ਬੋਲੀਆਂBoliyan

ہیر دا اتّر

ਹੀਰ ਦਾ ਉੱਤਰ

Shahmukhi

تینوں حال دی گل میں لکھ گھلاں، تُرت ہو فقیر تیں آؤنا ای۔

کسے جوگی تھے جائی کے بنیں چیلا، سواہ لائی کے کن پڑاؤنا ای۔

سبھا ذات صفات برباد کر کے، اتے ٹھیک تیں سیس مناؤنا ای۔

توہیں جیوندا دیدنا دئیں سانوں، اساں وت نہ جیوندیاں آؤنا ای۔

Gurmukhi

ਤੈਨੂੰ ਹਾਲ ਦੀ ਗੱਲ ਮੈਂ ਲਿਖ ਘੱਲਾਂ, ਤੁਰਤ ਹੋਇ ਫ਼ਕੀਰ ਤੈਂ ਆਵਣਾ ਈ।

ਕਿਸੇ ਜੋਗੀ ਥੇ ਜਾਇਕੇ ਬਣੀਂ ਚੇਲਾ, ਸਵਾਹ ਲਾਇਕੇ ਕੰਨ ਪੜਾਵਣਾ ਈ।

ਸੱਭਾ ਜ਼ਾਤ ਸਿਫ਼ਾਤ ਬਰਬਾਦ ਕਰਕੇ, ਅਤੇ ਠੀਕ ਤੈਂ ਸੀਸ ਮੁਨਾਵਣਾ ਈ।

ਤੂੰ ਹੀ ਜੀਂਵਦਾ ਦੀਦਨਾ ਦਏਂ ਸਾਨੂੰ, ਅਸਾਂ ਵੱਤ ਨਾ ਜਿਉਂਦਿਆਂ ਆਵਣਾ ਈ।

Roman

tainun hal di gall main likh ghallan, turat hoi fakir tain aavana ee.

kise jogi the jaike banin chela, savah laike kann parravana ee.

sabbha zat sifat barabad karake, ate thik tain sis munavana ee.

tun hi jinvada didana den sanun, asan vatt na jiundiaan aavana ee.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 222 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.