ਬੋਲੀਆਂBoliyan

ہیر

ਹੀਰ

Shahmukhi

خون بھیڈ دے پنڈ جے مارلئیں، اُجڑ جائے جہان تے جگ سارا۔

ہتھوں جواں دے جُل جے سٹ دے، جن کیکوں کٹیے پوہ تے مانگھ سارا۔

تیرے بھائی دی بھین نُوں کھڑن جوگی، ہتھ لائے مینوں کوئی ہوس کارا۔

میری بھنگ جھاڑے اوہدی ٹنگ بھنّاں، سیال ساڑ سُٹن اوہدا دیس سارا۔

مینوں چھڈ کے تُدھ نُوں کرے سیدا، آکھ کواریے پایو کیہا آڑا۔

وارث کھوہ کے چنڈیاں تیریاں نُوں، کراں خوب پیزار دے نال جھاڑا۔

Gurmukhi

ਖ਼ੂਨ ਭੇਡ ਦੇ ਜੇ ਪਿੰਡ ਮਾਰ ਲਈਏ, ਉਜੜ ਜਾਏ ਜਹਾਨ ਤੇ ਜੱਗ ਸਾਰਾ।

ਹੱਥੋਂ ਜੂਆਂ ਦੇ ਜੁੱਲ ਜੇ ਸੁੱਟ ਵੇਚਣ, ਕੀਕੂੰ ਕੱਟੀਏ ਪੋਹ ਤੇ ਮਾਘ ਸਾਰਾ।

ਤੇਰੇ ਭਾਈ ਦੀ ਭੈਣ ਨੂੰ ਖੜੇ ਜੋਗੀ, ਹੱਥ ਲਾਏ ਮੈਨੂੰ ਕਈ ਹੋਸ ਕਾਰਾ।

ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ, ਸਿਆਲ ਸਾੜ ਸੁੱਟਣ ਉਹਦਾ ਦੇਸ ਸਾਰਾ।

ਮੈਨੂੰ ਛੱਡ ਕੇ ਤੁਧ ਨੂੰ ਕਰੇ ਸੈਦਾ, ਆਖ ਕਵਾਰੀਏ ਪਾਇਉ ਤੂੰ ਕੇਹਾ ਆੜਾ।

ਵਾਰਿਸ ਖੋਹ ਕੇ ਚੂੰਡੀਆਂ ਤੇਰੀਆਂ ਨੂੰ, ਕਰਾਂ ਖ਼ੂਬ ਪੈਜ਼ਾਰ ਦੇ ਨਾਲ ਝਾੜਾ।

Roman

khun bhed de je pind mar leee, ujarr jae jahan te jagg sara.

hatthon juaan de jull je sutt vechan, kikun kattie poh te magh sara.

tere bhaee di bhain nun kharre jogi, hatth lae mainun kee hos kara.

meri bhang jharre uhadi tang bhannan, siaal sarr suttan uhada des sara.

mainun chhadd ke tudh nun kare saida, aakh kavarie paiu tun keha aarra.

varis khoh ke chundiaan teriaan nun, karan khub paizar de nal jharra.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 446 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.