تیڈا درسن پاوݨا وے
ਤੇਡਾ ਦਰਸਨ ਪਾਵਣਾ ਵੇ
Shahmukhi
تیڈا درسن پاوݨا وے، ہݨ نماݨی نوں مییاں !
جو کریساں، ہݨ کریساں، ول اتھاں نہیں آوݨاوے !
بار برہوں دا باری آہا، سر اساں تاں چاوݨاوے !
سوال سچو دا اگوں سائییاں دے، سارا عرض سݨاوݨاوے !
Gurmukhi
ਤੇਡਾ ਦਰਸਨ ਪਾਵਣਾ ਵੇ, ਹੁਣ ਨਿਮਾਣੀ ਨੂੰ ਮੀਯਾਂ !
ਜੋ ਕਰੀਸਾਂ, ਹੁਣ ਕਰੀਸਾਂ, ਵਲ ਇਥਾਂ ਨਹੀਂ ਆਵਣਾਵੇ !
ਬਾਰ ਬਿਰਹੋਂ ਦਾ ਬਾਰੀ ਆਹਾ, ਸਿਰ ਅਸਾਂ ਤਾਂ ਚਾਵਣਾਵੇ !
ਸਵਾਲ ਸਚੂ ਦਾ ਅਗੂੰ ਸਾਈਯਾਂ ਦੇ, ਸਾਰਾ ਅਰਜ਼ ਸੁਣਾਵਣਾਵੇ !
Roman
teda darasan pavana ve, hun nimani nun miyan !
jo karisan, hun karisan, val ithan nahin aavanave !
bar birahon da bari aaha, sir asan tan chavanave !
saval sachu da agun saeeyan de, sara araz sunavanave !