ਬੋਲੀਆਂBoliyan

ہیر نے اتّر لکھݨا

ਹੀਰ ਨੇ ਉੱਤਰ ਲਿਖਣਾ

Shahmukhi

ہیر پُچھ کے ماہیڑے اپنے توں، لکھوا جواب چاہ ٹوریا ای۔

تساں لکھیا سو اساں واچیائے، سانوں واچدیاں ای لگا جھوریا ای۔

اساں دھیدو نوں چا مہینوال کیتا، کدی توڑناتے ناہیں توڑیا ای۔

کدی پان نہ ول تھے پھیر پہنچے، شیشہ چُور ہویا کسے جوڑیا ای۔

گنگا ہڈیاں مُڑدیاں نہیں گئیاں، وقت گئے نوں پھیر کس موڑیا ای۔

ہتھوں چھٹڑے واہریں نہیں مل دے، وارثؔ چھڈنا تے ناہیں چھوڑیا ای۔

Gurmukhi

ਹੀਰ ਪੁਛ ਕੇ ਮਾਹੀੜੇ ਆਪਣੇ ਤੋਂ, ਲਿਖਵਾ ਜਵਾਬ ਚਾ ਟੋਰਿਆ ਈ।

ਤੁਸਾਂ ਲਿਖਿਆ ਸੋ ਅਸਾਂ ਵਾਚਿਆ ਏ, ਸਾਨੂੰ ਵਾਚਦਿਆਂ ਈ ਲੱਗਾ ਝੋਰਿਆ ਈ।

ਅਸੀਂ ਧੀਦੋਂ ਨੂੰ ਚਾ ਮਹੀਂਵਾਲ ਕੀਤਾ, ਕਦੀ ਤੋੜਨਾ ਤੇ ਨਹੀਂ ਤੋੜਿਆ ਈ।

ਕਦੀ ਪਾਨ ਨਾ ਵਲ ਥੇ ਫੇਰ ਪਹੁੰਚੇ, ਸ਼ੀਸ਼ਾ ਚੂਰ ਹੋਇਆ ਕਿਸ ਜੋੜਿਆ ਈ।

ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਵਕਤ ਗਏ ਨੂੰ ਫੇਰ ਕਿਸ ਮੋੜਿਆ ਈ।

ਹੱਥੋਂ ਛੁਟੜੇ ਵਾਹਰੀਂ ਨਹੀਂ ਮਿਲਦੇ, ਵਾਰਿਸ ਛੱਡਣਾ ਤੇ ਨਾਹੀਂ ਛੋੜਿਆ ਈ।

Roman

hir puchh ke mahirre aapane ton, likhava javab cha toriaa ee.

tusan likhiaa so asan vachiaa e, sanun vachadiaan ee lagga jhoriaa ee.

asin dhidon nun cha mahinval kita, kadi torrana te nahin torriaa ee.

kadi pan na val the pher pahunche, shisha chur hoiaa kis jorriaa ee.

ganga geeaan na haddiaan murradiaan ne, vakat ge nun pher kis morriaa ee.

hatthon chhutarre vaharin nahin milade, varis chhaddana te nahin chhorriaa ee.

Roman is machine transliteration from the Gurmukhi, not yet checked by a person.

Shahmukhi transcribed from wikisource.org, paired to this section automatically (98% match).

Section 166 of ਹੀਰ ਵਾਰਿਸ ਸ਼ਾਹ public domain (author d. before 1930); transcription CC BY-SA 4.0.