ਬੋਲੀਆਂBoliyan

ہیر

ਹੀਰ

Shahmukhi

بھلا کوارئیے سانگ کیوں لاونی ہیں، چبّے ہوٹھ کیوں پئی بناونی ہیں۔

بھلا جیو کیوں پئی بھرماونی ہیں، اتے جیبھ کیوں پئی لپکاونی ہیں۔

لگّے وس کھنّے کھوہ پاونی ہیں، سڑے کاند کیوں لُوتیاں لاونی ہیں۔

ایڈی لٹکنی نال کیوں کریں گلاں، سیدے نال نکاح پڑھاونی ہیں۔

وارث نال اُٹھ جا توں اُدھلے نی، کیہیاں پئی بجھارتاں پاونی ہیں۔

Gurmukhi

ਭਲਾ ਕਵਾਰੀਏ ਸਾਂਗ ਕਿਉਂ ਲਾਵਨੀ ਹੈਂ, ਚਿੱਬੇ ਹੋਠ ਕਿਉਂ ਪਈ ਬਣਾਵਨੀ ਹੈਂ।

ਭਲਾ ਜੀਊ ਕਿਉਂ ਭਰਮਾਵਨੀ ਹੈਂ, ਅਤੇ ਜੀਭ ਕਿਉਂ ਪਈ ਲਪਕਾਵਨੀ ਹੈਂ।

ਲੱਗੀ ਵੱਸ ਤੇ ਖੂਹ ਵਿਚ ਪਾਵਨੀ ਹੈਂ, ਸੜੇ ਕਾਂਦ ਕਿਉਂ ਲੂਤੀਆਂ ਲਾਵਨੀ ਹੈਂ।

ਐਡੀ ਲਟਕਣੀ ਨਾਲ ਕਿਉਂ ਕਰੇਂ ਗੱਲਾਂ, ਸੈਦੇ ਨਾਲ ਨਿਕਾਹ ਪੜ੍ਹਾਵਨੀ ਹੈਂ।

ਵਾਰਿਸ ਨਾਲ ਉਠ ਜਾ ਤੂੰ ਉੱਧਲੇ ਨੀ, ਕੇਹੀਆਂ ਪਈ ਬੁਝਾਰਤਾਂ ਪਾਵਨੀ ਹੈਂ।

Roman

bhala kavarie sang kiun lavani hain, chibbe hoth kiun pee banavani hain.

bhala jioo kiun bharamavani hain, ate jibh kiun pee lapakavani hain.

laggi vass te khuh vich pavani hain, sarre kand kiun lutiaan lavani hain.

aidi latakani nal kiun karen gallan, saide nal nikah parrhavani hain.

varis nal uth ja tun uddhale ni, kehiaan pee bujharatan pavani hain.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 448 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.