ਬੋਲੀਆਂBoliyan

پہلی واہر

ਪਹਿਲੀ ਵਾਹਰ

Shahmukhi

پہلی ملی مُراد نُوں جا واہر، اگوں کٹک بلوچاں نے چاڑ ھ دِتے۔

پکڑ ترکشاں اتے کما ن دوڑ ے، کھیڑ ے نال ہتھیاراں دی باڑ دِتے۔

مار برچھیاں آن بلوچ کڑ کے، تیغاں مار کے واہرو جھاڑ دِتے۔

مار ناوکاں مورچے بھن دِتے، مار جھاڑ کے پنڈ وِچ واڑ دِتے۔

وارثؔ شاہ جان رب نے مہر کتی، بَدل قہر دے لُطف نے پاڑ دِتے۔

Gurmukhi

ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ, ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ।

ਪਕੜ ਤਰਕਸ਼ਾਂ ਅਤੇ ਕਮਾਨ ਦੌੜੇ, ਖੇੜੇ ਨਾਲ ਹਥਿਆਰਾਂ ਦੇ ਮਾਰ ਦਿੱਤੇ।

ਮਾਰ ਬਰਛੀਆਂ ਆਣ ਬਲੋਚ ਕੜਕੇ, ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ।

ਮਾਰ ਨਾਵਕਾਂ ਮੋਰਚੇ ਭੰਨ ਦਿੱਤੇ, ਮਾਰ ਝਾੜ ਕੇ ਪਿੰਡ ਵਿੱਚ ਵਾੜ ਦਿੱਤੇ।

ਵਾਰਿਸ ਸ਼ਾਹ ਜਾਂ ਰਬ ਨੇ ਮਿਹਰ ਕੀਤੀ, ਬੱਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ।

Roman

pahili mili murad nun ja vahar, aggon katak balochan ne charrh ditte.

pakarr tarakashan ate kaman daurre, kherre nal hathiaaran de mar ditte.

mar barachhiaan aan baloch karrake, teghan mar ke vaharu jharr ditte.

mar navakan morache bhann ditte, mar jharr ke pind vicch varr ditte.

varis shah jan rab ne mihar kiti, baddal kahir de lutaf ne parr ditte.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 591 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.