ਬੋਲੀਆਂBoliyan

رانجھے ولّوں سانوں ورج نا مائی

ਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈ

Shahmukhi

رانجھے ولّوں سانوں ورج نا مائی،

پر عشق عقل دا ویر۔

ماہی نے سانوں سبک پڑھایا،

کفر اسلامو جاگ اٹھایا،

کی کاابا کی دیر۔

رہیو مائی توں مار نا بولی،

چاک پیا اجّ میری جھولی،

دے پر درگاہوں خیر۔

کی لیݨا میں کھیڑیں گھلّکے،

وچ اجمیر دے دوویں رلکے،

جائے کرانگے سیر۔

ایس عشق دے اہیو چالے،

ماہی چاک رنجھیٹے والے،

سر میرے تے پیر۔

میراں شاہ میں ایہہ جاݨی،

رانجھے باجھوں دوہیں جہانی،

کوئی نا وسّدا غیر۔

Gurmukhi

ਰਾਂਝੇ ਵੱਲੋਂ ਸਾਨੂੰ ਵਰਜ ਨਾ ਮਾਈ,

ਪਰ ਇਸ਼ਕ ਅਕਲ ਦਾ ਵੈਰ।

ਮਾਹੀ ਨੇ ਸਾਨੂੰ ਸਬਕ ਪੜ੍ਹਾਇਆ,

ਕੁਫ਼ਰ ਇਸਲਾਮੋ ਜਾਗ ਉਠਾਇਆ,

ਕੀ ਕਾਅਬਾ ਕੀ ਦੈਰ।

ਰਹੀਓ ਮਾਈ ਤੂੰ ਮਾਰ ਨਾ ਬੋਲੀ,

ਚਾਕ ਪਿਆ ਅੱਜ ਮੇਰੀ ਝੋਲੀ,

ਦੇ ਪਰ ਦਰਗਾਹੋਂ ਖ਼ੈਰ।

ਕੀ ਲੈਣਾ ਮੈਂ ਖੇੜੀਂ ਘੱਲਕੇ,

ਵਿਚ ਅਜਮੇਰ ਦੇ ਦੋਵੇਂ ਰਲਕੇ,

ਜਾਏ ਕਰਾਂਗੇ ਸੈਰ।

ਏਸ ਇਸ਼ਕ ਦੇ ਇਹੀਓ ਚਾਲੇ,

ਮਾਹੀ ਚਾਕ ਰੰਝੇਟੇ ਵਾਲੇ,

ਸਿਰ ਮੇਰੇ ਤੇ ਪੈਰ।

ਮੀਰਾਂ ਸ਼ਾਹ ਮੈਂ ਇਹ ਜਾਣੀ,

ਰਾਂਝੇ ਬਾਝੋਂ ਦੋਹੀਂ ਜਹਾਨੀ,

ਕੋਈ ਨਾ ਵੱਸਦਾ ਗ਼ੈਰ।

Roman

ranjhe vallon sanun varaj na maee,

par ishak akal da vair.

mahi ne sanun sabak parrhaiaa,

kufar isalamo jag uthaiaa,

ki kaaba ki dair.

rahio maee tun mar na boli,

chak piaa ajj meri jholi,

de par daragahon khair.

ki laina main kherrin ghallake,

vich ajamer de doven ralake,

jae karange sair.

es ishak de ihio chale,

mahi chak ranjhete vale,

sir mere te pair.

miran shah main ih jani,

ranjhe bajhon dohin jahani,

koee na vassada ghair.