ਬੋਲੀਆਂBoliyan

فریاد رانجھے دی

ਫ਼ਰਿਆਦ ਰਾਂਝੇ ਦੀ

Shahmukhi

ساک ماڑیاں دے کھوہ لین ڈاہڈھے، ان پُج دے اوہ نہ بولدے نیں۔

نہیں چلدا وس لاچار ہو کے موئے، سپ وانگوں بِس گھولدے نیں۔

کدی آکھدے مارئیے آپ مریئے، پئے اندروں باہروں ڈولدے نیں۔

گُن ماڑیاں دے سبھے ریہن وِچے، ماڑے ماڑیاں تھے دُکھ پھولدے نیں۔

شاندار نوں کرے نہ کوئی جھوٹھا، کنگال جھوٹھا کر ٹولدے نیں۔

وارثؔ شاہ لٹاؤندے کھڑے ماڑے مارے، خوف دے مونہوں نہ بولدے نیں۔

Gurmukhi

ਸਾਕ ਮਾੜਿਆਂ ਦੇ ਖੋਹ ਲੈਣ ਢਾਡੇ, ਅਣਪੁੱਜਦੇ ਉਹ ਨਾ ਬੋਲਦੇ ਨੇ।

ਨਹੀਂ ਚਲਦਾ ਵਸ ਲਾਚਾਰ ਹੋ ਕੇ, ਮੋਏ ਸੱਪ ਵਾਂਙੂ ਵਿੱਸ ਘੋਲਦੇ ਨੇ।

ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨੇ।

ਗੁਣ ਮਾੜਿਆਂ ਦੇ ਸਭੇ ਰਹਿਣ ਵਿੱਚੇ, ਮਾੜੇ ਮਾੜਿਆਂ ਥੇ ਦੁੱਖ ਫੋਲਦੇ ਨੇ।

ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ, ਮਾੜਾ ਕੰਗਲਾ ਝੂਠਾ ਕਰ ਟੋਰਦੇ ਨੇ।

ਵਾਰਿਸ ਸ਼ਾਹ ਲੁਟਾਇੰਦੇ ਖੜੇ ਮਾੜੇ, ਮਾਰੇ ਖੌਫ ਦੇ ਮੂੰਹੋਂ ਨਾ ਬੋਲਦੇ ਨੇ।

Roman

sak marriaan de khoh lain dhade, anapujjade uh na bolade ne.

nahin chalada vas lachar ho ke, moe sapp vannu viss gholade ne.

kadi aakhade marie aap marie, pe andaron baharon dolade ne.

gun marriaan de sabhe rahin vicche, marre marriaan the dukkh pholade ne.

shanadar nun kare na koee jhutha, marra kangala jhutha kar torade ne.

varis shah lutainde kharre marre, mare khauph de munhon na bolade ne.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 189 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.