਖੜੇ।ਸੌ ਸੌ ਸ਼ੁਕਰ ਜ਼ੋ ਆਇਮ ਪੁਖੜੇ।

ਬੇਸ਼ਕ ਜਰਬ ਹਬੀਬ ਜ਼ਬੀਬ।

ਉਮਰ ਨਿਭਾਇਮ ਸੜਦੀਂ ਦੁਖਦੀਂ।ਤਪਦੀਂ ਖਪਦੀਂ ਡੁਖਦੀਂ, ਜੁਖਦੀਂ।

ਪਲੜੇ ਪੈਇਮ ਨਸੀਬ ਯਸੀਬ।

ਥੀ ਅਣ ਸੂਹਾਂ ਮੂੰਹ ਨ ਲਾਵੇ।ਜੇ ਲੁਕ ਡੇਖਾਂ ਘੁੰਗਟ ਪਾਵੇ।

ਤੂਣੇ ਵਸ ਦਮ ਸਖ਼ਤ ਕਰੀਬ।

ਹਰਦਮ ਉਸਦੀ ਪਿਆਸ ਅਸੀਸੇ।ਮੈਂ ਲੋਹਾ ਓ ਮਿਕਨਾ ਤੀਸੇ।

ਇਨਅਲਕਲਬ ਇਬੰਯੂ ਨੇਯੀਬ।

ਸੱਰ ਮਕਤੂਮ ਮੁਇੱਮਾ ਜੱਈਅਦ।ਦੁਨੀਆਂ ਤੂੰ ਖੁਦ ਚੁਣਿਆ ਸੱਯਦ।

ਜੌਕ ਨਮਾਜ਼ ਨਸਾ ਤੇ ਤਯੀਬ।

ਮੈਂ ਮਸਕੀਨ ਫ਼ਰੀਦ ਨਮਾਣਾ।ਧੂਤਾ ਪਾੜਾ ਯਾਰ ਅਯਾਣਾ।

ਸੌ ਸੌ ਵੇੜ੍ਹੇ ਵਸ ਰਕੀਬ।

187

ਰਾਂਝਣ ਅੰਗ ਲਗਾਇਆ ਹੈ

ਰਾਂਝਣ ਅੰਗ ਲਗਾਇਆ ਹੈ।ਸਬ ਗੈਰ ਦਾ ਵਹਿਮ ਭੁਲਾਇਆ ਹੈ।

ਰਾਂਝਣ ਮੇਰਾ ਨੂਰ ਇਲਾਹੀ।ਮਜ਼ਹਰ ਜ਼ਾਤ ਸਿਫ਼ਾਤ ਕਮਾਹੀ।

ਸਰ ਲੌ ਲਾਕ ਕਲੰਗੀ ਪਾਈ।'ਤਾਹਾ' ਚੱਤਰ ਝੁਲਾਇਆ ਹੈ।

ਰਾਂਝਣ ਮੈਡੇ ਵੇਹੜੇ ਆਇਆ।ਖੇੜੀਂ ਭੈੜੀਂ ਸ਼ੋਰ ਮਚਾਇਆ।

ਆਇਆ ਵਲਦਾ ਨਹੀਂ ਵਲਾਇਆ।ਬੇ ਸ਼ਕ ਬਖ਼ਤ ਭੜਾਇਆ ਹੈ।

ਮਾਹੀ ਮੈਂ ਵਲ ਪਾਈ ਝਾਤੀ।ਪਾਕਰ ਝਾਤੀ ਲਾਇਸ ਛਾਤੀ।

ਹਰ ਵੇਲ੍ਹੇ ਹਰ ਜਾ ਹੈ ਸਾਥੀ।ਲੂੰ ਲੂੰ ਵਿੱਚ ਸਮਾਇਆ ਹੈ।

ਹੁਸਨ ਰਾਂਝਣ ਦੀਆਂ ਧੁੱਮਾਂ ਪਈਆਂ।ਖੇਡਣ ਆਈਆਂ ਸੰਗੀਆਂ ਸਈਆਂ।

ਹੀਰ ਦਾ ਬੋਛਣ ਧਈਆਂ ਧਈਆਂ।ਡੇਖੋ ਕਿਆ ਰੰਗ ਲਾਇਆ ਹੈ।

ਫ਼ਖਰ ਪੀਆ ਤੋਂ ਬਲ ਬਲ ਜਾਵਾਂ।ਜੈਂਦੇ ਨਾਲ ਮੈਂ ਲਧੀਆਂ ਲਾਵਾਂ।

ਇਸ ਦੀ ਹੋ ਕਰ ਕਿਉਂ ਗ਼ਮ ਖਾਵਾਂ।ਸਬ ਕੁਝ ਯਾਰ ਸੁਝਾਇਆ ਹੈ।

ਯਾਰ ਫ਼ਰੀਦ ਨਹੀਂ ਮਸਤੂਰੇ।ਹਰ ਜਾ ਉਸ ਦਾ ਐਨ ਜ਼ਹੂਰੇ।

ਜ਼ੁਲਮਤ ਭੀ ਸਭ ਨੂਰ ਹਜੂਰੇ।ਇਸਮ ਫ਼ਕਤ ਬਿਆ ਆਇਆ ਹੈ।

188

ਰਾਂਝਣ ਮਾਹੀ ਤਖ਼ਤ ਹਜ਼ਾਰੋਂ

ਰਾਂਝਣ ਮਾਹੀ ਤਖ਼ਤ ਹਜ਼ਾਰੋਂ।ਮੈਂ ਕਾਰਨ ਇੱਥ ਆਏ।

ਸੂਹੀ ਸੇਝ ਤੇ ਸਾਂਵਲ ਸਹਿਜੋਂ।ਸਿੱਕਦੀ ਕੂੰ ਗਲ ਲਾਏ।

ਡੁੱਖੜੇ ਖਾ ਖਾ ਯਾਰ ਲੱਧੋ ਸੇ।ਡੁੱਖੜੇ ਥੀਵਮ ਸਜਾਏ।

ਈਂ ਜੇਂਹੇਂ ਹਿੱਕ ਹਿੱਕ ਡੁਖ ਤੋਂ।ਸੈ ਸੈ ਸੁਖੜੇ ਘੋਲ ਘੁਮਾਏ।

ਬਖਤੀਂ ਭਾਗ ਸੁਹਾਗੀਂ ਸੁਘੜੀਂ।ਮੈਂ ਵਲ ਮੂੰਹ ਵਲਾਏ।

ਰਾਤੋਂ ਰਾਤ ਨਸੋਕੜ ਡੁਖੜੇ।ਕਾਲੇ ਰੋਹ ਸਿਧਾਏ।

ਸੇਧਾਂ ਮਾਘਾਂ ਸਰ ਚੜ੍ਹ ਬੋਲਣ।ਵਾਲੀਂ ਸੌ ਵਲ ਪਾਏ।

ਗਾਨੇ ਨਾਜ਼ ਨਵਾਜ਼ ਦੇ ਗਾਹਣੇ।ਪਾਏ ਪਾ ਠੁੱਮਕਾਏ।

ਹਿਜਰ ਫ਼ਰਾਕ ਨਸਾਹਾ ਥੀ ਹਿੱਕ।ਚਾਏ ਸਹੰਸ ਲੁੜ੍ਹਾਏ।

ਪਾ ਕੱਜਲਾ ਲਾ ਸੁਰਖੀ ਦਿੱਲੜੀ।ਡੇਖੇ ਤੇ ਮੁਸਕਾਏ।

ਮੁਦਤਾਂ ਪਿੱਛੇ ਸ਼ਾਮ ਸਲੋਣੇ।ਝੋਕ ਨੂੰ ਆਨ ਵਸਾਏ।

ਸੌ ਸੌ ਹਮਦ ਤੇ ਲੱਖ ਸ਼ੁਕਰਾਨੇ।ਮੂਲਾ ਮਾੜ ਵਸਾਏ।

ਸਾਂਵਲ ਸੁਹਣਾ ਸਾਵਣ ਬਦਰਾ।ਸਾਡੇ ਆਨ ਮਲ੍ਹਾਏ।

ਡੇਵਣ ਵਧਾਈਆਂ ਸੰਗੀਆਂ ਸਈਆਂ।ਰਲ ਵੱਸਦੇ ਹਮਸਾਏ।

ਗੁੱਝੜੇ ਰਾਜ਼ ਫ਼ਕਰ ਦੇ ਸਾਰੇ।ਫ਼ਖ਼ਰੁਦੀਨ ਸੁਝਾਏ।

ਹਾਲ ਮੁਕਾਮ ਦੀ ਰਤਕ ਫਤਕ।ਸਬ ਸ਼ਰਹੀਂ ਕਰ ਫਰਮਾਏ।

ਯਾਰੀਆਂ ਬਾਸ਼ੀਆਂ ਰਲੜੇ ਵਾਰੀਆਂ।ਵੱਸ ਵਸੇਬ ਵਹਾਏ।

ਪੂਇਮ ਫ਼ਰੀਦ ਬਿਰਹੋਂ ਦੇ ਪੰਧੜੇ।ਪੈ ਧੰਦੜੇ ਮੁਕਲਾਏ।

189

ਰੱਤ ਰੋਦੀਂ ਉਮਰ ਨਭੇਸਾਂ

ਰੱਤ ਰੋਦੀਂ ਉਮਰ ਨਭੇਸਾਂ।ਇਹੋ ਦਾਗ਼ ਕਬਰ ਵਿੱਚ ਨੇਸਾਂ।

ਲਗਾ ਤੀਰ ਜਗਰ ਵਿੱਚ ਕਾਰੀ।ਥੀਆ ਖ਼ੂਨ ਅੱਖ਼ੀਂ ਤੋਂ ਜਾਰੀ।

ਮੈਂ ਮੁੱਠੜੀ ਡੁੱਖੜੀ ਮਾਰੀ।ਹੈ ਇਕੇਂਦੇ ਸਾਂਗ ਜਲੇਸਾਂ।

ਇੱਥ ਰਹਿਣ ਨ ਡੇਂਦੀਆਂ ਪੀੜਾਂ।ਥੱਏ ਨੀਰ ਹੰਝੂ ਨੱਕ ਸੀੜਾਂ।

ਡੇਂਹ ਰਾਤ ਡੁੱਖਾਂ ਦੀਆਂ ਭੀੜਾਂ।ਹੁਣ ਮੌਤ ਦਾ ਮੁਲਕ ਵੱਸੇਸਾਂ।

ਸੜ ਸਵਣੀ ਦੀ ਗਈ ਮਹਿੰਦੀ।ਥੱਈ ਕੰਡੜੇ ਸੇਝ ਫਲੇਂਦੀ।

ਤੱਤੀ ਕਿਸਮਤ ਰੌਧੇ ਡੇਂਦੀ।ਮੈਂ ਮੁੱਠੜੀ ਕੈਡੇ ਵੇਸਾਂ।

ਖਿਲ ਖੇਡਦੇ ਵਕਤ ਵਿਹਾਣੇ।ਬੱਠ ਪਹਿਲੋਂ ਤੂਲ ਵਿਹਾਣੇ।

ਭਨ ਹਾਰ ਹਮੇਲਾਂ ਗਾਹਣੇ।ਭੱਨ ਚੂੜਾ ਅੱਗ ਅੜੇਸਾਂ।

ਹੱਡ ਜਾਲੇ ਤੱਤੜੀ ਆਹੀਂ।ਤਨ ਗਾਲੇ ਠੰਡੜੀਂ ਸਾਹੀ।

ਮੈਂ ਵੈਸਾਂ ਯਾਰ ਦੇ ਰਾਹੀਂ।ਵੰਜ ਕੱਚ ਫ਼ਰੀਦ ਮਣੇਸਾਂ।

190

ਰਤ ਰੋ ਸਿਰ ਪਾਰ ਰੁੰਗੋਂਦੀਆਂ

ਰਤ ਰੋ ਸਿਰ ਪਾਰ ਰੁੰਗੋਂਦੀਆਂ।ਬੁਰੇ ਬਿਰਹੌਂ ਦੇ ਸਗਨ ਸੁਹੌਂਦੀਆਂ।

ਸਭ ਸੰਗੀਆਂ ਸੁਰਤੀਆਂ ਭਾਗ ਲੱਧਾ।ਸਰ ਗੋਡੜੇ ਕੰਥ ਸੁਹਾਗ ਲੱਧਾ।

ਮੈਂ ਮੁੱਠੜੀ ਮੁਫ਼ਤ ਡੁਹਾਗ ਲੱਧਾ।ਡੁੱਖੇ ਡੁੱਖਵੇ ਬਾਰ ਉਠੌਂਦੀਆਂ।

ਕਹੀਂ ਸੁਰਖੀ ਕਜਲਾ ਧਾਰ ਠਹੇ।ਕਹੀਂ ਚੂੜਾ ਹਾਰ ਸ਼ਿੰਗਾਰ ਠਹੇ।

ਕਹੀਂ ਨੂਰੀ ਠੁਮਕਾਰ ਠਹੇ।ਮੈਂ ਕਿਜੜੇ ਸਾਗ ਰਸੌਂਦੀਆਂ।

ਕਹੀਂ ਜੋਬਨ ਜੋਸ਼ ਬਹਾਰ ਸੋਹੇ।ਕਹੀਂ ਟੋਲ ਖੁਸ਼ੀ ਦੇ ਤਾਰ ਸੋਹੇ।

ਕਹੀਂ ਬਾਂਹ ਸਰਾਂਦੀ ਯਾਰ ਸੋਹੇ।ਹਿਕ ਮੈਂ ਰੋਂਦੀ ਗ਼ਮ ਖਾ ਔਦੀਆਂ।

ਹਿਕੋ ਜੇਡੀਆਂ ਬੈਂਸਰ ਬੋਲ ਛਕੇ।ਸਹਿਜੋਂ ਸੇਝ ਨਿਹਾਲੀ ਤੋਲ ਛਕੇ।

ਮੈਂ ਮੋਈ ਨੂੰ ਕੋਝਾ ਸੂਲ ਛਕੇ।ਮੂੰਹ ਪਲੜੂ ਘਰ ਘਰ ਪੌਦੀਆਂ।

ਸੋਹਣਾ ਯਾਰ ਫ਼ਰੀਦ ਨਾ ਭਾਔਦੀਆਂ।ਸੂਹੀ ਸੇਝ ਸੁੰਜੀ ਅੱਗ ਲਾਔਦੀਆਂ।

ਤੜਫਾਂਦੀ ਰਾਤ ਨਿਭਾਔਦੀਆਂ।ਰੋ ਬੋਛਣ ਪਾਦ ਪੌਸਾਔਦੀਆਂ।

191

ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ)

ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ)।ਤੁਰਤ ਵਲਾ ਹੋਤ ਮੁਹਾਰਾਂ।

ਖਿਮਣੀਆਂ ਖਿਮਨ ਰੰਗੀਲੜੀਆਂ।ਰਿੱਮ ਝਿੱਮ ਬਾਰਸ਼ ਬਾਰਾਂ।

ਸਾਰੇ ਸਗਨ ਸੁਹਾਗੜੇ।ਯਾਰ ਮਿਲਮ ਆ ਯਾਰਾਂ।

ਬਦਲੇ ਗੂੜੇ ਸਾਂਵਰੇ।ਵਿੱਚ ਬਰਸਾਤ ਦੀਆਂ ਧਾਰਾਂ।

ਕਰ ਧਦਕਾਰੇ ਗਾਜੜਾ ਗਾਜੜਾਂ।ਗਾਵਨ ਬਿਰਹੋਂ ਦੀਆਂ ਵਾਰਾਂ।

ਮਾਰੂ ਵਾਲੀਆਂ ਖ਼ਾਰੜੇ।ਸੁੰਜੜੇ ਥਲੜੇ ਬਾਰਾਂ।

ਕਾਰਨ ਮੁੱਠੜੀ ਮਾਰਵੀ।ਗੁਲ ਗੁਲਜ਼ਾਰ ਬਹਾਰਾਂ।

ਕਾਰਨ ਮਿੱਠੜੇ ਯਾਰ ਦੇ।ਗੁਲ ਗੁਲਜ਼ਾਰ ਬਹਾਰਾਂ।

ਸਖ਼ਤੀਆਂ ਸੂਲ ਸੜਾਪੜੇ।ਸਹਿੰਦੜੀ ਸਾਰੀਆਂ ਮਾਰਾਂ।

ਸ਼ਾਂਲਾ ਭਟੜੀ ਰੇਹੜੀ।ਤੋਂ ਸੰਗ ਡਾਗਾਂ ਚਾਰਾਂ।

ਸਜਨ ਸੁੰਜੀ ਦਾ ਕੋਈ ਨਹੀਂ।ਦੁਸ਼ਮਣ ਸਹੰਸ ਹਜ਼ਾਰਾਂ।

ਡੋੜੈ ਡੋਹ ਡੋਰਾਪੜੇ।ਗਿਲੜੇ ਕਰਨ ਪਚਾਰਾਂ।

ਉੱਠੀ ਉੱਠੀ ਨਿੰਦਰੋਂ ਰੋਂਦੜੀ।ਸੈ ਸੈ ਸੁਫਨੇ ਗਾਰ੍ਹਾਂ।

ਸੁਣ ਸੁਣ ਹੱਸ ਹੱਸ ਸੇਂਗੀਆਂ।ਉਲਟਾ ਕਰਨ ਤਵਾਰਾਂ।

ਟਿੱਬੜੇ ਡਹਰ ਸਲਾਬੜੇ।ਟੋਭੇ ਤਾਰਮਤਾਰਾਂ।

ਛੇੜਨ ਛੇੜੂ ਛਾਗੜਾਂ।ਨਾਜ਼ੂ ਕਰਨ ਤਵਾਰਾ।

ਮਕਲਵਾਦਾ ਸਵਾਦ ਡੋ।ਰੋ ਰੋ ਵਾਟ ਨਿਹਾਰਾਂ।

ਡਿੱਸਦਾ ਯਾਰ ਪਰੌਭਰਾ।ਬੈਠੀ ਕਾਂਗ ਉਡਾਰਾਂ।

ਕੱਕੜੇ ਮੱਕੜੇ ਢਾਂਡਲੇ।ਕਿਣ ਮਿਨ ਮੀਂਹ ਫੌਗਾਰਾਂ।

ਤਰਫਾਂ ਮਰਖਾਂ ਫੋਗੜੇ।ਲਾਣੀ ਲਾਈਆਂ ਖ਼ਾਰਾਂ।

ਪੂਰਬ ਹੀਲਾਂ ਭਾਂਵੜੀਆਂ।ਠੱਡੜੀਆਂ ਮੇਂਘ ਮਲ੍ਹਾਰਾਂ।

ਕੋਇਲ ਅਗ਼ਨ ਪਪੀਹੜੇ।ਦਰਦੋਂ ਕੱਢਣ ਪੁਕਾਰਾਂ।

ਸੋਹਣਾ ਅਰਬੀ ਸਾਂਵਰਾ।ਆ ਲਹੋ ਸਾਡੀਆਂ ਸਾਰਾਂ।

ਤੈਡੇ ਬਾਝ ਫ਼ਰੀਦ ਨੂੰ।ਡੁੱਖੜੇ ਤਾਰ ਵ ਤਾਰਾਂ।

192

ਰੋਹੀ ਵੁਠੜੀ ਟੋਭਾ ਤਾਰ ਵੇ

ਰੋਹੀ ਵੁਠੜੀ ਟੋਭਾ ਤਾਰ ਵੇ।ਆ ਮਿਲ ਤੋਂ ਸੀਂਗਾ ਯਾਰ ਵੇ।

ਥਏ ਥਲੇੜ ਬਾਗ਼ ਬਹਾਰ ਵੇ।ਚੌ ਧਾਰ ਗੁਲ ਗੁਲਜ਼ਾਰ ਵੇ।

ਕਥੇ ਚਣਕੀ ਦੇ ਛਣਕਾਰ ਵੇ।ਕਥੇ ਮੱਟੀਆਂ ਦੇ ਘੁਬਕਾਰ ਵੇ।

ਡੇਂਹ ਰਾਤ ਮੇਂਘ ਮਲ੍ਹਾਰ ਵੇ।ਵਿੱਚ ਪੱਖੀਆਂ ਦੇ ਚੁਹੰਕਾਰ ਵੇ।

ਕਥੇ ਗਾਜ ਦੇ ਧੁਦਕਾਰ ਵੇ।ਕਥੇ ਖ਼ਮਣੀ ਦੇ ਲਸ਼ਕਾਰ ਵੇ।

ਪਏ ਠਹਿੰਦੇ ਹਾਰ ਸ਼ਿੰਗਾਰ ਵੇ।ਸੁਰਖੀ ਤੇ ਕੱਜਲਾ ਧਾਰ ਵੇ।

ਆਏ ਸੁਖ ਸੁਹਾਗ ਦੇ ਵਾਰ ਵੇ।ਗਏ ਡੁੱਖ ਵੀ ਆਰ ਵੇ ਪਾਰ ਵੇ।

ਸੰਗੀਆਂ ਵੱਸਨ ਘਰ ਬਾਰ ਵੇ।ਲਾ ਗਲ ਸੋਮ ਹਨ ਦਿਲਦਾਰ ਵੇ।

ਹਿੱਕ ਮੈਂ ਰੁਲੀ ਅਵਾਸਾਰ ਵੇ।ਡੁੱਖ ਸੂਲ ਨਾਲ ਵਪਾਰ ਵੇ।

ਤੌਂ ਬਿਨ ਫ਼ਰੀਦ ਖਵਾਰ ਵੇ।ਰੱਤ ਹੰਜੜੂ ਰੋਵਣ ਕਾਰ ਵੇ।

ਵਲ ਜਲਦ ਮੋੜ ਮੁਹਾਰ ਵੇ।ਨਾ ਤਾਂ ਮਰਵੇਸਾਂ ਵਾਰ ਵਾਰ ਵੇ।

193

ਰੋਂਦੇ (ਰੋਦੀਂ) ਉੱਮਰ ਨਿਭਾਈ

ਰੋਂਦੇ (ਰੋਦੀਂ) ਉੱਮਰ ਨਿਭਾਈ।ਯਾਰ ਦੀ ਖ਼ਬਰ ਨ ਕਾਈ।

ਭਾਗ ਸੁਹਾਗ ਸੰਗਾਰ ਵੰਜਾਇਮ।ਦਿਲੋਂ ਵਿਸਾਰਿਆ ਮਾਹੀ।

ਦੂਰ ਗਿਆ ਵਲ ਆਇਆ ਨਾਹੀਂ।ਮਰਸਾਂ ਖਾ ਕਰ ਫਾਈ।

ਇਸ਼ਕ ਨਹੀਂ ਹੈ ਨਾਜ਼ ਗ਼ਜ਼ਬ ਦੀ।ਚੜੰਗ ਚੁਵਾਂਤੀ ਲਾਈ।

ਜੋਬਨ ਸਾਰਾ ਰੂਪ ਗੰਵਾਇਮ।ਦਰਦੀਂ ਮਾਰ ਮੁਸਾਈ।

ਫ਼ਖਰੁਦੀਨ ਮਿੱਠਲ ਦੇ ਇਸ਼ਕੋ।ਦਮ ਦਮ ਪੀੜ ਸਵਾਈ।

ਯਾਰ ਫ਼ਰੀਦ ਨ ਪਾਇਮ ਫੇਰਾ।ਗਲ ਗਿਉਮ ਮੁਫ਼ਤ ਅਜਾਈ।

194

ਰੋਂਦੀ ਸੰਜ ਸਬਾਹੀਂ

ਰੋਂਦੀ ਸੰਜ ਸਬਾਹੀਂ।

ਪੁੱਨਲ ਆਵਮ ਆ ਗਲ ਲਾਵਮ।ਪੋਮ ਕਬੂਲ ਦੁਆਈਂ।

ਯਾਰ ਬਰੋਚਲ ਫੇਰ ਨ ਆਇਆ।ਉਚੜੀਆਂ ਝੋਕਾਂ ਜਾਹੀਂ।

ਮਾਰੂ ਥਲ ਦੇ ਡੁੱਖੜੇ ਪੈਂਡੇ।ਸਹੰਸ ਹਜ਼ਾਰ ਬਲਾਈਂ।

ਬਾਝ ਮਿੱਠਲ ਦੇ ਬਾਝਨ ਕਾਈ।ਸੂਝਿਮ ਨ ਹਰਗਿਜ਼ ਵਾਹੀ।

ਰੋਜ਼ ਅਜ਼ਲ ਦੀ ਈਂ ਜਗ ਊਂ ਜਗ।ਮੈਂ ਬਾਂਦੀ ਤੂੰ ਸਾਈਂ।

ਸਾਝਾ ਬੇਵਰ ਜ਼ੇਵਰ ਤਰੇਵਰ।ਬੈਠਾਂ ਬੇਸਰ ਬਾਹੀਂ।

ਕੇਚੀ ਪੇਚੀ ਦੇ ਹੱਥ ਵੇਚੀ।ਜਿੰਦੜੀ ਸੱਤੜੇ ਪਾਈਂ।

ਉਮਰ ਵਿਹਾਣੀ ਕਾਂਗ ਉਡੇਂਦੀ।ਥਕੜੀ ਤੱਕ ਤੱਕ ਰਾਹੀਂ।

ਕਰ ਕਰ ਯਾਦ ਸਜਨ ਦੇ ਰਲੜੇ।ਨਿਕਲਨ ਲੱਖ ਲੱਖ ਆਹੀਂ।

ਢੋਲਣ ਕਾਰਨ ਜਾਵਣ ਲਾਦੀਆਂ।ਲਗੜੀਆਂ ਦਿਲ ਨੂੰ ਚਾਹੀਂ।

ਅੰਗਨ ਫ਼ਰੀਦ ਦੇ ਆ ਅਲਬੇਲਾ।ਕਰ ਕਰ ਨਾਜ ਅਦਾਈਂ।

195

ਰੋਦੀਂ ਉੱਮਰ ਗੁਜ਼ਾਰ ਡਿਤੋ ਸੇ

ਰੋਦੀਂ ਉੱਮਰ ਗੁਜ਼ਾਰ ਡਿਤੋ ਸੇ।ਯਾਰ ਪੁੱਨਲ ਦੀ ਕਲ ਨ ਪਿaੁ ਸੇ।

ਲਾਈ ਦਿੱਲੜੀ ਚੋਟ ਅੰਦਰ ਦੀ।ਵਿਸਰੀ ਸੇਝ ਰੰਗੀਲੀ ਘਰ ਦੀ।

ਰੁਲਦੀ ਰੇਤ ਤੱਤੀ ਥਲ ਬਰ ਦੀ।ਓੜਕ ਮੌਤ ਨਸੀਬ ਥਿਉਸੇ।

ਪੇਚ ਪਿਆ ਵਲ ਕੇਚ ਸ਼ਹਿਰ ਦਾ।ਮੁਸ਼ਕਲ ਪੈਂਡਾ ਰੋਹ ਡੂੰਗਰ ਦਾ।

ਮਾਇਆ ਪਹਿਰਾ ਸਖ਼ਤ ਪਹਿਰ ਦਾ।ਰੁਲਦੇ ਫਿਰਦੇ ਮਰ ਭੁਰ ਗਿਉਸੇ।

ਰਲ ਮਿਲ ਡੁੱਖੜੇ ਆਏ ਪੱਖੜੇ।ਉਜੜੀਆਂ, ਖੁਸੀਆਂ ਨਿਭ ਗਏ ਸੁਖੜੇ।

ਗਾਨੇ ਗਹਿਣੇ ਸਿਹਰੇ ਸਕੜੇ।ਸੁੰਜੜੇ ਗ਼ਮ ਦੇ ਸਾਂਗ ਰਲਿਓਸੇ।

ਔਖੀਆਂ ਘਾਟੀਆਂ ਡੂੰਗਰ ਕਾਲੇ।ਤੱਤੜੇ ਬੱਟੜੀ ਪੈਰ ਪਜਾਲੇ।

ਡੁਖ ਖਾ ਖਾ ਸੁੰਜਵਾਹ ਵਚਾਲੇ।ਥੀ ਬੇਵਾਹ ਡੁਹਾਗ ਛਕਿਉਸੇ।

ਰਖਸਾਂ ਦਮ ਦਮ ਨਾਲ ਸੰਭਾਲੇ।ਸਹਿਜਾਂ ਰੋਗ ਕਰੂਪ ਕਸ਼ਾਲੇ।

ਭਾਲੇ ਯਾਰ ਫ਼ਰੀਦ ਨ ਭਾਲੇ।ਜੈ ਜ਼ੋਰੇ ਜਿੰਦ ਜਾਨ ਲੁਟਿਉਸੇ।

196

ਸਬ ਸਰ ਇਸਰਾਰ ਕਦਮ ਦਾ ਹੈ

ਸਬ ਸਰ ਇਸਰਾਰ ਕਦਮ ਦਾ ਹੈ।ਇਥ ਦਖਲ ਨ ਮਹਜ਼ ਅਦਮ ਦਾ ਹੈ।

ਦਿੱਲੜੀ ਸੁਘੜ ਸੁੰਜਾਣ ਸਿਆਣੀ।ਆਖੇ ਹਰਦਮ ਸਮੰਝ ਬਿਲਿਆਣੀ।

ਮਜ਼ਹਰ ਜ਼ਾਤ ਹਮਦ ਦਾ ਜਾਣੀ।ਤੋਣੇ ਰੂਪ ਸਨਮ ਦਾ ਹੈ।

ਜੋ ਹੈ ਨਫ਼ਸ ਮੁਕੱਦਮ ਤਾਹਰ।ਅਲਵੀ ਸਫ਼ਲੀ ਦਾ ਹੈ ਮਾਹਰ।

ਕੁੱਲ ਦਾ ਮਜ਼ਹਰ ਕੁੱਲ ਦਾ ਜ਼ਾਹਰ।ਵਾਲੀ ਅਰਬ ਅਜਮ ਦਾ ਹੈ।

ਜਿਸ ਨੂੰ ਜ਼ੋਕੇ ਖਿਆਲ ਮੁੱਹੀਆ।ਇਸ ਨੂੰ ਕਾਲ ਤੇ ਹਾਲ ਮੁੱਹੀਆ।

ਗੁਲਸ਼ਨ ਜਸ਼ਨ ਜਮਾਲ ਮੁੱਹੀਆ।ਵਾਰਿਸ ਬਾਗ਼ ਇਰਮ ਦਾ ਹੈ।

ਬਿਉਲਾ ਯਾਨੀ ਤੇ ਨਾਦਾਨੀ।ਦਿਲ ਦਿਲਦਾਰ ਤੇ ਦਿਲ ਦਾ ਜਾਨੀ।

ਦਿਲ ਇਖ਼ਲਾਸ ਤੇ ਸਬਾ-ਮਸਾਨੀ।ਮਬਦਾ ਦਮ ਕਦਮ ਦਾ ਹੈ।

ਦੇਖ਼ੋ ਸ਼ੌਕਤ ਸ਼ਾਨ ਪਸਾਰਾ।ਮਹਵ ਗਰਦਸ਼ ਸਬਾ ਸਿਆਰਾ।

ਮਰਕਜ਼ ਦੂਰ ਮਹੀਤ ਦਾ ਸਾਰਾ।ਨੁਕਤਾ ਦਿਲ ਆਰਾਮ ਦਾ ਹੈ।

ਸੀਨਾ ਸਾਫ਼ ਸ਼ਫ਼ਾ ਬੇ ਕੀਨਾ।ਨੂਰ ਹਕੀਕੀ ਦਾ ਆਈਨਾ।

ਦਿੱਲੜੀ ਖ਼ਾਲਸ ਪਾਕ ਨਗੀਨਾ।ਨਕਸ਼ਾ ਬੈਤ ਹਰਮ ਦਾ ਹੈ।

ਖ਼ਾਸ ਫ਼ਰੀਦ ਗੁਲਾਮ ਫ਼ਖਰ ਦਾ।ਬਾਂਦਾ ਬਰਦਾ ਇਸ ਦੇ ਦਰ ਦਾ।

ਬੱਠ ਪਿਆ ਆਸਰਾ ਇਲਮੋ ਹੁਨਰ ਦਾ।ਤਕੀਆ ਦੋਸਤ ਦੇ ਦਮ ਦਾ ਹੈ।

197

ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ

ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ।ਦਿਲ ਅਸਾਡੀ ਖੱਸਦਾ ਢੋਲ੍ਹਾ ਮਾਹੀ।

ਰੰਗ ਬਰੰਗੀ ਇਸ ਦੇ ਦੇਰੇ।ਆਪੇ ਰਾਂਝਾ ਹੀਰ ਤੇ ਖੇੜੇ।

ਲੁਕ ਛੁਪ ਭੇਦ ਨ ਡੱਸਦਾ ਢੋਲ੍ਹਾ ਮਾਹੀ।

ਆਪ ਹੈ ਹਿਜਰ ਤੇ ਆਪ ਹੈ ਮੇਲਾ।ਆਪ ਹੈ ਕੈਸ ਤੇ ਆਪ ਹੈ ਲੇਲਾ।

ਆਪ ਆਵਾਜ਼ ਜਰਸ ਦਾ ਢੋਲਾ ਮਾਹੀ।

ਆਪ ਹੈ ਮੁਤਰਬ ਮਜਲਸ ਕਾਫ਼ੀ।ਆਪ ਮਵਾਹਦ ਸੂਫ਼ੀ ਸਾਫ਼ੀ।

ਮੁਨਕਰ ਹੋਕਰ ਹੱਸਦਾ ਢੋਲ੍ਹਾ ਮਾਹੀ।

ਰਾਵਲ ਯਾਰ ਬਰੋਚਲ ਸਾਂਵਲ।ਆਕਰ ਹਰ ਹਰ ਆਨ ਅਸਾਂ ਵਲ।

ਦਿਲ ਖੱਸ ਖਸ ਦਿਲ ਨਸਦਾ ਢੋਲ੍ਹਾ ਮਾਹੀ।

ਬਤਨ ਬਤੂਨ ਤੋਂ ਜਾਹਰ ਹੋਇਆ।ਅਰਬੀ ਥੀ ਕਰ ਮੁਲਕ ਨੂੰ ਮੋਇਆ।

ਰਸਮ ਰਸਾਲਤ ਰਸਦਾ ਢੋਲ੍ਹਾ ਮਾਹੀ।

ਦਿਲ ਨੂੰ ਤਾਂਘਾਂ ਲੱਖ ਲੱਖ ਚਾਹੀਂ।ਨਿਕਲਨ ਆਹੀਂ ਸੁਝਨ ਨਵਾਹੀਂ।

ਹੰਜੜੂੰ ਮੀਹ ਬਰਸਦਾ ਢੋਲ੍ਹਾ ਮਾਹੀ।

ਯਾਰ ਫ਼ਰੀਦ ਨ ਵਿਸਰਮ ਸ਼ਾਲਾ।ਓੜਕ ਲਹਸੀ ਆਪ ਸੰਭਾਲਾ।

ਮੈਂ ਬੇਵਸ ਬੇਕਸ ਦਾ ਢੋਲ੍ਹਾ ਮਾਹੀ।

198

ਸਬ ਸੂਰਤ ਵਿੱਚ ਜ਼ਾਤ ਸੰਜਾਣੀ

ਸਬ ਸੂਰਤ ਵਿੱਚ ਜ਼ਾਤ ਸੰਜਾਣੀ।ਹੱਕ ਬਾਝੋਂ ਬਿਉ ਗ਼ੈਰ ਨ ਜਾਣੀ।

ਨ ਕੋਈ ਆਦਮ ਨ ਕੋਈ ਸ਼ੈਤਾਨ।ਬਣ ਗਈ ਏ ਕੁੱਲ ਕੂੜ ਕਹਾਣੀ।

ਬਾਝ ਖ਼ੁਦਾ ਦੇ ਮਹਜ਼ ਖ਼ਿਆਲੇ।ਦਿਲ ਨ ਕਰ ਗੈਰੀਅਤ ਹਾਣੀ।

ਮਤਲਬ ਵਹਦਤ ਹੈ ਹਰ ਚਾਲੋਂ।ਸਿੱਕ ਨ ਰਖ ਬਣੇ ਪਾਸੇ ਤਾਣੀ।

ਜਾਂਵਣ ਲਾਂਦੀ ਦਿਲ ਦਾ ਨਾਓਂ।ਇਸਨੀਨਤ ਮੂਲ ਨ ਭਾਣੀ।

ਸੋਹਣਾ ਕੋਝਾ ਸਿਰਫ ਬਹਾਨਾ।ਹਿਕੜੌ ਹਈ ਦਿਲ ਸਮੰਝ ਸੰਜਾਣੀ।

ਰੋਜ਼ ਅਜ਼ਲ ਦੀ ਯਾਰ ਪੁੱਨਲ ਦੀ।ਪਈ ਗਲ ਸਾਡੇ ਪੀਤ ਪੁਰਾਣੀ।

ਯਾਰ ਫ਼ਰੀਦ ਮਿਲਿਉਸੇ ਜੇਂਦੀਂ।ਸੋਹਣੀ ਸਾਰੀ ਉਮਰ ਵਿਹਾਣੀ।

199

ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ

ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ।

ਢੋਲਾ ਯਾਰ ਚਾਹੇਂਦਾ ਨੂਰ ਮੁਹੰਮਦ ਖਵਾਜਾ।

ਸਾਰੀ ਸਾਡੀ ਸ਼ਰਮ ਭਰਮ ਦਾ।ਤੈਂਡੇ ਗਲ ਵਿਚ ਲਾਜਾ।

ਅਰਬ ਵੀ ਤੈਂਡੀ, ਅਜਮ ਵੀ ਤੈਂਡੀ।ਸਿੰਧ ਪੰਜਾਬ ਦਾ ਰਾਜਾ।

ਜ਼ਮੀਨ ਜ਼ਮਨ ਵਿਚ ਵਜਦਾ ਗਜਦਾ।ਫੈਜ਼ ਤੈਂਡੇ ਦਾ ਵਾਜਾ।

ਕਦਮ ਤੈਂਡੇ ਵਿਚ ਨੌ ਮਣ ਭਾਗਮ।ਅੰਗਣ ਮੇਰੇ ਪੈਨ ਪਾਜਾ।

ਦਿਲਬਰ ਜਾਨੀ ਯੂਸਫ਼ ਸਾਨੀ।ਮੋਹਨ ਮੁਖ ਡਖਲਾਜਾ।

ਨੱਸਾ ਸ਼ਹਿਰ ਮਹਾਰ ਦਾ ਬਨੜਾ।ਸਿੱਕਦੀ ਕੂੰ ਗਲ ਲਾਜਾ।

ਨੈਣ ਫ਼ਰੀਦ ਦੇ ਦਰਸ ਪਿਆਸੇ।ਆਜਾ ਨਾ ਤਰਸਾ ਜਾ।

200

ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ

ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ।ਲਗੀਆਂ ਦਿਲਾਂ ਨੂੰ ਕੌਨ ਝੱਲੇ ਵੋ ਯਾਰ।

ਡਿਸਮ ਨ ਰਾਵਲ ਗਝਨ ਸਾਈਂ।ਰੰਗਪੁਰ ਸਾਰਾ ਉਜੜੀਆਂ ਜਾਈਂ।

ਕੋਝੇ ਕਹਿਰ ਕੁਲਲੇ ਵੋ ਯਾਰ।

ਦਰਦ, ਅੰਦੋਹ ਤੇ ਸੂਲ ਹਜ਼ਾਰਾਂ।ਸੈ ਸੈ ਸੂਲ ਕਲੂਰ ਦੀਆਂ ਮਾਰਾਂ।

ਜਿੰਦ ਜੁਖ ਜੁਖ ਪਈ ਗਲੇ ਵੋ ਯਾਰ।

ਰਾਤੀਂ ਡੇਂਹਾਂ ਮੂੰਝ ਮੁੰਝਾਰੀ।ਛੱਡ ਗਿਆ ਢੋਲਾ ਯਾਰ ਆਜ਼ਾਰੀ।

ਨਿਭ ਗਏ ਸੁਖ ਦੇ ਰਲੇ ਵੋ ਯਾਰ।

ਰਲ ਮਿਲ ਸੇਂਗੀਆਂ ਮਾਰੂੰ ਢਾਲਾ।ਮੰਗੂੰ ਦੁਆਈ ਮੈਂ ਵਲ ਸ਼ਾਲਾ।

ਹੋਤ ਪੁਨਲ ਵਲ ਵੱਲੇ ਵੋ ਯਾਰ।

ਯਾਰ ਨ ਆਵੇ ਸੇਜ ਨ ਭਾਵੇ।ਵੇੜ੍ਹਾ ਖਾਵੇ, ਘਰ ਅੱਗ ਲਾਵੇ।

ਗੁਜ਼ਰੇ ਵਕਤ ਸਵੱਲੇ ਵੋ ਯਾਰ।

ਰਾਂਝਨ ਮਾਹੀ ਮੁਰਲੀ ਵਾਹੀ।ਪਰੇਮ ਜੜੀ ਜੜ ਲਾਇਸ ਜਾਹੀ।

ਡਖ ਡੁਖੜੇ ਪਏ ਪੱਲੇ ਵੋ ਯਾਰ।

ਆਤਿਸ਼ ਇਸ਼ਕ ਰੰਝੇਟੇ ਵਾਲੀ।ਹੋਸ਼ ਫਿਕਰ ਦੀ ਪਾੜ ਪਜਾਲੀ।

ਢਾਂਢ ਅੰਦਰ ਵਿਚ ਬੱਲੇ ਵੋ ਯਾਰ।

ਆਤਣ, ਅੰਗਨ ਹਵੇਲੀਆਂ, ਜਾਹੀਂ।ਖਵਾਜਾ ਜਾਨ ਡੇਵਮ ਕਥਾਹੀਂ।

ਕੋਈ ਜਾ ਮੈਕੂੰ ਨ ਝੱਲੇ ਵੋ ਯਾਰ।

ਖ਼ੇਡਣ ਕੁਡਨ ਫਰੀਦ ਗਿਓ ਸੈ।ਪੰਡ ਮਲਾਮਤ ਮੁਫਤ ਚਤੋਸੈ।

ਡਿਠੜੇ ਇਸ਼ਕ ਦੇ ਭੱਲੇ ਵੋ ਯਾਰ।

201

ਸਾਡੇ ਨਾਲ ਸਦਾ ਤੂੰ ਵੱਸ ਪਿਆ

ਸਾਡੇ ਨਾਲ ਸਦਾ ਤੂੰ ਵੱਸ ਪਿਆ।ਵਸ ਹੱਸ ਰੱਸ ਦਿਲ ਖੱਸ ਪਿਆ।

ਸਿਰ ਵਿਚ ਦਰਦ, ਦਿਮਾਗ਼ ਖੁਮਾਰੀ।ਤੁਨਲੇ ਰਤੜੇ ਹੰਜੜੂ ਜਾਰੀ।

ਜੀੜੇ ਝੋਰਾ ਦਿਲ ਆਜ਼ਾਰੀ।ਤਨ ਸੂਲਾਂ ਦੇ ਵਸ ਪਿਆ।

ਬੇਪਤ ਦੀ ਬੇਪਤੜੀ ਯਾਰੀ।ਜ਼ੁਲਮ ਅੰਧਾਰੀ ਬੇ ਨਰਵਾਰੀ।

ਪਹਿਲੋਂ ਲੁਟ ਲਿਉ ਦਿਲ ਸਾਰੀ।ਪਿਛੇ ਚੋਰੀ ਨਸ ਪਿਆ।

ਹਿਜਰ ਸਵਾ ਕੋਈ ਸੂਦ ਨ ਪਾਇਮ।ਚੋਟੀਆਂ ਖੁੱਤਮ ਹਾਲ ਵਜਾਇਮ।

ਮਿਨਤਾਂ ਕੀਤਮ ਸੀਸ ਨਵਾਇਮ।ਨਕ ਘਰੜੇਂਦੀ ਘੱਸ ਪਿਆ।

ਪੇਸ਼ ਕੀਤਾ ਜੈਂ ਫ਼ਹਿਮ ਫ਼ਿਕਰ ਕੂੰ।ਲੈਤ ਲਾਅਲ ਦੀ ਇਰਖਿਰ ਕੂੰ।

ਕਰ ਕਰ ਸ਼ੁਕਰ ਨ ਡਿਤਰਸ ਸਿਰ ਕੂੰ।ਇਸ਼ਕ ਦੀ ਰਾਹ ਵਿਚ ਭੱਸ ਪਿਆ।

ਲਾਣੇ ਫੋਗ ਫ਼ਰੀਦ ਸੋ ਹੇਸਾਂ।ਸਟ ਘਰ ਬਾਰ ਤੇ ਬਾਰ ਵਸੇਸਾਂ।

ਕਰੜੀ ਤੇ ਵੰਜ ਝੋਕਾਂ ਲੈਸਾਂ।ਅੱਜ ਕਲ ਟੋਭਾ ਵੱਸ ਪਿਆ।

202

ਸਾਡੀ ਵਲ ਫੇਰ ਡੇ

ਸਾਡੀ ਵਲ ਫੇਰ ਡੇ।ਜਿਵੇਂ ਖੱਸ ਨੀਤੀ ਕਿਉਂ ਚਾ ਕਾਬੂ ਕੀਤੀ।

ਡੋਹ ਵਰਾਈਂ ਵੈਣ ਅਲੇਂਦੀਂ।ਡੇਖਣ ਸੇਤੀ ਤਰੇੜੀ ਪੈਂਦੀ।

ਡੇ ਡਰ ਕੇ ਰੱਤ ਪੀਤੀ।

ਵੈਰ ਨ ਲ੍ਹੈਣਾ ਹਾਵੀ ਮਾਹੀ।ਖੱਸ ਕਰ ਜ਼ੋਰੇ ਦਿਲ ਬੇਵਾਹੀ।

ਸਾਂਗ ਡੁੱਖਾਂ ਦੇ ਸੀਤੀ।

ਤੂਣੇ ਲਗੜੀ ਹੋ ਹੋ ਫਕੜੀ।ਦਿੱਲੜੀ ਤੱਕੜੀ ਦਰਦੀਂ ਪਕੜੀ।

ਤੋੜ ਪੁਚਾ ਜੋ ਨੀਤੀ।

ਨਾਹੀਂ ਮੁੜਨ ਮਨਾਸਬ ਥੱਕ ਥੱਕ।ਜੇ ਸਰ ਡੇਸੀਂ ਹੈ ਪੱਕ ਬੇਸ਼ੱਕ।

ਬਿਰਹੋਂ ਦੀ ਬਾਜ਼ੀ ਜੀਤੀ।

ਆਇਆ ਵਕਤ ਫ਼ਰੀਦ ਮਿਲਣ ਦਾ।ਭੁਰਲ ਜਾਨੀ ਯਾਰ ਸੱਜਣ ਦਾ।

ਰੈਨ ਗ਼ਮਾਂ ਦੀ ਬੀਤੀ।

203

ਸੈ ਸੈ ਸੂਲ ਸਿਆਪੇ

ਸੈ ਸੈ ਸੂਲ ਸਿਆਪੇ।ਡੁਖੜਾ ਨੇਹੜਾ ਲਾਇਮ।

ਤੌਂ ਬਿਨ ਘਰ ਵਰ ਵੇ।ਹਾਂ ਦਾ ਸ਼ਾੜਾ ਵੇ।

ਸੀਨੇ ਲਖ ਲਖ ਕਾਂਪੇ।ਵੇੜ੍ਹਾ ਖਾਵਣ ਆਇਮ।

ਪਲ ਪਲ ਦਿਲ ਨੂੰ ਵੇ।ਪੋਰ ਪੁਨਲ ਦੇ ਵੇ।

ਵਲ ਆਵੇ ਤਾਂ ਜਾਪੇ।ਦਰਦੀ ਮਾਰ ਮੰਝਾਇਮ।

ਯਾਰ ਦਿਲੇਂਦੇ ਵੇ।ਪੀਤ ਨ ਪਾਲੀ ਵੇ।

ਕੈਨੂੰ ਡੇਵਾਂ ਡੋੜਾਪੇ।ਯਾਰੀ ਤਰੋੜ ਸਿਧਾਇਮ।

ਕਿਵੇਂ ਦਿਲਦਾ ਵੇ।ਹਾਲ ਸੁਣਾਵਾ ਵੇ।

ਲੋਕ ਸਭੇ ਡੋਚਾਪੇ।ਸਖਤੀ ਸਖਤ ਸਤਾਇਮ।

ਯਾਰ ਅਵੈੜੇ ਵੇ।ਤੋੜ ਨ ਨੀਤੀ ਵੇ।

ਜੀ ਜੁਖ ਜੁਖ ਪਰਤਾਪੇ।ਮੁਫਤੀ ਜਾਨ ਗੰਵਾਇਮ।

ਸਿਕ ਸਾਜਨ ਦੀ ਵੇ।ਰਹਿਣ ਨਾ ਡੇਂਦੀ ਵੇ।

ਜੈਂ ਸੰਗ ਦਿਲੜੀ ਅੜਾ।ਜੈਂਦੇ ਨਾਜ਼ ਮੁਸਾਇਮ।

ਅੰਗਨ ਫ਼ਰੀਦ ਦੇ ਵੇ।ਸਾਵਲ ਔਸੀ ਵੇ।

ਕਰਮ ਕਰੇਸਮ ਆਪੇ।ਤਾਂਘੀਂ ਆਸ ਵਧਾਇਮ।

204

ਸਖੀ ਕਰ ਲਿਉ ਹਾਰ ਸਿੰਗਾਰ ਸਖੀ

ਸਖੀ ਕਰ ਲਿਉ ਹਾਰ ਸਿੰਗਾਰ ਸਖੀ।ਸੱਈਆਂ ਰਲ ਮਿਲ ਧੂਮ ਮਚਾਈ।

ਗਰਜਤ ਬਦਰਾ ਲਸਕਤ ਬਿਜਲੀ।ਰੁੱਤ ਸਾਂਵਣ ਠੀਕ ਸੁਹਾਈ।

ਅਗਨ ਪਪੀਹੇ ਕਰਨ ਬਲਾਰੇ।ਰਸ ਕੋਇਲ ਕੂਕ ਸੁਣਾਈ।

ਮੁਲਕ ਮਲ੍ਹੇਰ ਵਸਾਇਮ ਮੌਲਾ।ਸਭ ਗੁਲ ਫੁਲ ਖ਼ੁਨਕੀ ਚਾਈ।

ਰਲ ਮਿਲ ਸੱਈਆਂ ਡੇਵਨ ਮੁਬਾਰਕ।ਮੁਦ ਭਾਗ ਸੁਹਾਗ ਦੀ ਆਈ।

ਮੁੱਦਤਾਂ ਪਿਛੇ ਰਾਂਝਣ ਮਿਲਿਆ।ਰੱਬ ਉੱਜੜੀ ਝੋਕ ਵਸਾਈ।

ਆਕਰ ਕਾਨ੍ਹ ਦਵਾਰੇ ਦਿਲ ਦੇ।ਸੁਧ ਬੰਸੀ ਪਰਮ ਬਜਾਈ।

ਸਮੰਜ ਫ਼ਰੀਦ ਨ ਕਰ ਦਿਲ ਮੁੰਝ।ਕੁਲ ਲਾਜ ਪਏ ਗਲ ਪਾਈ।

205

ਸਜਨ ਸਧਾਏ ਵੇ ਮੀਆਂ ਸਾਥ ਵਸਨ

ਸਜਨ ਸਧਾਏ ਵੇ ਮੀਆਂ ਸਾਥ ਵਸਨ।ਸ਼ਾਲਾ ਜੀਵਨ ਮੁਹਿਬ ਮਿੱਠਲ ਮਤਵਾਰੇ।

ਸੁੰਜ ਬਰ ਰੁਲਦੀ ਵਲਵਲ ਭੁਲਦੀ।ਡਿੱਸਮ ਨ ਚਾਂਗੇ ਚਾਰੇ।

ਜਲਦੀ ਗਲਦੀ ਹਥੜੇ ਮਲਦੀ।ਛੱਡ ਗਏ ਹੋਤ ਪਿਆਰੇ।

ਡੁੱਖਦੀ ਜੁਖਦੀ ਮਾਰੀ ਲੁਖਦੀ।ਥੀ ਕਕੜਾਂਦ ਅੰਗਾਰੇ।

ਮੰਗਾਂ ਦੁਆਈ ਸੰਜ ਸਬਾਹੀਂ।ਆਵਿਮ ਵਸਲ ਦੇ ਵਾਰੇ।

ਸੱਟ ਬੇਵਾਹੀ ਥੀ ਗਿਆ ਰਾਹੀ।ਦਿੱਲੜੀ ਪਾਰੇ ਪਾਰੇ।

ਛਹਿਦੀ ਝੋਕਾਂ ਸਹਿੰਦੀ ਟੋਕਾਂ।ਕਨੜੀ ਪੌਵਿਮ ਤਵਾਰੇ।

ਯਾਰ ਪੁੱਨਲ ਦੀ ਸਿੱਕ ਪਲ ਪਲ ਦੀ।ਰੋਜ਼ ਅਜ਼ਲ ਦੀ ਕਾਰੇ।

ਬਿਰਹੋਂ ਭੰਵਾਲੀ ਉਲਟੀ ਚਾਲੀ।ਸੁਖ ਬੋੜੇ ਡੁੱਖ ਤਾਰੇ।

ਸੋਜ਼ ਫ਼ਰੀਦ ਨੂੰ ਰੋਜ਼ ਸਵਾਇਆ।ਲੂੰ ਲੂੰ ਲੱਖ ਚੰਗਾਰੇ।

206

ਸਜਨ ਤੌਂ ਬਿਨ ਨ ਥੀਸਾਂ ਮੈਂ

ਸਜਨ ਤੌਂ ਬਿਨ ਨ ਥੀਸਾਂ ਮੈਂ।ਘੜੀ ਕਿਆ ਪਲ ਨ ਜੀਸਾਂ ਮੈਂ।

ਗਿਆ ਸੂਲਾਂ ਅੰਦਰ ਸਿਰ ਗਲ।ਸਭੋ ਮੁਸ਼ਕਲ ਥੀਉਸੇ ਹਲ।

ਸੱਸੀ ਸੋਹਣੀ ਅਤੇ ਮੋਮਲ।ਉਨ੍ਹਾਂ ਵਿੱਚ ਪਈ ਗਿਣੇਸਾਂ ਮੈਂ।

ਨਿਤੋ ਨਿਤ ਟੇਕ ਡਿਖਲਾਵੇ।ਕਰੇ ਵਾਇਦੇ ਤੇ ਨ ਆਵੇ।

ਜੇ ਆਏ ਆਏ ਨਾਤਾ ਖੱਟ ਖਾਵੇ।ਨਾ ਵਲ ਸਸਤੀ ਮਨੀਸ਼ਾਂ ਮੈਂ।

ਨ ਸੱਡ ਵੈਂਦੇ ਨ ਆਦਾ ਹੈ।ਡੇਹੋਂ ਡੇਂਹ ਰੂਹ ਮਾਂਦਾ ਹੈ।

ਤੱਤਾ ਜੀਵਨ ਨ ਭਾਂਦਾ ਹੈ।ਹਲਾਹਲ ਝੋਲ ਪੀਸਾਂ ਮੈਂ।

ਕਈ ਡੁੱਖੜੀਂ ਤੋਂ ਬਚ ਬੁਚ ਗਈਆਂ।ਕਈ ਦਰ ਨਾਲ ਰਚ ਰੁਚ ਗਈਆਂ।

ਕਈ ਸਿਕ ਸਾਂਗ ਮਚ ਮੁਚ ਗਈਆਂ।ਕਰਾਂ ਕੈਂ ਨਾਲ ਰੀਸਾਂ ਮੈਂ।

ਫ਼ਰੀਦ ਆਇਆ ਨ ਮਾਹੀ ਵਲ।ਡਿੱਤੀ ਸੂਲਾਂ ਨ ਸਾਹੀ ਵਲ।

ਪਿਆ ਡੁੱਖ ਡੂਰ ਫਾਹੀ ਵਲ।ਅਝੋਂ ਅਜ ਕਲ ਹਰੀਸਾਂ ਮੈਂ।

207

ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ

ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ।

ਅੱਖੀਆਂ ਉਬਲੀਆਂ ਦਿਲੜੀਆਂ ਉਕਲੀਆਂ।ਸੀਨੇ ਪਏ ਸ਼ਰ ਸ਼ੋਰ।

ਗਮਜ਼ੇ ਰਾਹਜ਼ਨ ਮੁਲਕ ਮਰੀਲੇ।ਨਾਜ਼-ਏ-ਨਿਗਾਹ ਹੈ ਚੂਰ।

ਲੋਰ ਸਿਰਾਂ ਵਿਚ ਡੋਰ ਕੰਨਾਂ ਵਿਚ।ਰੋਂਦੀ ਅੱਖੀਆਂ ਕੋਰ।

ਲਾਕਰ ਯਾਰੀ ਕਰਨ ਨ ਕਾਰੀ।ਮਹਜ ਨ ਚਾੜ੍ਹਨ ਤੋੜ।

ਨਾਜ਼ ਨਹੋਰੇ ਦਿਲੀਆਂ ਲੁਟ ਕਰ।ਉਲਟਾ ਥੀਂਦੇ ਤੋਰ।

ਸਕੜੇ ਛੁਟੜੇ ਸਾਂਗੇ ਤੁਰੁਟੜੇ।ਇਸ਼ਕ ਪਿਆ ਗਲ ਡੋਰ।

ਮੈਂ ਅੜ ਚੁਕੜੀ ਪੇਚ ਡੁਖਾਂ ਵਿਚ।ਸ਼ਾਲਾ ਨ ਫਾਸਿਨ ਹੋਰ।

208

ਸਮੰਝ, ਸੰਜਾਣੀ ਗੈਰ ਨ ਜਾਣੀ

ਸਮੰਝ, ਸੰਜਾਣੀ ਗੈਰ ਨ ਜਾਣੀ।ਸਭ ਸੂਰਤ ਹੈ ਐਨ ਜ਼ਹੂਰ।

ਰੱਖ ਤਸਦੀਕ ਨ ਥੀ ਅਵਾਰਾ।ਕਾਅਬਾ, ਕਿਬਲਾ, ਦੈਰ, ਦੁਵਾਰਾ।

ਮਸਜਦ ਮੰਦਰ, ਹਿਕੜੋ ਨੂਰ।

ਹੁਸਨ ਅਜ਼ਲ ਥੀਆ ਫਾਸ਼ ਮੁਬੀਆਨ।ਹਰ ਹਰ ਘਾਟੀ ਵਾਦੀ ਐਮਨ।

ਹਰ ਹਰ ਪੱਥਰ ਹੈ ਕੋਹ ਤੂਰ।

ਥੀਏ ਜ਼ਾਹਰ ਇਸਰਾਰ ਕਦੀਮੀ।ਹਰ ਹਰ ਸ਼ਾਖ ਹੈ ਨਖਲ ਕਲੀਮੀ।

ਜ਼ੇਰ, ਜਬਰ, ਚਪ, ਗਸਤ ਹਜ਼ੂਰ।

ਵੀਰਾਨਾ ਆਬਾਦ ਡਿਸੀਜੇ।ਜੰਗਲ ਬੇਲਾ ਸ਼ਾਦ ਡਿਸੀਜੇ।

ਦੋਜਖ ਨਜਰਮ ਹੂਰ ਕਸੂਰ।

ਆਰੀ ਫਿਰਦੇ ਹਜ, ਜ਼ਕਵਾਤੋਂ।ਸੌਮ ਸਲਵਾਤੋਂ ਜ਼ਾਤ ਸਿਫਾਤੋਂ।

ਰਿੰਦ ਅਲਸਤੋਂ ਹਨ ਮਖਮੂਰ।

ਕਸ਼ਫ-ਏ ਹਕਾਇਕ ਮਹਜ਼ ਮਹਾਲੇ।ਜੇ ਤੈਂ ਮੁਰਸ਼ਦ ਨਜ਼ਰ ਨ ਭਾਲੇ।

ਬਿਉ ਕੁਲ, ਕੂੜ, ਫਰੇਬ ਤੇ ਜ਼ੂਰ।

ਫਿਕਾ, ਉਸੂਲ, ਕਲਾਮ, ਮਆਨੀ।ਮੰਤਕ, ਨਹਵ ਤੇ ਸਰਫ ਮਬਾਨੀ।

ਠਪ ਰਖ ਹੈ ਤੌਹੀਦ ਗਯੂਰ।

ਮੁਲਾ ਪੁਠੜੇ ਮਾਨੀ ਕਰਦੇ।ਆਯਤ ਦਰਸ ਹਦੀਸ ਖਬਰ ਦੇ।

ਸਿਰਫ ਸਦਾ ਤੇ ਥੀਏ ਮਗ਼ਰੂਰ।

ਮੁੱਲਾਂ ਵੈਰੀ ਸਖਤ ਡਿਸੇਂਦੇ।ਬੇਸ਼ਕ ਹਨ ਉਸਤਾਦ ਦਿਲੇਂਦੇ।

ਇਬਨੁਲ ਅਰਬੀ ਤੇ ਮਨਸੂਰ।

ਸ਼ਾਹਦ, ਵਾਹਦ, ਅਸਲ ਫਰਅ ਵਿਚ।ਰਾਜ਼ ਤਰੀਕਤ ਰਸਮ ਸ਼ਰਾ ਵਿਚ।

ਹੈ ਮਸ਼ਹੂਦ ਨਹੀਂ ਮਸਤੂਰ।

ਬਠ ਘਤ ਰੀਤ ਰਵਸ਼ ਤਕਲੀਦੀ।ਰਾਹ ਤਹਕੀਕੀ ਸਲਕ ਫਰੀਦੀ।ਕਰ ਮਨਜ਼ੂਰ ਤੇ ਥੀ ਮਸਰੂਰ।

209

ਸਾਂਵਲ ਪੁਨਲ ਵਲ ਘਰ ਡੋ ਸਧਾਇਆ

ਸਾਂਵਲ ਪੁਨਲ ਵਲ ਘਰ ਡੋ ਸਧਾਇਆ।ਤਨ ਮੁੰਝ ਮਾਰਿਆ ਸਰ ਸੂਲ ਤਾਇਆ।

ਡੂੰਗਰ ਡਰਾਵਨ ਦੁਖੜੇ ਸਤਾਵਨ।ਡੈਨੜੀ ਬਲਾਈਂ ਕਰ ਟੋਲ ਆਵਨ।

ਬਣ ਢੋਲ ਸੁਕੜੇ ਸੌੜੇ ਨ ਭਾਵਨ।ਘਰ ਬਾਰ ਡਿਸਦਾ ਸਾਰਾ ਪਰਾਇਆ।

ਮੁਠੜੀ ਮੋਈ ਨੂੰ ਖੁਸ਼ੀਆਂ ਨ ਫੁਲੜੀਆਂ।ਡੋੜੇ ਡੋੜਾਪੇ ਤਾਂਘਾਂ ਅਵਲੜੀਆਂ।

ਜਾਨੀ ਅਵੈੜਾ ਪੱਤੀਆਂ ਕਲਲੜੀਆਂ।ਹੈ ਹੈ ਅੜਾਇਆ ਅੱਖੀਆਂ ਅਜਾਇਆ।

ਤੋਹਫੇ ਡੁਖਾਂ ਦੇ ਗ਼ਮ ਦੀਆਂ ਸੁਗਾਤਾਂ।ਕੀਚੇ ਸੀਸ ਡੋਆਈਆਂ ਬਰਾਤਾਂ।

ਬਿਰਹੋ ਬਰਾਤਾਂ ਔਖੜੀਆਂ ਘਾਤਾਂ।ਜੀੜਾ ਨਹੇੜੇ ਨੇੜਾ ਨਾ ਭਾਇਆ।

ਗੁਜਰੇ ਵਹਾਠੜੇ ਜੋਬਨ ਦੇ ਮਾਠੜੇ।ਸਿਹਰੇ ਕੁਮਾਠੜੇ ਉਜੜੇ ਟਿਕਾਣੇ।

ਝੁਰਦੀ ਝੁਰਾਠੜੇ ਢੋਲਨ ਨ ਜਾਨੜੇ।ਦਿਲੜੀ ਮੁਸਾਇਆ ਬੇ ਵਸ ਰੁਲਾਇਆ।

ਆਸਾਂ ਉਮੀਦਾਂ ਸਾੜੀਆਂ ਤਜਾਲੀਆਂ।ਅਸਲੋਂ ਬਰੋਚਲ ਪੀਤਾਂ ਨ ਪਾਲੀਆਂ।

ਮਾਰੂ ਮਿਹਰ ਦੀਆਂ ਦੀਦਾਂ ਨ ਭਾਲੀਆਂ।ਆਇਮ ਫਰੀਦਾ ਸਖਤੀ ਦਾ ਸਾਇਆ।

210

ਸਪਾਹੀੜਾ ਨ ਮਾਰ ਨੈਣਾਂ ਦੇ ਤੀਰ

ਸਪਾਹੀੜਾ ਨ ਮਾਰ ਨੈਣਾਂ ਦੇ ਤੀਰ।

ਪਲਪਲ ਫਲੜੇ ਚੁਭਨ ਕੁਲਲੜੇ।ਤਨ ਮਨ ਸੀਸ ਸਰੀਰ।

ਗੂੜੀਆਂ ਅਖੀਆਂ ਰਤ ਦੀਆਂ ਬੁਖੀਆਂ।ਜ਼ੁਲਫ ਸਿਆਹ ਬੇ ਪੀਰ।

ਕਜਲਾ ਜੰਗੀ, ਜ਼ਾਲਮ ਜ਼ੰਗੀ।ਕੋਹਦਾ ਬੇ ਤਕਸੀਰ।

ਨੇਸ਼ੇ ਡੁਖੇਂਦੇ ਰੀਸ਼ ਡੁਖੀਦੇ।ਰਗ ਰਗ ਲਖ ਲਖ ਸੀੜ।

ਸੇਂਗੀਆਂ ਸੁਰਤੀਆਂ ਖੇੜੇ ਵਰਤੀਆਂ।ਵੈਰੀ ਮਾ ਪਿਓ ਵੀਰ।

ਬਿਗੜੀਆਂ ਤਾਂਘਾਂ ਉਜੜੀਆਂ ਮਾਂਘਾਂ।ਵਾਰੂ ਵਸਮ ਮਲ੍ਹੇਰ।

ਯਾਰ ਕੁਰਾੜਾ ਧੂਤਾ ਪਾੜਾ।ਕਿਆ ਕੀਜੇ ਤਦਬੀਰ।

ਜਿੰਦੜੀ ਚੁਭਦੀ ਨੋਕ ਗ਼ਜ਼ਬ ਦੀ।ਦਿਲ ਗ਼ਮ ਦੀ ਜਾਗੀਰ।

ਉਮਰ ਫ਼ਰੀਦ ਨਿਭਾਇਮ ਰੋਂਦੀਂ।ਮਥੜੇ ਦੀ ਤਹਰੀਰ।

211

ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ

ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ।ਹੁਣ ਹੋਤ ਪੁਨਲ ਗਿਉਮ ਲੱਡ ਸਾਈਂ।

ਨਾ ਕਲ ਯਾਰ ਸਜਨ ਦੀ।ਨਾ ਰਹਿ ਗਈ ਜੋਹ ਜਤਨ ਦੀ।

ਨਾ ਤਿੜ ਤਾੜੇ ਮੱਡ ਸਾਈਂ।

ਥਲ ਮਾਰੂ ਦੀਆਂ ਪੱਟੀਆਂ।ਡੰਗਰ ਔਖੀਆਂ ਘਟੀਆਂ।

ਅਪੜਮ ਤੋੜ ਨ ਸੱਡ ਸਾਈਂ।

ਸਖ਼ਤ ਅਵੈੜੇ ਪੈਂਡੇ।ਰੜਦੇ ਰਿੱਛ ਤੇ ਗੈਂਡੇ।

ਉੱਠ ਗਈ ਆਸ ਤੋ ਤੱਡ ਸਾਈਂ।

ਬਾਂਦਰ ਰਾਖਸ ਘਾਟੇ।ਖੁੜਬੁਣ ਖੂਬ ਗਬਾਟੇ।

ਕਦਮ ਕਦਮ ਤੇ ਖੱਡ ਸਾਈਂ।

ਦਰਦ ਫ਼ਰੀਦ ਸਤਾਵੇ।ਅੱਗ ਲਾਵੇ ਭੁੱਨ ਖਾਵੇ।

ਪਟ ਪਟ ਮਾਸ ਤੇ ਹੱਡ ਸਾਈਂ।

212

ਸੱਸੀ ਕਰਹੋ ਕਤਾਰ

ਸੱਸੀ ਕਰਹੋ ਕਤਾਰ।ਕੇਚ ਡਹੋਂ ਹਣ ਹਣ ਵੇ।

ਝਾਗ ਜਬਲ ਥਲ ਬਾਰ।ਨਾਲ ਪੁੱਨਲ ਬਣ ਤਣ ਵੇ।

ਪੱਲੜੇ ਡੋਹ ਗੁਨਾਹ ਨ ਮੈਡੇ ਵੇ।ਹੈ ਵੇ ਬਰੋਚਲ ਯਾਰ ਮੁਫ਼ਤ ਕੀਤੋ ਅਣ ਬਣ ਵੇ।

ਹਿੱਕ ਕਲ੍ਹੜੀ ਪਈ ਪੀਤ ਕਲਲੜੀ ਵੇ।ਰੋਵਾਂ ਜ਼ਾਰੋ ਜ਼ਾਰ ਲਾ ਗਲੜੇ ਵਣ ਵਣ ਵੇ।

ਨੈਂ ਬਾਰੀ ਤੇ ਟਾਂਗ ਉਭਾਰੀ ਵੇ।ਰਾਤ ਅੰਧਾਰ ਗੁਬਾਰ ਝੜ ਮੀਂਹ ਦੀ ਕਣ ਕਣ ਵੇ।

ਕੇਡੇ ਕੱਜਲ ਮਸਾਗ ਗਿਉਸੇ ਵੇ।ਕੇਡੇ ਹਾਰ ਸ਼ਿੰਗਾਰ ਗਹਿਣੇ ਦੀ ਘਣ ਘਣ ਵੇ।

ਦਿੱਲੜੀ ਚੁਸਤ ਨ ਥੀਵੀਂ ਫਲੜੀ ਵੇ।ਮਤਲਬ ਹਈ ਦੀਦਾਰ ਮੋਈਂ ਜੀਂਦੀਂ ਤਣ ਤਣ ਵੇ।

ਰਹਿਬਰ ਸ਼ੌਕ ਸ਼ਫੀਕ ਸੁਜੇਂਦਾ ਵੇ।ਜਲਦੀ ਮੋੜ ਮੁਹਾਰ ਪਰੀਂ ਦੂੰ ਖਣ ਖਣ ਵੇ।

ਬਿਰਹੋਂ ਫ਼ਰੀਦ ਹੈ ਬੋਝਾ ਕੋਝਾ ਵੇ।ਬੇਸ਼ਕ ਬਾਰੀ ਬਾਰ ਰੱਤੀ ਮਣ ਮਣ ਵੇ।

213

ਸਟ ਸਾਂਵਲ ਸਜਨ ਸਧਾਇਆ

ਸਟ ਸਾਂਵਲ ਸਜਨ ਸਧਾਇਆ।ਸਰ ਸੁੰਜੜੇ ਸੂਲ ਸਤਾਇਆ।

ਤਪੜੀ ਕਲਹੜੀ ਤਪੜੀ ਮਲੜੀ।ਸਾਂਗ ਹਿਜਰ ਦੀ ਰਲੜੀ।

ਜਿੰਦੜੀ ਜਲੜੀ ਦਿਲੜੀ ਗਲੜੀ।ਲਗੜੀ ਅੱਗ ਕੁਲਲੜੀ।

ਪੀੜ ਅਵਲੱੜੀ ਨੀਅੜੇ ਘਲੜੀ।ਪਲਪਲ ਪੂਰ ਪਰਾਇਆ।

ਪਰਬਤ ਰੋਲੇ ਜਖੜ ਝੋਲੇ।ਗ਼ਮ ਦੇ ਸਾਂਗ ਸੰਗੋਲੇ।

ਸੋਜ਼ ਸਮੋਲੇ ਯਾਰਨ ਕੋਲੇ।ਜੀੜਾ ਜਲ ਬਲ ਕੋਲੇ।

ਸਖ਼ਤੀ ਗੋਲੇ ਸੁਝਮ ਨ ਓਲੇ।ਦਮ ਦਮ ਰੋਗ ਸਵਾਇਆ।

ਨੈ ਬਾਰੀ ਮਨਤਾਰੀ ਹਾਰੀ।ਕਾਰੀ ਮੂੰਝ ਮੁੰਝਾਰੀ।

ਦਰਦਾਂ ਮਾਰੀ ਕਰਮ ਨ ਕਾਰੀ।ਉਲਟਾ ਤਰੋੜਮ ਯਾਰੀ।

ਅੰਗ ਅਜ਼ਾਰੀ ਅੱਖੀਆਂ ਜਾਰੀ।ਜੋ ਲਿਖਿਆ ਸੋ ਪਾਇਆ।

ਡੁੰਗਰ ਕਾਲੇ ਪੈਰੀਂ ਛਾਲੇ।ਤਤੜੀ ਵਾਕਿਆ ਘਾਲੇ।

ਅੱਖਾਂ ਨਾਲੇ ਸੋਜ਼ ਪਜਾਲੇ।ਜ਼ਖਮ ਜਿਗਰ ਦੇ ਆਲੇ।

ਪ੍ਰੀਤ ਨ ਪਾਲੇ ਕਰਦੇ ਚਾਲੇ।ਫਿਕਰ ਫਰਾਕ ਮੁੰਝਾਇਆ।

ਖੁਸ਼ੀਆਂ ਖੱਸਦਾ ਭੇਤ ਨ ਡਸਦਾ।ਵਲ ਵਲ ਢੋਲਣ ਨੱਸਦਾ।

ਨੇੜੇ ਵੱਸਦਾ ਸਬ ਕੋਈ ਹੱਸਦਾ।ਝੇੜਾ ਝਗੜਾ ਸੱਸਦਾ।

ਡੋਰਾ ਡੁਖੜਾ ਜੀ ਬੇਵੱਸ ਦਾ।ਦਿਲੜੀ ਮੁਫਤ ਅੜਾਇਆ।

ਰੋਹ ਸਨੇੜੇ ਰਾਹ ਅਵੈੜੇ।ਵੱਸਦਾ ਯਾਰ ਪਰੇੜੇ।

ਅੰਮੜੀ ਝੇੜੇ ਵੀਰ ਨਹੇੜੇ।ਸੱਸ ਨਣਾਨ ਕਰੇੜੇ।

ਆ ਵੜ ਵੇੜੇ ਛੋੜ ਬਖੇੜੇ।ਸੱਟ ਘਤ ਸ਼ੋਰ ਅਜਾਇਆ।

ਨਿਕਲਣ ਆਂਹੀ ਸੰਝ ਸਬਾਹੀਂ।ਬਿਰਹੋਂ ਦੁਖੇ ਦਾ ਭਾਹੀ।

ਲਗੜੀਆਂ ਚਾਰੀਂ ਸੁਝਣ ਨ ਵਾਹੀ।ਰੁਲਦੀ ਬੇਲੇ ਕਾਹੀਂ।

ਸੁੰਜੜੀਆਂ ਝੋਕਾਂ ਉਜੜੀਆਂ ਜਾਹੀ।ਯਾਰ ਫ਼ਰੀਦ ਨ ਆਇਆ।

214

ਸਟ ਸਿਕ ਗੈਰ ਖੁਦਾ ਦੀ

ਸਟ ਸਿਕ ਗੈਰ ਖੁਦਾ ਦੀ।ਸਬ ਸ਼ੈ ਵਹਿਮ ਖਿਆਲ।

ਕਿਥ ਲੈਲਾ ਕਿਥ ਮਜਨੂੰ।ਕਥ ਸੋਹਣੀ ਮਹੀਂਵਾਲ।

ਕਿਥ ਰਾਂਝਨ ਕਿਥ ਖੇੜੇ।ਕਿਥ ਹੈ ਹੀਰ ਸਿਆਲ।

ਕਿਥ ਸਸੀ ਕਿਥ ਪੁਨੂੰ।ਕਿਥ ਓ ਦਰਦ ਕਸ਼ਾਲ।

ਕਿਥ ਸੈਫਲ ਕਿਥ ਪਰੀਆਂ।ਕਿਥ ਓ ਹਿਜਰ ਵਸਾਲ।

ਬਾਝੋਂ ਅਹਦ ਹਕੀਕੀ।ਕੁਲ ਸ਼ੈ ਐਨ ਜ਼ਵਾਲ।

ਚਾਰ ਡਿਹਾਰੇ ਚੇਤਰ ਦੇ।ਕੁਡੇ ਬਕਰਵਾਲ।

ਮਾ ਖਲਾ ਅੱਲਾ ਬਾਤਲ।ਬੇਹਕ ਕੂੜ ਪਪਾਲ।

ਯਾਰ ਫਰੀਦ ਨ ਵਿਸਰਿਮ।ਮੁਸ਼ਕਲ ਮਹਜ਼ ਮਹਾਲ।

215

ਸੌਣ ਸਗੂਨ ਸੁਹਾਂਦਾ ਹੈ

ਸੌਣ ਸਗੂਨ ਸੁਹਾਂਦਾ ਹੈ।ਮਤਾਂ ਸਾਂਵਲ ਅਸਾਂ ਵਲ ਆਂਦਾ ਹੈ।

ਫਾਲ ਵਸਾਲ ਦੀ ਕਰੇ ਚਬੋਲੇ।ਲਾਲੀ ਲਿਵੇ ਤੇ ਕਾਂਗਾ ਬੋਲੇ।

ਸਹਿਜੋਂ ਅੰਗ ਨ ਮਾਨੋਮ ਚੋਲੇ।ਸੇਝ ਹੱਸੇ ਘਰ ਭਾਂਦਾ ਹੈ।

ਸੋਜ਼ ਅੰਦੋਹ ਥਏ ਆਜ਼ਾਰੀ।ਸੂਲ ਕਰੇਂਦੇ ਨਾਲਾ ਜ਼ਾਰੀ।

ਹਿਜਰ ਡਹਾਗ ਨੂੰ ਮੂੰਝ ਮੁੰਝਾਰੀ।ਦਰਦ ਅਲਮ ਗ਼ਮ ਖਾਂਦਾ ਹੈ।

ਆਸ aੁਮੀਦ ਨਵੀਦ ਹੈ ਸ਼ਾਦੀ।ਈਦ ਸਈਦ ਮੁਬਾਰਕਬਾਦੀ।

ਰਾਹਤ ਹਰ ਦਮ ਵਾਧੋ ਵਾਧੀ।ਸੁਖ ਸੁਖੜਾ ਡੁੱਖ ਮਾਂਦਾ ਹੈ।

ਲਾਣੀ ਫੋਗ ਫੁਲਾਰੀ ਵਾਹ ਵਾਹ ! ਕੰਡੜੀ ਕਰੜ ਸਿੰਗਾਰੀ ਵਾਹ ਵਾਹ !

ਚਨੜਕੀ ਘੰਡ ਤਵਾਰੇ ਵਾਹ ਵਾਹ ! ਝੋਕਾਂ ਮਾਲ ਨ ਮਾਂਦਾ ਹੈ।

ਗਿਆ ਫ਼ਰੀਦ ਡੁਹਾਗ ਦਾ ਵੇਲ੍ਹਾ।ਸਿਹਨ ਸੁਹੇਲਾ ਘਰ ਅਲਬੇਲਾ।

ਆਪੇ ਦਿਲਬਰ ਕੀਤਮ ਮੇਲਾ।ਜੈਂ ਬਿਨ ਜੀ ਤੜਫਾਂਦਾ ਹੈ।

216

ਸਾਵਨ ਬੂੰਦੜੀਆਂ ਝਰਲਾਵੇ

ਸਾਵਨ ਬੂੰਦੜੀਆਂ ਝਰਲਾਵੇ।

ਕੂਕ ਕੂਕ ਪਾਪੀ ਤੇ ਪਪੀਹਾ।ਫੂਖ ਫੂਕ ਤਨ ਆਗ ਜਗਾਵੇ।

ਕੋਇਲ ਕੂੰਜ ਮੁਹਰਵਾ ਬੋਲੇ।ਦਿਲ ਦੁਖਿਆਰੀ ਨੂੰ ਡੁੱਖ਼ ਤਾਵੇ।

ਨੈਨ ਚੈਨ ਸੇ ਝਗੜਤ ਝਗੜਤ।ਤੜਫਤ ਤੜਫਤ ਰੈਨ ਬਹਾਵੇ।

ਛੱਤੀਆਂ ਧੜਕਤ ਜੀਅੜਾ ਲਰਜਤ।ਤੁਜ ਬਿਨ ਕਾਰੀ ਘਟਨ ਡਰਾਵੇ।

ਰੁਮ ਝੁਮ ਰੁਤ ਬਰਖ਼ਾ ਸੋਹੇ।ਅੰਗ ਅੰਗ ਰਸ ਰਾਂਦ ਰਚਾਵੇ।

ਬੀਤ ਗਏ ਦਿਨ ਰੈਨ ਡੁੱਖਾਂ ਦੇ।ਕਹੋ ਰੀ ਪੀਆ ਕੇ ਸੇਝ ਸੁਹਾਵੇ।

ਪੀਤਮ ਪੀਤ ਫ਼ਰੀਦ ਨ ਪਾਲੀ।ਅੰਗ ਅੰਗ ਬਰਹਨ ਮੁਰਝਾਵੇ।

217

ਸਾਵਣ ਮੇਂਘ ਮਲ੍ਹਾਰਾਂ

ਸਾਵਣ ਮੇਂਘ ਮਲ੍ਹਾਰਾਂ।ਤਰਸ ਪੌਵੀ ਪੁੱਨਲ ਆ ਮੋੜ ਮਹਾਰਾਂ।

ਹੰਜੜੂ ਹਾਰਾਂ ਵਾਟ ਨਿਹਾਰਾਂ।ਬੈਠੀ ਕਾਂਗ ਉਡਾਰਾਂ।

ਸੱਜੜੀਆਂ ਰਾਤੀਂ ਪਾਵਾਂ ਫਾਲਾਂ।ਡੇਂਹਾਂ ਢਾਲੇ ਮਾਰਾਂ।

ਤੌਂ ਬਿਨ ਕੇਚ ਸ਼ਹਿਰ ਦਾ ਵਾਲੀ।ਔਖੀ ਉਮਰ ਗੁਜ਼ਾਰਾਂ।

ਰੋਜ ਅਜ਼ਲ ਦੀਆਂ ਲਧਿੱਅਮ ਲਾਵਾਂ।ਹੁਣ ਕਿਉਂ ਕਰਦੀ ਆਰਾਂ।

ਸੁੰਜੜੀਂ ਟਿਬੜੀਂ ਦਿੱਲੜੀ ਮੋਹੀ।ਵਿਸਰੇ ਸ਼ਹਿਰ ਬਜ਼ਾਰਾਂ।

ਮੁਲਕ ਮਲ੍ਹੇਰ ਵਾਸਾਇਮ ਮੂਲਾ।ਥੀਆਂ ਚੌ ਗੁੱਠ ਬਹਾਰਾਂ।

ਥਲ ਚਤਰਾਂਗ ਡੱਸੀਜਨ ਨਦੀਆਂ।ਰਿੱਮ ਝਿੱਮ ਲਾਸੂੰ ਤਾਰਾਂ।

ਨੀਲੀਆਂ ਪੀਲੀਆਂ ਰੱਤੀਆਂ ਪੀਂਘਾਂ।ਮਛਲੀ ਸਹੰਸ ਹਜ਼ਾਰਾਂ।

ਸੁਰਖ ਕਰੇਂਹ ਤੇ ਚਿੱਟੜੀਆਂ ਬੋਟੀਆਂ।ਸਾਵੀਆਂ ਲਾਣੀਆਂ ਖ਼ਾਰਾਂ।

ਜੋਫੜ ਜੋਫੜ ਘੁਮਕਣ ਮੱਟੀਆਂ।ਸੋਂਹਦੀਆਂ ਘੁੰਡ ਤਵਾਰਾਂ।

ਗਾਈਂ ਬਕਰੀਆਂ ਭੇਡਾਂ ਚਾਂਗੈ।ਚਰਦੇ ਜੋੜ ਕਤਾਰਾਂ।

ਯਾਰ ਫ਼ਰੀਦ ਮਿਲਮ ਦਿਲ ਭਾਦਾ।ਮੈਲੇ ਵੇਸ ਉਤਾਰਾਂ।

218

ਸੀਨਾ ਮਹਜ਼ ਲਵੀਰਾਂ

ਸੀਨਾ ਮਹਜ਼ ਲਵੀਰਾਂ।ਦਿੱਲੜੀ ਧਈਆ ਧਈਆ।

ਰੋ ਰੋ ਉੱਜੜੀਆਂ ਅੱਖੀਆਂ ਸੁੱਜੜੀਆਂ।ਚੋਲੀ ਚੁੱਨੜੀ ਲੀਰਾਂ।

ਖਿਲਦੀਆਂ ਸੰਗੀਆਂ ਸਈਆਂ।

ਇਸ਼ਕ ਬੁਰਾਈ ਜੋੜ ਕਰਾਈ।ਲੂੰ ਲੂੰ ਲੱਖ ਲੱਖ ਪੀੜਾਂ।

ਵੱਸ ਸੂਲੀ ਦੇ ਪਈਆਂ।

ਦਰਦ ਅੰਦਰ ਵਿੱਚ ਸੋਜ਼ ਜਿਗ਼ਰ ਵਿੱਚ।ਅੱਖੀਆਂ ਨੀਰ ਵਹੀਰਾਂ।

ਮੂੰ ਸਿਰ ਭੁਸੜ ਛਈਆਂ।

ਨੀੜੇ ਵੇੜਮ ਸਖ਼ਤ ਨਹੇੜਮ।ਚੁੱਟੜੀ ਹਿਜਰ ਦੇ ਤੀਰਾਂ।

ਓ ਖੁਸ਼ੀਆਂ ਕਿਨ ਗਈਆਂ।

ਖੋਟ ਕਮਾਵਨ ਕੂੜ ਅਲਾਵਨ।ਕੂੜੀਆਂ ਡੇਵਮ ਧੀਰਾਂ।

ਛੱਡ ਦੇ ਸਾਵਲ ਬਈਆਂ।

ਬਿਰਹੋਂ ਭੰਵਾਲੀ ਡੇਖ ਫ਼ਰੀਦਾ।ਸੈ ਸੱਸੀਆਂ ਲੱਖ ਹੀਰਾਂ।

ਰੁਲਦੀਆਂ ਬੂਟੇ ਲਈਆਂ।

219

ਸੇਜ ਸੁਹਾਇਮ ਬੇਲੀ

ਸੇਜ ਸੁਹਾਇਮ ਬੇਲੀ।ਸਿਕਦੀ ਬਾਂਹ ਚੂੜੇਲੀ।

ਯਾਰ ਨ ਮਿਲਦਾ ਆਲਮ ਖਿਲਦਾ।ਹਾਲ ਅਵੱਲੜਾ ਔਖੜੇ ਦਿਲ ਦਾ।

ਸੁੰਜ ਬਰ ਸਿਹਨ ਹਵੇਲੀ।

ਬੁਲਬੁਲ ਭੰਵਰੇ ਖ਼ੁਸ਼ੀਆਂ ਪਾਵਿਨ।ਰਲ ਮਿਲ ਦੋਸਤ ਬਸੰਤ ਸੁਹਾਵਿਨ।

ਆਈ ਰੁਤ ਅਲਬੇਲੀ।

ਖਿੜ ਕੇ ਸੀ ਸਿਆਲੇ ਬੀਤੇ।ਸੌਂਗੀਂ ਜੇਵਰ ਤਰੇਵਰ ਕੀਤੇ।

ਹਿੱਕ ਮੈਂ ਮਹਜ਼ ਡੁਹੇਲੀ।

ਪੀਤ ਪਰੀਂਦੀ ਸਿੱਕ ਮਿੱਤਰਾਂ ਦੀ।ਸੀਨੇ ਸੌ ਸੌ ਸਾਂਗ ਡੁੱਖਾਂ ਦੀ।

ਸੇਂਧ ਧੜੀ ਥਈ ਮੇਲੀ।

ਕੱਜਲੇ ਬਾਦਲ ਮੀਂਹ ਬਰਸਾਤੀਂ।ਗਾਜਾਂ ਖਮਣੀਆਂ ਕਾਲੀਆਂ ਰਾਤੀਂ।

ਰੁਲਦੇ ਰੋਹ ਇਕੇਲੀ।

ਨਾਜ਼ ਨਵਾਜ਼ ਦੇ ਵਕਤ ਵਿਹਾਣੇ।ਫੁਲ ਗੁਲ ਹਾਰ ਸਿੰਗਾਰ ਕਮਾਣੇ।

ਬਠ ਰਾਵੇਲ ਚੰਬੇਲੀ।

ਯਾਰ ਫ਼ਰੀਦ ਨ ਆਇਮ ਵੇੜ੍ਹੇ।ਉੱਜੜੇ ਗਾਨੇ ਗਹਿਣੇ ਸਿਹਰੇ।

ਫਿਰਦੀ ਮੈਲ ਕੁਚੈਲੀ।

220

ਸ਼ਹੁ(ਸ਼ਾਹ) ਰਾਂਝਾ ਅਲਬੇਲਾ

ਸ਼ਹੁ(ਸ਼ਾਹ) ਰਾਂਝਾ ਅਲਬੇਲਾ।ਜੋਗੀ ਜਾਦੂਗਰ ਵੇ।

ਰਾਵਲ ਬੰਸੀ ਜੋੜ ਸੁਣਾਈ।ਵਿੱਸਰ ਗਿਉਮ ਘਰ ਵਰ ਵੇ।

ਯਾਰ ਰੰਝੇਟੇ ਮੁਰਲੀ ਵਾਹੀ।ਕਰ ਕਰ ਪੇਚ ਹੁਨਰ ਵੇ।

ਅਨਹਦ ਬੀਨ ਬਜਾ ਮਨ ਮੋਹਿਸ।ਰੁਲਦੀ ਬੂਟੇ ਝਰ ਵੇ।

ਕੰਨੇ ਕੰਨੇ ਬੁੰਦੇ ਗਲ ਝਪ ਮਾਲ੍ਹਾਂ।ਰਹਿੰਦੇ ਹੁਸਨ ਨਗਰ ਵੇ।

ਤਖ਼ਤ ਹਜ਼ਾਰੋਂ(ਹਜ਼ਾਰਿਉਂ) ਰਾਂਝਣ ਆਇਆ।ਹੀਰ ਤੱਤੀ ਦੇ ਘਰ ਵੇ।

ਜੋਗਣ ਥੀਸਾਂ ਖ਼ਾਕ ਰਮੇਸਾਂ।ਰੁਲਸਾਂ ਸ਼ਹਿਰ ਬਹਰ ਵੇ।

ਮਾ ਪਿਉ ਛੋੜ ਲਗੀ ਲੱੜ ਤੈਡੇ।ਸਾਂਵਲ ਕਾਰੀ ਕਰ ਵੇ।

ਬਾਝ ਪਰੀਂਦੇ ਬਾਝ ਨ ਕਾਈ।ਬੱਠ ਜ਼ੇਵਰ ਬੱਠ ਜ਼ਰ ਵੇ।

ਇਤਨਾ ਜ਼ੁਲਮ ਮੁਨਾਸਬ ਨਾਹੀਂ।ਰੱਬ ਕੋਲੋਂ ਕੁਝ ਡਰ ਵੇ।

ਰਾਂਝਾ ਜੋਗੀ ਮੈਂ ਜੁਗ਼ਿਆਣੀ।ਡਿੱਤੜੀ ਇਸ਼ਕ ਖ਼ਬਰ ਵੇ।

ਯਾਰ ਫ਼ਰੀਦ ਨ ਵਿਸਰਮ ਹਰਗਿਜ਼।ਸਿੱਕਦੀ ਵੈਸਾਂ ਮਰ ਵੇ।

221

ਸ਼ਹੁ ਰਾਂਝਾ ਅਲਬੇਲਾ

ਸ਼ਹੁ ਰਾਂਝਾ ਅਲਬੇਲਾ।ਹੈਂ ਦਿਲੇਂਦਾ ਠੱਗ ਵੇ।

ਤੈਂਡੇ ਤਾਨੇ ਮਿਹਣੇ ਸਿੱਠੜੀ।ਡੇਵਮ ਸਾਰਾ ਜੱਗ ਵੇ।

ਝੋਕ ਨ ਆਵਾਂ ਕੈਂ ਵਲ ਜਾਵਾਂ।ਹੀਰ ਤੱਤੀ ਦੀ ਤੱਗ ਵੇ।

ਕੇਡੇ ਹਾਰ ਸਿੰਗਾਰ ਗਿਉਸੇ।ਕੇਡੇ ਗਏ ਝੱਗ ਮੱਗ ਵੇ।

ਨੇੜੇ ਜੀਅੜਾ ਜੋੜ ਨਿਹੇੜੇਮ।ਧਾਂ ਕਿਰਮ ਰਗ ਰਗ ਵੇ।

ਸੂਲ ਅਵੱਲੜੇ ਮੂਲ ਮੁੱਠੀ ਦੇ।ਡੁੱਖ ਆਵਨ ਕਰ ਵਗ ਵੇ।

ਬਿਰਹੋ ਲੁੰਬੀ ਜੁੜ ਕਰ ਲਾਈ।ਲੂੰ ਲੂੰ ਧੁੱਖਦੀ ਅੱਗ ਵੇ।

ਰੋਂਦੀ ਖਪਦੀ ਆਤਣ ਬਹਿੰਦੀਂ।ਥਈ ਬੀਮਾਰ ਅਲਗ ਵੇ।

ਯਾਰ ਫ਼ਰੀਦ ਨ ਕੀਤਮ ਕਾਰੀ।ਜੀਵਾਂ ਕੈਂਦੇ ਲਗ ਵੇ।

222

ਸਿਖ ਰੀਤ ਰਵਸ਼ ਮਨਸੂਰੀ ਨੂੰ

ਸਿਖ ਰੀਤ ਰਵਸ਼ ਮਨਸੂਰੀ ਨੂੰ।ਹੁਣ ਠੱਪ ਰੱਖ ਕਨਜ ਕਦੂਰੀ ਨੂੰ।

ਜੋ ਕੋਈ ਇਸ਼ਕ ਮਦੱਰਸੇ ਆਇਆ।ਫ਼ਿਕਾ ਅਸੂਲ ਦਾ ਫ਼ਿਕਰ ਉਠਾਇਆ।

ਬੇਸ਼ਕ ਆਰਫ਼ ਹੋਕਰ ਪਾਇਆ।ਰਮਜ਼ ਹਕੀਕਤ ਪੂਰੀ ਨੂੰ।

ਜੋ ਕੋਈ ਚਾਹੇ ਇਲਮ ਹਕਾਇਕ।ਰਾਜ਼ ਲੁਟਨੀ ਕਸ਼ਫ ਦਕਾਇਕ।

ਥੀਵੇ ਅਪਨੇ ਆਪ ਦਾ ਸ਼ਾਇਕ।ਸੱਟ ਨਜ਼ਦੀਕੀ ਦੂਰੀ ਨੂੰ।

ਹਮਾ ਓਸਤ ਦੇ ਭੇਦ ਨਿਆਰੇ।ਜਾਣਨ ਵਹਦਤ ਦੇ ਵਣਜਾਰੇ।

ਹਰ ਹਰ ਸ਼ੈ ਵਿੱਚ ਕਰਨ ਨਜ਼ਾਰੇ।ਅਸਰ ਤਜੱਲੀ ਤੂਰੀ ਨੂੰ।

ਬੇਦ ਅਨੋਖੈ ਪੰਥ ਅਵੈੜੇ।ਵੇੜੋ ਵੱਸਦੇ ਰਖਣ ਬਖੋੜੇ।

ਹੋਰ ਨ ਕੋਈ ਆਪ ਨਬੇੜੇ।ਆਪਣੀ ਇਕੀ ਪੂਰੀ ਨੂੰ।

ਲੁਤਫ਼ ਅਜ਼ਲ ਦਾ ਵੇਲਾ ਆਇਆ।ਫ਼ਖਰ ਜਹਾਂ ਗੁਰ ਗਿਆਨ ਸੁਨਾਇਆ।

ਤਬਾ ਸਲੀਮ ਫ਼ਰੀਦ ਦੀ ਪਾਇਆ।ਫ਼ਹਿਮ ਲੁਗਾਤ ਤਯੂਰੀ ਨੂੰ।

223

ਸਿੱਕ ਸਾੜੇ ਦਿਲ ਤਾਂਗ ਪਜਾਲੇ

ਸਿੱਕ ਸਾੜੇ ਦਿਲ ਤਾਂਗ ਪਜਾਲੇ।ਵਤਨ ਨ ਵਿਸਰਮ ਰਾਂਝਣ ਵਾਲੇ।

ਹਿਜਰ ਫ਼ਰਾਕ ਦਾ ਕੋਝਾ ਕਿੱਸਾ।ਸਾਹ ਮੁੰਝਾਏ ਤੇ ਹਾਂ ਡਾਲੇ।

ਰਾਹ ਅਵੱਲੜੇ ਲੱਖ ਲੱਖ ਵੱਲੜੇ।ਡੂੰਗਰ ਕਾਲੇ ਪੈਰੀਂ ਛਾਲੇ।

ਦਿੱਲੜੀ ਜਡੜੀ ਡੁੱਖੜੀਂ ਲਡੜੀ।ਕੇਵੇਂ ਹੋਸ਼ ਹਵਾਸ ਸੰਭਾਲੇ।

ਜੈਦੀਂ ਡੇਖਾਂ ਝੋਕ ਸਜਨ ਦੀ।ਕਾਦਰ ਬਾਰ ਗ਼ਮਾਂ ਦੇ ਟਾਲੇ।

ਇਸ਼ਕ ਸੌਗਾਤਾਂ ਮੈਂ ਵਲ ਭੇਜੀਆਂ।ਦਰਦ ਅੰਦੇਸ਼ੇ ਰੋਗ ਕਸ਼ਾਲੇ।

ਹੈ ਸੋਹਣਿਆਂ ਦੀ ਆਦਤ ਅਸਲੋਂ।ਕੁੜੇ ਪੇਚ ਫ਼ਰੇਬੀ ਚਾਲੇ।

ਯਾਰ ਫ਼ਰੀਦ ਨ ਉਤਰਮ ਦਿਲ ਤੋਂ।ਲੁਤਫੇਂ ਭਾਲੇ ਖਵਾਹ ਨ ਭਾਲੇ।

224

ਸਿਕ ਸੂਲੀਂ ਸਾੜੀਂ ਸਾਰੀ

ਸਿਕ ਸੂਲੀਂ ਸਾੜੀਂ ਸਾਰੀ।ਵਹ ਇਸ਼ਕ ਦੀ ਅਵਾਵਾੜੀ।

ਦਿਲ ਜਲ ਬਲ ਕੇਰੀ ਕੋਲੇ।ਡੁੱਖ ਰਗ ਰਗ ਸੋਜ਼ ਸਮੋਲੇ।

ਹਿੱਕ ਸੀਨਾ ਸੌ ਸੌ ਸ਼ੁਅਲੇ।ਹਿਨ ਬਿਰਹੋਂ ਤੇ ਦੋਜ਼ਖ ਹਾੜੀ।

ਜੈਂ ਡੇਹ ਅੱਖੀਂ ਮੈਂ ਲਾਤੀਆਂ।ਕੁਲ ਆਸ ਉੱਮੀਦਾਂ ਲਾਥੀਆਂ।

ਕਿਆ ਫਤਕਨ ਜੇੜ੍ਹੀਆਂ ਫਾਤੀਆਂ।ਬਿਆ ਹਰ ਕੋਈ ਮਾਰੇ ਤਾੜੀ।

ਮੈਂ ਕਰਾਂ ਤੱਤੀ ਕਿਆ ਕਾਰੀ।ਹੁਣ ਜ਼ਖਮ ਪੁੱਠੇ ਫੱਟ ਕਾਰੀ।

ਗਲ ਕਾਤੀ ਪੇਟ ਕਟਾਰੀ।ਸਰ ਬਰਛੀ ਤਬਰ ਕਟਾਰੀ।

ਥਿਆ ਵੱਸ ਹੱਸ ਕੋਲੇ ਓਲੇ।ਹੁਣ ਫੋਲ ਨ ਦਿਲ ਦੇ ਫੋਲੇ।

ਅਥ ਪਏ ਜੂਲ੍ਹਦੇ ਭੋਲੇ।ਗੱਠ ਸੇਵਾਂ ਡੂੰ ਹਤ ਪਾੜੀ।

ਮਿਲ ਮੂੰਹ੍ਰੀਂ ਡੋਲੀਆਂ ਵੱਟੀਆਂ।ਗਈ ਫ਼ਰਹਤ ਸ਼ਾਦੀਆਂ ਹਟੀਆਂ।

ਗ਼ਮ ਖ਼ੁਸ਼ੀਆਂ ਪਾੜੋਂ ਪਟੀਆਂ।ਡੁੱਖ ਸੁਖ ਦੀ ਬੇਖ ਉਖਾੜੀ।

ਆਏ ਲੋਕਾਂ ਹਤ ਬਹਾਨੇ।ਕਈ ਡੇਵਮ ਮੇਹਣੋ ਤਾਨੇ।

ਕਈ ਮਾਰਨ ਕਾਠੀਆਂ ਕਾਨੇ।ਹੈ ਬਿਆ ਬਿਆ ਜ਼ੁਲਮ ਡਿਹਾੜੀ।

ਸੁਣ ਯਾਰ ਫ਼ਰੀਦ ਦੀਆਂ ਧਾਈਂ।ਕਰ ਨਾਜ਼ ਵ ਸ਼ੋਖ ਨਿਗਾਹੀਂ।

ਵਲ ਆਪੇ ਸਾਵਲ ਸਾਂਈਂ।ਹੈ ਗੜਾ ਕੋਨ ਫਫਾੜੀ।

225

ਸੋਹਣਾਂ ਨਹਨ ਅਕਰਬ ਡਿੱਸਦਾ ੜੀ

ਸੋਹਣਾਂ ਨਹਨ ਅਕਰਬ ਡਿੱਸਦਾ ੜੀ।ਸਾਡੇ ਨਾਲ ਨ ਹੱਸ ਰਸ ਵਸਦਾ ੜੀ।

ਕੇਨੂੰ ਡੁੱਖ ਦੀ ਗਾਲ੍ਹ ਸੁਣਾਵਾਂ।ਕਲ੍ਹੜੀ ਸੇਝ ਸੁੱਤੀ ਤੜਫਾਵਾਂ।

ਤਾਰੇ ਗਿਣ ਗਿਣ ਰਾਤ ਨਿਭਾਵਾਂ।ਹੈ ਜੀ ਔਖਾ ਬੇਵੱਸਦਾ ੜੀ।

ਯਾਰ ਪੁੱਨਲ ਡੂੰ ਦਿੱਲੜੀ ਤਾਂਗੇ।ਔਖੇ ਲਾਂਘੇ ਰਾਹ ਅੜਾਂਗੇ।

ਮੁਸ਼ਕਲ ਪੈਂਡਾ ਮਿਲਣ ਮਹਾਂਗੇ।ਕੰਨੀਂ ਪੌਵਿਮ ਆਵਾਜ਼ ਜਰਸ ਦਾ ੜੀ।

ਕੋਲੇਂ ਵੱਸਦਾ ਭੇਤ ਨ ਡੱਸਦਾ।ਦਿੱਲੜੀ ਖੱਸਦਾ ਵਲ ਵਲ ਨੱਸਦਾ।

ਡੇਖ ਕੇ ਹਾਲ ਏਹੀਂ ਬੇਕੱਸਦਾ।ਕਰ ਠਾਹ ਠਾਹ ਦੁਰ ਦੂੰ ਹੱਸਦਾ ੜੀ।

ਨਾਜ਼ਕ ਢੰਗ ਅਜਾਇਬ ਵੱਨਦਾ।ਸਾਂਵਲ ਢੋਲੇ ਮਨ ਮੋਹਨ ਦਾ।

ਮਾਣ ਕਰਾਂ ਕਿਆ ਯਾਰ ਸਜਣ ਦਾ।ਓ ਦਿਲਬਰ ਹੈ ਹਰ ਕੱਸ ਦਾ ੜੀ।

ਏ ਬੇਕਾਰ ਫ਼ਰੀਦ ਨਿਭਾਇਆ।ਲੋਹੇ ਵਾਂਗ ਬਹੂੰ ਬੇ ਮਾਇਆ।

ਫ਼ਖਰ ਪਏ ਦੀ ਸੁਹਬਤ ਆਇਆ।ਥਿਆ ਹਮਸਾਇਆ ਪਾਰਸ ਦਾ ੜੀ।

226

ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ

ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ।ਤਾਂਘ ਆਵੇ ਵਧਦੀ ਸਿਕ ਆਵੇ ਚੜ੍ਹਦੀ।

ਕੀਤਾ ਹਿਜਰ ਤੈਡੇ ਮੈਕੂੰ ਜ਼ਾਰੋ ਜ਼ਾਰੇ।ਦਿਲ ਪਾਰੇ ਪਾਰੇ ਸਰ ਧਾਰੋ ਧਾਰੇ।

ਮੁੰਝ ਵਾਧੋ ਵਾਧੇ ਡੁੱਖ ਤਾਰੇ ਤਾਰੇ।ਰੱਬ ਮੇਲੇ ਮਾਹੀ ਬੈਠੀ ਧਾਂ ਕਰਦੀ।

ਸੋਹਣਾ ਯਾਰ ਮਾਹੀ ਕਡੀ ਪਾਵੇ ਫੇਰਾ।ਸ਼ਾਲਾ ਪਾ ਕੇ ਫੇਰਾ ਪੁੱਛੇ ਹਾਲ ਓ ਮੇਰਾ।

ਦਿਲ ਦਰਦਾਂ ਮਾਰੀ ਡੁੱਖਾਂ ਲਾਇਆ ਦੇਰਾ।ਰਾਤੀਂ ਆਹੀਂ ਭਰਦੀ ਡੇਹਾਂ ਸੂਲਾਂ ਸੜਦੀ।

ਪੁਨੂੰ ਖਾਨ ਮੇਰੇ ਕੀਤੀ ਕੇਚ ਤਿਆਰੀ।ਮੈਂ ਮਿੱਨਤਾਂ ਕਰਦੀ ਤਰੋੜੀ ਵੈਂਦਾ ਯਾਰੀ।

ਕਈ ਨਹੀਂ ਚਲਦੀ ਕਿਆ ਕੀਜੇ ਕਾਰੀ।ਸਟ ਬਾਂਦੀ ਬਰਦੀ ਥੀਸਾਂ ਬਾਂਦੀ ਬਰਦੀ।

ਰੋ ਰੋ ਫ਼ਰੀਦਾ ਫ਼ਰਿਆਦ ਕਰਸਾਂ।ਗ਼ਮ ਬਾਝ ਉਸ ਦੇ ਬਿਆ ਸਾਹ ਨ ਭਰਸਾਂ।

ਜਾ ਥੀਸਮ ਮੇਲਾ ਜਾ ਰੁਲਦੀ ਮਰਸਾਂ।ਕਹੀਂ ਲਾ ਡਖਾਈ ਦਿਲ ਚੋਟ ਅੰਦਰ ਦੀ।

227

ਸੋਹਣੇ ਯਾਰ ਪੁਨਲ ਦਾ

ਸੋਹਣੇ ਯਾਰ ਪੁਨਲ ਦਾ।ਹਰ ਜਾ ਐਨ ਹਜੂਰ।

ਅੱਵਲ ਆਖਰ ਜ਼ਾਹਰ ਬਾਤਨ।ਉਸਦਾ ਜਾਣ ਜ਼ਹੂਰ।

ਆਪ ਬਣੇ ਸੁਲਤਾਨ ਜਹਾਂ ਦਾ।ਆਪ ਬਣੇ ਮਜ਼ਦੂਰ।

ਥੀ ਮੁਸ਼ਤਾਕ ਫਿਰੇ ਵਿਚ ਗਮ ਦੇ।ਵਾਸਲ ਥੀ ਮਹਜੂਰ।

ਥੀ ਮਾਸ਼ੂਕ ਦਿਲੀਂ ਲੁਟ ਨੇਵੇਂ।ਜਾਨ ਕਰੇ ਰੰਜੂਰ।

ਗਲ ਲਾਂਵਣ ਵਲ ਮਾਰ ਤੜ੍ਹਾਵਣ।ਏਹੋ ਨਹੀਂ ਦਸਤੂਰ।

ਚਸ਼ਮਾਂ ਫ਼ਖਰੂਦੀਨ ਮਿਠਲ ਦੀਆਂ।ਤਨ ਮਨ ਕੀਤਾ ਚੂਰ।

ਘੋਲ ਘੋਤ ਮੈਂ ਫ਼ਖਰ ਜਹਾਂ ਤੂੰ।ਜਨਤ ਹੂਰ ਕਸੂਰ।

ਯਾਰ ਫਰੀਦ ਕੂੰ ਏਵੇਂ ਸਾੜਿਓ।ਜਿਵੇਂ ਜਲਿਆ ਕੋਹ ਤੂਰ।

228

ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ

ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ।ਸਾਨੂੰ ਗੁੱਝੜੀ ਚੇਟਕ ਲਾਉਂਦੀਆਂ।

ਚਸ਼ਮਾਂ ਜਾਦੂ ਕਹਿਰ ਕਿਆਮਤ।ਹੋਸ਼ ਹੱਵਾਸ ਭੁਲਾਉਂਦੀਆਂ।

ਅਬਰੂ ਕੋਸ ਤੇ ਮਿਜ਼ਗਾਂ ਕੈਬਰ।ਜ਼ੁਲਮੀਂ ਚੋਟ ਚਲਾਉਂਦੀਆਂ।

ਚੜ੍ਹਨ ਸ਼ਿਕਾਰ ਨ ਮੁੜਦੀਆਂ ਹਰਗਿਜ਼।ਜ਼ੁਲਫ਼ਾਂ ਸੈਦ ਫੁਹਾਉਂਦੀਆਂ।

ਚਾਲੀਂ ਨਾਜ਼ ਦੀਆਂ ਦਿਲ ਨੂੰ ਮੋਹਦੀਆਂ।ਹੁਕਮੀਂ ਬਿਰਹੋਂ ਬਛਾਉਂਦੀਆਂ।

ਤੇਗ਼ਾਂ ਤੇਜ਼ ਨਿਗਾਹ ਦੀਆਂ ਹਰ ਦਮ।ਲਾਲ ਲਹੂ ਵਿੱਚ ਧਾਉਂਦੀਆਂ।

ਇਸ਼ਕ ਫ਼ਰੀਦ ਕਈ ਘਰ ਗਾਲੇ।ਸਹੰਸ ਪਈਆਂ ਤੜਫ਼ਾਉਂਦੀਆਂ।

229

ਸੁਬਹ ਸਾਦਕ ਖਾਂ ਸਾਹਿਬੀ ਮਾਣੇ

ਸੁਬਹ ਸਾਦਕ ਖਾਂ ਸਾਹਿਬੀ ਮਾਣੇ।ਪਾ ਸਿਹਰੇ ਗਾਨੇ ਗਹਿਣੇ।

ਸਹਿਜੋਂ ਫੁਲੂੰ ਸੇਝ ਸੁਹਾ ਤੂੰ।ਬਖ਼ਤ ਤੇ ਤਖ਼ਤ ਕੂੰ ਜੋੜ ਛਕਾ ਤੂੰ।

ਆਪਣੇ ਮੁਲਕ ਕੂੰ ਆਪ ਵਸਾ ਤੂੰ।ਪਟ ਅੰਗ੍ਰੇਜੀ ਥਾਣੇ।

ਸੁਣ ਇਕਬਾਲ ਤੈਡਾ ਪੈ ਡਰਦੇ।ਰਾਜੇ ਦਹਸ਼ਤ ਕਰ ਮਰਦੇ।

ਮੀਰ ਨਵਾਬ ਥਏ ਆ ਬਰਦੇ।ਬੇ ਜ਼ਰ ਮੁਫ਼ਤ ਵਿਕਾਣੇ।

ਪੀਰ ਫ਼ਕੀਰ ਤੈਕੂੰ ਸਬ ਚਹਿੰਦੇ।ਸੂਬੇਦਾਰ ਮੁਲਾਜ਼ਮ ਰਹਿੰਦੇ।

ਗਿਰਦਾ ਗਿਰਦ ਕਚਹਿਰੀ ਬਹਿੰਦੇ।ਅਫ਼ਲਾਤੂਨ ਸਿਆਣੇ।

ਫੈਜ ਤੈਡੇ ਦੇ ਜਗ ਵਿੱਚ ਕਿਸੇ।ਜ਼ਾਲਾਂ ਮਰਦ ਗਏ ਘਿਨ ਹਿਸੇ।

ਨੀਂਗਰ ਤਕੜੇ ਬੁਢੜੇ ਲਿਸੇ।ਨੰਢੜੇ ਬਾਲ ਅਯਾਣੇ।

ਖ਼ੂਬ ਹੰਡਾਈਂ ਜਿੰਦ ਜਵਾਨੀ।ਹਰ ਦਮ ਕੋਲ ਵੱਸੀਂ ਦਿਲ ਜਾਨੀ।

ਯਾਰ ਪਿਆਰਾ ਯੂਸਫ਼ ਸਾਨੀ।ਨਾਜ਼ ਤੈਂਡੇ ਮਨ ਭਾਣੇ।

ਕਰੇ ਫ਼ਰੀਦ ਹਮੇਸ਼ ਦੁਆਈਂ।ਸਾਂਵਲ ਜੀਵੇਂ ਚਰ ਜੁਗ ਤਾਈਂ।

ਤੈਡੇ ਸਾਡਾ ਸੋਹਣਾ ਸਾਈਂ।ਲਗੜੇ ਨੇਂਹ ਪੁਰਾਣੇ।

230

ਸੁਖ ਸੋਮਹਣ ਸਿਧਾਇਮ

ਸੁਖ ਸੋਮਹਣ ਸਿਧਾਇਮ।ਯਾਰ ਨ ਨੀਤਮ ਸੰਗ ਵੇ।

ਸੇਝ ਰੰਗੀਲੀ ਸੁਟਿਅਮ ਪਸੇਲੀ।ਧਾਂ ਕਰਮ ਅੰਗ ਅੰਗ ਵੇ।

ਨਿਕਲਨ ਆਹੀਂ ਸੰਜ ਸਬਾਹੀ।ਡੁੱਖੜੀਂ ਕੀਤਮ ਤੰਗ ਵੇ।

ਸੱਜਣ ਸਧਾਏ ਵਲ ਨ ਆਏ।ਵਾਹ ਕਾਦਰ ਦਾ ਰੰਗ ਵੇ।

ਕੋਲ ਨ ਨੀਤਮ ਢੋਲ ਦਿਲੇਂਦੇ।ਰੋਹੀ ਰੁਲਿਉਮ ਕੁਰੰਗ ਵੇ।

ਟਲ੍ਹਿਅਮ ਨਾ ਸਖ਼ਤੀ ਤੇ ਬਦਬਖ਼ਤੀ।ਗਿਆ ਨਾਮੁਸ ਤੇ ਨੰਗ ਵੇ।

ਦਰਦ ਅਵੱਲੜੇ ਸੂਲ ਕਲੱਲੜੇ।ਤਨ ਮਨ ਦੂਰ ਚਰੰਗ ਵੇ।

ਰੁਲਦੀ ਥਲ ਵਿੱਚ ਯਾਰ ਨ ਵਲ ਵਿੱਚ।ਵੱਲੜੀ ਲਗੜੀ ਜੰਗ ਵੇ।

ਇਸ਼ਕ ਫ਼ਰੀਦ ਛਕਾ ਮੋਈਂ ਜੀਂਦੀ।ਡੇ ਸਰ ਮੁਲ ਨ ਸੰਗ ਵੇ।

231

ਸੁਣ ਸਮਝੜੇ ਜ਼ਾਹੇਦ ਜਾਹਦ ਤੂੰ

ਸੁਣ ਸਮਝੜੇ ਜ਼ਾਹੇਦ ਜਾਹਦ ਤੂੰ।ਹਿਨ ਇਸ਼ਕ ਦੇ ਏ ਕਲਮਾਤ ਅਜਬ।

ਹੈ ਗਾਲ੍ਹ ਅਜਬ ਹੈ ਹਾਲ ਅਜਬ।ਹੈ ਚਾਲ ਅਜਬ ਹੈ ਘਾਤ ਅਜਬ।

ਹੈ ਜ਼ੌਕ ਅਜਬ ਹੈ ਸ਼ੌਕ ਅਜਬ।ਹੈ ਐਨ ਅਜਬ ਹੈ ਬੈਨ ਅਜਬ।

ਹੈ ਜ਼ਿਕਰ ਅਜਬ ਹੈ ਫ਼ਿਕਰ ਅਜਬ।ਹੈ ਨਫ਼ੀ ਅਜਬ ਅਸਬਾਤ ਅਜਬ।

ਕੁਲ ਤਾਂਘ ਤਲਬ ਮਫਕੂਦ ਕਰਨ।ਸਭ ਸੂਰਤ ਹੱਕ ਮਸਜੂਦ ਕਰਨ।

ਥੀ ਬਾਜ਼ਲ ਤਰਕ ਵਜੂਦ ਕਰਨ।ਸਕ ਸੌਮ ਸਲਵਾਤ ਜ਼ਕਵਾਤ ਅਜਬ।

ਹਿਕਮਾਤ ਅਜਬ ਸੁਬਹਾਤ ਅਜਬ।ਦਰਜਾਤ ਅਜਬ ਦਰਕਾਤ ਅਜਬ।

ਆਯਾਤ ਅਜਬ ਤਾਆਤ ਅਜਬ।ਤਾਗ਼ੂਤ ਤੇ ਲਾਤ ਮਨਾਤ ਅਜਬ।

ਹਿਕ ਜਾਤੋਂ ਸਹੰਸ ਜ਼ਵਾਤ ਅਜਬ।ਇਸਮਾ ਅਫਆਲ ਸਿਫਾਤ ਅਜਬ।

ਖੁਸ਼ ਖਿਜ਼ਰ ਦੇ ਫਲਸਫਿਆਤ ਅਜਬ।ਜ਼ੁਲਮਾਤ ਤੇ ਆਬ ਹਯਾਤ ਅਜਬ।

ਠੱਪ ਫਿਕ ਅਸੂਲ ਅਕਾਇਦ ਨੂੰ।ਰਖ ਮਿਲਤ ਇਬਨੁਲ ਅਰਬੀ ਦੀ।

ਹੈ ਦਿਲੜੀ ਗੈਰੋਂ ਪਾਕ ਤੇਰੀ।ਮਿਸਬਾਹ ਅਜਬ ਮਸਕਵਾਤ ਅਜਬ।

ਹਰਕਾਤ ਅਜਬ, ਸੁਕਨਾਤ ਅਜਬ।ਅਸ਼ਗ਼ਾਲ ਅਜਬ ਔਕਾਤ ਅਜਬ।

ਔਰਾਦ ਅਜਬ ਦਾਵਾਤ ਅਜਬ।ਸਾਆਤ ਅਜਬ ਡੇਹ ਰਾਤ ਅਜਬ।

ਲਾ ਯਦਰਕਹੁਲ ਅਬਸਾਰ ਅਜਬ।ਲਾਯਹਜ੍ਹਾ ਅਲਸ਼ਕਾਲ ਅਜਬ।

ਹੈ ਬਹਿਰ ਅਜਬ ਹੈ ਲਹਿਰ ਅਜਬ।ਹੈ ਨਹਿਰ ਅਜਬ ਕਤਰਾਤ ਅਜਬ।

ਆਫ਼ਾਤ ਅਜਬ ਖਦਸ਼ਾਤ ਅਜਬ।ਸਦਮਾਤ ਅਜਬ ਹਸਰਾਤ ਅਜਬ।

ਵਾਹ ਜਜ਼ਬਭਹ ਮਿਨ ਜਜ਼ਬਾਤ ਅਜਬ।ਰਾਹਾਤ ਅਜਬ ਲੱਜ਼ਾਤ ਅਜਬ।

ਨਾਸੂਤ ਅਜਬ ਮਲਕੂਤ ਅਜਬ।ਜਬਰੂਤ ਅਜਬ ਲਾਹੂਤ ਅਜਬ।

ਤਲਬੀਸ ਅਜਬ ਤਾਨੀਸ ਅਜਬ।ਤਕਦੀਸ ਅਜਬ ਸਤਵਾਤ ਅਜਬ।

ਅਵਹਾਮ ਅਜਬ ਇਬਹਾਮ ਅਜਬ।ਐਲਾਮ ਅਜਬ ਇਲਹਾਮ ਅਜਬ।

ਹਮਜ਼ਾਤ ਅਜਬ ਖ਼ਤਰਾਤ ਅਜਬ।ਲਮਹਾਤ ਅਜਬ ਸ਼ਤਹਾਤ ਅਜਬ।

ਹੈ ਕੁਰਬ ਅਜਬ ਹੈ ਬੋਅਦ ਅਜਬ।ਹੈ ਵਸਲ ਅਜਬ ਹੈ ਫਸਲ ਅਜਬ।

ਹੈ ਕਹਿਰ ਹਿਜਾਬ ਅਕਾਬ ਅਜਬ।ਹੈ ਲੁਤਫ ਨਜਾਤ ਸਬਾਤ ਅਜਬ।

ਅਬਦਾਲ ਅਜਬ ਔਤਾਦ ਅਜਬ।ਅਕਤਾਬ ਅਜਬ ਅਫਰਾਦ ਅਜਬ।

ਤਹਕੀਕ ਅਜਬ ਤਸਦੀਕ ਅਜਬ।ਤਕਲੀਦ ਅਦੂਲ ਸਕਾਤ ਅਜਬ।

ਹੈ ਕਲਬ ਅਜਬ ਹੈ ਸਿੱਰ ਅਜਬ।ਹੈ ਨਫਸ ਅਜਬ ਹੈ ਰੂਹ ਅਜਬ।

ਹੈ ਹਰਮ ਅਜਬ ਅਹਿਰਾਮ ਅਜਬ।ਹਜਾਜ ਅਜਬ ਇਰਫ਼ਾਤ ਅਜਬ।

ਜਬਰੀਲ ਅਜਬ ਤਨਜੀਲ ਅਜਬ।ਤਰਤੀਲ ਅਜਬ ਤਾਮੀਲ ਅਜਬ।

ਹੈ ਜ਼ੁਹਰ ਅਜਬ ਤਫ਼ਸੀਰ ਅਜਬ।ਹੈ ਬਤਨ ਤੇ ਤਾਵਾਲਤ ਅਜਬ।

ਹੈ ਕਿਬਰ ਤੇ ਫ਼ਖਰ ਗਰੂਰ ਅਜਬ।ਹੈ ਨਾਰ ਅਜਬ ਹੈ ਨੂਰ ਅਜਬ।

ਹੈ ਨਖਲ ਅਜਬ ਹੈ ਤੂਰ ਅਜਬ।ਹੈ ਮੂਸਾ ਤੇ ਮੀਕਾਤ ਅਜਬ।

ਆਗਾਜ਼ ਅਜਬ ਅੰਜਾਮ ਅਜਬ।ਹੈ ਸ਼ਾਮ ਅਜਬ ਪ੍ਰਭਾਤ ਅਜਬ।

ਹੈ ਸ਼ਮਸ ਤੇ ਮਦਾਲਜੁਲ ਅਜਬ।ਹੈ ਅਕਸ ਅਜਬ ਜ਼ੱਰਾਤ ਅਜਬ।

ਹੈ ਤਰ੍ਹਾ ਕਿਆਮ ਕਊਦ ਅਜਬ।ਹੈ ਵਜਾ ਰਕੂ ਸਜੂਦ ਅਜਬ।

ਹੈ ਸ਼ਫਾਅ ਅਜਬ ਹੈ ਵਤਰ ਅਜਬ।ਅਰਕਾਨ ਅਜਬ ਰਕਆਤ ਅਜਬ।

ਨਫ਼ਕਾਤ ਅਜਬ ਸਦਕਾਤ ਅਜਬ।ਖੈਰਾਤ ਅਜਬ ਹਸਨਾਤ ਅਜਬ।

ਹੈ ਦੁਨੀਆ ਅਸਲ ਅਹਾਦ ਅਜਬ।ਹੈ ਦੀਨ ਅਲੂਫ ਮਾਅਤ ਅਜਬ।

ਹੈ ਦੋਜ਼ਖ ਤਬਕਾਤ ਅਜਬ।ਹੈ ਜਨਤ ਸਬਅ ਸਿਫਾਤ ਅਜਬ।

ਅਸੀਆਨ ਅਜਬ ਅਸਾਤ ਅਜਬ।ਇਬਰਾਰ ਤੇ ਬਾਕੀਆਤ ਅਜਬ।

ਵਾਲਲੀਲ ਹੈ ਰਮਜ਼ ਬਤੂਨ ਅਜਬ।ਵਾਲਕਲਮ ਅਜਬ ਹੈ ਨੂਨ ਅਜਬ।

ਵਾਲਤੈਨ ਤੇ ਵਾਲਜ਼ੈਤਨ ਅਜਬ।ਵਾਲਸ਼ਮਸ਼ ਤੇ ਵਾਲਸਿਫਾਤ ਅਜਬ।

ਮਿਨ ਈਨ ਅਲੀ ਈਂ ਅਸਤ ਅਜਬ।ਮਾ ਅਲ ਹਾਸਲ ਫੀ ਅਲ ਬੀਨ ਅਸਤ ਅਜਬ।

ਮਿਨ ਇਲਮ ਮਾਲੀ ਅਲ ਐਨ ਅਸਤ ਅਜਬ।ਇਸਰਾਰ ਰਮੁਜ਼ ਨੁਕਾਤ ਅਜਬ।

ਘਰ ਬਾਰ ਡਿਸੇ ਬਰ ਬਾਰ ਅਸਾਂ।ਗਏ ਵਿਸਰ ਸਭੋ ਕੰਮ ਕਾਰ ਅਸਾਂ।

ਲਾਚਾਰ ਤੇ ਜ਼ਾਰ ਨਜ਼ਾਰ ਅਸਾਂ।ਵਾਹ ਡਿਤੜੀ ਬਿਰਹੋ ਬਰਾਤ ਅਜਬ।

ਹਿਕ ਪਾਸੋਂ ਨਾਜ਼ ਨਵਾਜ ਅਜਬ।ਪੈ ਪਾਸੋਂ ਇਜਜ਼ ਨਿਆਜ਼ ਅਜਬ।

ਹੈ ਸੋਜ਼ ਅਜਬ ਹੈ ਸਾਜ਼ ਅਜਬ।ਹੈ ਘੁੰਡ ਅਜਬ ਹੈ ਝਾਤ ਅਜਬ।

ਵਾਹ ਆਲਮ ਹੁਸਨ ਆਬਾਦ ਅਜਬ।ਵਿਚ ਸੋਹਣਿਆਂ ਦਾ ਬੇਦਾਦ ਅਜਬ।

ਲੁਟੀ ਦਿਲੜੀ ਦੀ ਫਰਿਆਦ ਅਜਬ।ਮੁਠੀਆਂ ਅਖੀਆਂ ਦੀ ਬਰਸਾਤ ਅਜਬ।

ਹਰ ਆਨ ਅਹੱਦ ਡੋਂ ਧਿਆਨ ਧਰੋ।ਹੈ ਬੇਸ਼ਕ ਦੀਨ ਈਮਾਨ ਇਹੋ।

ਦਿਲ ਨਾਲ ਫ਼ਰੀਦ ਦਾ ਵਾਅਜ਼ ਸੁਣੋ।ਸੌ ਬਾਤ ਦੀ ਹੈ ਹਿਕ ਬਾਤ ਅਜਬ।

232

ਸੁਣ ਵੋ ਸਹੇਲੀ ਸੁਘੜ ਸਿਆਣੀ

ਸੁਣ ਵੋ ਸਹੇਲੀ ਸੁਘੜ ਸਿਆਣੀ।ਬਿਰਹੋਂ ਦੇ ਪੰਧੜੇ ਸਖਤ ਬਈਦ।

ਨਾ ਕਲ ਮੈਕੂੰ ਤੇਗ਼ ਕਜ਼ਾ ਦੀ।ਨਾ ਤਕਦੀਰ ਦੇ ਤੀਰ ਦਗ਼ਾ ਦੀ।

ਕੀਤੋਮ ਦੋਸਤ ਦੀ ਦੀਦ ਸ਼ਹੀਦ।

ਜੇ ਡੇਂਹ ਭਲੜੇ ਮਿਤਰ ਵੀ ਭਲੜੇ।ਕਿਸਮਤ ਜੋੜੇ ਜੋੜ ਕੁਲਲੜੇ।

ਯਾਰ ਸ਼ਦੀਦ ਤੇ ਬਖਤ ਅਨੀਦ।

ਰੋਵਣ ਪਿਟਣ ਕੂੰ ਸਮਝੂੰ ਸ਼ਾਦੀ।ਸੁੰਜੀ ਬਰ ਝਰ, ਝੰਗ ਡਿਸਮ ਆਬਾਦੀ।

ਇਸ਼ਰਾ ਮਹਰਮ ਸਾਡੜੀ ਈਦ।

ਸੌ ਸੌ ਛਾਂਗਾਂ ਲਖ ਲਖ ਛੇੜੂ।ਵੁਠੜੇ ਦੀ ਵੌਹ ਡੇਵਨ ਪੰਧੇੜੂ।

ਰੋਹੀ ਥਈ ਆਬਾਦ ਜਦੀਦ।

ਜਿੰਦ ਅਸੀਰੇ ਜੋਰ ਵ ਜਫਾ ਦੀ।ਦਿਲੜੀ ਕੈਦੀ ਕਰਬ ਵ ਬਲਾ ਦੀ।

ਡਿਸਮ ਰਕੀਬ ਯਜ਼ੀਦ ਪਲੀਦ।

ਸਟ ਖਿਰਕਾ ਭਟ ਘਤ ਸਜਾਦਾ।ਜਾਮਾ ਜਾਂ ਸੂ ਪਾਕ ਬ ਬਾਦਾ।

ਕਰਦਮੀ ਪੀਰ ਮਗ਼ਾਂ ਤਾਕੀਦ।

ਸਾਂਵਲ ਯਾਰ ਦੇ ਨਾਜ਼-ਏ-ਨਿਗਾਹ ਦੇ।ਮਾਰੂ ਚਾਲ ਤੇ ਖਾਲ ਸਿਆਹ ਦੇ।

ਥੀਵਸੇ ਮੁਫਤ ਫ਼ਰੀਦ ਖ਼ਰੀਦ।

233

ਸੁਣ ਯਾਰ ਪੁਰਾਣੀ ਪੀੜ ਵੋ

(ਇਹ ਕਾਫ਼ੀ ਹੀਰ ਦੀ ਜ਼ਬਾਨੀ ਲਿਖੀ ਹੈ, ਜਿਹੜੀ ਰਾਂਝੇ ਦੀ ਆਸ਼ਕ ਸੀ।)

ਸੁਣ ਯਾਰ ਪੁਰਾਣੀ ਪੀੜ ਵੋ।ਥੀਆਂ ਅੱਖੀਆਂ ਛਲ ਗਈ ਦਿਲੜੀ ਜਲ।

ਕਾਂਹ ਕੁਮਾਣੀਂ ਉਜੜੀਆਂ ਝੋਕਾਂ।ਸਖਤ ਸਿਆਲੀਂ ਕਰਦੀਆਂ ਟੋਕਾ।

ਰਹਿੰਦੀ ਦਿਲ ਦਿਲਗੀਰ ਵੋ।ਸਰ ਦਰਦ ਉਟਲ ਪਏ ਰੋਗ ਉਛਲ।

ਲਗੜਾ ਨੇਂਹ ਰੰਝੇਟੇ ਵਾਲਾ।ਵਿਸਰਿਆ ਫ਼ਹਿਮ ਫ਼ਿਕਰ ਦਾ ਚਾਲਾ।

ਹੀਰ ਗਈ ਝੰਗ ਚੀਰ ਵੋ।ਸਟ ਸੇਝ ਪਲੰਗ ਤੇ ਰੰਗ ਮਹਲ।

ਭੋਗੇ ਮੂਲ ਨ ਦੁਸ਼ਮਨ ਜਾਈ।ਜੋ ਜੋ ਸਖਤੀ ਮੈਂ ਸਿਰ ਆਈ।

ਮਾਰਮ ਮਾ ਪਿਉ ਵੀਰ ਵੋ।ਵਲ ਸੰਗੀਆ ਸੁਰਤੀਆਂ ਲਹਮ ਨ ਕਲ।

ਚਾਕ ਮਹੀਂਦਾ ਆ ਵੜ ਵੇਹੜੇ।ਖੇੜੇ ਭੇੜੇ ਰਖਣ ਬਖੇੜੇ।

ਕਪੜੇ ਲੀਰ ਕਤੀਰ ਵੋ।ਗਿਆ ਹਾਰ ਸਿੰਗਾਰ ਮੁਸਾਗ ਕਜਲ।

ਨਾਜ਼ਕ ਨਾਜ਼ ਨਿਗਾਹ ਸਜਨ ਦੇ।ਇਸ਼ਵੇ ਗਮਜ਼ੇ ਮਨ ਮੋਹਨ ਦੇ।

ਲਗੜੇ ਕਾਰੀ ਤੀਰ ਵੋ।ਸੈ ਸੀਨੇ ਪਲ ਪਲ ਚੁਭਦੇ ਫਲ।

ਔਖੇ ਲਾਘੇ ਰੋਹ ਹਬਲਦੇ।ਛਲ ਛਲ ਛਾਲੇ ਪੈਰ ਪਚਲਦੇ।

ਰੁਲਦੀ ਰਾਹ ਮਲ੍ਹੇਰ ਵੋ।ਜਿਥ ਰਾਖਸ ਡਨੜੀ ਪੌਵਨ ਦਹਲ।

ਸੱਸੀ ਸ਼ੋਦੀ ਪੈਰ ਪਿਆਦੀ।ਨਾ ਤਿੜ ਤਾਡੇ ਝੋਕ ਆਬਾਦੀ।

ਮਿਠੜੀ ਬੇ ਤਕਸੀਰ ਵੋ।ਨਾ ਖਰਚ ਪਲੇ ਨਾ ਗੰਢ ਸਮਲ।

ਮਾਹੀ ਬਾਝੋਂ ਸੂਲ ਕਹਿਰ ਦੇ।ਡੇਹਾਂ ਰਾਤ ਫ਼ਰੀਦ ਨਜਰਦੇ।

ਨੀੜਾਂ ਨੀਰ ਵਹੀਰ ਵੋ।ਝਰ ਜੰਗਲ ਬੇਲੇ ਛਲੋ ਛਲ।

234

ਸੁਤੜੀ ਹੋਤ ਸਿਧਾਣੇ

ਸੁਤੜੀ ਹੋਤ ਸਿਧਾਣੇ।ਨਾਹੀਂ ਹਿਕਤਿਲ ਤਰਸ ਜਤਨ ਮੇਂ।

ਗਏ ਕਰਹੋਂ ਕਤਾਰੀ ਬਰਡੋ।ਥੀ ਪਾਂਧੀ ਕੇਚ ਸ਼ਹਿਰ ਡੋ।

ਕਰ ਜ਼ੋਰ ਅਜ਼ੋਰ ਧੰਗਾਣੇ।ਖੁਸ ਵੁਠੜੇ ਦੇਸ ਵਤਨ ਮੇਂ।

ਤੱਤੀ ਕਲ੍ਹੜੀ ਤੇ ਨਿੰਦਰਾਈ।ਬੇਵਾਹੀ ਮੂੰਝ ਮੁੰਝਾਈ।

ਮੂੰਹ ਬੁਸਰਾ ਨੈਣ ਕਮਾਣੇ।ਹੋਸ ਨ ਸਿਰ ਮੇਂ ਸੁਰਤ ਨ ਤਨ ਮੇਂ।

ਬਠ ਬੇਦਰਦਾਂ ਦੀ ਯਾਰੀ।ਮੈਂ ਮੁੱਠੜੀ ਲਾ ਕਰ ਹਾਰੀ।

ਨਿੱਤ ਝੁਰਦੀ ਝੋਰ ਝੁਰਾਣੇ।ਰਹਿੰਦੀ ਦਰਦ ਅਮਦੋਹਮਿਹਨ ਮੇਂ।

ਆ ਆਪੇ ਯਾਰੀ ਲਾਇਸ।ਵਲ ਵੈਂਦੀ ਨਾ ਮੁਕਲਾਇਸ।

ਸਭ ਰਹਿ ਗਏ ਹਾਲ ਪੁਰਾਣੇ।ਦਿਲ ਦੀ ਦਿਲ ਮੇਂ ਮਨ ਦੀ ਮਨ ਮੇਂ।

ਡੇ ਵੀਰਨ ਡੋਹ ਡੁਰਾਪੇ।ਰੱਖ ਆਸ ਮਿਲਣ ਦੀ ਆਪੇ।

ਮੋਈਂ ਜੀਂਦੀ ਥਲੜੇ ਮਾਣੇ।ਨੀਤਸ ਪੂਰੀ ਗੋਰ ਕਫ਼ਨ ਮੇਂ।

ਗਏ ਜੋਭਨ ਜੋਸ਼ ਬਹਾਰੀ।ਗਈ ਹਾਰ ਸ਼ਿੰਗਾਰ ਦੀ ਵਾਰੀ।

ਥਏ ਕੱਜਲ ਮੁਸਾਗ ਨਮਾਣੇ।ਵਾਲੀ ਵੱਟੜੀ ਸੋਹਮ ਨ ਕਨ ਮੇਂ।

ਠੱਗ ਬਾਗ਼ ਬਹੂੰ ਦਿਲ ਕਾਲੇ।ਸੈ ਪੇਚ ਕਰਨ ਲੱਖ ਚਾਲੇ।

ਕਰ ਕੂੜ ਫ਼ਰੇਬ ਅਘਾਣੇ।ਡਿੱਸਦੇ ਪੂਰਬ ਵਸਨ ਦਖਨ ਮੇਂ।

ਸਭ ਸੰਗੀਆਂ ਮੁਲਕ ਅਮਨ ਵਿੱਚ।ਏ ਛੋਰੀ ਬੈਤ ਹਜ਼ਨ ਵਿਚ।

ਕਰ ਬੈਠਨ ਜਾਹ ਟਿਕਾਨੇ।ਸੋਜ ਬਦਨ ਮੇਂ ਦੂਦ ਦਹਨ ਮੇਂ।

ਥੀਆਂ ਖੁਸ਼ੀਆਂ ਆਸੇ ਪਾਸੇ।ਗਏ ਵਿਸਰ ਮਜ਼ਾਖਾਂ ਹਾਸੇ।

ਕਿਆ ਹੁਸਨ ਜਮਾਲ ਦੇ ਮਾਣੇਂ।ਬੁੱਢੜੀ ਥੀਅਮ ਨਵੇੜੇ ਸਨ ਮੇਂ।

ਏ ਗਮਜ਼ੇ ਨਾਜ ਨਿਹੋਰੇ।ਏ ਖੁਸ਼ੀਆਂ ਜ਼ੇਰੇ ਤੋਰੇ।

ਹੁਣ ਡਾਢੇ ਸਖ਼ਤ ਸਿਆਣੇ।ਹਰ ਇਲਮ ਤੇ ਹਰ ਹਰ ਫ਼ਨ ਮੇਂ।

ਲਾ ਨੇਹ ਫ਼ਰੀਦ ਨ ਫਿਰਸਾਂ।ਏਹੋ ਘੇਰ ਕੁਲੱਲੜਾ ਘਿਰਸਾਂ।

ਓ ਜਾਣੇ ਖਵਾਹ ਨ ਜਾਣੇ।ਰਹਿਸੂੰ ਹਰ ਦਮ ਹਿਕੜੇ ਵਨ ਮੇਂ।

235

ਤਾਂਘ ਪੁੱਨਲ ਵਲ ਤੈਂਦੀ ਹੈ

ਤਾਂਘ ਪੁੱਨਲ ਵਲ ਤੈਂਦੀ ਹੈ।ਸਾਨੂੰ ਹਿੱਕ ਪਲ ਰਹਿਣ ਨ ਡੇਂਦੀ ਹੈ।

ਇਸ਼ਕ ਉਜਾੜੀ ਝੋਕ ਅਮਨ ਦੀ।ਪਾੜੋ ਬੇਖ ਪਟੀਸ ਹੱਡ ਤਨ ਦੀ।

ਹਿੱਕ ਸਿਕ ਰਹਿ ਗਈ ਯਾਰ ਸਜਨ ਦੀ।ਜੋ ਸਬ ਬਾਰ ਸਹੇਂਦੀ ਹੈ।

ਮੂੰਝ ਮੁੰਝਾਰੀ ਦਰਦ ਵਿਛੋੜਾ।ਲਿਖਿਆ ਬਾਬ ਤੱਤੀ ਦੇ ਡੋੜਾ।

ਏ ਗ਼ਮ ਮੂਲ ਨ ਥੀਵਮ ਥੋੜਾ।ਜਿੰਦ ਜੁਖ ਜੁਖ ਮੁਕਲੇਂਦੀ ਹੈ।

ਤੇਗ ਤਮਾਂਚਾ ਬਾਂਕ ਕਟਾਰੀ।ਖੰਜਰ ਪਲਕਾਂ ਤੀਰ ਸ਼ਿਕਾਰੀ।

ਫਟ ਕੀਤੇ ਤਨ ਮਨ ਵਿੱਚ ਕਾਰੀ।ਪੀੜ ਕਰਾਰ ਵਜੇਂਦੀ ਹੈ।

ਦਰਦ ਅੰਦੋਹ ਹਜਾਰਾਂ ਦਿਲ ਨੂੰ।ਡੁੱਖ ਡੇਵਨ ਲੱਖ ਮਾਰਾਂ ਦਿਲ ਨੂੰ।

ਸੂਲਾਂ ਦੀਆਂ ਤਲਵਾਰਾਂ ਦਿਲ ਨੂੰ।ਹਸਰਤ ਬਰਛੀ ਲੈਂਦੀ ਹੈ।

ਮੂੰਹ ਨ ਲੈਂਦੇ ਸਕੇ ਭਾਈ।ਮੇਹਣੀਂ ਡੇਵੇ ਮਾ ਪਿਉ ਜਾਈ।

ਖਵੇਸ਼ ਕਬੀਲੇ ਕਰਨ ਲੜਾਈ।ਸੱਸ ਨਨਾਣ ਮਰੇਂਦੀ ਹੈ।

ਸ਼ੌਕ ਫ਼ਰੀਦ ਸ਼ਊਰ ਲੁੜ੍ਹਾਇਮ।ਹਾਲ ਵੰਜਾਇਮ ਕਾਲ ਗੰਵਾਇਮ।

ਧੂੜੀ ਪਾਇਮ ਖ਼ਾਕ ਰਮਾਇਮ।ਦਿਲ ਸਭ ਕੋਸ਼ ਕਰੇਂਦੀ ਹੈ।

236

ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ

ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ।ਏਹੋ ਕਹਿਰ ਨ ਪੇਸ਼ ਅਯੋ ਸੇ।

ਭਾਹ ਬਿਰਹੋਂ ਦੀ ਸਾੜ ਪਜਾਲਿਆ।ਹੱਡ ਤਨ ਕੀਤਸ ਕੇਰੀ।

ਯਾਰ ਲੱਧੋ ਸੇ ਜਾਨੀ ਵੈਰੀ।ਲਿਖਿਆ ਵਾਹ ਮਿਲਿਓ ਸੇ।

ਜਾਨ ਜਿਗਰ ਤਨ ਪਾਰੇ ਪਾਰੇ।ਸੀਨਾ ਮਹਿਜ਼ ਲਵੀਰਾਂ।

ਲੂੰ ਲੂੰ ਰਗ ਰਗ ਵਿੱਚ ਸੌ ਸੌ ਪੀੜਾਂ।ਹਿਜਰ ਬਰਾਤ ਢਿਉ ਸੇ।

ਹੰਜੜੂੰ ਹਾਰਾਂ ਵਾਟ ਨਿਹਾਰਾਂ।ਬੈਠੀ ਕਾਂਗ ਉਡਾਂਰਾਂ।

ਜਾਨ ਜਿਗਰ ਹੈ ਜੈਂਦਾ ਦੇਰਾ।ਤਨਹਾ ਛੋੜ ਗਿਉੇ ਸੇ।

ਪੀਤ ਪੁਰਾਣੀ ਮਨ ਨੂੰ ਭਾਣੀ।ਲਜ਼ਤ ਬਹੁਤ ਡਖਾਲੀ।

ਮਿਸਲ ਸਮੰਦਰ ਆਤਸ਼ ਅੰਦਰ।ਸੌ ਸੌ ਐਸ਼ ਲਧਿਉ ਸੇ।

ਸੜਗਿਮ ਜਲਗਿਮ ਮਰਗਿਮ ਗਲਗਿਮ।ਯਾਰ ਫ਼ਰੀਦ ਨ ਆਇਆ।

ਸਿਕਦੀ ਤਪਦੀ ਮਰਦੀ ਖੱਪਦੀਂ।ਨਾਜ਼ਕ ਨੇਹ ਨਿਭਿਉ ਸੇ।

237

ਤੱਤੇ ਨੇਂਹ ਤੱਤੜੀ ਦੇ ਉੱਤੇ

ਤੱਤੇ ਨੇਂਹ ਤੱਤੜੀ ਦੇ ਉੱਤੇ।ਹੈਰਾਨ ਸਾਰਾ ਲੋਕ ਹੈ।

ਏ ਦਿਲ ਨਹੀਂ ਕਚੜੀ ਘਦੀ।ਮਾਹੀ ਵਜਾਈ ਠੋਕ ਹੈ।

ਚਟ ਥਈ ਜੋਬਨ ਦੀ ਤਾਰ ਵੇ।ਗਏ ਕੰਮ, ਭੁੱਲੇ ਕੁਲ ਕਾਰ ਵੇ।

ਤੌਂ ਬਿਨ ਤੱਤੀ ਦਾ ਯਾਰ ਵੇ।ਜੀਵਣ ਨ ਜੀਵਣ ਭੋਗ਼ ਹੈ।

ਓ ਅਪਣੀ ਜਾ ਤੇ ਖੁਸ਼ ਵਸਨ।ਇਥ ਨੈਨ ਥੀ ਬੇ ਵਸ ਵਸਨ।

ਕਿਉਭ ਲੋਕ ਨ ਮੈਂ ਤੇ ਹਸਨ।ਮੁੱਠੜੀ ਕੂੰ ਚਾਤਾ ਬੋਕ ਹੈ।

ਰੋ ਪਿੱਟ ਅਸਾਡੀ ਕਾਰ ਹੈ।ਡੁੱਖ ਸੂਲ ਗਾਹਣਾਂ ਹਾਰ ਹੈ।

ਬਰ ਬਾਰ ਚਿਟ ਘਰ ਬਾਰ ਹੈ।ਮਾਰੂ ਥਲਾਂ ਵਿੱਚ ਝੋਕ ਹੈ।

ਥੀਆਂ ਬਖ਼ਤ ਮੈਂ ਤੇ ਤੰਗ ਹੈ।ਸੁਖ ਦੀ ਹਮੇਸ਼ਾਂ ਜੰਗ ਹੈ।

ਬਿਖੜਾ ਮੁਸਾਗ ਦਾ ਰੰਗ ਹੈ।ਉੱਜੜੀ ਸੁਹਾਗ ਦੀ ਨੋਕ ਹੈ।

ਬੁਛੜਾ ਫ਼ਰੀਦ ਦਾ ਹਾਲ ਹੈ।ਸਾਂਵਲ ਨ ਨੀਤਮ ਨਾਲ ਹੈ।

ਨਜ਼ਰਮ ਵਸਾਲ ਮੁਹਾਲ ਹੈ।ਡੁੱਖ ਦੀ ਨਵੀਂ ਨਿੱਤ ਚੂਕ ਹੈ।

238

ਤਤੀ ਨੇਂਹ ਪੰਧ ਅੜਾਂਗੇ ਨੈਂ

ਤਤੀ ਨੇਂਹ ਪੰਧ ਅੜਾਂਗੇ ਨੈਂ।ਡੁੱਖੇ ਡੂੰਗਰ ਔਖੇ ਲਾਂਘੇ ਨੇ।

ਡਿੰਗੇ ਰਾਹ ਅਵੱਲੜੇ ਵਲੜੇ ਦੇ।ਬਿਆ ਪੰਧੜੇ ਰੋਹ ਜਬਲੜੈ ਦੇ।

ਮਤਾਂ ਸਮਝੀਂ ਮੁਫਤ ਸਹਾਗੇ ਨੇ।

ਰੱਖ ਤਰਹ ਤਰੀਕ ਤਵੱਕਲ ਨੂੰ।ਕਰ ਹੌਸ਼ਲਾ ਸ਼ਬਰ ਤਹਮਲ ਨੂੰ।

ਵਲ ਵਸਲ ਵਸਾਲ ਮਹਾਗੇ ਨੇ।

ਸੇ ਧਿੱਕੜੈ ਧੋੜੇ ਸੂਲ ਬਹੂੰ।ਲੱਖ ਖ਼ਾਰ ਆਜ਼ਾਰ ਬਬੂਲ ਬਹੂੰ।

ਸਭ ਸੋਹੰਦੇ ਯਾਰ ਦੇ ਲਾਂਘੈ ਨੇ।

ਬਿਨ ਮਾਰੂ ਏ ਥਲ ਮਾਰੁ ਹੈ।ਨ ਝੋਕ ਨਾ ਕੋਈ ਚਾਰੂ ਹੈ।

ਨਾ ਭੇਡਾਂ ਬਕਰੀਆਂ ਚਾਂਗੇ ਨੇ।

ਸੁੰਜਰ ਹੈ ਡਰ ਹੈ ਦੜਬੜ ਹੈ।ਰਿੱਛ ਰਾਖਸ਼ ਮਮ ਦੀ ਗੜਬੜ ਹੈ।

ਕਈ ਸੌ ਝਮ ਨ ਅਸਲੋਂ ਟਾਂਗੇ ਨੇ।

ਸਿਰ ਭੌਂਦੇ ਤੇ ਰੂਹ ਫਿਰਦੇ ਹਨ।ਦਿਲ ਡੱਖਦੇ ਤੇ ਹਾਂ ਘਿਰਦੇ ਹਨ।

ਚਮ ਲੀਰਾਂ ਮਾਸ ਵੀ ਘਾਂਗੇ ਨੇ।

ਗ਼ਮ ਮਿਹਨਤ ਦੀ ਦਿਲਜੌਈ ਹੈ।ਸਿਰ ਗੱਠੜੀ ਮੋਢੇ ਲੋਈ ਹੈ।

ਗਏ ਚੋਲੇ ਬੋਛਨ ਲਾਂਘੇ ਨੇ।

ਘਰ ਬਾਰੋਂ ਬਿਰਹੋਂ ਬਈਦ ਕੀਤਾ।ਕੰਮ ਕਾਰੋਂ ਫਰਦ ਫਰੀਦ ਕੀਤਾ।

ਦਿਲ ਪਰਮ ਨਗਰ ਡੂੰ ਤਾਂਘੇ ਨੇ।

239

ਤੱਤੀ ਰੋ ਰੋ ਵਾਟ ਨਿਹਾਰਾਂ

ਤੱਤੀ ਰੋ ਰੋ ਵਾਟ ਨਿਹਾਰਾਂ।ਕਡੀਂ ਸਾਂਵਲ ਮੋੜ ਮੁਹਾਰਾਂ।

ਜੈਂ ਕਾਰਣ ਸੌ ਸਖ਼ਤੀ ਝਾਗੀ।ਫਿਰਾਂ ਡੁਹਾਗੀ ਦੇਸ ਬਰਾਗੀ।

ਜੈਂਦੀ ਡੇਖਾਂ ਸਾਂਵਲ ਸਾਗੀ।ਥੀਵਾਂ ਬਾਗ਼ ਬਹਾਰਾਂ।

ਯਾਰ ਬਰੋਚਲ ਵਸਿਮ ਸਵੱਲੜਾ।ਜੈਂਦੀ ਸਾਂਗੇ ਮਾਣੇਮ ਥੱਲੜਾ।

ਖਾਨ ਪੁਨਲੜਾ ਨਾ ਕਰ ਕਲ੍ਹੜਾ।ਤੌਂ ਸੰਗ ਚਾਂਗੇ ਚਾਰਾਂ।

ਜੈਂ ਡੇਂਹ ਯਾਰ ਅਸਾਂ ਤੋਂ ਨਿਖੜੇ।ਮਹਿੰਦੀ ਰੂਪ ਡਿਖਾਏ ਫਕੜੇ।

ਡਿਸਦੇ ਸੁਰਖੀ ਦੇ ਰੰਗ ਬਿਖੜੇ।ਵਿਘਰੀਆਂ ਕੱਜਲ ਦੀਆਂ ਧਾਰਾਂ।

ਮੰਨ ਮੰਨ ਮਿੱਨਤਾਂ ਪੀਰ ਮਨਾਵਾਂ।ਮੁਲਾ ਗੋਲ ਤਾਵੀਜ਼ ਲਿਖਾਵਾਂ।

ਸੱਡ ਸੱਡ ਜੋਸੀ ਫ਼ਾਲਾਂ ਪਾਂਵਾਂ।ਕਰਦੀ ਸੱਵਨ ਹਜ਼ਾਰਾਂ।

ਖਵਾਜੇ ਪੀਰ ਦੇ ਡੇਸਾਂ ਛੱਨੇ।ਏਹੇ ਡੇਂਹ ਅਥਾਈਂ ਭੱਨੇ।

ਜੈਂਦੀਆਂ ਸਭ ਦਿਲ ਕੀਤੀਆਂ ਮੰਨੇ।ਵਸਮ ਸਦਾ ਘਰ ਬਾਰਾਂ।

ਬੰਦੜੇ ਨਾਲ ਨ ਕਰਸੀਂ ਮੰਦੜਾ।ਤੋੜੀਂ ਕੋਝਾ ਕਮਲਾ ਗੰਦੜਾ।

ਲਟਕ ਸੁਹਾਈਂ ਸਿਹਨ ਸੋਹੰਦੜਾ।ਪੌਂ ਪੌਂ ਤੋਂ ਜਿੰਦ ਵਾਰਾਂ।

ਛੋੜ ਫ਼ਰੀਦ ਨ ਯਾਰ ਦਾ ਦਾਮਨ।ਜੈਂ ਜੀ ਕੀਤਾ ਜੁੜ ਕਰ ਕਾਮਨ।

ਡੋਹਾਂ ਜਹਾਨੀਆਂ ਸਾਡਾ ਮਾਮਨ।ਕਿਵੇਂ ਦਿਲੋਂ ਵਸਾਰਾਂ।

240

ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ

ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ।ਵਲ ਵਸ ਵੋ ਸਜਨ ਅਨੇੜੇ ਵੋ ਯਾਰ।

ਕੁਦਸੀ ਘਰ ਵਿਚ ਕੋਲ੍ਹ ਪਲ੍ਹਾਕੇ।ਅਪਣਾ ਮਹਿਰਮ ਰਾਜ਼ ਬਣਾ ਕੇ।

ਕੀਤੋ ਸਖਤ ਪਰੇਰੇ ਵੋ ਯਾਰ।

ਤੂੰ ਬਿਨ ਸਾਰਾ ਮੁਲਕ ਅੰਧਾਰਾ।ਸੀਨੇ ਤੇ ਚੜ੍ਹ ਲੇਟ ਪਿਆਰਾ।

ਅੱਖੀਆਂ ਦੇ ਕਰ ਦੇਰੇ ਵੋ ਯਾਰ।

ਯਾਰ ਚਹੇਂਦਾ ਚਾਕ ਮਹੀਂ ਦਾ।ਬਾਇਸ ਸਾਡੇ ਦਰਦ ਦਿਲੇਂ ਦਾ।

ਨਾ ਕਰ ਕੂੜੇ ਝੇੜੇ ਵੋ ਯਾਰ।

ਜ਼ੇਵਰ, ਨੇਵਰ, ਪਾਹੀਂ,ਤਰੇਵਰ।ਕਰਸਾਂ ਟੋਟੇ ਪੁਰਜ਼ੇ ਪੇਵਰ।

ਪੱਟ ਪੱਟ ਸਟਸਾਂ ਸਿਹਰੇ ਵੋ ਯਾਰ।

ਆਪ ਸੰਭਾਲੀਂ ਪਤੀਆਂ ਪਾਲੀਂ।ਸੌ ਸੌ ਨਜ਼ਰ ਕਰਮ ਦੀ ਭਾਲੀਂ।

ਕਰਦੀਂ ਆਪ ਬਖੇੜੇ ਵੋ ਯਾਰ।

ਇਸ਼ਕ ਅਵਲੜਾ ਦਰਦ ਕੁਲਲੜਾ।ਬਖਤ ਨ ਭਲੜਾ ਸੂਲ ਸਵਲੜਾ।

ਯਾਰ ਫ਼ਰੀਦ ਆਵੇੜ੍ਹੇ ਵੋ ਯਾਰ।

241

ਤੌਂ ਬਿਨ ਹਜਰਤ ਯਾਰ !

ਤੌਂ ਬਿਨ ਹਜਰਤ ਯਾਰ ! ਹਰ ਦਮ ਫਿਰਾਂ ਹੈਰਾਨੀ।

ਮਾਹੀ ਬਾਝੋਂ ਸੂਲ ਘਨੇੜੇ।ਜੀਵਣ ਹੈ ਬੇਕਾਰ।

ਜਾਣਮ ਦਿਲ ਦਾ ਜਾਨੀ।

ਦਿਲਬਰ ਜੇਹਾਂ ਹੋਰ ਨ ਕੋਈ।ਖ਼ੂਬੀ ਦਾ ਸਰਦਾਰ।

ਸੂਰਤ ਵਿੱਚ ਲਾਸਾਨੀ।

ਪੁੱਨਲ ਛੱਡ ਕੇ ਕੇਚ ਸਿਧਾਇਆ।ਕੀਤਸ ਜ਼ਾਰ ਨਜ਼ਾਰ।

ਰੋ ਰੋ ਥੀਉਮ ਦੀਵਾਨੀ।

ਇਸ਼ਕ ਅਵੈੜਾ ਪੇਸ਼ ਪਿਉ ਸੇ।ਦਿਲ ਨੂੰ ਦਾਰ ਮਦਾਰ।

ਤਨ ਮਨ ਸੌ ਸੌ ਕਾਨੀ।

ਦਰਦ ਫ਼ਰੀਦ ਹੈ ਚੀਜ਼ ਮਹਾਂਗੀ।ਥੀਂਦੇ ਵਣਜ ਵਪਾਰ।

ਜਿੰਦੜੀ ਕਰ ਕੁਰਬਾਨੀ।

242

ਤੌਂ ਬਿਨ ਮਹੀਂਦਾ ਚਾਕ ਵੇ

ਤੌਂ ਬਿਨ ਮਹੀਂਦਾ ਚਾਕ ਵੇ।ਦਿੱਲੜੀ ਗ਼ਮਾਂ ਦੀ ਝੋਕ ਹੈ।

ਜੋ ਜੋ ਖ਼ੁਸ਼ੀ ਸਰ ਸਬਜ਼ ਥਈ।ਸਰ ਸਰ ਡੁੱਖਾਂ ਤੋਂ ਸੋਕ ਹੈ।

ਗਈ ਰੀਤ ਭਤ ਡਿਤ ਘਤ ਮੁੰਢੋਂ।ਆਸਲੀ ਨ ਟਿਕਸਾਂ ਅਥ ਮੁੰਢੋਂ।

ਸਾੜੇ ਨ ਸਹਿਸਾਂ ਨਿਤ ਮੁੰਢੋਂ।ਐ ਗਾਲ ਰੋਕ ਦੀ ਰੋਕ ਹੈ।

ਰਲ ਮਿਲ ਤੱਤੀ ਨੂੰ ਤੈਂਦੀਆਂ।ਰੱਖ ਵੈਰ ਵੈਣ ਅਲੇਂਦੀਆਂ।

ਹਿੱਕੜੀਆਂ ਓਲਾਂਭੇ ਡੇਂਦੀਆਂ।ਹਿੱਕੜੀਆਂ ਦੀ ਨੋਕ ਤੇ ਟੋਕ ਹੈ।

ਰੋ ਰੋ ਅੱਖੀਂ ਵਿੱਚ ਪਈਆਂ ਚਰਾਂ।ਕਲ ਮਰਦੀ ਸ਼ਾਲਾ ਅੱਜ ਮਰਾਂ।

ਯਾਂ ਵੰਜ ਬੋਡਾਂ ਯਾ ਭੋਈ ਵੜਾਂ।ਗਿਆ ਤਾਰ ਤਰੋੜ ਸੰਜੋਕ ਹੈ।

ਡੁੱਖ ਸੂਲ ਹਾਰ ਹੰਡੇਪੜੇ।ਆਏ ਸਰ ਤੇ ਸਖ਼ਤ ਰੰਡੇਪੜੇ।

ਬਦ ਬਖਤ ਜੋਫ ਬੁਢੇਪੜੇ।ਕਿਆ ਮਿਲਿਆ ਥੋਕ ਕੂੰ ਥੋਕ ਹੈ।

ਕਿਸਮਤ ਫ਼ਰੀਦ ਦੀ ਥਈ ਪੁਠੀ।ਗਿਆ ਰੋਲ ਸਾਂਵਲ ਡੇ ਪੁਠੀ।

ਚਟੜੇ ਪੱਧਰ ਤੇ ਮੈਂ ਲੁਟੀ।ਖੁਸ਼ ਵਸਦਾ ਸਾਰਾ ਲੋਕ ਹੈ।

243

ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ

ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ।

ਟਿਕਸਾਂ ਹਿੱਕ ਨ ਜ਼ਰੀ ਜੀਸਾਂ ਪਲ ਨ ਘੜੀ।

ਪੂਰਬ ਤਰਫ਼ ਢੋਂ ਮੇਂਘ ਮਲ੍ਹਾਰ ਡਿੱਠਮ।

ਬਿਜਲੀ ਲਸਕ ਡਿੱਤੀ ਗਜ ਗਜ ਗਾਜ ਸੁਨਿਮ।

ਰਹਿਸਾਂ ਅਥ ਨ ਅੜੀ ਵੈਸਾਂ ਵਤਨ ਵਰੀ।

ਕੱਨੜੀਂ ਵੋੜ ਪਿਉਮ ਰੋਹੀ ਵੁੱਠੜੀ ਦੀ।

ਢੋਲਾ ਕਲ ਨ ਲਧੋ ਡੁੱਖੜੀ ਕੁੱਠੜੀ ਦੀ।

ਫਾੜਿਮ ਚੋਲੀ ਚੁੱਨੀ ਰੋ ਰੋ ਥੀਵਮ ਚਰੀ।

ਅਪਣੇ ਦੇਸ ਵੰਜਾਂ ਦਿਲ ਨੂੰ ਤਾਂਘ ਥਈ।

ਡੇਖਾਂ ਤਾਡੇ ਟੋਭੇ ਲਾਣੇ ਖ਼ਾਰ ਬੋਈ।

ਬਰਡੋਂ ਰਾਹੀ ਥੀਵਾਂ ਸਾੜੀਂ ਸੂਲ ਸੜੀ।

ਓਂਗਾਂ ਪੋਂਗ ਉਠਨ ਬਦਲੀ ਕੀਤੀ ਲਸ।

ਘਿਨ ਘਿਨ ਨਾਮ ਤੈਡਾ ਰੋਂਦੀ ਥਈ ਬੇਵਸ।

ਸਾਵਲ ਤੈਨੂੰ ਮਿਲਾਂ ਯਾ ਸਰ ਪੌਵਮ ਮਰੀ।

ਸੁਰਖ਼ੀ ਮਹਿੰਦੀ ਮੁਠੀ ਕੱਜਲਾ ਧਾਰ ਗਿਉਮ।

ਨਾਜ਼ ਨਵਾਜ਼ ਭੁਲਿਆ ਹਾਰ ਸਿੰਗਾਰ ਗਿਉਮ।

ਬੈਂਸਰ ਬੋਲ ਭੱਨਾਂ ਉੱਜੜੀ ਮਾਂਘ ਧੜੀ।

ਖੇਡਨ ਕੋਡਣ ਗਿਆ ਸੁਖਦਾ ਟੋਲ ਗਿਉਮ।

ਡੁਖੜੇ ਪੁਖੜੇ ਪਏ ਖੁਸ਼ੀਆਂ ਗਿਉਮ।

ਜੁੜ ਕਰ ਰਾਵਲ ਜੋਗੀ ਲਾਈ ਪਰਮ ਜੜੀ।

ਖਿਮਦੀ ਖਮਨ ਫ਼ਰੀਦ ਝੋਕਾਂ ਯਾਦ ਪੌਵਨ।

ਅੱਖੀਆਂ ਨੀਰ ਹੰਜੂੰ ਕਰ ਬਰਸਾਤ ਵਸਨ।

ਲੱਖ ਲੱਖ ਧਾਂ ਉਠਮ ਜਾਂ ਜਾਂ ਡਿੱਸਮ ਝੜੀ।

244

ਤੈਂਡੇ ਨੈਣਾਂ ਤੀਰ ਚਲਾਇਆ

ਤੈਂਡੇ ਨੈਣਾਂ ਤੀਰ ਚਲਾਇਆ।ਤੈਂਡੀ ਰਮਜ਼ਾਂ ਸ਼ੋਰ ਮਚਾਇਆ।

ਅਲਮਸਤ ਹਜ਼ਾਰ ਮਰਾਇਆ।ਲਖ ਆਸ਼ਕ ਮਾਰ ਗੰਵਾਇਆ।

ਇਬਰਾਹੀਮ ਅੜਾਹ ਅੜਾਇਓ।ਬਾਰ ਬਿਰਹੋਂ ਸਿਰ ਚਾਇਆ।

ਸਾਬਰ ਦੇ ਤਨ ਕੀੜੇ ਬਛੇ।ਮੂਸਾ ਤੂਰ ਜਲਾਇਆ।

ਜ਼ਕਰੀਆ ਕਲਵਤਰ ਚਰਾਇਓ।ਯਾਹਾ ਘੂਟ ਕੋਹਾਇਆ।

ਯੂਨਸ ਪੇਟ ਮੱਛੀ ਦੇ ਪਾਇਓ।ਨੂਹ ਤੂਫ਼ਾਨ ਲੁੜ੍ਹਾਇਆ।

ਸ਼ਾਹ ਹਸਨ ਕੂੰ ਸ਼ਹਿਰ ਮਦੀਨੇ।ਜ਼ਹਿਰ ਦਾ ਜਾਮ ਪਲਾਇਆ।

ਕਰਬਲਾ ਵਿਚ ਤੇਗ ਚਲਾ ਕਰ।ਏੜ੍ਹਾ ਕੇਸ ਕਰਾਇਆ।

ਸ਼ਮਸ ਅਲਹਕ ਦੀ ਖੱਲ ਲਹਿਵਾਇਓ।ਸਰਮਦ ਸਿਰ ਕਪਵਾਇਆ।

ਸ਼ਾਹ ਮਨਸੂਰ ਚੜ੍ਹਾਇਓ ਸੂਲੀ।ਮਸਤੀ ਸਾਂਗ ਰਸਾਇਆ।

ਮਜਨੂ ਕਾਰਨ ਲੇਲਾ ਹੋ ਕਰ।ਸੌ ਸੌ ਨਾਜ਼ ਡਖਾਇਆ।

ਖ਼ੁਸਰੋ ਤੇ ਫ਼ਰਹਾਦ ਦੀ ਖ਼ਾਤਰ।ਸ਼ੀਰੀਂ ਨਾਮ ਧਰਾਇਆ।

ਦਰਦ ਦਾ ਬਾਰ ਉਠਾਇਆ ਹਰ ਹਕ।ਅਪਨਾ ਵਕਤ ਨਭਾਇਆ।

ਕਰ ਕੁਰਬਾਨ ਫ਼ਰੀਦ ਸਿਰ ਅਪਨਾ।ਤੈਂਡੜਾ ਵਾਰਾ ਅਇਆ।

245

ਤੇਰਾ ਨੇਂਹ ਨਭੇਸਾਂ ਜ਼ੋਰੇ

ਤੇਰਾ ਨੇਂਹ ਨਭੇਸਾਂ ਜ਼ੋਰੇ।ਸਾਨੂੰ ਹਟਕੇ ਕੌਨ ਤੇ ਹੋੜੇ।

ਜਾਨ ਜਲੇਸਾਂ ਸੀਸ ਸੜੇਸਾਂ।ਸਹਿਜੋਂ ਸੋਜ਼ ਸਹੇਸਾਂ।

ਸਾਰਾ ਸ਼ਰਮ ਲੋੜ੍ਹੇਸਾਂ।ਸਾਰੀ ਆਰ ਵਯਾਰ ਉਠੇਸਾਂ।

ਤਨ ਮਨ ਧਨ ਸਭ ਮਿਲਕ ਸਜੰਦੇ।ਤੂਣੇ ਕੀਜੋ ਕਿਰਮ ਵਿਛੋੜੇ।

ਇਸ਼ਕ ਉਜਾੜਿਮ ਸੂਲਾਂ ਸਾੜਿਮ।ਦਰਦਾਂ ਲਾਏ ਦੇਰੇ।

ਰੋਗ ਕਰੂਪ ਕਸ਼ਾਲੇ ਹਰ ਦਮ।ਗਾਨੇ ਗਹਿਣੇ ਸਿਹਰੇ।

ਰਾਜ ਬਬਾਣੇ ਤੋਲ ਵਹਾਣੇ।ਵਿੱਸਰੇ ਜੋਰੇ ਤੋਰੇ।

ਪੇਕੇ ਟੋਕਾਂ ਕਰਮ ਸੁਰੀਜੇ।ਮਾਰਮ ਜਗਤਾਂ ਨੋਕਾਂ।

ਮੁੱਠੜੀ ਦਿੱਲੜੀ ਲੁੱਟੜੀ ਦਾ।ਹੈ ਕਿਬਲਾ ਯਾਰ ਦੀਆਂ ਝੋਕਾਂ।

ਮਾ ਪਿਉ ਖ਼ਵੇਸ਼ ਕਬੀਲਾ ਮਿਲ ਮਿਲ।ਡੇਂਦੇ ਧਿਕੜੇ ਧੋੜੇ।

ਚਸ਼ਮਾਂ ਜਾਦੂ ਜੋੜ ਜਗਾਏ।ਹੋਸ਼ ਕਰਾਰ ਭੁਲਾਇਆ।

ਡੁਖੜੇ ਪੁਖੜੇ ਆਏ ਗ਼ਮ ਹਮ।ਦਮ ਦਮ ਨਾਲ ਸਵਾਇਆ।

ਗਮਜ਼ੇ ਖ਼ੂਬ ਧਮੋੜੇ ਡੇਵਨ।ਰਮਜ਼ਾਂ ਘਤਦੀਆਂ ਘੋੜੇ।

ਯਾਰ ਫ਼ਰੀਦ ਨ ਵਿਸਰਮ ਹਰਗਿਜ਼।ਰੋ ਰੋ ਧਾਈਂ ਕਰਸਾਂ।

ਜੀਂਦੀ ਮਰਦੀਂ ਔਖੀਂ ਸੌਖੀਂ।ਸਾਹ ਮੁਹੱਬਤ ਭਰਸਾਂ।

ਦੋਹਰੀ ਸਿਕਦੀ ਸਾਂਗ ਜਿਗਰ ਵਿੱਚ।ਜੇ ਡੁਖ ਡੇਵਮ ਡੋੜੇ।

246

ਤੇਰੇ ਬਿਨਾਂ ਸਾਂਵਲ ਬਹੂੰ

ਤੇਰੇ ਬਿਨਾਂ ਸਾਂਵਲ ਬਹੂੰ।ਦਿੱਲੜੀ ਅਲੱਗ ਬੇ ਆਸ ਹੈ।

ਜਿੰਦੜੀ ਜਲੇ ਸੀਨਾ ਸੜੇ।ਸਰ ਚੂਰ ਹੈ ਤਨ ਨਾਸ ਹੈ।

ਜੀੜਾ ਗ਼ਮਾਂ ਦੇ ਵਾਤ ਹੈ।ਹੇਆਤ ਹੈ ਹੇਆਤ ਹੈ।

ਹਿਕ ਡੁਖ ਤੱਤੀ ਦੇ ਸਾਥ ਹੈ।ਸੁਖ਼ ਦੀ ਨ ਬੋ ਨ ਬਾਸ ਹੈ।

ਜੈ ਡੇਂਹ ਪੁੱਨਲ ਗਿਆ ਕੇਚ ਵਲ।ਸੱਟ ਸੇਝ ਖਟ ਰੰਗੀਨ ਮਹਲ।

ਝਾਗ ਜਬਲ ਘਾਟੀਆਂ ਤੇ ਥਲ।ਹਿੱਕ ਮੂੰਝ ਹੈ ਪਈ ਪਿਆਸ ਹੈ।

ਵਿੱਸਰੇ ਨਿਹਾਲੀ ਤੂਲ ਸਬ।ਪੋਪਾ ਤੇ ਬੇਂਸਰ ਬੋਲ ਸਬ।

ਹੁਣ ਸੋਜ਼ ਹੈ ਯਾ ਸੂਲ ਸਬ।ਯਾ ਦਰਦ ਹੈ ਯਾ ਯਾਸ ਹੈ।

ਕੇਡੇ ਫ਼ਰੀਦ ਅੱਜ ਭੱਜ ਨਸੂੰ।ਜਿਥ ਰਿੱਛ ਤੇ ਬਾਂਦਰ ਦੀ ਵਸੋਂ।

ਡੈਣੀਂ ਮਮੀਂ ਰਾਖਸ ਬਹੂੰ।ਸੌ ਗੌਲ ਲੱਖ ਨਸਨਾਸ ਹੈ।

247

ਥਈ ਤਾਬਿਆ ਖ਼ਲਕਤ ਸਬ

ਥਈ ਤਾਬਿਆ ਖ਼ਲਕਤ ਸਬ।ਤਾਂ ਵੀ ਕਿਆ ਥੀ ਪਿਆ।

ਹਈ ਗੁਮ ਥੀਵਣ ਮਤਲਬ।

ਤੈਂਡਾ ਰੁਸ਼ਦ ਅਰਸ਼ਾਦ ਵੀ ਤੋਨੜੇ।ਵੰਜ ਪਹੁੰਤਾ ਅਜਬ ਅਰਥ।

ਤਾਂ ਵੀ ਕਿਆ ਥੀ ਪਿਆ।

ਪੜ੍ਹ ਪੜ੍ਹ ਬੇਦ ਪੁਰਾਨ ਸਹਾਇਫ।ਪਿਆ ਸਿਖਿਓਂ ਇਲਮ ਅਦਬ।

ਤਾਂ ਵੀ ਕਿਆ ਥੀ ਪਿਆ।

ਸਾਰੇ ਜਗ ਤੇ ਹੁਕਮ ਚਲਾਵੇਂ।ਪਾ ਸ਼ਾਹੀ ਦਾ ਮਨਸਬ।

ਤਾਂ ਵੀ ਕਿਆ ਥੀ ਪਿਆ।

ਦੁਨੀਆਂ ਦੇ ਵਿਚ ਇਜ਼ਤ ਪਾਇਓ।ਗਿਓਂ ਅਕਬਾ ਨਾਲ ਤਰਬ।

ਤਾਂ ਵੀ ਕਿਆ ਥੀ ਪਿਆ।

ਸੁੱਨੀ ਪਾਕ ਤੇ ਹਨਫ਼ੀ ਮਜ਼ਹਬ।ਰਖਿਓ ਸ਼ੁਫ਼ੀ ਦਾ ਮਸ਼ਰਬ।

ਤਾਂ ਵੀ ਕਿਆ ਥੀ ਪਿਆ।

ਵਿਚ ਆਸਾਰ, ਅਫ਼ਆਲ, ਸਿਫ਼ਾਤੀ।ਜੇ ਯਾਰ ਘਦੋਹੀ ਲਭ।

ਤਾਂ ਵੀ ਕਿਆ ਥੀ ਪਿਆ।

ਗ਼ੌਸੀ ਕੁਤਬੀ ਪਾ ਤੂ।ਥਿਓ ਸ਼ੇਖ ਸ਼ਯੂਖ ਲਕਬ।

ਤਾਂ ਵੀ ਕਿਆ ਥੀ ਪਿਆ।

ਸ਼ਿਅਰ ਫ਼ਰੀਦ ਤੈਂਡਾ ਉਂਜ ਹੁਲਿਆ।ਹਿੰਦ ਮਾੜ ਦਖਣ ਪੂਰਬ।

ਤਾਂ ਵੀ ਕਿਆ ਥੀ ਪਿਆ।

248

ਥੀਵਾਂ ਸਦਕੇ

ਥੀਵਾਂ ਸਦਕੇ।ਆਇਆ ਸ਼ਹਿਰ ਮਦੀਨਾ।

ਸੁਖ ਦੀ ਸੇਝ ਸੁਹਾਇਮ।ਗਿਆ ਡੁੱਖ਼ੜਾ ਦੇਰੀਨਾ।

ਨਾ ਰੋ ਦਿੱਲੜੀ ਲੁੱਟੜੀ।ਨਾ ਡੁੱਖ ਸੁੰਜੜਾ ਸੀਨਾ।

ਸਿਝ ਸੋਨੇ ਦਾ ਉੱਭਰਿਆ।ਡਿੱਠੜਾ ਨੇਕ ਮਹੀਨਾ।

ਹਰਜ ਮਅੱਲਾ ਰੌਸ਼ਨ।ਹੈ ਨੂਰੀ ਆਈਨਾ।

ਅਰਬ ਦੀ ਸਾਰੀ ਧਰਤੀ।ਸੋਹਨੀ ਸਾਫ਼ ਨੱਗੀਨਾ।

ਮਿਲਸੀ ਜੇੜ ਰਖਸੀ।ਸਿਦਕ ਸਬੂਤ ਯਕੀਨਾ।

ਥਇਆ ਸ਼ੈਤਾਨ ਪਸੀਲਾ।ਮਰ ਗਿਆ ਨਫ਼ਸ ਕਮੀਨਾ।

ਖ਼ਬਰ ਫ਼ਰੀਦ ਸੁਣਿਉ ਸੇ।ਮਿਲਸੂੰ ਸਬ ਆਦੀਨਾ।

249

ਟੋਭਾ ਖਟਾਡੇ ਮੁਲਕ ਮਲ੍ਹੇਰ ਤੇ

ਟੋਭਾ ਖਟਾਡੇ ਮੁਲਕ ਮਲ੍ਹੇਰ ਤੇ।ਪੱਥਰ ਪਹਾੜ ਕੂੰ ਚੀਰ ਤੇ।

ਮੁਲਕ ਮਲ੍ਹੇਰ ਦੀ ਨਾਜ਼ੋ ਚਾਲੀ।ਪੂਈ ਲਾਣੀ ਦਾ ਰੁਤਬਾ ਆਲੀ।

ਟੋਕਾਂ ਕਰਦੀ ਧੂੜੀ ਵਾਲੀ।ਕੇਸਰ ਮੁਸ਼ਕ ਅੰਬੀਰ ਤੇ।

ਮੰਝੀਆਂ ਰਿੰਗਸਨ ਗਾਈ ਢਿਕਸਨ।ਭੇਡਾਂ ਬੱਕਰੀਆਂ ਚਾਗੇ ਟਿਕਸਨ।

ਅੱਖੀਆਂ ਅੜਸਨ ਦਿੱਲੜੀਆਂ ਬਿਕਸਨ।ਧਰਤੀ ਦੀ ਤਾਸੀਰ ਤੇ।

ਬਿਰਹੋਂ ਦੇ ਰੋਹ ਤੇ ਜੋਹ ਬਣੇਸੂੰ।ਝੋਕਾਂ ਜੋੜ ਸੰਜੋਕ ਛਕੇਸੂੰ।

ਸੱਸੀ ਤੇ ਸੇ ਥੋਰੇ ਲੇਸੂੰ।ਮੱਨਤ ਚੜੇਸੂੰ ਮਾਈ ਹੀਰ ਤੇ।

ਬੈਤ ਕਰੇਸੂੰ ਕਲ ਥਲ ਬਰਕੂੰ।ਸਾਘਰ ਪਰੇਮ ਤੇ ਸੁਖ ਸਾਗਰ ਕੂੰ।

ਗੁੱਝੜੇ ਰਛਣੇ ਜੋਧਾ ਸਰ ਕੂੰ।ਰੱਖ ਤਕੀਆ ਗੁਰ ਪੀਰ ਤੇ।

ਜਾਂ ਜਾਂ ਵੁਠ ਦੀ ਵਹੋ ਸੁਣੇਵੇ।ਸਿੰਧੜਂੋ ਰੂਹ ਉਚਾਕ ਡੱਸੇਵੇ।

ਡੇਹਾਂ ਲੱਸੜੀ ਤੇ ਦਿਲ ਥੀਵੇ।ਰਾਤੀਂ ਗਾਵੈ ਖੀਰ ਤੇ।

ਟੋਭੇ ਬਾਝੋਂ ਮੂਲ ਨ ਠਹਿਸਾਂ।ਨਾ ਵਕੜੇ ਨਾ ਬੰਦ ਤੇ ਬਹਿਸਾਂ।

ਨਾ ਗਠ ਤੇ ਨਾ ਪਾੜ ਤੇ ਰਹਿਸਾਂ।ਨਾ ਵਤ ਖੂਹ ਵਹੀਰ ਤੇ।

ਆਪੇ ਆਕਰ ਦਿੱਲੜੀ ਲਾਤੋ।ਹਾਲ ਮੈਡਾ ਸਬ ਸਮਝਿਉ ਜਾਤੋ।

ਹੁਣ ਕਿਉਂ ਮੁੱਠੜੀ ਤੋਂ ਦਿਲ ਚਾਤੋ।ਧੂਤੀਂ ਦੀ ਤਕਰੀਰ ਤੇ।

ਇਸ਼ਕ ਫ਼ਰੀਦ ਲਿਖ਼ਿਆ ਪਰਵਾਨਾ।ਘਰ ਬਾਰੋਂ ਥੀ ਬਾਰ ਰਵਾਨਾ।

ਕਰ ਸਦਕੇ ਪੜ੍ਹ ਸ਼ੁਕਰਾਨਾ।ਰਹੀਂ ਮਿੱਠੜੀ ਤਹਰੀਰ ਤੇ।

250

ਟੋਭਾ ਖਟਾ ਡੇ ਸੋਹਣੀ ਜਾ ਤਾੜੇ

ਟੋਭਾ ਖਟਾ ਡੇ ਸੋਹਣੀ ਜਾ ਤਾੜੇ।ਓਝਾ ਨ ਹੋਵੇ ਸਾਰੀ ਮਾੜ ਤੇ।

ਟੋਭੇ ਬਾਝੋਂ ਮੂਲ ਨ ਰਹਿਸਾਂ।ਨਾ ਗਠ ਤੇ ਨਾ ਪਾੜ ਤੇ।

ਡੇਹਾਂ ਪੀਸੂੰ ਲੱਸੀਆਂ ਗਾਉਈਆਂ।ਰਾਤੀਂ ਖ਼ੀਰ ਕੂੰ ਕਾੜ੍ਹ ਤੇ।

ਤੌਂ ਬਿਨ ਸਾਵਲ ਅੱਗ ਅੜੇਂਸਾਂ।ਚੋਲਾ ਬੋਛਣ ਪਾੜ ਤੇ।

ਜੇ ਨ ਔਸੀਂ ਤੌਂ ਵਲ ਝੋਕਾਂ।ਲਡਸੂੰ ਝੋਪੜ ਸਾੜ ਤੇ।

ਝੋਪੜ ਜੋੜ ਬਣੇਸੂੰ ਖਿਪ ਦੇ।ਥਲ ਦੇ ਸਾਫ਼ ਪਸਾੜ ਤੇ।

ਗਾਈਂ ਸਹੰਸ ਸਵਾਈਆਂ ਮੋਹਣੀਆਂ।ਡੋਭਨ ਆਨ ਉਕਾੜ ਤੇ।

ਟੋਭਾ ਬਣਵੇਸੂੰ ਦਿਲ ਦੇ ਸਾਂਗੇ।ਮਿੱਨਤ ਚੜੇਸੂੰ ਲਾਲੋ ਲਾੜ ਤੇ।

ਆਵਮ ਰਾਹਤ ਚੋੜੀ ਚੋੜੀ।ਲਾਣੇ ਫੋਗ ਦੇ ਵਾਰ ਤੇ।

ਫਰਹ ਫ਼ਰੀਦ ਨੂੰ ਰੋਜ਼ ਸਵਾਈ।ਸੁੰਜਬਰ ਸਖ਼ਤ ਉਜਾੜ ਤੇ।

251

ਟੋਭ ਬਣਵਾ ਡੇ ਪਕਾ ਤੜ ਤਾੜ ਤੇ

ਟੋਭ ਬਣਵਾ ਡੇ ਪਕਾ ਤੜ ਤਾੜ ਤੇ।ਸਿੰਧੜੋਂ ਦੂਰ ਉਤਾਰ ਤੇ।

ਸੁਬਹ ਸਹੂਰੀਂ ਘੁਬਕਨ ਮੱਟੀਆਂ।ਝੋਪੜ ਦੇ ਅਗਵਾੜ ਤੇ।

ਰੋਹੀ ਰਾਵੇ ਰੋਹੀਂ ਧੁੱਮਾਂ।ਹੂਕ ਪੌਵੇ ਵੰਜ ਮਾੜ ਤੇ।

ਉੱਚੜੇ ਟਿੱਬੜੇ ਸੁਖ ਸਾਘਰ ਦੇ।ਚੜ੍ਹਨਾ ਪੌਵਮ ਪਹਾੜ ਤੇ।

ਚੌ ਤਰਫੋਂ ਵੈਹ ਪਾਣੀ ਆਵੇ।ਸੋਹਣੇ ਸਾਫ਼ ਝਕਾੜ ਤੇ।

ਪਾਕ ਢਰ ਵਿੱਚ ਟੋਭਾ ਮਾਰੂੰ।ਨਾ ਝਤ ਝਾੜ ਕਜਾੜ ਤੇ।

ਰੋਹੀ ਵਾਸ ਸਭੇ ਲਡਾਵਸਨ।ਅਪਣੀਆਂ ਝੋਕਾਂ ਸ਼ਾੜ ਤੇ।

ਫਲੋਢੇ ਤੇ ਮਿੱਨਤ ਲੇਸੰ।ਥੋਰਾ ਚੜ੍ਹੇਸੂੰ ਦੀਨੇ ਲਾੜ ਤੇ।

ਆਨ ਫ਼ਰੀਦ ਸੋ ਹੈਸਾਂ ਚੰਵਰ।ਸ਼ਹਿਰ ਬਜ਼ਾਰ ਉਜਾੜ ਤੇ।

252

ਤੁਮ ਬੇਸ਼ਕ ਅਸਲ ਜਹਾਨ ਕੇ ਹੋ

ਤੁਮ ਬੇਸ਼ਕ ਅਸਲ ਜਹਾਨ ਕੇ ਹੋ।

ਨਾ ਤੁਮ ਫਰਸ਼ੀ ਨਾ ਤੁਮ ਅਰਸ਼ੀ।ਨਾ ਫ਼ਲਕੀ ਨਾ ਅਰਜ਼ੀ ਹੋ।

ਜ਼ਾਤ ਮੁਕੱਦਸ ਨੂਰ ਮੁਅੱਲਾ।ਆਏ ਵਿੱਚ ਇਨਸਾਨ ਕੇ ਹੋ।

ਰੋਤੇ ਹੋ ਕਭੀ ਹਸਤੇ ਹੋ।ਕਥੇ ਆਸ਼ਕ ਤੇ ਮਾਸ਼ੂਕ ਬਣੋ।

ਅਪਨਾ ਭੇਤ ਬਤਾਉ ਰੇ।ਤੁਮ ਕੌਨ ਹੋ ਭਲਾ ਕਹਾਂ ਕੇ ਹੋ।

ਰੂਪ ਅਨੋਖੇ ਤੌਰ ਅਵੈੜੇ।ਨਾਜ਼ਕ ਚਾਲੀਂ ਮਨ ਮੋਹਣੀਆਂ।

ਨਾਜ਼ ਨਜ਼ਾਕਤ ਹੁਸਨ ਮਲਾਹਤ।ਸਾਹਿਬ ਸਭ ਸਾਮਾਨ ਕੇ ਹੋ।

ਕਥੇ ਜਾਹਲ ਕੱਥ ਫ਼ਾਸਕ ਫ਼ਾਜਰ।ਅਪਨਾ ਆਪ ਗਮਾਤੇ ਹੋ।

ਕਥ ਆਰਫ ਕਥ ਅਹਿਲ ਹਕਾਇਕ।ਵਾਕਫ਼ ਸਰ ਨਹਾ ਕੇ ਹੋ।

ਕਿਬਲਾ, ਕਾਅਬਾ, ਮਸਜਦ, ਮੰਦਰ।ਦੈਰ ਗਨੇਸ਼ ਸਭ ਤੁਝ ਮੇਂ ਹੈ।

ਸੌਮ ਵ ਸਲਵਾਤ ਕੇ ਖ਼ੁਦ ਹੋ ਵਾਲੀ।ਕਿਉਂ ਪਾਬੰਦ ਗੁਮਾਨ ਕੇ ਹੋ।

ਗੈਰ ਤੁਮ੍ਹਾਰਾ ਮੁਹਜ ਮੁਹਾਲੇ।ਇਸ ਜੱਗ ਮੇਂ ਅੋਰ ਇਸ ਜਰਾ ਮੇਂ।

ਦੁਨੀਆਂ ਤੁਮ ਹੋ ਅਕਬਾ ਤੁਮ ਹੋ।ਮਾਲਕ ਕੋਨੋ ਮਕਾਨ ਕੇ ਹੋ।

ਵਾਅਜ਼ ਨਸੀਹਤ ਰਮਜ਼ ਫ਼ਰੀਦੀ।ਸੋਚ ਸੰਜਾਣੋ ਦਮ ਦਮ ਸੇ।

ਅਪਨੀ ਅਜ਼ਮਤ ਯਾਦ ਕਰੋ।ਕਿਉਂ ਥਏ ਯੁਸਫ਼ ਜ਼ੰਦਾਨ ਕੇ ਹੋ।

253

ਉਪਰਮ ਬੇਦ ਬਤਊਂ

ਉਪਰਮ ਬੇਦ ਬਤਊਂ।ਮੈਂ ਅਗਿਆਨੀ ਕੋ ਗਿਆਨ ਸੁਨਾਊਂ।

ਸੁਰਤ ਸਰੰਧ ਹਾਥ ਮੂੰ ਲੈਕਰ।ਪਰੇਮ ਕੀ ਤਾਰ ਬਜਾਊਂ।

ਪਾਂਚ ਸਖੀ ਮਿਲ ਰਾਮ ਦੁਵਾਰੇ।ਸਤਗੁਰ ਕੇ ਜਸ ਗਾਊਂ।

ਕੁੰਜ ਗਲੀ ਮੇਂ ਸ਼ਾਮ ਸੁੰਦਰ ਸੰਗ।ਹੋਰੀ ਧੂਮ ਮਚਾਊਂ।

ਮੀਤ ਚੀਤ ਪਚਕਾਰੀ ਮਾਰੂੰ।ਪਰੀਤ ਗੁਲਾਲ ਉਡਾਊਂ।

ਕਹਾਂ ਅਜੁਧਿਆ ਸਬਲ ਮਥਰਾਂ।ਕਹਾਂ ਗੋਵਰਧਨ ਜਾਊਂ।

ਲਛਮਨ ਰਾਮ ਕੱਨ੍ਹੀਆ ਕਲਗੀ।ਆਪਣੇ ਆਪ ਮੂੰ ਪਾਊਂ।

ਦੇਸੋਂ ਕਹਾਂ ਬਦੇਸ ਕੋ ਦੌੜੂੰ।ਜੋਗ ਬਰਾਗ ਕਮਾਊਂ।

ਸੂਰਜ ਚਾਦ ਕੋ ਸਨਮੁੱਖ ਰਾਖੂੰ।ਸੁਨ ਸਮਾਧ ਲਗਾਊਂ।

ਪੀਪਲ ਤੁਲਸੀ ਕਾਹੇ ਕੋ ਪੂਜੂੰ।ਕਾਹੇ ਕੋ ਤੀਰਥ ਨ੍ਹਾਊਂ।

ਔਰ ਸੇ ਕਾਨ ਫ਼ਰੀਦ ਨਾ ਮੇਰੋ।ਆਤਮ ਦੇਵ ਮਨਾਊਂ।

254

ਉਥ ਦਰਦ ਮੰਦਾ ਦੇ ਦੇਰੇ

ਉਥ ਦਰਦ ਮੰਦਾ ਦੇ ਦੇਰੇ।ਜਥ ਕਰੜ ਕੰਡਾ ਬੋਈ ਢੇਰੇ।

ਏਹ ਉਚੈ ਟਿੱਬੜੇ ਆਲੀ।ਏ ਸੋਹਣੀ ਕੱਕੜੀ ਵਾਲੀ।

ਹਿਨ ਮੁਸ਼ਤਾਕਾਂ ਦੇ ਵਾਲੀ।ਬਿਆ ਕੌਨ ਕਦਮ ਇਥ ਫੇਰੇ।

ਖਪ ਖ੍ਹਾਰਾਂ ਤੇ ਲਈ ਲਾਨੜੀ।ਸਣ ਫੋਗ ਬਹੂ ਮਨ ਭਾਨੜੀ।

ਥਲ ਟਿਬੇ ਡਹਰ ਟਕਾਨੜੀਂ।ਹਰ ਭਿਟ ਭਿਟ ਨਾਲ ਬਸੇਰੇ।

ਮਡ ਝੋਕਾਂ ਤੇ ਤੜ ਤਾਡੇ।ਰਸ ਛੁੱਟੜੇ ਖੇਲਾ ਖ਼ਾਡੇ।

ਵਾਹ ਤਕੀਆ ਗਾਹ ਅਸਾਡੇ।ਹੁਣ ਹੋਵੇ ਕੌਨ ਨਖੇੜੇ।

ਟਿਪ ਟੋਭੇ ਬਾਹੀਂ ਸੋਂਹਦੇ।ਵਿੱਚ ਚਿਟਕੇ ਦਿਲ ਨੂੰ ਮੋਂਹਦੇ।

ਜੀ ਹਰ ਵੇਲੇ ਪਿਆ ਲੋਂਹਦੇ।ਹੈ ਹਰਦਮ ਹੋਵਨ ਨੇੜੇ।

ਝੜ ਗਾਜਾਂ ਬਿਜਲੀਆ ਬਾਦਲ।ਕਿਆ ਚਿੱਟੜੇ ਗੋਰੇ ਸਾਂਵਲ।

ਸਿੱਕ ਸਾਵਲ ਕਰੇ ਉਬਾਹਲ।ਲੱਡ ਹੋਤ ਵਸਿਮ ਆ ਵੇੜੇ।

ਵਲ ਕੱਕੜੀਆਂ ਰੇਭੜ ਕਚਰੀਆਂ।ਕਈ ਸਬਜ਼ ਮਤੀਰੇ ਖਖੜੀਆਂ।

ਕਈ ਗਦਰੀਆਂ ਪੀਲੀਆਂ ਕੱਕੜੀਆਂ।ਸ਼ਰਹੋਹੀ ਸੋਂਹਦੇ ਸਿਹਰੇ।

ਖਸ਼ ਕਤਰਣ ਇਤਰੋਂ ਭਿੱਨੜੀ।ਗਜ਼ਲਾਈ ਸਾਵੀ ਸਨੜੀ।

ਖਾ ਸਾਗ ਪੋਸੀ ਦੀ ਫੁਨੜੀ।ਨਿਭ ਵੈਂਦੇ ਵਕਤ ਸੁਖੇਰੇ।

ਦਿਲ ਹਰ ਵੇਲੇ ਪਈ ਤਾਂਘੇ।ਵੰਜ਼ ਡੇਖਾਂ ਮਾਲ ਦੇ ਲਾਂਘੇ।

ਗਈਆਂ ਬਕਰੀਆਂ ਭੇਡਾਂ ਚਾਂਘੇ।ਲੰਘ ਪੌਂਦਮ ਕਦਮ ਅਗੇਰੇ।

ਸੁੰਜ ਵਾਹ ਅਸਾਡੀਆਂ ਝੋਕਾਂ।ਸਣ ਕਮਲੇ ਕਰਦੇ ਟੋਕਾਂ।

ਕੁਝ ਖ਼ਬਰ ਨਹੀਂ ਇਨਾਂ ਲੋਕਾਂ।ਦਿਲ ਪੁਠੜੇ ਸਖ਼ਤ ਅਵੈੜੇ।

ਬਠ ਸ਼ਹਿਰ ਬਜ਼ਾਰ ਇਮਾਰਤ।ਬੇਵਾਹੀ ਬਿਰਹੋਂ ਬਸ਼ਾਰਤ।

ਪਰ ਬੇਸ਼ਕ ਇਸ਼ਕ ਇਸ਼ਾਰਤ।ਛੱਡ ਝਗੜੇ ਕੂੜੇ ਝੇੜੇ।

ਥੀਆਂ ਰੋਹੀ ਮੇਂਘ ਮਲ੍ਹਾਰਾਂ।ਕੁਲ ਗੁਲ ਗੁਲਜ਼ਾਰ ਬਹਾਰਾਂ।

ਵਿੱਚ ਸੋਂਹਦੀਆਂ ਘੰਡ ਤਵਾਰਾਂ।ਹਰ ਟੋਭੇ ਛਾਂਗਾ ਛੇੜੇ।

ਸੋ ਕਰਰੇ ਕੰਡੜੇ ਕਾਠੀਆਂ।ਲੱਖ ਡੂੰਗਰ ਔਖੀਆਂ ਘਾਟੀਆਂ।

ਸਬ ਡੰਗੜੇ ਵੱਟੜੇ ਚਾਟੀਆਂ।ਜਥ ਥੀਵਮ ਫ਼ਰੀਦ ਵਹੀਰੇ।

255

ਵੈਂਦੀਂ ਵੱਲ ਕੇਚ ਡੋਂ

ਵੈਂਦੀਂ ਵੱਲ ਕੇਚ ਡੋਂ।ਪੁੱਨਲ ਕੇਂਦੇ ਕਾਣ।

ਜੈਦੀਂ ਸਾਂਵਲ ਰਲ ਮਿਲ ਮਾਣੂੰ।ਸ਼ਹਿਰ ਭੰਭੋਰ ਸੁਹਾਣ।

ਤੂੰ ਹੈ ਜੀਵਣ ਜੋਗਾ ਸਾਡੀ।ਡੁੱਖੜੀ ਦਿਲ ਦਾ ਮਾਣ।

ਨਾਜ਼ੋ ਅਦਾ ਦੀ ਜਾਨੀ ਲਾਇਓ।ਜਾਨੀ ਜਿਗਰ ਵਿੱਚ ਕਾਣ।

ਡਿੱਤੜੀ ਜਮਦੀਂ ਅਮੜੀ ਖੁਤੜੀ।ਗਮ ਗੱਠੜੀ ਡੁੱਖ ਡਾਣ।

ਈਂ ਜਗ ਊਂ ਜਗ ਮੋਈਂ ਜੀਂਦੀ।ਹਾਂ ਤੈੱਡੜੀ ਜਾਣ ਨ ਜਾਣ।

ਤੌਂ ਬਿਨ ਗਾਂਵਣ ਯਾਰ ਮੁੱਠੀ ਦੇ।ਵੈਣ ਤੱਤੀ ਦੇ ਵਾਣ।

ਜੇ ਡੇਂਹ ਭਲੜੇ ਮਿਤਰ ਵੀ ਭਲੜੇ।ਹੈ ਮਸ਼ਹੂਰ ਅਖਾਣ।

ਦਰਦ ਮੋਠਾ ਚਕ ਚੂੰਢੀਆਂ ਪਾਵੇ।ਮਾਰਮ ਸੂਲ ਵਡਾਣ।

ਲੇਲਾ ਮਜਨੂੰ ਹੀਰ ਜ਼ਲੈਖਾ।ਸੈ ਲੁੜ੍ਹ ਗਏ ਹੈਂ ਘਾਣ।

ਬਾਝੋਂ ਯਾਰ ਫ਼ਰੀਦ ਨਿਭਾਇਆ।ਜੀਂਵ ਕੈਂਦੇ ਤਰਾਣ।

256

ਵੈਸੋਂ ਸੰਝ ਸਬਾਹੀਂ

ਵੈਸੋਂ ਸੰਝ ਸਬਾਹੀਂ।ਖ਼ਾਲੀ ਰਹਿਸਨ ਜਾਈਂ।

ਪੱਖੀ ਪਰਦੇਸੀ ਉਭੇ ਸਰਦੇ।ਦੋ ਦਿਨ ਦੇ ਖਲਕਾਈਂ।

ਮੁਲਕ ਬੇਗਾਨਾ ਦੇਸ ਪਰਾਇਆ।ਕੋਝੀਆਂ ਕੂੜ ਬਿਨਾਈਂ।

ਨਾ ਕੋਈ ਸਾਥੀ ਨਾ ਕੋਈ ਸੰਗਤੀ।ਕੈਨੂੰ ਦਰਦ ਸੁਨਾਈਂ।

ਕਿਸਮਤ ਸਾਂਗੇ ਡਿੱਠਮ ਏ ਧਰਤੀ।ਆਦਾ ਕੌਨ ਇਥਾਈਂ।

ਹੁਸਨ ਨੱਗਰ ਡੋਂ ਥੀਵਮ ਰਵਾਨਾ।ਯਾ ਰੱਬ ਤੋੜ ਪੁਰਾਈਂ।

ਮੰਗਾਂ ਦੁਆਈਂ ਅੱਲਾ ਸਾਈਂ।ਵਿੱਛੜਿਆ ਢੋਲ ਮਲਾਈਂ।

ਇਸ਼ਕ ਫ਼ਰੀਦ ਬਹੂੰ ਡੁੱਖ ਡਿੱਤੜੇ।ਬਿਛੀਆਂ ਬਿਰਹੋਂ ਬਲਾਈਂ।

257

ਵਲ ਕਹੀਂ ਡੁਖੜੇ ਵੇ ਡੇਂਦੀ

ਵਲ ਕਹੀਂ ਡੁਖੜੇ ਵੇ ਡੇਂਦੀ।ਸਾਂਵਲ ਦਿਲੜੀ ਬਰਮਾ ਗਿਉਂ ਸੋਹਣਾ ਯਾਰ।

ਕੰਨੇ ਕੰਨੇ ਬੁੰਦੇ ਗਲ ਝਪ ਮਾਲਾ।ਅਨਹਦ ਬੀਨ ਬਜਾ ਗਿਆ ਸੋਹਣਾ ਯਾਰ।

ਰਾਵਲ ਜੋਗੀ ਸ਼ਾਹ ਹੁਸਨ ਦਾ।ਪਰਮ ਜੜੀ ਜੁੜ ਲਾਗਿਓਂ ਸੋਹਣਾ ਯਾਰ।

ਅੱਖੀਆਂ ਸਿਹਰੀ ਸਿਹਰ ਕਮਾਵਨ।ਜਾਦੂ ਚੋਟ ਚਲਾ ਗਿਓਂ ਸੋਹਣਾ ਯਾਰ।

ਸੋਜ਼ ਤਪਸ਼ ਮੌਜੂਦ ਹਮੇਸ਼ਾ।ਭਾ ਬਿਰਹੋਂ ਭੜਕਾ ਗਿਓਂ ਸੋਹਣਾ ਯਾਰ।

ਲਾ ਕਰ ਯਾਰੀ ਯਾਰ ਵਿਸਾਰਿਓ।ਖੋਟ ਫਰੇਬ ਕਮਾ ਗਿਓਂ ਸੋਹਣਾ ਯਾਰ।

ਕਲ੍ਹੜੀ ਛਡ ਕੇ ਕੇਚ ਸਿਧਾਇਓਂ।ਪਰਭਤ ਰੋਹ ਰੁਲਾ ਗਿਓਂ ਸੋਹਣਾ ਯਾਰ।

ਤੌਂ ਬਿਨ ਯਾਰ ਫ਼ਰੀਦ ਡੁਖਾਂ ਵਿਚ।ਸੂਲੀਂ ਜਾਨ ਅੜਾ ਗਿਓਂ ਸੋਹਣਾ ਯਾਰ।

258

ਵਲ ਵਸ ਵਸਾ ਓਹੇ ਟੋਲ ਵੇ

ਵਲ ਵਸ ਵਸਾ ਓਹੇ ਟੋਲ ਵੇ।ਕਰ ਲਾਡ ਮਿੱਠੜਾ ਬੋਲ ਵੇ।

ਹਰ ਵਕਤ ਸਾਂਵਲ ਢੋਲ ਵੇ।ਪੀਆ ਹੋ ਅਸਾਡੜੇ ਕੋਲ ਵੇ।

ਅਣ ਸੁਹੇਂਦੀ ਘੁੰਡੜੀ ਖੋਲ ਵੇ।ਅਣ ਸੰਗ ਮੈਂ ਸੰਗ ਬੋਲ ਵੇ।

ਅਤਹੋਂ ਨਾਜ ਦੇ ਟੁਕ ਟੋਲ ਵੇ।ਲੱਖ ਲੱਖ ਅਲੋਲ ਮਖ਼ੌਲ ਵੇ।

ਅਥਾਂ ਮੁੱਠੜੀ ਜਾਨ ਸੜੋਲ ਵੇ।ਥਈ ਡੁੱਖੜੇਂਦੀ ਕਚਕੋਲ ਵੇ।

ਕਿਆ ਡੁੱਖੜੀਂ ਲੱਧੜਮ ਗੋਲ ਵੇ।ਥਏ ਚੂਰ ਜ਼ਿਰ੍ਹਾ ਤੇ ਖੋਲ ਵੇ।

ਮਾਰਿਆ ਹੈ ਕਿਆ ਜੁੜ ਤੋਲ ਵੇ।ਅਬਰੂ ਗੁਲੇਲ ਗਲੋਲ ਵੇ।

ਪੈ ਹੋਸ ਦੇ ਵਿੱਚ ਭੋਲ ਵੇ।ਜੀਰੇ ਅੰਦਰ ਸੌ ਪੋਲ ਵੇ।

ਥਇਆ ਜਿਸਮ ਚੀਚੀ ਠੋਲ ਵੇ।ਦਿਲ ਡਿੱਤੜੇ ਕਈ ਘਰ ਰੋਲ ਵੇ।

ਜੇ ਏ ਫ਼ਰੀਦ ਦਾ ਡੌਲ ਵੇ।ਇਹਾ ਟੋਰ ਤੇ ਏਹਾ ਜੋਲ ਵੇ।

ਕਈ ਡੇਹ ਨ ਫੋਲਾ ਫੋਲ ਵੇ।ਅਝੂੰ ਸ਼ਹਿਰੀਂ ਵੱਜਸਨ ਦੋਲ ਵੇ।

259

ਵਸਲ ਹਿਜਰ ਯਕਸ

ਵਸਲ ਹਿਜਰ ਯਕਸ।ਵਸਦਾ ਦੋਸਤ ਕਰੀਬ ਦਿਲੀਂਦੇ।

ਅਲਵੀ ਸਿਫ਼ਲੀ ਯਾਰ ਦੀਆਂ ਝੋਕਾਂ।ਖ਼ਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ।

ਏ ਦਿਲ ਜਾਣ ਪਛਾਣ।ਹਰ ਜਾ ਦੇਰੇ ਚਾਕ ਮਹੀਂ ਦੇ।

ਡੁੱਖ ਡੁਹਾਗ ਤੇ ਬੈ ਹੁਜ਼ਨ ਮੇਂ।ਸੁਖ ਸੁਹਾਗ ਤੇ ਮੁਲਕ ਅਮਨ ਮੇਂ।

ਆਸ਼ਕ ਸਮੰਝ ਸੁੰਜਾਣ।ਸਭ ਮਜ਼ਹਰ ਮੇਂ ਯਾਰ ਚਹੀਂਦੇ।

ਚਾਕ ਬਬਾਣਾ ਮਨ ਨੂੰ ਭਾਣਾ।ਤਨ ਮਨ ਉਸ ਦੇ ਰਾਹ ਵਿਕਾਣਾ।

ਕਿਆ ਵਤ ਦੀਨ ਈਮਾਨ।ਸ਼ਰਮ ਭਰਮ ਸਬ ਮਿਲਕ ਤਹੀਂਦੇ।

ਇਸ਼ਕ ਫ਼ਰੀਦ ਤਸੱਰਫ਼ ਕੀਤਾ।ਲਾਇਸ ਜੁੜ ਕਰ ਪਰਮ ਪਲੀਤਾ।

ਸਬ ਸੂਰਤ ਸੁਬਹਾਨ।ਜ਼ਾਹਰ ਅੱਖੀਆਂ ਨਾਲ ਡੱਸੀਂਦੇ।

260

ਵਸੋ ਵੀ ਅੱਖੀਆਂ ਘਨਘੋਰਾਂ ਲਾਕੇ

ਵਸੋ ਵੀ ਅੱਖੀਆਂ ਘਨਘੋਰਾਂ ਲਾਕੇ।

ਸਾਵਣ ਆਇਆ ਯਾਰ ਨ ਆਇਆ।ਥਏ ਬਾਦਲ ਤੂਫ਼ਾਨ ਬਲਾ ਕੇ।

ਆਵਣ ਕਹਿ ਗਏ ਵੱਲ ਨ ਆਏ।ਦਿਲ ਨੂੰ ਮੁਫ਼ਤੀ ਚੋਟ ਚਲਾ ਕੇ।

ਦਿਲ ਬਰਮਾਏ ਰਾਵਲ ਜੋਗੀ।ਧੁਨ ਧੁਨ ਬੰਸੀ ਫੂਕ ਬਜਾ ਕੇ।

ਇਤਨਾ ਜ਼ੁਲਮ ਮੁਨਾਸਬ ਨਾਹੀਂ।ਪਹਿਲੋਂ ਅਪਨਾ ਯਾਰ ਬਣਾ ਕੇ।

ਰੋਹ ਜਬਲ ਵਿੱਚ ਮਾਰੂ ਥਲ ਵਿੱਚ।ਮਾਰੂ ਗਿਆ ਪਰਦੇਸ ਰੁਲਾ ਕੇ।

ਮਾਰੂ ਮੁਲਕ ਮਲ੍ਹੇਰ ਦਾ ਮਾਲਕ।ਲੱਡ ਨ ਜਾਵੀਂ ਝੋਕ ਵਸਾ ਕੇ।

ਜੋਗਨ ਥੀਸਾਂ ਮੁਲਕ ਢੁੰਡੇਸਾਂ।ਵੈਸਾਂ ਅੰਗ ਭੱਬੂਤ ਰਮਾ ਕੇ।

ਅਲੜੇ ਜ਼ਖਮ ਨ ਚੂਲ ਪਪੀਹਾ।ਸਾੜ ਨ ਕੋਇਲ ਕੂਕ ਸੁਣਾ ਕੇ।

ਕਰਵਟੀਆਂ ਲੈ ਹੁੱਟ ਹੁੱਟ ਜਾਂਦੀ।ਬੇਵੱਸ ਡੁੱਖੜੇ ਸੂਲ ਸੁਹਾ ਕੇ।

ਤੁਮ ਬਿਛੜਤ ਮੋਹੇ ਚੈਨ ਨ ਆਵੇ।ਪਾਪ ਮਟਾਉ ਅੰਗਨ ਸੁਹਾ ਕੇ।

ਗਰਜਤ ਬਦਰਾ ਲਿਸ਼ਕਤ ਬਿਜਲੀ।ਰਿਮ ਝਿਮ ਬਾਰਸ਼ ਜ਼ੋਰ ਘਟਾ ਕੇ।

ਸਾਜਨ ਬਾਝ ਫ਼ਰੀਦ ਹੈ ਜੀਨਾ।ਮੁਸ਼ਕਲ ਅੇਸੇ ਬਾਰ ਉਠਾ ਕੇ।

261

ਵਤਨ ਬੇਗਾਨੇ ਵਲ ਨਹੀਂ ਆਵਣਾ

ਵਤਨ ਬੇਗਾਨੇ ਵਲ ਨਹੀਂ ਆਵਣਾ।ਯਾਦ ਕੀਤਮ ਦਿਲਦਾਰ।

ਕੋਲੇ ਰਹਿਸਾਂ ਮੂਲ ਨ ਸਹਿਸਾਂ।ਹਿਜਰ ਦਾ ਬਾਰੀ ਬਾਰ।

ਵਿਸਰਿਆ ਸਾਰਾ ਰਾਜ ਬਬਾਣਾ।ਵਿਸਰ ਗਿਆ ਘਰ ਬਾਰ।

ਭਾਣ ਮਣੇਸਾਂ ਮਾਣ ਨਭੇਸਾਂ।ਘੋਲੇ ਆਰ ਵ ਯਾਰ।

ਸੁਰਖੀ ਕਜਲ ਮੁਸਾਗ ਗਿਉਸੇ।ਬਠ ਪਿਆ ਹਾਰ ਸਿੰਗਾਰ।

ਪਾਰੋਂ ਡਿਸਦੀ ਝੋਕ ਸਜਨ ਦੀ।ਕਿਉਂ ਰਹਿਸਾਂ ਉਰਵਾਰ।

ਮੈਂ ਮਨਤਾਰੀ ਤੇ ਨੇਂਹ ਬਾਰੀ।ਕਾਦਰ ਨੇਸਮ ਪਾਰ।

ਬਠ ਪਈ ਸਿੰਧੜੀ ਕੀਤਮ ਮੂਲਾ।ਮੁਲਕ ਮਲ੍ਹੇਰ ਮਲ੍ਹਾਰ।

ਦੇਸ ਅਰਬ ਦਾ ਮੁਲਕ ਤਰਬਦਾ।ਸਾਰਾ ਬਾਗ ਬਹਾਰ।

ਰੋਹੀ ਰਾਵੇ ਰੋਹੀਂ ਰੁਲੇਸ।ਨਸ ਗਿਆ ਕਰਹੂੰ ਕਤਾਰ।

ਡੇਂਹ ਡੁਖਾਂ ਦਾ ਡੂੰਗਰ ਡਿਸਦਾ।ਰਾਤ ਗਮਾਂ ਦੀ ਗ਼ਾਰ।

ਸਾਂਵਣ ਆਇਆ ਰੋਹੀ ਵੁਠੜੀ।ਬਾਰ ਥਈ ਗੁਲਜ਼ਾਰ।

ਦਾਰ ਮਦਾਰ ਫਰੀਦ ਹੈ ਦਿਲ ਨੂੰ।ਡੁਖੜੇ ਤਾਰੋ ਤਾਰ।

262

ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ

ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ।

ਅੱਖੀਆਂ ਸ਼ਰ ਕਾਰਣ ਨਿਤ ਬੁਖੀਆਂ।ਹਿਨ ਪਾਪੀ ਬੇ ਪੀਰ।

ਜ਼ੁਲਫਾਂ ਮੁਸ਼ਕੀਂ ਬੰਨ੍ਹ ਬੰਨ੍ਹ ਡੇਵਨ।ਦਿਲੜੀ ਕੂੰ ਤਅਜ਼ੀਰ।

ਤੈਂਡੇ ਨਾਲ ਹੈ ਸਾਂਵਲ ਸੋਹਣਾ।ਦਿਲ ਲਾਂਵਣ ਤਕਸੀਰ।

ਨਾਜ਼ ਨਿਹੋਰੇ ਗਮਜ਼ੇ ਤੈਂਡੇ।ਮਸਹਫ ਦੀ ਤਫ਼ਸੀਰ।

ਕਾਕਲ ਪਣੀਆਂ ਨਾਂਗ ਵਰਾਧਾ।ਡਿਠੜੀ ਚੜ੍ਹਮ ਸਰੀਰ।

ਝੋਕਾਂ ਆਨ ਸਵਲੜੀਆਂ ਸੀਂਗਾ।ਨੈਨ ਲੋੜ੍ਹੇਦੇ ਨੀਰ।

ਪਾਹ ਹੰਬਾਹ ਉਗਾਰ ਗਈਂਦੇ।ਮੈਂ ਲੇਖੇ ਅਕਸੀਰ।

ਵੁਠ ਕਨੂੰ ਥਈ ਧਰਤੀ ਥਲੜੀ।ਸਾਗੀ ਮੁਲਕ ਮਲ੍ਹੇਰ।

ਰਲੜੇ ਸਜਨ ਸੁਹਾਵਣ ਥਲੜੇ।ਕਾਰ, ਕਕੀ, ਕੀੜ।

ਜੈਸਲਮੇਰ ਨਰਹਾਈ ਮਾਣੂੰ।ਥੀ ਡੋਹੀਂ ਖੰਡ ਖੀਰ।

ਥਲ ਚਤਰਾਂਗ ਅੰਦਰ ਮੇਂ ਸੱਸੀ।ਬੇਲੀਂ ਬੇਟੀਂ ਹੀਰ।

ਰੋਜ਼ ਅਜ਼ਲ ਦਾ ਤੈਂਡਾ ਸਾਡਾ।ਮਾਲ ਮਵੈਸ਼ੀ ਸੀਰ।

ਜਾਂਵਣ ਲਾਦਾ ਮਿਲਕ ਤੁਸਾਡਾ।ਤਨ ਮਨ ਸੀਸ ਸਰੀਰ।

ਕੋਝੀ ਕਮਲੀ ਤੈਡੇ ਨਾਂ ਦੀ।ਨਾ ਕਰ ਯਾਰ ਕਰੀਰ।

ਮੂੰਝਾਂ ਦੋਸਤ ਤੇ ਖੁਸ਼ੀਆਂ ਦੁਸ਼ਮਨ।ਸੁਖ ਵੈਰੀ ਡੁਖ ਵੀਰ।

ਜਾਨੀ ਜੋੜ ਚਲਇਓ ਕਾਨੀ।ਸੰਧ ਸੰਧ ਦੇ ਵਿਚ ਪੀੜ।

ਬਠ ਚੂਚਕ ਬਠ ਖੇੜੇ ਭੈੜੇ।ਤੌਂ ਨਾ ਥੀ ਦਿਲਗੀਰ।

ਡੇਹੋਂ ਡੇਂਹ ਕੋਰਾੜਾ ਥੀਵੇ।ਵਾਹ ਸਿਕ ਦੀ ਤਾਸੀਰ।

ਰੋ ਰੋ ਤੁਠਲੀ ਪਈਆਂ ਨਾਸੂਰਾਂ।ਦਿਲ ਵਿਚ ਸੌ ਸੌ ਚੀਰ।

ਉਰਿਆਨੀ ਦੀ ਖਲਅਤ ਮਿਲੜੀ।ਸੁੰਜਬਰ ਦਾ ਜਾਗੀਰ।

ਹੋ ਹੋ ਫਕੜੀ ਸ਼ਹਿਰ ਖਵਾਰੀ।ਸਾਡੀ ਹੈ ਤੌਕੀਰ।

ਗੌਸ ਕੁਤਬ ਸਬ ਤੌਂ ਤੂ ਸਦਕੇ।ਕੌਨ ਫ਼ਰੀਦ ਫਕੀਰ।

263

ਵਿੱਚ ਰੋਹੀ ਦੇ ਰਹਿੰਦੀਆਂ

ਵਿੱਚ ਰੋਹੀ ਦੇ ਰਹਿੰਦੀਆਂ।ਨਾਜ਼ਕ ਨਾਜ਼ੋ ਜੱਟੀਆਂ।

ਰਾਤੀਂ ਕਰਨ ਸ਼ਿਕਾਰ ਦਿਲੇਂ ਦੇ।ਡੇਹਾਂ ਵਲੋੜਨ ਮੱਟੀਆਂ।

ਗੁੱਝੜੇ ਤੀਰ ਚਲਾਵਨ ਕਾਰੀ।ਸੈ ਸੈ ਦਿੱਲੜੀਆਂ ਫੱਟੀਆਂ।

ਕਰ ਕਰ ਦਰਦਮੰਦਾਂ ਕੂੰ ਜ਼ਖਮੀ।ਹੈ ਹੈ ਬਧਨ ਨ ਪੱਟੀਆਂ।

ਛੇੜਨ ਭੇਡਾਂ ਬੱਕਰੀਆ ਗਾਈਂ।ਲੇ ਲੇ ਗਾਬੇ ਕੱਟੀਆਂ।

ਕਈ ਮਸਕੀਨ ਮੁਸਾਫਰ।ਚੌੜ ਕੀਤੋ ਨੇ ਤਰੱਟੀਆਂ।

ਧੂਈ ਦਾਰ ਫ਼ਕੀਰ ਥਿਉ ਸੇ।ਫ਼ਖਰ ਵੱਡਾਈਆਂ ਸੱਟੀਆਂ।

ਹਿਉਂ ਦਿਲਬਰ ਦੈ ਕੁਤੜੇ ਦਰ ਦੈ।ਬਿਰਹੋਂ ਪਈਆਂ ਗਲ ਗੱਟੀਆਂ।

ਮੂਝੇ ਫ਼ਰੀਦ ਮਜ਼ੀਦ ਹਮੇਸ਼ਾ।ਅੱਜ ਕਲ੍ਹ ਖੁਸ਼ੀਆਂ ਘੱਟੀਆਂ।

264

ਵਾਹ ! ਹਜਰਤ ਇਸ਼ਕ ਮਜਾਜ਼ੀ

ਵਾਹ ! ਹਜਰਤ ਇਸ਼ਕ ਮਜਾਜ਼ੀ।ਸਬ ਰਾਜ ਰਮੂਜ਼ ਦੀ ਬਾਜ਼ੀ।

ਸਭੋ ਸ਼ਾਹਦ ਅਸਲੀਂ ਜਾਣੀਂ।ਹੈ ਵਾਹਦ ਪਰਮ ਕਹਾਣੀ।

ਹੈ ਵਹਦਤ ਸਮੰਝ ਸੁੰਜਾਣੀ।ਵਿੱਚ ਪਰਦੇ ਕਸਰਤ ਸਾਜ਼ੀ।

ਕਰ ਰਫ਼ਾ ਮਲਾਲ ਕਦੂਰਤ।ਟੁੱਕ ਸਮੰਝ ਸਜਣ ਬੇ ਸੂਰਤ।

ਥਇਆਂ ਜ਼ਾਹਰ ਵਿੱਚ ਹਰ ਮੂਰਤ।ਛੁੱਪ ਓਲੇ ਨੂਰ ਹਜਾਜ਼ੀ।

ਸੁਣ ਹੁਸਨ ਅਜ਼ਲ ਦੀ ਚਾਲੀ।ਸਬ ਨਾਜ਼ ਨਹੋਰੇ ਵਾਲੀ।

ਕਿਥ ਖ਼ਾਲਕ ਖ਼ਲਕ ਦਾ ਵਾਲੀ।ਕਿਥ ਆਬਦ ਰੀਤ ਨਿਆਜ਼ੀ।

ਕਿਥ ਆਸ਼ਕ ਦਰਦ ਕਸ਼ਾਲੇ।ਕਿਥ ਹੁਸਨ ਮਲਾਹਤ ਚਾਲੇ।

ਥੀ ਹਰ ਸ਼ਿੰਗਾਰ ਡਖਾਲੇ।ਖੁਸ਼ ਸੀਰਤ ਨਾਜ਼ ਨਵਾਜ਼ੀ।

ਕਿਥ ਮੁਤਰਬ ਤੇ ਮੈਖਾਨੇ।ਕਿਥ ਰਿੰਦੀ ਰਸਮ ਯਗਾਨੇ।

ਕਿਥ ਸੌਮ ਸਲਵਾਤ ਅਜ਼ਾਨੇ।ਕਿਥ ਜ਼ਾਹਦ ਨੇਕ ਨਮਾਜ਼ੀ।

ਹੈ ਗ਼ੈਰੀਅਤ ਜ਼ੰਦੀਕੀ।ਪਾ ਵਿਰਸਾ ਰੱਖ ਸਦੀਕੀ।

ਕਰ ਜ਼ੁਹਦ ਜ਼ਹਾਦ ਹਕੀਕੀ।ਬਣ ਮਰਦ ਮੁਅਲਾ ਗਾਜ਼ੀ।

ਠੱਪ ਫ਼ਿਕਾ ਅਸੂਲ ਮਸਾਇਲ।ਸੱਟ ਨਹਵੀ ਫ਼ੇਅਲ ਤੇ ਫ਼ਾਇਲ।

ਬੱਠ ਇਲਮੀ ਬਹਸ ਦਲਾਇਲ।ਹੈ ਫ਼ਕਰ ਫ਼ਕਤ ਜਾਂ ਬਾਜ਼ੀ।

ਏ ਸਿਲਕ ਸਲੂਕ ਫ਼ਰੀਦੀ।ਹੈ ਰੀਤ ਅਜਬ ਤੌਹੀਦੀ।

ਪਰ ਜ਼ੌਕ ਲਜ਼ੀਜ਼ ਜਦੀਦੀ।ਛੱਡ ਲੰਬਿੜ ਦੂਰ ਦਰਾਜ਼ੀ।

265

ਵਾਹ ! ਵਾਹ!! ਦਿਲਬਰ ਦੀ ਯਾਰੀ

ਵਾਹ ! ਵਾਹ!! ਦਿਲਬਰ ਦੀ ਯਾਰੀ।ਯਾਰੀ ਕਰਮ ਨ ਕਾਰੀ।

ਥੀ ਰੁੱਖੜਾ ਰਖਮ ਬਰੀਤ।ਨਾ ਪੁੱਛਦਾ ਹਾਲ ਹਕੀਕਤ।

ਨਾ ਸੁਣਦਾ ਵੇਦਨ ਸਾਰੀ।

ਮੈਂ ਮੁੱਠੜੀ ਡੁੱਖੜੀਂ ਕੁੱਠੜੀ।ਸੈ ਤੀਰੀ ਗ਼ਮਦੀਂ ਚੁੱਟੜੀ।

ਦਿਲ ਲੜੀ ਸੂਲਾਂ ਮਾਰੀ।

ਨਾ ਡਿੱਠੜਮ ਮਿਠੜਾ ਮੱਖਣਾ।ਗਿਆ ਸਾਂਵਨ ਸਾਫ਼ ਸਲੱਖਣਾ।

ਗਈ ਮੌਸਮ ਚੇਤਰ ਬਹਾਰੀ।

ਨਾ ਖੋਜ ਨਾ ਖੋਬ ਉਠਾਂ ਦੇ।ਸਬ ਪਰਭਤ ਪੰਧ ਥਲਾਂ ਦੇ।

ਦਿਲ ਰੁਲ ਰੁਲ ਰੋ ਰੋ ਹਾਰੀ।

ਮੈਂ ਸਿੰਧਰੀ ਕੇਵੇਂ ਜਾਲਾਂ।ਪਰਦੇਸ ਬੈਠੀ ਤਨ ਗਾਲਾਂ।

ਥਏ ਰੋਹੀ ਡੇਂਹ ਮਲ੍ਹਾਰੀ।

ਦਿਲ ਖੱਸਦਾ ਭੇਤ ਨ ਡਸਦਾ।ਥੀ ਓਪਰਾ ਦੂਰੋਂ ਹੱਸਦਾ।

ਲਾ ਹੂ ਹੂ ਸ਼ਹਿਰ ਖਵਾਰੀ।

ਹਿੱਕ ਯਾਰ ਫ਼ਰੀਦ ਅਵੈੜਾ।ਬਿਆ ਸੱਸ ਨਨਾਣ ਦਾ ਝੇੜਾ।

ਪਈ ਪਲੜੇ ਮੁੰਝ ਮੁੰਝਾਰੀ।

266

ਵਾਹ ਵਾਹ ਸੋਹਣੇ ਦਾ ਵਰਤਾਰਾ

ਵਾਹ ਵਾਹ ਸੋਹਣੇ ਦਾ ਵਰਤਾਰਾ।ਹਰ ਸੂਰਤ ਵਿਚ ਕਰੇ ਉਤਾਰਾ।

ਹਿਕ ਜਾ ਚਾਵੇ ਇਸ਼ਕ ਇਜਾਰਾ।ਬਇ ਜਾ ਡੇਵੇ ਹੁਸਨ ਉਧਾਰਾ।

ਓ ਮਾਲਕ ਮੈ ਅਦਨਾ ਸਗ ਦਾ।ਹਰ ਸੂਰਤ ਵਿਚ ਮਿੱਠੜਾ ਲਗਦਾ।

ਮੈ ਕਿਆ ਮੋਹ ਲੇਇਸ ਮਨ ਜਗਦਾ।ਮਾਰੇਸ ਹਰ ਜਾ ਨਾਜ਼ ਨਕਾਰਾ।

ਮੈਂ ਬੇ ਆਸ ਉਮੀਦ ਦਾ ਮਾਣਾ।ਹਰ ਕਸ ਨਾਕਸ ਦੇ ਮਨ ਭਾਣਾ।

ਦੋਸਤ ਅਵੈੜਾ ਯਾਰ ਇਆਣਾ।ਹਰ ਇਕ ਦਿਲ ਕੂੰ ਲਗੇ ਪਿਆਰਾ।

ਜੋ ਮੈਂ ਵਾਂਗ ਬੁਝਾਰਤ ਬੁਝਦਾ।ਸੋ ਥੀਆ ਵਾਕਫ ਸਾਰੀ ਗੁਝ ਦਾ।

ਹਰਗਿਜ਼ ਦਖ਼ਲ ਨਹੀਂ ਕਹੀਂ ਕੁਝਦਾ।ਜਾਣ ਨਜ਼ਾਰਾ ਯਾਰ ਦਾ ਸਾਰਾ।

ਚਰਣ ਗੁਰੁ ਦੇ ਸੀਸ ਨਵਾਈਂ।ਜੋ ਆਖੇ ਚੁਮ ਅਖੀਆਂ ਚਾਈਂ।

ਜੋਹਦ ਜਹਾਦ ਦਾ ਬਾਰ ਉਠਾਈਂ।ਕਰਬ ਕਮਾਲ ਹੈਈ ਮਤਲਬ ਬਾਰਾ।

ਥੀ ਗੁਰ ਪੀਰ ਦਾ ਚੇਲਾ ਸੱਚਾ।ਨਾ ਹੋ ਕਦਮ ਹਟਾ ਕਰ ਕੱਚਾ।

ਬਿਰਹੋ ਕੜਾਹ ਚੜਿਆ ਮੱਚ ਮੱਚਿਆ।ਜਲ ਬਲ ਮਾਰ ਅਨਾ ਦਾ ਨਾਅਰਾ।

ਜੋ ਕੋਈ ਰਖਸੀ ਐ ਗੁਨ ਚਾਰੇ।ਜੋ ਰਾਤੀ ਜਗ ਜੋਗ ਜਗਾਰੇ।

ਵੰਜ ਖੁਸ਼ ਵਸ ਸੀ ਸ਼ਾਮ ਦਵਾਰੇ।ਰਹਿਸੀ ਜਗਤ ਸੌਂ ਨਿਆਰਾ।

ਜਗਰਤ ਸੁਪਨਸ ਸਕੋਪਤ ਟੁਰੀਆ।ਤੈਂਡੀ ਸੈਰ ਦੇ ਸਾਂਗੇ ਜੜਿਆ।

ਜੈਂਦਾ ਪੀਰ ਸੰਜਾਨੋਂ ਥੁੜਿਆ।ਫਿਰਸੀ ਥੀ ਚੌ ਗੁਠ ਆਵਾਰਾ।

ਤੂੰ ਇਹ ਸਮਝ ਸੰਜਾਨ ਨ ਛੋੜੀਂ।ਨਿਰਗੁਨ ਸਰਗੁਨ ਵਿਚ ਜਾ ਜੋੜੀਂ।

ਆਪਣੇ ਆਪ ਤੂੰ ਮੂੰਹ ਨ ਮੋੜੀਂ।ਸਬ ਹੈ ਰੂਪ ਸਰੂਪ ਤਿਹਾਰਾ।

ਚਾਰੋਂ ਬੇਦ ਬਦਾਂਤ ਪੁਕਾਰਣ।ਓਮ ਬ੍ਰਮ ਨਾਰਾਇਣ ਧਾਰਨ।

ਆਤਮ ਉਤਮ ਸਰੂਪ ਸਧਾਰਨ।ਦਵੈਤ ਫਰੀਦ ਹੈ ਜੂਠਾ ਲਹਿਰਾ।

267

ਯਾਦ ਆਵਿਨ ਯਾਰ ਦੇ ਰਲੜੇ

ਯਾਦ ਆਵਿਨ ਯਾਰ ਦੇ ਰਲੜੇ।ਨਿੱਤ ਪੌਵਨ ਕਰੂਪ ਕੁਲੱਲੜੇ।

ਕਿਉਂ ਚੜ੍ਹਦੀ ਚੰਦਰੀ ਖਾਰੇ।ਕਿਉਂ ਕਰਦੀ ਜ਼ੇਵਰ ਬਾਰੇ।

ਜੇ ਜਾਨੀ ਹਿਜਰ ਦੇ ਵਾਰੇ।ਏ ਨੇੜੇ ਸਖ਼ਤ ਸਵੱਲੜੇ।

ਡੁੱਖ ਯਾਰ ਸੁਖਾਂ ਦੇ ਦੇਰਨ।ਲਏ ਸੂਲਾਂ ਸੀਨੇ ਢੇਰਨ।

ਮੂੰਹ ਕਾਲਾ ਨੀਲੇ ਪੈਰਿਨ।ਵਾਹ ! ਹੋਤ ਪੁੱਨਲ ਦੇ ਭਲੜੇ।

ਕਿਉਂ ਡੁਖੜੀ ਉੱਮਰ ਨਿਭਾਵਾਂ।ਹਨ ਮੌਤ ਦਾ ਮੁਲਕ ਵਸਾਵਾਂ।

ਵੰਜ ਗੋਰਸਤਾਨ ਸੁਹਾਵਾਂ।ਬੱਠ ਜੀਵਣ ਕੂੜ ਤਸੱਲੜੇ।

ਗਲ ਪੇਚ ਹਿਜਰ ਦੇ ਵਲੜੇ।ਦਿਲ ਜ਼ਖਮ ਅਵੱਲੜੇ ਅੱਲੜੇ।

ਇਹ ਨੇਂਹ ਲਾਵਣ ਦੇ ਭੱਲੜੇ।ਪਏ ਮੈਂ ਮੁੱਠੀ ਦੇ ਪੱਲੜੇ।

ਸਬ ਜ਼ੋਰ ਹਵਸ ਵਸ ਲਾਇਮ।ਪਰ ਯਾਰ ਫ਼ਰੀਦ ਨ ਆਇਮ।

ਗ਼ਮ ਦਰਦ ਅੰਦਰ ਸਰ ਪਾਇਮ।ਕਰ ਆਪੇਂ ਗੱਲੜੇ ਗੱਲੜੇ।

268

ਯਾਰ ਬਰੋਚਲ ਕਾਣ

ਯਾਰ ਬਰੋਚਲ ਕਾਣ।ਰੁਲਦੀ ਰੋਹ ਡੂੰਗਰ ਵਿਚ।

ਲਾਇਸ ਜੁੜ ਕਰ ਬਾਣ।ਦਿਲੜੀ, ਜਾਨ, ਜਿਗਰ ਵਿਚ।

ਸੇਂਗੀਆਂ ਸੁਰਤੀਆਂ ਕੰਥ ਰਿਝਾਇਆ।ਅਪਨੇ ਅਪਨੇ ਢੋਲ ਕੂੰ ਪਾਇਆ।

ਮੈਕੂੰ ਮੈਡਰੇ ਮਾਂਣ।ਰੋਲਿਆ ਸੁੰਜੜੇ ਬਰੋਚ।

ਯਾਰ ਨ ਪਾਵਾਂ ਬਾਰ ਉਠਾਵਾਂ।ਨੀਰ ਵਹਾਵਾਂ ਗਾਵਣ ਗਾਵਾਂ।

ਰੱਖ ਰੱਖ ਵੈਣ ਦੀ ਵਾਣ।ਹਰ ਕੂਚੇ ਘਰ ਘਰ ਵਿਚ।

ਰੇਤ ਤੱਤੀ ਪਿਆ ਡੁਖੜੇ ਘਾਟੇ।ਖੁੜ ਬਣ ਖੋਬ ਗਪਾਟੇ ਘਾਟੇ।

ਸੱਟ ਗਿਆ ਜਾਣ ਪਛਾਣ।ਕਾਨੀ ਮਾਰ ਅੰਦਰ ਵਿਚ।

ਹੁਸਨ ਹਕੀਕੀ ਨੂਰੇ ਹਜਾਜ਼ੀ।ਖੇਡੇ ਨਾਜ਼ ਨਿਆਜ ਦੀ ਬਾਜ਼ੀ।

ਸਿਦਕੋ ਸਮਝ ਸਿੰਜਾਣ।ਆਇਆ ਕੋਟ ਸ਼ਹਿਰ ਵਿਚ।

ਰਾਹ ਅਵਲੜੇ ਔਖੀਆਂ ਘਾਟੀਆਂ।ਚੁਭਦੇ ਕਕਰੇ ਕੰਡਰੇ ਕਾਠੀਆਂ।

ਮਾਰਮ ਸੂਲ ਵਡਾਨ।ਆਇਮ ਜ਼ੁਲਮ ਕਹਿਰ ਵਿਚ।

ਪਹਿਲੇ ਡੇਂਹ ਦੀ ਕਿਸਮਤ ਫੁਟੜੀ।ਜਮਦੇ ਵੇਲੇ ਅਮੜੀ ਮੁਠੜੀ।

ਡਿਤੜਾ ਡੁਖ ਦਾ ਡਾਣ।ਲੋੜ੍ਹੇਸ ਬਿਰਹੋ ਬਰਵਿਚ।

ਦਰਦ ਫ਼ਰੀਦ ਹਮੇਸ਼ਾ ਹੋਵੇ।ਸਾਰੇ ਪਾਪ ਦੂਈ ਦੇ ਧੋਵੇ।

ਰਹਿੰਦੀ ਤਾਂਘ ਤੇ ਤਾਣ।ਪਹੁੰਚਾਂ ਪ੍ਰੇਮ ਨਗਰ ਵਿਚ।

269

ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ।

ਬਾਹਿ ਸੜੇਂਦੀ ਕੱਖ ਕਾਨੇ ਨੂੰ, ਇਸ਼ਕ ਸੜੇਂਦਾ ਜੇਅੜਾ।

ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ।

ਯਾਰ ਮੈਡੇ aੁੱਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ।

ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ।

ਸਾਨੂੰ ਲੱਗ ਗਈ ਬੇਅਖ਼ਤਿਆਰੀ,

ਸੀਨੇ ਦੇ ਵਿਚ ਨਾ ਸਮਾਈ ਹੈ।

ਹੁਲਹੁਲਾ ਕੇ ਇਸ਼ਕ ਜੁ ਆਇਆ।

ਮੁਹਬਤ ਡਾਢਾ ਸ਼ੋਰ ਮਚਾਇਆ।

ਥਾਂ ਥਾਂ ਨਾਚ ਨਚਾਈ ਹੈ।

ਇਸ਼ਕ ਚੁਆਇਆ ਮੈਂ ਸਰ ਚਾਈ।

ਸ਼ਰਮ ਹਯਾ ਪਹਿਲੇ ਸੱਟ ਲਿਆ ਈ।

ਇਸ਼ਕ ਨੂੰ ਮਲਾਮਤ ਲਾਈ ਹੈ।

ਇਸ਼ਕ ਅਵੇੜਾ ਬਹਣ ਨਾ ਦੇਂਦਾ।

ਥੀ ਗਦਾਗਰ ਮਸਤ ਕਰੇਂਦਾ।

ਘਟੀ ਘਟੀ ਚਾ ਮੰੰਗਾਈ ਹੈ।

270

ਯਾਰ ਕੂੰ ਕਰ ਮਸਜੂਦ

ਯਾਰ ਕੂੰ ਕਰ ਮਸਜੂਦ।ਛਡ ਡੇ ਬਿਉ ਮਅਬੂਦ।

ਹਰ ਸੂਰਤ ਵਿਚ ਯਾਰ ਕੂੰ ਜਾਣੀ।ਗੈਰ ਨਹੀਂ ਮੌਜੂਦ।

ਸਭ ਦਾਦ ਕੂੰ ਸਮਝੀ ਵਾਹਦ।ਕਸਰਤ ਹੈ ਮਫਕੂਦ।

ਫਖਰੁਦੀਨ ਮਿਠਲ ਦੇ ਸ਼ੌਕੋਂ।ਦਮ ਦਮ ਨਿਕਲਮ ਦੂਦ।

ਵਸਲ ਫ਼ਰੀਦ ਕੂੰ ਹਾਸਲ ਹੋਇਆ।ਜਬ ਹੋ ਗਿਆ ਨਾਬੂਦ।

271

ਯਾਰ ਕੁਰਾੜਾ ਹਾਲ ਵੇ

ਯਾਰ ਕੁਰਾੜਾ ਹਾਲ ਵੇ।ਸਾਨੂੰ ਮਾਰ ਨ ਤਾਅਨੇ।

ਸਾਂਗ ਸੰਜੋਕ ਰਲਾਏ ਕਿਸਮਤ।ਸਾਂਗੇ ਦੋਸਤ ਬਗਾਨੇ।

ਜਾਂ ਜਾਂ ਸੂੰਹ ਬਣਾਂਵਾਂ।ਤਾਂ ਤਾਂ ਡਿੱਸਦੇ ਦੂਰ ਟਿਕਾਨੇ।

ਆਵਣ ਕਾਣ ਨ ਮੰਗਨੀਂ ਦਿੱਲੜੀ।ਕੱਚੜੇ ਕਰਨ ਬਹਾਨੇ।

ਬੇ ਦਰਦਾਂ ਦੀ ਪਰੀਤ ਨ ਭਲੀ।ਮੁਲਾ ਮੌਤ ਕੂੰ ਆਨੇ।

ਰੋਵਾਂ ਰੋ ਰੋ ਲੋਕ ਸੁਣਾਵਾਂ।ਜੀ ਨ ਆਂਵਿਮ ਖਾਨੇ।

ਕੋਈ ਆਖੇ ਮਨ ਮਚਲ ਕੂੜੀ।ਕੋਈ ਆਖੇ ਦੀਵਾਨੇ।

ਸੂਲੀਂ ਨਾਲ ਸੁੰਜੇਦੇ ਜਾਲੇ।ਸੰਜ ਸਬਾਹ ਗੁਜ਼ਰਾਨੇ।

ਆਂਵੀਂ ਦੇਰ ਨ ਲਾਂਵੀ ਮਾਹੀ।ਜਿੰਦ ਡੂੰ ਢੈਂਦੀ ਮਹਿਮਾਨੇ।

ਇਸ਼ਵੇ ਗ਼ਮਜ਼ੇ ਨਾਜ਼ ਨਹੋਰੇ।ਕਿਆ ਕਿਆ ਹੁਸਨ ਦਾ ਸ਼ਾਨੇ।

ਜੋ ਹੈ ਸ਼ਾਨ ਫ਼ਰੀਦ ਦੀ ਸਾਰੀ।ਮਾਰਣ ਦਾ ਸਾਮਾਨੇ।

272

ਯਾਰ ਸਪਾਹੀੜਾ ਆ ਵਸ ਮਾਡਰੋ ਕੋਲ

ਯਾਰ ਸਪਾਹੀੜਾ ਆ ਵਸ ਮਾਡਰੋ ਕੋਲ।

ਇਕ ਲਖ ਡੇਂਦੀ ਡੋ ਲਖ ਡੇਸਾਂ।ਹਿਕ ਵਾਰੀ ਚਾ ਬੋਲ।

ਪਹਿਲੋਂ ਦੇ ਕਰ ਬਾਹ ਸਿਰਾਂਦੀ।ਸਾਵਲ ਯਾਰ ਨ ਰੋਲ।

ਨੈਂ ਸਾਂਵਣ ਦੀ ਮੈ ਮਨਤਾਰੀ।ਸੈ ਛੋਲੀਆਂ ਲਖ ਝੋਲ।

ਯਾਰ ਚਹੇਂਦਾ ਮਾਣ ਮਹੀਂਦਾ।ਆਵਸ ਮਾਡਰੇ ਕੋਲ।

ਸਾਵਲਿਆਂ ਦੇ ਨੈਨ ਸਲੋਨੜੀ।ਕਜਲੇ ਦੇ ਟਕ ਟੋਲ।

ਪਾਪਨ ਚਕਵੀ ਕਰ ਕਰ ਚੀਕਾਂ।ਅਲ੍ਹੜੇ ਜ਼ਖਮ ਨ ਚੋਲ।

ਮਰ ਮਰ ਜਾਂਦੀ ਰਸਕ ਨ ਸਹਿੰਦੀ।ਦਿਲੜੀ ਸਖਤ ਸੜੋਲ।

ਬੈਨੇ ਬੋਂਲੇ ਬੇਂਸਰ ਵਿਸਰੇ।ਗਏ ਨੂਰੇ ਰਮਝੌਲ।

ਨਖਰੇ ਨਾਜ਼ ਨਹੋਰੇ ਹਰਦਮ।ਬਿਆ ਬਿਆ ਕਰਨ ਅਲੋਲ।

ਔਗਨ ਹਾਰੀ ਨਾਸਕ ਕੰਮ ਦੀ।ਸੋਹਣਾ ਐਬ ਨ ਫੋਲ।

ਸਮਝ ਫ਼ਰੀਦ ਨ ਥੀ ਗਮਵਾਸੂ।ਅੱਲਾ ਮਿਲੇਸਮ ਢੋਲ।

273

ਜ਼ਾਨਤ ਫੇਲਨ ਕੁਲ ਸ਼ੈ ਬਾਤਲ

ਜ਼ਾਨਤ ਫੇਲਨ ਕੁਲ ਸ਼ੈ ਬਾਤਲ।ਹਕ ਹੈ ਫਾਇਲ ਬਿਉ ਸਭ ਆਤਲ।

ਜ਼ੌਕ ਵਗਈਂ ਤੌਰ ਅਕਲ ਦੇ।ਭਟ ਘਤ ਕੂੜੀ ਬਹਿਸ ਦਲਾਇਲ।

ਉਠਦੀਂ ਬਹਿੰਦੀਂ ਟੁਰਦੀਂ ਫਿਰਦੀਂ।ਨ ਹੋ ਜ਼ਾਹਲ ਨ ਥੀ ਗਾਫਲ।

ਗੈਰ ਮੁਹਾਲੇ ਵੈਰ ਖਿਆਲੇ।ਹਰ ਹਿਕ ਡੂੰ ਰਖ ਗਫਤ ਸ਼ਾਮਲ।

ਸਾਡਾ ਹੈ ਮਹਬੂਬ ਦਿਲੇਂਦਾ।ਜੋ ਕੋਈ ਹੈ ਤੌਹੀਦ ਦਾ ਕਾਇਲ।

ਇਲਮ ਹਕਾਇਕ ਦਾ ਹੈ ਲਾਇਕ।ਨਫਸ ਮੁਜ਼ਕੀ ਮਾਦਾ ਕਾਬਲ।

ਬਾਝ ਮੁਹਬਤ ਜਾਣ ਬਰਾਬਰ।ਕਿਆ ਨਾਤਕ ਕਿਆ ਨਾਹਕ ਸਾਹਲ।

ਇਬਨੁਲ ਅਰਬੀ ਦੀ ਰਖ ਮਿੱਲਤ।ਠਪ ਰਖ ਫਿਕਾ ਅਸੂਲ ਮਸਾਇਲ।

ਬਹਿ ਕਰ ਕਲ੍ਹੜੀਂ ਰਮਜ਼ ਸੁਝਾਈ।ਪੀਰ ਮਕਮਲ ਆਰਫ ਕਾਮਲ।

ਵਜ੍ਹਾ ਅੱਲਾ ਫਰੀਦ ਹੈ ਬਾਕੀ।ਬਾਕੀ ਹਾਲਕ ਜ਼ਾਹਕ ਜ਼ਾਹਲ।

Text from pa.wikisource.org public domain (author d. before 1930); transcription CC BY-SA 4.0.