ਬੋਲੀਆਂBoliyan

زلیخا دا جھورا تے کیدخانے وچ ملاکات

ਜ਼ੁਲੈਖ਼ਾ ਦਾ ਝੋਰਾ ਤੇ ਕੈਦਖ਼ਾਨੇ ਵਿਚ ਮੁਲਾਕਾਤ

Shahmukhi

بندیخانے یار زلیخا، ہتّھیں تور وگایا ۔

غش کھا جھڑی زمیں تے جا اوہ، ہݨ گھر نظر ن آیا ۔

....................................................

جے اک وصل ن ملدا مینوں، خوش رہندی دیداروں ۔

ہݨ دیدار ن نظریں آوے، گزری آں صبر قراروں ۔

یار ہتّھوں چھڈّ آپ وگتّی، میں نا-شکری بھلّی ۔

بیاکلی دی کہر اندھیری، سر میرے تے جھلّی ۔

.......................................................

طرفے ہاکم زنداں والے، کر پیغام پہونچائے ۔

میرا بندیوان پیارا، مت کوئی دہشت کھائے ۔

......................................................

تے خود گھر وچ ہردم روندی، صبر گیا اٹھ سارا ۔

غشی پوے تے ہوش کدائیں، دم دم حال اوارا ۔

دائی دا دلاسا دیݨا

دائی نے چا متّ سکھائی، ن کر ایڈ کوشالے ۔

عشق پوے سر سختی جھلّے، چاہیئے صبر سمھالے ۔

عاشق نوں سو درد زلیخا، گزرے نال سبوری ۔

صبر کرے سو مطلب پاوے، آس رہے دل پوری ۔

......................................................

عشق صبر وچ ویر پراݨا، مڈّھوں بغز لڑائی ۔

عشق جتّھے اتھے صبر وچارا، دخل ن رکھدا کائی ۔

عشق ستمگر تیغ فولادی، صبر سمن دی ڈالی ۔

انت کداں تک اوہناں لڑائی، کہر کزیاں والی ۔

دکھ بھری رات

دائی گئی نصیحت کرکے، اسر گیا اٹھ سارا ۔

اوویں رہی زلیخا کردی، دردوں شور پکارا ۔

رات پئی غم دوݨا جویا، زخم جگر رس وگّے ۔

دفتر غم دے لکھ نصیباں، آݨ دھرے سر اگّے ۔

.........................................................

اے افسوس رہاں میں وچھڑی، ویکھݨ لوک پرائے ۔

واہ دردا ایہہ درد اجیہا، جیہڑا سہیا ن جائے ۔

ایہہ گلّ بول غشی وچ آئی، پاس روئی بہ دائی ۔

دائی نے جاں گھڑی وہائی، تلیاں جھسّ جگائی ۔

بیٹھی اٹّھ قراروں خالی، کیتی جھبّ تیاری ۔

بدّھی کمر تیاری کردی، دائی بھی جڑھ ماری ۔

کیدخانے وچ پہونچݨا

پر کر تھال زروں لے دائی، اوسدے نال سدھائی ۔

زنداں دے دروازے اتّے، پاس رقیباں آئی ۔

زر دتّا تے کر تاکیداں، کہیا راز چھپاؤ ۔

اوہ مہبوب بندی دے دل دا، بندیوان دکھاؤ ۔

........................................................

دوروں بیٹھ زلیخا دیکھے، نیڑے مول ن آوے ۔

شرموں کھپدی کیتیوں تپدی، رو رو نیر وہاوے ۔

برا کیتا میں گھر دی برکت، دتّی بندیواناں ۔

قسمت گئی نکھٹّ لکاؤں، بدلیا ہور زمانا ۔

معشوق وچ ابھید ہوݨا

عشق اجیہا غالب ہویا، توڑ وگے پیونداں ۔

برہوں سخت عذاب گھݨیرا، درد رچے وچ بنداں ۔

آپݨا حال زلیخا تائیں، بھلّ گیا س سارا ۔

رگاں پئیاں وچ تن دے رچیا، یوسف یار پیارا ۔

........................................................

یوسف تھیں پر ایڈک ہوئی، اوہو اوہ دسّاوے ۔

تے غرکاب خیال اوسی وچ، دن تے رات وہاوے ۔

...........................................................

سورج چند فلک دے تارے، راتیں لیݨ ہلارے ۔

آتش آب تیور بہائم، یوسف دسّݨ سارے ۔

تے سبھ باندیاں خدمتگاراں، یوسف نظریں آئیاں ۔

کیتا وصل دلے نوں برہوں، کھلھے نور سفائیاں ۔

.........................................................

اکّھیں میٹ رکّھے یا کھولھے، دسّے یار مدامی ۔

تے خود اوس بتّخانے وچوں، نکل گئے تمامی ۔

پہلا سیر تمام ہویا ای، جس وچ مستیاں چائیاں ۔

تے ایہہ منزل مقصد والی، گئیاں دور جدائیاں ۔

Gurmukhi

ਬੰਦੀਖ਼ਾਨੇ ਯਾਰ ਜ਼ੁਲੈਖ਼ਾ, ਹੱਥੀਂ ਤੋਰ ਵਗਾਇਆ ।

ਗ਼ਸ਼ ਖਾ ਝੜੀ ਜ਼ਿਮੀਂ ਤੇ ਜਾ ਉਹ, ਹੁਣ ਘਰ ਨਜ਼ਰ ਨ ਆਇਆ ।

....................................................

ਜੇ ਇਕ ਵਸਲ ਨ ਮਿਲਦਾ ਮੈਨੂੰ, ਖ਼ੁਸ਼ ਰਹੰਦੀ ਦੀਦਾਰੋਂ ।

ਹੁਣ ਦੀਦਾਰ ਨ ਨਜ਼ਰੀਂ ਆਵੇ, ਗੁਜ਼ਰੀ ਆਂ ਸਬਰ ਕਰਾਰੋਂ ।

ਯਾਰ ਹੱਥੋਂ ਛੱਡ ਆਪ ਵਿਗੁੱਤੀ, ਮੈਂ ਨਾ-ਸ਼ੁਕਰੀ ਭੁੱਲੀ ।

ਬੇਅਕਲੀ ਦੀ ਕਹਰ ਅੰਧੇਰੀ, ਸਿਰ ਮੇਰੇ ਤੇ ਝੁੱਲੀ ।

.......................................................

ਤਰਫ਼ੇ ਹਾਕਿਮ ਜ਼ਿੰਦਾਂ ਵਾਲੇ, ਕਰ ਪੈਗ਼ਾਮ ਪਹੁੰਚਾਏ ।

ਮੇਰਾ ਬੰਦੀਵਾਨ ਪਿਆਰਾ, ਮਤ ਕੋਈ ਦਹਸ਼ਤ ਖਾਏ ।

......................................................

ਤੇ ਖ਼ੁਦ ਘਰ ਵਿਚ ਹਰਦਮ ਰੋਂਦੀ, ਸਬਰ ਗਿਆ ਉਠ ਸਾਰਾ ।

ਗ਼ਸ਼ੀ ਪਵੇ ਤੇ ਹੋਸ਼ ਕਦਾਈਂ, ਦਮ ਦਮ ਹਾਲ ਅਵਾਰਾ ।

ਦਾਈ ਦਾ ਦਿਲਾਸਾ ਦੇਣਾ

ਦਾਈ ਨੇ ਚਾ ਮੱਤ ਸਿਖਾਈ, ਨ ਕਰ ਐਡ ਕੋਸ਼ਾਲੇ ।

ਇਸ਼ਕ ਪਵੇ ਸਿਰ ਸਖ਼ਤੀ ਝੱਲੇ, ਚਾਹੀਏ ਸਬਰ ਸਮ੍ਹਾਲੇ ।

ਆਸ਼ਿਕ ਨੂੰ ਸੌ ਦਰਦ ਜ਼ੁਲੈਖ਼ਾ, ਗੁਜ਼ਰੇ ਨਾਲ ਸਬੂਰੀ ।

ਸਬਰ ਕਰੇ ਸੋ ਮਤਲਬ ਪਾਵੇ, ਆਸ ਰਹੇ ਦਿਲ ਪੂਰੀ ।

......................................................

ਇਸ਼ਕ ਸਬਰ ਵਿਚ ਵੈਰ ਪੁਰਾਣਾ, ਮੁੱਢੋਂ ਬੁਗ਼ਜ਼ ਲੜਾਈ ।

ਇਸ਼ਕ ਜਿੱਥੇ ਉਥੇ ਸਬਰ ਵਿਚਾਰਾ, ਦਖ਼ਲ ਨ ਰਖਦਾ ਕਾਈ ।

ਇਸ਼ਕ ਸਿਤਮਗਰ ਤੇਗ਼ ਫ਼ੌਲਾਦੀ, ਸਬਰ ਸਮਨ ਦੀ ਡਾਲੀ ।

ਅੰਤ ਕਦਾਂ ਤਕ ਉਹਨਾਂ ਲੜਾਈ, ਕਹਰ ਕਜ਼ੀਆਂ ਵਾਲੀ ।

ਦੁਖ ਭਰੀ ਰਾਤ

ਦਾਈ ਗਈ ਨਸੀਹਤ ਕਰਕੇ, ਅਸਰ ਗਇਆ ਉਠ ਸਾਰਾ ।

ਓਵੇਂ ਰਹੀ ਜ਼ੁਲੈਖ਼ਾ ਕਰਦੀ, ਦਰਦੋਂ ਸ਼ੋਰ ਪੁਕਾਰਾ ।

ਰਾਤ ਪਈ ਗ਼ਮ ਦੂਣਾ ਜੋਇਆ, ਜ਼ਖ਼ਮ ਜਿਗਰ ਰਸ ਵੱਗੇ ।

ਦਫ਼ਤਰ ਗ਼ਮ ਦੇ ਲਿਖ ਨਸੀਬਾਂ, ਆਣ ਧਰੇ ਸਿਰ ਅੱਗੇ ।

.........................................................

ਐ ਅਫ਼ਸੋਸ ਰਹਾਂ ਮੈਂ ਵਿਛੜੀ, ਵੇਖਣ ਲੋਕ ਪਰਾਏ ।

ਵਾਹ ਦਰਦਾ ਇਹ ਦਰਦ ਅਜੇਹਾ, ਜੇਹੜਾ ਸਹਿਆ ਨ ਜਾਏ ।

ਇਹ ਗੱਲ ਬੋਲ ਗ਼ਸ਼ੀ ਵਿਚ ਆਈ, ਪਾਸ ਰੋਈ ਬਹ ਦਾਈ ।

ਦਾਈ ਨੇ ਜਾਂ ਘੜੀ ਵਿਹਾਈ, ਤਲੀਆਂ ਝੱਸ ਜਗਾਈ ।

ਬੈਠੀ ਉੱਠ ਕਰਾਰੋਂ ਖ਼ਾਲੀ, ਕੀਤੀ ਝੱਬ ਤਿਆਰੀ ।

ਬੱਧੀ ਕਮਰ ਤਿਆਰੀ ਕਰਦੀ, ਦਾਈ ਭੀ ਜੜ੍ਹ ਮਾਰੀ ।

ਕੈਦਖ਼ਾਨੇ ਵਿਚ ਪਹੁੰਚਣਾ

ਪੁਰ ਕਰ ਥਾਲ ਜ਼ਰੋਂ ਲੈ ਦਾਈ, ਉਸਦੇ ਨਾਲ ਸਿਧਾਈ ।

ਜ਼ਿੰਦਾਂ ਦੇ ਦਰਵਾਜ਼ੇ ਉੱਤੇ, ਪਾਸ ਰਕੀਬਾਂ ਆਈ ।

ਜ਼ਰ ਦਿੱਤਾ ਤੇ ਕਰ ਤਾਕੀਦਾਂ, ਕਹਿਆ ਰਾਜ਼ ਛੁਪਾਓ ।

ਉਹ ਮਹਬੂਬ ਬੰਦੀ ਦੇ ਦਿਲ ਦਾ, ਬੰਦੀਵਾਨ ਦਿਖਾਓ ।

........................................................

ਦੂਰੋਂ ਬੈਠ ਜ਼ੁਲੈਖ਼ਾ ਦੇਖੇ, ਨੇੜੇ ਮੂਲ ਨ ਆਵੇ ।

ਸ਼ਰਮੋਂ ਖਪਦੀ ਕੀਤਿਓਂ ਤਪਦੀ, ਰੋ ਰੋ ਨੀਰ ਵਹਾਵੇ ।

ਬੁਰਾ ਕੀਤਾ ਮੈਂ ਘਰ ਦੀ ਬਰਕਤ, ਦਿੱਤੀ ਬੰਦੀਵਾਨਾਂ ।

ਕਿਸਮਤ ਗਈ ਨਿਖੁੱਟ ਲਿਕਾਓਂ, ਬਦਲਿਆ ਹੋਰ ਜ਼ਮਾਨਾ ।

ਮਾਸ਼ੂਕ ਵਿਚ ਅਭੇਦ ਹੋਣਾ

ਇਸ਼ਕ ਅਜੇਹਾ ਗ਼ਾਲਿਬ ਹੋਇਆ, ਤੋੜ ਵਗੇ ਪੈਵੰਦਾਂ ।

ਬਿਰਹੋਂ ਸਖ਼ਤ ਅਜਾਬ ਘਣੇਰਾ, ਦਰਦ ਰਚੇ ਵਿਚ ਬੰਦਾਂ ।

ਆਪਣਾ ਹਾਲ ਜ਼ੁਲੈਖ਼ਾ ਤਾਈਂ, ਭੁੱਲ ਗਇਆ ਸੁ ਸਾਰਾ ।

ਰਗਾਂ ਪਈਆਂ ਵਿਚ ਤਨ ਦੇ ਰਚਿਆ, ਯੂਸੁਫ਼ ਯਾਰ ਪਿਆਰਾ ।

........................................................

ਯੂਸੁਫ਼ ਥੀਂ ਪੁਰ ਏਡਕ ਹੋਈ, ਉਹੋ ਉਹ ਦਿੱਸਾਵੇ ।

ਤੇ ਗ਼ਰਕਾਬ ਖ਼ਿਆਲ ਉਸੀ ਵਿਚ, ਦਿਨ ਤੇ ਰਾਤ ਵਿਹਾਵੇ ।

...........................................................

ਸੂਰਜ ਚੰਦ ਫ਼ਲਕ ਦੇ ਤਾਰੇ, ਰਾਤੀਂ ਲੈਣ ਹੁਲਾਰੇ ।

ਆਤਿਸ਼ ਆਬ ਤਯੂਰ ਬਹਾਇਮ, ਯੂਸੁਫ਼ ਦਿੱਸਣ ਸਾਰੇ ।

ਤੇ ਸਭ ਬਾਂਦੀਆਂ ਖ਼ਿਦਮਤਗਾਰਾਂ, ਯੂਸੁਫ਼ ਨਜ਼ਰੀਂ ਆਈਆਂ ।

ਕੀਤਾ ਵਸਲ ਦਿਲੇ ਨੂੰ ਬਿਰਹੋਂ, ਖੁਲ੍ਹੇ ਨੂਰ ਸਫ਼ਾਈਆਂ ।

.........................................................

ਅੱਖੀਂ ਮੀਟ ਰੱਖੇ ਯਾ ਖੋਲ੍ਹੇ, ਦਿੱਸੇ ਯਾਰ ਮੁਦਾਮੀ ।

ਤੇ ਖ਼ੁਦ ਉਸ ਬੁੱਤਖ਼ਾਨੇ ਵਿਚੋਂ, ਨਿਕਲ ਗਏ ਤਮਾਮੀ ।

ਪਹਿਲਾ ਸੈਰ ਤਮਾਮ ਹੋਇਆ ਈ, ਜਿਸ ਵਿਚ ਮਸਤੀਆਂ ਚਾਈਆਂ ।

ਤੇ ਇਹ ਮੰਜ਼ਿਲ ਮਕਸਦ ਵਾਲੀ, ਗਈਆਂ ਦੂਰ ਜੁਦਾਈਆਂ ।

Roman

bandikhane yar zulaikha, hatthin tor vagaiaa .

ghash kha jharri zimin te ja uh, hun ghar nazar n aaiaa .

....................................................

je ik vasal n milada mainun, khush rahandi didaron .

hun didar n nazarin aave, guzari aan sabar kararon .

yar hatthon chhadd aap vigutti, main na-shukari bhulli .

beakali di kahar andheri, sir mere te jhulli .

.......................................................

tarafe hakim zindan vale, kar paigham pahunchae .

mera bandivan piaara, mat koee dahashat khae .

......................................................

te khud ghar vich haradam rondi, sabar giaa uth sara .

ghashi pave te hosh kadaeen, dam dam hal avara .

daee da dilasa dena

daee ne cha matt sikhaee, n kar aid koshale .

ishak pave sir sakhati jhalle, chahie sabar samhale .

aashik nun sau darad zulaikha, guzare nal saburi .

sabar kare so matalab pave, aas rahe dil puri .

......................................................

ishak sabar vich vair purana, muddhon bughaz larraee .

ishak jitthe uthe sabar vichara, dakhal n rakhada kaee .

ishak sitamagar tegh fauladi, sabar saman di dali .

ant kadan tak uhanan larraee, kahar kaziaan vali .

dukh bhari rat

daee gee nasihat karake, asar giaa uth sara .

oven rahi zulaikha karadi, daradon shor pukara .

rat pee gham duna joiaa, zakham jigar ras vagge .

dafatar gham de likh nasiban, aan dhare sir agge .

.........................................................

ai afasos rahan main vichharri, vekhan lok parae .

vah darada ih darad ajeha, jeharra sahiaa n jae .

ih gall bol ghashi vich aaee, pas roee bah daee .

daee ne jan gharri vihaee, taliaan jhass jagaee .

baithi utth kararon khali, kiti jhabb tiaari .

baddhi kamar tiaari karadi, daee bhi jarrh mari .

kaidakhane vich pahunchana

pur kar thal zaron lai daee, usade nal sidhaee .

zindan de daravaze utte, pas rakiban aaee .

zar ditta te kar takidan, kahiaa raz chhupao .

uh mahabub bandi de dil da, bandivan dikhao .

........................................................

duron baith zulaikha dekhe, nerre mul n aave .

sharamon khapadi kition tapadi, ro ro nir vahave .

bura kita main ghar di barakat, ditti bandivanan .

kisamat gee nikhutt likaon, badaliaa hor zamana .

mashuk vich abhed hona

ishak ajeha ghalib hoiaa, torr vage paivandan .

birahon sakhat ajab ghanera, darad rache vich bandan .

aapana hal zulaikha taeen, bhull giaa su sara .

ragan peeaan vich tan de rachiaa, yusuf yar piaara .

........................................................

yusuf thin pur edak hoee, uho uh dissave .

te gharakab khiaal usi vich, din te rat vihave .

...........................................................

suraj chand falak de tare, ratin lain hulare .

aatish aab tayur bahaim, yusuf dissan sare .

te sabh bandiaan khidamatagaran, yusuf nazarin aaeeaan .

kita vasal dile nun birahon, khulhe nur safaeeaan .

.........................................................

akkhin mit rakkhe ya kholhe, disse yar mudami .

te khud us buttakhane vichon, nikal ge tamami .

pahila sair tamam hoiaa ee, jis vich masatiaan chaeeaan .

te ih manzil makasad vali, geeaan dur judaeeaan .