ਬੋਲੀਆਂBoliyan

رانجھا

ਰਾਂਝਾ

Shahmukhi

جے تیں پول کڈھاونا نہ آہا، ٹھوٹھا فقر دا چا بھنائیے کیوں۔

جے تاں کواریاں یا ر ہنڈاونے سن، تاں پھر مانو دے کولوں چھپائیے کیوں۔

خیر منگیے تاں بھن دیئیں کاسہ، اسیں آکھدے مونہوں شرمایے کیوں۔

بھرجائی نوں مہنا چاک دا سی، یاری نال بلوچ دے لائیے کیوں۔

بوتی ہو بلوچ دے ہتھ آئیں، جڑ کوار دی چا بھنائیے کیوں۔

وارث شاہ جاں عاقبت خاک ہونا، ایتھے اپنی شان ودھائیے کیوں۔

Gurmukhi

ਜੇ ਤੈਂ ਪੋਲ ਕਢਾਵਣਾ ਨਾ ਆਹਾ, ਠੂਠਾ ਫ਼ਕਰ ਦਾ ਚਾ ਭਨਾਈਏ ਕਿਉਂ।

ਜੇ ਤੈਂ ਕਵਾਰਿਆਂ ਯਾਰ ਹੰਢਾਵਣੇ ਸਨ, ਤਾਂ ਫਿਰ ਮਾਂਉਂ ਦੇ ਕੋਲੋਂ ਛੁਪਾਈਏ ਕਿਉਂ।

ਖ਼ੈਰ ਮੰਗੀਏ ਤਾਂ ਭੰਨ ਦਏਂ ਕਾਸਾ ਅਸੀਂ ਆਖਦੇ ਮੂੰਹੋਂ ਸ਼ਰਮਾਈਏ ਕਿਉਂ।

ਭਰਜਾਈ ਨੂੰ ਮਿਹਣਾ ਚਾਕ ਦਾ ਸੀ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ।

ਬੋਤੀ ਹੋ ਬਲੋਚ ਦੇ ਹੱਥ ਆਈਏਂ, ਜੜ੍ਹ ਕਵਾਰ ਦੀ ਚਾ ਭਨਾਈਏ ਕਿਉਂ।

ਵਾਰਿਸ ਸ਼ਾਹ ਜਾਂ ਆਕਬਤ ਖ਼ਾਕ ਹੋਣਾ, ਏਥੇ ਆਪਣੀ ਸ਼ਾਨ ਵਧਾਈਏ ਕਿਉਂ।

Roman

je tain pol kadhavana na aaha, thutha fakar da cha bhanaeee kiun.

je tain kavariaan yar handhavane san, tan phir manun de kolon chhupaeee kiun.

khair mangie tan bhann den kasa asin aakhade munhon sharamaeee kiun.

bharajaee nun mihana chak da si, yari nal baloch de laeee kiun.

boti ho baloch de hatth aaeeen, jarrh kavar di cha bhanaeee kiun.

varis shah jan aakabat khak hona, ethe aapani shan vadhaeee kiun.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 437 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.