بوجھو پنڈت برہم گیانم
گورش بولے جاݨ سجانم۔
بیج بن نسپتی مول بن ورشا پان پھول بن پھلیا،
بانجھ کیرا بالوڑا پینگلا ترور چڈھیا۔
گگن بن چندرم برہمانڈ بن سورں جھوجھ بن رچیا دھانم،
اے پرمارتھ جے نر جاݨے تا گھٹ چرم گیانم۔
سن ن استھول لینگ نہیں پوجا دھن بن انہد گاجے،
باڈی بن پہپ پہپ بن سامر پون بن بھرنگا چھاجے۔
راہ بن گلیا اگن بن جلیا انبر بن جلہر بھریا،
یہ پرمارتھ کہو ہو پنڈت رگ جگ سیام اتھربن پڈھیا۔
سسموید سوہں پرکاسں دھرتی گگن ن آدں،
گنگ جمن وچ شیلے گورش گر مچھندر پرسادں۔۔
ਬੂਝੋ ਪੰਡਿਤ ਬ੍ਰਹ੍ਮ ਗਿਯਾਨਮ
ਗੋਰਸ਼ ਬੋਲੈ ਜਾਣ ਸੁਜਾਨਮ।
ਬੀਜ ਬਿਨ ਨਿਸਪਤੀ ਮੂਲ ਬਿਨ ਵਿਰਸ਼ਾ ਪਾਨ ਫੂਲ ਬਿਨ ਫਲਿਯਾ,
ਬਾੰਝ ਕੇਰਾ ਬਾਲੂਡ਼ਾ ਪ੍ਯੰਗੁਲਾ ਤਰਵਰਿ ਚਢ਼ਿਯਾ।
ਗਗਨ ਬਿਨ ਚੰਦ੍ਰਮ ਬ੍ਰਹਮਾਂਡ ਬਿਨ ਸੂਰੰ ਝੂਝ ਬਿਨ ਰਚਿਯਾ ਧਾਨਮ,
ਏ ਪਰਮਾਰਥ ਜੇ ਨਰ ਜਾਣੇ ਤਾ ਘਟਿ ਚਰਮ ਗਿਯਾਨਮ।
ਸੁਨਿ ਨ ਅਸ੍ਥੂਲ ਲ੍ਯੰਗ ਨਹੀਂ ਪੂਜਾ ਧੁਨਿ ਬਿਨ ਅਨਹਦ ਗਾਜੈ,
ਬਾਡੀ ਬਿਨ ਪੁਹੁਪ ਪੁਹੁਪ ਬਿਨ ਸਾਮਰ ਪਵਨ ਬਿਨ ਭ੍ਰੰਗਾ ਛਾਜੈ।
ਰਾਹ ਬਿਨਿ ਗਿਲਿਯਾ ਅਗਨਿ ਬਿਨ ਜਲਿਯਾ ਅੰਬਰ ਬਿਨ ਜਲਹਰ ਭਰਿਯਾ,
ਯਹੁ ਪਰਮਾਰਥ ਕਹੌ ਹੋ ਪੰਡਿਤ ਰੁਗ ਜੁਗ ਸ੍ਯਾਮ ਅਥਰਬਨ ਪਢਿਯਾ।
ਸਸਮਵੇਦ ਸੋਹੰ ਪ੍ਰਕਾਸੰ ਧਰਤੀ ਗਗਨ ਨ ਆਦੰ,
ਗੰਗ ਜਮੁਨ ਵਿਚ ਸ਼ੇਲੇ ਗੋਰਸ਼ ਗੁਰੁ ਮਛਿੰਦ੍ਰ ਪ੍ਰਸਾਦੰ।।
bujho pandit brahm giyanam
gorash bolai jan sujanam.
bij bin nisapati mul bin virasha pan phul bin phaliya,
banjh kera balurra pyangula taravari chadhiya.
gagan bin chandram brahamand bin suran jhujh bin rachiya dhanam,
e paramarath je nar jane ta ghati charam giyanam.
suni n asthul lyang nahin puja dhuni bin anahad gajai,
badi bin puhup puhup bin samar pavan bin bhranga chhajai.
rah bini giliya agani bin jaliya anbar bin jalahar bhariya,
yahu paramarath kahau ho pandit rug jug syam atharaban padhiya.
sasamaved sohan prakasan dharati gagan n aadan,
gang jamun vich shele gorash guru machhindr prasadan..