ਬੋਲੀਆਂBoliyan

کڑیاں دی ہیر نوں ودھائی

ਕੁੜੀਆਂ ਦੀ ਹੀਰ ਨੂੰ ਵਧਾਈ

Shahmukhi

کُڑ یاں آکھیا آن کے ہیر تائیں، اَنی وَہوٹیے اج ودھائیں نی۔

ملی آب حیات پیاسیاں نُوں، ہُدے جو گیاں دے وچ آئیں نی۔

تیتھوں دوزخے دی آنچ دُور ہوئی، رب وچ بہشت دے پائیں نی۔

جوڑ ی رب نے میل کے تارئیں، توں موتی لعل دی نال پُرائیں نی۔

وارثؔ شاہ کہ ہیر دی سس تائیں، اج رب نے چوڑ کرائیں نی۔

Gurmukhi

ਕੁੜੀਆਂ ਆਖਿਆ ਆਣ ਕੇ ਹੀਰ ਤਾਈਂ, ਅਨੀ ਵਹੁਟੀਏ ਅੱਜ ਵਧਾਈ ਏਂ ਨੀ।

ਮਿਲੀ ਆਬੇ ਹਿਆਤ ਪਿਆਸਿਆਂ ਨੂੰ, ਹੁੰਣ ਜੋਗੀਆਂ ਦੇ ਵਿੱਚ ਆਈ ਏਂ ਨੀ।

ਤੈਥੋਂ ਦੋਜ਼ਖ਼ੇ ਦੀ ਆਂਚ ਦੂਰ ਹੋਈ, ਰਬ ਵਿੱਚ ਬਹਿਸ਼ਤ ਦੇ ਪਾਈ ਏਂ ਨੀ।

ਜੀਊੜੇ ਰਬ ਨੇ ਮੇਲ ਕੇ ਤਾਰੀਏਂ ਤੂੰ, ਮੋਤੀ ਲਾਲ ਦੇ ਨਾਲ ਪੁਰਾਈ ਏਂ ਨੀ।

ਵਾਰਿਸ ਸ਼ਾਹ ਕਹਿ ਹੀਰ ਦੀ ਸੱਸ ਤਾਈਂ ,ਅੱਜ ਰੱਬ ਨੇ ਚੌੜ ਕਰਾਈ ਏਂ ਨੀ।

Roman

kurriaan aakhiaa aan ke hir taeen, ani vahutie ajj vadhaee en ni.

mili aabe hiaat piaasiaan nun, hunn jogiaan de vicch aaee en ni.

taithon dozakhe di aanch dur hoee, rab vicch bahishat de paee en ni.

jioorre rab ne mel ke tarien tun, moti lal de nal puraee en ni.

varis shah kahi hir di sass taeen ,ajj rabb ne chaurr karaee en ni.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 582 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.